Home ਰਾਸ਼ਟਰੀ ਖ਼ਬਰਾਂ ਐੱਚਆਈਵੀ ਸੰਕ੍ਰਮਿਤ ਨੌਜਵਾਨ ‘ਤੇ ਇਲਜ਼ਾਮ, ‘ਵਿਆਹ ਨਾ ਕਰਨ ਕਰਕੇ ਉਸ ਨੇ ਮੈਨੂੰ...

ਐੱਚਆਈਵੀ ਸੰਕ੍ਰਮਿਤ ਨੌਜਵਾਨ ‘ਤੇ ਇਲਜ਼ਾਮ, ‘ਵਿਆਹ ਨਾ ਕਰਨ ਕਰਕੇ ਉਸ ਨੇ ਮੈਨੂੰ ਲਾਲ ਰੰਗ ਦਾ ਟੀਕਾ ਲਗਾਇਆ’

12
0

Source :- BBC PUNJABI

ਹਸਪਤਾਲ

ਤਸਵੀਰ ਸਰੋਤ, UGC

(ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ)

ਤੇਲੰਗਾਨਾ ਪੁਲਿਸ ਨੇ ਦੱਸਿਆ ਕਿ ਇੱਕ ਨੌਜਵਾਨ ਨੇ ਐੱਚਆਈਵੀ ਨਾਲ ਸੰਕਰਮਿਤ ਖੂਨ ਇੱਕ ਅਜਿਹੀ ਕੁੜੀ ਨੂੰ ਚੜ੍ਹਾਇਆ, ਜਿਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਕੁੜੀ ਦਾ ਇਸ ਵੇਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਸ ਘਟਨਾ ਦੇ ਸੰਬੰਧ ਵਿੱਚ ਹੈਦਰਾਬਾਦ ਦੇ ਬਾਹਰੀ ਇਲਾਕੇ ਵਿੱਚ ਸਥਿਤ ਪੋਚਾਰਮ ਆਈਟੀ ਕੋਰੀਡੋਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਕੁਝ ਮਹੀਨੇ ਪਹਿਲਾਂ, ਦੋ ਪਰਿਵਾਰਾਂ ਨੇ ਹੈਦਰਾਬਾਦ ਦੇ ਨਜ਼ਦੀਕੀ ਇਲਾਕੇ ਅੰਨੋਜਿਗੁਡਾ ਦੇ ਰਾਜੀਵ ਗ੍ਰਿਹਕਲਪਾ ਕਾਲੋਨੀ ਦੀ 24 ਸਾਲਾ ਔਰਤ ਦਾ ਵਿਆਹ ਉਸੇ ਕਾਲੋਨੀ ਦੇ 25 ਸਾਲਾ ਨੌਜਵਾਨ ਨਾਲ ਕਰਨ ਦਾ ਫ਼ੈਸਲਾ ਕੀਤਾ ਸੀ।

ਮੁੰਡਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਨਾਲ ਰਹਿੰਦਾ ਹੈ। ਉਹ ਜੰਗਾਓਂ ਇਲਾਕੇ ਤੋਂ ਹੈਦਰਾਬਾਦ ਆਏ ਅਤੇ ਲਗਭਗ ਛੇ ਮਹੀਨੇ ਪਹਿਲਾਂ ਇੱਥੇ ਵਸੇ ਸਨ। ਨੌਜਵਾਨ ਪੋਚਾਰਮ ਵਿੱਚ ਇੱਕ ਟਰਾਂਸਪੋਰਟ ਕੰਪਨੀ ਵਿੱਚ ਡਰਾਈਵਰ-ਕਮ-ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ।

ਗੱਡੀ

ਤਸਵੀਰ ਸਰੋਤ, UGC

ਕੁੜੀ ਦੇ ਮਾਪਿਆਂ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿੱਚ ਕਿਹਾ, “ਜਦੋਂ ਵਿਆਹ ਦੀ ਗੱਲ ਚੱਲੀ ਕਿਉਂਕਿ ਉਸ ਦੇ ਮਾਪਿਆਂ ਨੂੰ ਐਡਜ਼ ਸੀ, ਤਾਂ ਕੁੜੀ ਦੇ ਮਾਪਿਆਂ ਨੇ ਛੇ ਮਹੀਨੇ ਪਹਿਲਾਂ ਉਸ ਨੌਜਵਾਨ ਦਾ ਟੈਸਟ ਕਰਵਾਇਆ। ਜਦੋਂ ਉੱਪਲ ਦੇ ਇੱਕ ਲੈਬ ਵਿੱਚ ਟੈਸਟ ਕੀਤੇ ਗਏ, ਤਾਂ ਨੌਜਵਾਨ ਐੱਚਆਈਵੀ ਪਾਜ਼ੀਟਿਵ ਨਿਕਲਿਆ। ਅਸੀਂ ਵਿਆਹ ਰੱਦ ਕਰ ਦਿੱਤਾ।”

ਪੋਚਾਰਮ ਆਈਟੀ ਕੋਰੀਡੋਰ ਦੇ ਐੱਸਆਈ ਵਿਜੇ ਭਾਸਕਰ ਰੈੱਡੀ ਨੇ ਬੀਬੀਸੀ ਨੂੰ ਦੱਸਿਆ ਕਿ ਵਿਆਹ ਰੱਦ ਹੋਣ ਤੋਂ ਬਾਅਦ ਤੋਂ ਹੀ ਨੌਜਵਾਨ ਮਨ ਵਿੱਚ ਦੁਸ਼ਮਣੀ ਪਾਲ ਰਿਹਾ ਹੈ।

ਐੱਸਆਈ ਨੇ ਦੱਸਿਆ, “ਸਾਡੀ ਜਾਂਚ ਤੋਂ ਪਤਾ ਲੱਗਾ ਕਿ ਨੌਜਵਾਨ ਨੇ ਕੁੜੀ ਨੂੰ ਹਾਸਲ ਕਰਨ ਦੇ ਇਰਾਦੇ ਨਾਲ ਉਸ ਨੂੰ ਆਪਣਾ ਖੂਨ ਚੜ੍ਹਾਇਆ ਸੀ। ਉਸ ਨੂੰ ਲੱਗਿਆ ਸੀ ਕਿ ਐੱਚਆਈਵੀ ਨਾਲ ਸੰਕਰਮਿਤ ਹੋਣ ਕਾਰਨ ਉਹ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾ ਸਕੇਗੀ ਅਤੇ ਉਸ ਨਾਲ ਵਿਆਹ ਕਰ ਲਵੇਗੀ।”

ਐੱਚਆਈਵੀ

ਤਸਵੀਰ ਸਰੋਤ, Getty Images

‘ਜ਼ਬਰਦਸਤੀ ਘਰ ਵਿੱਚ ਦਾਖ਼ਲ ਹੋਇਆ…’

ਕੁੜੀ ਦੇ ਮਾਪਿਆਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਇਹ ਘਟਨਾ 11 ਮਾਰਚ ਨੂੰ ਹੋਈ ਸੀ।

ਕੁੜੀ ਦੇ ਪਿਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ, “ਉਸ ਸ਼ਾਮ ਅਸੀਂ ਫੁੱਲ ਵੇਚਣ ਲਈ ਬਾਜ਼ਾਰ ਗਏ ਸੀ। ਉਸੇ ਸਮੇਂ, ਉਸ ਨੌਜਵਾਨ ਨੇ ਮੇਰੀ ਧੀ ਨੂੰ ਘਰ ਵਿੱਚ ਇਕੱਲਿਆਂ ਵੇਖ ਕੇ ਘਰ ਵਿੱਚ ਦਾਖ਼ਲ ਹੋਇਆ ਅਤੇ ਦੁਬਾਰਾ ਵਿਆਹ ਕਰਨ ਦੀ ਪੇਸ਼ਕਸ਼ ਰੱਖੀ, ਪਰ ਮੇਰੀ ਧੀ ਨੇ ਇਨਕਾਰ ਕਰ ਦਿੱਤਾ।”

“ਫਿਰ ਉਸ ਨੇ ਜ਼ਬਰਦਸਤੀ ਮੇਰੀ ਧੀ ਨੂੰ ਲਾਲ ਰੰਗ ਦੇ ਤਰਲ ਪਦਾਰਥ ਦਾ ਇੰਜੈਕਸ਼ਨ ਲਗਾ ਦਿੱਤਾ, ਜੋ ਉਹ ਆਪਣੇ ਨਾਲ ਲੈ ਕੇ ਆਇਆ ਸੀ।”

ਪੁਲਿਸ ਦਾ ਕਹਿਣਾ ਹੈ ਕਿ ਕੁੜੀ ਡਰੀ ਹੋਈ ਸੀ ਅਤੇ ਉਸ ਨੇ ਇਹ ਗੱਲ ਆਪਣੇ ਪਰਿਵਾਰ ਤੋਂ ਛੁਪਾ ਲਈ ਸੀ।

ਦੋ ਦਿਨ ਬਾਅਦ ਕੁੜੀ ਨੂੰ ਬੁਖ਼ਾਰ ਅਤੇ ਗਲੇ ਵਿੱਚ ਖਰਾਸ਼ ਹੋ ਗਈ, ਇਸ ਲਈ ਉਸ ਦੇ ਮਾਪੇ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ। ਉਸ ਵੇਲੇ ਡਾਕਟਰ ਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਉਸ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਕੁੜੀ ਨੇ ਸੱਚ ਦੱਸ ਦਿੱਤਾ ਹੈ।

ਕੁੜੀ ਦੇ ਪਿਤਾ ਵੱਲੋਂ ਦਰਜ ਕੀਤੀ ਸ਼ਿਕਾਇਤ ਮੁਤਾਬਕ, “ਉਸ ਨੌਜਵਾਨ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਸ ਨੇ ਐੱਚਆਈਵੀ ਵਾਲੇ ਖ਼ਤਰਨਾਕ ਖੂਨ ਦਾ ਇੰਜੈਕਸ਼ਨ ਲਗਾ ਕੇ ਮੇਰੀ ਧੀ ਕਤਲ ਕਰਨ ਦੀ ਕੋਸ਼ਿਸ਼ ਕੀਤੀ।”

ਐੱਚਆਈਵੀ

‘ਉਸ ਨੌਜਵਾਨ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਉਸ ਨੂੰ ਏਡਜ਼ ਹੈ’

ਐੱਸਆਈ ਵਿਜੇ ਭਾਸਕਰ ਰੈੱਡੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ 13 ਮਾਰਚ ਦੀ ਸ਼ਾਮ ਨੂੰ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ, ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਨੂੰ ਰਿਮਾਂਡ ‘ਤੇ ਭੇਜ ਦਿੱਤਾ।

ਪੁਲਿਸ ਨੇ ਕਿਹਾ, “ਅਸੀਂ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਾਂ ਕਿ ਉਸ ਨੂੰ ਏਡਜ਼ ਕਿਵੇਂ ਹੋਇਆ। ਕਦੇ ਉਹ ਕਹਿੰਦੇ ਹਨ ਕਿ ਉਸ ਨੂੰ ਇਹ ਜਨਮ ਤੋਂ ਸੀ, ਕਈ ਵਾਰ ਕਹਿੰਦੇ ਹਨ ਕਿ ਉਸ ਨੂੰ ਇਹ ਬਾਅਦ ਵਿੱਚ ਹੋਇਆ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।”

ਹਾਲਾਂਕਿ, ਵਿਜੇ ਭਾਸਕਰ ਰੈੱਡੀ ਨੇ ਬੀਬੀਸੀ ਨੂੰ ਦੱਸਿਆ ਕਿ ਨੌਜਵਾਨ ਵਿਆਹ ਕਰਨ ਲਈ ਤਿਆਰ ਸੀ, ਭਾਵੇਂ ਉਹ ਜਾਣਦਾ ਸੀ ਕਿ ਉਸ ਨੂੰ ਏਡਜ਼ ਹੈ।

ਕੁੜੀ ਦਾ ਇਸ ਵੇਲੇ ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਵਿਜੇ ਭਾਸਕਰ ਰੈੱਡੀ ਨੇ ਬੀਬੀਸੀ ਨੂੰ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਦੇ ਤਾਜ਼ਾ ਖੂਨ ਟੈਸਟ ਵਿੱਚ ਐੱਚਆਈਵੀ ਨੈਗੇਟਿਵ ਆਇਆ ਹੈ ਅਤੇ ਦੋ ਮਹੀਨੇ ਬਾਅਦ ਹੋਣ ਵਾਲੇ ਦੂਜੇ ਟੈਸਟ ਨਾਲ ਸਥਿਤੀ ਸਪਸ਼ਟ ਹੋ ਜਾਵੇਗੀ।

ਜਦੋਂ ਬੀਬੀਸੀ ਨੇ ਇਸ ਪੂਰੇ ਮਾਮਲੇ ਬਾਰੇ ਗੱਲ ਕਰਨ ਲਈ ਕੁੜੀ ਦੇ ਪਿਤਾ ਨਾਲ ਫੋਨ ‘ਤੇ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।

ਬੀਬੀਸੀ ਨੇ ਨੌਜਵਾਨ ਦੀ ਮਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੌਜੂਦ ਨਹੀਂ ਸਨ।

ਖ਼ੂਨ ਟੈਸਟ

ਤਸਵੀਰ ਸਰੋਤ, Getty Images

‘ਕਈ ਵਾਰ ਇਹ ਤੁਰੰਤ ਪਤਾ ਨਹੀਂ ਲੱਗਦਾ’

ਕੇਆਈਐੱਮਐੱਸ ਸਿਕੰਦਰਾਬਾਦ ਦੇ ਸੰਕਰਾਮਕ ਰੋਗ ਅਤੇ ਇੰਫੈਕਸ਼ਨ ਕੰਟ੍ਰੋਲ ਵਿਭਾਗ ਦੇ ਸਲਾਹਕਾਰ ਡਾਕਟਰ ਪਾਟਿਲ ਪ੍ਰਤੀਕ ਯਸ਼ਵੰਤ ਨੇ ਬੀਬੀਸੀ ਨੂੰ ਦੱਸਿਆ ਕਿ ਭਾਵੇਂ ਇਸ ਵੇਲੇ ਕੁੜੀ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ ਉਸ ਨੂੰ ਪੜਾਅਵਾਰ ਜਾਂਚ ਕਰਵਾਉਣੀ ਪਵੇਗੀ।

ਉਨ੍ਹਾਂ ਨੇ ਕਿਹਾ, “ਐੱਚਆਈਵੀ ਨਾਲ ਸੰਕਰਮਿਤ ਵਿਅਕਤੀ ਦੇ ਖੂਨ ਨੂੰ ਸਿੱਧਾ ਕਿਸੇ ਹੋਰ ਵਿਅਕਤੀ ਵਿੱਚ ਟ੍ਰਾਂਸਫਰ ਕਰਨ ‘ਤੇ ਵਾਇਰਸ ਦੇ ਫੈਲਣ ਦੀ ਸੰਭਾਵਨਾ 90 ਫੀਸਦ ਤੋਂ ਵੱਧ ਹੁੰਦੀ ਹੈ। ਪੀਸੀਆਰ ਟੈਸਟ ਅਤੇ ਸੇਰੋਲੋਜੀਕਲ ਟੈਸਟ ਵਿੱਚ ਪਹਿਲੀ ਵਾਰ ਵਾਇਰਸ ਦਾ ਪਤਾ ਨਹੀਂ ਲੱਗਦਾ। ਇਹ ਟੈਸਟ ਬਾਅਦ ਵਿੱਚ ਪੜਾਅਵਾਰ ਤਰੀਕੇ ਨਾਲ ਕੀਤੇ ਜਾਣਗੇ।”

ਡਾਕਟਰ ਪਾਟਿਲ ਪ੍ਰਤੀਕ ਨੇ ਦੱਸਿਆ, “ਕਈ ਵਾਰ ਐੱਚਆਈਵੀ ਨਾਲ ਸੰਕਰਮਿਤ ਵਿਅਕਤੀ ਦੇ ਇਲਾਜ ਦੌਰਾਨ ਉਸ ਦੇ ਸਰੀਰ ਵਿੱਚ ਵਾਇਰਸ ਦੀ ਮਾਤਰਾ ਘੱਟ ਹੋ ਸਕਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਵਾਇਰਸ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਉਹ ਅਜੇ ਵੀ ਵਾਇਰਸ ਫੈਲਾ ਸਕਦਾ ਹੈ, ਪਰ ਸੰਕਰਮਣ ਦਾ ਖ਼ਤਰਾ ਕੁਝ ਘੱਟ ਹੋ ਸਕਦਾ ਹੈ।”

ਉਨ੍ਹਾਂ ਨੇ ਕਿਹਾ, “ਸੰਭਾਵਨਾ ਹੈ ਕਿ ਵਾਇਰਸ ਖੂਨ ਦੀਆਂ ਕੋਸ਼ਿਕਾਵਾਂ ਵਿੱਚ ਮੌਜੂਦ ਹੋ ਸਕਦਾ ਹੈ। ਇਸ ਲਈ, ਵਾਇਰਸ ਦੀ ਜਾਂਚ ਪਾਜ਼ੀਟਿਵ ਆਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਮਰੀਜ਼ ਨਿਗਰਾਨੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਨਤੀਜਿਆਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।”

ਹਾਲਾਂਕਿ, ਹੈਦਰਾਬਾਦ ਸੈਂਟ੍ਰਲ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਪ੍ਰੋਫੈਸਰ ਮੀਨਾ ਹਰੀਹਰਨ ਕਹਿੰਦੀ ਹੈ ਕਿ ਇੱਕ ਸਵਾਰਥੀ ਵਿਅਕਤੀਤਵ ਜੋ ਸਿਰਫ਼ ਆਪਣੇ ਲਈ ਸਭ ਤੋਂ ਵਧੀਆ ਚੀਜ਼ਾਂ ਹਾਸਿਲ ਕਰਨਾ ਚਾਹੁੰਦਾ ਹੈ, ਉਹ ਵਿਗੜੇ ਹੋਏ ਵਿਹਾਰ ਦੇ ਅੰਦਰ ਆਉਂਦਾ ਹੈ।

ਉਨ੍ਹਾਂ ਨੇ ਸਮਝਾਇਆ, “ਇਹ ਘਟਨਾ ਸਵਾਰਥ ਨੂੰ ਦਰਸਾਉਂਦੀ ਹੈ, ਜਿਸ ਵਿੱਚ ਵਿਅਕਤੀ ਇਹ ਨਹੀਂ ਚਾਹੁੰਦਾ ਕਿ ਦੂਜੇ ਨੂੰ ਉਹ ਮਿਲੇ ਜੋ ਉਸ ਨੂੰ ਖ਼ੁਦ ਨਹੀਂ ਮਿਲਿਆ। ਵਿਅਕਤੀਗਤ ਸਵਾਰਥ ਨਾਲ ਘਿਰੇ ਵਿਅਕਤੀ ਦਾ ਵਿਹਾਰ ਇਸੇ ਤਰ੍ਹਾਂ ਦਾ ਹੁੰਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI