Home ਰਾਸ਼ਟਰੀ ਖ਼ਬਰਾਂ ਈਰਾਨ ਦ ੀ ਸੱਤ ਾ ਕਿਉ ਂ ਪਲਟਦ ੀ ਰਹੀ? ਪਹਿਲਵ ੀ...

ਈਰਾਨ ਦ ੀ ਸੱਤ ਾ ਕਿਉ ਂ ਪਲਟਦ ੀ ਰਹੀ? ਪਹਿਲਵ ੀ ਵੰਸ ਼ ਤੋ ਂ ਲ ੈ ਕ ੇ ਅਯਾਤੁੱਲ ਾ ਅਲ ੀ ਖਾਮੇਨਈ ਤੱਕ ਕਿਵੇ ਂ ਬਦਲ ੇ ਰਾਜ

6
0

Source :- BBC PUNJABI

ਇਰਾਨ ਦੇ ਰਜ਼ਾ ਸ਼ਾਹ ਪਹਿਲਵੀ (ਖੱਬੇ) ਦੇ ਸ਼ਾਸਨ ਨੂੰ ਖ਼ੁਮੈਨੀ (ਵਿਚਕਾਰ) ਨੇ ਪੁੱਟ ਸੁੱਟਿਆ ਸੀ ਅਤੇ ਹੁਣ ਖ਼ਾਮੇਨਈ (ਸੱਜੇ) ਦੇਸ ਦੇ ਸੁਪਰੀਮ ਲੀਡਰ ਹਨ

ਤਸਵੀਰ ਸਰੋਤ, Getty Images

ਸਾਲ 1977 ਦ ੇ ਅਖੀਰਲ ੇ ਦਿਨ ਤੇਹਰਾਨ ਵਿੱਚ ਇੱਕ ਸਰਕਾਰ ੀ ਦਾਅਵਤ ਦੌਰਾਨ ਅਮਰੀਕ ਾ ਦ ੇ ਰਾਸ਼ਟਰਪਤ ੀ ਜਿਮ ੀ ਕਾਰਟਰ ਨ ੇ ਈਰਾਨ ਦ ੇ ਸ਼ਾਹ ਨੂ ੰ ਖੇਤਰ ਵਿੱਚ ‘ ਆਈਲੈਂਡ ਆਫ ਼ ਸਟੇਬਿਲਿਟ ੀ ‘ ਯਾਨ ੀ ‘ ਸਥਿਰਤ ਾ ਦ ੇ ਟਾਪ ੂ ‘ ਦ ਾ ਨਾਮ ਦਿੱਤ ਾ ਸੀ।

ਇੰਨ ਾ ਹ ੀ ਨਹੀਂ, ਕਾਰਟਰ ਨ ੇ ਸ਼ਾਹ ਦ ੀ ਬੁੱਧੀਮਾਨੀ, ਵਿਵੇਕ, ਸੰਵੇਦਨਸ਼ੀਲਤ ਾ ਅਤ ੇ ਬਾਰੀਕ ਨਜ਼ਰ ਦੀਆ ਂ ਤਾਰੀਫ਼ਾ ਂ ਦ ੇ ਸੋਹਲ ੇ ਵ ੀ ਗਾਏ ਸਨ।

ਉਸ ਸਮੇ ਂ ਈਰਾਨ ‘ ਤ ੇ ਨਜ਼ਰ ਰੱਖਣ ਵਾਲ ੇ ਮਾਹਰਾ ਂ ਨੂ ੰ ਸ਼ਾਹ ਦ ੀ ਇਹ ਤਾਰੀਫ ਼ ਨ ਾ ਸਿਰਫ ਼ ਗੈਰ-ਜ਼ਰੂਰ ੀ ਲੱਗ ੀ ਸੀ, ਸਗੋ ਂ ਨਾਗਵਾਰ ਵ ੀ ਗੁਜ਼ਰ ੀ ਸੀ।

ਇਸਦ ਾ ਕਾਰਨ ਇਹ ਸ ੀ ਕ ਿ ਉਨ੍ਹਾ ਂ ਦ ੀ ਨਜ਼ਰ ਵਿੱਚ ਸ਼ਾਹ ਇੱਕ ਵੱਡ ੇ ਤਾਨਾਸ਼ਾਹ ਸਨ, ਜਿਨ੍ਹਾ ਂ ਨੂ ੰ ਆਪਣ ੇ ਸਿਆਸ ੀ ਵਿਰੋਧੀਆ ਂ ਨੂ ੰ ਕੁਚਲਣ ਲਈ ਅਣਮਨੁੱਖ ੀ ਹੱਥਕੰਡ ੇ ਅਪਣਾਉਣ ਵਿੱਚ ਕੋਈ ਝਿਜਕ ਨਹੀ ਂ ਸੀ।

ਇਰਵਾਂਦ ਅਬਰਾਹਾਮੀਅਨ ਦੀ ਕਿਤਾਬ 'ਬਿਟਵੀਨ ਟੂ ਰੈਵੋਲਿਊਸ਼ਨਜ਼'।

ਤਸਵੀਰ ਸਰੋਤ, ATLANTIC BOOKS

ਇਰਵਾਂਦ ਅਬਰਾਹਾਮੀਅਨ ਨ ੇ ਆਪਣ ੀ ਕਿਤਾਬ ‘ ਬਿਟਵੀਨ ਟ ੂ ਰੈਵੋਲਿਊਸ਼ਨਜ ਼ ‘ ਵਿੱਚ ਲਿਖਿਆ ਹੈ,” ਈਰਾਨ ਦ ੇ ਰਜ਼ ਾ ਸ਼ਾਹ ਪਹਿਲਵ ੀ ਤੇਹਰਾਨ ਵਿੱਚ ਸੀਆਈਏ ਦ ੇ ਏਜੰਟ ਕਰਮਿਟ ਰੂਜ਼ਵੈਲਟ ਦ ੀ ਮਿਹਰਬਾਨ ੀ ਨਾਲ ਈਰਾਨ ਦ ੀ ਗੱਦ ੀ ‘ ਤ ੇ ਬੈਠ ੇ ਸਨ । ਪਹਿਲਵ ੀ ਦ ੇ ਪਿਤ ਾ ਨ ੇ ਸਾਲ 1925 ਵਿੱਚ ਇੱਕ ਬਗਾਵਤ ਤੋ ਂ ਬਾਅਦ ਸੱਤ ਾ ਹਥਿਆਈ ਸੀ, ਪਰ ਜਦੋ ਂ ਉਹ ਦੂਜ ੇ ਵਿਸ਼ਵ ਯੁੱਧ ਦੌਰਾਨ ਨਾਜ਼ ੀ ਜਰਮਨ ੀ ਵੱਲ ਸ਼ਰੇਆਮ ਝੁਕਣ ਲੱਗੇ, ਤਾ ਂ ਬ੍ਰਿਟੇਨ ਅਤ ੇ ਸੋਵੀਅਤ ਸੰਘ ਨ ੇ ਉਨ੍ਹਾ ਂ ਨੂ ੰ ਸੱਤ ਾ ਤੋ ਂ ਬੇਦਖ਼ਲ ਕਰ ਦਿੱਤ ਾ ਸੀ ।”

” ਦੂਜ ੇ ਵਿਸ਼ਵ ਯੁੱਧ ਦੌਰਾਨ ਮਿੱਤਰ ਦੇਸਾ ਂ ਦ ਾ ਈਰਾਨ ‘ ਤ ੇ ਕੰਟਰੋਲ ਸੀ । ਉਨ੍ਹਾ ਂ ਨ ੇ ਈਰਾਨ ੀ ਤੇਲ ਦ ੀ ਵਰਤੋ ਂ ਹਿਟਲਰ ਵਿਰੁੱਧ ਲੜਾਈ ਵਿੱਚ ਕੀਤ ੀ ਸੀ ।”

ਰਜ਼ ਾ ਪਹਿਲਵ ੀ ਨੂ ੰ ਪਿਤ ਾ ਦ ੀ ਗੱਦ ੀ ਦਿੱਤ ੀ ਗਈ

ਆਪਣੀ ਜਵਾਨੀ ਵਿੱਚ ਈਰਾਨ ਦੇ ਸ਼ਾਹ।

ਤਸਵੀਰ ਸਰੋਤ, Getty Images

ਨੌਜਵਾਨ ਪਹਿਲਵ ੀ ਨੂ ੰ ਉਸਦ ੇ ਪਿਤ ਾ ਦ ੀ ਗੱਦ ੀ ਦ ੇ ਦਿੱਤ ੀ ਗਈ ਕਿਉਂਕ ਿ ਦੁਨੀਆ ਨੂ ੰ ਇਹ ਦਿਖਾਉਣ ਾ ਜ਼ਰੂਰ ੀ ਸ ੀ ਕ ਿ ਇਰਾਨ ਇੱਕ ਆਜ਼ਾਦ ਦੇਸ ਹੈ।

ਸਵਿਟਜ਼ਰਲੈਂਡ ਵਿੱਚ ਪੜ੍ਹ ੇ ਰਜ਼ ਾ ਸ਼ਾਹ ਪਹਿਲਵ ੀ ਆਪਣ ਾ ਸਮਾ ਂ ਇੱਕ ਰਈਸ ਪਲੇਅ-ਬੁਆਏ ਵਾਂਗ ਬਿਤਾਉਂਦ ੇ ਸਨ।

ਉਨ੍ਹਾ ਂ ਨੂ ੰ ਸੱਤ ਾ ਦੇਣ ਦ ਾ ਇੱਕ ਮੁੱਖ ਕਾਰਨ ਪੱਛਮ ੀ ਦੇਸਾ ਂ ਦ ੀ ਈਰਾਨ ੀ ਤੇਲ ਹਾਸਲ ਕਰਨ ਦ ੀ ਤਾਂਘ ਸੀ।

ਨਾਂਮਾਤਰ ਦ ੇ ਹੁਕਮਰਾਨ ਹੁੰਦਿਆ ਂ ਵ ੀ ਸ਼ਾਹ ਨ ੇ ਤਜਵੀਜ ਼ ਕੀਤ ਾ ਕ ਿ ਉਨ੍ਹਾ ਂ ਦ ਾ ਦੇਸ ਤੇਲ ਤੋ ਂ ਹੋਣ ਵਾਲ ੀ ਆਮਦਨ ਦ ਾ ਅੱਧ ਾ ਮੁਨਾਫ਼ ਾ ਆਪਣ ੇ ਕੋਲ ਰੱਖ ੇ ਤਾ ਂ ਜ ੋ ਦ ੇ ਖੁਸ਼ਹਾਲ ਹ ੋ ਸਕ ੇ ਅਤ ੇ ਸੰਭਾਵ ੀ ਸਿਆਸ ੀ ਅੰਦੋਲਨਾ ਂ ਦ ੀ ਜ਼ਮੀਨ ਤਿਆਰ ਨ ਾ ਹ ੋ ਸਕੇ।

ਪਰ ਸ਼ਕਤੀਸ਼ਾਲ ੀ ਐਂਗਲੋ-ਈਰਾਨ ੀ ਤੇਲ ਕੰਪਨ ੀ ਨ ੇ ਉਸ ਤਜਵੀਜ ਼ ਨੂ ੰ ਸਿਰ ੇ ਤੋ ਂ ਰੱਦ ਕਰ ਦਿੱਤ ਾ ਸੀ।

ਮੋਸਾਦਿਕ ਬਣ ੇ ਈਰਾਨ ਦ ੇ ਪ੍ਰਧਾਨ ਮੰਤਰੀ

1950 ਦੇ ਦਹਾਕੇ ਵਿੱਚ ਈਰਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੋਸਾਦਿਕ।

ਤਸਵੀਰ ਸਰੋਤ, Getty Images

ਇਸ ਤੋ ਂ ਬਾਅਦ ਨਾਰਾਜ ਼ ਈਰਾਨ ੀ ਇੱਕ ਖਿੱਚਵੀ ਂ ਸ਼ਖਸੀਅਤ ਵਾਲ ੇ ਈਰਾਨ ੀ ਆਗ ੂ ਮੁਹੰਮਦ ਮੋਸਾਦਿਕ ਦ ੇ ਪਿੱਛ ੇ ਇਕੱਠ ੇ ਹ ੋ ਗਏ । ਮੋਸਾਦਿਕ ਦ ਾ ਘਰਾਣਾ, ਪਹਿਲਵ ੀ ਪਰਿਵਾਰ ਦ ੇ ਸੱਤ ਾ ਵਿੱਚ ਆਉਣ ਤੋ ਂ ਲਗਭਗ ਦ ੋ ਸ ੌ ਸਾਲ ਪਹਿਲਾ ਂ ਤੋ ਂ ਈਰਾਨ ‘ ਤ ੇ ਰਾਜ ਕਰਦ ਾ ਆ ਰਿਹ ਾ ਸੀ।

ਮਾਰਕ ਬਾਊਡੇਨ ਆਪਣ ੀ ਕਿਤਾਬ ‘ ਗੈਸਟ ਆਫ ਼ ਦ ਾ ਅਯਾਤੁੱਲ ਾ ‘ ਵਿੱਚ ਲਿਖਦ ੇ ਹਨ,” ਮੋਸਾਦਿਕ ਨ ੇ ਸੱਤ ਾ ਵਿੱਚ ਆਉਂਦਿਆ ਂ ਹ ੀ ਉਹ ਕੰਮ ਕੀਤ ਾ ਜਿਸ ਨੂ ੰ ਕਰਨ ਦ ੀ ਹਿੰਮਤ ਸ਼ਾਹ ਕਦ ੇ ਨਹੀ ਂ ਕਰ ਸਕ ੇ ਸਨ । ਉਨ੍ਹਾ ਂ ਨ ੇ ਪੂਰ ੀ ਤੇਲ ਸਨਅਤ ਦ ਾ ਕੌਮੀਕਰਨ ਕਰ ਦਿੱਤਾ । ਇਸ ਕਦਮ ਦ ੀ ਉਨ੍ਹਾ ਂ ਦ ੇ ਦੇਸ ਦ ੇ ਅੰਦਰ ਬਹੁਤ ਸ਼ਲਾਘ ਾ ਹੋਈ ।”

ਟਾਈਮ ਰਸਾਲ ੇ ਨ ੇ ਮੋਸਾਦਿਕ ਨੂ ੰ ‘ ਮੈਨ ਆਫ ਼ ਦ ਾ ਈਅਰ’ ( ਸਾਲ ਦ ੀ ਹਸਤੀ ) ਐਲਾਨਿਆ।

ਸੰਯੁਕਤ ਰਾਸ਼ਟਰ ਵਿੱਚ ਦਿੱਤ ੇ ਭਾਸ਼ਣ ਵਿੱਚ ਮੋਸਾਦਿਕ ਨ ੇ ਕਿਹ ਾ ਕ ਿ ‘ ਈਰਾਨ ਦ ੇ ਤੇਲ ਸਰੋਤ, ਉਸਦ ੀ ਮਿੱਟੀ, ਉਸਦੀਆ ਂ ਨਦੀਆ ਂ ਅਤ ੇ ਉਸਦ ੇ ਪਹਾੜਾ ਂ ਵਾਂਗ ਈਰਾਨ ਦ ੇ ਲੋਕਾ ਂ ਦ ੀ ਮਲਕੀਅਤ ਹਨ । ‘

ਮਾਰਕ ਬਾਊਡੇਨ ਨ ੇ ਲਿਖਿਆ,” ਐਂਗਲੋ-ਈਰਾਨ ੀ ਤੇਲ ਕੰਪਨ ੀ ਦ ੇ ਵਿੱਤ ੀ ਹਿੱਤਾ ਂ ਨੂ ੰ ਨੁਕਸਾਨ ਤਾ ਂ ਹ ੋ ਹ ੀ ਰਿਹ ਾ ਸੀ, ਇਸ ਤੋ ਂ ਇਲਾਵ ਾ ਅਮਰੀਕ ਾ ਨੂ ੰ ਡਰ ਸ ੀ ਕ ਿ ਮੋਸਾਦਿਕ ਸਮਾਜਵਾਦ ੀ ਝੁਕਾਅ ਕਾਰਨ ਸੋਵੀਅਤ ਪ੍ਰਭਾਵ ਵਿੱਚ ਚਲ ੇ ਜਾਣਗੇ । ਉਨ੍ਹਾ ਂ ਵਿਰੁੱਧ ਬਗ਼ਾਵਤ ਨੂ ੰ ਹੱਲਾਸ਼ੇਰ ੀ ਦਿੱਤ ੀ ਗਈ ਜਿਸਦ ੇ ਪਿੱਛ ੇ ਅਮਰੀਕ ਾ ਦ ੇ ਰਾਸ਼ਟਰਪਤ ੀ ਆਈਜ਼ਨਹਾਵਰ ਅਤ ੇ ਬ੍ਰਿਟੇਨ ਦ ੇ ਤਤਕਾਲ ੀ ਪ੍ਰਧਾਨ ਮੰਤਰ ੀ ਵਿੰਸਟਨ ਚਰਚਿਲ ਸਨ ।”

ਸ਼ਾਹ ਦ ੀ ਤੇਹਰਾਨ ਵਾਪਸੀ

ਸ਼ਾਹ ਦੇ ਸ਼ਾਸਨ ਦੌਰਾਨ ਅਮੀਰੀ-ਗਰੀਬੀ ਦਾ ਪਾੜਾ ਵਧਦਾ ਚਲਿਆ ਗਿਆ

ਤਸਵੀਰ ਸਰੋਤ, Getty Images

ਸੀਆਈਏ ਦ ੇ ਏਜੰਟ ਰੂਜ਼ਵੈਲਟ ਨ ੇ ਮੋਸਾਦਿਕ ਦ ੇ ਖਿਲਾਫ ਈਰਾਨ ਦ ੀ ਪ੍ਰੈੱਸ ਵਿੱਚ ਗਲਤ ਖਬਰਾ ਂ ਛਪਵਾਈਆ ਂ ਅਤ ੇ ਸੜਕਾ ਂ ‘ ਤ ੇ ਮੁਜ਼ਾਹਰ ੇ ਕਰਵਾਏ ਗਏ।

ਰੂਜ਼ਵੈਲਟ ਦ ੀ ਸ਼ਹ ਿ ‘ ਤ ੇ ਫੌਜ ੀ ਅਧਿਕਾਰੀਆ ਂ ਨ ੇ ਦੇਸ ਧ੍ਰੋਹ ਦ ੇ ਝੂਠ ੇ ਇਲਜ਼ਾਮਾ ਂ ਹੇਠ ਮੋਸਾਦਿਕ ਨੂ ੰ ਗ੍ਰਿਫਤਾਰ ਕਰ ਲਿਆ।

ਤਿੰਨ ਸਾਲ ਜੇਲ੍ਹ ਵਿੱਚ ਰੱਖਣ ਤੋ ਂ ਬਾਅਦ ਉਨ੍ਹਾ ਂ ਨੂ ੰ ਉਨ੍ਹਾ ਂ ਦ ੇ ਘਰ ਵਿੱਚ ਨਜ਼ਰਬੰਦ ਕਰ ਦਿੱਤ ਾ ਗਿਆ, ਜਿੱਥ ੇ 1967 ਵਿੱਚ ਉਨ੍ਹਾ ਂ ਦ ੀ ਮੌਤ ਹ ੋ ਗਈ।

ਫੌਜ ਦ ੇ ਵਿਦਰੋਹ ਦੌਰਾਨ ਸ਼ਾਹ ਆਪਣ ੀ ਪਤਨ ੀ ਨਾਲ ਭੱਜ ਕ ੇ ਰੋਮ ਚਲ ੇ ਗਏ । ਜਦੋ ਂ ਸਭ ਕੁਝ ਆਮ ਹ ੋ ਗਿਆ ਤਾ ਂ ਸ਼ਾਹ ਨ ੇ ਵਾਪਸ ਆ ਕ ੇ ਦੁਬਾਰ ਾ ਰਾਜਗੱਦ ੀ ਸੰਭਾਲ ਲਈ।

ਅਮਰੀਕ ਾ ਨ ੇ ਸ਼ਾਹ ਦ ਾ ਪੂਰ ਾ ਸਾਥ ਦਿੱਤਾ । ਉਸਦ ਾ ਤਰਕ ਸ ੀ ਕ ਿ ਕਮਿਊਨਿਸਟਾ ਂ ਨੂ ੰ ਰੋਕਣ ਅਤ ੇ ਤੇਲ ਦ ੀ ਨਿਰੰਤਰ ਸਪਲਾਈ ਲਈ ਉਸਦ ਾ ਅਜਿਹ ਾ ਕਰਨ ਾ ਜ਼ਰੂਰ ੀ ਸੀ।

ਸ਼ਾਹ ਨ ੇ ਆਪਣ ੇ ਵਤਨ ਵਾਸੀਆ ਂ ਨੂ ੰ ਵਾਅਦ ਾ ਕੀਤ ਾ ਕ ਿ ਉਹ ਆਪਣ ੇ ਜੀਵਨ ਕਾਲ ਵਿੱਚ ਈਰਾਨ ਨੂ ੰ ਵਿੱਤ ੀ ਅਤ ੇ ਸੱਭਿਆਚਾਰਕ ਪੱਖੋ ਂ ਪੱਛਮ ੀ ਦੇਸਾ ਂ ਦ ੇ ਬਰਾਬਰ ਬਣ ਾ ਦੇਣਗੇ।

‘ ਅਮਰੀਕ ਾ ਦ ੀ ਕਠਪੁਤਲ ੀ ‘

ਸਟੀਫਨ ਕਿਨਜ਼ਰ ਦੀ ਕਿਤਾਬ 'ਆਲ ਦਾ ਸ਼ਾਹਜ਼ ਮੈਨ'।

ਤਸਵੀਰ ਸਰੋਤ, ECHO

ਸ਼ਾਹ ਨ ੇ ਕਾਫ ੀ ਹੱਦ ਤੱਕ ਆਪਣ ਾ ਇਹ ਵਾਅਦ ਾ ਵਫ਼ ਾ ਵ ੀ ਕੀਤਾ।

ਸਟੀਫਨ ਕਿਨਜ਼ਰ ਨ ੇ ਆਪਣ ੀ ਕਿਤਾਬ ‘ ਆਲ ਦ ਾ ਸ਼ਾਹਜ ਼ ਮੈਨ ‘ ਵਿੱਚ ਲਿਖਿਆ ਹੈ,” ਸ਼ਾਹ ਦ ੇ ਰਾਜ ਵਿੱਚ ਈਰਾਨ ਵਿੱਚ ਖੁਸ਼ਹਾਲ ੀ ਆਈ, ਔਰਤਾ ਂ ਦ ਾ ਸਸ਼ਕਤੀਕਰਨ ਹੋਇਆ ਅਤ ੇ ਉਹ ਆਪਣ ੇ ਦੇਸ ਨੂ ੰ ਕੁਰਾਨ ਦ ੀ ਸਿੱਖਿਆ ਤੋ ਂ ਦੂਰ ਲ ੈ ਗਏ । ਅਮਰੀਕ ੀ ਮਦਦ ਨਾਲ ਉਹ ਖੁੱਲ੍ਹੇਆਮ ਇੱਕ ਹੰਕਾਰ ੀ ਸਮਰਾਟ ਬਣ ਗਏ । ਉਨ੍ਹਾ ਂ ਨੂ ੰ ਆਪਣ ੇ ਵਿਰੋਧੀਆ ਂ ਨੂ ੰ ਕੁਚਲਣ ‘ ਤ ੇ ਮਾਣ ਹੋਣ ਲੱਗਾ । ਉਨ੍ਹਾ ਂ ਨ ੇ ਉਸ ਫੌਜ ਦ ੀ ਅਗਵਾਈ ਕੀਤ ੀ ਜ ੋ ਗਿਣਤ ੀ ਅਤ ੇ ਆਧੁਨਿਕਤ ਾ ਵਿੱਚ ਇਜ਼ਰਾਈਲ ਨਾਲ ਟੱਕਰ ਲ ੈ ਸਕਦ ੀ ਸੀ ।”

ਕਿਨਜ਼ਰ ਲਿਖਦ ੇ ਹਨ,” ਪਰ ਦੂਜ ੇ ਪਾਸੇ, ਸ਼ਾਹ ਨ ੇ ਖਰਬਾ ਂ ਡਾਲਰ ਬੇਮਕਸਦ ਆਰਥਿਕ ਯੋਜਨਾਵਾ ਂ ਵਿੱਚ ਬਰਬਾਦ ਕੀਤੇ । ਸਿੱਟ ੇ ਵਜੋ ਂ ਈਰਾਨ ਦ ੀ ਜ਼ਿਆਦਾਤਰ ਜਨਤ ਾ ਗਰੀਬ ਹ ੀ ਰਹੀ । 1970 ਦ ਾ ਦਹਾਕ ਾ ਆਉਂਦੇ-ਆਉਂਦ ੇ ਈਰਾਨ ਦ ੇ 40 % ਲੋਕ ਕੁਪੋਸ਼ਣ ਦ ੇ ਸ਼ਿਕਾਰ ਹ ੋ ਗਏ ।”

ਤੇਲ ਤੋ ਂ ਮਿਲਿਆ ਪੈਸ ਾ ਸ਼ਹਿਰਾ ਂ ਵਿੱਚ ਰਹਿਣ ਵਾਲ ੇ ਪੜ੍ਹੇ-ਲਿਖੇ, ਪੱਛਮ ੀ ਦੇਸਾ ਂ ਦ ੇ ਰੰਗ ਵਿੱਚ ਰੰਗ ੇ ਲੋਕਾ ਂ ਨੂ ੰ ਪਸੰਦ ਆਇਆ, ਪਰ ਅਮੀਰ ਵਰਗ ਅਤ ੇ ਗਰੀਬ ਈਰਾਨੀਆ ਂ ਵਿਚਕਾਰ ਆਰਥਿਕ ਦੂਰ ੀ ਵਧਦ ੀ ਚਲ ੀ ਗਈ।

ਆਪਣੇ ਸ਼ਾਸਨ ਦਾ 20ਵਾਂ ਸਾਲ ਆਉਂਦੇ-ਆਉਂਦੇ ਆਪਣੇ ਲੋਕਾਂ ਵਿੱਚ ਸ਼ਾਹ ਦੀ ਲੋਕਪ੍ਰਿਯਤਾ ਘਟਣ ਲੱਗੀ ਅਤੇ ਉਨ੍ਹਾਂ ਨੂੰ ‘ ਅਮਰੀਕ ਾ ਦ ੀ ਕਠਪੁਤਲ ੀ ‘ ਕਿਹਾ ਜਾਣ ਲੱਗਾ।

ਈਰਾਨ ੀ ਲੋਕ ਹੋਏ ਸ਼ਾਹ ਦ ੇ ਖਿਲਾਫ

ਸ਼ਾਹ ਦੇ ਇਰਾਨ ਛੱਡਣ ਤੋਂ ਬਾਅਦ ਦੇਸ ਇਸਲਾਮੀ ਗਣਰਾਜ ਵੱਲ ਵਧ ਗਿਆ ਸੀ।

ਤਸਵੀਰ ਸਰੋਤ, Getty Images

1970 ਦ ੇ ਦਹਾਕ ੇ ਦ ੇ ਅੱਧ ਵਿੱਚ ਸ਼ਾਹ ਦ ੇ ਖਿਲਾਫ ਸੜਕਾ ਂ ‘ ਤ ੇ ਮੁਜ਼ਾਹਰਿਆ ਂ ਦ ਾ ਜ ੋ ਦੌਰ ਸ਼ੁਰ ੂ ਹੋਇਆ, ਉਹ ਰੁਕਿਆ ਹ ੀ ਨਹੀਂ।

1978 ਆਉਂਦੇ-ਆਉਂਦ ੇ ਸ਼ਾਹ ਦ ੀ ਗੱਦ ੀ ਡੋਲਣ ਲੱਗ ੀ ਸੀ । ਫਿਰ ਵ ੀ ਬਾਹਰ ੀ ਦੁਨੀਆ ਨੂ ੰ ਲਗਦ ਾ ਸ ੀ ਕ ਿ ਸ਼ਾਹ ਇਸ ਸੰਕਟ ਨੂ ੰ ਝੱਲ ਜਾਣਗੇ, ਪਰ 1979 ਦ ੀ ਇਸਲਾਮ ੀ ਕ੍ਰਾਂਤ ੀ ਨ ੇ ਧਾਰਮਿਕ ਤੌਰ ‘ ਤ ੇ ਸੰਗਠਿਤ ਸ਼ਕਤੀਆ ਂ ਨੂ ੰ ਸੱਤ ਾ ਵਿੱਚ ਪਹੁੰਚ ਾ ਦਿੱਤਾ।

ਮਾਰਕ ਬਾਊਡੇਨ ਲਿਖਦ ੇ ਹਨ,” ਬਾਹਰ ੀ ਦੁਨੀਆ ਨੂ ੰ ਇਹ ਅਹਿਸਾਸ ਨਹੀ ਂ ਹੋਇਆ ਕ ਿ ਈਰਾਨ ਵਿੱਚ ਰਵਾਇਤ ੀ ਇਸਲਾਮ ਫਿਰ ਤੋ ਂ ਸਿਰ ਚੁੱਕ ਰਿਹ ਾ ਹ ੈ ਅਤ ੇ ਉਹ ਆਧੁਨਿਕ, ਧਰਮ ਨਿਰਪੱਖ ਕਦਰਾਂ-ਕੀਮਤਾ ਂ ਵਿਰੁੱਧ ਬਗਾਵਤ ਕਰਨ ਲਈ ਤਿਆਰ ਹ ੋ ਰਿਹ ਾ ਹੈ । ਕਾਲਜ ਕੈਂਪਸਾ ਂ ਅਤ ੇ ਇੱਥੋ ਂ ਤੱਕ ਕ ਿ ਸ਼ਾਹ ਦ ੀ ਫੌਜ ੀ ਅਫਸਰਸ਼ਾਹ ੀ ਵਿੱਚ ਵ ੀ ਬਦਲਾਅ ਲਈ ਹਮਾਇਤ ਵਧਣ ਲੱਗ ੀ ਸੀ, ਪਰ ਮੌਲਵੀਆ ਂ ਅਤ ੇ ਸਮਾਜ ਦ ੇ ਦੂਜ ੇ ਵਰਗਾ ਂ ਵਿੱਚ ਇਸ ਗੱਲ ‘ ਤ ੇ ਸਹਿਮਤ ੀ ਨਹੀ ਂ ਬਣ ਰਹ ੀ ਸ ੀ ਕ ਿ ਅੱਗ ੇ ਕ ੀ ਕੀਤ ਾ ਜਾਵੇ ।”

ਜਦੋ ਂ 16 ਜਨਵਰ ੀ ਨੂ ੰ ਸ਼ਾਹ ਨ ੇ ਮਿਸਰ ਜਾਣ ਦ ਾ ਫੈਸਲ ਾ ਕੀਤ ਾ ਤਾ ਂ ਕਿਸ ੇ ਨ ੇ ਵ ੀ ਉਨ੍ਹਾ ਂ ਲਈ ਹੰਝ ੂ ਨਹੀ ਂ ਵਹਾਏ।

ਅਯਾਤੁੱਲ ਾ ਖ਼ੁਮੈਨ ੀ ਪੈਰਿਸ ਤੋ ਂ ਤੇਹਰਾਨ ਪਹੁੰਚ ੇ

ਤੇਹਰਾਨ ਜਾਣ ਵਾਲੇ ਜਹਾਜ਼ 'ਤੇ ਅਯਾਤੁੱਲਾ ਖ਼ੁਮੈਨੀ।

ਤਸਵੀਰ ਸਰੋਤ, Getty Images

ਸ਼ਾਹ ਦ ੇ ਈਰਾਨ ਛੱਡਦ ੇ ਹ ੀ ਫਰਾਂਸ ਵਿੱਚ ਜਲਾਵਤਨ ੀ ਜੀਵਨ ਕੱਟ ਰਹ ੇ ਧਾਰਮਿਕ ਆਗ ੂ ਅਯਾਤੁੱਲ ਾ ਖ਼ੁਮੈਨ ੀ ਨ ੇ ਵਾਪਸ ਆਪਣ ੇ ਦੇਸ ਮੁੜਨ ਦ ਾ ਫੈਸਲ ਾ ਕੀਤਾ।

ਪਹਿਲ ੀ ਫਰਵਰੀ, 1979 ਨੂ ੰ ਰਾਤ ਇੱਕ ਵਜ ੇ ਇੱਕ ਬੋਇੰਗ 747 ਜਹਾਜ ਼ ਨ ੇ ਖ਼ਾਸ ਚਾਰਟਰ ਜਹਾਜ ਼ ਵਜੋ ਂ ਤੇਹਰਾਨ ਲਈ ਉਡਾਣ ਭਰੀ । ਉਸ ਵਿੱਚ ਸਵਾਰ ਸਨ ਸ਼ਾਹ ਦ ੇ ਕੱਟੜ ਵਿਰੋਧ ੀ ਅਤ ੇ 16 ਸਾਲਾ ਂ ਤੋ ਂ ਜਲਾਵਤਨ ੀ ਵਿੱਚ ਰਹ ਿ ਰਹ ੇ ਅਯਾਤੁੱਲ ਾ ਰੂਹੁੱਲ ਾ ਖ਼ੁਮੈਨੀ।

ਜਹਾਜ ਼ ਵਿੱਚ ਸਵਾਰ 168 ਯਾਤਰੀਆ ਂ ਵਿੱਚੋ ਂ ਇੱਕ ਸਨ ਬੀਬੀਸ ੀ ਪੱਤਰਕਾਰ ਜੌਨ ਸਿੰਪਸਨ । ਉਨ੍ਹਾ ਂ ਨ ੇ ਆਪਣ ੀ ਸਵੈ-ਜੀਵਨ ੀ ‘ ਨਿਊਜ ਼ ਫਰਾਮ ਨ ੋ ਮੈਨਜ ਼ ਲੈਂਡ ‘ ਵਿੱਚ ਲਿਖਿਆ,” ਖ਼ੁਮੈਨ ੀ ਦ ੇ ਨਾਲ ਤੇਹਰਾਨ ਜਾਣ ਾ ਇੱਕ ਡਰਾਉਣ ਾ ਅਨੁਭਵ ਸੀ । ਸਾਡ ੇ ਨਾਲ ਚੱਲ ਰਹ ੇ ਯਾਤਰੀਆ ਂ ਨੂ ੰ ਪੂਰ ਾ ਭਰੋਸ ਾ ਸ ੀ ਕ ਿ ਇਰਾਨ ਦ ੀ ਹਵਾਈ ਫੌਜ ਸਾਡ ੇ ਜਹਾਜ ਼ ਨੂ ੰ ਸੁੱਟ ਦੇਵੇਗੀ । ਫਲਾਈਟ ਦੌਰਾਨ ਅਸੀ ਂ ਕੁਝ ਮਿੰਟਾ ਂ ਲਈ ਖ਼ੁਮੈਨ ੀ ਨਾਲ ਗੱਲ ਕੀਤ ੀ ਸੀ । ਉਹ ਬਹੁਤ ਜ਼ਿਆਦ ਾ ਬੋਲਣ ਵਾਲ ੇ ਵਿਅਕਤ ੀ ਨਹੀ ਂ ਸਨ । ਜਦੋ ਂ ਮੈ ਂ ਉਨ੍ਹਾ ਂ ਨੂ ੰ ਕੋਈ ਸਵਾਲ ਪੁੱਛਦ ਾ ਤਾ ਂ ਉਹ ਜਹਾਜ ਼ ਦ ੀ ਖਿੜਕ ੀ ਤੋ ਂ ਬਾਹਰ ਦੇਖਣ ਲੱਗ ਪੈਂਦੇ ।”

ਅਮਰੀਕ ਾ ਅਤ ੇ ਇਜ਼ਰਾਈਲ ਨਾਲ ਦੁਸ਼ਮਣੀ

ਇਰਾਨ ਪਰਤ ਕੇ ਖ਼ੁਮੈਨੀ ਨੇ ਇਸਲਾਮੀ ਨਿਯਮਾਂ ਅਨੁਸਾਰ ਸ਼ਾਸਨ ਕੀਤਾ ਅਤੇ ਸਰਬਉੱਚ ਆਗੂ ਬਣ ਗਏ

ਤਸਵੀਰ ਸਰੋਤ, Getty Images

ਜਦੋ ਂ ਖ਼ੁਮੈਨ ੀ ਤੇਹਰਾਨ ਪਹੁੰਚ ੇ ਤਾ ਂ ਲੱਖਾ ਂ ਲੋਕ ਉਨ੍ਹਾ ਂ ਦ ਾ ਸਵਾਗਤ ਕਰਨ ਲਈ ਹਵਾਈ ਅੱਡ ੇ ‘ ਤ ੇ ਮੌਜੂਦ ਸਨ । ਈਰਾਨ ਰਾਜਸ਼ਾਹ ੀ ਦ ੀ ਥਾ ਂ ਹੁਣ ਇਸਲਾਮ ੀ ਗਣਰਾਜ ਬਣ ਚੁੱਕ ਾ ਸੀ।

ਖ਼ੁਮੈਨ ੀ ਨੂ ੰ ਸੁਪਰੀਮ ਲੀਡਰ ਦ ਾ ਅਹੁਦ ਾ ਦਿੱਤ ਾ ਗਿਆ ਅਤ ੇ ਉਨ੍ਹਾ ਂ ਨ ੇ ਇਸਲਾਮ ੀ ਨਿਯਮਾ ਂ ਅਨੁਸਾਰ ਈਰਾਨ ‘ ਤ ੇ ਸ਼ਾਸਨ ਕਰਨ ਾ ਸ਼ੁਰ ੂ ਕਰ ਦਿੱਤਾ।

ਖ਼ੁਮੈਨ ੀ ਨ ੇ ਅਮਰੀਕ ਾ ਦ ੀ ‘ ਵੱਡ ਾ ਸ਼ੈਤਾਨ ‘ ਕਹ ਿ ਕ ੇ ਨਿੰਦ ਾ ਕੀਤ ੀ ਅਤ ੇ ਇਜ਼ਰਾਈਲ ਨੂ ੰ ਉਨ੍ਹਾ ਂ ਨ ੇ ਫਲਸਤੀਨ ੀ ਜ਼ਮੀਨ ‘ ਤ ੇ ਗੈਰ-ਕਾਨੂੰਨ ੀ ਕਬਜ਼ ਾ ਕਰਨ ਵਾਲ ਾ ਕਹ ਿ ਕ ੇ ਸੰਬੋਧਿਤ ਕੀਤਾ।

ਖ਼ੁਮੈਨ ੀ ਦ ੇ ਸਰਬੁੱਚ ਆਗ ੂ ਵਜੋ ਂ ਅਹੁਦ ਾ ਸੰਭਾਲਣ ਦ ੇ ਕੁਝ ਦਿਨਾ ਂ ਦ ੇ ਅੰਦਰ ਹ ੀ ਉਨ੍ਹਾ ਂ ਦ ੇ ਵਿਦਿਆਰਥ ੀ ਹਮਾਇਤੀਆ ਂ ਨ ੇ ਤੇਹਰਾਨ ਵਿੱਚ ਅਮਰੀਕ ੀ ਦੂਤਾਵਾਸ ‘ ਤ ੇ ਕਬਜ਼ ਾ ਕਰ ਲਿਆ ਅਤ ੇ 66 ਅਮਰੀਕੀਆ ਂ ਨੂ ੰ ਬੰਧਕ ਬਣ ਾ ਲਿਆ।

ਉਨ੍ਹਾ ਂ ਦ ੀ ਮੰਗ ਸ ੀ ਕ ਿ ਅਮਰੀਕ ਾ ਵਿੱਚ ਕੈਂਸਰ ਦ ਾ ਇਲਾਜ ਕਰਵ ਾ ਰਹ ੇ ਸ਼ਾਹ ਨੂ ੰ ਅਮਰੀਕ ਾ ਵਾਪਸ ਈਰਾਨ ਭੇਜ ੇ ਤਾ ਂ ਜ ੋ ਉਨ੍ਹਾ ਂ ਨੂ ੰ ਉਨ੍ਹਾ ਂ ਦ ੇ ‘ ਗੁਨਾਹਾ ਂ ਦ ੀ ਸਜ਼ ਾ ‘ ਮਿਲ ਸਕੇ।

ਅਮਰੀਕ ਾ ਅਤ ੇ ਇਜ਼ਰਾਈਲ ਨਾਲ ਦੁਸ਼ਮਣੀ ਈਰਾਨੀ ਵਿਦੇਸ਼ ਨੀਤੀ ਦਾ ਇੱਕ ਅਹਿਮ ਹਿੱਸਾ ਬਣ ਗਈ।

ਸਾਲ 1979 ਦ ੀ ਇਸਲਾਮ ੀ ਕ੍ਰਾਂਤ ੀ ਨੂ ੰ ਅਜ ੇ ਬਹੁਤ ਾ ਸਮਾ ਂ ਨਹੀ ਂ ਸ ੀ ਬੀਤਿਆ ਕ ਿ ਸੱਦਾਮ ਹੁਸੈਨ ਦ ੀ ਅਗਵਾਈ ਵਾਲ ੇ ਇਰਾਕ ਨ ੇ ਈਰਾਨ ‘ ਤ ੇ ਹਮਲ ਾ ਕਰ ਦਿੱਤਾ।

ਇਹ ਜੰਗ ਕਰੀਬ ਨੌ ਂ ਸਾਲਾ ਂ ਤੱਕ ਚੱਲੀ । ਕੁਝ ਹ ੀ ਸਮੇ ਂ ਵਿੱਚ ਲੋਕਾ ਂ ਦ ਾ ਖ਼ੁਮੈਨ ੀ ਤੋ ਂ ਮੋਹ ਭੰਗ ਹੋਣ ਲੱਗਾ।

ਕਾਨ ਕਫਲਿਨ ਨ ੇ ਆਪਣ ੀ ਕਿਤਾਬ ‘ ਖ਼ੁਮੈਨੀਜ ਼ ਗੋਸਟ ‘ ਵਿੱਚ ਇੱਕ ਲੋਕਤੰਤਰ ਪੱਖ ੀ ਕਾਰਕੁਨ ਦ ੇ ਹਵਾਲ ੇ ਨਾਲ ਦੱਸਿਆ,” ਮੈ ਂ ਸਮਝਿਆ ਸ ੀ ਕ ਿ ਖ਼ੁਮੈਨ ੀ ਈਰਾਨ ਵਿੱਚ ਲੋਕਤੰਤਰ ਲਿਆਉਣਗੇ । ਪਰ ਹੁਣ ਸਾਨੂ ੰ ਮਹਿਸੂਸ ਹੋਇਆ ਹ ੈ ਕ ਿ ਅਸੀ ਂ ਇੱਕ ਤਾਨਾਸ਼ਾਹ ਨੂ ੰ ਬਦਲ ਕ ੇ ਦੂਜ ਾ ਤਾਨਾਸ਼ਾਹ ਲੈਆਂਦ ਾ ਹੈ ।”

ਸਲਮਾਨ ਰਸ਼ਦ ੀ ਦ ੇ ਖਿਲਾਫ ਫਤਵਾ

ਸੈਟੇਨਿਕ ਵਰਸਿਜ਼ ਦੇ ਲੇਖਕ ਸਲਮਾਨ ਰਸ਼ਦੀ।

ਤਸਵੀਰ ਸਰੋਤ, Getty Images

ਜਦੋ ਂ 1989 ਵਿੱਚ ਭਾਰਤ ੀ ਮੂਲ ਦ ੇ ਲੇਖਕ ਸਲਮਾਨ ਰਸ਼ਦ ੀ ਨ ੇ ‘ ਸੈਟੇਨਿਕ ਵਰਸਿਜ ਼ ‘ ਕਿਤਾਬ ਲਿਖ ੀ ਤਾ ਂ ਦੁਨੀਆ ਭਰ ਦ ੇ ਮੁਸਲਮਾਨਾ ਂ ਨ ੇ ਇਸਦ ਾ ਸਖ਼ਤ ਵਿਰੋਧ ਕੀਤਾ।

14 ਫਰਵਰੀ, 1989 ਨੂ ੰ ਅਯਾਤੁੱਲ ਾ ਖ਼ੁਮੈਨ ੀ ਨ ੇ ਫਤਵ ਾ ਜਾਰ ੀ ਕੀਤ ਾ ਕ ਿ ‘ ਇਹ ਕਿਤਾਬ ਇਸਲਾਮ, ਪੈਗੰਬਰ ਮੁਹੰਮਦ ਅਤ ੇ ਕੁਰਾਨ ਦ ੇ ਖਿਲਾਫ ਹੈ । ਇਸ ਕਿਤਾਬ ਨਾਲ ਜੁੜ ੇ ਹਰ ਵਿਅਕਤ ੀ ਨੂ ੰ ਮੈ ਂ ਮੌਤ ਦ ੀ ਸਜ਼ ਾ ਸੁਣਾਉਂਦ ਾ ਹਾਂ । ਮੈ ਂ ਦੁਨੀਆ ਭਰ ਦ ੇ ਮੁਸਲਮਾਨਾ ਂ ਨੂ ੰ ਅਪੀਲ ਕਰਦ ਾ ਹਾ ਂ ਕ ਿ ਉਹ ਜਿੱਥ ੇ ਕਿਤ ੇ ਵ ੀ ਇਨ੍ਹਾ ਂ ਲੋਕਾ ਂ ਨੂ ੰ ਦੇਖਣ, ਉਨ੍ਹਾ ਂ ਨੂ ੰ ਮੌਤ ਦ ੇ ਘਾਟ ਉਤਾਰ ਦੇਣ । ‘

ਈਰਾਨ ਦ ੀ ਇੱਕ ਸੰਸਥ ਾ ਨ ੇ ਸਲਮਾਨ ਰਸ਼ਦ ੀ ਦ ੇ ਸਿਰ ‘ ਤ ੇ 2 ਕਰੋੜ 60 ਲੱਖ ਡਾਲਰ ਦ ੇ ਇਨਾਮ ਦ ਾ ਐਲਾਨ ਕੀਤਾ । ਹਿੰਸਕ ਭੀੜ ਨ ੇ ਬ੍ਰਿਟੇਨ, ਇਟਲ ੀ ਅਤ ੇ ਅਮਰੀਕ ਾ ਵਿੱਚ ਉਨ੍ਹਾ ਂ ਸਾਰੀਆ ਂ ਕਿਤਾਬਾ ਂ ਦੀਆ ਂ ਦੁਕਾਨਾ ਂ ਨੂ ੰ ਨਿਸ਼ਾਨ ਾ ਬਣਾਇਆ ਜ ੋ ‘ ਸੈਟੇਨਿਕ ਵਰਸਿਜ ਼ ‘ ਵੇਚ ਰਹੀਆ ਂ ਸਨ । ਇਸ ਤੋ ਂ ਬਾਅਦ ਕਈ ਯੂਰਪ ੀ ਦੇਸਾ ਂ ਨ ੇ ਤੇਹਰਾਨ ਤੋ ਂ ਆਪਣ ੇ ਰਾਜਦੂਤ ਵਾਪਸ ਸੱਦ ਲਏ।

ਖ਼ਾਮੇਨਈ ਬਣ ੇ ਖ਼ੁਮੈਨ ੀ ਦ ੇ ਉੱਤਰਾਧਿਕਾਰੀ

ਖ਼ੁਮੈਨੀ ਤੋਂ ਬਾਅਦ ਅਲੀ ਖ਼ਾਮੇਨਈ ਇਰਾਨ ਦੇ ਸਰਬਉੱਚ ਆਗੂ ਬਣੇ ਸਨ।

ਤਸਵੀਰ ਸਰੋਤ, Getty Images

ਜਿਵੇਂ-ਜਿਵੇ ਂ ਖ਼ੁਮੈਨ ੀ ਦ ੀ ਉਮਰ ਵਧੀ, ਉਨ੍ਹਾ ਂ ਦ ੇ ਉੱਤਰਾਧਿਕਾਰ ੀ ਦ ੇ ਨਾਮ ‘ ਤ ੇ ਵਿਚਾਰ ਹੋਣ ਲੱਗਿਆ । ਖ਼ੁਮੈਨ ੀ ਨ ੇ ਇਸਦ ੇ ਲਈ ਇਸਲਾਮ ੀ ਕ੍ਰਾਂਤ ੀ ਦ ੇ ਇੱਕ ਵੱਡ ੇ ਹਮਾਇਤ ੀ ਅਤ ੇ ਆਪਣ ੇ ਪੈਰੋਕਾਰ ਅਯਾਤੁੱਲ ਾ ਹੁਸੈਨ ਅਲ ੀ ਮੋਂਤਜ਼ਰ ੀ ਨੂ ੰ ਚੁਣਿਆ।

ਹਾਲਾਂਕ ਿ ਖ਼ੁਮੈਨ ੀ ਉਨ੍ਹਾ ਂ ਦ ੇ ਧਾਰਮਿਕ ਗਿਆਨ ਬਾਰ ੇ ਕੋਈ ਸ਼ੱਕ ਨਹੀ ਂ ਸੀਨ, ਪਰ ਮੁਲਕਦ ੇ ਸਰਪ੍ਰਸਤ ਵਜੋ ਂ ਉਨ੍ਹਾ ਂ ਦ ੀ ਯੋਗਤ ਾ ‘ ਤ ੇ ਸ਼ੱਕ ਹੋਣ ਲੱਗਾ।

ਕਾਨ ਕਫਲਿਨ ਲਿਖਦ ੇ ਹਨ,” ਮਾਰਚ, 1989 ਵਿੱਚ ਖ਼ੁਮੈਨ ੀ ਨ ੇ ਮੋਂਤਜ਼ਰ ੀ ਨੂ ੰ ਲੰਬ ੀ ਕਈ ਪੰਨਿਆ ਂ ਦ ੀ ਚਿੱਠ ੀ ਲਿਖ ੀ ਜਿਸ ਵਿੱਚ ਉਨ੍ਹਾ ਂ ਨ ੇ ਉਸ ‘ ਤ ੇ ਇਲਜ਼ਾਮ ਲਾਇਆ ਕ ਿ ਉਹ ਇਰਾਨ ਦ ੇ ਲੋਕਾ ਂ ਨੂ ੰ ਉਦਾਰਵਾਦੀਆ ਂ ਦ ੇ ਹੱਥਾ ਂ ਵਿੱਚ ਸੌਂਪ ਰਿਹ ਾ ਹੈ । ਮੋਂਤਜ਼ਰ ੀ ਨ ੇ ਇਸ ਲੰਬ ੀ ਚਿੱਠ ੀ ਦ ਾ ਜਵਾਬ ਪੰਜ ਲਾਈਨਾ ਂ ਵਿੱਚ ਦਿੰਦਿਆ ਂ ਐਲਾਨ ਕੀਤ ਾ ਕ ਿ ਉਹ ਖ਼ੁਮੈਨ ੀ ਦ ੇ ਉੱਤਰਾਧਿਕਾਰ ੀ ਦ ੀ ਦੌੜ ਤੋ ਂ ਬਾਹਰ ਹ ੋ ਰਹ ੇ ਹਨ । ਉਹ ਪਹਿਲਾ ਂ ਵ ੀ ਇਸ ਅਹੁਦ ੇ ਦ ੇ ਚਾਹਵਾਨ ਨਹੀ ਂ ਸਨ । ਇਸ ਤੋ ਂ ਬਾਅਦ ਖ਼ੁਮੈਨ ੀ ਨ ੇ ਆਪਣ ੇ ਉੱਤਰਾਧਿਕਾਰ ੀ ਵਜੋ ਂ ਤਤਕਾਲ ੀ ਰਾਸ਼ਟਰਪਤ ੀ ਅਲ ੀ ਖ਼ਾਮੇਨਈ ਨੂ ੰ ਚੁਣਿਆ ।”

ਈਰਾਨ ਦ ੀ ਧਾਰਮਿਕ ਸੱਤ ਾ ਦ ੇ ਮਾਮਲ ੇ ਵਿੱਚ ਖ਼ਾਮੇਨਈ ਅਹੁਦ ੇ ਵਿੱਚ ਬਹੁਤ ਜੂਨੀਅਰ ਸਨ ਅਤ ੇ ਉਨ੍ਹਾ ਂ ਦ ਾ ਤਜ਼ਰਬ ਾ ਇੰਨ ਾ ਨਹੀ ਂ ਸ ੀ ਕ ਿ ਉਨ੍ਹਾ ਂ ਨੂ ੰ ਚੋਟ ੀ ਦ ੇ ਧਾਰਮਿਕ ਅਹੁਦ ੇ ਦ ੇ ਯੋਗ ਸਮਝਿਆ ਜਾਵੇ।

ਆਪਣ ੀ ਖ਼ਰਾਬ ਸਿਹਤ ਦ ੇ ਮੱਦ ੇ ਨਜ਼ਰ ਖ਼ੁਮੈਨ ੀ ਨ ੇ ਸੰਸਦ ਦ ਾ ਵਿਸ਼ੇਸ ਼ ਇਜਲਾਸ ਸੱਦਿਆ ਅਤ ੇ ਸੰਵਿਧਾਨਕ ਸੋਧ ਰਾਹੀ ਂ ਖ਼ਾਮੇਨਈ ਨੂ ੰ ਖ਼ੁਮੈਨ ੀ ਦ ਾ ਉੱਤਰਾਧਿਕਾਰ ੀ ਬਣਾਉਣ ਦ ਾ ਰਸਤ ਾ ਸਾਫ ਼ ਕਰ ਦਿੱਤਾ । ਲੇਕਿਨ ਇਸ ਤੋ ਂ ਪਹਿਲਾ ਂ ਖ਼ੁਮੈਨ ੀ ਨ ੇ ਪੱਕ ਾ ਕੀਤ ਾ ਕ ਿ ਉਨ੍ਹਾ ਂ ਦ ੀ ਮੌਤ ਤੋ ਂ ਬਾਅਦ ਵ ੀ ਇਰਾਨ ਆਪਣ ਾ ਪ੍ਰਮਾਣ ੂ ਪ੍ਰੋਗਰਾਮ ਜਾਰ ੀ ਰੱਖੇਗ ਾ ਅਤ ੇ ਪੱਛਮ ਪ੍ਰਤ ੀ ਉਸਦ ੀ ਟਕਰਾਅ ਵਾਲ ੀ ਨੀਤ ੀ ਵ ੀ ਜਾਰ ੀ ਰਹੇਗੀ।

9/11 ਤੋ ਂ ਬਾਅਦ ਅਮਰੀਕ ਾ ਨਾਲ ਹਮਦਰਦੀ

11 ਸਤੰਬਰ, 2001 ਨੂੰ ਅਲ-ਕਾਇਦਾ ਨੇ ਵਰਲਡ ਟਰੇਡ ਸੈਂਟਰ 'ਤੇ ਹਮਲਾ ਕੀਤਾ ਸੀ

ਤਸਵੀਰ ਸਰੋਤ, Getty Images

ਖ਼ੁਮੈਨ ੀ ਦ ੀ ਮੌਤ ਤੋ ਂ ਬਾਅਦ ਖ਼ਾਮੇਨਈ ਨ ੇ ਉਨ੍ਹਾ ਂ ਦ ੀ ਜਗ੍ਹ ਾ ਲਈ ਅਤ ੇ ਰਫ਼ਸੰਜਾਨ ੀ ਈਰਾਨ ਦ ੇ ਨਵੇ ਂ ਰਾਸ਼ਟਰਪਤ ੀ ਬਣੇ । ਖ਼ਾਮੇਨਈ ਵੈਸ ੇ ਤਾ ਂ ਅਮਰੀਕ ਾ ਵਿਰੋਧ ੀ ਨੀਤ ੀ ‘ ਤ ੇ ਹ ੀ ਚੱਲ ੇ ਪਰ ਇੱਕ ਸਮਾ ਂ ਅਜਿਹ ਾ ਵ ੀ ਆਇਆ ਜਦੋ ਂ ਉਨ੍ਹਾ ਂ ਨ ੇ ਅਮਰੀਕ ਾ ਦ ਾ ਪੱਖ ਵ ੀ ਲਿਆ।

ਜਦੋ ਂ 11 ਸਤੰਬਰ, 2001 ਨੂ ੰ ਅਲ-ਕਾਇਦ ਾ ਨ ੇ ਵਰਲਡ ਟਰੇਡ ਸੈਂਟਰ ‘ ਤ ੇ ਹਮਲ ਾ ਕੀਤਾ, ਤਾ ਂ ਈਰਾਨ ਨ ੇ ਰਾਸ਼ਟਰਪਤ ੀ ਬੁਸ ਼ ਅਤ ੇ ਅਮਰੀਕ ੀ ਲੋਕਾ ਂ ਨੂ ੰ ਹਮਦਰਦ ੀ ਦ ਾ ਸੰਦੇਸ ਼ ਭੇਜਿਆ।

ਕੇਨੇਥ ਪੋਲਕ ਨ ੇ ਆਪਣ ੀ ਕਿਤਾਬ ‘ ਦ ਾ ਪਰਸ਼ੀਅਨ ਪਜ਼ਲ: ਦ ਾ ਕਨਫਲਿਕਟ ਬਿਟਵੀਨ ਅਮਰੀਕ ਾ ਐਂਡ ਈਰਾਨ ‘ ਵਿੱਚ ਲਿਖਿਆ ਹੈ,” ਇੱਕ ਅਜਿਹ ਾ ਦੇਸ ਜਿਸਨੂ ੰ 90 ਦ ੇ ਦਹਾਕ ੇ ਵਿੱਚ ਪੂਰ ੀ ਦੁਨੀਆ ਤੋ ਂ ਅਲੱਗ-ਥਲੱਗ ਕਰ ਦਿੱਤ ਾ ਗਿਆ ਸੀ, ਉਹ ਆਪਣ ੇ ਸਭ ਤੋ ਂ ਵੱਡ ੇ ਦੁਸ਼ਮਣ ਨੂ ੰ ਜਿਸਨੂ ੰ ਉਹ ਹਮੇਸ਼ ਾ ਇੱਕ ‘ ਸ਼ੈਤਾਨ’ ਦ ਾ ਦਰਜ ਾ ਦਿੰਦ ਾ ਆਇਆ ਸੀ, ਆਪਣ ੀ ਹਮਦਰਦ ੀ ਦਿੰਦ ਾ ਦਿਖਾਈ ਦਿੱਤ ਾ ਸੀ । ਤੇਹਰਾਨ ਵਿੱਚ ਹਜ਼ਾਰਾ ਂ ਲੋਕਾ ਂ ਨ ੇ ਮਾਰ ੇ ਗਏ ਲੋਕਾ ਂ ਲਈ ਮੋਮਬੱਤੀਆ ਂ ਜਗ ਾ ਕ ੇ ਜਲੂਸ ਕੱਢਿਆ ਸੀ । ਅਜਿਹ ਾ ਕਰਨ ਵਾਲ ਾ ਈਰਾਨ ਮੱਧ ਪੂਰਬ ( ਪੱਛਮ ੀ ਏਸ਼ੀਆ ) ਵਿੱਚ ਇਕੱਲ ਾ ਦੇਸ ਸੀ ।”

ਖ਼ਾਤਮ ੀ ਬਣ ੇ ਬਦਲਾਅ ਦ ੇ ਪ੍ਰਤੀਕ

ਇਰਾਨ ਦੇ ਤਤਕਾਲੀ ਰਾਸ਼ਟਰਪਤੀ ਮੁਹੰਮਦ ਖ਼ਾਤਮੀ।

ਤਸਵੀਰ ਸਰੋਤ, Getty Images

ਵਿਸ਼ਲੇਸ਼ਕਾ ਂ ਦ ਾ ਮੰਨਣ ਾ ਹ ੈ ਕ ਿ ਅਜਿਹ ਾ ਮੁਹੰਮਦ ਖ਼ਾਤਮ ੀ ਦ ੇ ਈਰਾਨ ਦ ੇ ਪੰਜਵੇ ਂ ਰਾਸ਼ਟਰਪਤ ੀ ਚੁਣ ੇ ਜਾਣ ਕਾਰਨ ਸੰਭਵ ਹ ੋ ਸਕਿਆ ਸੀ।

ਇਸ ਚੋਣ ਵਿੱਚ ਖ਼ਾਮੇਨਈ ਨ ੇ ਕੱਟੜਪੰਥ ੀ ਆਗ ੂ ਅਲ ੀ ਅਕਬਰ ਨੂਰ ੀ ਦ ੀ ਹਮਾਇਤ ੀ ਕੀਤ ੀ ਸੀ, ਪਰ ਇਸ ਦ ੇ ਬਾਵਜੂਦ ਖ਼ਾਤਮ ੀ ਦ ੀ ਜਿੱਤ ਹੋਈ ਸੀ।

ਕਾਨ ਕਫਲਿਨ ਲਿਖਦ ੇ ਹਨ,” ਇਸਦ ਾ ਕਾਰਨ ਇਹ ਸ ੀ ਕ ਿ ਸਾਲ 1997 ਤੱਕ ਈਰਾਨ ੀ ਲੋਕਾ ਂ ਦ ਾ ਇਸਲਾਮ ੀ ਸਰਕਾਰ ਤੋ ਂ ਮੋਹ ਭੰਗ ਹ ੋ ਚੁੱਕ ਾ ਸੀ । ਈਰਾਨ ਦ ੀ ਵਿਗੜਦ ੀ ਆਰਥਿਕਤ ਾ ਅਤ ੇ ਬਾਹਰ ੀ ਦੁਨੀਆ ਤੋ ਂ ਉਸਦ ੇ ਅਲੱਗ-ਥਲੱਗ ਹੋਣ ਲਈ ਉਹ ਉਸਨੂ ੰ ਜ਼ਿੰਮੇਵਾਰ ਮੰਨਣ ਲੱਗ ੇ ਸਨ । ਮਹਿੰਗਾਈ ਦਰ 40 ਫੀਸਦ ੀ ਤੱਕ ਵਧ ਗਈ ਸੀ ।”

” ਈਰਾਨ ੀ ਮੁਦਰ ਾ ਰਿਆਲ ਦ ੀ ਕੀਮਤ ਅੱਧ ੀ ਰਹ ਿ ਗਈ ਸ ੀ ਅਤ ੇ ਬੇਰੁਜ਼ਗਾਰ ੀ ਦ ੀ ਦਰ 30 ਫੀਸਦ ੀ ਹ ੋ ਗਈ ਸੀ । ਹਾਲਾਂਕ ਿ ਉਦੋ ਂ ਤੱਕ ਖ਼ਾਤਮ ੀ ਈਰਾਨ ਦ ੀ ਰਾਜਨੀਤ ੀ ਵਿੱਚ ਕੋਈ ਵੱਡ ਾ ਨਾਮ ਨਹੀ ਂ ਸਨ, ਪਰ ਜਿਵੇਂ-ਜਿਵੇ ਂ ਚੋਣ ਪ੍ਰਚਾਰ ਨ ੇ ਜ਼ੋਰ ਫੜਿਆ, ਉਨ੍ਹਾ ਂ ਦ ਾ ਨਾਮ ਬਦਲਾਅ ਦ ਾ ਪ੍ਰਤੀਕ ਬਣ ਗਿਆ ।”

ਖ਼ਾਤਮ ੀ ਨ ੇ ਚੋਣ ਜਿੱਤਦਿਆ ਂ ਹ ੀ ਸਭ ਤੋ ਂ ਵੱਡ ੀ ਪਹਿਲ ਸਾਊਦ ੀ ਅਰਬ ਅਤ ੇ ਹੋਰ ਖਾੜ ੀ ਮੁਲਕਾ ਂ ਨਾਲ ਆਪਣ ੇ ਸਬੰਧ ਸੁਧਾਰਨ ਦ ੀ ਕੀਤੀ।

ਇੰਨ ਾ ਹ ੀ ਨਹੀਂ, ਉਨ੍ਹਾ ਂ ਨ ੇ ਸਤੰਬਰ 1998 ਵਿੱਚ ਸਲਮਾਨ ਰਸ਼ਦ ੀ ਦ ੇ ਖਿਲਾਫ ਜਾਰ ੀ ਫਤਵ ੇ ਨੂ ੰ ਵ ੀ ਵਾਪਸ ਲ ੈ ਲਿਆ।

ਖ਼ਾਮੇਨਈ ਦ ੇ ਖਿਲਾਫ ਵਿਰੋਧ ੀ ਧਿਰ ਇਕਜੁੱਟ ਨਹੀ ਂ

ਖ਼ਾਮੇਨਈ ਦੇ ਖਿਲਾਫ ਕਦੇ ਵੀ ਵਿਰੋਧੀ ਧਿਰ ਇਕਜੁੱਟ ਨਹੀਂ ਹੋ ਸਕੀ।

ਤਸਵੀਰ ਸਰੋਤ, Getty Images

ਸਾਲ 2005 ਵਿੱਚ ਮਹਿਮੂਦ ਅਹਿਮਦੀਨੇਜਾਦ ਦ ੇ ਸੱਤ ਾ ਵਿੱਚ ਆਉਣ ਤੋ ਂ ਬਾਅਦ ਇਰਾਨ ਆਪਣੀਆ ਂ ਪੁਰਾਣੀਆ ਂ ਨੀਤੀਆ ਂ ‘ ਤ ੇ ਵਾਪਸ ਚਲ ਾ ਗਿਆ । ਖ਼ਾਮੇਨਈ ਨ ੇ ਆਤਮ-ਨਿਰਭਰਤਾ, ਮਜ਼ਬੂਤ ਰੱਖਿਆ ਸਮਰੱਥ ਾ ਅਤ ੇ ਚੀਨ-ਰੂਸ ਵੱਲ ਝੁਕਾਅ ਨੂ ੰ ਆਪਣ ੀ ਮੁੱਖ ਨੀਤ ੀ ਬਣਾਇਆ।

ਅਮਰੀਕ ਾ ਅਤ ੇ ਇਜ਼ਰਾਈਲ ਵਿਰੋਧ ਉਨ੍ਹਾ ਂ ਦ ੀ ਵਿਦੇਸ ਼ ਨੀਤ ੀ ਦ ਾ ਹਿੱਸ ਾ ਬਣਿਆ ਰਿਹਾ, ਪਰ ਜਦੋ ਂ ਵ ੀ ਈਰਾਨ ‘ ਤ ੇ ਕੋਈ ਗੰਭੀਰ ਖ਼ਤਰ ਾ ਆਇਆ, ਉਨ੍ਹਾ ਂ ਨ ੇ ਲਚਕੀਲਾਪਣ ਦਿਖਾਉਣ ਤੋ ਂ ਗੁਰੇਜ ਼ ਨਹੀ ਂ ਕੀਤਾ।

ਅਮੀਨ ਸੈਕਲ ਆਪਣ ੀ ਕਿਤਾਬ ‘ ਇਰਾਨ ਰਾਈਜ਼ਿੰਗ: ਦ ਾ ਸਰਵਾਈਵਲ ਐਂਡ ਫਿਊਚਰ ਆਫ ਼ ਇਸਲਾਮਿਕ ਰਿਪਬਲਿਕ ‘ ਵਿੱਚ ਲਿਖਦ ੇ ਹਨ,” ਖ਼ਾਮੇਨਈ ਕੋਲ ਬੇਅੰਤ ਸੰਵਿਧਾਨਕ ਅਤ ੇ ਧਾਰਮਿਕ ਸ਼ਕਤ ੀ ਹੈ । ਉਨ੍ਹਾ ਂ ਨ ੇ ਈਰਾਨ ਵਿੱਚ ਰਾਜ ਦ ੀ ਸ਼ਕਤ ੀ ਵਧਾਉਣ ਵਾਲ ੇ ਕਈ ਸਾਧਨਾ ਂ ਜਿਵੇ ਂ ਕ ਿ ਇਸਲਾਮਿਕ ਰੈਵੋਲਿਊਸ਼ਨਰ ੀ ਗਾਰਡ ਕੋਰ ਅਤ ੇ ਇਸਦ ੀ ਪੈਰਾ-ਮਿਲਟਰ ੀ ਸ਼ਾਖ ਾ ‘ ਬਸੀਜ ਼ ‘ ਦ ੇ ਵਿਸਥਾਰ ਵਿੱਚ ਅਹਿਮ ਭੂਮਿਕ ਾ ਨਿਭਾਈ ਹੈ । ਹੁਣ ਵ ੀ ਕਈ ਇਰਾਨ ੀ ਲੋਕ ਸਰਕਾਰ ਤੋ ਂ ਅਸੰਤੁਸ਼ਟ ਹਨ, ਪਰ ਉਸ ਵਿਰੁੱਧ ਦੇਸ ਨੂ ੰ ਜੋੜਨ ਵਾਲ ਾ ਕੋਈ ਸੰਗਠਿਤ ਵਿਰੋਧ ੀ ਨੇਤ ਾ ਉੱਭਰ ਕ ੇ ਸਾਹਮਣ ੇ ਨਹੀ ਂ ਆਇਆ ਹੈ ।”

ਸ਼ਾਹ ਦ ੇ ਪੁੱਤ ਦ ੀ ਚੁਣੌਤ ੀ ‘ ਤ ੇ ਸਵਾਲ

ਮੁਹੰਮਦ ਰਜ਼ਾ ਪਹਿਲਵੀ ਦੇ ਬੇਟੇ ਰਜ਼ਾ ਪਹਿਲਵੀ।

ਤਸਵੀਰ ਸਰੋਤ, Getty Images

ਇਰਾਨ ਦ ੇ ਸਾਬਕ ਾ ਸ਼ਾਹ, ਮੁਹੰਮਦ ਰਜ਼ ਾ ਪਹਿਲਵ ੀ ਦ ੇ ਬੇਟ ੇ ਰਜ਼ ਾ ਪਹਿਲਵ ੀ ਪਿਛਲ ੇ ਦਿਨੀ ਂ ਕੁਝ ਹਰਮਨ-ਪਿਆਰ ੇ ਹ ੋ ਰਹ ੇ ਹਨ।

ਪਿਛਲ ੇ ਦਿਨੀ ਂ ਐਕਸ ( ਪਹਿਲਾ ਂ ਟਵਿੱਟਰ ) ‘ ਤ ੇ ਦਿੱਤ ੇ ਬਿਆਨਾ ਂ ਵਿੱਚ ਉਨ੍ਹਾ ਂ ਨ ੇ ਆਪਣ ੇ ਦੇਸ ਵਾਸੀਆ ਂ ਨੂ ੰ ਅਪੀਲ ਕੀਤ ੀ ਹ ੈ ਕ ਿ” ਉਹ 46 ਸਾਲਾ ਂ ਤੋ ਂ ਚੱਲ ੀ ਆ ਰਹ ੀ ਜੰਗ ਦ ਾ ਅੰਤ ਕਰਨ । ਈਰਾਨ ਦ ੇ ਸ਼ਾਸਕਾ ਂ ਦ ਾ ਆਪਣ ੇ ਹ ੀ ਲੋਕਾ ਂ ਨੂ ੰ ਕੁਚਲਣ ਦ ਾ ਕੁਚੱਕਰ ਢਹਿ-ਢੇਰ ੀ ਹ ੋ ਰਿਹ ਾ ਹੈ । ਇਸ ਭਿਆਨਕ ਸੁਪਨ ੇ ਨੂ ੰ ਹਮੇਸ਼ ਾ ਲਈ ਖਤਮ ਕਰਨ ਲਈ ਇੱਕ ਦੇਸ ਼ ਵਿਆਪ ੀ ਅੰਦੋਲਨ ਦ ੀ ਲੋੜ ਹੈ ।”

ਆਪਣ ੇ ਪਿਤ ਾ ਨੂ ੰ ਅਹੁਦ ੇ ਤੋ ਂ ਹਟਾਏ ਜਾਣ ਤੋ ਂ ਬਾਅਦ ਉਨ੍ਹਾ ਂ ਨ ੇ ਅਮਰੀਕ ਾ ਵਿੱਚ ਜਲਾਵਤਨ ੀ ਕੱਟ ੀ ਹੈ, ਪਰ ਅਮਰੀਕ ਾ ਅਤ ੇ ਇਜ਼ਰਾਈਲ ਦ ੇ ਪ੍ਰਧਾਨ ਮੰਤਰ ੀ ਨੇਤਨਯਾਹ ੂ ਨਾਲ ਉਨ੍ਹਾ ਂ ਦ ੇ ਨਜ਼ਦੀਕ ੀ ਸਬੰਧਾ ਂ ਕਾਰਨ ਉਨ੍ਹਾ ਂ ਨੂ ੰ ਇਰਾਨ ਵਿੱਚ ਕਿੰਨ ੀ ਗੰਭੀਰਤ ਾ ਨਾਲ ਲਿਆ ਜਾਵੇਗਾ, ਇਸ ‘ ਤ ੇ ਕਈ ਸਵਾਲ ਉੱਠ ੇ ਹਨ।

ਜੇਕਰ ਉਹ ਕਦ ੇ ਅਮਰੀਕ ਾ ਦ ੀ ਮਦਦ ਨਾਲ ਸੱਤ ਾ ਵਿੱਚ ਵਾਪਸ ਆਉਂਦ ੇ ਵ ੀ ਹਨ, ਤਾ ਂ ਉਨ੍ਹਾ ਂ ਨੂ ੰ ਵ ੀ ਉਸ ੇ ਸਿਆਸ ੀ ਵੈਧਤ ਾ ਦ ੀ ਸਮੱਸਿਆ ਦ ਾ ਸਾਹਮਣ ਾ ਕਰਨ ਾ ਪਵੇਗਾ, ਜਿਸ ਦ ਾ ਸਾਹਮਣ ਾ ਉਨ੍ਹਾ ਂ ਦ ੇ ਪਿਤ ਾ ਨ ੇ ਕੀਤ ਾ ਸੀ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI