Home ਰਾਸ਼ਟਰੀ ਖ਼ਬਰਾਂ ਇੱਕ ਅਮੀਰਜ਼ਾਦ ੀ ਦ ੇ ਅਗਵ ਾ ਹੋਣ ਦ ੀ ਕਹਾਣੀ, ਜਿਸ...

ਇੱਕ ਅਮੀਰਜ਼ਾਦ ੀ ਦ ੇ ਅਗਵ ਾ ਹੋਣ ਦ ੀ ਕਹਾਣੀ, ਜਿਸ ਦ ੀ ਰਿਹਾਈ ਬਦਲ ੇ ਗਰੀਬਾ ਂ &#039, ਚ 20 ਲੱਖ ਡਾਲਰ ਦ ਾ ਖਾਣ ਾ ਵੰਡਣ ਦ ੀ ਫਿਰੌਤ ੀ ਮੰਗ ੀ ਗਈ

6
0

Source :- BBC PUNJABI

ਪੈਟੀ ਹਰਸਟ

ਤਸਵੀਰ ਸਰੋਤ, Getty Images

ਬੀਬੀਸੀ ਦੇ ਮੁਤਾਬਕ, ਪੈਟੀ ਹਰਸਟ ਨੂੰ 1974 ਵਿੱਚ ਇੱਕ ਕ੍ਰਾਂਤੀਕਾਰੀ ਗਰੁੱਪ ਵੱਲੋਂ ਅਗਵਾ ਕੀਤਾ ਗਿਆ ਸੀ। ਪਰ 50 ਸਾਲ ਪਹਿਲਾਂ, 20 ਮਾਰਚ 1976 ਨੂੰ ਉਸ ਨੂੰ ਆਪਣੇ ਅਗਵਾ ਕਰਨ ਵਾਲਿਆਂ ਦਾ ਸਾਥ ਦੇਣ ਲਈ ਦੋਸ਼ੀ ਕਰਾਰ ਦਿੱਤਾ ਗਿਆ।

“ਮਾਂ, ਪਿਤਾ ਜੀ, ਮੈਂ ਇੱਕ ਅਜਿਹੀ ਯੂਨਿਟ ਦੇ ਨਾਲ ਹਾਂ ਜੋ ਆਟੋਮੈਟਿਕ ਹਥਿਆਰਾਂ ਨਾਲ ਲੈਸ ਹੈ।” ਇਹ ਸ਼ਬਦ ਸਨ ਪੈਟੀ ਹਰਸਟ ਦੇ ਹਨ, ਇੱਕ 19 ਸਾਲਾ ਅੰਡਰਗ੍ਰੈਜੁਏਟ ਅਤੇ ਅਖਬਾਰ ਦੀ ਵਾਰਸ, ਜਿਸ ਨੂੰ ਫਰਵਰੀ 1974 ਵਿੱਚ ਬਰਕਲੇ, ਕੈਲੀਫੋਰਨੀਆ ਵਿੱਚ ਉਸ ਦੇ ਕੈਂਪਸ ਤੋਂ ਬਾਹਰਲੇ ਫਲੈਟ ਤੋਂ ਅਗਵਾ ਕਰ ਲਿਆ ਗਿਆ ਸੀ।

ਇੱਕ ਹਫ਼ਤੇ ਤੋਂ ਥੋੜ੍ਹੇ ਸਮੇਂ ਬਾਅਦ ਉਸਦੀ ਆਵਾਜ਼ ਵਾਲੀ ਟੇਪ ਰਿਕਾਰਡਿੰਗ ਮਿਲੀ, ਜਿਸ ਨਾਲ ਪਰਿਵਾਰ ਨੂੰ ਪਤਾ ਲੱਗਿਆ ਕਿ ਉਹ ਅਜੇ ਵੀ ਜ਼ਿੰਦਾ ਹੈ। ਇਹ ਹਾਲਤ ਹਰ ਮਾਪੇ ਦੇ ਡਰਾਉਣੇ ਸੁਪਨੇ ਵਾਂਗ ਲੱਗਦੀ ਹੈ, ਪਰ ਇਸ ਮਾਮਲੇ ਦੇ ਅਜੀਬ ਵੇਰਵੇ ਇਸ ਨੂੰ ਹੋਰ ਵੀ ਵੱਖਰਾ ਬਣਾਉਂਦੇ ਸਨ।

ਉੱਚ ਵਰਗ ਦੀ ਜ਼ਿੰਦਗੀ, ਮਨੋਵਿਗਿਆਨਕ ਸਦਮੇ ਅਤੇ ਹਿੰਸਕ ਵਿਚਾਰਧਾਰਾ ਦੇ ਮਿਲੇ-ਜੁਲੇ ਤੱਤਾਂ ਨਾਲ, ਪੈਟੀ ਹਰਸਟ ਦੀ ਇਹ ਕਹਾਣੀ ਸਾਰੇ ਅਮਰੀਕਾ ਵਿੱਚ ਚਰਚਾ ਦਾ ਕੇਂਦਰ ਬਣ ਗਈ ਅਤੇ ਟੀਵੀ ਕਵਰੇਜ ਵਿੱਚ ਵਾਟਰਗੇਟ ਸਕੈਂਡਲ ਨਾਲ ਟੱਕਰ ਲੈ ਰਹੀ ਸੀ।

ਅਗਵਾ ਹੋਣ ਤੋਂ ਦੋ ਮਹੀਨੇ ਬਾਅਦ ਜਦੋਂ ਉਹ ਬੈਂਕ ਲੁੱਟਦੇ ਹੋਏ ਮਸ਼ੀਨਗੰਨ ਫੜ੍ਹੀ ਸੀਸੀਟੀਵੀ ਵਿੱਚ ਨਜ਼ਰ ਆਈ, ਤਾਂ ਇਹ ਸਭ ਲਈ ਹੈਰਾਨ ਕਰ ਦੇਣ ਵਾਲਾ ਮੋੜ ਸੀ। ਸਵਾਲ ਇਹ ਸੀ ਕਿ ਕੀ ਉਸ ਦੀ ਵਿਚਾਰਾਧਾਰਾ ਨੂੰ ਪ੍ਰਭਾਵਿਤ ਕੀਤਾ ਗਿਆ ਜਾਂ ਉਹ ਆਪਣੀ ਮਰਜ਼ੀ ਨਾਲ ਇਸ ਸਭ ਵਿੱਚ ਸ਼ਾਮਲ ਹੋ ਗਈ ਸੀ?

ਉਸ ਨੂੰ ਅਗਵਾ ਕਰਨ ਵਾਲਾ ਇੱਕ ਖੱਬੇ ਪੱਖੀ ਗਰੁੱਪ ਸਿੰਬਿਓਨੀਜ਼ ਲਿਬਰੇਸ਼ਨ ਆਰਮੀ (ਐੱਸਐੱਲਏ) ਗਰੁੱਪ ਸੀ।

ਬੀਬੀਸੀ ਲਈ ਰਿਪੋਰਟ ਕਰਦੇ ਹੋਏ ਅਮਰੀਕੀ ਪੱਤਰਕਾਰ ਜੌਨ ਹਮਫ੍ਰਿਸ ਨੇ ਕਿਹਾ ਕਿ ਇਸ ਗਰੁੱਪ ਬਾਰੇ ਬਹੁਤ ਘੱਟ ਜਾਣਕਾਰੀ ਹੈ, “ਸਿਵਾਏ ਇਸਦੇ ਜੋ ਉਨ੍ਹਾਂ ਨੇ ਆਪਣੇ ਵੱਖ-ਵੱਖ ਬਿਆਨਾਂ ਵਿੱਚ ਆਪਣੇ ਬਾਰੇ ਲਿਖਿਆ ਹੈ ਅਤੇ ਇਹ ਗੱਲ ਕਿ ਐੱਸਐੱਲਏ ਦੇ ਮੈਂਬਰ ਆਪਣੇ ਮਕਸਦ ਲਈ ਕਤਲ ਕਰਨ ਤੱਕ ਵੀ ਤਿਆਰ ਹਨ।”

ਇਸ ਗਰੁੱਪ ਦਾ ਪਹਿਲਾ ਸ਼ਿਕਾਰ ਮਾਰਕਸ ਫੋਸਟਰ ਸੀ, ਜੋ ਓਕਲੈਂਡ ਦੇ ਇੱਕ ਸਕੂਲ ਸੁਪਰਡੈਂਟ ਸਨ, ਜਿਨ੍ਹਾਂ ਦਾ ਕਥਿਤ ਜੁਰਮ ਇਹ ਸੀ ਕਿ ਉਹ ਸਥਾਨਕ ਹਾਈ ਸਕੂਲਾਂ ਵਿੱਚ ਸੁਰੱਖਿਆ ਗਾਰਡ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਨਵੰਬਰ 1973 ਵਿੱਚ ਉਨ੍ਹਾਂ ਨੂੰ ਸਾਇਨਾਈਡ ਲੱਗੀਆਂ ਗੋਲੀਆਂ ਨਾਲ ਮਾਰ ਦਿੱਤਾ ਗਿਆ।

ਹਮਫ੍ਰਿਸ ਕਹਿੰਦੇ ਹਨ, “ਪੈਟੀ ਹਰਸਟ ਇਸਦਾ ਦੂਜਾ ਸ਼ਿਕਾਰ ਸੀ। ਉਸਦਾ ਜੁਰਮ ਸਿਰਫ਼ ਇਹ ਸੀ ਕਿ ਉਹ ਹਰਸਟ ਪਰਿਵਾਰ ਵਿੱਚ ਪੈਦਾ ਹੋਈ, ਬੇਹੱਦ ਅਮੀਰ ਅਤੇ ਖ਼ਬਰਾਂ ਦੇ ਮੀਡੀਆ ‘ਤੇ ਕਾਬੂ ਰੱਖਣ ਕਾਰਨ ਬੇਹੱਦ ਤਾਕਤਵਰ ਸੀ। ਉਹ ਇੱਕ ਅਜਿਹਾ ਪਰਿਵਾਰ ਜੋ ਐੱਸਐੱਲਏ ਲਈ ਉਸ ਪੂੰਜੀਵਾਦੀ ਸਮਾਜ ਦੀ ਨਿਸ਼ਾਨੀ ਸੀ ਜਿਸ ਨੂੰ ਉਹ ਤਬਾਹ ਕਰਨਾ ਚਾਹੁੰਦੇ ਸਨ।”

ਹਰਸਟ ਦੇ ਪਿਤਾ ਰੈਂਡੋਲਫ਼, ਸੈਨ ਫ੍ਰਾਂਸਿਸਕੋ ਐਗਜ਼ਾਮੀਨਰ ਦੇ ਸੰਪਾਦਕ ਅਤੇ ਪਰਿਵਾਰ ਦੇ ਮੀਡੀਆ ਸਮਰਾਜ ਦੇ ਮੁਖੀ ਸਨ।

ਉਸ ਦੇ ਦਾਦਾ ਵਿਲੀਅਮ ਰੈਂਡੋਲਫ਼ ਹਰਸਟ ਇੱਕ ਮਸ਼ਹੂਰ ਅਖਬਾਰ ਮਾਲਕ ਸਨ, ਜਿਨ੍ਹਾਂ ਦੀ ਜ਼ਿੰਦਗੀ ‘ਤੇ ਆਧਾਰਿਤ ਫ਼ਿਲਮਕਾਰ ਓਰਸਨ ਵੇਲਜ਼ ਨੇ “ਸੀਟੀਜ਼ਨ ਕੇਨ” ਬਣਾਈ ਸੀ।

ਜਿਨ੍ਹਾਂ ਚਟਪਟੇ ਸਿਰਲੇਖਾਂ ਅਤੇ ਰੋਮਾਂਚਕ ਅੰਦਾਜ਼ ਨਾਲ ਹਰਸਟ ਨੇ ਆਪਣਾ ਸਮਰਾਜ ਬਣਾਇਆ ਸੀ, ਉਹੀ ਅੰਦਾਜ਼ ਦਹਾਕਿਆਂ ਬਾਅਦ ਉਸਦੀ ਪੋਤੀ ਦੇ ਅਗਵਾ ਦੀ ਲਗਾਤਾਰ ਟੀਵੀ ਕਵਰੇਜ ਵਿੱਚ ਮੁੜ ਵੇਖਣ ਨੂੰ ਮਿਲਿਆ।

ਅਗਵਾ ਹੋਣ ਦੇ ਕੁਝ ਹੀ ਦਿਨਾਂ ਵਿੱਚ ਐੱਸਐੱਲਏ ਨੇ ਮੀਡੀਆ ਸੰਸਥਾਵਾਂ ਨੂੰ ਕੈਸੇਟ ਟੇਪ ਭੇਜਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਵਿੱਚ ਮੰਗ ਕੀਤੀ ਗਈ ਕਿ ਹਰਸਟ ਪਰਿਵਾਰ ਕੈਲੀਫ਼ੋਰਨੀਆ ਦੇ ਗਰੀਬ ਲੋਕਾਂ ਲਈ ਵੱਡੇ ਪੱਧਰ ‘ਤੇ ਖਾਣਾ ਵੰਡਣ ਦਾ ਪ੍ਰੋਗਰਾਮ ਚਲਾਏ।

ਪੈਟੀ ਹਰਸਟ

ਤਸਵੀਰ ਸਰੋਤ, Getty Images

ਐੱਸਐੱਲਏ ਦੇ ਨੇਤਾ ਡੌਨਲਡ ” ਸਿੰਕ” ਡੀਫ੍ਰੀਜ਼ ਨੇ ਹਰਸਟ ਪਰਿਵਾਰ ਨੂੰ ਭੇਜੇ ਸੁਨੇਹੇ ਵਿੱਚ ਕਿਹਾ ਕਿ ਉਹ “ਹਰ ਨਸਲ ਦੇ ਭੁੱਖੇ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ (ਉਨ੍ਹਾਂ ਦੀ) ਧੀ ਨੂੰ ਮਾਰਨ ਲਈ ਪੂਰੀ ਤਰ੍ਹਾਂ ਤਿਆਰ ਹੈ।”

ਟੇਪ ਵਿੱਚ ਹਰਸਟ ਦੀ ਆਪਣੀ ਆਵਾਜ਼ ਵੀ ਸੀ, ਜਿਸ ਵਿੱਚ ਉਹ ਆਪਣੇ ਮਾਪਿਆਂ ਨੂੰ ਦੱਸ ਰਹੀ ਸੀ ਕਿ ਉਹ ਇੱਕ ਹਥਿਆਰਬੰਦ ਗਰੁੱਪ ਦੇ ਨਾਲ ਹੈ।

“ਅਤੇ ਇਹ ਲੋਕ ਸਿਰਫ਼ ਪਾਗ਼ਲਾਂ ਦੀ ਟੋਲੀ ਨਹੀਂ ਹੈ। ਇਹ ਮੇਰੇ ਨਾਲ ਬਹੁਤ ਇਮਾਨਦਾਰ ਰਹੇ ਹਨ, ਪਰ ਜੋ ਇਹ ਕਰ ਰਹੇ ਹਨ ਉਸ ਲਈ ਮਰਨ ਨੂੰ ਵੀ ਪੂਰੀ ਤਰ੍ਹਾਂ ਤਿਆਰ ਹਨ।”

ਚਾਰ ਦਿਨ ਬਾਅਦ ਇੱਕ ਹੋਰ ਟੇਪ ਵਿੱਚ ਉਸ ਨੇ ਕਿਹਾ, “ਇਹ ਸੁਣਨਾ ਬਹੁਤ ਹੀ ਦੁੱਖਦਾਇਕ ਹੈ ਕਿ ਲੋਕ ਮੇਰੇ ਬਾਰੇ ਇਸ ਤਰ੍ਹਾਂ ਗੱਲ ਕਰਦੇ ਹਨ ਜਿਵੇਂ ਮੈਂ ਮਰ ਚੁੱਕੀ ਹਾਂ।”

ਹਰਸਟ ਪਰਿਵਾਰ ਨੇ ਐੱਸਐੱਲਏ ਦੀ 2 ਮਿਲੀਅਨ ਡਾਲਰ ਦੀ ਖਾਣਾ ਵੰਡਣ ਵਾਲੀ ਮੰਗ ਮੰਨ ਲਈ, ਜਿਸ ਨੂੰ ਇਤਿਹਾਸ ਦੀ ਸਭ ਤੋਂ ਅਜੀਬ ਫਿਰੌਤੀ ਮੰਨਿਆ ਗਿਆ।

ਬੀਬੀਸੀ ਦੇ ਜੌਨ ਹਮਫ੍ਰਿਸ ਨੇ ਨੋਟ ਕੀਤਾ ਕਿ “ਅਸਲ ਵਿਲੀਅਮ ਰੈਂਡੋਲਫ਼ ਹਰਸਟ, ਜੋ ਇੱਕ ਹੰਕਾਰੀ ਰੂੜੀਵਾਦੀ ਸੀ ਅਤੇ ਜਿਸਨੇ ਕਦੇ ਕਿਹਾ ਸੀ ਕਿ ਸਿਰਫ਼ ਅਮੀਰ ਲੋਕ ਹੀ ਦਿਲਚਸਪ ਹੁੰਦੇ ਹਨ, ਉਹ ਸ਼ਾਇਦ ਇਸ ਹਾਲਤ ਨੂੰ ਅਵਿਸ਼ਵਾਸਯੋਗ ਮੰਨਦਾ।”

ਲੌਸ ਐਂਜਲਿਸ ਅਤੇ ਸੈਨ ਫ੍ਰਾਂਸਿਸਕੋ ਦੇ ਗਰੀਬ ਇਲਾਕਿਆਂ ਵਿੱਚ ਵੰਡ ਕੇਂਦਰ ਬਣਾਏ ਗਏ, ਜਿੱਥੇ ਟਰਕੀ (ਮਾਸ), ਰੋਟੀ, ਦੁੱਧ, ਆਂਡੇ, ਫਲ ਅਤੇ ਸਬਜ਼ੀਆਂ ਵਾਲੇ ਥੈਲੇ ਲੈਣ ਲਈ ਲੰਬੀਆਂ ਕਤਾਰਾਂ ਲੱਗ ਗਈਆਂ।

ਪੈਟੀ ਹਰਸਟ

ਤਸਵੀਰ ਸਰੋਤ, Getty Images

‘ਮੈਂ ਰਹਿਣ ਅਤੇ ਲੜਨ ਦਾ ਫ਼ੈਸਲਾ ਕੀਤਾ ਹੈ’

ਕੁਝ ਫੂਡ ਬੈਂਕਾਂ ‘ਤੇ ਹਾਲਾਤ ਬੇਕਾਬੂ ਹੋ ਗਏ। ਓਕਲੈਂਡ ਵਿੱਚ 5,000 ਲੋਕਾਂ ਦੀ ਭੀੜ ਉਸ ਵੇਲੇ ਗੁੱਸੇ ਵਿੱਚ ਆ ਗਈ ਜਦੋਂ ਪ੍ਰਬੰਧਕਾਂ ਨੇ ਖਿੜਕੀ ਤੋਂ ਖਾਣਾ ਸੁੱਟਣਾ ਸ਼ੁਰੂ ਕਰ ਦਿੱਤਾ।

ਇੱਕ ਪੁਲਿਸ ਵਾਲੇ ਨੂੰ ਚਾਕੂ ਮਾਰਿਆ ਗਿਆ ਅਤੇ ਇੱਕ ਵਿਅਕਤੀ ਬੇਹੋਸ਼ ਹੋ ਗਿਆ, ਕਿਉਂਕਿ ਲੋਕਾਂ ਨੇ ਵਾਪਸ ਖਾਣੇ ਦੇ ਡੱਬੇ ਸੁੱਟਣੇ ਸ਼ੁਰੂ ਕਰ ਦਿੱਤੇ। ਕਈ ਲੋਕਾਂ ਨੇ, ਜੋ ਇਸ ਮਦਦ ਤੋਂ ਲਾਭ ਲੈ ਸਕਦੇ ਸਨ, ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਐੱਸਐੱਲਏ ਦੇ ਤਰੀਕਿਆਂ ਤੋਂ ਹੈਰਾਨ ਹਨ।

ਲੌਸ ਐਂਜਲਿਸ ਦੇ ਇੱਕ ਨਿਵਾਸੀ ਨੇ ਕਿਹਾ, “ਮੇਰੇ ਲਈ ਇਨਸਾਨੀ ਜ਼ਿੰਦਗੀ ਦੀ ਕਦਰ ਖਾਣੇ ਦੇ ਇੱਕ ਥੈਲੇ ਨਾਲੋਂ ਵੱਧ ਹੈ।”

ਇੱਕ ਮਹੀਨੇ ਤੱਕ ਗਰੁੱਪ ਦੇ ਤੰਗ ਟਿਕਾਣਿਆਂ ਵਿੱਚ ਰਹਿੰਦੀ ਹੋਈ ਅਤੇ ਭਾਰੀ ਮਨੋਵਿਗਿਆਨਕ ਦਬਾਅ ਸਹਿੰਦੀ ਹੋਈ ਹਰਸਟ ਦੀ ਇੱਕ ਹੋਰ ਟੇਪ ਵਿੱਚ ਸੁਣੀ ਗਈ ਜਿਸ ਵਿੱਚ ਉਹ ਮਦਦ ਪ੍ਰੋਗਰਾਮ ਨੂੰ “ਇੱਕ ਪੂਰਾ ਨਾਕਾਮੀ ਭਰਿਆ ਪ੍ਰੋਗਰਾਮ” ਦੱਸ ਰਹੀ ਸੀ ਅਤੇ ਕਹਿ ਰਹੀ ਸੀ ਕਿ ਜ਼ਿਆਦਾਤਰ ਖਾਣਾ ਘੱਟ ਗੁਣਵੱਤਾ ਵਾਲਾ ਸੀ।

ਉਸਨੇ ਕਿਹਾ, “ਇਹ ਬਿਲਕੁਲ ਵੀ ਉਸ ਤਰ੍ਹਾਂ ਦਾ ਖਾਣਾ ਨਹੀਂ ਸੀ ਜਿਸਦਾ ਸਾਡਾ ਪਰਿਵਾਰ ਆਦੀ ਹੈ।” ਕੀ ਉਹ ਅਜੇ ਵੀ ਦਬਾਅ ਹੇਠ ਬੋਲ ਰਹੀ ਸੀ?

ਕੁਝ ਹਫ਼ਤਿਆਂ ਬਾਅਦ, 3 ਅਪ੍ਰੈਲ 1974 ਨੂੰ ਹਰਸਟ ਦੀ ਇੱਕ ਹੈਰਾਨ ਕਰ ਦੇਣ ਵਾਲੀ ਟੇਪ ਸਾਹਮਣੇ ਆਈ, “ਮੈਨੂੰ ਦੋ ਚੋਣਾਂ ਦਿੱਤੀਆਂ ਗਈਆਂ, ਇੱਕ, ਮੈਨੂੰ ਕਿਸੇ ਸੁਰੱਖਿਅਤ ਥਾਂ ‘ਤੇ ਛੱਡ ਦਿੱਤਾ ਜਾਵੇ, ਜਾਂ ਦੂਜਾ, ਸਿੰਬਿਓਨੀਜ਼ ਲਿਬਰੇਸ਼ਨ ਆਰਮੀ ਵਿੱਚ ਸ਼ਾਮਲ ਹੋ ਕੇ ਆਪਣੀ ਅਤੇ ਸਾਰੇ ਪੀੜਤ ਲੋਕਾਂ ਦੀ ਆਜ਼ਾਦੀ ਲਈ ਲੜਾਂ। ਮੈਂ ਰਹਿਣ ਅਤੇ ਲੜਨ ਦਾ ਫ਼ੈਸਲਾ ਕੀਤਾ ਹੈ।”

ਉਸਨੇ ਇਹ ਵੀ ਦੱਸਿਆ ਕਿ ਐੱਸਐੱਲਏ ਨੇ ਉਸਦਾ ਨਾਮ ਟਾਨੀਆ ਰੱਖ ਦਿੱਤਾ ਸੀ, ਜੋ ਬੋਲੀਵੀਆ ਵਿੱਚ ਮਾਰਕਸਵਾਦੀ ਕ੍ਰਾਂਤੀਕਾਰੀ ਨੇਤਾ ਚੇ ਗਵੇਰਾ ਦੇ ਨਾਲ ਲੜਨ ਵਾਲੀ ਜਰਮਨ-ਯਹੂਦੀ ਗੁਰੀਲਾ ਲੜਾਕੂ ਦੇ ਨਾਮ ‘ਤੇ ਸੀ।

ਟੇਪ ਦੇ ਨਾਲ ਇੱਕ ਪੋਸਟਰ ਵੀ ਸੀ ਜਿਸ ਵਿੱਚ ਉਹ ਪੂਰੀ ਲੜਾਕੂ ਵਰਦੀ ਵਿੱਚ, ਆਟੋਮੈਟਿਕ ਹਥਿਆਰ ਫੜੀ ਹੋਈ, ਐੱਸਐੱਲਏ ਦੇ ਨਿਸ਼ਾਨ, ਸੱਤ ਸਿਰਾਂ ਵਾਲੇ ਕੋਬਰਾ ਦੇ ਸਾਹਮਣੇ ਖੜੀ ਦਿਖਾਈ ਗਈ ਸੀ।

ਰੈਂਡੋਲਫ਼ ਹਰਸਟ ਨੇ ਇਸ ‘ਤੇ ਯਕੀਨ ਨਾ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ, “ਅਸੀਂ ਉਸ ਨੂੰ 20 ਸਾਲਾਂ ਤੋਂ ਜਾਣਦੇ ਹਾਂ, ਉਨ੍ਹਾਂ ਕੋਲ ਉਹ 60 ਦਿਨਾਂ ਤੋਂ ਹੈ ਅਤੇ ਮੈਂ ਨਹੀਂ ਮੰਨਦਾ ਕਿ ਉਹ ਆਪਣੇ ਵਿਚਾਰ ਇੰਨੀ ਜਲਦੀ ਜਾਂ ਸਦਾ ਲਈ ਬਦਲ ਲਵੇਗੀ।”

ਉਸਦੀ ਮਾਂ ਕੈਥਰੀਨ ਨੇ ਵੀ ਇਹੀ ਗੱਲ ਕਹੀ, “ਮੈਂ ਆਪਣੀ ਧੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਅਤੇ ਮੈਨੂੰ ਪਤਾ ਹੈ ਕਿ ਉਹ ਕਿਸੇ ਵੀ ਅਜਿਹੇ ਸੰਗਠਨ ਵਿੱਚ ਬਿਨ੍ਹਾਂ ਦਬਾਅ ਦੇ ਕਦੇ ਸ਼ਾਮਲ ਨਹੀਂ ਹੋ ਸਕਦੀ।”

ਪੈਟੀ ਹਰਸਟ

ਤਸਵੀਰ ਸਰੋਤ, Getty Images

15 ਅਪ੍ਰੈਲ 1974 ਨੂੰ, ਪੈਟੀ ਹਰਸਟ ਇੱਕ ਪੀੜਤ ਤੋਂ ਭਗੌੜੀ ਬਣ ਗਈ ਜਦੋਂ ਬੈਂਕ ਲੁੱਟ ਦੀ ਸੀਸੀਟੀਵੀ ਫੁਟੇਜ ਵਿੱਚ ਉਹ ਹਥਿਆਰ ਫੜੀ ਹੋਈ ਦਿਖਾਈ ਦਿੱਤੀ।

ਲੋਕਾਂ ਲਈ ਇਹ ਬਹੁਤ ਹੈਰਾਨੀ ਵਾਲੀ ਗੱਲ ਸੀ, ਕੀ ਉਹ ਵਾਕਈ ਕਟੜਪੰਥੀ ਵਿਚਾਰਧਾਰਾ ਨੂੰ ਅਪਣਾ ਚੁੱਕੀ ਸੀ ਜਾਂ ਉਸਦੇ ਵਿਚਾਰ ਪ੍ਰਭਾਵਿਤ ਕੀਤੇ ਗਏ ਸਨ? ਮੀਡੀਆ ਅਤੇ ਕਾਨੂੰਨੀ ਏਜੰਸੀਆਂ ਵੀ ਇਸ ਮਾਮਲੇ ‘ਤੇ ਵੰਡੀਆਂ ਹੋਈਆਂ ਸਨ।

ਇੱਕ ਹਫ਼ਤੇ ਬਾਅਦ ਜਾਰੀ ਟੇਪ ਵਿੱਚ ਉਹ ਬਿਲਕੁਲ ਪਛਤਾਵੇ ਤੋਂ ਰਹਿਤ ਸੀ, “ਜੋ ਲੋਕ ਅਜੇ ਵੀ ਮੰਨਦੇ ਹਨ ਕਿ ਮੇਰਾ ਦਿਮਾਗ਼ ਧੋਤਾ ਗਿਆ ਹੈ ਜਾਂ ਮੈਂ ਮਰ ਗਈ ਹਾਂ, ਮੈਨੂੰ ਆਪਣੀ ਸਥਿਤੀ ਦਾ ਹੋਰ ਬਚਾਅ ਕਰਨ ਦੀ ਕੋਈ ਲੋੜ ਨਹੀਂ ਲੱਗਦੀ… ਮੈਂ ਲੋਕਾਂ ਦੀ ਫੌਜ ਦੀ ਇੱਕ ਸਿਪਾਹੀ ਹਾਂ।”

ਕੁਝ ਦਿਨਾਂ ਬਾਅਦ ਉਸਨੇ ਆਪਣੇ ਮੰਗੇਤਰ ਸਟੀਵਨ ਵੀਡ ਨੂੰ, ਜੋ ਉਸਦੇ ਨਾਲ ਸੀ ਜਦੋਂ ਉਸ ਨੂੰ ਅਗਵਾ ਕੀਤਾ ਗਿਆ ਸੀ, “ਇੱਕ ਲਿੰਗਭੇਦੀ ਅਤੇ ਉਮਰਭੇਦੀ ਸੂਰ” ਕਿਹਾ।

ਐੱਸਐੱਲਏ ‘ਤੇ ਵਧ ਰਹੇ ਦਬਾਅ ਕਾਰਨ ਗਰੁੱਪ ਸੈਨ ਫ੍ਰਾਂਸਿਸਕੋ ਤੋਂ ਦੱਖਣੀ ਲੌਸ ਐਂਜਲਿਸ ਦੇ ਕੌਮਪਟਨ ਇਲਾਕੇ ਵੱਲ ਚਲਾ ਗਿਆ।

17 ਮਈ 1974 ਨੂੰ ਐੱਫਬੀਆਈ ਨੇ ਉਸ ਵੇਲੇ ਉਨ੍ਹਾਂ ਦੇ ਟਿਕਾਣੇ ਨੂੰ ਘੇਰ ਲਿਆ, ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਹਥਿਆਰਬੰਦ ਲੋਕ ਭਾਰੀ ਹਥਿਆਰ ਲੈ ਕੇ ਜਾ ਰਹੇ ਹਨ।

ਟੀਵੀ ਟੀਮਾਂ ਨੂੰ ਵੀ ਇਸ ਕਾਰਵਾਈ ਦੀ ਖ਼ਬਰ ਮਿਲ ਗਈ ਅਤੇ ਉਹ ਮੌਕੇ ‘ਤੇ ਪਹੁੰਚ ਗਈਆਂ। ਜਦੋਂ ਪੁਲਿਸ ਨੇ ਇਮਾਰਤ ਵਿੱਚ ਟੀਅਰ ਗੈਸ ਦੇ ਗੋਲੇ ਸੁੱਟੇ ਅਤੇ ਗੋਲੀਬਾਰੀ ਹੋਈ, ਤਾਂ ਘਰ ਨੂੰ ਅੱਗ ਲੱਗ ਗਈ। ਇਸ ਅੱਗ ਵਿੱਚ ਐੱਸਐੱਲਏ ਦੇ ਛੇ ਮੈਂਬਰ ਮਾਰੇ ਗਏ, ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਨੇ ਹਰਸਟ ਨੂੰ ਅਗਵਾ ਕੀਤਾ ਸੀ।

ਪੂਰਾ ਗੋਲੀਬਾਰੀ ਦਾ ਮੰਜ਼ਰ ਕੌਮੀ ਟੈਲੀਵਿਜ਼ਨ ‘ਤੇ ਲਾਈਵ ਦਿਖਾਇਆ ਗਿਆ, ਇਹ ਪਹਿਲੀ ਵਾਰ ਸੀ ਜਦੋਂ ਕਿਸੇ ਮੁਕਾਬਲੇ ਨੂੰ ਲਗਾਤਾਰ ਖ਼ਬਰਾਂ ਵਾਂਗ ਪ੍ਰਸਾਰਿਤ ਕੀਤਾ ਗਿਆ। ਨਾ ਦਰਸ਼ਕਾਂ ਨੂੰ ਅਤੇ ਨਾ ਹੀ ਪੁਲਿਸ ਨੂੰ ਇਹ ਪਤਾ ਸੀ ਕਿ ਹਰਸਟ ਉੱਥੇ ਮੌਜੂਦ ਹੀ ਨਹੀਂ ਸੀ, ਬਲਕਿ ਉਹ ਡਿਜ਼ਨੀਲੈਂਡ ਦੇ ਨੇੜੇ ਇੱਕ ਮੋਟਲ ਦੇ ਕਮਰੇ ਵਿੱਚ ਬੈਠ ਕੇ ਇਹ ਸਭ ਦੇਖ ਰਹੀ ਸੀ।

ਕਈ ਘੰਟਿਆਂ ਤੱਕ ਉਸਦੇ ਮਾਤਾ-ਪਿਤਾ ਇਹ ਨਹੀਂ ਜਾਣ ਸਕੇ ਕਿ ਉਹ ਜ਼ਿੰਦਾ ਹੈ ਜਾਂ ਮਰ ਚੁੱਕੀ ਹੈ।

ਪੈਟੀ ਹਰਸਟ

ਤਸਵੀਰ ਸਰੋਤ, Getty Images

ਸੱਤ ਸਾਲ ਦੀ ਸਜ਼ਾ

7 ਜੂਨ 1974 ਦੀ ਆਪਣੀ ਆਖ਼ਰੀ ਟੇਪ ਰਿਕਾਰਡਿੰਗ ਵਿੱਚ ਉਸ ਨੇ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਦੀ ਵਡਿਆਈ ਕੀਤੀ।

ਉਸਨੇ ਕਿਹਾ, “ਮੈਂ ਗੱਲ ਕਰਨਾ ਚਾਹੁੰਦੀ ਹਾਂ ਕਿ ਮੈਂ ਆਪਣੇ ਛੇ ਮਾਰੇ ਗਏ ਸਾਥੀਆਂ ਨੂੰ ਕਿਵੇਂ ਜਾਣਦੀ ਸੀ, ਕਿਉਂਕਿ ਫਾਸੀਵਾਦੀ ਮੀਡੀਆ ਨੇ ਇਨ੍ਹਾਂ ਸੋਹਣੀਆਂ ਭੈਣਾਂ ਤੇ ਭਰਾਵਾਂ ਦੀ ਹਮੇਸ਼ਾ ਵਾਂਗ ਤਸਵੀਰ ਟੇਢੀ ਪੇਸ਼ ਕੀਤੀ ਹੈ।”

ਇਸ ਤੋਂ ਬਾਅਦ ਉਹ ਚੁੱਪ ਹੋ ਗਈ। ਇੱਕ ਸਾਲ ਤੋਂ ਵੱਧ ਸਮੇਂ ਤੱਕ ਉਹ ਭੱਜਦੀ ਰਹੀ, ਜਦੋਂ ਤੱਕ 18 ਸਤੰਬਰ 1975 ਨੂੰ ਉਸ ਨੂੰ ਸੈਨ ਫ੍ਰਾਂਸਿਸਕੋ ਵਿੱਚ ਗ੍ਰਿਫ਼ਤਾਰ ਨਹੀਂ ਕਰ ਲਿਆ ਗਿਆ। ਜਦੋਂ ਅਧਿਕਾਰੀਆਂ ਨੇ ਉਸਦੀ ਨੌਕਰੀ ਬਾਰੇ ਪੁੱਛਿਆ, ਉਸਨੇ ਜਵਾਬ ਦਿੱਤਾ, “ਅਰਬਨ ਗੁਰਿੱਲਾ।”

ਹਥਿਆਰਬੰਦ ਬੈਂਕ ਡਾਕੇ ਦੇ ਮਾਮਲੇ ਵਿੱਚ ਉਸ ਦੇ ਮੁਕੱਦਮੇ ਤੱਕ ਪਹੁੰਚਦੇ-ਪਹੁੰਚਦੇ ਉਸਦੀ ਗੱਲ ਬਦਲ ਚੁੱਕੀ ਸੀ। ਉਸਦੀ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਉਸ ਨੂੰ ਮੌਤ ਦੀ ਧਮਕੀ ਦਿੱਤੀ ਗਈ, ਉਸ ਨਾਲ ਜਿਨਸੀ ਜ਼ਬਰਦਸਤੀ ਹੋਈ ਅਤੇ “ਜ਼ਬਰਦਸਤੀ ਮਨਾਉਣਾ” ਲਈ ਉਸ ਦੇ ਵਿਚਾਰਾਂ ਨੂੰ ਪ੍ਰਭਾਵਿਤ ਕੀਤਾ ਗਿਆ।

ਉਸਨੂੰ ਇੱਕ ਅਜਿਹੀ ਪੀੜਤ ਵਜੋਂ ਦਰਸਾਇਆ ਗਿਆ ਜੋ ਜ਼ਿੰਦਗੀ ਬਚਾਉਣ ਲਈ ਐੱਸਐੱਲਏ ਦੀਆਂ ਗਤੀਵਿਧੀਆਂ ਨਾਲ ਜੁੜੀ ਰਹੀ। ਉਸਦੇ ਵਕੀਲਾਂ ਨੇ ਕਿਹਾ ਕਿ ਉਹ “ਸਟੌਕਹੋਮ ਸਿੰਡਰੋਮ” ਦਾ ਸ਼ਿਕਾਰ ਸੀ, ਇਹ ਇੱਕ ਵਿਵਾਦਪੂਰਨ ਸ਼ਬਦ ਜੋ ਹਾਲ ਹੀ ਵਿੱਚ ਕੁਝ ਅਗਵਾ ਹੋਣ ਵਾਲਿਆਂ ਦਾ ਆਪਣੇ ਅਗਵਾ ਕਰਨ ਵਾਲਿਆਂ ਪ੍ਰਤੀ ਸਪੱਸ਼ਟ ਤੌਰ ‘ਤੇ ਤਰਕਹੀਣ ਨਿੱਘੀਆਂ ਭਾਵਨਾਵਾਂ ਨੂੰ ਸਮਝਾਉਣ ਲਈ ਘੜਿਆ ਗਿਆ ਸੀ।

ਦੂਜੇ ਪਾਸੇ ਪ੍ਰੋਸਿਕਿਊਸ਼ਨ ਨੇ ਟੇਪਾਂ ਅਤੇ ਤਸਵੀਰਾਂ ਪੇਸ਼ ਕੀਤੀਆਂ, ਜਿਨ੍ਹਾਂ ਵਿੱਚ ਉਹ ਜੁਰਮਾਂ ਵਿੱਚ ਹਿੱਸਾ ਲੈਂਦੀ ਨਜ਼ਰ ਆ ਰਹੀ ਸੀ, ਐੱਸਐੱਲਏ ਦੀ ਭਾਸ਼ਾ ਬੇਝਿਝਕ ਬੋਲ ਰਹੀ ਸੀ ਅਤੇ ਭੱਜਣ ਦੇ ਮੌਕੇ ਵੀ ਠੁਕਰਾ ਰਹੀ ਸੀ।

ਉਨ੍ਹਾਂ ਦਾ ਜ਼ੋਰ ਸੀ ਕਿ ਉਸ ਨੇ ਇਹ ਸਭ ਆਪਣੀ ਮਰਜ਼ੀ ਨਾਲ ਕੀਤਾ, ਜਾਂ ਘੱਟੋ-ਘੱਟ ਜਾਣਬੁੱਝ ਕੇ ਕੀਤਾ। ਮੁਕੱਦਮੇ ਦੌਰਾਨ, ਹਰਸਟ ਸਖ਼ਤੀ ਨਾਲ ਬੈਠੀ ਰਹੀ, ਅਕਸਰ ਸੁੰਨ ਜਾਂ ਅਲੱਗ ਦਿਖਾਈ ਦਿੰਦੀ ਸੀ। ਬਚਾਅ ਪੱਖ ਨੇ ਕਿਹਾ ਕਿ ਇਹ ਵਿਵਹਾਰ ਸਦਮੇ ਦਾ ਨਤੀਜਾ ਸੀ। ਇਸਤਗਾਸਾ ਪੱਖ ਨੇ ਕਿਹਾ ਕਿ ਇਹ ਉਸਦੀ ਉਦਾਸੀਨਤਾ ਨੂੰ ਦਰਸਾਉਂਦਾ ਹੈ।

ਪੈਟੀ ਹਰਸਟ

ਤਸਵੀਰ ਸਰੋਤ, Getty Images

ਪੰਜਾਹ ਸਾਲ ਪਹਿਲਾਂ, 20 ਮਾਰਚ 1976 ਨੂੰ ਸੱਤ ਹਫ਼ਤਿਆਂ ਚੱਲੇ ਮੁਕੱਦਮੇ ਤੋਂ ਬਾਅਦ ਜੂਰੀ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ। ਉਸ ਨੂੰ ਸੱਤ ਸਾਲ ਦੀ ਫੈਡਰਲ ਜੇਲ੍ਹ ਦੀ ਸਜ਼ਾ ਸੁਣਾਈ ਗਈ, ਪਰ ਰਾਸ਼ਟਰਪਤੀ ਜਿਮੀ ਕਾਰਟਰ ਨੇ 22 ਮਹੀਨੇ ਬਾਅਦ ਉਸਦੀ ਸਜ਼ਾ ਘਟਾ ਦਿੱਤੀ। ਫਿਰ 2001 ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਨੇ ਉਸ ਨੂੰ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ।

ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਰਸਟ ਨੇ ਸ਼ਾਂਤਮਈ ਜੀਵਨ ਜੀਉਣਾ ਸ਼ੁਰੂ ਕਰ ਦਿੱਤਾ। ਰਿਹਾਈ ਤੋਂ ਦੋ ਮਹੀਨੇ ਬਾਅਦ ਉਸਨੇ ਆਪਣੇ ਬਾਡੀਗਾਰਡ ਨਾਲ ਵਿਆਹ ਕਰ ਲਿਆ, ਜਿਸ ਨੂੰ ਉਹ 1976 ਵਿੱਚ ਜ਼ਮਾਨਤ ‘ਤੇ ਰਿਹਾਅ ਹੋਣ ਦੌਰਾਨ ਮਿਲੀ ਸੀ।

ਬਾਅਦ ਵਿੱਚ ਉਸ ਨੇ ਲਿਖਣ ਅਤੇ ਅਦਾਕਾਰੀ ਵਿੱਚ ਵੀ ਹੱਥ ਅਜ਼ਮਾਇਆ। 1988 ਵਿੱਚ ਉਸਦੀ ਆਤਮਕਥਾ ‘ਤੇ ਬਣੀ ਇੱਕ ਫ਼ਿਲਮ ਵਿੱਚ ਨਤਾਸ਼ਾ ਰਿਚਰਡਸਨ ਨੇ ਉਸਦਾ ਕਿਰਦਾਰ ਨਿਭਾਇਆ।

ਇਸ ਤੋਂ ਇਲਾਵਾ ਉਹ ਡਾਇਰੈਕਟਰ ਜੌਨ ਵਾਟਰਜ਼ ਦੀਆਂ ਕਈ ਫ਼ਿਲਮਾਂ ਵਿੱਚ ਵੀ ਦਿਖਾਈ ਦਿੱਤੀ, ਜਿਨ੍ਹਾਂ ਨਾਲ ਉਸਦੀ ਮੁਲਾਕਾਤ ਕੈਨਜ਼ ਫ਼ਿਲਮ ਫੈਸਟੀਵਲ ਦੇ ਦੌਰੇ ਦੌਰਾਨ ਹੋਈ ਸੀ।

1981 ਵਿੱਚ, ਜਦੋਂ ਉਹ ਆਪਣੀ ਆਤਮਕਥਾ ਦਾ ਪ੍ਰਚਾਰ ਕਰ ਰਹੀ ਸੀ, ਤਾਂ ਏਬੀਸੀ ਨਿਊਜ਼ ਦੀ ਪੱਤਰਕਾਰ ਬਾਰਬਰਾ ਵਾਲਟਰਜ਼ ਨੇ ਉਸਦਾ ਇੰਟਰਵਿਊ ਕੀਤਾ।

ਉਸਨੇ ਕਿਹਾ ਕਿ ਐੱਸਐੱਲਏ ਦੇ ਨਾਲ ਰਹਿੰਦੇ ਸਮੇਂ ਉਹ ਇਹ ਨਹੀਂ ਮੰਨਦੀ ਸੀ ਕਿ ਉਸ ਨੂੰ ਪ੍ਰਭਾਵਿਤ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਸਨੇ ਆਪਣੀ ਸੋਚ ਬਦਲ ਲਈ।

ਉਸ ਨੇ ਕਿਹਾ, “ਮੇਰੀ ਸ਼ਖਸੀਅਤ ਕਾਫ਼ੀ ਮਜ਼ਬੂਤ ਹੈ। ਮੈਨੂੰ ਇਹ ਸੋਚਣਾ ਪਸੰਦ ਨਹੀਂ ਕਿ ਮੈਨੂੰ ਕੋਈ ਤੋੜ ਸਕਦਾ ਹੈ ਜਾਂ ਮੈਂ ਇੰਨੀ ਕਮਜ਼ੋਰ ਹਾਂ ਕਿ ਕੋਈ ਹੋਰ ਮੈਨੂੰ ਕਾਬੂ ਕਰ ਲਵੇ, ਪਰ ਉਹ ਕਰ ਸਕਦੇ ਸਨ ਅਤੇ ਉਨ੍ਹਾਂ ਨੇ ਕੀਤਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI