Home ਰਾਸ਼ਟਰੀ ਖ਼ਬਰਾਂ ਚੰਡੀਗੜ੍ਹ ਦੇ ਮੇਅਰ ਦੀ ਚੋਣ: ਘੱਟ ਵੋਟਾਂ ਦੇ ਬਾਵਜੂਦ ਕਿਵੇਂ ਜਿੱਤ ਗਈ...

ਚੰਡੀਗੜ੍ਹ ਦੇ ਮੇਅਰ ਦੀ ਚੋਣ: ਘੱਟ ਵੋਟਾਂ ਦੇ ਬਾਵਜੂਦ ਕਿਵੇਂ ਜਿੱਤ ਗਈ ਭਾਜਪਾ, ‘ਆਪ’ ਨੇ ਕਿਹਾ, ‘ਇਹ ਦੇਸ਼ਧ੍ਰੋਹ ਹੈ’

2
0

Source :- BBC PUNJABI

ਚੰਡੀਗੜ੍ਹ

ਤਸਵੀਰ ਸਰੋਤ, ANI

15 ਮਿੰਟ ਪਹਿਲਾਂ

ਚੰਡੀਗੜ੍ਹ ਮੇਅਰ ਚੋਣ ’ਚ ਬਹੁਮਤ ਦੇ ਬਾਵਜੂਦ ਹਾਰਣ ’ਤੇ ਆਮ ਆਦਮੀ ਪਾਰਟੀ ਨੇ ਪ੍ਰਿਜ਼ਾਇਡਿੰਗ ਅਫ਼ਸਰ ’ਤੇ ਦੇਸ਼ਧ੍ਰੋਹ ਦਾ ਇਲਜ਼ਾਮ ਲਗਾਇਆ ਹੈ।

ਚੰਡੀਗੜ੍ਹ ਮੇਅਰ ਦੀ ਚੋਣ ’ਚ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਦੀ ਜਿੱਤ ਹੋਈ ਹੈ। ਉਨ੍ਹਾਂ ਨੂੰ ਕੁਲ 16 ਵੋਟਾਂ ਪਈਆਂ ਹਨ।

ਨਗਰ ਨਿਗਮ ਦੀਆਂ ਕੁਲ 36 ਵੋਟਾਂ ਵਿੱਚੋਂ 8 ਵੋਟਾਂ ਨੂੰ ਅਵੈਧ ਕਰਾਰ ਦਿੱਤਾ ਗਿਆ, ਜਿਸ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ।

ਇੰਡੀਆ ਗਠਜੋੜ ਦੇ ਤਹਿਤ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠਿਆਂ ਚੋਣ ਲੜ ਰਹੇ ਸਨ।

ਇੰਡੀਆ ਗੱਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ 12 ਵੋਟਾਂ ਪਈਆਂ ਹਨ। ਕੁਲ ਵੋਟਾਂ ਦੀ ਗਿਣਤੀ 36 ਸੀ।

ਇਨ੍ਹਾਂ ਚੋਣਾਂ ਦੇ ਪ੍ਰੀਜ਼ਾਇਡਿੰਗ ਅਫ਼ਸਰ ਭਾਵ ਇਸ ਦੀ ਪ੍ਰਧਾਨਗੀ ਅਨਿਲ ਮਸੀਹ, ਜੋ ਕਿ ਨਗਰ ਨਿਗਮ ਦੇ ਨੋਮੀਨੇਟਿਡ ਮੈਂਬਰ ਹਨ, ਵੱਲੋਂ ਕੀਤੀ ਜਾ ਰਹੀ ਸੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਦੇ ਮੁਤਾਬਕ ਆਪ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਦੂਜੇ ਗੇੜ ਦੀਆਂ ਚੋੋਣਾਂ ਦਾ ਬਾਈਕਾਟ ਕਰ ਦਿੱਤਾ। ਦੂਜੇ ਗੇੜ ਵਿੱਚ ਉੱਪ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਣੀ ਸੀ।

ਇਸ ਵੇਲੇ ਭਾਰੀ ਪੁਲਿਸ ਬਲ ਵੀ ਤੈਨਾਤ ਕੀਤੇ ਗਏ ਸਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਕਿਉਂ ਹੋਇਆ ਹੰਗਾਮਾ?

ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਮੈਂਬਰਾਂ ਵੱਲੋਂ ਭਾਜਪਾ ਉੱਤੇ ਵੋਟਾਂ ਦੇ ਗਿਣਤੀ ਵਿੱਚ ਧਾਂਦਲੀ ਦੇ ਇਲਜ਼ਾਮ ਲਾਏ ਜਾ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਭਾਜਪਾ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।

ਸਾਰੀ ਚੋਣ ਪ੍ਰਕਿਰਿਆ ਕੈਮਰਿਆਂ ਵਿੱਚ ਰਿਕਾਰਡ ਕੀਤੀ ਜਾ ਰਹੀ ਸੀ।

ਭਗਵੰਤ ਮਾਨ ਨੇ ਪੈੱਸ ਕਾਨਫ੍ਰੰਸ ਕਰਕੇ ਵੋਟ ਪ੍ਰਕਿਰਿਆ ਦੀ ਵੀਡੀਓ ਦਿਖਾਉਂਦਿਆਂ ਹੋਇਆਂ ਧਾਂਦਲੀ ਦੇ ਇਲਜ਼ਾਮ ਲਗਾਏ ਹਨ।

ਚੰਡੀਗੜ੍ਹ

ਤਸਵੀਰ ਸਰੋਤ, ANI

ਅਰਵਿੰਦ ਕੇਜਰੀਵਾਲ ਨੇ ਵੀ ਮੰਗਲਵਾਰ ਨੂੰ ਇਸ ਨੂੰ ‘ਲੋਕਤੰਤਰ ਲਈ ਕਾਲਾ ਦਿਨ’ ਦੱਸਿਆ।

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਉਨ੍ਹਾਂ ਦੀ ਪਾਰਟੀ ਦੇ ਕੌਂਸਲਰਾਂ ਨੂੰ ਡਰਾਇਆ ਵੀ ਗਿਆ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 16 ਵੋਟਾਂ ਭਾਜਪਾ ਦੀਆਂ ਸਨ, ਜਦਕਿ 20 ਕਾਂਗਰਸ ਅਤੇ ਆਪ ਦੀਆਂ ਸਨ।

ਉਨ੍ਹਾਂ ਕਿਹਾ, “ਭਾਜਪਾ ਵਾਲੀਆਂ ਵੋਟਾਂ ਪੈ ਗਈਆਂ ਪਰ ਉਨ੍ਹਾਂ ਦੀਆਂ ਅਵੈਧ ਕਰਾਰ ਦਿੱਤੀਆਂ ਗਈਆਂ।”

ੳੇੁਨ੍ਹਾਂ ਇਲਜ਼ਾਮ ਲਗਾਉਂਦਿਆਂ ਕਿਹਾ, “ਪ੍ਰਜ਼ਾਇਡਿੰਗ ਅਫ਼ਸਰ ਨੂੰ ਕੁਝ ਬੈਲਟ ਪੇਪਰਜ਼ ਉੱਤੇ ਦੋ ਵਾਰੀ ਸਹੀ ਲਗਾਉਂਦਿਆਂ ਦੇਖਿਆ ਜਾ ਸਕਦਾ ਹੈ।”

 ਮਨੋਜ ਸੋਨਕਰ

ਤਸਵੀਰ ਸਰੋਤ, ANI

ਨਵੇਂ ਬਣੇ ਮੇਅਰ ਮਨੋਜ ਸੋਨਕਰ ਨੇ ਇਸ ਬਾਰੇ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।

ਉਨ੍ਹਾਂ ਕਿਹਾ, “ਇਲਜ਼ਾਮ ਲਗਾਉਣਾ ਉਨ੍ਹਾਂ ਦਾ ਕੰਮ ਹੈ ਅਤੇ ਆਪ ਅਤੇ ਕਾਂਗਰਸ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਅਤੇ ਇਸ ਲਈ ਇਲਜ਼ਾਮ ਲਾਇਆ ਜਾ ਰਿਹਾ ਹੈ।”

ਏਐੱਨਆਈ ਖ਼ਬਰ ਏਜੰਸੀ ਮੁਤਾਬਕ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਇੰਡੀਆ ਗੱਠਜੋੜ ਦਾ ਆਪਸੀ ਕੈਮਿਸਟਰੀ ਕੰਮ ਨਹੀਂ ਕਰ ਰਹੀ।

ਇਹ ਵੀ ਪੜ੍ਹੋ-

18 ਜਨਵਰੀ ਦੀ ਥਾਂ 30 ਜਨਵਰੀ ਨੂੰ ਕਿਉਂ ਹਈਆਂ ਚੋਣਾਂ

ਚੋਣਾਂ

ਤਸਵੀਰ ਸਰੋਤ, Getty Images

ਇਹ ਚੋਣਾਂ ਪਹਿਲਾਂ 18 ਜਨਵਰੀ ਨੂੰ ਹੋਣੀਆਂ ਤੈਅ ਹੋਈਆਂ ਸਨ ਪਰ ਇਨ੍ਹਾਂ ਨੂੰ ਅੱਗੇ ਪਾ ਦਿੱਤਾ ਗਿਆ ਸੀ।

ਉਸ ਵੇਲੇ ਇਨ੍ਹਾਂ ਚੋਣਾਂ ਨੂੰ ਅੱਗੇ ਪਾਉਣ ਪਿਛਲਾ ਕਾਰਨ ਇਨ੍ਹਾਂ ਲਈ ਪ੍ਰੀਜ਼ਾਇਡਿੰਗ ਅਥਾਰਟੀ ਵਜੋਂ ਨਾਮਜ਼ਦ ਕੀਤੇ ਗਏ ਅਨਿਲ ਮਸੀਹ ਦੀ ਸਿਹਤ ਖ਼ਰਾਬ ਹੋਣਾ ਦੱਸਿਆ ਗਿਆ ਸੀ।

ਏਐਨਆਈ ਖ਼ਬਰ ਏਜੰਸੀ ਮੁਤਾਬਕ ਪੰਜਾਬ ਹਰਿਆਣਾ ਹਾਈਕੋਰਟ ਨੇ 24 ਜਨਵਰੀ ਨੂੰ ਇਹ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਦੇ ਮੇਅਰ ਦੀਆਂ ਚੋਣਾਂ 30 ਜਨਵਰੀ ਨੂੰ ਹੋਣਗੀਆਂ ਅਤੇ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਗਈ ਸੀ।

ਇਨ੍ਹਾਂ ਚੋਣਾਂ ਨੂੰ ਰਾਸ਼ਟਰੀ ਪੱਧਰ ਉੱਤੇ ਮਹੱਤਵਪੂਰਨ ਦੱਸਿਆ ਜਾ ਰਿਹਾ ਸੀ। ਇਸ ਨੂੰ ਇੰਡੀਆ ਬਲੌਕ ਦੀਆਂ ਪਹਿਲੀਆਂ ਚੋਣਾਂ ਵਜੋਂ ਦੇਖਿਆ ਗਿਆ ਸੀ।

ਚੰਡੀਗੜ੍ਹ ਹਾਊਸ ਵਿੱਚ ਕਿਹੜੀ ਪਾਰਟੀ ਦੇ ਕਿੰਨੇ ਮੈਂਬਰ

ਚੰਡੀਗੜ੍ਹ ਦੀ ਨਗਰ ਨਿਗਮ ਵਿੱਚ ਵਿੱਚ ਭਾਜਪਾ ਦੇ 14 ਮੈਂਬਰ ਹਨ, ਆਪ ਦੇ 13 ਮੈਂਬਰ, ਕਾਂਗਰਸ ਦੇ 7 ਅਤੇ ਇੱਕ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੈ।

ਚੰਡੀਗੜ੍ਹ ਨਗਰ ਨਿਗਮ ਹਾਊਸ ਵਿੱਚ ਕੁਲ 35 ਮੈਂਬਰ ਚੁਣੇ ਜਾਂਦੇ ਹਨ। 9 ਕੌਂਸਲਰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੁੰਦਾ।

ਚੰਡੀਗੜ੍ਹ ਤੋਂ ਪਾਰਲੀਮੈਂਟ ਮੈਂਬਰ ਵੀ ਨਗਰ ਨਿਗਮ ਹਾਊਸ ਦਾ ਮੈਂਬਰ ਹੁੰਦਾ ਹੈ ਜੋ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਂਦਾ ਹੈ।

ਕੀ ਹੋਵੇਗਾ ਇਸ ਦਾ ਸਿਆਸੀ ਅਸਰ

ਪ੍ਰੋਫ਼ੈਸਰ ਮੁਹੰਮਦ ਖਾਲਿਦ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਹੋਇਆ ਉਹ ਸਭ ਦੇ ਸਾਹਮਣੇ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋਂ ਚੋਣਾਂ ਜਿੱਤਣ ਲਈ ਹਰ ਹੀਲਾ ਵਰਤਿਆ ਜਾ.ਰਹਾ ਹੈ।

ਉਨ੍ਹਾਂ ਕਿਹਾ ਕਿ ਇਸ ਦਾ ਅਸਰ ਭਾਜਪਾ ਨੂੰ ਪੈਣ ਵਾਲੀਆਂ ਵੋਟਾਂ ਉੱਤੇ ਪਵੇਗਾ, ਉਨ੍ਹਾਂ ਦੱਸਿਆ, “ਜਿਹੜੇ ਲੋਕ ਭਾਜਪਾ ਦੇ ਪੱਕੇ ਵੋਟਰ ਨਹੀਂ ਹਨ ਉਹ ਅਗਲੀਆਂ ਚੋਣਾਂ ਵਿੱਚ ਭਾਜਪਾ ਦੇ ਖ਼ਿਲਾਫ਼ ਵੋਟ ਪਾਉਣਗੇ।”

ਪਾਰਟੀਆਂ ਕੀ ਮੰਗ ਕਰ ਰਹੀਆਂ ਹਨ

ਰਾਘਵ ਚੱਡਾ

ਤਸਵੀਰ ਸਰੋਤ, ANI

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਕਿਹਾ, ਹਾਈਕੋਰਟ ਦੇ ਇੱਕ ਰਿਟਾਇਰਡ ਜੱਜ ਨੂੰ ਪ੍ਰਿਜ਼ਾਇਡਿੰਗ ਅਫ਼ਸਰ ਬਣਾ ਕੇ ਦੁਬਾਰਾ ਚੋਣਾਂ ਕਰਵਾਈਆਂ ਜਾਣ।

ਚੰਡੀਗੜ੍ਹ ਤੋਂ ਸਾਬਕਾ ਪਾਰਲੀਮੈਂਟ ਮੈਂਬਰ ਅਤੇ ਕੇਂਦਰੀ ਵਜ਼ਾਰਤ ਵਿੱਚ ਮੰਤਰੀ ਰਹੇ ਪਵਨ ਬਾਂਸਲ ਨੇ ਵੀ ਚੋਣ ਪ੍ਰਕਿਰਿਆ ਬਾਰੇ ਨਾਰਾਜ਼ਗੀ ਜ਼ਾਹਰ ਕੀਤੀ। ਬਾਂਸਲ ਨੇ ਕਿਹਾ ਕਿ ਨਵੇਂ ਮੇਅਰ ਨੂੰ ਮੇਅਰ ਨਹੀਂ ਮੰਨਿਆ ਜਾ ਸਕਦਾ ।

ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਦੇ ਨਤੀਜਿਆਂ ਦੇ ਵਿਰੁੱਧ ਹਾਈਕੋਰਟ ਜਾਣਗੇ।

ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਕੱਲ ਤੋਂ ਚੰਡੀਗੜ੍ਹ ਵਿੱਚ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਜਾਣਗੇ।

source : BBC PUNJABI