Home ਰਾਸ਼ਟਰੀ ਖ਼ਬਰਾਂ ਹਿਮਾਚਲ ਪ੍ਰਦੇਸ਼: ਕਾਲਜ ਜਾਂਦ ੀ ਵਿਦਿਆਰਥਣ ਦ ੇ ਬੇਰਹਿਮ ੀ ਨਾਲ ਹੋਏ...

ਹਿਮਾਚਲ ਪ੍ਰਦੇਸ਼: ਕਾਲਜ ਜਾਂਦ ੀ ਵਿਦਿਆਰਥਣ ਦ ੇ ਬੇਰਹਿਮ ੀ ਨਾਲ ਹੋਏ ਕਤਲ ਮਾਮਲ ੇ ਵਿੱਚ ਹੁਣ ਤੱਕ ਕ ੀ ਕੁਝ ਹੋਇਆ

19
0

Source :- BBC PUNJABI

ਸੀਆ ਗੁਲੇਰੀਆ ਦੀ ਪੁਰਾਣੀ ਤਸਵੀਰ ਜਿਸ ਵਿੱਚ ਉਹ ਸਾੜੀ ਪਹਿਨੀ ਖੜ੍ਹੀ ਹੈ ਅਤੇ ਮੁਸਕਰਾ ਰਹੀ ਹੈ।

ਤਸਵੀਰ ਸਰੋਤ, Saurabh chauhan

7 ਘੰਟੇ ਪਹਿਲਾਂ

ਪੜ੍ਹਨ ਦਾ ਸਮਾਂ: 6 ਮਿੰਟ

ਚੇਤਾਵਨੀ ਇਸ ਕਹਾਣੀ ਵਿੱਚ ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਗੋਪਾਲਪੁਰ ਤਹਿਤ ਆਉਣ ਵਾਲੇ ਨੈਨ ਪਿੰਡ ਕੋਲ ਸੋਮਵਾਰ ਸਵੇਰੇ ਕਰੀਬ ਸਵਾ ਨੌ ਵਜੇ ਇੱਕ 19 ਸਾਲਾ ਕਾਲਜ ਵਿਦਿਆਰਥਣ ਸੀਆ ਗੁਲੇਰੀਆ ਦਾ ਦਿਨ-ਦਿਹਾੜੇ ਸੜਕ ‘ਤੇ ਕਤਲ ਕਰ ਦਿੱਤਾ ਗਿਆ।

ਜ਼ਿਲ੍ਹਾ ਪੁਲਿਸ ਮੁਤਾਬਕ, ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਫਸਲ ਕੱਟਣ ਵਾਲੀ ਤੇਜ਼ ਤਰਾਰ ਦਾਤੀ ਨਾਲ ਸੀਆ ਦੇ ਗਲੇ ‘ਤੇ ਕਈ ਵਾਰ ਕੀਤੇ।

ਇਸ ਘਟਨਾ ਨੇ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪੇਂਡੂ ਇਲਾਕਿਆਂ ਵਿੱਚ ਮਹਿਲਾਵਾਂ ਦੀ ਸੁਰੱਖਿਆ, ਬੱਸ ਸਹੂਲਤ ਦੀ ਕਮੀ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।

ਮ੍ਰਿਤਕ ਵਿਦਿਆਰਥਣ ਕੌਣ ਸੀ ?

ਸੀਆ ਗੁਲੇਰੀਆ, ਨੈਨ ਪਿੰਡ ਦੀ ਰਹਿਣ ਵਾਲੀ ਸੀ। ਉਹ ਸਰਕਾਘਾਟ ਕਾਲਜ ਵਿੱਚ ਵੋਕੇਸ਼ਨਲ ਕੋਰਸ ਦੀ ਦੂਜੇ ਸਾਲ ਦੀ ਵਿਦਿਆਰਥਣ ਸੀ। ਪਰਿਵਾਰ ਅਤੇ ਸਥਾਨਕ ਲੋਕਾਂ ਮੁਤਾਬਕ, ਸੀਆ ਇੱਕ ਹੋਣਹਾਰ ਤੇ ਪੜ੍ਹਾਕੂ ਲੜਕੀ ਸੀ। ਉਹ ਆਪਣੀ ਮਾਂ ਅਤੇ ਛੋਟੀ ਭੈਣ ਦਾ ਬਹੁਤ ਖਿਆਲ ਰੱਖਦੀ ਸੀ।

ਛੋਟੀ ਭੈਣ ਨੇ ਹਾਲ ਹੀ ਵਿੱਚ ਬਾਰ੍ਹਵੀਂ ਦੇ ਇਮਤਿਹਾਨ ਦਿੱਤੇ ਹਨ ਅਤੇ ਸੀਆ ਉਸ ਨੂੰ ਕਾਲਜ ਵਿੱਚ ਦਾਖਲਾ ਦਵਾਉਣ ਦੀ ਯੋਜਨਾ ਬਣਾ ਰਹੀ ਸੀ।

ਸੀਆ, ਤਿੰਨ ਭੈਣਾਂ ‘ਚੋਂ ਵਿਚਕਾਰਲੀ ਸੀ। ਪਰਿਵਾਰ ਵਿੱਚ ਪਿਤਾ ਜੋਗਿੰਦਰ ਗੁਲੇਰੀਆ ਸੋਲਨ ਜ਼ਿਲ੍ਹੇ ਦੇ ਬੱਦੀ ਵਿੱਚ ਟਰੱਕ ਡਰਾਈਵਰ ਹਨ। ਵੱਡੀ ਭੈਣ ਬੱਦੀ ਵਿੱਚ ਨੌਕਰੀ ਕਰਦੀ ਹੈ, ਜਦਕਿ ਮਾਂ ਅਤੇ ਛੋਟੀ ਭੈਣ ਘਰ ਵਿੱਚ ਰਹਿੰਦੀ ਹੈ। ਸੀਆ ਨਾ ਸਿਰਫ਼ ਪੜ੍ਹਾਈ ਵਿੱਚ ਚੰਗੀ ਸੀ, ਬਲਕਿ ਪਰਿਵਾਰ ਦੀ ਆਰਥਿਕ ਮਦਦ ਵੀ ਕਰਦੀ ਸੀ।

ਪਿਤਾ ਦਾ ਦਰਦ

ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਕਰਦਿਆਂ ਸੀਆ ਦੇ ਪਿਤਾ ਜੋਗਿੰਦਰ ਗੁਲੇਰੀਆ ਨੇ ਰੋਂਦੇ ਹੋਏ ਦੱਸਿਆ, “ਮੇਰੀ ਸੀਆ ਨਾਲ ਸਵੇਰੇ ਹੀ ਗੱਲ ਹੋਈ ਸੀ। ਨੌਂ ਵਜੇ ਦੇ ਕਰੀਬ ਉਹ ਕਾਲਜ ਚਲੀ ਜਾਂਦੀ ਸੀ। ਉਸ ਤੋਂ ਬਾਅਦ ਮੈਂ ਘਰ ਖਰਚ ਲਈ ਪੈਸੇ ਭੇਜੇ ਤਾਂ ਪਤਨੀ ਨੂੰ ਫੋਨ ਕੀਤਾ। ਉੱਧਰੋਂ ਜੋ ਦੱਸਿਆ ਗਿਆ ਉਹ ਸੁਣ ਕੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਕੁਝ ਸਮਾਂ ਪਹਿਲਾਂ ਜਿਸ ਧੀ ਦੇ ਹਾਸੇ ਦੀ ਅਵਾਜ਼ ਸੁਣ ਕੇ ਦਿਲ ਖੁਸ਼ ਸੀ, ਉਸ ਨਾਲ ਕੀ ਹੋ ਗਿਆ। ਜੋ ਸੁਫ਼ਨੇ ਵਿੱਚ ਵੀ ਨਹੀਂ ਸੋਚ ਸਕਦਾ, ਉਹ ਹੋ ਗਿਆ।”

ਜੋਗਿੰਦਰ ਗੁਲੇਰਿਆ ਨੇ ਇਹ ਵੀ ਦੱਸਿਆ ਕਿ ਸੀਆ ਆਪਣੀ ਮਾਂ ਅਤੇ ਛੋਟੀ ਭੈਣ ਦਾ ਬਹੁਤ ਖਿਆਲ ਰੱਖਦੀ ਸੀ। ਉਹ ਕਹਿੰਦੀ ਸੀ ਕਿ ਛੋਟੀ ਭੈਣ ਦੇ ਬਾਰ੍ਹਵੀਂ ਦੇ ਪੇਪਰ ਖਤਮ ਹੋਣ ਬਾਅਦ ਉਸ ਨੂੰ ਆਪਣੇ ਨਾਲ ਕਾਲਜ ਵਿੱਚ ਦਾਖਲਾ ਦਵਾਏਗੀ। ਕਹਿੰਦੀ ਸੀ ਭੈਣ ਨੂੰ ਪੜ੍ਹਾਵੇਗੀ, ਪਰਿਵਾਰ ਦਾ ਖ਼ਰਚ ਵੀ ਚੁੱਕੇਗੀ।

ਸੀਆ

ਸੀਆ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰਾ ਪਰਿਵਾਰ ਸਦਮੇ ਵਿੱਚ ਹੈ। ਪਿੰਡ ਵਾਲੇ ਦੱਸਦੇ ਹਨ ਕਿ ਸੜਕ ਖਰਾਬ ਹੋਣ ਅਤੇ ਬੱਸ ਸੇਵਾ ਨਾ ਹੋਣ ਕਾਰਨ ਸੀਆ ਨੂੰ ਪੈਦਲ ਹੀ ਮੁੱਖ ਚੌਂਕ ਤੱਕ ਜਾਣਾ ਪੈਂਦਾ ਸੀ।

ਬੇਰਹਿਮੀ ਨਾਲ ਹੋਇਆ ਸੀ ਕਤਲ

ਸਥਾਨਕ ਪੁਲਿਸ ਮੁਤਾਬਕ, ਸੀਆ ਸਵੇਰੇ ਕਾਲਜ ਜਾਣ ਲਈ ਘਰ ਤੋਂ ਨਿਕਲੀ ਸੀ। ਗੋਪਾਲਪੁਰ ਦੇ ਨੈਨ ਪਿੰਡ ਕੋਲ ਸੁੰਨਸਾਨ ਥਾਂ ‘ਤੇ ਹਮਲਾਵਰ ਨੇ ਉਸ ਨੂੰ ਰੋਕਿਆ। ਦਾਤੀ ਨਾਲ ਉਸ ‘ਤੇ ਵਾਰ ਕੀਤਾ।

ਮੰਨਿਆ ਜਾ ਰਿਹਾ ਹੈ ਕਿ ਸੀਆ ਨੇ ਖ਼ੁਦ ਨੂੰ ਬਚਾਉਣ ਖਾਤਰ ਹੱਥ ਅੱਗੇ ਕੀਤਾ। ਫਿਰ ਮੁਲਜ਼ਮ ਨੇ ਗਲੇ ‘ਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਜਿਸ ਵਿੱਚ ਹੱਥ ਵੀ ਕੱਟਿਆ ਗਿਆ।

ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਨੇਰਚੌਕ ਮੈਡੀਕਲ ਕਾਲਜ ਭੇਜਿਆ ਗਿਆ ਅਤੇ ਇਸ ਤੋਂ ਬਾਅਦ ਮੰਗਲਵਾਰ ਸਵੇਰੇ ਸੀਆ ਦਾ ਅੰਤਿਮ ਸਸਕਾਰ ਪਿੰਡ ਵਿੱਚ ਕੀਤਾ ਗਿਆ।

ਸੀਆ ਦੀ ਸਹੇਲੀ ਕਸ਼ਿਸ, ਜੋ ਹਰ ਰੋਜ਼ ਉਸ ਦੇ ਨਾਲ ਕਾਲਜ ਜਾਂਦੀ ਸੀ, ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਗੋਪਾਲਪੁਰ ਜਾਣ ਲਈ ਸੀਆ ਦਾ ਇੰਤਜ਼ਾਰ ਮਾਹੀ ਪਿੰਡ ਦੇ ਬੱਸ ਸਟਾਪ ‘ਤੇ ਕਰ ਰਹੀ ਸੀ। ਦੋਨੇ ਫੋਨ ‘ਤੇ ਗੱਲ ਕਰ ਰਹੀਆਂ ਸਨ।

ਕਸ਼ਿਸ਼ ਮੁਤਾਬਕ, ਸੀਆ ਨੇ ਦੱਸਿਆ ਕਿ ਉਹ ਦੋ ਮਿੰਟ ਵਿਚ ਬੱਸ ਸਟਾਪ ਤੱਕ ਪਹੁੰਚ ਜਾਵੇਗੀ। ਇਸੇ ਵਿਚਕਾਰ ਉਸ ਦੇ ਦੋ ਵਾਰ ਚੀਕਣ ਦੀ ਅਵਾਜ਼ ਸੁਣੀ। ਘਟਨਾ ਵਾਲੀ ਥਾਂ ਪਹੁੰਚ ਕੇ ਦੇਖਿਆ ਤਾਂ ਸੀਆ ਜ਼ਮੀਨ ‘ਤੇ ਖੂਨ ਨਾਲ ਲਥਪਥ ਪਈ ਸੀ।

ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਵਿੱਚ ਕਸ਼ਿਸ਼ ਨੇ ਦੱਸਿਆ, “ਅਸੀਂ ਦੋਹੇਂ ਹਰ ਰੋਜ਼ ਇਕੱਠੀਆਂ ਕਾਲਜ ਜਾਂਦੀਆਂ ਸੀ। ਸੀਆ ਨੈਨ ਪਿੰਡ ਤੋਂ ਮਾਹੀ ਬੱਸ ਅੱਡੇ ਲਈ ਪੈਦਲ ਆਉਂਦੀ ਸੀ। ਅੱਜ ਤੱਕ ਕਦੇ ਵੀ ਕੋਈ ਅਜਿਹੀ ਗੱਲ ਨਹੀਂ ਹੋਈ ਕਿ ਕਿਸੇ ਨੇ ਤੰਗ ਕੀਤਾ ਹੋਵੇ ਜਾਂ ਕੁਝ ਕਿਹਾ ਹੋਵੇ। ਘਰ ਤੋਂ ਨਿਕਲਦਿਆਂ ਹੀ ਉਹ ਮੈਨੂੰ ਮੋਬਾਈਲ ਤੋਂ ਫੋਨ ਕਰ ਦਿੰਦੀ ਸੀ ਕਿ ਆ ਰਹੀ ਹੈ।”

“ਰੋਜ਼ ਦੀ ਤਰ੍ਹਾਂ ਹੀ ਮੈਂ ਉਸ ਨੂੰ ਪੁੱਛਣ ਲਈ ਫੋਨ ਕੀਤਾ ਸੀ। ਹੁਣ ਉਸ ਦੀ ਚੀਕ ਕੰਨਾਂ ਵਿਚ ਸੁਣਾਈ ਦੇ ਰਹੀ ਹੈ। ਮੈਨੂੰ ਸਮਝ ਨਹੀਂ ਆਇਆ ਕਿ ਉਸ ‘ਤੇ ਹਮਲਾ ਕਿਉਂ ਕੀਤਾ ਗਿਆ? ਕਿਉਂ ਉਸ ਨੂੰ ਬੇਰਹਿਮੀ ਨਾਲ ਮਾਰ ਦਿੱਤਾ? “

ਮੁਲਜ਼ਮ ਕੌਣ ਹੈ ?

ਪੁਲਿਸ ਦੀ ਗ੍ਰਿਫ਼ਤ ਵਿੱਚ ਮੁਲਜ਼ਮ

ਤਸਵੀਰ ਸਰੋਤ, Saurabh Chauhan

ਮੰਡੀ ਪੁਲਿਸ ਨੇ ਕਤਲ ਦੇ ਇਲਜ਼ਾਮ ਵਿੱਚ 35 ਸਾਲਾ ਵਿਕਾਸ ਉਰਫ਼ ਰਿਸ਼ੂ ਪਟਿਆਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਗੋਪਾਲਪੁਰ ਤਹਿਸੀਲ ਦੇ ਮਾਈਨਾ ਪਿੰਡ ਦਾ ਰਹਿਣ ਵਾਲਾ ਹੈ।

ਮੁਲਜ਼ਮ ਬੱਦੀ ਵਿੱਚ ਪਲੰਬਰ ਵਜੋਂ ਕੰਮ ਕਰਦਾ ਸੀ। ਪੁਲਿਸ ਅਤੇ ਪਿੰਡ ਵਾਲਿਆਂ ਮੁਤਾਬਕ, ਵਿਕਾਸ ਨਸ਼ੇ ਦਾ ਆਦੀ ਹੈ ਅਤੇ ਚਿੱਟੇ(ਸਿੰਥੈਟਿਕ ਡਰੱਗ) ਦਾ ਸੇਵਨ ਕਰਦਾ ਹੈ।

ਘਟਨਾ ਦੇ ਕਰੀਬ ਦੋ ਘੰਟੇ ਬਾਅਦ ਪਿੰਡ ਵਾਲਿਆਂ ਨੇ ਮੁਲਜ਼ਮ ਨੂੰ ਘਟਨਾ ਵਾਲੀ ਥਾਂ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਜੰਗਲ, ਖੇਤਾਂ ਅਤੇ ਨਾਲੇ ਦੇ ਇਲਾਕੇ ਵਿੱਚ ਲੁਕਿਆਂ ਫੜ ਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲੋਕਾਂ ਨੇ ਮੁਲਜ਼ਮ ਨਾਲ ਕੁੱਟਮਾਰ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।

ਪੁਲਿਸ ਦੀ ਕਾਰਵਾਈ

ਮੰਡੀ ਦੇ ਪੁਲਿਸ ਸੁਪਰੀਡੈਂਟ ਵਿਨੋਦ ਕੁਮਾਰ

ਤਸਵੀਰ ਸਰੋਤ, Saurabh Chauhan

ਮੰਡੀ ਦੇ ਪੁਲਿਸ ਸੁਪਰੀਡੈਂਟ ਵਿਨੋਦ ਕੁਮਾਰ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਰੇ ਪੁਸ਼ਟੀ ਕੀਤੀ।

ਬੀਬੀਸੀ ਨਿਊਜ਼ ਹਿੰਦੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਜਾਂਚ ਚੱਲ ਰਹੀ ਹੈ। ਕਤਲ ਦੇ ਪਿੱਛੇ ਦਾ ਮਕਸਦ, ਪੁੱਛਗਿੱਛ ਅਤੇ ਰਿਪੋਰਟ ਤੋਂ ਬਾਅਦ ਸਾਹਮਣੇ ਆਵੇਗਾ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਹੈ ਜਾਂ ਮੁਲਜ਼ਮ ਇਕੱਲਾ ਸੀ।”

ਸੂਬੇ ਦੇ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿੱਚ ਮੰਡੀ ਦੇ ਐੱਸਪੀ ਤੋਂ ਰਿਪੋਰਟ ਮੰਗੀ ਹੈ।

ਘਟਨਾ ਦੀ ਖ਼ਬਰ ਫੈਲਦੇ ਹੀ ਪੂਰਾ ਪਿੰਡ ਅਤੇ ਆਲੇ ਦੁਆਲੇ ਦਾ ਇਲਾਕਾ ਸਦਮੇ ਵਿਚ ਆ ਗਿਆ।

ਪਿੰਡ ਵਾਲਿਆਂ ਨੇ ਸਰਕਾਘਾਟ-ਘੁਮਾਰਵੀਂ ਹਾਈਵੇਅ ‘ਤੇ ਜਾਮ ਲਗਾ ਦਿੱਤਾ ਸੀ। ਸੋਮਵਾਰ ਦੇਰ ਸ਼ਾਮ ਭੀੜ ਨੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ। “ਮੁਲਜ਼ਮ ਨੂੰ ਫਾਂਸੀ ਦਿਓ”, ਦੇ ਨਾਅਰੇ ਲੱਗੇ।

ਦੋ ਘੰਟੇ ਬਾਅਦ ਡੀਐਸਪੀ ਸੰਜੀਵ ਦੇ ਦਖਲ ਤੋਂ ਬਾਅਦ ਹਾਈਵੇਅ ਖੁੱਲ੍ਹਿਆ। ਮੰਗਲਵਾਰ ਸਵੇਰੇ 11 ਵਜੇ ਤੱਕ ਇਲਾਕੇ ਦੇ ਬਜ਼ਾਰ ਬੰਦ ਰਹੇ।

ਪਿੰਡ ਵਾਲਿਆਂ ਦੀ ਚਿੰਤਾ

ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਘਟਨਾ ਨੂੰ ‘ਦੁਖਦਾਈ ਅਤੇ ਨਾ-ਸਵੀਕਾਰ ਯੋਗ’ ਦੱਸਿਆ।

ਉਨ੍ਹਾਂ ਨੇ ਕਿਹਾ, “ਇੱਕ ਸੱਭਿਆ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ। ਦੋਸ਼ੀ ਨੂੰ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਅਸੀਂ ਪੀੜਤ ਪਰਿਵਾਰ ਦੇ ਨਾਲ ਹਾਂ।”

ਰਾਜਪਾਲ ਕਵਿੰਦਰ ਗੁਪਤਾ ਨੇ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਪਰਿਵਾਰ ਪ੍ਰਤੀ ਸੰਵੇਦਨਾ ਜ਼ਾਹਿਰ ਕੀਤੀ। ਉਨ੍ਹਾਂ ਨੇ ਮਹਿਲਾਵਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ‘ਤੇ ਜ਼ੋਰ ਦਿੱਤਾ।

ਉਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੋਪਾਲਪੁਰ ਖੇਤਰ ਵਿੱਚ ਪਹਿਲਾਂ ਤਿੰਨ ਬੱਸਾਂ ਤੱਕ ਸੀਮਤ ਬੱਸ ਸੇਵਾ ਸੀ, ਪਰ ਸਰਕਾਰ ਨੇ ਉਨ੍ਹਾਂ ਨੂੰ ਵੀ ਬੰਦ ਕਰ ਦਿੱਤਾ। ਇਸੇ ਕਾਰਨ ਵਿਦਿਆਰਥੀਆਂ ਨੂੰ ਪੈਦਲ ਜਾਣਾ ਪੈਂਦਾ ਹੈ, ਜੋ ਕਿ ਸੁਰੱਖਿਆ ਦੇ ਲਿਹਾਜ਼ ਨਾਲ ਸਹੀ ਨਹੀਂ।

ਮੰਡੀ ਜ਼ਿਲ੍ਹੇ ਤੋਂ ਬੀਜੇਪੀ ਦੇ ਵਿਧਾਇਕ ਰਾਕੇਸ਼ ਜਮਵਾਲ ਦਾ ਕਹਿਣਾ ਹੈ ਕਿ ਸੀਆ ਕਤਲ ਕਾਂਡ ਨੇ ਦੇਵਭੂਮੀ ਹਿਮਾਚਲ ਦੀ ਸ਼ਾਂਤੀ ਨੂੰ ਚੁਣੌਤੀ ਦਿੱਤੀ ਹੈ। ਇਹ ਘਟਨਾ ਪੇਂਡੂ ਇਲਾਕਿਆਂ ਵਿੱਚ ਨੌਜਵਾਨਾਂ ‘ਚ ਨਸ਼ੇ ਦੀ ਵਧਦੀ ਸਮੱਸਿਆ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਵੀ ਸਵਾਲ ਚੁੱਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI