Source :- BBC PUNJABI

ਤਸਵੀਰ ਸਰੋਤ, Getty Images
ਪੰਜਾਬ-ਹਰਿਆਣ ਾ ਇੱਕ ਵਾਰ ਫੇਰ ਦਰਿਆਈ ਪਾਣੀਆ ਂ ਦ ੇ ਮੁੱਦ ੇ ਉੱਤ ੇ ਆਹਮੋ-ਸਾਹਮਣ ੇ ਹਨ।
ਹਰਿਆਣ ਾ ਦ ੀ ਵਾਧ ੂ ਪਾਣ ੀ ਦ ੀ ਮੰਗ ਨੂ ੰ ਲ ੈ ਕ ੇ ਦੋਵਾ ਂ ਸੂਬਿਆ ਂ ਦ ੇ ਮੁੱਖ ਮੰਤਰੀਆ ਂ ਵਿਚਾਲ ੇ ਚਿੱਠ ੀ ਤ ੇ ਸ਼ਬਦ ੀ ਜੰਗ ਛਿੜ ੀ ਹੋਈ ਹੈ।
ਦੂਜ ੇ ਪਾਸ ੇ ਭਾਖੜ ਾ ਬਿਆਸ ਮੈਨੇਜਮੈਂਟ ਬੋਰਡ ਦ ੇ ਹਰਿਆਣ ਾ ਨੂ ੰ ਵਾਧ ੂ 8500 ਕਿਊਸਕ ਪਾਣ ੀ ਛੱਡਣ ਦ ਾ ਫੈਸਲ ਾ ਕੀਤ ਾ ਹ ੈ ਜਿਸ ਨ ੇ ਦੋਵਾ ਂ ਸੂਬਿਆ ਂ ਦ ੀ ਸਿਆਸਤ ਨੂ ੰ ਗਰਮ ਾ ਦਿੱਤ ਾ ਹੈ।
ਦਰਅਸਲ ਹਰਿਆਣ ਾ ਸਰਕਾਰ ਨ ੇ ਭਾਖੜ ਾ ਬਿਆਸ ਮੈਨੇਜਮੈਂਟ ਬੋਰਡ ( ਬੀਬੀਐੱਮਬੀ ) ਦ ੀ ਮੀਟਿੰਗ ਵਿੱਚ ਪੰਜਾਬ ਤੋ ਂ 8500 ਕਿਊਸਕ ਵੱਧ ਪਾਣ ੀ ਮੰਗਿਆ ਸ ੀ ਅਤ ੇ ਪਰ ਪੰਜਾਬ ਨ ੇ ਫਾਲਤ ੂ ਪਾਣ ੀ ਨ ਾ ਹੋਣ ਦ ੀ ਦਲੀਲ ਨਾਲ ਇਸ ਦ ਾ ਵਿਰੋਧ ਕੀਤ ਾ ਸੀ।
ਪੰਜਾਬ ਦ ੇ ਵਿਰੋਧ ਦ ੇ ਬਾਵਜੂਦ ਬੀਬੀਐੱਮਬ ੀ ਨ ੇ 30 ਅਪ੍ਰੈਲ ਨੂ ੰ ਮੈਂਬਰ ਸੂਬਿਆ ਂ ਦ ੀ ਬੈਠਕ ਕਰਵਾਈ ਅਤ ੇ ਪੰਜਾਬ ਦ ੇ ਵਿਰੋਧ ਨੂ ੰ ਦਰਕਿਨਾਰ ਕਰ ਲਈ ਭਾਜਪ ਾ ਸਾਸ਼ਿਤ ਸੂਬ ੇ ਹਰਿਆਣਾ, ਰਾਜਸਥਾਨ ਅਤ ੇ ਦਿੱਲ ੀ ਦ ੇ ਨੁਮਾਇੰਦਿਆ ਂ ਦ ੀ ਵੋਟਿੰਗ ਕਰਵ ਾ ਕ ੇ ਪਾਣ ੀ ਛੱਡਣ ਦ ਾ ਐਲਾਨ ਕਰ ਦਿੱਤਾ।
ਵੀਰਵਾਰ ਸ਼ਾਮ ਨੂ ੰ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਆਮ ਆਦਮ ੀ ਪਾਰਟ ੀ ਦ ੇ ਵਿਧਾਇਕਾ ਂ ਦ ੀ ਮੀਟਿੰਗ ਸੱਦੀ । ਇਸ ਮੀਟਿੰਗ ਵਿੱਚ ਸ਼ੁੱਕਰਵਾਰ ਨੂ ੰ ਆਲ ਪਾਰਟ ੀ ਮੀਟਿੰਗ ਸੱਦਣ ਦ ਾ ਐਲਾਨ ਹੋਇਆ । ਇਸ ਦ ੇ ਨਾਲ ਹ ੀ ਇਹ ਵ ੀ ਕਿਹ ਾ ਗਿਆ ਕ ਿ ਸੋਮਵਾਰ ਨੂ ੰ ਇਸ ੇ ਮੁੱਦ ੇ ਉੱਤ ੇ ਪੰਜਾਬ ਵਿਧਾਨ ਸਭ ਾ ਦ ਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ।
ਸੂਬ ੇ ਦ ਾ ਸਿਆਸ ੀ ਪਾਰ ਾ ਵਧਿਆ

ਤਸਵੀਰ ਸਰੋਤ, News
ਆਮ ਆਦਮ ੀ ਪਾਰਟ ੀ ਵੱਲੋ ਂ ਇਸ ਮੁੱਦ ੇ ਉੱਤ ੇ ਭਾਜਪ ਾ ਖਿਲਾਫ ਕੁਝ ਥਾਂਵਾ ਂ ਉੱਤ ੇ ਵਿਰੋਧ ਪ੍ਰਦਰਸ਼ਨ ਕੀਤ ਾ ਗਿਆ।
ਬੀਬੀਐੱਮਬ ੀ ਦ ੇ ਇਸ ਫੈਸਲ ੇ ਤੋ ਂ ਬਾਅਦ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਆਪਣ ੇ ਐਕਸ ਅਕਾਊਂਟ ਉੱਤ ੇ ਲਿਖਿਆ,” ਪੰਜਾਬ ਤ ੇ ਪੰਜਾਬੀਆ ਂ ਦ ੇ ਹੱਕ ਦ ਾ ਪਾਣ ੀ ਬੀਬੀਐੱਮਬ ੀ ਜ਼ਰੀਏ ਹਰਿਆਣ ੇ ਨੂ ੰ ਦੇਣ ਦ ੇ ਫ਼ੈਸਲ ੇ ਦ ਾ ਪੂਰ ਾ ਪੰਜਾਬ ਸਖ਼ਤ ਵਿਰੋਧ ਕਰਦ ਾ ਹੈ । ਕੇਂਦਰ ਤ ੇ ਹਰਿਆਣ ਾ ਦ ੀ ਬੀਜੇਪ ੀ ਸਰਕਾਰ ਪੰਜਾਬ ਖ਼ਿਲਾਫ ਼ ਇੱਕਜੁੱਟ ਹ ੋ ਗਈ ਹੈ । ਬੀਜੇਪ ੀ ਦ ਾ ਸਾਡ ੇ ਹੱਕਾ ਂ ‘ ਤ ੇ ਇੱਕ ਹੋਰ ਡਾਕ ਾ ਅਸੀ ਂ ਕਿਸ ੇ ਕੀਮਤ ‘ ਤ ੇ ਬਰਦਾਸ਼ਤ ਨਹੀ ਂ ਕਰਾਂਗੇ । ਵਿਰੋਧ ਦ ਾ ਸਾਹਮਣ ਾ ਕਰਨ ਲਈ ਤਿਆਰ ਰਹ ੇ ਭਾਜਪਾ । ਬੀਜੇਪ ੀ ਪੰਜਾਬ ਤ ੇ ਪੰਜਾਬੀਆ ਂ ਦ ੀ ਕਦ ੇ ਸਕ ੀ ਨਹੀ ਂ ਬਣ ਸਕਦੀ ।”
ਵੀਰਵਾਰ ਨੂ ੰ ਪੰਜਾਬ ਵਿੱਚ ਆਮ ਆਦਮ ੀ ਪਾਰਟ ੀ ਭਾਜਪ ਾ ਆਗੂਆ ਂ ਦ ੇ ਘਰਾ ਂ ਦ ੇ ਘੇਰਾਓ ਕਰ ਰਹ ੀ ਹੈ । ਅਕਾਲ ੀ ਦਲ ਨ ੇ ਇਸ ਫੈਸਲ ੇ ਖਿਲਾਫ ਼ ਸੜਕਾ ਂ ਉੱਤ ੇ ਉਤਰਨ ਦ ਾ ਐਲਾਨ ਕਰ ਦਿੱਤ ਾ ਹੈ।
ਪੰਜਾਬ ਕਾਂਗਰਸ ਦ ੇ ਪ੍ਰਧਾਨ ਅਮਰਿੰਦਰ ਸਿੰਘ ਰਾਜ ਾ ਵੜਿੰਗ ਨ ੇ ਬੀਬੀਐੱਮਬ ੀ ਦ ੇ ਫੈਸਲ ੇ ਦ ਾ ਵਿਰੋਧ ਕੀਤ ਾ ਅਤ ੇ ਦਾਅਵ ਾ ਕੀਤ ਾ ਕ ਿ ਬੀਬੀਐੱਮਬ ੀ ਦ ੇ ਅਧਿਕਾਰੀਆ ਂ ਦ ੇ ਤਬਾਦਲ ੇ ਕਰਕ ੇ ਹਰਿਆਣ ਾ ਨੂ ੰ ਫਾਲਤ ੂ ਪਾਣ ੀ ਛੱਡਿਆ ਜ ਾ ਰਿਹ ਾ ਹੈ।
ਦੂਜ ੇ ਪਾਸ ੇ ਪੰਜਾਬ ਭਾਜਪ ਾ ਇਸ ਫੈਸਲ ੇ ਪਿੱਛ ੇ ਪੰਜਾਬ ਸਰਕਾਰ ਦ ੀ ਨਾਕਾਮ ੀ ਦੱਸ ਰਹ ੀ ਹੈ । ਭਾਜਪ ਾ ਨ ੇ ਬੁਲਾਰ ੇ ਅਨਿਲ ਸਰੀਨ ਨ ੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹ ਾ ਪੰਜਾਬ ਸਰਕਾਰ ਬੈਠਕ ਵਿੱਚ ਤਿਆਰ ੀ ਕਰ ਕ ੇ ਨਹੀ ਂ ਗਈ।
‘ ਪੰਜਾਬ ਸਰਕਾਰ ਭਾਈ ਘਨੱਈਆ ਤੋ ਂ ਸਿੱਖ ੇ ‘
ਹਰਿਆਣ ਾ ਦ ਾ ਮੁੱਖ ਮੰਤਰ ੀ ਨ ੇ ਪੰਜਾਬ ਸਰਕਾਰ ਉੱਤ ੇ ਮਾੜ ੀ ਸਿਆਸਤ ਕਰਨ ਦ ਾ ਇਲਜ਼ਾਮ ਲਗਾਇਆ ਹੈ।
ਉਨ੍ਹਾ ਂ ਕਿਹਾ,” ਇਹ ਸਿੰਜਾਈ ਦ ੇ ਪਾਣ ੀ ਦ ਾ ਮਸਲ ਾ ਨਹੀ ਂ ਬਲਕ ਿ ਪੀਣ ਦ ੇ ਪਾਣ ੀ ਦ ਾ ਮਸਲ ਾ ਹੈ । ਮੈ ਂ ਤਾ ਂ ਭਾਈ ਘਨੱਈਆ ਦ ਾ ਉਦਾਰਹਰਨ ਦਿੱਤ ਾ ਹੈ । ਅਸੀ ਂ ਆਪਣ ੇ ਗੁਰੂਆ ਂ ਤੋ ਂ ਸਿੱਖਿਆ ਹ ੈ ਕ ਿ ਅਸੀ ਂ ਕਿਸ ੇ ਅਜਨਬ ੀ ਨੂ ੰ ਵ ੀ ਪਾਣ ੀ ਪਿਲ ਾ ਕ ੇ ਉਸ ਦ ਾ ਸਵਾਗਤ ਕਰਦ ੇ ਹਾਂ । ਅੱਜ ਤੱਕ ਕਦ ੇ ਵ ੀ ਪੀਣ ਦ ੇ ਪਾਣ ੀ ਨਾਲ ਜੁੜਿਆ ਕੋਈ ਵਿਵਾਦ ਨਹੀ ਂ ਹੋਇਆ । ਇਹ ਮਾੜ ੀ ਸਿਆਸਤ ਕਰ ਰਹ ੇ ਹਨ । ਚੋਣਾ ਂ ਆਉਣ ਵਾਲੀਆ ਂ ਹਨ, ਪੰਜਾਬ ਸਾਡ ਾ ਵੱਡ ਾ ਭਰ ਾ ਹੈ, ਇਸ ਤਰ੍ਹਾ ਂ ਵਿਤਕਰ ੇ ਨਹੀ ਂ ਪਾਉਣ ੇ ਚਾਹੀਦ ੇ ਹਨ ।”
ਪੰਜਾਬ-ਹਰਿਆਣ ਾ ਵਿੱਚ ਮੌਜੂਦ ਾ ਵਿਵਾਦ ਕਿਉ ਂ ਛਿੜਿਆ?

ਅਪ੍ਰੈਲ ਮਹੀਨ ੇ ਹਰਿਆਣ ਾ ਦ ੇ ਮੁੱਖ ਮੰਤਰ ੀ ਨਾਇਬ ਸਿੰਘ ਸੈਣ ੀ ਨ ੇ ਪੰਜਾਬ ਦ ੇ ਮੁੱਖ ਮੰਤਰ ੀ ਭਗਵੰਤ ਮਾਨ ਨੂ ੰ ਪੱਤਰ ਲਿਖ ਕ ੇ ਹਰਿਆਣ ਾ ਦ ੇ ਕਈ ਹਿੱਸਿਆ ਂ ਵਿੱਚ ਪੀਣ ਵਾਲ ੇ ਪਾਣ ੀ ਦ ੀ ਕਮ ੀ ਬਾਰ ੇ ਦੱਸਦਿਆ ਂ 8500 ਕਿਊਸਕ ਪਾਣ ੀ ਦ ੀ ਮੰਗ ਕੀਤੀ।
ਇਹ ੀ ਮੰਗ ਬੀਬੀਐੱਮਬ ੀ ਦ ੀ ਬੈਠਕ ਕਰਕ ੇ ਕੀਤ ੀ ਗਈ । ਪਰ ਜਲ ਸਰੋਤ ਵਿਭਾਗ ਪੰਜਾਬ ਦ ੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨ ੇ ਸਖ਼ਤ ੀ ਨਾਲ ਵਿਰੋਧ ਕੀਤਾ।
ਬੀਬੀਐੱਮਬ ੀ ਵਿਚਲ ੇ ਸੂਤਰਾ ਂ ਮੁਤਾਬਕ ਪੰਜਾਬ ਦ ੇ ਵਫ਼ਦ ਨ ੇ ਕਿਹ ਾ ਕ ਿ ਪੰਜਾਬ ਵਿੱਚ ਡੈਮਾ ਂ ਦ ੇ ਪਾਣ ੀ ਦ ਾ ਪੱਧਰ ਨੀਵਾ ਂ ਹੈ, ਪੰਜਾਬ ਸਰਕਾਰ ਨ ੇ ਆਪਣ ੇ ਸੂਬ ੇ ਵਿੱਚ ਪੁਰਾਣ ੇ ਰਜਵਾਹ ੇ ਤ ੇ ਖਾਲ਼ ੇ ਸੁਰਜੀਤ ਕਰ ਲਏ ਹਨ, ਜਿਸ ਕਰਕ ੇ ਪੰਜਾਬ ਵਿੱਚ ਪਾਣ ੀ ਦ ੀ ਮੰਗ ਵਧ ਗਈ ਹੈ।
ਇਸ ਬੈਠਕ ਤ ੋ ਬਾਅਦ ਪੰਜਾਬ ਦ ੇ ਮੁੱਖ ਮੰਤਰ ੀ ਭਗਵੰਤ ਮਾਨ ਨ ੇ ਸੋਸ਼ਲ ਮੀਡੀਆ ਉੱਤ ੇ ਇੱਕ ਵੀਡੀਓ ਜਾਰ ੀ ਕਰਕ ੇ ਹਰਿਆਣ ਾ ਨੂ ੰ ਇੱਕ ਬੂੰਦ ਵ ੀ ਪਾਣ ੀ ਨ ਾ ਦ ੇ ਸਕਣ ਦ ੀ ਗੱਲ ਦੁਹਰਾਈ । ਪੰਜਾਬ ਨ ੇ ਇਹ ਵ ੀ ਦਾਅਵ ਾ ਕੀਤ ਾ ਕ ਿ 4 ਅਪ੍ਰੈਲ ਦ ੀ ਬੀਬੀਐਮਬ ੀ ਮੀਟਿੰਗ ਵਿੱਚ, ਹਰਿਆਣ ਾ 4, 000 ਕਿਊਸਿਕ ਪ੍ਰਾਪਤ ਕਰਨ ਲਈ ਸਹਿਮਤ ਹੋਇਆ ਸ ੀ ਅਤ ੇ ਹੁਣ ਹੋਰ ਪਾਣ ੀ ਦ ੀ ਮੰਗ ਕਰ ਰਿਹ ਾ ਹੈ।
ਇਸ ੇ ਦੌਰਾਨ ਹਰਿਆਣ ਾ ਦ ੇ ਮੁੱਖ ਮੰਤਰ ੀ ਨਾਇਬ ਸੈਣ ੀ ਨ ੇ 27 ਅਪ੍ਰੈਲ ਨੂ ੰ ਆਪਣ ੇ ਪੰਜਾਬ ਦ ੇ ਮੁੱਖ ਮੰਤਰ ੀ ਭਗਵੰਤ ਮਾਨ ਨੂ ੰ ਪੱਤਰ ਲਿਖ ਕ ੇ ਦਾਅਵ ਾ ਕੀਤ ਾ ਸ ੀ ਕ ਿ ਪੰਜਾਬ ਸਰਕਾਰ 23 ਅਪ੍ਰੈਲ ਨੂ ੰ ਬੀਬੀਐਮਬ ੀ ਵੱਲੋ ਂ ਲਏ ਗਏ ਫੈਸਲ ੇ ਦ ਾ ਸਨਮਾਨ ਨਹੀ ਂ ਕਰ ਰਹੀ, ਜਿਸ ਵਿੱਚ ਹਰਿਆਣ ਾ ਨੂ ੰ 4, 500 ਕਿਊਸਿਕ ਵਾਧ ੂ ਪਾਣ ੀ ਦੇਣ ਦ ੀ ਇਜਾਜ਼ਤ ਦਿੱਤ ੀ ਗਈ ਸੀ।
ਪੰਜਾਬ ਦ ੇ ਇਨਕਾਰ ਤੋ ਂ ਬਾਅਦ ਭਾਖੜ ਾ ਬਿਆਸ ਪ੍ਰਬੰਧਨ ਬੋਰਡ ਨ ੇ ਕੇਂਦਰ ੀ ਬਿਜਲ ੀ ਮੰਤਰਾਲ ੇ ਨੂ ੰ ਸੂਚਿਤ ਕੀਤ ਾ ਕ ਿ ਪੰਜਾਬ ਨ ੇ ਹਰਿਆਣ ਾ ਨੂ ੰ ਵਾਧ ੂ ਪਾਣ ੀ ਛੱਡਣ ਤੋ ਂ ਇਨਕਾਰ ਕਰ ਦਿੱਤ ਾ ਹੈ । ਜਿਸ ਤੋ ਂ ਬਾਅਦ ਗੇਂਦ ਬੀਬੀਐੱਮਬ ੀ ਦ ੇ ਪਾਲ਼ ੇ ਵਿੱਚ ਆ ਗਈ।
ਪੰਜਾਬ ਹਰਿਆਣ ਾ ਨੂ ੰ ਵਾਧ ੂ ਪਾਣ ੀ ਦੇਣ ਦ ਾ ਵਿਰੋਧ ਕਿਉ ਂ ਕਰ ਰਿਹ ਾ ਹੈ?

ਤਸਵੀਰ ਸਰੋਤ, Jagtar Singh/BBC
ਪੰਜਾਬ ਦ ੇ ਵਿੱਤ ਮੰਤਰ ੀ ਹਰਪਾਲ ਸਿੰਘ ਚੀਮ ਾ ਨ ੇ ਪ੍ਰੈਸ ਕਾਨਫਰੰਸ ਕਰ ਕ ੇ ਦਾਅਵ ਾ ਕੀਤਾ,’ ‘ ਹਰਿਆਣ ਾ 31 ਮਾਰਚ ਤੱਕ ਆਪਣ ੇ ਹਿੱਸ ੇ ਦ ਾ ਇਸ ਸਾਲ ਲਈ ਅਲਾਟ ਪਾਣ ੀ ਵਰਤ ਚੁੱਕ ਾ ਹੈ ।’ ‘
ਵਿੱਤ ਮੰਤਰ ੀ ਨ ੇ ਕਿਹਾ,’ ‘ ਹਰਿਆਣ ਾ ਦ ੀ ਅਬਾਦ ੀ ( 3 ਕਰੋੜ ) ਦੀਆ ਂ ਪੀਣ ਦੀਆ ਂ ਜਰੂਰਤਾ ਂ ਲਈ 1700 ਕਿਊਸਕ ਪਾਣ ੀ ਦ ੀ ਲੋੜ ਹੈ । ਜਦਕ ਿ ਹਰਿਆਣ ਾ ਨੂ ੰ ਪਹਿਲਾ ਂ ਹ ੀ 4000 ਕਿਊਕਸ ਪਾਣ ੀ ਛੱਡਿਆ ਜ ਾ ਰਿਹ ਾ ਹੈ।
ਪੰਜਾਬ ਦ ੀ ਦਲੀਲ ਹ ੈ ਕ ਿ ਹਰਿਆਣ ਾ ਆਪਣੀਆ ਂ ਪੀਣ ਵਾਲ ੇ ਪਾਣ ੀ ਦੀਆ ਂ ਲੋੜਾ ਂ ਤੋ ਂ ਤਿੰਨ ਗੁਣ ਾ ਵੱਧ 8500 ਕਿਊਸਕ ਪਾਣ ੀ ਮੰਗ ਰਿਹ ਾ ਹੈ, ਜਿਸ ਤੋ ਂ ਸਾਫ ਼ ਹ ੈ ਕ ਿ ਉਹ ਇਸ ਦ ੀ ਵਰਤੋ ਂ ਸਿੰਚਾਈ ਹਿੱਤਾ ਂ ਲਈ ਕਰ ਰਿਹ ਾ ਹੈ।
ਬੀਬੀਐੱਮਬ ੀ ਦ ੀ ਬੈਠਕ ਦੌਰਾਨ ਪੰਜਾਬ ਦ ੇ ਅਧਿਕਾਰੀਆ ਂ ਨ ੇ ਦਲੀਲ ਦਿੱਤ ੀ ਕ ਿ ਪੰਜਾਬ ਕੋਲ ਵਾਧ ੂ ਪਾਣ ੀ ਨਹੀ ਂ ਹੈ । ਪੰਜਾਬ ਵਿੱਚ ਧਰਤ ੀ ਹੇਠਲ ੇ ਪਾਣ ੀ ਦ ਾ ਪੱਧਰ ਖਤਰਨਾਕ ਹੱਦ ਤੱਕ ਥੱਲ ੇ ਚਲ ਾ ਗਿਆ ਹੈ । ਜਿਸ ਕਾਰਨ ਪੰਜਾਬ ਸਰਕਾਰ ਨ ੇ 4000 ਕਰੋੜ ਰੁਪਏ ਖ਼ਰਚ ਕ ੇ 79 ਉਜਾੜ ਪਈਆ ਂ ਨਹਿਰਾ ਂ ਅਤ ੇ 1600 ਕਿਲੋਮੀਟਰ ਖਾਲ਼ ਾ ਚਾਲ ੂ ਕੀਤੀਆ ਂ ਹਨ।
ਇਨ੍ਹਾ ਂ ਖਾਲ਼ਾ ਂ ਰਾਹੀ ਂ ਲੁਧਿਆਣਾ, ਸੰਗਰੂਰ, ਹੁਸ਼ਿਆਪੁਰ, ਗੁਰਦਾਸਪੁਰ, ਫਾਜ਼ਲਿਕਾ, ਤਰਨ ਤਾਰਨ ਅਤ ੇ ਅੰਮ੍ਰਿਤਸਰ ਜਿਲ੍ਹਿਆ ਂ ਤੱਕ ਪਾਣ ੀ ਪਹੁੰਚਾਇਆ ਗਿਆ ਹੈ । ਇਸ ਨਾਲ ਪੰਜਾਬ ਦ ੀ ਨਹਿਰ ੀ ਪਾਣ ੀ ਦ ੀ ਨਿਰਭਰਤ ਾ 12-13 ਫੀਸਦ ਵਧ ਗਈ ਹੈ।
ਪੰਜਾਬ ਦ ੇ ਸਿੰਚਾਈ ਵਿਭਾਗ ਦ ੇ ਅਧਿਕਾਰੀਆ ਂ ਨ ੇ ਦਲੀਲ ਦਿੱਤ ੀ ਕ ਿ ਜੇਕਰ ਹਰਿਆਣ ਾ ਨੂ ੰ ਵਾਧ ੂ ਪਾਣ ੀ ਛੱਡਿਆ ਗਿਆ ਤਾ ਂ ਪੰਜਾਬ ਵਿੱਚ 10 ਜੂਨ ਤੋ ਂ ਸ਼ੁਰ ੂ ਹੋਣ ਜ ਾ ਰਹ ੀ ਝੋਨ ੇ ਦ ੀ ਲੁਆਈ ਲਈ ਪਾਣ ੀ ਨਹੀ ਂ ਮਿਲੇਗਾ । ਇਸ ਨਾਲ ਅੰਮ੍ਰਿਤਸਰ, ਗੁਰਦਾਸਪੁਰ ਅਤ ੇ ਪਠਾਨਕੋਟ ਜ਼ਿਲ੍ਹਿਆ ਂ ਨੂ ੰ ਪਾਣ ੀ ਨਹੀ ਂ ਮਿਲੇਗਾ।
ਪੰਜਾਬ ਦ ੇ ਡੈਮਾ ਂ ਦ ੀ ਸਮਰੱਥ ਾ ਕਿੰਨੀ?

ਤਸਵੀਰ ਸਰੋਤ, Jagtar Singh/bbc
ਬੀਬੀਐੱਮਬ ੀ ਵਲੋ ਂ ਇਸ ਸਾਲ ਦ ੀ ਤਿੰਨਾ ਂ ਸੂਬਿਆ ਂ ਨੂ ੰ ਜ ੋ ਪਾਣ ੀ ਅਲਾਟ ਕੀਤ ਾ ਗਿਆ ਹੈ, ਉਸ ਮੁਤਾਬਕ ਪੰਜਾਬ ਨੂ ੰ 5.512 ਐੱਮਏਐੱਫ਼, ਹਰਿਆਣ ਾ ਨੂ ੰ 2.987 ਐੱਮਏਐੱਫ ਼ ਅਤ ੇ ਰਾਜਸਥਾਨ ਨੂ ੰ 3.318 ਐੱਮਏਐੱਫ ਼ ਪਾਣ ੀ ਅਲਾਟ ਕੀਤ ਾ ਗਿਆ ਹੈ।
ਪਰ ਹੁਣ ਪੰਜਾਬ ਦ ੀ ਦਲੀਲ ਹ ੈ ਕ ਿ ਪੰਜਾਬ ਦ ੇ ਡੈਮਾ ਂ ਵਿੱਚ ਭਾਖੜਾ, ਰਣਜੀਤ ਸਾਗਰ, ਪੌਂਗ ਡੈਮ ਵਿੱਚ ਪਹਿਲਾ ਂ ਹ ੀ ਪਾਣ ੀ ਘੱਟ ਹੈ।
ਭਾਖੜ ਾ ਡੈਮ ਵਿੱਚ ਪਾਣ ੀ ਰੱਖਣ ਦ ੀ ਸਮਰੱਥ ਾ 1680 ਐੱਮਏਐੱਫ ਼ ਹ ੈ ਜਦਕ ਿ ਮੌਜੂਦ ਾ ਸਮੇ ਂ ਭਾਖੜ ਾ ਵਿੱਚ 1557.1 ਐੱਮਏਐੱਫ ਼ ਪਾਣ ੀ ਮੌਜੂਦ ਹੈ । ਪਾਣ ੀ ਦ ਾ ਪੱਧਰ ਆਮ ਨਾਲੋ ਂ 12 ਫੁੱਟ ਥੱਲ ੇ ਹੈ।
ਇਸ ੇ ਤਰ੍ਹਾ ਂ ਪੌਂਗ ਡੈਮ ਵਿੱਚ 1390 ਐੱਮਏਐੱਫ ਼ ਪਾਣ ੀ ਦ ੀ ਸਮਰੱਥ ਾ ਹੈ, ਜਿੱਥ ੇ ਹੁਣ 1293.73 ਐੱਮਏਐੱਫ ਼ ਪਾਣ ੀ ਮੌਜੂਦ ਹੈ । ਇੱਥ ੇ ਪਾਣ ੀ ਦ ਾ ਪੱਧਰ ਆਮ ਨਾਲੋ ਂ 32 ਫੁੱਟ ਥੱਲ ੇ ਹੈ।
ਪੰਜਾਬ ਦ ੇ ਤੀਜ ੇ ਡੈਮ ਰਣਜੀਤ ਸਾਗਰ ਡੈਮ ਦ ੀ ਸਮਰੱਥ ਾ 1732 ਐੱਮਏਐੱਫ ਼ ਹ ੈ ਜਦਕ ਿ ਹੁਣ ਉੱਥ ੇ 1642 ਐੱਮਏਐਫ ਼ ਪਾਣ ੀ ਮੌਜੂਦ ਹੈ । ਇਸ ਦ ਾ ਪਾਣ ੀ ਪੱਧਰ 14 ਫੁੱਟ ਥੱਲ ੇ ਹੈ।
ਪੰਜਾਬ ਦ ੇ ਵਿੱਚ ਮੰਤਰ ੀ ਹਰਪਾਲ ਸਿੰਘ ਚੀਮ ਾ ਨ ੇ ਕਿਹ ਾ ਇਹ ਅੰਕੜ ੇ ਦੱਸਦ ੇ ਹਨ,’ ‘ ਪੰਜਾਬ ਦ ੇ ਡੈਮਾ ਂ ਵਿੱਚ ਪਹਿਲਾ ਂ ਹ ੀ ਪਾਣ ੀ ਘੱਟ ਹ ੈ ਅਜਿਹ ੇ ਵਿੱਚ ਹਰਿਆਣ ਾ ਨੂ ੰ ਪਾਣ ੀ ਕਿਵੇ ਂ ਦਿੱਤ ਾ ਜ ਾ ਸਕਦ ਾ ਹੈ । ਜੇਕਰ ਜ਼ਬਰ ੀ ਪਾਣ ੀ ਛੱਡਿਆ ਗਿਆ ਤਾ ਂ ਪੰਜਾਬ ਦ ਾ ਕ ੀ ਹੋਵੇਗਾ ।’ ‘
ਕ ੀ ਪੰਜਾਬ ਵਿੱਚ ਆਵੇਗ ਾ ਪਾਣ ੀ ਦ ਾ ਸੰਕਟ?

ਤਸਵੀਰ ਸਰੋਤ, Getty Images
ਅਮਰਜੀਤ ਸਿੰਘ ਦੁੱਲਤ ਕਹਿੰਦ ੇ ਹਨ,” ਹਰਿਆਣ ਾ ਨੂ ੰ ਲੋੜ ਪੈਣ ਉੱਤ ੇ ਪਾਣ ੀ ਦੇਣ ਾ ਗਲਤ ਨਹੀ ਂ ਹੈ । ਅਕਸਰ ਅਜਿਹ ਾ ਹੁੰਦ ਾ ਰਹਿੰਦ ਾ ਹ ੈ ਕ ਿ ਕਿਸ ੇ ਸੂਬ ੇ ਨੂ ੰ ਕਿਸ ੇ ਕਾਰਨ ਪਾਣ ੀ ਦ ੀ ਵੱਧ ਲੋੜ ਪ ੈ ਜਾਵੇ, ਉਹਨਾ ਂ ਦ ੀ ਮਦਦ ਕਰਨ ਵਿੱਚ ਮਾੜ ੀ ਗੱਲ ਕ ੀ ਹੈ ।”
ਅਮਰਜੀਤ ਸਿੰਘ ਦੁੱਲਤ ਪੰਜਾਬ ਸਿੰਜਾਈ ਵਿਭਾਗ ਵਿੱਚ ਸਾਬਕ ਾ ਚੀਫ਼ ਇੰਜੀਨੀਅਰ ਰਹ ਿ ਚੁੱਕ ੇ ਹਨ।
ਅਮਰਜੀਤ ਸਿੰਘ ਪੰਜਾਬ ਸਰਕਾਰ ਦ ੇ ਇਸ ਤਰਕ ਨੂ ੰ ਸਹ ੀ ਨਹੀ ਂ ਮੰਨਦ ੇ ਕ ਿ ਹਰਿਆਣ ਾ ਨੂ ੰ ਪਾਣ ੀ ਦੇਣ ਨਾਲ ਪੰਜਾਬ ਵਿੱਚ ਪਾਣ ੀ ਦ ੀ ਕਿੱਲਤ ਆਵੇਗੀ।
ਉਹ ਕਹਿੰਦ ੇ ਹਨ,” 21 ਮਈ ਤੋ ਂ ਨਵਾ ਂ ਵਰ੍ਹ ਾ ਸ਼ੁਰ ੂ ਹ ੋ ਜਾਵੇਗਾ, ਫੇਰ ਹਰਿਆਣ ਾ ਨੂ ੰ ਮਿੱਥ ੇ ਅਨੁਸਾਰ ਪਾਣ ੀ ਮਿਲ ਜਾਵੇਗ ਾ ਪਰ ਉਸ ਸਮੇ ਂ ਤੱਕ ਪੰਜਾਬ ਹਰਿਆਣ ਾ ਨੂ ੰ ਪਾਣ ੀ ਦ ੇ ਸਕਦ ਾ ਹੈ, ਕਿਉਂਕ ਿ ਪੰਜਾਬ ਵਿੱਚ ਅਜ ੇ ਅਜਿਹ ਾ ਕੋਈ ਪਾਣ ੀ ਦ ਾ ਸੰਕਟ ਖੜ੍ਹ ਾ ਨਹੀ ਂ ਹੋਇਆ ਹੈ ।”
ਦੁੱਲਤ ਆਪਣ ੇ ਤਜ਼ਰਬ ੇ ਬਾਰ ੇ ਦੱਸਦ ੇ ਕਹਿੰਦ ੇ ਹਨ,” ਪਹਿਲਾ ਂ ਵ ੀ ਅਜਿਹ ਾ ਹੁੰਦ ਾ ਰਿਹ ਾ ਹ ੈ ਪਰ ਸੂਬ ੇ ਆਪਸ ਵਿੱਚ ਸਹਿਮਤ ੀ ਕਰ ਲੈਂਦ ੇ ਸਨ ਕ ਿ ਕਿਸਨੂ ੰ ਕਿੰਨ ੀ ਲੋੜ ਹ ੈ ਤ ੇ ਉਸਦ ਾ ਹੱਲ ਕ ੀ ਕੱਢਣ ਾ ਹੈ, ਪਰ ਹੁਣ ਇਸ ਮਾਮਲ ੇ ਨੂ ੰ ਰਾਜਨੀਤਕ ਰੰਗਤ ਦਿੱਤ ੀ ਜ ਾ ਰਹ ੀ ਹ ੈ ਤ ੇ ਇਹ ਚੰਗ ੀ ਗੱਲ ਨਹੀ ਂ ਹੈ ।”
ਪਾਣੀਆ ਂ ਦ ੀ ਲੜਾਈ ਦ ਾ ਪੰਜਾਬ ਦ ੀ ਸਿਆਸਤ ਉੱਤ ੇ ਕ ੀ ਅਸਰ?

ਤਸਵੀਰ ਸਰੋਤ, Getty Images
ਪੰਜਾਬ ਵਿੱਚ ਦਰਿਆਈ ਪਾਣੀਆ ਂ ਦ ੀ ਵੰਡ ਦ ਾ ਝਗੜ ਾ ਕੋਈ ਨਵਾ ਂ ਨਹੀ ਂ ਹੈ । ਹਰਿਆਣ ਾ ਹੋਰ ਪਾਣ ੀ ਲੈਣ ਲਈ ਪੰਜਾਬ ਤੋ ਂ ਸਤਲੁਜ-ਯਮੁਨ ਾ ਲਿੰਕ ਕੈਨਾਲ ਪੂਰ ੀ ਕਰਵਾਉਣ ਲਈ ਅਦਾਲਤ ੀ ਲੜਾਈ ਲੜ ਰਿਹ ਾ ਹੈ।
ਪੰਜਾਬ ਦ ਾ ਦਾਅਵ ਾ ਹ ੈ ਕ ਿ ਕੇਂਦਰ ਸਰਕਾਰ ਨ ੇ ਧੱਕ ੇ ਨਾਲ ਪੰਜਾਬ ਦ ੀ ਵੰਡ ਗਲਤ ਤਰੀਕ ੇ ਨਾਲ ਕੀਤ ੀ ਹੈ । ਪੰਜਾਬ ਕੋਲ ਹੋਰ ਸੂਬ ੇ ਨੂ ੰ ਦੇਣ ਲਈ ਕੋਈ ਫਾਲਤ ੂ ਪਾਣ ੀ ਨਹੀ ਂ ਹੈ।
ਇਹ ਮਾਮਲ ਾ ਇਸ ਸਮੇ ਂ ਵ ੀ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ । ਇਸ ਲਈ ਦੋਵਾ ਂ ਸੂਬਿਆ ਂ ਵਿੱਚ ਇਹ ਸਾਰੀਆ ਂ ਹ ੀ ਸਿਆਸ ੀ ਪਾਰਟੀਆ ਂ ਲਈ ਵੱਡ ਾ ਮੁੱਦ ਾ ਰਿਹ ਾ ਹੈ।
ਹੁਣ ਪਾਣੀਆ ਂ ਦ ੀ ਵੰਡ ਦ ਾ ਮਸਲ ਾ ਭਖ਼ਣ ਨਾਲ ਇਸ ਦ ਾ ਅਸਰ ਸਿਆਸਤ ਉੱਤ ੇ ਵ ੀ ਦਿਖਣ ਾ ਸ਼ੁਰ ੂ ਹ ੋ ਗਿਆ ਹੈ।

” ਪਾਣੀਆ ਂ ਦ ਾ ਮੁੱਦ ਾ ਪੰਜਾਬ-ਹਰਿਆਣ ਾ ਦੀਆ ਂ ਰਾਜਨੀਤਿਕ ਪਾਰਟੀਆ ਂ ਲਈ ਸਭ ਤੋ ਂ ਚਰਚਿਤ ਮੁੱਦ ਾ ਰਿਹ ਾ ਹ ੈ ਅਤ ੇ ਇਹ ਹਮੇਸ਼ ਾ ਰਹੇਗਾ । ਭਾਵੇ ਂ ਚੋਣ ਹੋਵ ੇ ਜਾ ਂ ਨ ਾ ਹੋਵ ੇ ਸਿਆਸ ੀ ਪਾਰਟੀਆ ਂ ਪਾਣੀਆ ਂ ਦ ੇ ਮੁੱਦ ੇ ਕਦ ੇ ਸ਼ਾਂਤ ਨਹੀ ਂ ਹੋਣ ਦੇਣਗੀਆਂ ।”
ਗੁਰ ੂ ਨਾਨਕ ਦੇਵ ਯੂਨੀਵਰਸਿਟ ੀ ਅੰਮ੍ਰਿਤਸਰ ਦ ੇ ਵਿੱਚ ਰਾਜਨੀਤ ੀ ਦ ੇ ਸਾਬਕ ਾ ਪ੍ਰੋਫੈੱਸਰ ਕੁਲਦੀਪ ਸਿੰਘ ਦ ੇ ਉਕਤ ਸ਼ਬਦ ਮੌਜੂਦ ਾ ਮਸਲ ੇ ਨੂ ੰ ਵ ੀ ਇਸ ੇ ਨਜ਼ਰ ਦੇਖਣ ਵਾਲ ੇ ਹਨ।
ਬੀਬੀਸ ੀ ਪੰਜਾਬ ੀ ਨਾਲ ਗੱਲਬਾਤ ਦੌਰਾਨ ਉਹ ਕਹਿੰਦ ੇ ਹਨ,” ਇਸ ਵੇਲ ੇ ਪੰਜਾਬ ਦ ੀ ਆਮ ਆਦਮ ੀ ਪਾਰਟ ੀ ਸਰਕਾਰ ਨੂ ੰ ਮੌਕ ਾ ਮਿਲ ਗਿਆ ਭਾਜਪ ਾ ਦ ੇ ਖਿਲਾਫ ਮੋਰਚ ਾ ਖੋਲ੍ਹਣ ਦ ਾ ਤਾ ਂ ਉਹਨਾ ਂ ਨ ੇ ਇਸ ਮੌਕ ੇ ਨੂ ੰ ਵਰਤ ਲਿਆ । ਉਹਨਾ ਂ ਨੂ ੰ ਦਿਖ ਰਿਹ ਾ ਕ ਿ ਭਾਜਪ ਾ ਪੰਜਾਬ ਵਿੱਚ ਪੈਰ ਪਸਾਰ ਰਹ ੀ ਹ ੈ ਤ ੇ ਭਾਜਪ ਾ ਦ ੇ ਵਿਰੋਧ ਦ ਾ ਕੋਈ ਮੌਕ ਾ ਉਹ ਕਿਉ ਂ ਛੱਡਣਗੇ ।”
ਆਮ ਆਦਮ ੀ ਪਾਰਟ ੀ ਪੂਰ ਾ ਜੋਰ ਲ ਾ ਕ ੇ ਇਸ ਮਸਲ ੇ ਉੱਤ ੇ ਭਾਜਪ ਾ ਨੂ ੰ ‘ ਪੰਜਾਬ ਵਿਰੋਧ ੀ ‘ ਸਾਬਿਤ ਕਰਨ ਦ ੀ ਕੋਸ਼ਿਸ ਕਰੇਗ ੀ ਤਾ ਂ ਦੂਜੀਆ ਂ ਕਾਂਗਰਸ ਅਤ ੇ ਅਕਾਲ ੀ ਦਲ ਵਰਗੀਆ ਂ ਪਾਰਟੀਆ ਂ ਵ ੀ ਆਪਣੀਆ ਂ ਆਪਣ ੀ ਹਾਜ਼ਰ ੀ ਜਰੂਰ ਲਗਾਉਣਗੀਆਂ।
ਕੇਂਦਰ ੀ ਰਾਜ ਮੰਤਰ ੀ ਅਤ ੇ ਪੰਜਾਬ ਭਾਜਪ ਾ ਦ ੇ ਆਗ ੂ ਰਵਨੀਤ ਬਿੱਟ ੂ ਨ ੇ ਪੰਜਾਬ ਦ ੇ ਮੁੱਖ ਮੰਤਰ ੀ ਨੂ ੰ ਆਪਣ ੇ ਇਸ ਬਿਆਨ ਉੱਤ ੇ ਮੁਆਫ ੀ ਮੰਗਣ ਲਈ ਕਿਹਾ।
ਬਿੱਟ ੂ ਨ ੇ ਕਿਹਾ,” ਪਾਕਿਸਤਾਨ ਦ ੇ ਨਾਲ ਸਭ ਤੋ ਂ ਨੇੜ ੇ ਪੰਜਾਬ ਹੈ, ਇੱਕ ਪਾਸ ੇ ਸਾਰ ਾ ਦੇਸ਼ ਪਾਕਿਸਤਾਨ ਨਾਲ ਲੜ੍ਹਨ ਵਿੱਚ ਲੱਗਿਆ ਹੋਇਆ ਹ ੈ ਪਰ ਪੰਜਾਬ ਦ ੇ ਮੁੱਖ ਮੰਤਰ ੀ ਰਾਜਨੀਤ ੀ ਕਰਨ ਤੋ ਂ ਪਿੱਛ ੇ ਨਹੀ ਂ ਹਟ ਰਹੇ । ਬੀਬੀਐੱਮਬ ੀ ਦੀਆ ਂ ਮੀਟਿੰਗਾ ਂ ਹੁੰਦੀਆ ਂ ਰਹਿੰਦੀਆ ਂ ਹਨ, ਪੰਜਾਬ ਦ ਾ ਪਾਣ ੀ ਕਿਸ ੇ ਹੋਰ ਨੂ ੰ ਨਹੀ ਂ ਦਿੱਤ ਾ ਜ ਾ ਸਕਦ ਾ ਪਰ ਤੁਸੀ ਂ ਇਸ ਨਾਜ਼ੁਕ ਸਮੇ ਂ ਵਿੱਚ ਦੇਸ਼ ਨੂ ੰ ਵੰਡਣ ਦ ੀ ਰਾਜਨੀਤ ੀ ਕਰ ਰਹ ੇ ਹੋ ।”
ਕਿਵੇ ਂ ਹੁੰਦ ੀ ਹ ੈ ਦਰਿਆਈ ਪਾਣੀਆ ਂ ਦ ੀ ਵੰਡ?

ਤਸਵੀਰ ਸਰੋਤ, Getty Images
ਭਾਰਤ ਦ ੀ ਅਜਾਦ ੀ ਤੋ ਂ ਬਾਅਦ ਜਦੋ ਂ ਪੰਜਾਬ ਦ ੋ ਹਿੱਸਿਆ ਂ ਵਿੱਚ ਵੰਡਿਆ ਂ ਗਿਆ ਤਾ ਂ ਇਸ ਦ ੇ 5 ਦਰਿਆ ਵ ੀ ਵੰਡ ੇ ਗਏ।
ਇਸ ਲਈ ਭਾਰਤ ਪਾਕਿਸਤਾਨ ਵਿਚਾਲ ੇ ਦਰਿਆਈ ਪਾਣੀਆ ਂ ਦ ੀ ਵੰਡ ਦ ਾ ਮਸਲ ਾ ਕੌਮਾਂਤਰ ੀ ਬਣ ਗਿਆ । ਜਿਸ ਨੂ ੰ ਦੋਵਾ ਂ ਮੁਲਕਾ ਂ ਨ ੇ 1960 ਵਿੱਚ ਸਿੰਧ ੂ ਜਲ ਸਮਝੌਤ ੇ ਤਹਿਤ ਹੱਲ ਕੀਤਾ।
ਸਿੰਧ ੂ ਜਲ ਸਮਝੌਤ ੇ ਤਹਿਤ ਭਾਰਤ ਨੂ ੰ ਸਤਲੁਜ, ਬਿਆਸ ਅਤ ੇ ਰਾਵ ੀ ਦਰਿਆਵਾ ਂ ਦ ਾ ਪੂਰ ਾ ਪਾਣ ੀ ਵਰਤਣ ਦ ਾ ਅਧਿਕਾਰ ਹੈ । ਜਦਕ ਿ ਪਾਕਿਸਤਾਨ ਦ ੇ ਹਿੱਸ ੇ ਸਿੰਧੂ, ਰਾਵ ੀ ਤ ੇ ਝਨਾਬ ਦਰਿਆ ਆਏ ਸਨ । ਪਰ ਭਾਰਤ ਦ ਾ ਰਾਵ ੀ ਤ ੇ ਝਨਾਬ ਵਿੱਚ ਵ ੀ 20 ਫੀਸਦ ਦ ਾ ਹਿੱਸ ਾ ਹੈ।
ਸਿੰਧ ੂ ਜਲ ਸਮਝੌਤ ੇ ਤੋ ਂ ਪਹਿਲਾ ਂ ਪੰਜਾਬ ਦ ੇ ਜਿਹੜ ੇ ਦਰਿਆਵਾ ਂ ਦ ਾ ਪਾਣ ੀ ਨਿਰੋਲ ਪੰਜਾਬ ਦ ਾ ਸੀ, ਉਸ ਦ ੀ ਵੱਧ ਵਰਤੋ ਂ ਦਿਖਾਉਣ ਲਈ ਭਾਰਤ ਸਰਕਾਰ ਨ ੇ ਇਸ ਨੂ ੰ ਰਾਜਸਥਾਨ ਨੂ ੰ ਵ ੀ ਦ ੇ ਦਿੱਤਾ।
1966 ਵਿੱਚ ਪੰਜਾਬ ਦ ੇ ਪੁਨਰਗਠਨ ( ਪੰਜਾਬ-ਹਰਿਆਣ ਾ ਵੰਡ ) ਦੌਰਾਨ ਭਾਖੜ ਾ ਮੈਨੇਜਮੈਂਟ ਬੋਰਡ ਦ ਾ ਗਠਨ ਕੀਤ ਾ ਗਿਆ ਅਤ ੇ ਇਸ ਨੂ ੰ ਭਾਖੜਾ-ਨੰਗਲ ਪ੍ਰੋਜੈਕਟ ਦ ੇ ਪ੍ਰਬੰਧ ਦ ੀ ਜਿੰਮੇਵਾਰ ੀ ਸੌਂਪ ੀ ਗਈ । ਪਰ 1976 ਵਿੱਚ ਬਿਆਸ ਪ੍ਰੋਜੈਕਟ ਪੂਰ ਾ ਹੋਣ ਉੱਤ ੇ ਇਸ ੇ ਨੂ ੰ ਬੋਰਡ ਨੂ ੰ ਸੌਂਪ ਦਿੱਤ ਾ ਗਿਆ । ਇਸ ਦ ਾ ਨਾ ਂ ਬੀਐੱਮਬ ੀ ਤੋ ਂ ਬਦਲ ਕ ੇ ਬੀਬੀਐੱਮਬ ੀ ਹ ੋ ਗਿਆ।
ਇਸ ਬੋਰਡ ਦ ਾ ਕੰਮ ਜਿੱਥ ੇ ਡੈਮਾ ਂ ਦ ਾ ਪ੍ਰਬੰਧ ਦੇਖਣ ਾ ਹੈ, ਉੱਥ ੇ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲ ੀ ਅਤ ੇ ਚੰਡੀਗੜ੍ਹ ਦ ੇ ਹਿੱਸ ੇ ਮੁਤਾਬਕ ਉਨ੍ਹਾ ਂ ਨੂ ੰ ਪਾਣ ੀ ਸਪਲਾਈ ਕਰਨ ਾ ਹੈ।
ਡੈਮਾ ਂ ਵਿੱਚ ਪਾਣ ੀ ਦ ੀ ਉਪਲੱਧਤ ਾ ਮੁਤਾਬਕ ਸਾਲ ਵਿੱਚ ਦ ੋ ਵਾਰ ਸਬੰਧਤ ਸੂਬਿਆ ਂ ਨੂ ੰ ਪਾਣ ੀ ਅਲਾਟ ਕੀਤ ਾ ਜਾਂਦ ਾ ਹੈ । ਇਹ 21 ਮਈ ਤੋ ਂ 20 ਸਿੰਤਬਰ ਅਤ ੇ 21 ਸਿੰਤਬਰ ਤੋ ਂ 20 ਮਈ ਦ ੇ ਸਮੇ ਂ ਲਈ ਤੈਅ ਹੁੰਦ ਾ ਹੈ।
ਪੰਜਾਬ ਦੀਆ ਂ ਵਿਰੋਧ ੀ ਪਾਰਟੀਆ ਂ ਦ ਾ ਕ ੀ ਹ ੈ ਰੁਖ਼?

ਤਸਵੀਰ ਸਰੋਤ, Getty Images
ਪੰਜਾਬ ਵਿੱਚ ਕਾਂਗਰਸ ੀ ਵਿਧਾਇਕ ਪਰਗਟ ਸਿੰਘ ਮੁੱਖ ਮੰਤਰ ੀ ਭਗਵੰਤ ਮਾਨ ਉੱਤ ੇ ਸਵਾਲ ਖੜ੍ਹ ੇ ਕੀਤੇ।
ਉਹਨਾ ਂ ਨ ੇ ਕਿਹ ਾ ਕ ਿ ਜੇਕਰ ਮੁੱਖ ਮੰਤਰ ੀ ਮਾਨ ਸੱਚਮੁੱਚ ਪੰਜਾਬ ਦ ੇ ਪਾਣੀਆ ਂ ਲਈ ਗੰਭੀਰ ਹਨ, ਤਾ ਂ ਵਿਧਾਨ ਸਭ ਾ ਵਿੱਚ ‘ ਡੈਮ ਸੈਫਟ ੀ ਕਾਨੂੰਨ ‘ ਖ਼ਿਲਾਫ ਼ ਪ੍ਰਸਤਾਵ ਲਿਆ ਕ ੇ ਇਸਨੂ ੰ ਰੱਦ ਕਰਨ । ਇਹ ਕਾਨੂੰਨ 2021 ਵਿੱਚ ਸੂਬਿਆ ਂ ਉੱਤ ੇ ਥੋਪਿਆ ਗਿਆ ਹੈ, ਜਦਕ ਿ ਪਾਣ ੀ ਅਤ ੇ ਇਸ ਦ ਾ ਪ੍ਰਬੰਧਨ ਰਾਜਾ ਂ ਦ ਾ ਵਿਸ਼ ਾ ਹੈ । ਪੰਜਾਬ ਨੂ ੰ ਆਪਣ ੇ ਡੈਮਾ ਂ ‘ ਤ ੇ ਅਧਿਕਾਰ ਵਾਪਸ ਲੈਣ ੇ ਚਾਹੀਦ ੇ ਹਨ ।”
ਜਦਕ ਿ ਅਕਾਲ ੀ ਦਲ ਨ ੇ ਮੁੱਖ ਮੰਤਰ ੀ ਭਗਵੰਤ ਮਾਨ ਨੂ ੰ ਮੁੱਖ ਮੰਤਰ ੀ ਨਾਇਬ ਸੈਣ ੀ ਨਾਲ ਫੋਨ ਉੱਤ ੇ ਪਾਣ ੀ ਦੇਣ ਦ ੇ ਦਿੱਤ ੇ ਭਰੋਸ ੇ ਬਾਰ ੇ ਸਪੱਸ਼ਟੀਕਰਨ ਦੇਣ ਲਈ ਕਿਹਾ।
ਅਕਾਲ ੀ ਦਲ ਦ ੇ ਬੁਲਾਰ ੇ ਅਰਸ਼ਦੀਪ ਸਿੰਘ ਕਲੇਰ ਨ ੇ ਬਿਆਨ ਜਾਰ ੀ ਕਰਦਿਆ ਂ ਕਿਹ ਾ”, ਭਗਵੰਤ ਮਾਨ ਹਰਿਆਣ ਾ ਦ ੇ ਮੁੱਖ ਮੰਤਰ ੀ ਵੱਲੋ ਂ ਲਗਾਏ ਉਨ੍ਹਾ ਂ ਦੋਸ਼ਾ ਂ ਨੂ ੰ ਸਪੱਸ਼ਟ ਕਰਨ ਜਿਨ੍ਹਾ ਂ ਵਿੱਚ ਤੁਸੀ ਂ ਫ਼ੋਨ ‘ ਤ ੇ ਹਰਿਆਣ ਾ ਨੂ ੰ ਪਾਣ ੀ ਦੇਣ ਦ ਾ ਵਾਅਦ ਾ ਕੀਤ ਾ ਸੀ..?
ਜੇਕਰ ਉਹ ਝੂਠ ਬੋਲ ਰਹ ੇ ਹਨ ਤਾ ਂ ਕਿਰਪ ਾ ਕਰਕ ੇ ਸਬੂਤਾ ਂ ਨਾਲ ਉਨ੍ਹਾ ਂ ਦ ਾ ਪਰਦਾਫਾਸ ਼ ਕਰ ੋ ਅਤ ੇ ਕਾਨੂੰਨ ੀ ਤੌਰ ‘ ਤ ੇ ਕਾਰਵਾਈ ਕਰੋ ।”
ਹਰਿਆਣ ਾ ਦ ੀ ਸਿਆਸਤ ਵਿੱਚ ਕਿਹ ੋ ਜਿਹ ੇ ਪ੍ਰਤੀਕਰਮ ਦਿਖ ਰਹੇ?
ਹਰਿਆਣ ਾ ਵਿੱਚ ਕਾਂਗਰਸ ਪਾਰਟ ੀ ਦ ੇ ਜਨਰਲ ਸਕੱਤਰ ਅਤ ੇ ਸੰਸਦ ਮੈਂਬਰ ਰਣਦੀਪ ਸਿੰਘ ਸੁਰਜੇਵਾਲ ਾ ਨ ੇ ਹਰਿਆਣ ਾ ਦ ੀ ਭਾਜਪ ਾ ਸਰਕਾਰ ਨੂ ੰ ਹ ੀ ਕਟਹਿਰ ੇ ਵਿੱਚ ਖੜ੍ਹ ਾ ਕੀਤਾ।
ਉਹਨਾ ਂ ਨ ੇ ਮੁੱਖ ਮੰਤਰ ੀ ਨਾਇਬ ਸੈਣ ੀ ‘ ਤ ੇ ਹਮਲ ਾ ਬੋਲਦਿਆ ਂ ਕਿਹ ਾ ਕ ਿ ਹਰਿਆਣ ਾ ਗੰਭੀਰ ਪਾਣ ੀ ਸੰਕਟ ਨਾਲ ਜੂਝ ਰਿਹ ਾ ਹੈ । ਭਾਖੜ ਾ ਤੋ ਂ ਪਾਣ ੀ ਦ ਾ ਵਹਾਅ 8, 500 ਕਿਊਸਿਕ ਤੋ ਂ ਘਟ ਾ ਕ ੇ 4, 000 ਕਿਊਸਿਕ ਕਰ ਦਿੱਤ ਾ ਗਿਆ ਹੈ । 1 ਨਵੰਬਰ, 1966 ਨੂ ੰ ਹਰਿਆਣ ਾ ਦ ੇ ਗਠਨ ਤੋ ਂ ਬਾਅਦ ਪਹਿਲ ੀ ਵਾਰ, ਇੰਨ ਾ ਗੰਭੀਰ ‘ ਪਾਣ ੀ ਸੰਕਟ ‘ ਪੈਦ ਾ ਹੋਇਆ ਹੈ।
ਰਣਦੀਪ ਸੁਰਜੇਵਾਲ ਾ ਨ ੇ ਕਿਹ ਾ ਕ ਿ ਹਰਿਆਣ ਾ ਦ ੇ ਕੈਥਲ, ਕੁਰੂਕਸ਼ੇਤਰ, ਅੰਬਾਲਾ, ਜੀਂਦ, ਫਤਿਹਾਬਾਦ, ਸਿਰਸਾ, ਹਿਸਾਰ ਅਤ ੇ ਰੋਹਤਕ ਦ ੇ ਲੋਕ ਪੀਣ ਵਾਲ ੇ ਪਾਣ ੀ ਦ ੀ ਹਰ ਬੂੰਦ ਲਈ ਤਰਸ ਰਹ ੇ ਹਨ।
ਹਰਿਆਣ ਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ( ਇਨੈਲੋ ) ਦ ੇ ਰਾਸ਼ਟਰ ੀ ਪ੍ਰਧਾਨ ਅਭ ੈ ਚੌਟਾਲ ਾ ਨ ੇ ਜਿੱਥ ੇ ਆਪਣ ੇ ਸੂਬ ੇ ਦ ੀ ਭਾਜਪ ਾ ਸਰਕਾਰ ਨੂ ੰ ਘੇਰਿਆ ਉੱਥ ੇ ਹ ੀ ਉਹਨਾ ਂ ਨ ੇ ਪੰਜਾਬ ਸਰਕਾਰ ਨੂ ੰ ਚਿਤਾਵਨ ੀ ਵ ੀ ਦਿੱਤੀ।
ਉਨ੍ਹਾ ਂ ਕਿਹ ਾ ਕ ਿ ਪੰਜਾਬ ਦ ੇ ਮੁੱਖ ਮੰਤਰ ੀ ਧਮਕੀਆ ਂ ਦ ੇ ਰਹ ੇ ਹਨ ਅਤ ੇ ਹਰਿਆਣ ਾ ਸਰਕਾਰ ਚੁੱਪ ਹੈ।
ਉਨ੍ਹਾ ਂ ਚੇਤਾਵਨ ੀ ਦਿੱਤ ੀ ਹ ੈ ਕ ਿ ਜੇਕਰ ਹਰਿਆਣ ਾ ਸਰਕਾਰ ਨ ੇ ਕਾਰਵਾਈ ਨ ਾ ਕੀਤ ੀ ਤਾ ਂ ਉਹ ਹਰਿਆਣ ਾ ਤੋ ਂ ਪੰਜਾਬ ਜਾਣ ਵਾਲ ੇ ਰਸਤ ੇ ਬੰਦ ਕਰਨ ਲਈ ਮਜਬੂਰ ਹੋਣਗੇ । ਪੰਜਾਬ ਸਰਕਾਰ ਦੋਵੇ ਂ ਸੂਬਿਆ ਂ ਦ ੇ ਭਾਈਚਾਰ ੇ ਨੂ ੰ ਖਤਮ ਕਰ ਰਹ ੀ ਹੈ ।”
ਅਭ ੈ ਚੌਟਾਲ ਾ ਨ ੇ ਕਿਹਾ,” ਸੁਪਰੀਮ ਕੋਰਟ ਦ ੇ ਹੁਕਮਾ ਂ ਅਨੁਸਾਰ ਹਰਿਆਣ ਾ ਨੂ ੰ ਐਸਵਾਈਐਲ ਦ ਾ ਪਾਣ ੀ ਮਿਲਣ ਾ ਚਾਹੀਦ ਾ ਸੀ, ਜ ੋ ਅੱਜ ਤੱਕ ਨਹੀ ਂ ਮਿਲਿਆ । ਅਸੀ ਂ ਐਸਵਾਈਐਲ ਦ ੇ ਪਾਣ ੀ ਲਈ ਇੱਕ ਲੰਬ ੀ ਲੜਾਈ ਲੜ ੀ ਹੈ, ਪਰ ਇਸ ਲੜਾਈ ਵਿੱਚ ਸਾਡ ਾ ਸਾਥ ਦੇਣ ਦ ੀ ਬਜਾਏ, ਭਾਜਪ ਾ ਨ ੇ ਪਾਰਟ ੀ ਨੂ ੰ ਕਮਜ਼ੋਰ ਕਰਨ ਲਈ ਕਈ ਤਰ੍ਹਾ ਂ ਦ ੇ ਹੱਥਕੰਡ ੇ ਅਪਣਾਏ ਅਤ ੇ ਪਾਰਟ ੀ ਨੂ ੰ ਤੋੜਨ ਦ ਾ ਕੰਮ ਕੀਤਾ ।”
ਹਾਲਾਂਕ ਿ ਅਭ ੈ ਚੌਟਾਲ ਾ ਦ ਾ ਇਹ ਬਿਆਨ ਹਰਿਆਣ ਾ ਨੂ ੰ ਪਾਣ ੀ ਦੇਣ ਦ ੇ ਫੈਸਲ ੇ ਤੋ ਂ ਪਹਿਲਾ ਂ ਆਇਆ ਸੀ।
ਪੰਜਾਬ ਹਰਿਆਣ ਾ ਵਿਚਾਲ ੇ ਛਿੜ ੇ ਵਿਵਾਦ ਦੌਰਾਨ ਭਾਖੜ ਾ ਬਿਆਸ ਮੈਨੇਜਮੈਂਟ ਬੋਰਡ ਨ ੇ 30 ਅਪ੍ਰੈਲ ਨੂ ੰ ਇੱਕ ਪੱਤਰ ਜਾਰ ੀ ਕਰਕ ੇ ਭਾਖੜ ਾ ਡੈਮ ਦ ੇ ਡਾਇਰੈਕਟਰ ( ਵਾਟਰ ਰੈਗੂਲੇਸ਼ਨ ) ਆਕਾਸ਼ਦੀਪ ਸਿੰਘ ਦ ਾ ਤਬਾਦਲ ਾ ਕਰ ਦਿੱਤ ਾ ਹੈ । ਅਕਾਸ਼ਦੀਪ ਸਿੰਘ ਪੰਜਾਬ ਕੋਟ ੇ ਦ ੇ ਅਧਿਕਾਰ ੀ ਹਨ । ਉਹਨਾ ਂ ਦ ੀ ਥਾ ਂ ‘ ਤ ੇ ਹਰਿਆਣ ਾ ਦ ੇ ਸੰਜੀਵ ਕੁਮਾਰ ਨੂ ੰ ਡਾਇਰੈਕਟਰ ( ਵਾਟਰ ਰੈਗੂਲੇਸ਼ਨ ) ਲਗ ਾ ਦਿੱਤ ਾ ਹੈ।
ਇਹ ਫੈਸਲ ਾ ਉਸ ਸਮੇ ਂ ਲਿਆ ਗਿਆ ਜਦੋ ਂ ਬੀਬੀਐੱਮਬ ੀ ਦੀਆ ਂ ਮੀਟਿੰਗਾ ਂ ਵਿੱਚ ਪੰਜਾਬ ਦ ੇ ਅਧਿਕਾਰ ੀ ਹਰਿਆਣ ਾ ਨੂ ੰ ਪਾਣ ੀ ਦੇਣ ਤੋ ਂ ਸਖ਼ਤ ਮਨ੍ਹ ਾ ਕਰਦ ੇ ਰਹ ੇ ਹਨ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI