Home ਰਾਸ਼ਟਰੀ ਖ਼ਬਰਾਂ ਭਾਰ ਘਟਾਉਣ ਵਾਲੀਆਂ ਦਵਾਈਆਂ ਦੇ ਟ੍ਰਾਇਲ ਦੇ ਨਤੀਜੇ ਕੀ ਨਿਕਲੇ, ਇਹ ਦਵਾਈਆਂ...

ਭਾਰ ਘਟਾਉਣ ਵਾਲੀਆਂ ਦਵਾਈਆਂ ਦੇ ਟ੍ਰਾਇਲ ਦੇ ਨਤੀਜੇ ਕੀ ਨਿਕਲੇ, ਇਹ ਦਵਾਈਆਂ ਕਿਵੇਂ ਮੋਟਾਪਾ ਘਟਾਉਂਦੀਆਂ ਹਨ

6
0

Source :- BBC PUNJABI

ਮੋਟਾਪਾ

ਤਸਵੀਰ ਸਰੋਤ, Getty Images

ਦੋ ਬਲਾਕਬਸਟਰ ਭਾਰ ਘਟਾਉਣ ਵਾਲੀਆਂ ਦਵਾਈਆਂ ਦੇ ਪਹਿਲੇ ਸਿੱਧੇ ਟ੍ਰਾਇਲ ਵਿੱਚ ਸਾਹਮਣੇ ਆਇਆ ਹੈ ਕਿ ਮੌਂਜਾਰੋ, ਵੇਗੋਵੀ ਦੇ ਮੁਕਾਬਲੇ ਵਧੇਰੇ ਪ੍ਰਭਾਵਸ਼ਾਲੀ ਹੈ।

ਮੌਂਜਾਰੋ, ਵੇਗੋਵੀ ਦੋਵੇਂ ਦਵਾਈਆਂ ਭਾਰ ਘਟਾਉਣ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਦੋਵਾਂ ਦੇ ਪ੍ਰਯੋਗ ਤੋਂ ਸਾਹਮਣੇ ਆਇਆ ਹੈ ਕਿ ਇਹ ਵਾਕਿਏ ਭਾਰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ।

ਟ੍ਰਾਇਲ ਦੇ ਨਤੀਜਿਆਂ ਮੁਤਾਬਿਕ, 72 ਹਫ਼ਤਿਆਂ ਦੇ ਇਲਾਜ ਤੋਂ ਬਾਅਦ, ਮੌਂਜਾਰੋ ਨੇ 20 ਫ਼ੀਸਦ ਭਾਰ ਘਟਾਇਆ ਅਤੇ ਵੇਗੋਵੀ ਦੇ 14 ਫ਼ੀਸਦ ਤੱਕ ਭਾਰ ਘਟਾਇਆ।

ਇਸ ਪ੍ਰੀਖਣ ਦੀ ਅਗਵਾਈ ਕਰਨ ਵਾਲੇ ਖੋਜਕਰਤਾਵਾਂ ਨੇ ਕਿਹਾ ਕਿ ਦੋਵਾਂ ਦਵਾਈਆਂ ਨੇ ਭਾਰ ਘਟਾਉਣ ਵਿੱਚ ਭੂਮਿਕਾ ਨਿਭਾਈ। ਪਰ ਜਿਨ੍ਹਾਂ ਲੋਕਾਂ ਦਾ ਭਾਰ ਬੇਹੱਦ ਜ਼ਿਆਦਾ ਸੀ ਉਨ੍ਹਾਂ ਲਈ ਮੌਂਜਾਰੋ ਵਧੇਰੇ ਕਾਰਗਰ ਸਾਬਤ ਹੋਈ ਹੈ।

ਦੋਵੇਂ ਦਵਾਈਆਂ ਦਿਮਾਗ ਨੂੰ ਸੰਕੇਤ ਦਿੰਦੀਆਂ ਹਨ ਅਤੇ ਉਹ ਭੁੱਖ ਨੂੰ ਘੱਟ ਮਹਿਸੂਸ ਕਰਦਾ ਹੈ ਯਾਨੀ ਭਰਿਆ ਮਹਿਸੂਸ ਕਰਵਾਉਣ ਲਈ ਭਰਮਾਉਂਦੀਆਂ ਹਨ ਤਾਂ ਜੋ ਤੁਸੀਂ ਘੱਟ ਖਾਓ ਅਤੇ ਸਰੀਰ ਪਹਿਲਾਂ ਤੋਂ ਜਮ੍ਹਾਂ ਦੀ ਵਰਤੋਂ ਕਰਕੇ ਐਨਰਜੀ ਹਾਸਲ ਕਰੇ।

ਦੋਵਾਂ ਦਵਾਈਆਂ ਵਿਚਲਾ ਫ਼ਰਕ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਦੋਵਾਂ ਦਵਾਈਆਂ ਦੀ ਪ੍ਰਭਾਵਸ਼ੀਲਤਾ ਵਿੱਚ ਫ਼ਰਕ ਨੂੰ ਸਮਝਾਉਣ ਲਈ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਬੇਹੱਦ ਸੂਖਮ ਅੰਤਰ ਹਨ।

ਵੇਗੋਵੀ, ਜਿਸਨੂੰ ਸੇਮਾਗਲੂਟਾਈਡ ਵੀ ਕਿਹਾ ਜਾਂਦਾ ਹੈ, ਇਹ ਦਿਮਾਗ ਨੂੰ ਭੁੱਖ ਸਬੰਧੀ ਸੰਕੇਤ ਦਿੰਦਾ ਹੈ। ਇਸ ਦਿਮਾਗ ਨੂੰ ਉਸ ਹਾਰਮੋਨ ਵਰਗੇ ਸੰਕੇਤ ਦਿੰਦਾ ਹੈ ਜੋ ਸਰੀਰ ਨੂੰ ਭੁੱਖ ਖ਼ਤਮ ਹੋਣ ਬਾਰੇ ਦੱਸਦਾ ਹੈ।

ਮੌਂਜਾਰੋ, ਜਾਂ ਟਿਰਜ਼ੇਪੇਟਾਈਡ ਵੀ ਅਜਿਹੀ ਹੀ ਕਰਦਾ ਹੈ।

ਇਸ ਟ੍ਰਾਇਲ, ਜਿਸਦਾ ਦਾ ਖ਼ਰਚਾ ਮੌਂਜਾਰੋ ਦੇ ਨਿਰਮਾਤਾ ਐਲੀ ਲਿਲੀ ਵਲੋਂ ਚੁੱਕਿਆ ਗਿਆ ਸੀ, ਵਿੱਚ 750 ਲੋਕਾਂ ਨੇ ਹਿੱਸਾ ਲਿਆ ਜੋ ਮੋਟਾਪੇ ਤੋਂ ਪੀੜਤ ਸਨ, ਇਨ੍ਹਾਂ ਲੋਕਾਂ ਦਾ ਔਸਤ ਭਾਰ 113 ਕਿਲੋਗ੍ਰਾਮ ਸੀ।

ਉਨ੍ਹਾਂ ਨੂੰ ਦੋ ਦਵਾਈਆਂ ਵਿੱਚੋਂ ਇੱਕ ਦੀ ਉਨੀਂ ਖ਼ੁਰਾਕ ਲੈਣ ਲਈ ਕਿਹਾ ਗਿਆ ਜਿੰਨੀ ਵੱਧ ਤੋਂ ਵੱਧ ਦੇਣੀ ਮੈਡੀਕਲ ਤੌਰ ‘ਤੇ ਸੁਰੱਖਿਅਤ ਸੀ।

ਮੋਟਾਪਾ
ਇਹ ਵੀ ਪੜ੍ਹੋ-

ਯੂਰਪੀਅਨ ਕਾਂਗਰਸ ਅਤੇ ਮਾਗਾਲਾ ਸਥਿਤ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਦੋਵਾਂ ਦਵਾਈਆਂ ਦੇ ਸੇਵਨ ਤੋਂ ਬਾਅਦ ਸਾਹਮਣੇ ਆਏ ਨਤੀਜਿਆਂ ਬਾਰੇ ਦੱਸਿਆ ਗਿਆ:

  • 32 ਫ਼ੀਸਦ ਲੋਕਾਂ ਨੇ ਮੌਂਜਾਰੋ ਜ਼ਰੀਏ ਆਪਣੇ ਸਰੀਰ ਦੇ ਭਾਰ ਦਾ ਇੱਕ ਚੌਥਾਈ ਹਿੱਸਾ ਘਟਾਇਆ, ਜਦੋਂ ਕਿ ਵੇਗੋਵੀ ‘ਤੇ 16 ਫ਼ੀਸਦ ਨੇ।
  • ਮੌਂਜਾਰੋ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਕਮਰ ਔਸਤਨ 18 ਸੈਂਟੀਮੀਟਰ ਘੱਟ ਗਈ, ਜਦੋਂਕਿ ਵੇਗੋਵੀ ਦਾ ਸੇਵਨ ਕਰਨ ਵਾਲੇ ਲੋਕਾਂ ਕਮਰ 13 ਸੈਂਟੀਮੀਟਰ ਤੱਕ ਘੱਟ ਗਈ।
  • ਜਿਨ੍ਹਾਂ ਲੋਕਾਂ ਨੂੰ ਮੌਂਜਾਰੋ ਦਿੱਤਾ ਗਿਆ ਸੀ, ਉਨ੍ਹਾਂ ਦਾ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦਾ ਪੱਧਰ ਬਿਹਤਰ ਸੀ।
  • ਦੋਵਾਂ ਦੇ ਮਾੜੇ ਪ੍ਰਭਾਵਾਂ ਦੇ ਪੱਧਰ ਇੱਕੋ ਜਿਹੇ ਸਨ।
  • ਦੋਵਾਂ ਦਵਾਈਆਂ ਦੇ ਸੇਵਨ ਨਾਲ ਔਰਤਾਂ ਦਾ ਭਾਰ ਮਰਦਾਂ ਨਾਲੋਂ ਜ਼ਿਆਦਾ ਘਟਦਾ ਸੀ।

ਨਿਊਯਾਰਕ ਦੇ ਵੇਲ ਕਾਰਨੇਲ ਮੈਡੀਸਨ ਦੇ ਵਿਆਪਕ ਭਾਰ ਨਿਯੰਤਰਣ ਕੇਂਦਰ ਵਿੱਚ ਟ੍ਰਾਇਲ ਕਰਨ ਵਾਲੇ ਡਾਕਟਰ ਲੂਈਸ ਐਰੋਨ ਦਾ ਕਹਿਣਾ ਹੈ,”ਮੋਟਾਪੇ ਤੋਂ ਪੀੜਤ ਜ਼ਿਆਦਾਤਰ ਲੋਕ ਸੇਮਾਗਲੂਟਾਈਡ (ਵੇਗੋਵੀ) ਨਾਲ ਠੀਕ ਰਹਿਣਗੇ, ਪਰ ਜਿਨ੍ਹਾਂ ਲੋਕਾਂ ਦਾ ਮੋਟਾਪਾ ਹੱਦ ਤੋਂ ਵੱਧ ਹੈ ਉਹ ਟਿਰਜ਼ੇਪੇਟਾਈਡ (ਮੌਂਜਾਰੋ) ਨਾਲ ਬਿਹਤਰ ਹੋ ਸਕਦੇ ਹਨ।”

ਭਾਰ ਤੋਲਣ ਵਾਲੀ ਮਸ਼ੀਨ

ਤਸਵੀਰ ਸਰੋਤ, Getty Images

ਨਿੱਜੀ ਟਿਰਜ਼ੇਪੇਟਾਈਡ ਦੀ ਵਿਕਰੀ ‘ਸੇਮਾਗਲੂਟਾਈਡ ਦੇ ਮੁਕਾਬਲੇ ਵੱਧ ਹੈ

ਯੂਕੇ ਵਿੱਚ, ਦੋਵੇਂ ਦਵਾਈਆਂ ਮਾਹਰ ਭਾਰ-ਪ੍ਰਬੰਧਨ ਸੇਵਾਵਾਂ ਕੋਲ ਮੌਜੂਦ ਹਨ, ਪਰ ਇਨ੍ਹਾਂ ਨੂੰ ਨਿੱਜੀ ਤੌਰ ‘ਤੇ ਵੀ ਖਰੀਦਿਆ ਜਾ ਸਕਦਾ ਹੈ।

ਗਲਾਸਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਨਵੀਦ ਸੱਤਾਰ ਨੇ ਕਿਹਾ, “ਦਵਾਈਆਂ ਮਰੀਜ਼ਾਂ ਲਈ ‘ਚੰਗੇ ਬਦਲ’ ਸਨ, ਪਰ ਜਦਕਿ ਬਹੁਤ ਸਾਰੇ ਲੋਕ 15 ਫ਼ੀਸਦ ਭਾਰ ਘਟਾਉਣ ਨਾਲ ਸੰਤੁਸ਼ਟ ਮਹਿਸੂਸ ਕਰਨਗੇ। ਪਰ ਦੂਜੇ ਪਾਸੇ ਉਹ ਲੋਕ ਵੀ ਹਨ ਜੋ ਚਾਹੁੰਦੇ ਹਨ ਕਿ ਜਿੰਨਾ ਸੰਭਵ ਹੋ ਸਕੇ ਭਾਰ ਘਟਾਇਆ ਜਾਵੇ।”

ਉਨ੍ਹਾਂ ਕਿਹਾ, “ਯੂਕੇ ਵਿੱਚ, ਟਿਰਜ਼ੇਪੇਟਾਈਡ ਦੀ ਵਿਕਰੀ ਹੁਣ ਨਿੱਜੀ ਤੌਰ ‘ਤੇ ਸੇਮਾਗਲੂਟਾਈਡ ਦੇ ਮੁਕਾਬਲੇ ਵਧੇਰੇ ਹੈ। ਮੇਰਾ ਖ਼ਿਆਲ ਹੈ ਕਿ ਇਹ ਸਿਰਫ਼ ਇੱਕ ਹਕੀਕਤ ਹੈ ਅਤੇ ਮੌਜੂਦਾ ਖੋਜ ਪੱਤਰ ਇਸ ਨੂੰ ਹੋਰ ਵਧਾ ਸਕਦਾ ਹੈ।”

ਹਾਲਾਂਕਿ, ਵੇਗੋਵੀ ਦੀ ਵਰਤੋਂ ਕਈ ਹੋਰ ਸਥਿਤੀਆਂ ਵਿੱਚ ਵੀ ਕੀਤੀ ਜਾਂਦੀ ਹੈ ਹੈ ਇਸ ਨੂੰ ਹੋਰ ਵਰਤੋਂ ਲਈ ਲਾਇਸੈਂਸ ਵੀ ਮਿਲਿਆ ਹੋਇਆ ਹੈ। ਜਿਵੇਂ ਕਿ ਦਿਲ ਦੇ ਦੌਰੇ ਨੂੰ ਰੋਕਣਾ, ਜਦੋਂ ਕਿ ਮੌਂਜਾਰੋ ਦੇ ਅਜਿਹੇ ਵਿਕਲਪਾਂ ਲਈ ਟਰਾਇਲ ਹਾਲੇ ਪੂਰੇ ਨਹੀਂ ਹੋਏ ਹਨ।

ਮਸ਼ੀਨ

ਤਸਵੀਰ ਸਰੋਤ, Getty Images

ਭਾਰ ਘਟਾਉਣ ਵਾਲੀਆਂ ਦਵਾਈਆਂ ਬਾਰੇ ਅਜੇ ਵੀ ਬਹੁਤ ਸਾਰੀ ਖੋਜ ਚੱਲ ਰਹੀ ਹੈ।

ਮੌਜੂਦਾ ਦਵਾਈਆਂ ਦੀਆਂ ਉੱਚ ਖੁਰਾਕਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਵੇਂ ਕਿ ਉਨ੍ਹਾਂ ਦੇ ਸੇਵਨ ਦੇ ਨਵੇਂ ਤਰੀਕੇ ਜਿਵੇਂ ਕਿ ਮੂੰਹ ਰਾਹੀਂ ਲਈਆਂ ਜਾਣ ਵਾਲੀਆਂ ਗੋਲੀਆਂ ਅਤੇ ਨਵੀਆਂ ਦਵਾਈਆਂ ਜੋ ਸਰੀਰ ‘ਤੇ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰਦੀਆਂ ਹਨ, ਦੀ ਜਾਂਚ ਕੀਤੀ ਜਾ ਰਹੀ ਹੈ।

ਇਸਦਾ ਮਤਲਬ ਹੈ ਕਿ ਇਸ ਖੇਤਰ ਵਿੱਚ ਬਿਹਤਰੀਨ ਦਾ ਪਤਾ ਲਾਉਣਾ ਅਜੇ ਬਾਕੀ ਹੈ।

ਪ੍ਰੋਫ਼ੈਸਰ ਸੱਤਾਰ ਕਹਿੰਦੇ ਹਨ, “ਜਿੰਨੀ ਖੋਜ ਹੋ ਰਹੀ ਹੈ, ਉਸ ਦਾ ਮਤਲਬ ਹੈ ਕਿ ਅਸੀਂ ਉਸ ਬਿੰਦੂ ‘ਤੇ ਪਹੁੰਚ ਰਹੇ ਹਾਂ ਜਿੱਥੇ ਮੋਟਾਪੇ ਦੀ ਰੋਕਥਾਮ ਜਲਦੀ ਹੀ ਸੰਭਵ ਹੋ ਸਕਦੀ ਹੈ, ਪਰ ਉਨ੍ਹਾਂ ਦਾ ਤਰਕ ਹੈ ਕਿ ਇਹ ਬਹੁਤ ਬਿਹਤਰ ਹੋਵੇਗਾ ਕਿ ਸਾਡੇ ਸਮਾਜ ਨੂੰ ਸਿਹਤਮੰਦ ਬਣਾਇਆ ਜਾਵੇ ਤਾਂ ਜੋ ਹੋਰ ਲੋਕਾਂ ਨੂੰ ਮੋਟਾਪਾ ਹੋਣ ਤੋਂ ਰੋਕਿਆ ਜਾ ਸਕੇ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI