Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
-
9 ਮਈ 2025, 12: 39 Sind
ਅਪਡੇਟ 8 ਘੰਟ ੇ ਪਹਿਲਾ ਂ
ਭਾਰਤ ਅਤ ੇ ਪਾਕਿਸਤਾਨ ਵਿਚਾਲ ੇ ਚੱਲ ਰਹ ੇ ਫੌਜ ੀ ਆਪਰੇਸ਼ਨਾ ਂ ਦੌਰਾਨ ਵੀਰਵਾਰ ਦ ੀ ਰਾਤ ਪੰਜਾਬ ਵਿੱਚ ਮਾਹੌਲ ਕਾਫ਼ ੀ ਤਣਾਅ ਵਾਲ ਾ ਬਣਿਆ ਰਿਹਾ।
ਭਾਰਤ ੀ ਫੌਜ ਨ ੇ 7 ਮਈ ਨੂ ੰ ਪਾਕਿਸਤਾਨ ਵਿੱਚ ‘ ਆਪ੍ਰੇਸ਼ਨ ਸਿੰਦੂਰ ‘ ਕਰ ਕ ੇ ਕਥਿਤ ‘ ‘ ਅੱਤਵਾਦ ੀ ਟਿਕਾਣਿਆ ਂ ‘ ‘ ਨੂ ੰ ਨਿਸ਼ਾਨ ਾ ਬਣਾਉਣ ਦ ੀ ਦਾਅਵ ਾ ਕੀਤ ਾ ਸੀ।
ਭਾਰਤ ਨ ੇ ਇਹ ਕਾਰਵਾਈ 22 ਅਪ੍ਰੈਲ ਨੂ ੰ ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ 26 ਲੋਕਾ ਂ ਦੀਆ ਂ ਜਾਨਾ ਂ ਲੈਣ ਵਾਲ ੇ ਅੱਤਵਾਦ ੀ ਹਮਲ ੇ ਦੇਬਦਲ ੇ ਵਜੋ ਂ ਕੀਤ ੀ ਕਾਰਵਾਈ ਕਰਾਰ ਦਿੱਤ ਾ ਸੀ।
ਆਪਰੇਸ਼ਨ ਸਿੰਦੂਰ ਤੋ ਂ ਬਾਅਦ ਪਾਕਿਸਤਾਨ ਵਲੋ ਂ ਐੱਲਓਸ ੀ ਉੱਤ ੇ ਇੱਕ ਪਾਸ ੇ ਭਾਰ ੀ ਬੰਬਾਰ ੀ ਕੀਤ ੀ ਜ ਾ ਰਹ ੀ ਹੈ, ਉੱਥ ੇ ਪੰਜਾਬ ਦ ੇ ਕਈ ਜ਼ਿਲ੍ਹਿਆ ਂ ਨੂ ੰ ਨਿਸ਼ਾਨਾ ਂ ਬਣਾਉਣ ਦ ੀ ਕੋਸ਼ਿਸ਼ ਕੀਤ ੀ ਗਈ।
ਭਾਵੇ ਂ ਕ ਿ ਭਾਰਤ ਵਲੋ ਂ ਅਧਿਕਾਰਤ ਤੌਰ ਉੱਤ ੇ ਅਜਿਹ ੇ ਹਮਲਿਆ ਂ ਨੂ ੰ ਨਾਕਾਮ ਕਰਨ ਦ ਾ ਦਾਅਵ ਾ ਕੀਤ ਾ ਗਿਆ, ਅਤ ੇ ਕਿਸ ੇ ਵ ੀ ਤਰ੍ਹਾ ਂ ਦ ੇ ਜਾਨ ੀ ਨੁਕਸਾਨ ਦ ੀ ਪੁਸ਼ਟ ੀ ਨਹੀ ਂ ਕੀਤ ੀ ਗਈ।
ਪਰ ਪੰਜਾਬ ਵਿੱਚ ਲੰਘ ੇ ਵੀਰਵਾਰ ਦ ੀ ਰਾਤ ਜਿਵੇ ਂ ਲੋਕਾ ਂ ਨ ੇ ਧਮਾਕਿਆ ਂ ਦੀਆ ਂ ਅਵਾਜ਼ਾ ਂ ਸੁਣੀਆ ਂ ਅਤ ੇ ਬਲੈਕ ਆਉਣ ਹੋਣ ਨਾਲ ਲੋਕਾ ਂ ਲਈ ਸਹਿਮ ਭਰ ੀ ਬਣ ਗਈ।

ਤਸਵੀਰ ਸਰੋਤ, Gurpreet Chawla
ਪੰਜਾਬ ਭਰ ਵਿੱਚ ਮੌਜੂਦ ਬੀਬੀਸ ੀ ਦ ੇ ਸਹਿਯੋਗੀਆ ਂ ਵਲੋ ਂ ਮੁਹੱਈਆ ਕਰਵਾਈ ਗਈ ਜਾਣਕਾਰ ੀ ਮੁਤਾਬਕ ਸਰਹੱਦ ੀ ਜ਼ਿਲ੍ਹਿਆ ਂ ਪਠਾਨਕੋਟ, ਗੁਰਦਾਸਪੁਰ ਅਤ ੇ ਜਲੰਧਰ ਵਿੱਚ ਲੋਕਾ ਂ ਨ ੇ ਬੀਤ ੀ ਰਾਤ ਤੇਜ਼ ਧਮਾਕਿਆ ਂ ਦੀਆ ਂ ਆਵਾਜ਼ਾ ਂ ਸੁਣੀਆਂ।
ਜਿਸ ਤੋ ਂ ਬਾਅਦ ਪ੍ਰਸ਼ਾਸ਼ਨ ਨ ੇ ਲੋਕਾ ਂ ਨੂ ੰ ਚੌਕਸ ਕਰਨ ਲਈ ਸਾਇਰਨ ਵਜਾਏ ਗਏ ਅਤ ੇ ਬਲੈਕ ਆਊਟ ਕਰ ਦਿੱਤਾ । ਲਗਭਗ ਸਾਰ ੇ ਹ ੀ ਪੰਜਾਬ, ਚੰਡੀਗੜ੍ਹ ਵਿੱਚ ਬਿਜਲ ੀ ਸਪਲਾਈ ਠੱਪ ਕਰ ਦਿੱਤ ੀ ਗਈ।
ਰਿਪੋਰਟਾ ਂ ਮੁਤਾਬਕ ਰਾਤ 9 ਵਜ ੇ ਤੋ ਂ ਤਕਰੀਬਨ 12 ਵਜ ੇ ਤੱਕ ਚੰਡੀਗੜ੍ਹ ਅਤ ੇ ਪੰਜਾਬ ਦ ੇ ਸਰਹੱਦ ੀ ਜਿਲ੍ਹਿਆ ਂ ਵਿੱਚ ਪੂਰ ੀ ਤਰ੍ਹਾ ਂ ‘ ਬਲੈਕ ਆਊਟ ‘ ਕਰ ਦਿੱਤ ਾ ਗਿਆ ਸੀ । ਪਰ ਕੁਝ ਸ਼ਹਿਰਾ ਂ ਅਤ ੇ ਇਲਾਕਿਆ ਂ ਵਿੱਚ ‘ ਬਲੈਕ ਆਊਟ ‘ ਦ ੀ ਮਿਆਦ ਵੱਖ-ਵੱਖ ਰਹੀ।
ਪੂਰ ੀ ਰਾਤ ਰਹ ੇ ਬਲੈਕ ਆਊਟ ਤੋ ਂ ਬਾਅਦ ਪੰਜਾਬ ਦ ੇ ਕਈ ਸਰਹੱਦ ੀ ਜ਼ਿਲ੍ਹਿਆ ਂ ਵਿੱਚ ਅੱਜ ਸਵੇਰ ੇ 6 ਵਜ ੇ ਬਿਜਲ ੀ ਸਪਲਾਈ ਮੁੜ ਬਹਾਲ ਹ ੋ ਗਈ ਹੈ।
ਸ਼ੁੱਕਰਵਾਰ ਸਵੇਰ ਤੋ ਂ ਸਰਹੱਦ ੀ ਇਲਾਕਿਆ ਂ ਵਿੱਚ ਪੁਲਿਸ ਵੱਲੋ ਂ ਸਰਚ ਆਪ੍ਰੇਸ਼ਨ ਚਲਾਇਆ ਜ ਾ ਰਿਹ ਾ ਹੈ।
ਚੰਡੀਗੜ੍ਹ ‘ ਚ ਸਵੇਰੇ-ਸਵੇਰ ੇ ਸੁਣਾਈ ਦਿੱਤ ੇ ਸਾਇਰਨ

ਤਸਵੀਰ ਸਰੋਤ, Getty Images
ਸ਼ੁੱਕਰਵਾਰ ਸਵੇਰ ੇ ਚੰਡੀਗੜ੍ਹ ਦ ੇ ਡੀਸ ੀ ਵੱਲੋ ਂ ਹਵਾਈ ਹਮਲ ੇ ਦ ਾ ਅਲਰਟ ਜਾਰ ੀ ਕੀਤ ਾ ਗਿਆ ਹੈ।
ਡੀਸ ੀ ਦਫ਼ਤਰ ਵੱਲੋ ਂ ਦਿੱਤ ੀ ਜਾਣਕਾਰ ੀ ਮੁਤਾਬਕ ਇਹ ਚੇਤਾਵਨ ੀ ਏਅਰ ਫੋਰਸ ਸਟੇਸ਼ਨ ਤੋ ਂ ਜਾਰ ੀ ਚੌਕਸ ੀ ਸੁਨੇਹ ੇ ਤੋ ਂ ਬਾਅਦ ਕੀਤ ੀ ਗਈ ਸੀ।
ਸ਼ਹਿਰ ਵਿੱਚ ਸਾਇਰਨ ਦੀਆ ਂ ਆਵਾਜ਼ਾ ਂ ਗੂੰਜ ਰਹੀਆ ਂ ਸਨ । ਪ੍ਰਸ਼ਾਸਨ ਨ ੇ ਲੋਕਾ ਂ ਨੂ ੰ ਘਰ ਅੰਦਰ ਰਹਿਣ ਦ ੀ ਅਪੀਲ ਕੀਤ ੀ ਹੈ । ਲੋਕਾ ਂ ਨੂ ੰ ਆਪਣ ੇ ਘਰਾ ਂ ਦੀਆ ਂ ਖਿੜਕੀਆ ਂ ਤੋ ਂ ਦੂਰ ਰਹਿਣ ਲਈ ਵ ੀ ਕਿਹ ਾ ਗਿਆ ਹੈ।
ਚੰਡੀਗੜ੍ਹ ਵਾਸ ੀ ਜ ੋ ਸਵੇਰ ੇ ਕੰਮਾ ਂ ਕਾਰਾ ਂ ਉੱਤ ੇ ਜਾਣ ਲਈ ਤਿਆਰ ਹ ੋ ਰਹ ੇ ਸਨ, ਉਨ੍ਹਾ ਂ ਨੂ ੰ ਦਫਤਰਾ ਂ ਤੋ ਂ ਮੈਸਜ ਅਤ ੇ ਫੋਨ ਕਰਕ ੇ ਕੰਮ ਉੱਤ ੇ ਨ ਾ ਆਉਣ ਲਈ ਕਿਹ ਾ ਗਿਆ ਹੈ।
ਕੇਂਦਰ ਸਰਕਾਰ ਨ ੇ ਕ ੀ ਕਿਹਾ?

ਤਸਵੀਰ ਸਰੋਤ, Ministry of Defence, Government of India/X
ਕੇਂਦਰ ੀ ਰੱਖਿਆ ਮੰਤਰਾਲ ੇ ਦ ੇ ਅਧਿਕਾਰੀਆ ਂ ਦ ੇ ਅਨੁਸਾਰ, ਭਾਰਤ ਨ ੇ ਵੀਰਵਾਰ ਰਾਤ ਨੂ ੰ ਜੰਮੂ, ਪਠਾਨਕੋਟ, ਊਧਮਪੁਰ ਅਤ ੇ ਕੁਝ ਹੋਰ ਥਾਵਾ ਂ ‘ ਤ ੇ ਮਿਜ਼ਾਈਲਾ ਂ ਅਤ ੇ ਡਰੋਨਾ ਂ ਨਾਲ ਫੌਜ ੀ ਸਟੇਸ਼ਨਾ ਂ ‘ ਤ ੇ ਹਮਲ ੇ ਦ ੀ ਪਾਕਿਸਤਾਨ ੀ ਫੌਜ ਦ ੀ ਕੋਸ਼ਿਸ ਼ ਨੂ ੰ ਬੇਅਸਰ ਕਰ ਦਿੱਤ ਾ ਹੈ।
ਰੱਖਿਆ ਮੰਤਰਾਲ ੇ ਦ ੇ ਬੁਲਾਰ ੇ ਨ ੇ ਕਿਹਾ,’ ‘ ਜੰਮ ੂ ਅਤ ੇ ਕਸ਼ਮੀਰ ਵਿਚ ਕੌਮਾਂਤਰ ੀ ਸਰਹੱਦ ਦ ੇ ਨਾਲ ਪਾਕਿਸਤਾਨ ੀ ਡਰੋਨਾ ਂ ਅਤ ੇ ਮਿਜ਼ਾਈਲਾ ਂ ਰਾਹੀ ਂ ਜੰਮੂ, ਪਠਾਨਕੋਟ ਅਤ ੇ ਊਧਮਪੁਰ ਵਿਖ ੇ ਫੌਜ ੀ ਸਟੇਸ਼ਨਾ ਂ ਨੂ ੰ ਨਿਸ਼ਾਨ ਾ ਬਣਾਇਆ ਗਿਆ ।’ ‘

ਹੁਣ ਤੱਕ ਦ ਾ ਮੁੱਖ ਘਟਨਾਕ੍ਰਮ
- ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ ਸੈਲਾਨੀਆ ਂ ‘ ਤ ੇ ਹਮਲ ੇ ਤੋ ਂ ਦ ੋ ਹਫ਼ਤਿਆ ਂ ਬਾਅਦ, ਭਾਰਤ ਨ ੇ 6-7 ਮਈ ਦ ੀ ਦਰਮਿਆਨ ੀ ਰਾਤ ਨੂ ੰ ਪਾਕਿਸਤਾਨ ਅਤ ੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲ ੇ ਕੀਤੇ।
- ਭਾਰਤ ਨ ੇ ਇਨ੍ਹਾ ਂ ਹਮਲਿਆ ਂ ਨੂ ੰ ‘ ਆਪ੍ਰੇਸ਼ਨ ਸਿੰਦੂਰ ‘ ਦ ਾ ਨਾਮ ਦਿੱਤ ਾ ਹੈ।
- ਪਾਕਿਸਤਾਨ ੀ ਫੌਜ ਦ ੇ ਬੁਲਾਰ ੇ ਨ ੇ ਦੱਸਿਆ ਕ ਿ ਹੁਣ ਤੱਕ ਹਮਲ ੇ ਵਿੱਚ 36 ਲੋਕਾ ਂ ਦ ੀ ਮੌਤ ਹੋਈ ਹ ੈ ਜਦਕ ਿ 57 ਲੋਕ ਜ਼ਖਮ ੀ ਹੋਏ ਹਨ । ਇਸ ਉੱਪਰ ਭਾਰਤ ਦ ੀ ਹਾਲ ੇ ਤੱਕ ਕੋਈ ਪ੍ਰਤੀਕਿਰਿਆ ਨਹੀ ਂ ਆਈ ਹੈ।
- ਭਾਰਤ ਵਲੋ ਂ ਹਾਲ ੇ ਤੱਕ ਪਾਕਿਸਤਾਨ ਦ ੇ ਇਨ੍ਹਾ ਂ ਦਾਅਵਿਆ ਂ ਬਾਰ ੇ ਕੋਈ ਪ੍ਰਤੀਕਿਰਿਆ ਨਹੀ ਂ ਆਈ ਹੈ । ਬੀਬੀਸ ੀ ਸੁਤੰਤਰ ਤੌਰ ‘ ਤ ੇ ਇਨ੍ਹਾ ਂ ਦਾਅਵਿਆ ਂ ਦ ੀ ਪੁਸ਼ਟ ੀ ਨਹੀ ਂ ਕਰਦਾ।
- ਭਾਰਤ ੀ ਫੌਜ ਦ ੇ ਉੱਚ ਅਧਿਕਾਰ ੀ ਨ ੇ ਬੀਬੀਸ ੀ ਕੋਲ ਪੁਸ਼ਟ ੀ ਕੀਤ ੀ ਹ ੈ ਕ ਿ ਸਰਹੱਦ ਉੱਤ ੇ ਪੁੰਛ ਇਲਾਕ ੇ ਵਿੱਚ ਹੋਈ ਪਾਕਿਸਤਾਨ ੀ ਗੋਲੀਬਾਰ ੀ ਵਿੱਚ ਮਰਨ ਵਾਲਿਆ ਂ ਦ ੀ ਗਿਣਤ ੀ 16 ਹ ੋ ਗਈ ਹ ੈ ਅਤ ੇ 43 ਲੋਕ ਜ਼ਖ਼ਮ ੀ ਹਨ।
- ਸੁਰੱਖਿਆ ਦ ੇ ਮੱਦੇਨਜ਼ਰ ਭਾਰਤ ਦ ੇ ਵੱਖ-ਵੱਖ ਸੂਬਿਆ ਂ ਵਿੱਚ ਬਲੈਕਆਊਟ ਕਰਕ ੇ ਮੌਕ ਡ੍ਰਿਲ ਕਰਵਾਈ ਗਈ।
- ਕੇਂਦਰ ਸਰਕਾਰ ਨ ੇ ਆਲ ਪਾਰਟ ੀ ਮੀਟਿੰਗ ਬੁਲਾਈ । ਵਿਰੋਧ ੀ ਪਾਰਟੀਆ ਂ ਨ ੇ ਸਰਕਾਰ ਨਾਲ ਖੜ੍ਹਨ ਦ ੀ ਗੱਲ ਆਖੀ।
- ਯੂਕ ੇ ਦ ੀ ਸੰਸਦ ਵਿੱਚ ਭਾਰਤ-ਪਾਕਿਸਤਾਨ ਟਕਰਾਅ ‘ ਤ ੇ ਹੋਈ ਚਰਚਾ।

ਅੰਮ੍ਰਿਤਸਰ ਅਤ ੇ ਆਲੇ-ਦੁਆਲ ੇ ਦ ੇ ਖੇਤਰਾ ਂ ਵਿੱਚ ਨਜ਼ਰ ਆਇਆ ਡਰ
8 ਮਈ, ਰਾਤ 8 ਵਜ ੇ ਤੋ ਂ ਬਾਅਦ, ਜੰਮੂ-ਕਸ਼ਮੀਰ ਤੋ ਂ ਸਰਹੱਦ ਪਾਰ ਤੋ ਂ ਗੋਲੀਬਾਰ ੀ ਦੀਆ ਂ ਰਿਪੋਰਟਾ ਂ ਆਉਣੀਆ ਂ ਸ਼ੁਰ ੂ ਹ ੋ ਗਈਆਂ, ਜਿਸ ਨਾਲ ਚਿੰਤਾਵਾ ਂ ਪੈਦ ਾ ਹ ੋ ਗਈਆ ਂ ਜ ੋ ਤੇਜ਼ ੀ ਨਾਲ ਪੰਜਾਬ ਅਤ ੇ ਰਾਜਸਥਾਨ ਵਰਗ ੇ ਹੋਰ ਸਰਹੱਦ ੀ ਸੂਬਿਆ ਂ ਵਿੱਚ ਫੈਲ ਗਈਆਂ।
ਅੰਮ੍ਰਿਤਸਰ ਅਤ ੇ ਆਲੇ-ਦੁਆਲ ੇ ਦ ੇ ਖੇਤਰਾ ਂ ਵਿੱਚ ਡਰ ਦਿਖਾਈ ਦ ੇ ਰਿਹ ਾ ਸੀ।
ਅੰਮ੍ਰਿਤਸਰ ਵਿੱਚ ਸਿੱਧ ੀ ਗੋਲੀਬਾਰ ੀ ਨ ਾ ਹੋਣ ਦ ੇ ਬਾਵਜੂਦ, ਇਸਦ ੇ ਸਰਹੱਦ ੀ ਪਿੰਡਾ ਂ ਵਿੱਚ ਮਾਹੌਲ ਤਣਾਅਪੂਰਨ ਸੀ । ਪਰਿਵਾਰ ਘਰਾ ਂ ਦ ੇ ਅੰਦਰ ਵੜ ੇ ਹੋਏ ਸਨ ਅਤ ੇ ਫੋਨ ਰਾਹੀ ਂ ਆਪਣ ੇ ਅਜ਼ੀਜ਼ਾ ਂ ਦ ਾ ਹਾਲ ਜਾਣ ਰਹ ੇ ਸਨ । ਦੂਜ ੇ ਪਾਸੇ, ਸੋਸ਼ਲ ਮੀਡੀਆ ‘ ਤ ੇ ਆ ਰਹੀਆ ਂ ਖਬਰਾ ਂ ਉਨ੍ਹਾ ਂ ਨੂ ੰ ਹੋਰ ਪਰੇਸ਼ਾਨ ਕਰ ਰਹੀਆ ਂ ਸਨ ਕਿਉਂਕ ਿ ਇੱਥ ੇ ਜਾਅਲ ੀ ਖ਼ਬਰਾ ਂ ਅਤ ੇ ਅਣ-ਪ੍ਰਮਾਣਿਤ ਵੀਡੀਓਜ ਼ ਦ ੀ ਭਰਮਾਰ ਸੀ।

ਤਸਵੀਰ ਸਰੋਤ, Getty Images
ਇਸ ਤਣਾਅ ਦ ਾ ਪ੍ਰਭਾਵ ਅਧਿਆਤਮਿਕ ਜੀਵਨ ‘ ਤ ੇ ਵ ੀ ਪਿਆ- ਸ਼੍ਰ ੀ ਹਰਿਮੰਦਰ ਸਾਹਿਬ ਵਿਖ ੇ ਸ਼ਰਧਾਲੂਆ ਂ ਦ ੀ ਆਮਦ 70 ਫੀਸਦ ੀ ਤੋ ਂ ਵੱਧ ਘਟ ਗਈ ਅਤ ੇ ਸ਼ਹਿਰ ਦ ੇ ਬਹੁਤ ਸਾਰ ੇ ਹੋਟਲ ਲਗਭਗ ਖਾਲ ੀ ਸਨ।
ਅੰਮ੍ਰਿਤਸਰ ਵਿੱਚ ਸੈਰ-ਸਪਾਟਾ, ਜ ੋ ਆਮ ਤੌਰ ‘ ਤ ੇ ਤਣਾਅ ਦ ੇ ਸਮੇ ਂ ਦੌਰਾਨ ਵ ੀ ਵਧਦਾ-ਫੁੱਲਦ ਾ ਹੈ, ਵਿੱਚ ਭਾਰ ੀ ਗਿਰਾਵਟ ਦੇਖ ੀ ਗਈ।
ਰਾਤ ਭਰ, ਜ਼ਿਲ੍ਹ ਾ ਪ੍ਰਸ਼ਾਸਨ ਲੋਕਾ ਂ ਨੂ ੰ ਸ਼ਾਂਤ ਰਹਿਣ ਅਤ ੇ ਸਹਿਯੋਗ ਦੇਣ ਦ ੀ ਅਪੀਲ ਕਰਦ ਾ ਰਿਹਾ।
9 ਮਈ ਦ ੀ ਸਵੇਰ ਜ਼ਿਲ੍ਹ ਾ ਲੋਕ ਸੰਪਰਕ ਦਫ਼ਤਰ ਦ ੇ ਇੱਕ ਸੰਦੇਸ ਼ ਨਾਲ ਸ਼ੁਰ ੂ ਹੋਈ, ਜਿਸ ਵਿੱਚ ਕਿਹ ਾ ਗਿਆ ਕ ਿ” ਸਾਰ ੇ ਨਾਗਰਿਕਾ ਂ ਨੂ ੰ ਬੇਨਤ ੀ ਕੀਤ ੀ ਜਾਂਦ ੀ ਹ ੈ ਕ ਿ ਉਹ ਘਰ ਦ ੇ ਅੰਦਰ ਅਤ ੇ ਖਿੜਕੀਆ ਂ ਤੋ ਂ ਦੂਰ ਰਹਿਣ ਅਤ ੇ ਲਾਈਟਾ ਂ ਬੰਦ ਰੱਖਣ ਅਤ ੇ ਪਰਦ ੇ ਲਗ ਾ ਕ ੇ ਰੱਖਣ ।’ ‘
‘ ‘ ਘਬਰਾਉਣ ਦ ੀ ਕੋਈ ਲੋੜ ਨਹੀ ਂ ਹੈ, ਹੁਣ ਇੱਕ ਸਾਇਰਨ ਵੱਜੇਗ ਾ ਅਤ ੇ ਅਸੀ ਂ ਸਥਿਤ ੀ ਸਾਫ ਼ ਹੋਣ ‘ ਤ ੇ ਦੁਬਾਰ ਾ ਸੁਨੇਹ ਾ ਦੇਵਾਂਗੇ । ਕਿਰਪ ਾ ਕਰਕ ੇ ਚਿੰਤ ਾ ਨ ਾ ਕਰੋ, ਸਾਡੀਆ ਂ ਹਥਿਆਰਬੰਦ ਫੌਜਾ ਂ ਕੰਮ ‘ ਤ ੇ ਲੱਗੀਆ ਂ ਹੋਈਆ ਂ ਹਨ ਅਤ ੇ ਸਾਨੂ ੰ ਘਰ ਦ ੇ ਅੰਦਰ ਰਹ ਿ ਕ ੇ ਉਨ੍ਹਾ ਂ ਨੂ ੰ ਸਹਿਯੋਗ ਦੇਣ ਦ ੀ ਲੋੜ ਹੈ ।’ ‘
ਇਸ ਮਗਰੋ ਂ ਸਵੇਰ ੇ 8 ਵਜ ੇ ਦ ੇ ਕਰੀਬ ਅੰਮ੍ਰਿਤਸਰ ਦ ੇ ਡਿਪਟ ੀ ਕਮਿਸ਼ਨਰ ਸਾਕਸ਼ ੀ ਸਾਵਨ ੀ ਨ ੇ ਸੁਨੇਹ ਾ ਦਿੱਤ ਾ ਕ ਿ” ਹੁਣ ਇੱਕ ਨਿੱਕ ਾ ਸਾਇਰਨ ਸੁਣਾਈ ਦ ੇ ਸਕਦ ਾ ਹ ੈ- ਇਸਦ ਾ ਮਤਲਬ ਹ ੈ ਕ ਿ ਅਸੀ ਂ ਹੁਣ ਆਪਣੀਆ ਂ ਆਮ ਗਤੀਵਿਧੀਆ ਂ ਜਾਰ ੀ ਰੱਖ ਸਕਦ ੇ ਹਾ ਂ- ਤੁਹਾਡ ੇ ਸਹਿਯੋਗ ਲਈ ਧੰਨਵਾਦ!”
ਪਠਾਨਕੋਟ, ਗੁਰਦਾਸਪੁਰ ‘ ਚ ਧਮਾਕਿਆ ਂ ਦੀਆ ਂ ਅਵਾਜ਼ਾ ਂ
ਉਨ੍ਹਾ ਂ ਮੁਤਾਬਕ, ਬੀਤ ੀ ਸਾਰ ੀ ਰਾਤ ਜ਼ਿਲ੍ਹ ਾ ਪਠਾਨਕੋਟ ਅਤ ੇ ਗੁਰਦਾਸਪੁਰ ‘ ਚ ਸਹਿਮ ਦ ਾ ਮਾਹੌਲ ਬਣਿਆ ਰਿਹਾ । ਹਾਲਾਂਕ ਿ ਗੁਰਦਾਸਪੁਰ ਜ਼ਿਲ੍ਹ ੇ ਦ ੇ ਡੀਸ ੀ ਦਲਵਿੰਦਰ ਜੀਤ ਸਿੰਘ ਵੱਲੋ ਂ ਪਹਿਲਾ ਂ ਹ ੀ ਪੂਰ ੇ ਜ਼ਿਲ੍ਹ ੇ ‘ ਚ ਰਾਤ 9 ਵਜ ੇ ਤੋ ਂ ਸਵੇਰ 5 ਵਜ ੇ ਤੱਕ ਬਲੈਕ ਆਊਟ ਦ ੇ ਆਦੇਸ ਼ ਦਿੱਤ ੇ ਸਨ, ਜਿਸ ਨੂ ੰ ਦੇਖਦ ੇ ਹੋਏ ਕੱਲ੍ਹ ਸ਼ਾਮ 8 ਵਜ ੇ ਤੋ ਂ ਪਹਿਲਾ ਂ ਹ ੀ ਬਜ਼ਾਰ ਬੰਦ ਹ ੋ ਗਏ ਸਨ।
ਗੁਰਪ੍ਰੀਤ ਚਾਵਲ ਾ ਮੁਤਾਬਕ, ਕਰੀਬ 9 ਵਜ ੇ ਪਠਾਨਕੋਟ ਸ਼ਹਿਰ ਦ ੇ ਨਜ਼ਦੀਕ ਸਥਿਤ ਏਅਰ ਫੋਰਸ ਸਟੇਸ਼ਨ ‘ ਤ ੇ ਕੁਝ ਧਮਾਕ ੇ ਹੋਣ ਦੀਆ ਅਵਾਜ਼ਾ ਂ ਲੋਕਾ ਂ ਨੂ ੰ ਸੁਣਾਈ ਦਿੱਤੀਆਂ।
‘ ਲੋਕ ਸਮਝ ਨਹੀ ਂ ਪ ਾ ਰਹ ੇ ਸਨ ਕ ਿ ਕ ੀ ਹ ੋ ਰਿਹ ਾ ਹ ੈ ‘

ਕੁਝ ਲੋਕਾ ਂ ਨ ੇ ਬੀਬੀਸ ੀ ਨਾਲ ਗੱਲਬਾਤ ਕਰਦਿਆ ਂ ਦੱਸਿਆ ਕ ਿ ਪਹਿਲਾ ਂ ਸ਼ਹਿਰ ਵਿੱਚ ਧਮਾਕ ੇ ਹੋਣ ਅਤ ੇ ਗੋਲ਼ੀਆ ਂ ਚੱਲਣ ਦੀਆ ਅਵਾਜ਼ਾ ਂ ਆਈਆਂ । ਜਿਸ ਤੋ ਂ ਬਾਅਦ ਪ੍ਰਸ਼ਾਸਨ ਵੱਲੋ ਂ ਤੇਜ਼ ਸਾਇਰਨ ਵਜਾਏ ਗਏ ਅਤ ੇ ਲੋਕਾ ਂ ਨੂ ੰ ਸੁਚੇਤ ਕੀਤ ਾ ਗਿਆ।
ਲੋਕਾ ਂ ਨ ੇ ਦੱਸਿਆ ਕ ਿ ਧਮਾਕਿਆ ਂ ਦੀਆ ਂ ਅਵਾਜ਼ਾ ਂ ਲਗਾਤਾਰ ਤੇਜ਼ ਹ ੋ ਰਹੀਆ ਂ ਸਨ, ਪਰ ਸਮਝ ਨਹੀ ਂ ਆ ਰਿਹ ਾ ਸ ੀ ਕ ਿ ਆਖਰ ਹ ੋ ਕ ੀ ਰਿਹ ਾ ਹੈ । ਉਨ੍ਹਾ ਂ ਦੱਸਿਆ ਕ ਿ ਪਠਾਨਕੋਟ ‘ ਚ ਇਹ ਸਿਲਸਿਲ ਾ 12: 30 ਵੱਜ ੇ ਤੱਕ ਚੱਲਦ ਾ ਰਿਹ ਾ।
ਇਸ ੇ ਤਰ੍ਹਾ ਂ ਗੁਰਦਾਸਪੁਰ ਵਿੱਚ ਵ ੀ ਕਰੀਬ ਰਾਤ 10: 15 ਵਜ ੇ ਸ਼ਹਿਰ ਤੋ ਂ ਕੁਝ ਕਿਲੋਮੀਟਰ ਦ ੀ ਦੂਰ ੀ ਤ ੇ ਤਿਬੜ ੀ ਆਰਮ ੀ ਸਟੇਸ਼ਨ ਉੱਤ ੇ ਵ ੀ ਧਮਾਕਿਆ ਂ ਅਤ ੇ ਫਾਇਰਿੰਗ ਦੀਆ ਂ ਅਵਾਜ਼ਾ ਂ ਲੋਕਾ ਂ ਨ ੇ ਮਹਿਸੂਸ ਕੀਤੀਆਂ।
ਹਾਲਾਂਕ ਿ ਗੁਰਦਾਸਪੁਰ ਦ ੇ ਗੁਆਂਢ ੀ ਜ਼ਿਲ੍ਹ ੇ ਪਠਾਨਕੋਟ ‘ ਚ ਭਾਵੇ ਂ ਬਲੈਕ ਆਊਟ ਦ ੇ ਪਹਿਲਾ ਂ ਕੋਈ ਹੁਕਮ ਨਹੀ ਂ ਜਾਰ ੀ ਕੀਤ ੇ ਗਏ ਸਨ, ਪਰ ਉੱਥ ੇ ਵ ੀ ਸ਼ਾਮ ਨੂ ੰ ਬਿਜਲ ੀ ਸਪਲਾਈ ਬੰਦ ਕਰ ਦਿੱਤ ੀ ਗਈ।
ਸ਼ੁੱਕਰਵਾਰ ਸਵੇਰ ੇ ਲਗਭਗ 6 ਵਜ ੇ ਪਠਾਨਕੋਟ ਅਤ ੇ ਗੁਰਦਾਸਪੁਰ ਵਿੱਚ ਬਿਜਲ ੀ ਸਪਲਾਈ ਮੁੜ ਤੋ ਂ ਸ਼ੁਰ ੂ ਹੋਈ।
ਪਠਾਨਕੋਟ ਏਅਰ ਫੋਰਸ ਸਟੇਸ਼ਨ ਜਾ ਂ ਸਰਹੱਦ ੀ ਇਲਾਕ ੇ ‘ ਚ ਦੇਰ ਰਾਤ ਆਈਆ ਂ ਧਮਾਕ ੇ ਦੀਆ ਖਬਰਾ ਂ ‘ ਚ ਕੋਈ ਜਾਨ ੀ ਨੁਕਸਾਨ ਨਹੀ ਂ ਹੋਇਆ ਹੈ।
ਪਠਾਨਕੋਟ ਏਅਰਬੇਸ ‘ ਤ ੇ ਹੋਏ ਹਮਲ ੇ ਤੋ ਂ ਬਾਅਦ ਸ਼ੁੱਕਰਵਾਰ ਸਵੇਰ ੇ ਪੁਲਿਸ ਨ ੇ ਏਅਰਬੇਸ ਦ ੇ ਨਾਲ ਲੱਗਦ ੇ ਇਲਾਕ ੇ ਵਿੱਚ ਤਲਾਸ਼ ੀ ਮੁਹਿੰਮ ਸ਼ੁਰ ੂ ਕਰ ਦਿੱਤ ੀ ਹੈ।
ਪੁਲਿਸ ਦ ੇ ਡੀਐਸਪ ੀ ਸੁਮੀਰ ਸਿੰਘ ਮਾਨ ਨ ੇ ਦੱਸਿਆ,’ ‘ ਏਅਰ ਫੋਰਸ ਸਟੇਸ਼ਨ ਦ ੇ ਇਲਾਕ ੇ ਵਿੱਚ ਸਵੇਰ ਤੋ ਂ ਹ ੀ ਤਲਾਸ਼ ੀ ਜਾਰ ੀ ਹੈ । ਸਥਿਤ ੀ ਅਜ ੇ ਵ ੀ ਕਾਬ ੂ ਵਿੱਚ ਹੈ । ਕੱਲ੍ਹ ਰਾਤ ਹੋਏ ਹਮਲਿਆ ਂ ਵਿੱਚ ਕੋਈ ਜਾਨ ੀ ਜਾ ਂ ਮਾਲ ੀ ਨੁਕਸਾਨ ਨਹੀ ਂ ਹੋਇਆ ਹੈ ।’ ‘
ਜਲੰਧਰ ਵਿੱਚ ਵ ੀ ਆਈਆ ਂ ਧਮਾਕ ੇ ਦੀਆ ਂ ਅਵਾਜ਼ਾ ਂ
9 ਵਜ ੇ ਤੱਕ ਲਗਾਤਾਰ ਧਮਾਕ ੇ ਜਾ ਂ ਗੋਲੀਆ ਂ ਚੱਲਣ ਦੀਆ ਂ ਅਵਾਜ਼ਾ ਂ ਸੁਣਾਈ ਦ ੇ ਰਹੀਆ ਂ ਸਨ।
ਇਨ੍ਹਾ ਂ ਸਾਰੀਆ ਂ ਘਟਨਾਵਾ ਂ ਦੌਰਾਨ ਬਹੁਤ ਪਿੰਡਾਂ, ਕਸਬਿਆਂ, ਸ਼ਹਿਰਾ ਂ ਅਤ ੇ ਸੜਕਾ ਂ ਉੱਤ ੇ ਸੁੰਨਸਾਨ ਪਸਰ ੀ ਰਹੀ । ਸੜਕਾ ਂ ਉੱਤ ੇ ਵ ੀ ਪਹਿਲਾ ਂ ਦ ੇ ਮੁਕਾਬਲ ੇ ਆਵਾਜਾਈ ਘੱਟ ਸੀ।
ਲੋਕਾ ਂ ਨ ੇ ਦੱਸਿਆ ਕ ਿ ਧਮਾਕਿਆ ਂ ਦੀਆ ਂ ਆਵਾਜ਼ਾ ਂ ਦੀਆ ਂ ਜਾਣਕਾਰੀਆ ਂ ਨਾਲੋਂ, ਬਲੈਕਆਊਟ ਹੋਣ ਦੀਆ ਂ ਜਾਣਕਾਰੀਆ ਂ ਵੱਧ ਚਿੰਤਤ ਕਰਦੀਆ ਂ ਹਨ।
ਉਨ੍ਹਾ ਂ ਦੱਸਿਆ ਕ ਿ ਜਦੋ ਂ ਉਨ੍ਹਾ ਂ ਦ ੇ ਇਲਾਕ ੇ ਵਿੱਚ ਬਲੈਕਆਊਟ ਦ ੀ ਜਾਣਕਾਰ ੀ ਆਉਂਦ ੀ ਹ ੈ ਤਾ ਂ ਉਨ੍ਹਾ ਂ ਨੂ ੰ ਲੱਗਦ ਾ ਹ ੈ ਕ ਿ ਉੱਥ ੇ ਕੋਈ ਹਲਚਲ ਹ ੋ ਰਹ ੀ ਹੈ।
ਬਹੁਤ ੇ ਲੋਕਾ ਂ ਲਈ ਪਹਿਲ ਾ ਤਜਰਬਾ
” ਕਦ ੀ ਉਹ ਸਾਨੂ ੰ ਖੁਦ ਨਵੇ ਂ ਪੈਦ ਾ ਹੋਏ ਹਾਲਾਤਾ ਂ ਬਾਰ ੇ ਜਾਣਕਾਰ ੀ ਦ ੇ ਕ ੇ ਫ਼ਿਕਰ ਕਰਦ ੇ ਹਨ ਤ ੇ ਕਦ ੀ ਸਾਡ ੇ ਤੋ ਂ ਪੰਜਾਬ ਦ ੇ ਹਾਲਾਤਾ ਂ ਬਾਰ ੇ ਜਾਣਕਾਰ ੀ ਲੈਂਦ ੇ ਹਨ ।”
ਇੱਕ ਸਥਾਨਕ ਵਿਅਕਤ ੀ ਬਲਜੀਤ ਸਿੰਘ ਨ ੇ ਕਿਹ ਾ”, ਪਰਿਵਾਰ ਮੈਂਬਰ ਮੇਰ ੀ ਚਿੰਤ ਾ ਹੁਣ ਵੱਧ ਕਰਨ ਲੱਗ ਪਏ ਹਨ । ਬਲੈਕਆਊਟ ਅਤ ੇ ਧਮਾਕਿਆ ਂ ਦ ੀ ਆਵਾਜ ਼ ਦੀਆ ਂ ਜਾਣਕਾਰੀਆ ਂ ਆਉਣ ਮਗਰੋਂ, ਉਨ੍ਹਾ ਂ ਮੇਰ ੇ ਘਰ ਤੋ ਂ ਬਾਹਰ ਜਾਣ ਬਾਰ ੇ ਕਈ ਸਵਾਲ ਕੀਤ ੇ ਅਤ ੇ ਬਾਹਰ ਜਾਣ ਤੋ ਂ ਰੋਕਣ ਦ ੀ ਕੋਸ਼ਿਸ ਼ ਵ ੀ ਕੀਤੀ । ਮੈ ਂ ਆਪਣ ੇ ਦੋਸਤ ਨੂ ੰ ਨੇੜਲ ੇ ਕਸਬ ੇ ਤੋ ਂ ਲੈਣ ਜਾਣ ਾ ਸੀ । ਜਦੋ ਂ ਮੈ ਂ ਚਲ ਾ ਗਿਆ, ਉਹ ਮੈਨੂ ੰ ਵਾਰ-ਵਾਰ ਫੋਨ ਕਰਕ ੇ ਚਿੰਤਤ ਹੁੰਦ ੇ ਰਹ ੇ ਅਤ ੇ ਝਿੜਕਦ ੇ ਵ ੀ ਰਹੇ ।”
ਬਠਿੰਡ ਾ ਵਿੱਚ ਮਿਲਿਆ ਮਲਬਾ
ਬਠਿੰਡ ਾ ਦ ੇ ਐੱਸਐੱਸਪ ੀ ਅਵਨੀਤ ਕੌਂਡਲ ਨ ੇ ਬੀਬੀਸ ੀ ਨਾਲ ਗੱਲਬਾਤ ਕਰਦਿਆ ਂ ਦੱਸਿਆ ਕ ਿ ਬਠਿੰਡ ਾ ਵਿੱਚ ਪੁਲਿਸ ਨੂ ੰ ਕਿਸ ੇ ਭਾਰ ੀ ਚੀਜ਼ ਦ ਾ ਮਲਬ ਾ ਮਿਲਿਆ ਹੈ, ਪਰ ਇਹ ਕਿਸ ਚੀਜ਼ ਦ ਾ ਮਲਬ ਾ ਹ ੈ ਇਸਦ ੇ ਬਾਰ ੇ ਜਾਂਚ ਕੀਤ ੀ ਜ ਾ ਰਹ ੀ ਹੈ । ਇਲਾਕ ੇ ਨੂ ੰ ਖਾਲ ੀ ਕਰਵਾਇਆ ਜ ਾ ਰਿਹ ਾ ਹੈ ।”
ਬਠਿੰਡ ਾ ਦ ੇ ਡਿਪਟ ੀ ਕਮਿਸ਼ਨਰ ਸ਼ੌਕਤ ਅਹਿਮਦ ਪੈਰ ੇ ਨ ੇ ਕਿਹਾ,’ ਇਹ ਡਰੋਨਾ ਂ ਦ ੇ ਅਵਸ਼ੇਸ ਼ ਹਨ ਜਿਨ੍ਹਾ ਂ ਨੂ ੰ ਵੀਰਵਾਰ ਰਾਤ ਨੂ ੰ ਬੇਅਸਰ ਕੀਤ ਾ ਗਿਆ ਸੀ । ਇਹ ਮਲਬ ਾ ਦ ੋ ਥਾਵਾ ਂ- ਲਾਲ ਸਿੰਘ ਬਸਤ ੀ ਅਤ ੇ ਬੀਰ ਤਲਾਬ ਬਸਤ ੀ ‘ ਚ ਮਿਲਿਆ ਹੈ । ‘
ਚੰਡੀਗੜ੍ਹ, ਮੁਹਾਲ ੀ ਵਿੱਚ ਰਿਹ ਾ ਬਲੈਕ ਆਊਟ

ਤਸਵੀਰ ਸਰੋਤ, Mayank Mongia/BBC
ਵੀਰਵਾਰ ਰਾਤ ਤਕਰੀਬਨ 8: 50 ਉੱਤ ੇ ਚੰਡੀਗੜ੍ਹ ਵਿੱਚ ਹਵਾਈ ਹਮਲ ੇ ਦ ੇ ਸਾਇਰਨ ਵਜਾਏ ਗਏ ਅਤ ੇ ਬਲੈਕਆਊਟ ਕੀਤ ਾ ਗਿਆ।
ਚੰਡੀਗੜ੍ਹ ਦ ੇ ਡਿਪਟ ੀ ਕਮਿਸ਼ਨਰ ਨ ੇ ਸਥਾਨਕ ਵਾਸੀਆ ਂ ਨੂ ੰ ਅਪੀਲ ਕੀਤ ੀ ਕ ਿ ਉਹ ਸਾਇਰਨ ਦ ੀ ਅਵਾਜ ਼ ਸੁਣਦ ੇ ਹ ੀ ਤੁਰੰਤ ਲਾਈਟਾ ਂ ਬੰਦ ਕਰ ਦੇਣ । ਉਨ੍ਹਾ ਂ ਇਹ ਵ ੀ ਅਪੀਲ ਕੀਤ ੀ ਕ ਿ ਉਹ ਬਾਹਰ ਅਤ ੇ ਛੱਤਾ ਂ ਉੱਪਰ ਨ ਾ ਜਾਣ।
ਮੋਹਾਲ ੀ ਪ੍ਰਸ਼ਾਸਨ ਨ ੇ ਬਲੈਕਆਊਟ ਤੋ ਂ ਬਾਅਦ ਸਥਾਨਕ ਲੋਕਾ ਂ ਨੂ ੰ ਘਰੇਲ ੂ ਲਾਈਟਾ ਂ ਸਣ ੇ ਗਲ ੀ ਦੀਆ ਂ ਲਾਈਟਾ ਂ ਬੰਦ ਕਰਨ ਤ ੇ ਘਰਾ ਂ ਵਿੱਚ ਰਹਿਣ ਦ ੀ ਅਪੀਲ ਕੀਤੀ।
ਚੰਡੀਗੜ੍ਹ ਮੁਹਾਲ ੀ ਵਿੱਚ ਬਲੈਕ ਆਊਟ ਤਕਰੀਬਨ 9 ਵਜ ੇ ਤੋ ਂ 12 ਵਜ ੇ ਤੱਕ ਰਿਹਾ । 12 ਵਜ ੇ ਚੰਡੀਗੜ੍ਹ ਵਿੱਚ ਬਿਜਲ ੀ ਸਪਲਾਈ ਚਾਲ ੂ ਕਰ ਦਿੱਤ ੀ ਗਈ ਸੀ।
ਚੰਡੀਗੜ੍ਹ ਵਿੱਚ ਬਾਹਰ ੀ ਸੂਬਿਆ ਂ ਤੋ ਂ ਰਹ ਿ ਰਹ ੇ ਵਿਦਿਆਰਥ ੀ ਅਤ ੇ ਨੌਕਰ ੀ ਕਰ ਰਹ ੇ ਨੌਜਵਾਨ ਜ਼ਰੂਰ ਸਹਿਮ ਵਿੱਚ ਹਨ । ਨੌਜਵਾਨਾ ਂ ਦ ਾ ਕਹਿਣ ਾ ਕ ਿ ਉਨ੍ਹਾ ਂ ਨੂ ੰ ਮਾਪਿਆ ਂ ਤੋ ਂ ਫੋਨ ਆ ਰਹ ੇ ਹਨ ਕ ਿ ਉਹ ਚੰਡੀਗੜ੍ਹ ਛੱਡ ਕ ੇ ਵਾਪਸ ਆਪਣ ੇ ਘਰ ਆ ਜਾਣ।
ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋ ਂ ਜਾਰ ੀ ਕੀਤ ੇ ਅਲਰਟ ਤੋ ਂ ਬਾਅਦ ਉਹ ਚੰਡੀਗੜ੍ਹ ਵਿੱਚ ਹ ੀ ਰਹ ਿ ਰਹ ੇ ਹਨ ਅਤ ੇ ਘਰਾ ਂ ਤੋ ਂ ਬਾਹਰ ਨਹੀ ਂ ਨਿਕਲ ਰਹ ੇ ਹਨ।
ਫਰੀਦਕੋਟ ਵਿੱਚ ਇੰਟਰਨੈਟ ਬੰਦ
ਭਾਰਤ-ਪਾਕਿਸਤਾਨ ਤਣਾਅ ਦ ੇ ਚੱਲਦਿਆ ਂ ਵੀਰਵਾਰ ਅੱਧ ੀ ਰਾਤ ਤੋ ਂ ਬਾਅਦ ਫ਼ਰੀਦਕੋਟ ਜ਼ਿਲ੍ਹ ੇ ਅੰਦਰ ਪ੍ਰਸ਼ਾਸਨ ਵੱਲੋ ਂ ਇੰਟਰਨੈੱਟ ਸੇਵਾਵਾ ਂ ਬੰਦ ਕਰ ਦਿੱਤੀਆ ਂ ਗਈਆਂ।
ਪ੍ਰਸ਼ਾਸਨ ਅਧਿਕਾਰੀਆ ਂ ਮੁਤਾਬਕ, ਅਜਿਹ ਾ ਇਸ ਕਰਕ ੇ ਕੀਤ ਾ ਗਿਆ ਹ ੈ ਤਾ ਂ ਜ ੋ ਤਣਾਓ ਦ ੇ ਮਾਹੌਲ ਵਿਚਕਾਰ ਅਫਵਾਹਾ ਂ ਨ ਾ ਫੈਲ ਸਕਣ, ਲੋਕਾ ਂ ਵਿੱਚ ਬੇਚੈਨ ੀ ਨ ਾ ਫੈਲੇ।
ਜ਼ਿਲ੍ਹ ਾ ਫ਼ਰੀਦਕੋਟ ਦ ੇ ਡਿਪਟ ੀ ਕਮਿਸ਼ਨਰ ਪੂਨਮਦੀਪ ਕੌਰ ਅਨੁਸਾਰ,’ ‘ ਜ਼ਿਲ੍ਹ ਾ ਪ੍ਰਸ਼ਾਸਨ ਦ ੇ ਆਦੇਸ ਼ ‘ ਤ ੇ ਜ਼ਿਲ੍ਹ ੇ ਅੰਦਰ ਇੰਟਰਨੈੱਟ ਸੇਵਾਵਾ ਂ ਬੰਦ ਕਰਵਾਈਆ ਂ ਗਈਆ ਂ ਹਨ । ਦੁਪਿਹਰ ਤੱਕ ਇਨ੍ਹਾ ਂ ਸੇਵਾਵਾ ਂ ਨੂ ੰ ਬਹਾਲ ਕਰ ਦਿੱਤ ਾ ਜਾਵੇਗਾ । ਇਸ ਤੋ ਂ ਪਹਿਲਾ ਂ ਰਾਤ ਕਰੀਬ 9 ਵਜ ੇ ਪ੍ਰਸ਼ਾਸਨ ਵੱਲੋ ਂ ਲਾਈਟ ਬੰਦ ਕਰਵ ਾ ਦਿੱਤ ੀ ਗਈ ਸੀ, ਜ ੋ ਅੱਜ ਸਵੇਰ ੇ ਚਾਲ ੂ ਕਰ ਦਿੱਤ ੀ ਗਈ ਹੈ ।’ ‘
ਤਣਾਅ ਭਰ ੇ ਮਾਹੌਲ ਕਾਰਨ ਡਿਪਟ ੀ ਕਮਿਸ਼ਨਰ ਵੱਲੋ ਂ ਅੱਜ ਜ਼ਿਲ ੇ ਅੰਦਰ ਸਕੂਲਾ ਂ ਵਿੱਚ ਛੁੱਟ ੀ ਦ ਾ ਐਲਾਨ ਕਰ ਦਿੱਤ ਾ ਗਿਆ ਹੈ।
ਫਾਜ਼ਿਲਕ ਾ ਅਤ ੇ ਫ਼ਿਰੋਜ਼ਪੁਰ ਦ ੇ ਪਿੰਡਾ ਂ ਵਿੱਚ ਹਦਾਇਤਾ ਂ ਜਾਰੀ

ਤਸਵੀਰ ਸਰੋਤ, Tehsildar Office Fazilka
ਫਾਜ਼ਿਲਕ ਾ ਅਤ ੇ ਫ਼ਿਰੋਜ਼ਪੁਰ ਦ ੇ ਸਰਹੱਦ ੀ ਪਿੰਡਾ ਂ ਵਿੱਚ ਵੀਰਵਾਰ ਰਾਤ 8 ਵਜ ੇ ਤੋ ਂ ਲ ੈ ਕ ੇ ਸ਼ੁੱਕਰਵਾਰ ਸਵੇਰ ੇ 5 ਵਜ ੇ ਤੱਕ ਬਲੈਕ ਆਊਟ ਰਿਹਾ।
ਜ਼ਿਲ੍ਹ ਾ ਫਿਰੋਜਪੁਰ ਅਤ ੇ ਫਾਜ਼ਿਲਕ ਾ ਦ ੇ ਜ਼ਿਲ੍ਹ ਾ ਮਜਿਸਟ੍ਰੇਟ ਵੱਲੋ ਂ ਜਰੂਰ ੀ ਹਦਾਇਤਾ ਂ ਜਾਰ ੀ ਕੀਤੀਆ ਂ ਗਈਆ ਂ ਹਨ । ਜਿਸ ਵਿੱਚ ਸਰਹੱਦ ੀ ਲੋਕਾ ਂ ਨੂ ੰ ਸੁਚੇਤ ਰਹਿਣ ਦ ੀ ਅਪੀਲ ਕੀਤ ੀ ਗਈ ਹੈ।
ਜ਼ਿਲ੍ਹ ਾ ਮਜਿਸਟ੍ਰੇਟ ਵੱਲੋ ਂ ਵਿਆਹ ਸ਼ਾਦੀਆ ਂ ਅਤ ੇ ਧਾਰਮਿਕ ਪ੍ਰੋਗਰਾਮਾ ਂ ‘ ਤ ੇ ਡਰੋਨ ਅਤ ੇ ਆਤਿਸ਼ਬਾਜ਼ ੀ ਜਾ ਂ ਪਟਾਕ ੇ ਚਲਾਉਣ ਤ ੇ ਰੋਕ ਲਗਾਈ ਗਈ ਹੈ।
ਜਰੂਰ ੀ ਵਸਤਾ ਂ ਦ ੇ ਭੰਡਾਰ ਕਰਨ ਉੱਤ ੇ ਵ ੀ ਪਾਬੰਦ ੀ ਲਗਾਈ ਗਈ ਹੈ।
ਇਸ ਤੋ ਂ ਇਲਾਵ ਾ ਲੋਕਾ ਂ ਨੂ ੰ ਜਾਣਕਾਰ ੀ ਦਿੱਤ ੀ ਗਈ ਹ ੈ ਕ ਿ ਦੁੱਧ, ਅਨਾਜ ,ਦਾਲਾਂ ,ਕਰਿਆਨਾ, ਪਸ਼ੂਆ ਂ ਦ ਾ ਚਾਰ ਾ ਅਤ ੇ ਹੋਰ ਲੋੜ ਵਿੱਚ ਆਉਣ ਵਾਲੀਆ ਂ ਵਸਤੂਆ ਂ ਦ ੀ ਜ਼ਿਲ੍ਹ ੇ ਵਿੱਚ ਕੋਈ ਕਮ ੀ ਨਹੀ ਂ ਹੈ । ਜਿਸ ਦ ੇ ਸਬੰਧ ਵਿੱਚ ਪ੍ਰਸ਼ਾਸਨ ਵੱਲੋ ਂ ਕੁਝ ਮੋਬਾਇਲ ਨੰਬਰ ਵ ੀ ਜਾਰ ੀ ਕੀਤ ੇ ਗਏ ਹਨ।
ਹਾਲਾਂਕ ਿ ਜ਼ਿਲ੍ਹ ਾ ਫਾਜ਼ਿਲਕ ਾ ਦ ੇ ਸਰਕਾਰ ੀ ਨੁਮਾਇੰਦਿਆ ਂ ਵੱਲੋ ਂ ਵ ੀ ਦੇਰ ਰਾਤ ਤੱਕ ਲੋਕਾ ਂ ਨੂ ੰ ਸੰਦੇਸ਼ਾ ਂ ਰਾਹੀ ਂ ਸੂਚਿਤ ਕੀਤ ਾ ਜਾਂਦ ਾ ਰਿਹ ਾ ਹ ੈ ਕ ਿ ਜ਼ਿਲ੍ਹ ਾ ਫਾਜ਼ਿਲਕ ਾ ਵਿੱਚ ਕੋਈ ਗੜਬੜ ਵਾਲ ੀ ਗੱਲ ਨਹੀ ਂ ਹੈ।
ਫਾਜ਼ਿਲਕ ਾ ਦ ੇ ਜੀਰ ੋ ਲਾਈਨ ਨਾਲ ਲੱਗਦ ੇ ਦੋਨਾ ਂ ਨਾਨਕਾ, ਭਵਾਨ ੀ ਅਤ ੇ ਤੇਜ ਾ ਰੁਹੇਲ ਾ ਆਦ ਿ ਪਿੰਡਾ ਂ ਦ ੇ ਲੋਕਾ ਂ ਦ ਾ ਕਹਿਣ ਾ ਹ ੈ ਕ ਿ ਉਨ੍ਹਾ ਂ ਨੂ ੰ ਤਾਰ ਤੋ ਂ ਪਾਰ ਨ ਾ ਜਾਣ ਦੀਆ ਂ ਸਖ਼ਤ ਹਦਾਇਤਾ ਂ ਦਿੱਤੀਆ ਂ ਗਈਆ ਂ ਹਨ ਅਤ ੇ ਰਾਤ ਨੂ ੰ 8 ਵਜ ੇ ਤੋ ਂ ਬਾਅਦ ਕਿਸ ੇ ਵ ੀ ਤਰ੍ਹਾ ਂ ਦ ੀ ਕੋਈ ਵ ੀ ਲਾਈਟ ਜਗਾਉਣ ਤੋ ਂ ਮਨ੍ਹ ਾ ਕੀਤ ਾ ਗਿਆ ਹੈ।
ਲੋਕਾ ਂ ਵਿੱਚ ਚਿੰਤ ਾ ਦ ਾ ਮਾਹੌਲ ਬਣਿਆ ਹੋਇਆ ਹੈ । ਪਰ ਉਨ੍ਹਾ ਂ ਨੂ ੰ ਪਿੰਡਾ ਂ ਵਿੱਚ ਬਣ ੇ ਰਹਿਣ ਲਈ ਹ ੀ ਆਖਿਆ ਗਿਆ ਹੈ । ਪ੍ਰਸ਼ਾਸਨ ਵੱਲੋ ਂ ਲੋੜ ਪੈਣ ਉੱਤ ੇ ਇਨ੍ਹਾ ਂ ਲੋਕਾ ਂ ਨੂ ੰ ਸੁਰੱਖਿਅਤ ਥਾਵਾ ਂ ‘ ਤ ੇ ਪਹੁੰਚਾਉਣ ਲਈ ਵ ੀ ਕੁਝ ਸਰਕਾਰ ੀ ਅਧਿਕਾਰੀਆ ਂ ਦ ੀ ਡਿਊਟ ੀ ਲਗਾਈ ਗਈ ਹੈ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI