Home ਰਾਸ਼ਟਰੀ ਖ਼ਬਰਾਂ ਈਰਾਨ ‘ਚ ਸਕੂਲ ਹਮਲੇ ‘ਚ ਮਾਰੀਆਂ ਗਈਆਂ ਕੁੜੀਆਂ ਦੇ ਜਨਾਜ਼ੇ ‘ਚ ਪਹੁੰਚੇ...

ਈਰਾਨ ‘ਚ ਸਕੂਲ ਹਮਲੇ ‘ਚ ਮਾਰੀਆਂ ਗਈਆਂ ਕੁੜੀਆਂ ਦੇ ਜਨਾਜ਼ੇ ‘ਚ ਪਹੁੰਚੇ ਸੈਂਕੜੇ ਲੋਕ, ਮੱਧ ਪੂਰਬ ਤੋਂ ਤਬਾਹੀ ਦੀਆਂ ਤਸਵੀਰਾਂ ਅਤੇ ਹੋਰ ਅਪਡੇਟ

5
0

Source :- BBC PUNJABI

ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਕੁਝ ਜਣਿਆਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਤਸਵੀਰ ਸਰੋਤ, Reuters

ਇੱਕ ਘੰਟਾ ਪਹਿਲਾਂ

ਪੜ੍ਹਨ ਦਾ ਸਮਾਂ: 4 ਮਿੰਟ

ਇਜ਼ਰਾਇਲ-ਅਮਰੀਕਾ ਦਾ ਈਰਾਨ ਨਾਲ ਸੰਘਰਸ਼ ਜਾਰੀ ਹੈ। ਅਮਰੀਕਾ ਸਥਿਤ ‘ਹਿਊਮਨ ਰਾਈਟਸ ਐਕਟਿਵਿਸਟਸ ਨਿਊਜ਼ ਏਜੰਸੀ’ ਦਾ ਕਹਿਣਾ ਹੈ ਕਿ 28 ਫਰਵਰੀ ਤੋਂ ਹੁਣ ਤੱਕ ਈਰਾਨ ਵਿੱਚ 1,097 ਨਾਗਰਿਕਾਂ ਦੀ ਜਾਨ ਜਾਣ ਦੀ ਰਿਪੋਰਟ ਹੈ।

ਏਜੰਸੀ ਅਨੁਸਾਰ, ਇਨ੍ਹਾਂ ਵਿੱਚੋਂ 181 ਬੱਚੇ 10 ਸਾਲ ਤੋਂ ਘੱਟ ਉਮਰ ਦੇ ਸਨ। ਏਜੰਸੀ ਨੇ ਅੱਗੇ ਦੱਸਿਆ ਕਿ ਜ਼ਖਮੀ ਲੋਕਾਂ ਦੀ ਗਿਣਤੀ 5,402 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚ 100 ਬੱਚੇ ਸ਼ਾਮਲ ਹਨ।

ਏਜੰਸੀ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ ਹੀ ਘੱਟੋ-ਘੱਟ 104 ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ ਵਿੱਚ ਫੌਜੀ ਅੱਡਿਆਂ, ਮੈਡੀਕਲ ਕੇਂਦਰਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਸੈਂਕੜੇ ਹੋਰ ਮੌਤਾਂ ਦੀਆਂ ਰਿਪੋਰਟਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਕਤਰ ਦਾ ਦਾਅਵਾ: ਆਈਆਰਜੀਸੀ ਦੇ 10 ਸ਼ੱਕੀ ਜਾਸੂਸ ਗ੍ਰਿਫ਼ਤਾਰ

ਕਤਰ ਦੀ ਸਰਕਾਰੀ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਕਤਰ ਦੇ ਸੁਰੱਖਿਆ ਬਲਾਂ ਨੇ ਬੁੱਧਵਾਰ ਤੜਕਸਾਰ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰਪਸ’ (ਆਈਆਰਜੀਸੀ) ਲਈ ਕੰਮ ਕਰ ਰਹੇ “ਦੋ ਸੈੱਲਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ” ਕੀਤਾ ਹੈ।

ਨਿਊਜ਼ ਏਜੰਸੀ ਮੁਤਾਬਕ, ਸੱਤ ਸ਼ੱਕੀਆਂ ਨੂੰ “ਦੇਸ਼ ਦੇ ਅਹਿਮ ਅਤੇ ਫੌਜੀ ਬੁਨਿਆਦੀ ਢਾਂਚੇ ਬਾਰੇ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਲਈ ਜਾਸੂਸੀ ਮਿਸ਼ਨਾਂ ਦੀ ਜ਼ਿੰਮੇਵਾਰੀ” ਸੌਂਪੀ ਗਈ ਸੀ।

ਏਜੰਸੀ ਮੁਤਾਬਕ ਜਾਸੂਸੀ ਦੇ ਇਲਜ਼ਾਮ ਹੇਠ ਫੜੇ ਗਏ ਤਿੰਨ ਹੋਰ ਵਿਅਕਤੀਆਂ ਨੂੰ “ਡਰੋਨ ਦੀ ਵਰਤੋਂ ਕਰਨ ਦੀ ਸਿਖਲਾਈ” ਦਿੱਤੀ ਗਈ ਸੀ।

ਸਰਕਾਰੀ ਨਿਊਜ਼ ਏਜੰਸੀ ਅਨੁਸਾਰ, “ਪੁੱਛਗਿੱਛ ਦੌਰਾਨ ਸ਼ੱਕੀਆਂ ਨੇ ਈਰਾਨੀ ਰੈਵੋਲਿਊਸ਼ਨਰੀ ਗਾਰਡ ਨਾਲ ਆਪਣੇ ਸਬੰਧਾਂ ਨੂੰ ਕਬੂਲਿਆ ਅਤੇ ਦੱਸਿਆ ਕਿ ਉਨ੍ਹਾਂ ਨੂੰ ਜਾਸੂਸੀ ਅਤੇ ਤਖ਼ਤਾਪਲਟ ਵਰਗੀਆਂ ਕਾਰਵਾਈਆਂ ਦੇ ਮਿਸ਼ਨ ਸੌਂਪੇ ਗਏ ਸਨ।”

ਕੁੜੀਆਂ ਦੇ ਸਕੂਲ ‘ਤੇ ਹਮਲੇ ਦੇ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ

ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਕੁਝ ਜਣਿਆਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਤਸਵੀਰ ਸਰੋਤ, EPA

ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਕੁਝ ਜਣਿਆਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਈਰਾਨੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਅੱਡੇ ਦੇ ਨੇੜੇ ਸਥਿਤ ਸਕੂਲ ‘ਤੇ ਹਵਾਈ ਹਮਲਾ ਹੋਇਆ, ਤਾਂ 160 ਤੋਂ ਵੱਧ ਲੋਕ ਮਾਰੇ ਗਏ ਸਨ।

ਈਰਾਨ ਦੇ ਮੀਨਾਬ ਸ਼ਹਿਰ ਵਿੱਚ ਕੁੜੀਆਂ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਦੇ ਵਿੱਚ ਮਾਰੇ ਗਏ ਕੁਝ ਜਣਿਆਂ ਦੀਆਂ ਅੰਤਿਮ ਰਸਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਤਸਵੀਰ ਸਰੋਤ, Reuters

ਬੀਬੀਸੀ ਨਿਊਜ਼ ਈਰਾਨੀ ਅਧਿਕਾਰੀਆਂ ਵੱਲੋਂ ਦੱਸੀ ਗਈ ਮੌਤਾਂ ਦੀ ਗਿਣਤੀ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰ ਸਕਿਆ ਹੈ।

ਅਮਰੀਕੀ ਫੌਜ ਨੇ ਕਿਹਾ ਕਿ ਉਹ ਇਸ ਘਟਨਾ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ, ਜਦਕਿ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਖੇਤਰ ਵਿੱਚ ਅਜਿਹੀ ਕਿਸੇ ਵੀ ਕਾਰਵਾਈ ਤੋਂ “ਵਾਕਫ਼ ਨਹੀਂ” ਹੈ।

ਪੂਰੇ ਮੱਧ ਪੂਰਬ ਵਿੱਚ ਤਬਾਹੀ ਦੀਆਂ ਤਸਵੀਰਾਂ

3 ਮਾਰਚ ਨੂੰ ਲੇਬਨਾਨ ਦੇ ਬੈਰੂਤ ਦੇ ਦੱਖਣੀ ਉਪਨਗਰਾਂ ਵਿੱਚ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਤਬਾਹ ਹੋਈਆਂ ਇਮਾਰਤਾਂ ਵਿੱਚੋਂ ਉੱਠਦਾ ਧੂੰਆਂ।

ਤਸਵੀਰ ਸਰੋਤ, EPA/Shutterstock

3 ਮਾਰਚ ਨੂੰ ਈਰਾਨ ਦੇ ਕੇਂਦਰੀ ਤੇਹਰਾਨ ਵਿੱਚ ਹੋਏ ਹਵਾਈ ਹਮਲੇ ਤੋਂ ਬਾਅਦ ਫਿਰਦੌਸੀ ਚੌਕ ਦੇ ਆਲੇ-ਦੁਆਲੇ ਨੁਕਸਾਨੀਆਂ ਗਈਆਂ ਇਮਾਰਤਾਂ ਦਾ ਇੱਕ ਮੰਜ਼ਰ।

ਤਸਵੀਰ ਸਰੋਤ, EPA/Shutterstock

3 ਮਾਰਚ ਨੂੰ ਉੱਤਰੀ ਇਰਾਕ ਦੇ ਖੁਦਮੁਖਤਿਆਰ ਕੁਰਦ ਖੇਤਰ ਦੇ ਕੋਏ (ਕੋਇਸਿੰਜਾਕ) ਵਿੱਚ ਈਰਾਨੀ ਹਮਲੇ ਹੋਏ। ਇਸ ਖੇਤਰ ਵਿੱਚ ਅਮਰੀਕਾ ਦਾ ਇੱਕ ਵੱਡਾ ਕੌਂਸਲਖਾਨਾ ਕੰਪਲੈਕਸ ਸਥਿਤ ਹੈ।

ਤਸਵੀਰ ਸਰੋਤ, Getty Images

3 ਮਾਰਚ ਨੂੰ ਇਜ਼ਰਾਈਲ ਦੇ ਬਨੀ ਬ੍ਰਾਕ ਵਿੱਚ ਈਰਾਨੀ ਮਿਜ਼ਾਈਲ ਹਮਲਿਆਂ ਤੋਂ ਬਾਅਦ ਸੜੀਆਂ ਹੋਈਆਂ ਕਾਰਾਂ

ਤਸਵੀਰ ਸਰੋਤ, Reuters

ਫੁਜੈਰਾਹ ਤੇਲ ਉਦਯੋਗ ਖੇਤਰ ਵਿੱਚੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ।

ਤਸਵੀਰ ਸਰੋਤ, Reuters

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI