Home ਰਾਸ਼ਟਰੀ ਖ਼ਬਰਾਂ ਸੰਜੇ ਲੀਲਾ ਭੰਸਾਲੀ ਦੀ ‘ਹੀਰਾਮੰਡੀ’ ਨੇ ਲਾਹੌਰੀਏ ਕਿਉਂ ਨਾਰਾਜ਼ ਕਰ ਦਿੱਤੇ, ਫ਼ਿਲਮ...

ਸੰਜੇ ਲੀਲਾ ਭੰਸਾਲੀ ਦੀ ‘ਹੀਰਾਮੰਡੀ’ ਨੇ ਲਾਹੌਰੀਏ ਕਿਉਂ ਨਾਰਾਜ਼ ਕਰ ਦਿੱਤੇ, ਫ਼ਿਲਮ ਤੋਂ ਇਸ ਗੱਲ ਦਾ ਗੁੱਸਾ ਹੈ

1
0

Source :- BBC PUNJABI

ਮਨੀਸ਼ਾ ਕੋਇਰਾਲਾ ਅਤੇ ਸੋਨਾਕਸ਼ੀ ਸਿਨਹਾ

ਤਸਵੀਰ ਸਰੋਤ, Netflix

ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਜ਼ਾਰ’ ਪਿਛਲੇ ਹਫ਼ਤੇ ਵੈੱਬ ਸਟ੍ਰੀਮਿੰਗ ਸਰਵਿਸ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਹੈ।

ਅੱਠ-ਐਪੀਸੋਡਾਂ ਵਾਲੀ ਇਸ ਲੜੀ ਦੀ ਕਹਾਣੀ 1910-1940 ਦੇ ਅਰਸੇ ਦੌਰਾਨ ਬ੍ਰਿਟਿਸ਼ ਰਾਜ ਦੇ ਵਿਰੁੱਧ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਪਿਛੋਕੜ ਨੂੰ ਕੇਂਦਰਬਿੰਦੂ ਮੰਨਦਿਆਂ ਫ਼ਿਲਮਾਈ ਗਈ ਹੈ।

ਇਸ ਵੈੱਬ ਸੀਰੀਜ਼ ਦੀ ਕਹਾਣੀ ਵੰਡ ਤੋਂ ਪਹਿਲਾਂ ਅਤੇ ਆਜ਼ਾਦੀ ਅੰਦੋਲਨ ਦੌਰਾਨ ਲਾਹੌਰ ਦੇ ਸ਼ਾਹੀ ਇਲਾਕੇ ਯਾਨੀ ਹੀਰਾਮੰਡੀ ਵਿੱਚ ਰਹਿਣ ਵਾਲੀ ‘ਮਲਿਕਾ ਜਾਨ’ ਅਤੇ ਉਨ੍ਹਾਂ ਦੇ ਕੋਠੇ ਦੇ ਆਲੇ-ਦੁਆਲੇ ਘੁੰਮਦੀ ਹੈ।

ਸ਼ਾਨਦਾਰ ਮਹਿਲ ਅਤੇ ਬੇਹੱਦ ਮਹਿੰਗੇ ਫ਼ਾਨੂਸਾਂ ਨਾਲ ਭਰੇ ਆਕਰਸ਼ਕ ਸੈੱਟ, ਸੋਨੇ, ਚਾਂਦੀ ਅਤੇ ਕੀਮਤੀ ਰਤਨਾਂ ਨਾਲ ਲੱਦੇ ਪਹਿਰਾਵੇ ਪਹਿਨਣ ਵਾਲੀਆਂ ਹੀਰੋਇਨਾਂ ਅਤੇ ਸ਼ਾਨਦਾਰ ਕੈਮਾਰਵਰਕ ਤੇ ਉਸ ਦੇ ਨਾਲ ਹੀ ਮਨੀਸ਼ਾ ਕੋਇਰਾਲਾ ਦੀ ਕਮਾਲ ਦੀ ਅਦਾਕਾਰੀ।

ਇਸ ਸਭ ਦੇ ਬਾਵਜੂਦ ਇਹ ਸੀਰੀਜ਼ 1940 ਦੇ ਲਾਹੌਰ ਦੀ ਹੀਰਾਮੰਡੀ ਦੀ ਸਹੀ ਤਸਵੀਰ ਪੇਸ਼ ਕਰਨ ਵਿੱਚ ਅਸਫ਼ਲ ਰਹੀ ਹੈ।

ਇੱਕ ਸੈੱਟ ਵਿੱਚ ਜਿੱਥੇ ਬਹੁਤ ਸਾਰੀਆਂ ਗੁੰਝਲਾਂ ਇਕੱਠੀਆਂ ਹੋ ਜਾਣ ਉੱਥੇ ਡੂੰਘੀਆਂ ਮਨੁੱਖੀ ਭਾਵਨਾਵਾਂ ਨੂੰ ਦਰਸਾਉਂਦੀ ਕਹਾਣੀ ਦਿਖਾਉਣਾ ਔਖਾ ਹੋ ਜਾਂਦਾ ਹੈ ਅਤੇ ਭੰਸਾਲੀ ਪੂਰੀ ਲੜੀ ਵਿੱਚ ਇਸ ਨਾਲ ਜੂਝਦੇ ਹੋਏ ਨਜ਼ਰ ਆਉਂਦੇ ਹਨ।

ਅੱਠ ਘੰਟੇ ਬਿਤਾਉਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ‘ਨਕਲੀਪਣ’ ਨਾਲ ਭਰਪੂਰ ਇਸ ਲੜੀਵਾਰ ਵਿੱਚ ਕੋਈ ਪਲਾਟ, ਸਕ੍ਰਿਪਟ ਜਾਂ ਸੰਵਾਦ ਕੁਝ ਵੀ ਨਹੀਂ ਹੈ।

ਅਦਾਕਾਰਾਵਾਂ ਦੀ ਸ਼ੈਲੀ ਇੰਨੀ ਨਕਲੀ ਹੈ ਕਿ ਇਸ ਵਿੱਚ ਵੰਡ ਤੋਂ ਪਹਿਲਾਂ ਦੀਆਂ ਤਵਾਇਫ਼ਾਂ ਦੀ ਕੋਈ ਝਲਕ ਨਹੀਂ ਮਿਲਦੀ, ਜਿਨ੍ਹਾਂ ਕੋਲ ਕੁਲੀਨ ਵਰਗ ਆਪਣੇ ਬੱਚਿਆਂ ਨੂੰ ਕਦਰਾਂ-ਕੀਮਤਾਂ, ਸੱਭਿਆਚਾਰ ਅਤੇ ਉਰਦੂ ਭਾਸ਼ਾ ਦੀਆਂ ਬਾਰੀਕੀਆਂ ਸਿਖਣ ਲਈ ਭੇਜਦਾ ਸੀ।

ਲਾਹੌਰ ਵਾਸੀਆਂ ਮੁਤਾਬਕ ਭੰਸਾਲੀ ਦੇ ਸੈੱਟ ‘ਤੇ ਦਿਖਾਏ ਗਏ ਹੀਰਾਮੰਡੀ ਦੇ ਘਰਾਂ ‘ਚ ਤੁਹਾਨੂੰ ਇਕ ਵੀ ਵਿਹੜਾ ਨਹੀਂ ਮਿਲੇਗਾ।

ਉਸਦੇ ਮੁਤਾਬਕ ਉਸ ਇਲਾਕੇ ਵਿੱਚ ਕਈ ਮੰਜ਼ਿਲਾਂ ਵਾਲੇ ਵੱਡੇ-ਵੱਡੇ ਕੋਠੇ ਜਾਂ ਘਰ ਸਨ।

“ਇਸ ਸੀਰੀਜ਼ ਵਿੱਚ ਦਰਸਾਈਆਂ ਗਈਆਂ ਇਮਾਰਤਾਂ ਦਾ ਅਸਲੀਅਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”

ਇਸ ਤੋਂ ਇਲਾਵਾ ਇਸ ਸੀਰੀਜ਼ ‘ਚ ਕੁਝ ਅਜਿਹੀਆਂ ਗਲਤੀਆਂ ਹਨ, ਜੋ ਤੁਹਾਨੂੰ ਇਹ ਸੋਚਣ ‘ਤੇ ਮਜਬੂਰ ਕਰਦੀਆਂ ਹਨ ਕਿ ਜੇਕਰ ਤੁਸੀਂ ਇੰਨੇ ਵੱਡੇ ਬਜਟ ਦੀ ਸੀਰੀਜ਼ ਬਣਾ ਰਹੇ ਸੀ ਤਾਂ ਰਿਸਰਚ ‘ਤੇ ਕੁਝ ਪੈਸਾ ਖਰਚ ਕੀਤਾ ਜਾ ਸਕਦਾ ਸੀ, ਫ਼ਿਰ ਸ਼ਾਇਦ ਹਾਲਾਤ ਇੰਨੇ ਖਰਾਬ ਨਾ ਹੁੰਦੇ।

ਹੀਰਾਮੰਡੀ

ਤਸਵੀਰ ਸਰੋਤ, @NetflixIndia

ਹੀਰਾਮੰਡੀ ਵਿੱਚ ਕੀ ਹੈ?

ਸੰਜੇ ਲੀਲਾ ਭੰਸਾਲੀ ਤਕਰੀਬਨ 200 ਕਰੋੜ ਰੁਪਏ ਦੇ ਬਜਟ ਨਾਲ ਬਣੀ ਇਸ ਸੀਰੀਜ਼ ਨੂੰ ਆਪਣਾ ਡਰੀਮ ਪ੍ਰੋਜੈਕਟ ਦੱਸਦੇ ਹਨ।

ਇਸ ਲੇਖ ਦੇ ਪ੍ਰਕਾਸ਼ਿਤ ਹੋਣ ਦੇ ਸਮੇਂ ਇਹ ਨੈੱਟਫਲਿਕਸ ‘ਤੇ ਪਹਿਲੇ ਨੰਬਰ ‘ਤੇ ਹੈ।

ਇਸ ਲੜੀ ਵਿੱਚ ਮਲਿਕਾ ਜਾਨ ਸ਼ਾਹੀ ਮਹਿਲ (ਹੀਰਾਮੰਡੀ) ਦੀ ਸਭ ਤੋਂ ਖੂਬਸੂਰਤ, ਵੱਡੀ ਹਵੇਲੀ ਦੀ ਮਾਲਕ ਹੈ ਅਤੇ ਹੀਰਾ ਮੰਡੀ ਦੀਆਂ ਸਾਰੀਆਂ ਤਵਾਇਫ਼ਾਂ ਉਨ੍ਹਾਂ ਨੂੰ ਆਪਾ ਯਾਨੀ ਵੱਡੀ ਭੈਣ ਕਹਿੰਦੀਆਂ ਹਨ।

ਮਲਿਕਾ ਜਾਨ ਨੇ ਕਈ ਸਾਲ ਪਹਿਲਾਂ ਸ਼ਾਹੀ ਮਹਿਲ ਦੀ ਮਾਲਕਣ ਬਣਨ ਲਈ ਆਪਣੀ ਹੀ ਵੱਡੀ ਭੈਣ (ਰੇਹਾਨਾ, ਸੋਨਾਕਸ਼ੀ ਦੁਆਰਾ ਨਿਭਾਈ ਗਈ) ਦਾ ਕਤਲ ਕਰ ਦਿੱਤਾ ਸੀ।

ਇਸ ਸੀਰੀਜ਼ ਵਿੱਚ ਦਿਖਾਇਆ ਗਿਆ ਹੈ ਕਿ ਸਾਲਾਂ ਬਾਅਦ, ਰੇਹਾਨਾ ਦੀ ਧੀ ਫਰੀਦਾਨ (ਸੋਨਾਕਸ਼ੀ ਸਿਨਹਾ ਵਲੋਂ ਨਿਭਾਇਆ ਗਿਆ ਕਿਰਦਾਰ) ਆਪਣੀ ਮਾਂ ਦੇ ਕਤਲ ਦਾ ਬਦਲਾ ਲੈਣ ਅਤੇ ਸ਼ਾਹੀ ਮਹਿਲ ਦੀਆਂ ਚਾਬੀਆਂ ਹਾਸਲ ਕਰਨ ਲਈ ਆਉਂਦੀ ਹੈ।

ਇੱਥੋਂ ਉਨ੍ਹਾਂ ਵਿਚਕਾਰ ਲੜਾਈ ਸ਼ੁਰੂ ਹੋ ਜਾਂਦੀ ਹੈ, ਜਿਸ ਦੌਰਾਨ ਦੋਵਾਂ ਨਾਲ ਜੁੜੇ ਕਈ ਮੋਹਰੇ ਹਾਰਦੇ ਹਨ।

ਇਸ ਅਣਦੇਖੀ ਜੰਗ ਦਾ ਸਭ ਤੋਂ ਵੱਧ ਫਾਇਦਾ ਬਰਤਾਨਵੀ ਸਰਕਾਰ ਨੂੰ ਹੁੰਦਾ ਹੈ, ਜੋ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਵਿੱਚ ਰੁੱਝੀ ਹੋਈ ਹੈ।

ਇਹ ਉਹ ਦੌਰ ਹੈ ਜਦੋਂ ਭਾਰਤ ਵਿੱਚ ਆਜ਼ਾਦੀ ਦੀ ਲਹਿਰ ਪੂਰੇ ਜ਼ੋਰਾਂ ‘ਤੇ ਹੈ ਅਤੇ ਸ਼ਾਹੀ ਇਲਾਕੇ ਦੀਆਂ ਤਵਾਇਫ਼ਾਂ ਵੀ ਇਸ ਵਿੱਚ ਸਰਗਰਮ ਭੂਮਿਕਾ ਨਿਭਾਉਂਦੀਆਂ ਹਨ।

ਭੰਸਾਲੀ ਦੇ ਇਸ ਡਰੀਮ ਪ੍ਰੋਜੈਕਟ ਵਿੱਚ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਅਦਿਤੀ ਰਾਓ ਹੈਦਰੀ, ਫਰਦੀਨ ਖਾਨ, ਫਰੀਦਾ ਜਲਾਲ, ਸ਼ਰਮੀਨ ਸੇਗਲ ਅਤੇ ਤਾਹਾ ਸ਼ਾਹ ਵਰਗੇ ਕਲਾਕਾਰ ਸ਼ਾਮਲ ਹਨ।

ਇਸ ਲੜੀ ਨੂੰ ਲਿਖਿਆ ਮੋਇਨ ਬੇਗ ਨੇ ਹੈ।

ਇਸ ਦਾ ਸਕ੍ਰੀਨਪਲੇਅ ਸੰਜੇ ਲੀਲਾ ਭੰਸਾਲੀ ਨੇ ਖ਼ੁਦ ਤਿਆਰ ਕੀਤਾ ਹੈ ਅਤੇ ਉਨ੍ਹਾਂ ਨੇ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ।

ਇਹ ਵੀ ਪੜ੍ਹੋ-
ਹੀਰਾਮੰਡੀ ਸੀਰੀਜ਼

ਤਸਵੀਰ ਸਰੋਤ, NETFLIX

ਸੀਰੀਜ਼ ਵਿੱਚ ਕੀ-ਕੀ ਗ਼ਲਤ ਹੈ?

ਹੁਣ ਗੱਲ ਕਰੀਏ ਇਸ ਸੀਰੀਜ਼ ਦੀਆਂ ਗਲਤੀਆਂ ਦੀ।

ਉਦਾਹਰਨ ਲਈ ਲੜੀ ਦੇ ਚੌਥੇ ਐਪੀਸੋਡ ਵਿੱਚ, ਜਦੋਂ ਅਦਿਤੀ ਰਾਓ ਹੈਦਰੀ (ਬੱਬੋ ਜਾਨ) ਆਪਣੀ ਭੈਣ ਆਲਮਜ਼ੇਬ ਦਾ ਤਾਜਦਾਰ ਦੇ ਨਾਮ ਲਿਖੀ ਇੱਕ ਚਿੱਠੀ ਲੈ ਕੇ ਨਵਾਜ਼ ਕੋਲ ਜਾਂਦੀ ਹੈ, ਉਸਦੇ ਪਿੱਛੇ ਅਲਮਾਰੀ ਵਿੱਚ ਰੱਖੀਆਂ ਕਿਤਾਬਾਂ ਵਿੱਚ ਲੇਖਕ ਉਮੈਰਾ ਅਹਿਮਦ ਦਾ ਲਿਖਿਆ ਨਾਵਲ ਪੀਰ- ਏ-ਕਾਮਿਲ ਵੀ ਨਜ਼ਰ ਆ ਰਿਹਾ ਹੈ।

ਧਿਆਨ ਰਹੇ ਕਿ ਇਸ ਸੀਰੀਜ਼ ਮੁਤਾਬਕ ਇਹ ਸੀਨ ਦੇਸ਼ ਵੰਡ ਤੋਂ ਪਹਿਲਾਂ ਦਾ ਹੈ ਅਤੇ ਪੀਰ-ਏ-ਕਾਮਿਲ ਸਾਲ 2004 ਵਿੱਚ ਪ੍ਰਕਾਸ਼ਿਤ ਹੋਇਆ ਸੀ।

ਅਜਿਹੇ ਹੀ ਇੱਕ ਹੋਰ ਦ੍ਰਿਸ਼ ਵਿੱਚ, ਸੋਨਾਕਸ਼ੀ ਸਿਨਹਾ (ਫ਼ਰੀਦਾਨ) ਜੋ ਅਖ਼ਬਾਰ ਪੜ੍ਹ ਰਹੀ ਹੈ, ਉਹ ਸਾਲ 2022 ਦਾ ਛਪਿਆ ਹੋਇਆ ਹੈ ਅਤੇ ਅਖ਼ਬਾਰ ਦੇ ਉਸ ਪੰਨੇ ‘ਤੇ ਵੀ ਕੋਰੋਨਾ ਵਾਇਰਸ ਦੀ ਖ਼ਬਰ ਛਪੀ ਹੈ ਜਿਸ ਨੂੰ ਸੋਨਾਕਸ਼ੀ ਨੇ ਫੜਿਆ ਹੋਇਆ ਹੈ।

ਇਨ੍ਹਾਂ ਖਬਰਾਂ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਤੁਹਾਡਾ ਆਤਮ-ਵਿਸ਼ਵਾਸ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਮਦਦ ਕਰ ਸਕਦਾ ਹੈ।

ਅਖਬਾਰ ਦੇ ਨਾਂ ਨੂੰ ਲੈ ਕੇ ‘ਮੀਮਜ਼’ ਦਾ ਵੱਖਰਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਪਰਵੇਜ਼ ਆਲਮ

ਤਸਵੀਰ ਸਰੋਤ, @PERVAIZALAM

ਲਾਹੌਰ ਦੇ ਲੋਕ ਕਿਉਂ ਨਾਰਾਜ਼ ਹਨ?

ਲਾਹੌਰ ਦੇ ਲੋਕ ਇਸ ਸੀਰੀਜ਼ ‘ਤੇ ਸਭ ਤੋਂ ਜ਼ਿਆਦਾ ਗੁੱਸੇ ‘ਚ ਹਨ।

ਪੱਤਰਕਾਰ ਅਤੇ ਵਿਸ਼ਲੇਸ਼ਕ ਸਬਾਹਤ ਜ਼ਕੀਆ ਨੇ ਸੀਰੀਜ਼ ਦੇ ਪਹਿਲੇ ਐਪੀਸੋਡ ਦਾ ਅੱਧਾ ਹਿੱਸਾ ਦੇਖਣ ਤੋਂ ਬਾਅਦ ਲਿਖਿਆ ਕਿ ਉਨ੍ਹਾਂ ਦੀ ਮਾਂ ਨੇ ‘ਬਸ’ ਕਰ ਦਿੱਤੀ।

ਉਨ੍ਹਾਂ ਦੀ ਸ਼ਿਕਾਇਤ ਹੈ ਕਿ ਉਹ ਹੀਰਾਮੰਡੀ ਵਿੱਚ ਰਹਿਣ ਵਾਲੇ ਕਈ ਡਾਕਟਰਾਂ ਅਤੇ ਕਾਲਜ ਪ੍ਰਿੰਸੀਪਲਾਂ ਨੂੰ ਜਾਣਦੀ ਹੈ।

ਉਹ ਹੀਰਾਮੰਡੀ ਨੂੰ ਇੱਕ ਅਜਿਹੀ ਜਗ੍ਹਾ ਦੇ ਤੌਰ ‘ਤੇ ਦਿਖਾਏ ਜਾਣ ‘ਤੇ ਇਤਰਾਜ਼ ਕਰਦੇ ਹਨ ਜਿੱਥੇ ਸਿਰਫ਼ ਤਵਾਇਫ਼ਾ ਰਹਿੰਦੀਆਂ ਸਨ।

ਲਾਹੌਰ ਦੇ ਰਹਿਣ ਵਾਲੇ ਹਾਮਦ ਨਵਾਜ਼ ਨੇ ਸੀਰੀਜ਼ ਦੇਖਣ ਤੋਂ ਬਾਅਦ ਥ੍ਰੈਡ ਐਪ ’ਤੇ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ।

ਉਹ ਕਹਿੰਦੇ ਹਨ ਕਿ ‘ਹੀਰਾਮੰਡੀ’ ਸੀਰੀਜ਼ ਵਿੱਚ ਹੀਰਾ ਮੰਡੀ ਤੋਂ ਇਲਾਵਾ ਸਭ ਕੁਝ ਹੈ।

ਉਹ ਇੱਕ ਸੈੱਟ ਦੀ ਤਸਵੀਰ ਦੀ ਅਸਲ ਸ਼ਾਹੀ ਮੁਹੱਲੇ ਨਾਲ ਤੁਲਨਾ ਕਰਦਿਆਂ ਪੁੱਛਦੇ ਹਨ ਕਿ ਇਹ ਸੈੱਟ ਕਿੱਥੇ ਲਾਇਆ ਗਿਆ ਸੀ?

ਇਟਲੀ ਵਿੱਚ ਲੇਕ ਕੋਮੋ ‘ਤੇ ਜਾਂ ਅਮਲਫਈ ਕੋਸਟ ‘ਤੇ?

ਲਾਹੌਰ ਦੀ ਹੀਰਾ ਮੰਡੀ

ਤਸਵੀਰ ਸਰੋਤ, Sofischool

ਅੱਜ ਵੀ ਲਾਹੌਰ ਦੀਆਂ ਬਾਕੀ ਸਾਰੀਆਂ ਇਮਾਰਤਾਂ ਵਿੱਚੋਂ ਸਭ ਤੋਂ ਵੱਖਰਾ ਜੋ ਨਜ਼ਰ ਆਉਂਦਾ ਹੈ ਉਹ ਹੈ ਸ਼ਾਹੀ ਕਿਲਾ,

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇਲਾਕਾ ਗਲੈਮਰ ਨਾਲ ਭਰਿਆ ਨਹੀਂ ਸੀ, ਸਗੋਂ ਇੱਥੇ ਸ਼ੋਸ਼ਣ, ਗੁਲਾਮੀ ਅਤੇ ਗਰੀਬੀ ਸੀ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਘੱਟੋ-ਘੱਟ ਉਸ ਤਰ੍ਹਾਂ ਦਿਖਾਉਣਾ ਚਾਹੀਦਾ ਸੀ ਜਿਸ ਤਰ੍ਹਾਂ ਦੇ ਉਹ ਅਸਲ ਜ਼ਿੰਦਗੀ ਵਿੱਚ ਸਨ।

ਰਾਫ਼ੀ ਕਹਿੰਦੇ ਹਨ ਜਿਸ ਤਰ੍ਹਾਂ ਫਿਲਮ ਕਲੀਨਿਕ ਵਿੱਚ ਲਾਹੌਰ ਨੂੰ ਵੀਨਸ ਵਿੱਚ ਬਦਲ ਦਿੱਤਾ ਗਿਆ ਸੀ, ਉਸੇ ਤਰ੍ਹਾਂ ‘ਹੀਰਾਮੰਡੀ’ ਵਿੱਚ ਸੰਜੇ ਲੀਲਾ ਨੇ ਉਨ੍ਹਾਂ ਗਲੀਆਂ ਵਿੱਚ ਬੱਘੀਆ ਚਲਾ ਦਿੱਤੀਆਂ ਜਿੱਥੇ ਜੇ ਕੋਈ ਦਰਮਿਆਨੇ ਆਕਾਰ ਦੀ ਕਾਰ ਆ ਜਾਵੇ ਤਾਂ ਪੈਦਲ ਤੁਰਨ ਵਾਲੇ ਲੋਕ ਕੰਧਾਂ ਨਾਲ ਚਿਪਕ ਜਾਂਦੇ ਸਨ।

ਉਹ ਕਹਿੰਦੇ ਹਨ ਕਿ ਜੇਕਰ ਕਿਸੇ ਕਾਲਪਨਿਕ ਜਗ੍ਹਾ ‘ਤੇ ਫਿਲਮ ਬਣਦੀ ਹੈ ਤਾਂ ਤੁਹਾਡੇ ਕੋਲ ਲਾਇਸੈਂਸ ਹੋ ਕਿ ਜੋ ਚਾਹੋ ਉਹ ਦਿਖਾ ਦਿਓ।

ਪਰ ਜੇਕਰ ਇਹ ਦਾਅਵਾ ਕੀਤਾ ਜਾਵੇ ਕਿ ਇਹ ਕਿਸੇ ਅਸਲ ਥਾਂ ‘ਤੇ ਆਧਾਰਿਤ ਕਹਾਣੀ ਹੈ ਤਾਂ ਸੱਚਾਈ ਤੋਂ ਇੰਨੀ ਦੂਰੀ ਸਹੀ ਨਹੀਂ ਹੈ।

ਆਲੋਚਕ ਵੀ ਇਸ ਸੀਰੀਜ਼ ਵਿੱਚ ਤਵਾਇਫ਼ਾ ਅਤੇ ਹੋਰ ਅਦਾਕਾਰਾਂ ਦੇ ਬੋਲਣ ਦੇ ਸ਼ੈਲੀ ਅਤੇ ਹਾਵ-ਭਾਵ ‘ਤੇ ਉਂਗਲ ਉਠਾ ਰਹੇ ਹਨ।

ਇਸ ਬਾਰੇ ਵਕਾਸ ਅਲਵੀ ਦਾ ਕਹਿਣਾ ਹੈ ਕਿ ਕੀ ਲਾਹੌਰ ਦੇ ‘ਬਾਜ਼ਾਰ-ਏ-ਹੁਸਨ’ ਹੀਰਾ ਮੰਡੀ ਦੇ ਸਾਰੇ ਦਰਬਾਰੀ ਲਖਨਊ ਨਾਲ ਸਬੰਧਿਤ ਹਨ?

ਪੰਜਾਬੀ ਅੰਦਾਜ਼ ਜਾਂ ਭਾਸ਼ਾ ਵਿੱਚ ਨਹੀਂ ਬੋਲ ਰਹੇ? ਉਰਦੂ ਸ਼ੈਲੀ ਇੰਨੀ ਮਾੜੀ ਕਿਵੇਂ ਹੋ ਸਕਦੀ ਹੈ?

ਉਹ ਪੁੱਛਦੇ ਹਨ ਕਿ ਇਸ ਵੱਡੇ ਫਰਕ ਬਾਰੇ ਸੰਜੇ ਲੀਲਾ ਭੰਸਾਲੀ ਨੂੰ ਕਿਸੇ ਨੇ ਨਹੀਂ ਦੱਸਿਆ?

ਕੁਝ ਆਲੋਚਕਾਂ ਨੂੰ ਸ਼ਰਮਿਨ ਸਹਿਗਲ ਨੂੰ ਮੁੱਖ ਕਿਰਦਾਰ ਵਿੱਚ ਰੱਖਣ ‘ਤੇ ਵੀ ਇਤਰਾਜ਼ ਹੈ।

ਸੰਜੇ ਲੀਲਾ ਭੰਸਾਲੀ

ਤਸਵੀਰ ਸਰੋਤ, Getty Images

ਭੰਸਾਲੀ ਦੀ ਕਾਲਪਨਿਕ ਦੁਨੀਆ

ਹਾਲਾਂਕਿ, ਕੁਝ ਦਰਸ਼ਕ ਭੰਸਾਲੀ ਦਾ ਬਚਾਅ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਪ੍ਰੋਡਕਸ਼ਨ ਦਾ ਕਦੇ ਵੀ ਅਸਲੀਅਤ ਨਾਲ ਕੋਈ ਸਬੰਧ ਨਹੀਂ ਰਿਹਾ।

ਉਹ ਕਾਲਪਨਿਕ ਸੰਸਾਰ ਬਣਾਉਂਦੇ ਹਨ ਜੋ ਹਕੀਕਤ ਵਿੱਚ ਮੌਜੂਦ ਨਹੀਂ ਹਨ। ਭਾਵੇਂ ਇਹ ਸੱਚੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋ ਕਿਉਂ ਨਾ ਹੋਣ।

ਉਹ ਸੰਗੀਤ ਦੇ ਨਾਲ-ਨਾਲ ਸੁੰਦਰ ਦ੍ਰਿਸ਼ ਬਣਾਉਂਦੇ ਹਨ ਅਤੇ ਅਸਲੀਅਤ ਲਈ ਸਾਡੇ ਕੋਲ ਕਿਤਾਬਾਂ ਅਤੇ ਦਸਤਾਵੇਜ਼ੀ ਫਿਲਮਾਂ ਹਨ।

ਜਿਨ੍ਹਾਂ ਦਰਸ਼ਕਾਂ ਨੇ ਇਸ ਸੀਰੀਜ਼ ਨੂੰ ਬਹੁਤ ਪਸੰਦ ਕੀਤਾ ਹੈ, ਉਹ ਆਲੋਚਕਾਂ ਨੂੰ ਸਿਨੇਮਾ ਦਾ ਆਨੰਦ ਲੈਣਾ ਸਿੱਖਣ ਦੀ ਸਲਾਹ ਦੇ ਰਹੇ ਹਨ।

ਕਹਿ ਰਹੇ ਹਨ ਕਿ ਮਨੋਰੰਜਨ, ਕਲਾ ਅਤੇ ਤਾਜਦਾਰ ਅਤੇ ਆਲਮਜ਼ੇਬ ਦੀ ਪ੍ਰੇਮ ਕਹਾਣੀ ਦਾ ਆਨੰਦ ਲਓ।

ਇਹ ਵੀ ਪੜ੍ਹੋ-

source : BBC PUNJABI