Home ਰਾਸ਼ਟਰੀ ਖ਼ਬਰਾਂ ਪੰਜਾਬ ਤ ੇ ਹਰਿਆਣ ਾ ਦ ੇ ਕਿਹੜ ੇ 7 ਲੋਕ ਪਾਕਿਸਤਾਨ...

ਪੰਜਾਬ ਤ ੇ ਹਰਿਆਣ ਾ ਦ ੇ ਕਿਹੜ ੇ 7 ਲੋਕ ਪਾਕਿਸਤਾਨ ਦੀਆ ਂ ਖ਼ੁਫ਼ੀਆ ਏਜੰਸੀਆ ਂ ਨੂ ੰ ਜਾਣਕਾਰ ੀ ਦੇਣ ਦ ੇ ਇਲਜ਼ਾਮਾ ਂ ਹੇਠ ਫੜ ੇ ਗਏ

4
0

Source :- BBC PUNJABI

ਗ੍ਰਿਫ਼ਤਾਰ ਲੋਕ

ਤਸਵੀਰ ਸਰੋਤ, Gurpreet Chawla/FB

2 ਘੰਟੇ ਪਹਿਲਾਂ

ਪਾਕਿਸਤਾਨ ਦੀਆਂ ਏਜੰਸੀਆਂ ਨਾਲ ਖੁਫ਼ੀਆ ਜਾਣਕਾਰੀ ਸਾਂਝਾ ਕਰਨ ਦੇ ਇਲਜ਼ਾਮ ਵਿੱਚ ਪੰਜਾਬ ਅਤੇ ਹਰਿਆਣਾ ਵਿੱਚੋਂ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ, ਸੱਤਾਂ ਵਿੱਚੋਂ ਦੋ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਦੀਆਂ ਅਤੇ ਚੰਦੂਵਡਾਲਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਕਰਮਵੀਰ ਸਿੰਘ ਅਤੇ ਦੂਜੇ ਦਾ ਨਾਮ ਸੁਖਪ੍ਰੀਤ ਸਿੰਘ ਦੱਸਿਆ ਗਿਆ ਹੈ।

ਪੁਲਿਸ ਮੁਤਾਬਕ, ਦੋਰਾਂਗਲਾ ਪੁਲਿਸ ਸਟੇਸ਼ਨ ਵਿੱਚ ਪ੍ਰਾਇਵੇਸੀ ਐਕਟ ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।

ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਾਂਚ ਦੌਰਾਨ ਹੋਰ ਵੀ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।

ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ।

ਸਤਿੰਦਰ ਸਿੰਘ

ਤਸਵੀਰ ਸਰੋਤ, Gurpreet chawla/bbc

ਉਨ੍ਹਾਂ ਦੱਸਿਆ, “ਭਰੋਸੇਯੋਗ ਖ਼ੁਫ਼ੀਆ ਸੂਚਨਾ ਮਿਲੀ ਸੀ ਅਤੇ ਇਸੇ ਦੇ ਆਧਾਰ ʼਤੇ 15 ਤਰੀਕ ਨੂੰ ਕਰਮਵੀਰ ਤੇ ਸੁਖਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਦੋਵੇਂ ਸਾਡੇ ਦੇਸ਼ ਦੀਆਂ ਗੁਪਤ ਸੂਚਨਾਵਾਂ ਨੂੰ ਦੁਸ਼ਮਣ ਵਰਗ ਵਿੱਚ ਲੀਕ ਕਰਦੇ ਸਨ।”

“ਇਹ ਆਪ੍ਰੇਸ਼ਨ ਸਿੰਦੂਰ ਨਾਲ ਸਬੰਧਤ ਗੁਪਤ ਜਾਣਕਾਰੀ ਸਾਂਝੀ ਕਰਨ ਵਿੱਚ ਲੱਗੇ ਹੋਏ ਸਨ। ਇਸ ਜਾਣਕਾਰੀ ਵਿੱਚ ਫੌਜ ਦੀ ਗਤੀਵਿਧੀ ਅਤੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਮੁੱਖ ਰਣਨੀਤਕ ਸਥਾਨ ਸ਼ਾਮਲ ਸਨ। ਦੋਵਾਂ ਦੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨਾਲ ਸਬੰਧ ਹਨ।”

“ਗ੍ਰਿਫ਼ਤਾਰੀ ਤੋਂ ਬਾਅਦ ਖੁਲਾਸਾ ਹੋਇਆ ਕਿ ਇਨ੍ਹਾਂ ਨੇ ਕੀ-ਕੀ ਲੀਕ ਕੀਤਾ ਹੈ ਅਤੇ ਇਹ ਦੋਵੇਂ ਡਰੋਨ ਰਾਹੀਂ ਹੁੰਦੀ ਸਮਗਲਿੰਗ ਵਿੱਚ ਸ਼ਾਮਲ ਸਨ। ਉਸੇ ਤਹਿਤ ਹੀ ਆਈਐੱਸਆਈ ਦੇ ਸੰਪਰਕ ਵਿੱਚ ਆਏ ਤੇ ਫਿਰ ਸਿੱਧੇ ਤੌਰ ʼਤੇ ਉਨ੍ਹਾਂ ਨੂੰ ਜਾਣਕਾਰੀ ਦਿੰਦੇ ਸਨ।”

ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਇੱਕ ਲੱਖ ਰੁਪਏ ਤੱਕ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਹਨ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਅਤੇ ਕਿਸ ਨੇ ਭੇਜੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੋਲੋਂ 3 ਮੋਬਾਈਲ ਫੋਨ ਅਤੇ 8 ਜ਼ਿੰਦਾ ਕਾਰਤੂਸ (30 ਬੋਰ) ਵੀ ਬਰਾਮਦ ਕੀਤੇ ਗਏ ਹਨ।

ਕਰਨਵੀਰ ਅਤੇ ਸੁਖਪ੍ਰੀਤ

ਤਸਵੀਰ ਸਰੋਤ, Gurpreet Chawla

ਸੁਖਪ੍ਰੀਤ ਦੇ ਪਰਿਵਾਰ ਨੇ ਕੀ ਕਿਹਾ

ਪਿੰਡ ਆਦੀਆ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਲੱਕੜ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਕੋਲ ਇੱਕ ਏਕੜ ਜ਼ਮੀਨ ਹੈ।

ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਪੁਲਿਸ ਵਾਲੇ ਸਵੇਰੇ ਤੜਕੇ ਆਏ ਤੇ ਉਸ ਨੂੰ ਲੈ ਗਏ। ਉਸ ਤੋਂ ਬਾਅਦਾ ਪਤਾ ਹੀ ਨਹੀਂ ਉਸ ਨੂੰ ਕਿੱਥੇ ਰੱਖਿਆ ਹੈ।

ਗੁਰਮੀਤ ਸਿੰਘ ਆਖਦੇ ਹਨ, “ਸਾਨੂੰ ਕਿਸੇ ਬਾਰੇ ਕੁਝ ਨਹੀਂ ਪਤਾ। ਅਸੀਂ ਦਿਹਾੜੀਦਾਰ ਬੰਦੇ ਹਾਂ। ਅਸੀਂ ਗਰੀਬ ਬੰਦੇ ਹਾਂ, ਸਾਨੂੰ ਇਨਸਾਫ਼ ਚਾਹੀਦਾ ਹੈ।”

ਪਰਿਵਾਰ ਦਾ ਕਹਿਣਾ ਹੈ ਕਿ ਉਹ 19 ਸਾਲ ਦਾ ਹੈ ਅਤੇ 12 ਵੀਂ ਕਲਾਸ ਤੱਕ ਪੜ੍ਹਿਆ ਹੈ ਅਤੇ ਕਦੇ ਬਾਰਡਰ ਦੇ ਕੋਲ ਨਹੀਂ ਗਿਆ।

ਪਰਿਵਾਰ ਦਾ ਕਹਿਣਾ ਹੈ ਕਿ ਉਹ ਦੂਜੇ ਗ੍ਰਿਫ਼ਤਾਰ ਹੋਏ ਮੁੰਡੇ ਕਰਨਵੀਰ ਨੂੰ ਨਹੀਂ ਜਾਣਦੇ।

ਸੁਖਪ੍ਰੀਤ ਦਾ ਪਰਿਵਰਾ

ਤਸਵੀਰ ਸਰੋਤ, Gurpreet Chawla

ਇਸ ਦੇ ਨਾਲ ਹੀ ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਬੇਟੇ ਦੇ ਖਾਤੇ ਵਿੱਚ ਕੋਈ ਪੈਸਾ ਨਹੀਂ ਆਇਆ ਅਤੇ ਨਾ ਹੀ ਉਸ ਕੋਲ ਕੋਈ ਦਸਤਾਵੇਜ਼ ਮਿਲੇ ਹਨ ਤੇ ਨਾ ਹੀ ਕੋਈ ਅਸਲਾ।

ਪਿਤਾ ਦਾ ਕਹਿਣਾ ਹੈ ਕਿ ਪੜ੍ਹਾਈ ਦੇ ਬਾਅਦ ਸੁਖਪ੍ਰੀਤ ਉਨ੍ਹਾਂ ਨਾਲ ਹੀ ਕੰਮ ਕਰਦਾ ਹੈ। ਪਰਿਵਾਰ ਵਿੱਚ ਇੱਕ ਵੱਡੀ ਕੁੜੀ ਹੈ, ਜਿਸ ਦਾ ਵਿਆਹ ਹੋ ਗਿਆ ਹੈ ਅਤੇ ਦੋ ਬੇਟੇ ਹਨ। ਸੁਖਪ੍ਰੀਤ ਸਭ ਤੋਂ ਛੋਟਾ ਹੈ।

ਉਧਰ ਸੁਖਪ੍ਰੀਤ ਦੇ ਮਾਤਾ ਨਰਿੰਦਰ ਕੌਰ ਦਾ ਕਹਿਣਾ ਹੈ, “ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੇ ਨਾਲ ਕੀ ਧੱਕਾ ਹੋ ਰਿਹਾ। ਉਹ ਤਾਂ ਆਪਣੇ ਪਿਓ ਨਾਲ ਕੰਮ ʼਤੇ ਵੀ ਜਾਂਦਾ ਰਿਹਾ ਹੈ। ਦੂਜੇ ਮੁੰਡੇ ਬਾਰੇ ਸਾਨੂੰ ਪਤਾ ਵੀ ਨਹੀਂ ਕਿ ਉਹ ਕਿੱਥੋਂ ਦਾ ਹੈ।”

“ਸਾਡੇ ਸੁੱਤੇ ਹੋਏ ਬੇਟੇ ਨੂੰ ਧੂਹ ਕੇ ਲੈ ਗਏ ਹਨ। ਮੈਂ ਰੋਕਿਆ ਤਾਂ ਮੈਨੂੰ ਪਿੱਛੇ ਧੱਕ ਦਿੱਤਾ। ਉਹ ਸਾਨੂੰ ਕੁਝ ਨਹੀਂ ਦੱਸਦਾ ਰਿਹਾ। ਸਾਨੂੰ ਪਤਾ ਨਹੀਂ ਲੱਗਦਾ ਸੀ ਕਿੱਥੇ ਜਾਂਦਾ ਸੀ।”

ਜਯੋਤੀ ਮਲਹੋਤਰਾ ਤੇ ਦੇਵੇਂਦਰ ਸਿੰਘ ਨੂੰ ਪੁਲਿਸ ਨੇ ਜਸੂਸੀ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ

ਤਸਵੀਰ ਸਰੋਤ, Facebook

ਇਹ ਵੀ ਪੜ੍ਹੋ-

ਹਰਿਆਣਾ ਵਿੱਚੋਂ ਗ੍ਰਿਫ਼ਤਾਰ 5 ਜਣੇ ਕੌਣ

ਬੀਬੀਸੀ ਸਹਿਯੋਗੀ ਕਮਲ ਸੈਣ ਦੀ ਰਿਪੋਰਟ ਮੁਤਾਬਕ, ਉੱਧਰ ਗੁਆਂਢੀ ਸੂਬੇ ਹਰਿਆਣਾ ਦੇ ਇਲਾਕਿਆਂ ਵਿੱਚੋਂ ਵੀ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਹਿਸਾਰ ਦੀ ਰਹਿਣ ਵਾਲੀ ਟ੍ਰੈਵਲ ਵਲੌਗਰ ਅਤੇ ਯੂਟਿਊਬਰ ਜਯੋਤੀ ਮਲਹੋਤਰਾ, ਕੈਥਲ ਵਿੱਚ ਪੈਂਦੇ ਪਿੰਡ ਮਸਤਗੜ੍ਹ ਦੇ ਰਹਿਣ ਵਾਲੇ 25 ਸਾਲਾ ਦੇਵੇਂਦਰ ਸਿੰਘ, ਨੂੰਹ ਦੇ ਤਾਰੀਫ਼ ਤੇ ਅਰਮਾਨ ਅਤੇ ਪਾਣੀਪਤ ਦੇ ਨੋਮਾਨ ਇਲਾਹੀ ਸ਼ਾਮਲ ਹਨ।

ਜਯੋਤੀ ਮਲਹੋਤਰਾ

ਤਸਵੀਰ ਸਰੋਤ, Jyoti Malhotra/FB

ਹਿਸਾਰ ਦੀ ਯੂਟਿਊਬਰ ਜਯੋਤੀ ਮਲਹੋਤਰਾ

ਹਰਿਆਣਾ ਦੇ ਹਿਸਾਰ ਦੀ ਟ੍ਰੈਵਲ ਬਲੌਗਰ ਅਤੇ ਯੂਟਿਊਬਰ ਜਯੋਤੀ ਮਲਹੋਤਰਾ ਨੂੰ ਵੀ ਜਾਸੂਸੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਯੋਤੀ ਮਲਹੋਤਰਾ ਇੱਕ ਟ੍ਰੈਵਲ ਵਲੌਗਰ ਹਨ। ਉਨ੍ਹਾਂ ਨੇ ਯੂਟਿਊਬ ਚੈਨਲ ਦਾ ਨਾਮ ‘ਟ੍ਰੈਵਲ ਵਿਦ ਜੋ’ ਹੈ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਉੱਤੇ ਕਈ ਵੱਖ-ਵੱਖ ਦੇਸ਼ਾਂ ਦੇ ਆਪਣੇ ਸਫ਼ਰਨਾਮੇ ਸਾਂਝੇ ਕੀਤੇ ਹਨ।

ਹਿਸਾਰ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਜਯੋਤੀ ਆਪਣੀ ਆਮਦਨ ਤੋਂ ਵੱਧ ਆਲੀਸ਼ਾਨ ਜ਼ਿੰਦਗੀ ਜੀਅ ਰਹੀ ਸੀ।

ਹਿਸਾਰ ਦੇ ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਬੀਤੇ ਦਿਨੀਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਜਯੋਤੀ ਨੂੰ ਆਪਣੀ ਇੱਕ ਏਸੱਟ ਬਣਾਉਣ ਦੀ ਤਿਆਰੀ ਕਰ ਰਿਹਾ ਸੀ, ਜੋ ਭਾਰਤ ਦੀ ਖ਼ੁਫੀਆ ਜਾਣਕਾਰੀ ਮੁਹੱਈਆ ਕਰਵਾਏ।

”ਦੁਸ਼ਮਣ ਦੇਸ਼ ਅਜਿਹੇ ਨੌਜਵਾਨ ਇਨਫਲੂਐਂਸਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਪੈਸੇ ਲਈ, ਨੌਜਵਾਨ ਵੀ ਗ਼ਲਤ ਰਸਤਾ ਅਪਣਾਉਂਦੇ ਹਨ। ਪੁਲਿਸ ਸੁਪਰੀਡੈਂਟ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਹੋਏ ਹਮਲੇ ਤੋਂ ਪਹਿਲਾਂ ਜਯੋਤੀ ਜੰਮੂ ਕਸ਼ਮੀਰ ਗਈ ਸੀ ਅਤੇ ਪਾਕਿਸਤਾਨ ਵੀ ਗਈ ਸੀ।”

ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀਆਂ ਯਾਤਰਾਵਾਂ ਦਾ ਹਮਲੇ ਨਾਲ ਸਬੰਧ ਹੈ ਜਾਂ ਨਹੀਂ।

ਹਰੀਸ਼ ਕੁਮਾਰ

ਤਸਵੀਰ ਸਰੋਤ, Kamal Saini/BBC

ਐੱਸਪੀ ਨੇ ਇਹ ਵੀ ਕਿਹਾ ਕਿ ਹੁਣ ਤੱਕ ਜਯੋਤੀ ਕੋਲ ਕੋਈ ਖ਼ਫ਼ੀਆ ਜਾਣਕਾਰੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਹਿਸਾਰ ਇੱਕ ਰਣਨੀਤਕ ਤੌਰ ‘ਤੇ ਮਹੱਤਵਪੂਰਨ ਥਾਂ ਹੈ, ਇਸ ਲਈ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜਯੋਤੀ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਕਿਹੜੀ ਖ਼ੁਫ਼ੀਆ ਜਾਣਕਾਰੀ ਸਾਂਝੀ ਕੀਤੀ ਸੀ।

ਉੱਧਰ ਜਯੋਤੀ ਦੇ ਪਿਤਾ ਹਰੀਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਜਯੋਤੀ ਦੇ ਪਿਤਾ ਹਰੀਸ਼ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਸਾਢੇ 9 ਵਜੇ ਪੁਲਿਸ ਅਧਿਕਾਰੀ ਘਰ ਆਏ ਸਨ ਅਤੇ ਜਯੋਤੀ ਨੂੰ ਨਾਲ ਲੈ ਗਏ।

“5-6 ਲੋਕ ਆਏ ਸਨ। ਉਨ੍ਹਾਂ ਨੇ ਕਰੀਬ ਅੱਧਾ ਘੰਟਾ ਘਰ ਦੀ ਤਲਾਸ਼ੀ ਲਈ ਸੀ ਜਿਸ ਤੋਂ ਬਾਅਦ ਲੈਪਟੋਪ ਅਤੇ 3 ਮੋਬਾਇਲ ਫ਼ੋਨ ਪੁਲਿਸ ਨੇ ਜ਼ਬਤ ਕਰ ਲਏ।”

ਹਰੀਸ਼ ਕੁਮਾਰ ਨੇ ਦੱਸਿਆ ਕਿ ਜਯੋਤੀ ਮਹਿਜ਼ ਇੱਕ ਵਾਰ ਪਾਕਿਸਤਾਨ ਗਈ ਹੈ।

“ਮੇਰੀ ਬੇਟੀ ਸਰਕਾਰ ਦੀ ਇਜਾਜ਼ਤ ਦੀ ਨਾਲ ਹੀ ਗਈ ਹੈ। ਉਸ ਦੀ ਇਨਕੁਆਇਰੀ ਵੀ ਹੋਈ ਅਤੇ ਫ਼ਿਰ ਵੀਜ਼ਾ ਦਿੱਤਾ ਸੀ ਜਿਸ ਤੋਂ ਬਾਅਦ ਉਹ ਪਾਕਿਸਤਾਨ ਗਈ ਸੀ।”

ਹਰੀਸ਼ ਕੁਮਾਰ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਜਯੋਤੀ ਕਿਹੜਾ ਯੂਟਿਊਬ ਚੈਨਲ ਚਲਾਉਂਦੀ ਹੈ।

ਤਾਰੀਫ਼

ਤਸਵੀਰ ਸਰੋਤ, Tarif/FB

ਨੂੰਹ ਦੇ ਤਾਰੀਫ਼ ਗ੍ਰਿਫ਼ਤਾਰ

ਹਰਿਆਣਾ ਪੁਲਿਸ ਅਤੇ ਕੇਂਦਰੀ ਜਾਂਚ ਏਜੰਸੀਆਂ ਨੇ ਨੂੰਹ ਜ਼ਿਲ੍ਹੇ ਵਿੱਚ ਤਾਵਾਡੂ ਸਬ-ਡਿਵੀਜ਼ਨ ਦੇ ਪਿੰਡ ਕਾਂਗੜਕਾ ਤੋਂ ਤਾਰੀਫ਼ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਹਰਿੰਦਰ ਕੁਮਾਰ ਨੇ ਕਿਹਾ ਕਿ ਤਾਰੀਫ਼ ਭਾਰਤ ਦੀ ਖ਼ੁਫ਼ੀਆ ਜਾਣਕਾਰੀ ਪਾਕਿਸਤਾਨੀ ਹੈਂਡਲਰ ਨੂੰ ਭੇਜਦਾ ਸੀ ਅਤੇ ਬਦਲੇ ਵਿੱਚ ਪੈਸੇ ਕਮਾਉਂਦਾ ਸੀ।

ਉਨ੍ਹਾਂ ਕਿਹਾ ਕਿ ਤਾਰੀਫ਼ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲੈਣ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ।

ਦੇਵੇਂਦਰ ਸਿੰਘ

ਤਸਵੀਰ ਸਰੋਤ, Davinder Singh/FB

ਕੈਥਲ ਤੋਂ ਦਵਿੰਦਰ ਸਿੰਘ ਗ੍ਰਿਫ਼ਤਾਰ

ਹਰਿਆਣਾ ਪੁਲਿਸ ਦੀ ਸਪੈਸ਼ਲ ਡਿਟੈਕਟਿਵ ਯੂਨਿਟ (ਐੱਸਡੀਯੂ) ਨੇ ਕੈਥਲ ਦੇ ਮਸਤਗੜ੍ਹ ਪਿੰਡ ਦੇ ਰਹਿਣ ਵਾਲੇ 25 ਸਾਲਾ ਦੇਵੇਂਦਰ ਸਿੰਘ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਹੈ।

ਦਵਿੰਦਰ ਸਿੰਘ ਪਟਿਆਲਾ ਦੇ ਖਾਲਸਾ ਕਾਲਜ ਤੋਂ ਐੱਮਏ ਪੌਲੀਟੀਕਲ ਸਾਇੰਸ ਦਾ ਫਰਸਟ ਈਅਰ ਦਾ ਵਿਦਿਆਰਥੀ ਹੈ।

ਕੈਥਲ ਦੀ ਐੱਸਪੀ ਆਸਥਾ ਮੋਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਿਮਾਂਡ ਦੌਰਾਨ ਦੇਵੇਂਦਰ ਸਿੰਘ ਬਾਰੇ ਪੁਲਿਸ ਨੂੰ ਕਈ ਮਹੱਤਵਪੂਰਨ ਸਬੂਤ ਮਿਲੇ ਹਨ।

ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਉਸ ਨੇ ਮੰਨਿਆ ਹੈ ਕਿ ਉਹ ਵਟਸਐਪ ਵੀਡੀਓ ਕਾਲ ਰਾਹੀਂ ਪਾਕਿਸਤਾਨ ਦੇ ਚਾਰ ਖ਼ੁਫ਼ੀਆ ਏਜੰਟਾਂ ਨੂੰ ਜਾਣਕਾਰੀ ਭੇਜ ਰਿਹਾ ਸੀ। ਜਿਸ ਵਿੱਚ ਇੱਕ ਔਰਤ ਦਾ ਨਾਮ ਵੀ ਸ਼ਾਮਲ ਹੈ।

ਉਨ੍ਹਾਂ ਮੁਤਾਬਕ, ਉਸ ਨੇ ਇਹ ਵੀ ਮੰਨਿਆ ਹੈ ਕਿ ਉਸ ਨੇ ਪਟਿਆਲਾ ਮਿਲਟਰੀ ਛਾਉਣੀ ਦੀ ਜਾਣਕਾਰੀ ਸਾਂਝੀ ਕੀਤੀ ਸੀ। ਦਵਿੰਦਰ ਸਿੰਘ ਆਪਣੇ ਕੋਲ ਦੋ ਮੋਬਾਈਲ ਫੋਨ ਰੱਖਦਾ ਸੀ। ਫੋਰੈਂਸਿਕ ਜਾਂਚ ਵਿੱਚ ਮਿਲੇ ਸਬੂਤਾਂ ਦੇ ਆਧਾਰ ‘ਤੇ, ਪੁਲਿਸ ਜਾਂਚ ਦਾ ਵਿਸਥਾਰ ਕਰਨ ਲਈ ਦੁਬਾਰਾ ਰਿਮਾਂਡ ‘ਤੇ ਲੈ ਸਕਦੀ ਹੈ।

ਨੋਮਾਨ ਇਲਾਹੀ

ਤਸਵੀਰ ਸਰੋਤ, Noman Ilahi/FB

ਪਾਣੀਪਤ ਤੋਂ ਨੋਮਾਨ ਇਲਾਹੀ ਗ੍ਰਿਫ਼ਤਾਰ

ਨੋਮਾਨ ਇਲਾਹੀ ਨੂੰ ਪਾਣੀਪਤ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ ਦੇ ਮੁਹੱਲਾ ਬੇਗ਼ਮਪੁਰ ਦੇ ਰਹਿਣ ਵਾਲੇ ਹਨ।

ਉਹ ਇਸ ਸਮੇਂ ਪਾਣੀਪਤ ਵਿੱਚ ਆਪਣੀ ਭੈਣ ਨਾਲ ਰਹਿ ਰਹੇ ਸਨ। ਉਹ ਉੱਥੇ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸੀ।

ਗ੍ਰਿਫ਼ਤਾਰੀ ਵਾਲੇ ਦਿਨ, ਨੋਮਾਨ ਦੀ ਭੈਣ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਹੈ। ਉਸਨੇ ਕਦੇ ਕਿਸੇ ਨਾਲ ਗੱਲ ਨਹੀਂ ਕੀਤੀ, ਉਹ ਕਦੇ-ਕਦੇ ਖਾਣਾ ਖਾਣ ਜਾਂ ਆਪਣੇ ਕੱਪੜੇ ਧੋਣ ਲਈ ਘਰ ਆਉਂਦਾ ਸੀ, ਜੇਕਰ ਉਨ੍ਹਾਂ ਨੂੰ ਪਤਾ ਹੁੰਦਾ, ਤਾਂ ਉਹ ਉਸ ਨੂੰ ਕਦੇ ਵੀ ਆਪਣੇ ਨਾਲ ਨਹੀਂ ਰੱਖਦੀ।

ਪੁਲਿਸ ਅਨੁਸਾਰ ਉਨ੍ਹਾਂ ਨੇ ਵੱਖ-ਵੱਖ ਲੋਕਾਂ ਦੇ ਖ਼ਾਤਿਆਂ ਵਿੱਚ ਪਾਕਿਸਤਾਨ ਤੋਂ ਪੈਸੇ ਵੀ ਮੰਗਵਾਏ ਹਨ।

ਅਰਮਾਨ

ਤਸਵੀਰ ਸਰੋਤ, Armaan/FB

ਨੂੰਹ ਦੇ ਅਰਮਾਨ ਗ੍ਰਿਫ਼ਤਾਰ

ਨੂੰਹ ਜ਼ਿਲ੍ਹੇ ਦੇ ਪਿੰਡ ਰਾਜਾਕਾ ਦੇ ਅਰਮਾਨ ਨੂੰ 16 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ।

ਗ੍ਰਿਫ਼ਤਾਰੀ ਵੇਲੇ ਡੀਐੱਸਪੀ ਅਜਬ ਸਿੰਘ ਨੇ ਮੀਡੀਆ ਨੂੰ ਦੱਸਿਆ ਸੀ ਕਿ ਅਰਮਾਨ ਪਾਕਿਸਤਾਨ ਨੂੰ ਭਾਰਤੀ ਫੌਜ ਬਾਰੇ ਜਾਣਕਾਰੀ ਦੇ ਰਿਹਾ ਸੀ।

ਡੀਐੱਸਪੀ ਨੇ ਦੱਸਿਆ ਸੀ ਕਿ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਤਣਾਅਪੂਰਨ ਸਥਿਤੀ ਵਿੱਚ, ਅਰਮਾਨ ਪਾਕਿਸਤਾਨ ਨੂੰ ਫੌਜ ਬਾਰੇ ਜਾਣਕਾਰੀ ਦੇ ਰਿਹਾ ਸੀ ਅਤੇ ਇਸ ਆਧਾਰ ‘ਤੇ ਉਸ ਨੂੰ ਨਗੀਨਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਇਸ ਤੋਂ ਇਲਾਵਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਹਰਕੀਰਤ ਸਿੰਘ ਤੋਂ ਵੀ ਪਾਕਿਸਤਾਨ ਨਾਲ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਸ਼ੱਕ ਵਿੱਚ ਪੁੱਛਗਿੱਛ ਕੀਤੀ ਗਈ।

ਹਾਲਾਂਕਿ, ਪੁੱਛਗਿੱਛ ਤੋਂ ਬਾਅਦ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਕੁਰੂਕਸ਼ੇਤਰ ਨਾਲ ਸਬੰਧਤ ਹਰਕੀਰਤ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਨਕਾਣਾ ਸਾਹਿਬ ਜਾਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਵੀਜ਼ਾ ਦਾ ਕੰਮ ਦੇਖਦਾ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI