Home ਰਾਸ਼ਟਰੀ ਖ਼ਬਰਾਂ ਕਿਸਾਨਾਂ ਦਾ ਦਿੱਲੀ ਕੂਚ :ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਮੋਬਾਇਲ ਇੰਟਰਨੈੱਟ ਬੰਦ,...

ਕਿਸਾਨਾਂ ਦਾ ਦਿੱਲੀ ਕੂਚ :ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਮੋਬਾਇਲ ਇੰਟਰਨੈੱਟ ਬੰਦ, ਇਹ ਰੂਟ ਬਦਲੇ

1
0

Source :- BBC PUNJABI

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਕਿਸਾਨਾਂ ਦਾ ਦਿੱਲੀ ਕੂਚ :ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਮੋਬਾਇਲ ਇੰਟਰਨੈੱਟ ਬੰਦ, ਇਹ ਰੂਟ ਬਦਲੇ

ਸ਼ੰਭੂ ਬਾਰਡਰ

ਤਸਵੀਰ ਸਰੋਤ, Kamal Saini/ BBC Punjabi

ਇੱਕ ਘੰਟਾ ਪਹਿਲਾਂ

13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਕੂਚ ਦੇ ਐਲਾਨ ਦੇ ਕਾਰਨ ਹਰਿਆਣਾ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਹਰਿਆਣਾ ਪੁਲਿਸ ਨੇ ਆਪਣੀ ਐਡਵਾਇਜ਼ਰੀ ਵਿੱਚ ਕਿਹਾ ਹੈ ਕਿ ਪੰਜਾਬ ਵੱਲ ਜਾਣ ਵਾਲੇ ਸਾਰੇ ਮੁੱਖ ਮਾਰਗਾਂ ਉੱਤੇ ਟ੍ਰੈਫਿਕ ਵਿੱਚ ਰੁਕਾਵਟ ਆ ਸਕਦੀ ਹੈ।

ਪੁਲਿਸ ਨੇ ਸਲਾਹ ਦਿੱਤੀ ਹੈ ਕਿ ਬਹੁਤ ਜ਼ਰੂਰੀ ਹਾਲਾਤ ਵਿੱਚ ਵੀ ਪੰਜਾਬ ਵੱਲ ਸਫ਼ਰ ਕੀਤਾ ਜਾਵੇ।

ਇਸ ਦੇ ਨਾਲ ਹੀ ਹਰਿਆਣਾ ਦੇ ਗ੍ਰਹਿ ਮੰਤਰਾਲੇ ਵੱਲੋਂ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਵਿੱਚ 11 ਫਰਵਰੀ ਦੀ ਸਵੇਰ ਤੋਂ ਲੈ ਕੇ 13 ਫਰਵਰੀ ਤੱਕ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ ਕਰਨ ਬਾਰੇ ਸੂਚਨਾ ਦਿੱਤੀ ਗਈ ਹੈ।

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਅਜਿਹਾ ਅਫ਼ਵਾਹਾਂ ਅਤੇ ਗਲਤ ਜਾਣਕਾਰੀ ਨੂੰ ਰੋਕਣ ਲਈ ਕੀਤਾ ਗਿਆ ਹੈ।

ਦਿੱਲੀ ਕੂਚ ਕਰਨ ਦਾ ਐਲਾਨ ਸੰਯੁਕਤ ਕਿਸਾਨ ਮੋਰਚੇ ਦੇ ਗ਼ੈਰ ਸਿਆਸੀ ਧੜੇ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਐੱਮਐੱਸਪੀ ਅਤੇ ਕਰਜ਼ਾ ਮੁਆਫ਼ੀ ਸਣੇ ਵੱਖ-ਵੱਖ ਮੰਗਾਂ ਨੂੰ ਲੈ ਕੇ ਕੀਤਾ ਗਿਆ ਹੈ।

ਕਿਹੜੇ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਰਹੇਗਾ

ਨੋਟੀਫਿਕੇਸ਼ਨ ਮੁਤਾਬਕ ਅੰਬਾਲਾ, ਕੁਰੁਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਰਹੇਗਾ।

ਨੋਟੀਫਿਕੇਸ਼ਨ ਮੁਤਾਬਕ ਇੰਟਰਨੈੱਟ ਸੇਵਾਵਾਂ ਇੰਡੀਅਨ ਟੈਲੀਗ੍ਰਾਫ਼ ਐਕਟ 1885 ਦੇ ਸੈਕਸ਼ਨ 5 ਅਤੇ ਟੈਂਪਰੇਰੀ ਸਸਪੈਂਸ਼ਨ ਆਫ ਟੈਲੀਕੋਮ ਸਰਵਿਸਸ(ਪਬਲਿਕ ਐਮਰਜੈਂਸੀ ਓਰ ਪਬਲਿਕ ਸੇਫਟੀ) ਰੂਲਜ਼ 2017 ਦੇ ਰੂਲ(2) ਤਹਿਤ ਬੰਦ ਕੀਤੀਆਂ ਗਈਆਂ ਹਨ।

ਟ੍ਰੈਫਿਕ ਦੇ ਬਦਲਵੇਂ ਰੂਟ ਕਿਹੜੇ

ਸ਼ੰਭੂ ਬਾਰਡਰ

ਤਸਵੀਰ ਸਰੋਤ, Kamal Saini/ BBC Punjabi

ਪੁਲਿਸ ਮੁਤਾਬਕ ਨੈਸ਼ਨਲ ਹਾਈਵੇਅ 44 ਦਿੱਲੀ-ਚੰਡੀਗੜ੍ਹ ਉੱਤੇ ਕਿਸੇ ਰੁਕਾਵਟ ਦੀ ਹਾਲਤ ਵਿੱਚ ਚੰਡੀਗੜ੍ਹ ਹਾਈਵੇ ਉੱਤੇ ਕਿਸੇ ਆਵਾਜਾਈ ਦੀ ਰੁਕਾਵਟ ਦੀ ਸਥਿਤੀ ਵਿੱਚ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀ ਡੇਰਾਬੱਸੀ, ਬਰਵਾਲਾ, ਰਾਮਗੜ੍ਹ, ਸਾਹਾ, ਸ਼ਾਹਬਾਦ, ਕੁਰੂਕਸ਼ੇਤਰ ਦੇ ਰਸਤੇ ਜਾ ਸਕਦੇ ਹਨ।

ਹਦਾਇਤਾਂ ਮੁਤਾਬਕ ਯਾਤਰੀ ਪੰਚਕੁਲਾ, ਯਮੁਨਾਨਗਰ, ਇੰਦਰੀ ਪਿਲੀ, ਕਰਨਾਲ ਹੁੰਦੇ ਹੋਏ ਦਿੱਲੀ ਜਾ ਸਕਦੇ ਹਨ।

ਦਿੱਲੀ ਤੋਂ ਪੰਜਾਬ ਆਉਣ ਵਾਲੇ ਯਾਤਰੀ ਵੀ ਇਸੇ ਰੂਟ ਰਾਹੀਂ ਜਾ ਸਕਦੇ ਹਨ।

ਇਹ ਵੀ ਪੜ੍ਹੋ-

source : BBC PUNJABI