Home ਰਾਸ਼ਟਰੀ ਖ਼ਬਰਾਂ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖ਼ਤ, ਸੂਬਾ ਸਰਕਾਰਾਂ ਨੂੰ ਪਾਈ ਝਾੜ

ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖ਼ਤ, ਸੂਬਾ ਸਰਕਾਰਾਂ ਨੂੰ ਪਾਈ ਝਾੜ

15
0

SOURCE : ABP NEWS

ਸੁਪਰੀਮ ਕੋਰਟ ਨੇ ਅੱਜ ਪ੍ਰਦੂਸ਼ਣ ਦੇ ਮੁੱਦੇ ‘ਤੇ ਸਖ਼ਤੀ ਦਿਖਾਈ ਤੇ ਸਬੰਧਤ ਸੂਬਾਂ ਸਰਕਾਰਾਂ ਨੂੰ ਕਰੜੀ ਫਟਕਾਰ ਲਾਈ ਹੈ। ਸਰਬ ਉੱਚ ਅਦਾਲਤ ਨੇ ਪੰਜਾਬ, ਹਰਿਆਣਾ ਤੇ ਯੂਪੀ ਦੇ ਮੁੱਖ ਸਕੱਤਰਾਂ ਨੂੰ ਬੁੱਧਵਾਰ ਕੋਰਟ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ।

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਪ੍ਰਦੂਸ਼ਣ ਦੇ ਮੁੱਦੇ ‘ਤੇ ਸਖ਼ਤੀ ਦਿਖਾਈ ਤੇ ਸਬੰਧਤ ਸੂਬਾਂ ਸਰਕਾਰਾਂ ਨੂੰ ਕਰੜੀ ਫਟਕਾਰ ਲਾਈ ਹੈ। ਸਰਬ ਉੱਚ ਅਦਾਲਤ ਨੇ ਪੰਜਾਬ, ਹਰਿਆਣਾ ਤੇ ਯੂਪੀ ਦੇ ਮੁੱਖ ਸਕੱਤਰਾਂ ਨੂੰ ਬੁੱਧਵਾਰ ਕੋਰਟ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਕਿ ਸੂਬਾ ਸਰਕਾਰ, ਡੀਐਮ, ਤਹਿਸੀਲਦਾਰ, ਪੁਲਿਸ ਸਭ ਨੂੰ ਹੁਕਮ ਦਿੱਤੇ ਹਨ ਕਿ ਪਰਾਲੀ ਸਾੜਨ ਦੀ ਇੱਕ ਵੀ ਘਟਨਾ ਨਾ ਹੋਣ ਦਿੱਤੀ ਜਾਵੇ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਕਿ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਹੈ। ਕੋਰਟ ਨੇ ਕਿਹਾ, “ਜੇਕਰ ਅਜਿਹਾ ਹੋਵੇਗਾ ਤਾਂ ਚੀਫ ਸੈਕਟਰੀ ਤੋਂ ਲੈ ਗ੍ਰਾਮ ਪੰਚਾਇਤ ਤੱਕ ਇੱਕਇੱਕ ਅਧਿਕਾਰੀ ਨੂੰ ਕਸੂਰਵਾਰ ਮੰਨਿਆ ਜਾਵੇਗਾ।” ਇਸ ਦੇ ਨਾਲ ਹੀ ਦਿੱਲੀਐਨਸੀਆਰ ‘ਚ ਹਰ ਤਰ੍ਹਾਂ ਦੇ ਨਿਰਮਾਣ ਕਾਰਜ ‘ਤੇ ਰੋਕ ਲਾਈ ਗਈ ਹੈ।

ਸੁਪਰੀਮ ਕੋਰਟ ਨੇ ਦਿੱਲੀ ‘ਚ ਲਾਗੂ ਔਡਈਵਨ ‘ਤੇ ਵੀ ਕਿਹਾ ਕਿ ਇਸ ਨਾਲ ਇਲਾਕੇ ‘ਚ ਥ੍ਰੀ ਵਹੀਲਰ ਤੇ ਟੂ ਵਹੀਲਰ ਦਾ ਇਸਤੇਮਾਲ ਵਧ ਗਿਆ ਹੈ। ਕੁਝ ਗੱਡੀਆਂ ਨੂੰ ਬੰਦ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਇਸ ‘ਤੇ ਦਿੱਲੀ ਸਰਕਾਰ ਤੋਂ ਸ਼ੁੱਕਰਵਾਰ ਤਕ ਜਵਾਬ ਮੰਗਿਆ ਗਿਆ ਹੈ।

ਇਸ ਦੇ ਨਾਲ ਹੀ ਕੋਰਟ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਇਸ ਤਰ੍ਹਾਂ ਫਸਲ ਸਾੜਨ ਦਾ ਕੋਈ ਅਧਿਕਾਰ ਨਹੀਂ। ਫੇਰ ਚਾਹੇ ਇਸ ਦੀ ਵਜ੍ਹਾ ਕੋਈ ਵੀ ਕਿਉਂ ਨਾ ਹੋਵੇ। ਸੈਟਲਾਈਟ ਤਸਵੀਰਾਂ ‘ਚ ਨਜ਼ਰ ਆਇਆ ਹੈ ਕਿ ਪੰਜਾਬ ‘ਚ ਵੱਡੇ ਪੱਧਰ ‘ਤੇ ਪਰਾਲੀ ਨੂੰ ਅੱਗ ਲਗਾਈ ਗਈ ਹੈ।


<!–

googletag.cmd.push(function() {
googletag.display(‘AD_END_OF_ARTICLE_CODE’);
});

–>

Published at : 04 Nov 2019 05:59 PM (IST)

Tags:
air pollution
delhi pollution
Supreme Court

Follow Breaking News on abp LIVE for more latest stories and trending topics.
Watch breaking news and top headlines online on abp News LIVE TV