Home ਰਾਸ਼ਟਰੀ ਖ਼ਬਰਾਂ ਹਨੀਮੂਨ ‘ਤੇ 20 ਸਾਲ ਪਹਿਲਾਂ ਹੋਏ ਇੱਕ ਕਤਲ ਦੀ ਕਹਾਣੀ ਜਿਸ ‘ਚ...

ਹਨੀਮੂਨ ‘ਤੇ 20 ਸਾਲ ਪਹਿਲਾਂ ਹੋਏ ਇੱਕ ਕਤਲ ਦੀ ਕਹਾਣੀ ਜਿਸ ‘ਚ ਦੋ ਸੂਬਿਆਂ ਦੀ ਪੁਲਿਸ ਉਲਝੀ ਸੀ, ਕਿਵੇਂ ਇੱਕ ਛੋਟੇ ਸੁਰਾਗ ਨੇ ਵੱਡਾ ਖੁਲਾਸਾ ਕੀਤਾ

6
0

Source :- BBC PUNJABI

ਆਟੋ ਡਰਾਈਵਰ

ਤਸਵੀਰ ਸਰੋਤ, Getty Images

ਪੁਲਿਸ ਦਾ ਕਹਿਣਾ ਹੈ ਕਿ ਮੇਘਾਲਿਆ ਵਿੱਚ ਹਨੀਮੂਨ ‘ਤੇ ਗਏ ਰਾਜਾ ਰਘੁਵੰਸ਼ੀ ਦੀ ਹੱਤਿਆ ਦੇ ਮਾਮਲੇ ਵਿੱਚ ਰਾਜਾ ਰਘੁਵੰਸ਼ੀ ਦੀ ਪਤਨੀ ਸੋਨਮ ਮੁਲਜ਼ਮ ਹੈ।

20 ਸਾਲ ਪਹਿਲਾਂ ਕੇਰਲ ਵਿੱਚ ਵੀ ਇਸੇ ਤਰ੍ਹਾਂ ਦੀ ਹਨੀਮੂਨ ਹੱਤਿਆ ਹੋਈ ਸੀ। ਇਸ ਮਾਮਲੇ ਵਿੱਚ ਵੀ ਪਤਨੀ ਹੀ ਮੁਲਜ਼ਮ ਸੀ। ਇਸ ਮਾਮਲੇ ਨੇ ਕੇਰਲ ਅਤੇ ਤਮਿਲ ਨਾਡੂ ਨੂੰ ਹਿਲਾ ਕੇ ਰੱਖ ਦਿੱਤਾ ਸੀ। 20 ਸਾਲ ਪਹਿਲਾਂ ਅਸਲ ਵਿੱਚ ਕੀ ਹੋਇਆ ਸੀ? ਪੁਲਿਸ ਨੂੰ ਕਿਵੇਂ ਪਤਾ ਚੱਲਿਆ ਕਿ ਪਤਨੀ ਹੀ ਮੁਲਜ਼ਮ ਹੈ?

ਕਈ ਉਮੀਦਾਂ ਦੇ ਨਾਲ ਸ਼ੁਰੂ ਹੋਇਆ ਹਨੀਮੂਨ ਦਾ ਸਫ਼ਰ ਇੱਕ ਕਾਲੀ ਰਾਤ ਦੀ ਤਰ੍ਹਾਂ ਖਤਮ ਹੋ ਗਿਆ। ਪਤੀ ਦੀ ਹੱਤਿਆ ਕਰ ਦਿੱਤੀ ਗਈ। ਪਤਨੀ ਇਸ ਸਮੇਂ ਦੋਸ਼ੀ ਦੇ ਤੌਰ ‘ਤੇ ਜੇਲ੍ਹ ਵਿੱਚ ਸਜ਼ਾ ਕੱਟ ਰਹੀ ਹੈ।

ਇਸ ਮਾਮਲੇ ਨੇ ਦੋ ਦਹਾਕੇ ਪਹਿਲਾਂ ਕੇਰਲ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਆਓ ਜਾਣਦੇ ਹਾਂ ਕਿ ਚੇਨਈ ਦੇ ਇਸ ਜੋੜੇ ਦੇ ਮਾਮਲੇ ਵਿੱਚ ਅਸਲ ਵਿੱਚ ਕੀ ਹੋਇਆ, ਜੋ ਹਨੀਮੂਨ ਦੇ ਲਈ ਮੁੰਨਾਰ ਗਏ ਸਨ।

ਇਹ ਵੀ ਪੜ੍ਹੋ-

ਮੁੰਨਾਰ ਵਿੱਚ ਤਰਾਸਦੀ

ਉਹ ਦਿਨ 18 ਜੂਨ 2006 ਦਾ ਸੀ।

ਦੱਖਣ-ਪੱਛਮ ਮੌਨਸੂਨ ਹੁਣ ਕੇਰਲ ਵਿੱਚ ਫੈਲਣਾ ਸ਼ੁਰੂ ਹੋ ਗਿਆ।

ਮੁੰਨਾਰ ਦੀਆਂ ਬਰਫੀਲੀਆਂ ਪਹਾੜੀਆਂ ਵਿਚਾਲੇ, ਖੂਬਸੂਰਤ ਕੁੰਡਲਾ ਡੈਮ ਦੇ ਕੋਲ, 24 ਸਾਲਾ ਸ਼੍ਰੀਵਿਦਿਆ ਨਾਮ ਦੀ ਔਰਤ ਰੋਂਦੀ ਹੋਈ ਦਿਖੀ। ਉਸ ਨੇ ਦੁੱਖ ਜਿਤਾਉਂਦੇ ਹੋਏ ਦੱਸਿਆ ਕਿ ਦੋ ਚੋਰਾਂ ਨੇ ਉਸ ‘ਤੇ ਅਤੇ ਉਸ ਦੇ ਪਤੀ ‘ਤੇ ਹਮਲਾ ਕੀਤਾ, ਉਨ੍ਹਾਂ ਤੋਂ 25,000 ਲੁੱਟ ਲਏ ਅਤੇ ਉਸ ਦੇ ਪਤੀ ਦੀ ਹੱਤਿਆ ਕਰ ਦਿੱਤੀ।

ਮੁੰਨਾਰ ਦੇ ਮਸ਼ਹੂਰ ਸੈਰ-ਸਪਾਟੇ ਦੀ ਥਾਂ ਵਿੱਚ ਹੋਈ ਇਸ ਹੱਤਿਆ ਨੇ ਕੇਰਲ ਨੂੰ ਹਿਲਾ ਕੇ ਰੱਖ ਦਿੱਤਾ। ਮੁੰਨਾਰ ਦੇ ਡਿਪਟੀ ਸੁਪਰਡੈਂਟ ਕੇ.ਏ. ਮੁਹੰਮਦ ਫੈਜ਼ਲ ਦੀ ਅਗਵਾਈ ਵਿੱਚ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੇ ਆਪਣੀ ਜਾਂਚ ਸ਼੍ਰੀਵਿਦਿਆ ਤੋਂ ਸ਼ੁਰੂ ਕੀਤੀ।

ਸ਼੍ਰੀਵਿਦਿਆ ਨੇ ਪੁਲਿਸ ਨੂੰ ਦੱਸਿਆ ਕਿ ਉਹ ਤੇ ਉਸ ਦੇ ਪਤੀ ਡੈਮ ਦੇ ਕੋਲ ਬੈਠੇ ਸਨ, ਉਦੋਂ ਹੀ ਦੋ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਉਨ੍ਹਾਂ ਦੇ ਪਤੀ ਦੀ ਹੱਤਿਆ ਕਰ ਦਿੱਤੀ ਅਤੇ ਉਨ੍ਹਾਂ ਦਾ ਸਮਾਨ ਲੁੱਟ ਲਿਆ। ਉਨ੍ਹਾਂ ਦੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।

ਉਦੋਂ ਹੀ ਅਸਲੀ ਮੋੜ ਸਾਹਮਣੇ ਆਇਆ।

ਆਟੋ ਡਰਾਈਵਰ ਜਿਸ ਨੇ ਸੁਰਾਗ ਦਿੱਤਾ

ਕੈਬ

ਤਸਵੀਰ ਸਰੋਤ, Getty Images

ਅਨਬਝਗਨ ਨਾਮ ਦਾ ਇੱਕ ਆਟੋ ਡਰਾਈਵਰ ਪੁਲਿਸ ਕੋਲ ਇੱਕ ਅਹਿਮ ਸੁਰਾਗ ਲੈ ਕੇ ਆਇਆ। ਉਸ ਨੇ ਦੱਸਿਆ ਕਿ ਉਸ ਦਿਨ ਉਸ ਨੇ ਦੋ ਲੋਕਾਂ ਨੂੰ ਡੈਮ ਦੇ ਕੋਲ ਛੱਡਿਆ ਸੀ। ਆਟੋ ਡਰਾਈਵਰ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਉਸ ਦਾ ਫੋਨ ਲੈ ਗਿਆ ਸੀ ਕਿਉਂਕਿ ਉਥੇ ਸਿੰਗਨਲ ਸਹੀ ਨਹੀਂ ਸੀ।

ਉਦੋਂ ਹੀ ਫੋਨ ‘ਤੇ ਇੱਕ ਸ਼ੱਕੀ ਟੈਕਸਟ ਮੈਸੇਜ ਆਇਆ। ਇਸ ਵਿੱਚ ਅਪਰਾਧ ਦੀ ਜਗ੍ਹਾ ਦਾ ਸੰਕੇਤ ਸੀ। ਉਹ ਸੁਰਾਗ ਜਾਂਚ ਵਿੱਚ ਅਹਿਮ ਮੋੜ ਸਾਬਿਤ ਹੋਇਆ। ਪੁਲਿਸ ਨੇ ਤੁਰੰਤ ਸ਼੍ਰੀਦਿਵਿਆ ਨੂੰ ਹੱਤਿਆ ਦੇ ਮੁਲਜ਼ਮ ਦੇ ਰੂਪ ਵਿੱਚ ਪਛਾਣ ਲਿਆ।

ਇੱਕ ਪ੍ਰੇਮ ਕਹਾਣੀ ਕਿਵੇਂ ਜਾਨਲੇਵਾ ਬਣ ਗਈ?

ਸ਼੍ਰੀਦਿਵਿਆ ਚੇਨਊ ਦੇ ਪੰਮਲ ਸ਼ੰਕਰਨਗਰ ਦੇ ਇੱਕ ਅਮੀਰ ਪਰਿਵਾਰ ਦੀ ਲੜਕੀ ਸੀ। ਉਹ ਇੱਕ ਮੈਡੀਕਲ ਟਰਾਂਸਕ੍ਰਾਈਬਰ ਦੇ ਰੂਪ ਵਿੱਚ ਕੰਮ ਕਰਦੀ ਸੀ। ਸ਼੍ਰੀਦਿਵਿਆ ਨੂੰ ਅਨਕਾਪੁਥੁਰ ਦੇ ਅਨੰਦ ਨਾਮ ਦੇ ਇੱਕ ਵਿਅਕਤੀ ਨਾਲ ਪਿਆਰ ਹੋ ਗਿਆ।

ਹਾਲਾਂਕਿ ਸ਼੍ਰੀਦਿਵਿਆ ਦੇ ਮਾਤਾ-ਪਿਤਾ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਲਈ ਉਨ੍ਹਾਂ ਦਾ ਵਿਆਹ 30 ਸਾਲਾ ਅਨੰਤਰਾਮਨ ਨਾਲ ਹੋਇਆ, ਜੋ ਚੇਨਈ ਦੀ ਇੱਕ ਕੰਪਨੀ ਵਿੱਚ ਅਸਿਸਟੈਂਟ ਮੈਨੇਜਰ ਦੇ ਰੂਪ ਵਿੱਚ ਕੰਮ ਕਰਦਾ ਸੀ। ਉਨ੍ਹਾਂ ਦਾ ਵਿਆਹ 7 ਜੂਨ, 2006 ਨੂੰ ਹੋਇਆ।

ਬਾਅਦ ਵਿੱਚ ਜੋੜੇ ਨੇ ਹਨੀਮੂਨ ਦੇ ਲਈ ਗੁਰੂਵਾਯੁਰ ਅਤੇ ਮੁੰਨਾਰ ਦੀ ਯੋਜਨਾ ਬਣਾਈ। ਉਨ੍ਹਾਂ ਨੇ ਸੈਮ ਵਿੰਸੈਂਟ ਨਾਮ ਦੇ ਇੱਕ ਡਰਾਈਵਰ ਨੂੰ ਵੀ ਕੰਮ ‘ਤੇ ਰੱਖਿਆ, ਜੋ ਉਨ੍ਹਾਂ ਨੂੰ ਪੂਰੇ ਕੇਰਲ ਵਿੱਚ ਘੁਮਾਏਗਾ। ਜਦੋਂ ਜੋੜਾ ਟਰੇਨ ਤੋਂ ਤ੍ਰਿਸ਼ੂਰ ਪਹੁੰਚਿਆ, ਤਾਂ ਡਰਾਈਵਰ ਸੈਮ ਉਨ੍ਹਾਂ ਨੂੰ ਗੁਰੂਵਾਯੁਰ ਲੈ ਗਿਆ। ਫਿਰ ਉਹ ਮੁੰਨਾਰ ਗਏ। ਉਹ ਬਹੁਤ ਖੁਸ਼ ਸੀ ਅਤੇ ਪੂਰੀ ਯਾਤਰਾ ਦੇ ਦੌਰਾਨ ਹੱਸਦੇ-ਬੋਲਦੇ ਰਹੇ।

ਕੁੰਡਲਾ ਡੈਮ ਦੇ ਇਕੋ ਪੁਆਇੰਟ ‘ਤੇ ਜੋੜੇ ਨੂੰ ਛੱਡਣ ਤੋਂ ਬਾਅਦ ਸੈਮ ਨੇ ਕਾਰ ਪਾਰਕ ਕੀਤੀ ਅਤੇ ਸੌ ਗਿਆ।

ਝੀਲ

ਤਸਵੀਰ ਸਰੋਤ, Getty Images

ਸ਼੍ਰੀਵਿਦਿਆ ਦੀ ਚੀਕ ਸੁਣ ਕੇ ਸੈਮ ਦੀ ਨੀਂਦ ਖੁੱਲ੍ਹੀ। ਉਹ ਜ਼ੋਰ-ਜ਼ੋਰ ਨਾਲ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਕਿਸੇ ਨੇ ਉਨ੍ਹਾਂ ‘ਤੇ ਹਮਲਾ ਕੀਤਾ ਹੈ ਅਤੇ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਹੈ। ਸੈਮ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਨੇ ਸ਼ੁਰੂ ਵਿੱਚ ਸ਼੍ਰੀਦਿਵਿਆ ਦੀ ਕਹਾਣੀ ‘ਤੇ ਯਕੀਨ ਕਰ ਲਿਆ ਪਰ ਆਟੋ ਡਰਾਈਵਰ ਅਨਬਝਗਨ ਵੱਲੋਂ ਦਿੱਤੇ ਗਏ ਸਬੂਤਾਂ ਦੇ ਆਧਾਰ ‘ਤੇ ਅਨੰਦ ਅਤੇ ਉਸ ਦੇ ਸਾਥੀ ਅੰਬੁਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਉਹ ਦੋਵੇਂ ਮੁੰਨਾਰ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇੱਕ ਹੋਰ ਆਟੋ ਡਰਾਈਵਰ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਜਾਂਚ ਵਿੱਚ ਪਤਾ ਚੱਲਿਆ ਕਿ ਸ਼੍ਰੀਦਿਵਿਆ ਅਤੇ ਅਨੰਦ ਕਈ ਸਾਲਾਂ ਤੋਂ ਇੱਕ-ਦੂਜੇ ਨੂੰ ਪਿਆਰ ਕਰਦੇ ਸਨ। ਹਾਲਾਂਕਿ ਸ਼੍ਰੀਦਿਵਿਆ ਨੇ ਕਿਹਾ ਕਿ 2004 ਤੋਂ ਉਹ ਇੱਕ-ਦੂਜੇ ਨਾਲ ਸੰਪਰਕ ਵਿੱਚ ਨਹੀਂ ਸਨ ਪਰ ਪੁਲਿਸ ਨੂੰ ਮਿਲੇ ਸਬੂਤਾਂ ਤੋਂ ਅਪਰਾਧ ਦਾ ਦੂਜਾ ਪਹਿਲੂ ਸਾਹਮਣੇ ਆਇਆ। ਅਨੰਦ ਦੇ ਕੋਲ ਮਿਲੀ ਪਰਚੀ ਵਿੱਚ ਸ਼੍ਰੀਵਿਦਿਆ ਦੇ ਹਨੀਮੂਨ ਦੇ ਪ੍ਰੋਗਰਾਮ ਦੀ ਪੂਰੀ ਜਾਣਕਾਰੀ ਸੀ।

ਫੋਨ ਰਿਕਾਰਡ ਤੋਂ ਪਤਾ ਚੱਲਿਆ ਕਿ ਹੱਤਿਆ ਤੋਂ ਪਹਿਲਾਂ ਉਸ ਨੇ ਅਨੰਦ ਨੂੰ ਕਈ ਵਾਰ ਫੋਨ ਕੀਤਾ ਸੀ।

ਮੁਲਜ਼ਮਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ

ਸੁਪਰੀਮ ਕੋਰਟ

ਤਸਵੀਰ ਸਰੋਤ, Getty Images

ਸ਼੍ਰੀਵਿਦਿਆ,ਅਨੰਦ ਅਤੇ ਅੰਬੁਰਾਜ ਨੂੰ ਗ੍ਰਿਫ਼ਤਾਰ ਕਰ ਦੇਵੀਕੁਲਮ ਜੇਲ੍ਹ ਭੇਜਿਆ ਗਿਆ। ਇਸ ਮਾਮਲੇ ਵਿੱਚ ਅਨੰਦ ਮੁੱਖ ਮੁਲਜ਼ਮ ਹੈ, ਅੰਬੁਰਾਜ ਦੂਜਾ ਅਤੇ ਸ਼੍ਰੀਦਿਵਿਆ ਤੀਜਾ ਮੁਲਜ਼ਮ ਹੈ।

ਹਾਲਾਂਕਿ ਤਿੰਨਾਂ ਨੇ ਅਦਾਲਤ ਦੀ ਸੁਣਵਾਈ ਵਿੱਚ ਆਪਣੀ ਸ਼ਮੂਲੀਅਤ ਸਵੀਕਾਰ ਨਹੀਂ ਕੀਤੀ। ਹਾਲਾਂਕਿ ਸ਼੍ਰੀਵਿਦਿਆ ਅਤੇ ਅਨੰਦ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਅਤੇ ਸੰਦੇਸਾਂ ਨੇ ਉਨ੍ਹਾਂ ਦੀ ਕਿਸਮਤ ਤੈਅ ਕਰ ਦਿੱਤੀ ਸੀ। ਸਤੰਬਰ 2007 ਵਿੱਚ ਅਦਾਲਤ ਨੇ ਅਨੰਦ ਅਤੇ ਸ਼੍ਰੀਦਿਵਿਆ ਨੂੰ ਦੋਹਰੀ ਉਮਰ ਕੈਦ ਅਤੇ ਜੁਰਮਾਨਾ ਤੇ ਅੰਬੁਰਾਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਇਸ ਤੋਂ ਬਾਅਦ ਉਨ੍ਹਾਂ ਨੇ ਕੇਰਲ ਹਾਈ ਕੋਰਟ ਵਿੱਚ ਅਪੀਲ ਕੀਤੀ। ਕੇਰਲ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਅਪੀਲ ਖਾਰਜ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ ਖੜਕਾਇਆ।

ਸੁਪਰੀਮ ਕੋਰਟ ਨੇ ਟਰਾਈਲ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਅਤੇ 15 ਫਰਵਰੀ, 2019 ਨੂੰ ਅਪੀਲ ਖਾਰਜ ਕਰ ਦਿੱਤੀ।

(ਇਸ ਲੇਖ ਵਿੱਚ ਦਿੱਤੇ ਗਏ ਵੇਰਵੇ ਇਸ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ‘ਤੇ ਆਧਾਰਿਤ ਹਨ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI