Home ਰਾਸ਼ਟਰੀ ਖ਼ਬਰਾਂ &#039, ਆਸਟ੍ਰੇਲੀਆ &#039, ਚ ਸਾਨੂ ੰ ਭਾਂਡ ੇ ਅਤ ੇ ਬਾਥਰੂਮ ਧੋਣ...

&#039, ਆਸਟ੍ਰੇਲੀਆ &#039, ਚ ਸਾਨੂ ੰ ਭਾਂਡ ੇ ਅਤ ੇ ਬਾਥਰੂਮ ਧੋਣ ੇ ਪਏ, ਖਾਣ ਾ ਪਕਾਉਣ ਾ ਪਿਆ&#039,, ਪਾਕਿਸਤਾਨ ੀ ਹਾਕ ੀ ਟੀਮ ਦ ੇ ਕਪਤਾਨ ਅਜਿਹ ਾ ਕਿਉ ਂ ਬੋਲੇ?

8
0

Source :- BBC PUNJABI

ਪਾਕਿਸਤਾਨੀ ਹਾਕੀ ਖਿਡਾਰੀ

ਤਸਵੀਰ ਸਰੋਤ, Getty Images

3 ਘੰਟ ੇ ਪਹਿਲਾ ਂ

ਪੜ੍ਹਨ ਦ ਾ ਸਮਾਂ: 6 ਮਿੰਟ

” ਆਸਟ੍ਰੇਲੀਆ ‘ ਚ ਕੌਮ ੀ ਟੀਮ ਦ ੇ ਖਿਡਾਰੀਆ ਂ ਤੋ ਂ ਰਸੋਈ, ਬਰਤਨ, ਕੱਪੜ ੇ ਅਤ ੇ ਬਾਥਰੂਮ ਸਾਫ ਕਰਵਾਏ ਜਾਂਦ ੇ ਸਨ, ਅਸੀ ਂ ਆਪਣ ਾ ਖਾਣ ਾ ਖੁਦ ਬਣਾਉਂਦ ੇ ਸ ੀ ਅਤ ੇ ਸੜਕਾ ਂ ‘ ਤ ੇ ਰਹਿੰਦ ੇ ਸੀ… ਬਰਤਨ ਧੋਣ ਅਤ ੇ ਸਫਾਈ ਕਰਵਾਉਣ ਤੋ ਂ ਬਾਅਦ ਖਿਡਾਰ ੀ ਮੈਚ ‘ ਚ ਕਿਹ ੋ ਜਿਹ ਾ ਪ੍ਰਦਰਸ਼ਨ ਕਰਨਗ ੇ”?

ਪਾਕਿਸਤਾਨ ਦ ੀ ਕੌਮ ੀ ਹਾਕ ੀ ਟੀਮ ਦ ੇ ਕਪਤਾਨ ਇਮਾਦ ਬੱਟ ਨ ੇ ਆਸਟ੍ਰੇਲੀਆ ਤੋ ਂ ਪਰਤਣ ‘ ਤ ੇ ਲਾਹੌਰ ਹਵਾਈ ਅੱਡ ੇ ‘ ਤ ੇ ਮੀਡੀਆ ਨਾਲ ਗੱਲਬਾਤ ਕਰਦ ੇ ਹੋਏ ਇਹ ਬਿਆਨ ਦਿੱਤ ਾ ਹੈ।

ਪ੍ਰ ੋ ਹਾਕ ੀ ਲੀਗ ਵਿੱਚ ਆਸਟ੍ਰੇਲੀਆ ‘ ਚ ਲਗਾਤਾਰ ਹਾਰ ਤੋ ਂ ਬਾਅਦ ਪਾਕਿਸਤਾਨ ੀ ਹਾਕ ੀ ਟੀਮ ਬੁੱਧਵਾਰ ਸਵੇਰ ੇ ਘਰ ਪਰਤ ਆਈ।

ਹਵਾਈ ਅੱਡ ੇ ‘ ਤ ੇ ਮੀਡੀਆ ਨਾਲ ਗੱਲ ਕਰਦ ੇ ਹੋਏ ਕਪਤਾਨ ਇਮਾਦ ਬੱਟ ਨ ੇ ਪਾਕਿਸਤਾਨ ੀ ਹਾਕ ੀ ਫੈਡਰੇਸ਼ਨ ਖਿਲਾਫ ਼ ਗੰਭੀਰ ਇਲਜ਼ਾਮ ਲਗਾਏ ਅਤ ੇ ਕਿਹ ਾ ਕ ਿ ਉਹ ਮੌਜੂਦ ਾ ਟੀਮ ਪ੍ਰਬੰਧਨ ਨਾਲ ਅੱਗ ੇ ਨਹੀ ਂ ਵੱਧ ਸਕਦੇ।

ਦੂਜ ੇ ਪਾਸ ੇ ਹਾਕ ੀ ਟੀਮ ਦ ੇ ਕੋਚ ਨ ੇ ਪ੍ਰਬੰਧਨ ‘ ਤ ੇ ਲੱਗ ੇ ਇਲਜ਼ਾਮਾ ਂ ਨੂ ੰ ਖਾਰਜ ਕਰਦ ੇ ਹੋਏ ਜਾਂਚ ਦ ੀ ਮੰਗ ਕੀਤ ੀ ਹੈ।

ਉਨ੍ਹਾ ਂ ਪੁੱਛਿਆ,” ਅਚਾਨਕ ਅਜਿਹ ਾ ਕ ੀ ਹੋਇਆ ਕ ਿ ਹੁਣ ਅਜਿਹੀਆ ਂ ਗੱਲਾ ਂ ਸਾਹਮਣ ੇ ਆ ਰਹੀਆ ਂ ਹਨ ਕ ਿ ਅਸੀ ਂ ਇਸ ਪ੍ਰਬੰਧਨ ਨਾਲ ਕੰਮ ਨਹੀ ਂ ਕਰਨ ਾ ਚਾਹੁੰਦ ੇ”?

ਗੌਰਤਲਬ ਹ ੈ ਕ ਿ ਪਿਛਲ ੇ ਕੁਝ ਦਿਨਾ ਂ ਤੋ ਂ ਆਸਟ੍ਰੇਲੀਆ ਵਿੱਚ ਖੇਡ ਰਹ ੀ ਪਾਕਿਸਤਾਨ ੀ ਹਾਕ ੀ ਟੀਮ ਦ ੇ ਖਿਡਾਰੀਆ ਂ ਦੀਆ ਂ ਤਸਵੀਰਾ ਂ ਅਤ ੇ ਵੀਡੀਓ ਸੋਸ਼ਲ ਮੀਡੀਆ ‘ ਤ ੇ ਵਾਇਰਲ ਹ ੋ ਰਹੀਆ ਂ ਹਨ, ਜਿਸ ਵਿੱਚ ਉਹ ਖਾਣ ਾ ਬਣਾਉਂਦ ੇ ਅਤ ੇ ਭਾਂਡ ੇ ਧੋਂਦ ੇ ਨਜ਼ਰ ਆ ਰਹ ੇ ਹਨ । ਕਈ ਤਸਵੀਰਾ ਂ ਵਿੱਚ ਉਹ ਬੈਗ ਦ ੇ ਨਾਲ ਸੜਕ ਕੰਢ ੇ ਬੈਠ ੇ ਹੋਏ ਵ ੀ ਨਜ਼ਰ ਆ ਰਹ ੇ ਹਨ।

ਮੀਡੀਆ ਰਿਪੋਰਟਸ ਮੁਤਾਬਕ, ਮਾੜ ੇ ਇੰਤਜ਼ਾਮਾ ਂ ਅਤ ੇ ਕਥਿਤ ਤੌਰ ‘ ਤ ੇ ਪੈਸਿਆ ਂ ਦ ੀ ਕਮ ੀ ਕਾਰਨ ਆਸਟ੍ਰੇਲੀਆ ਵਿੱਚ ਪਾਕਿਸਤਾਨ ੀ ਟੀਮ ਨੂ ੰ ਰਿਹਾਇਸ਼ ਅਤ ੇ ਖਾਣ-ਪੀਣ ਦ ੀ ਸਮੱਸਿਆ ਦ ਾ ਸਾਹਮਣ ਾ ਕਰਨ ਾ ਪਿਆ । ਇਨ੍ਹਾ ਂ ਤਸਵੀਰਾ ਂ ਅਤ ੇ ਵੀਡੀਓਜ ਼ ਦ ੇ ਸਾਹਮਣ ੇ ਆਉਣ ਤੋ ਂ ਬਾਅਦ ਪ੍ਰਧਾਨ ਮੰਤਰ ੀ ਸ਼ਹਿਬਾਜ ਼ ਸ਼ਰੀਫ ਨ ੇ ਮੰਗਲਵਾਰ ਨੂ ੰ ਮਾਮਲ ੇ ਦ ੀ ਜਾਂਚ ਦ ੇ ਆਦੇਸ਼ ਦਿੱਤ ੇ ਹਨ।

ਹਾਕ ੀ ਟੀਮ ਦ ੇ ਕਪਤਾਨ ਨ ੇ ਕ ੀ ਕਿਹਾ?

ਬੁੱਧਵਾਰ ਸਵੇਰ ੇ ਲਾਹੌਰ ਹਵਾਈ ਅੱਡ ੇ ‘ ਤ ੇ ਮੀਡੀਆ ਨਾਲ ਗੱਲ ਕਰਦ ੇ ਹੋਏ ਕੌਮ ੀ ਟੀਮ ਦ ੇ ਕਪਤਾਨ ਇਮਾਦ ਬੱਟ ਨ ੇ ਕਿਹ ਾ ਕ ਿ ਸੋਸ਼ਲ ਮੀਡੀਆ ‘ ਤ ੇ ਉਨ੍ਹਾ ਂ ਦ ੇ ਮਾੜ ੇ ਹਾਲਾਤਾ ਂ ਨੂ ੰ ਦਰਸਾਉਣ ਵਾਲੀਆ ਂ ਤਸਵੀਰਾ ਂ ਅਤ ੇ ਵੀਡੀਓਜ ਼ ਸਹ ੀ ਹਨ।

ਹਾਲਾਂਕ ਿ ਬੀਬੀਸ ੀ ਇਨ੍ਹਾ ਂ ਤਸਵੀਰਾ ਂ ਅਤ ੇ ਵੀਡੀਓਜ ਼ ਦ ੀ ਸੁਤੰਤਰ ਤੌਰ ‘ ਤ ੇ ਪੁਸ਼ਟ ੀ ਨਹੀ ਂ ਕਰ ਸਕਿਆ ਹੈ।

ਕਪਤਾਨ ਇਮਾਦ ਬੱਟ ਨ ੇ ਕਿਹਾ,” ਆਸਟ੍ਰੇਲੀਆ’ ਚ ਕੌਮ ੀ ਖਿਡਾਰੀਆ ਂ ਤੋ ਂ ਰਸੋਈ, ਬਰਤਨ, ਕੱਪੜ ੇ ਅਤ ੇ ਬਾਥਰੂਮ ਸਾਫ ਼ ਕਰਵਾਏ ਜਾਂਦ ੇ ਸਨ । ਅਸੀ ਂ ਆਪਣ ਾ ਖਾਣ ਾ ਖੁਦ ਪਕਾਉਂਦ ੇ ਸ ੀ ਅਤ ੇ ਸੜਕਾ ਂ ‘ ਤ ੇ ਰਹਿੰਦ ੇ ਸੀ।”

ਉਨ੍ਹਾ ਂ ਕਿਹਾ,” ਜਦੋ ਂ ਅਸੀ ਂ ਇਸ ਬਾਬਤ ਪਾਕਿਸਤਾਨ ੀ ਖੇਡ ਬੋਰਡ ਨਾਲ ਗੱਲ ਕੀਤ ੀ ਤਾ ਂ ਉਨ੍ਹਾ ਂ ਕਿਹ ਾ ਕ ਿ ਟੀਮ ਦ ੇ ਆਸਟ੍ਰੇਲੀਆ ਰਵਾਨ ਾ ਹੋਣ ਤੋ ਂ ਪਹਿਲਾ ਂ ਅਸੀ ਂ ਪਾਕਿਸਤਾਨ ਹਾਕ ੀ ਫੈਡਰੇਸ਼ਨ ਨੂ ੰ ਲੋੜੀਂਦ ਾ ਪੈਸ ਾ ਉਪਲੱਬਧ ਕਰਵ ਾ ਦਿੱਤ ਾ ਸ ੀ ਪਰ ਜਦੋ ਂ ਮੈ ਂ ਟੀਮ ਪ੍ਰਬੰਧਨ ਨਾਲ ਗੱਲ ਕੀਤ ੀ ਤਾ ਂ ਉਨ੍ਹਾ ਂ ਕਿਹ ਾ ਕ ਿ ਖੇਡ ਬੋਰਡ ਨ ੇ ਲੋੜੀਂਦ ੇ ਅਤ ੇ ਪੂਰ ੇ ਪੈਸ ੇ ਮੁਹੱਈਆ ਨਹੀ ਂ ਕਰਵਾਏ ਹਨ ।”

ਪਾਕਿਸਤਾਨ ਹਾਕੀ ਟੀਮ ਦੇ ਖਿਡਾਰੀ

ਤਸਵੀਰ ਸਰੋਤ, Hockey Pakistan

ਕਪਤਾਨ ਇਮਾਦ ਬੱਟ ਨ ੇ ਕਿਹਾ,” ਮੈਨੂ ੰ ਨਹੀ ਂ ਪਤ ਾ ਕ ਿ ਪਾਕਿਸਤਾਨ ਖੇਡ ਬੋਰਡ ਗਲਤ ਹ ੈ ਜਾ ਂ ਪਾਕਿਸਤਾਨ ਹਾਕ ੀ ਫੈਡਰੇਸ਼ਨ ਪ੍ਰਸ਼ਾਸਨ ਪਰ ਅਸੀ ਂ ਜਾਣਦ ੇ ਹਾ ਂ ਕ ਿ ਸਾਡ ੀ ਟੀਮ ਦ ੇ ਪ੍ਰਬੰਧਨ ਨ ੇ ਬਹੁਤ ਝੂਠ ਬੋਲਿਆ ਹੈ ।”

ਉਨ੍ਹਾ ਂ ਨ ੇ ਟੀਮ ਪ੍ਰਬੰਧਨ ‘ ਤ ੇ ਇਲਜ਼ਾਮ ਲਗਾਉਂਦ ੇ ਹੋਏ ਕਿਹਾ,” ਮੈ ਂ ਕਿਸ ੇ ਤੋ ਂ ਨਹੀ ਂ ਡਰਦਾ । ਟੀਮ ਪ੍ਰਬੰਧਨ ਨ ੇ ਖਿਡਾਰੀਆ ਂ ਨਾਲ ਵੱਖਰੇ-ਵੱਖਰ ੇ ਤੌਰ ‘ ਤ ੇ ਮੁਲਾਕਾਤ ਕੀਤ ੀ ਅਤ ੇ ਇੱਥੋ ਂ ਤੱਕ ਕ ਿ ਹਰ ਖਿਡਾਰ ੀ ਤੋ ਂ ਪੁੱਛਿਆ ਕ ਿ ਉਹ ਕਪਤਾਨ ਇਮਾਦ ਬੱਟ ਦ ੇ ਨਾਲ ਹ ੈ ਜਾ ਂ ਪਾਕਿਸਤਾਨ ਹਾਕ ੀ ਫੈਡਰੇਸ਼ਨ ਦ ੇ ਨਾਲ ।”

ਪਾਕਿਸਤਾਨ ੀ ਹਾਕ ੀ ਫੈਡਰੇਸ਼ਨ ਜਾ ਂ ਖੇਡ ਬੋਰਡ ਵੱਲੋ ਂ ਅਜ ੇ ਤੱਕ ਇਨ੍ਹਾ ਂ ਇਲਜ਼ਾਮਾ ਂ ‘ ਤ ੇ ਕੋਈ ਟਿੱਪਣ ੀ ਨਹੀ ਂ ਕੀਤ ੀ ਗਈ ਹੈ।

ਇਮਾਦ ਬੱਟ ਨ ੇ ਕਿਹਾ,” ਆਸਟ੍ਰੇਲੀਆ ਪਹੁੰਚਣ ਤੋ ਂ ਬਾਅਦ, ਖਿਡਾਰ ੀ 13 ਤੋ ਂ 14 ਘੰਟ ੇ ਤੱਕ ਓਪੇਰ ਾ ਸਟ੍ਰੀਟ ‘ ਤ ੇ ਲਵਾਰਿਸ ਲੋਕਾ ਂ ਵਾਂਗ ਭਟਕਦ ੇ ਰਹੇ । ਪ੍ਰਸ਼ਾਸਨ ਨ ੇ ਕੋਈ ਮਦਦ ਨਹੀ ਂ ਕੀਤੀ । ਹਾਕ ੀ ਟੀਮ ਦੀਆ ਂ ਸੜਕ ‘ ਤ ੇ ਬੈਠਿਆ ਂ ਦੀਆ ਂ ਜ ੋ ਤਸਵੀਰਾ ਂ ਅਤ ੇ ਵੀਡੀਓਜ ਼ ਸਾਹਮਣ ੇ ਆਈਆ ਂ ਹਨ, ਉਹ ਸਾਰੀਆ ਂ ਸੱਚ ਹਨ ।”

ਉਨ੍ਹਾ ਂ ਕਿਹਾ,” ਪੰਜ ਦਿਨਾ ਂ ਅੰਦਰ ਵਿਸ਼ਵ ਕੱਪ ਕੁਆਲੀਫਾਇੰਗ ਰਾਊਂਡ ਸ਼ੁਰ ੂ ਹੋਣ ਵਾਲ ਾ ਹੈ, ਜ ੋ ਪਾਕਸਿਤਾਨ ਹਾਕ ੀ ਫੈਡਰੇਸ਼ਨ ਅਤ ੇ ਕੌਮ ੀ ਟੀਮ ਦੋਹਾ ਂ ਲਈ ਇੱਕ ਮਹੱਤਵਪੂਰਨ ਇਵੈਂਟ ਹੈ । ਹੁਣ ਕਿਉਂਕ ਿ ਸਾਡ ੇ ਕੋਲ ਬਹੁਤ ਘੱਟ ਸਮਾ ਂ ਹ ੈ ਇਸ ਲਈ ਅਸੀ ਂ ਮੌਜੂਦ ਾ ਟੀਮ ਪ੍ਰਬੰਧਨ ਨਾਲ ਅੱਗ ੇ ਨਹੀ ਂ ਵੱਧ ਸਕਦੇ ।”

ਹਾਕ ੀ ਟੀਮ ਦ ੇ ਕਪਤਾਨ ਇਮਾਦ ਬੱਟ ਨ ੇ ਕਿਹਾ,” ਮੈ ਂ ਪਾਕਿਸਤਾਨ ਦ ੇ ਪ੍ਰਧਾਨ ਮੰਤਰ ੀ ਅਤ ੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂ ੰ ਬੇਨਤ ੀ ਕਰਦ ਾ ਹਾ ਂ ਕ ਿ ਉਹ ਜਲਦ ਤੋ ਂ ਜਲਦ ਇਸ ਗੱਲ ਦ ਾ ਨੋਟਿਸ ਲੈਣ ਕ ਿ ਕੌਮ ੀ ਹਾਕ ੀ ਟੀਮ ਦ ੇ ਖਿਡਾਰੀਆ ਂ ਨਾਲ ਅਜਿਹ ਾ ਵਤੀਰ ਾ ਕਿਉ ਂ ਕੀਤ ਾ ਗਿਆ ।”

ਗੌਰਤਲਬ ਹ ੈ ਕ ਿ ਮੰਗਲਵਾਰ ਨੂ ੰ ਪ੍ਰਧਾਨ ਮੰਤਰ ੀ ਸ਼ਹਿਬਾਜ ਼ ਸ਼ਰੀਫ ਨ ੇ ਇਸ ਕਥਿਤ ਕੁਪ੍ਰਬੰਧਨ ਦ ਾ ਨੋਟਿਸ ਲਿਆ ਅਤ ੇ ਜਾਂਚ ਦ ੇ ਆਦੇਸ਼ ਦਿੰਦ ੇ ਹੋਏ ਕਿਹ ਾ ਕ ਿ ਮਾੜ ੇ ਪ੍ਰਬੰਧਾ ਂ ਲਈ ਜ਼ਿੰਮੇਵਾਰ ਲੋਕਾ ਂ ਖ਼ਿਲਾਫ ਤੁਰੰਤ ਕਾਰਵਾਈ ਕੀਤ ੀ ਜਾਵੇਗੀ।

ਇਹ ਯਾਦ ਰੱਖਣ ਾ ਚਾਹੀਦ ਾ ਹ ੈ ਕ ਿ ਸੋਸ਼ਲ ਮੀਡੀਆ ‘ ਤ ੇ ਅਜਿਹ ੇ ਕਈ ਹੋਰ ਵੀਡੀਓ ਵ ੀ ਵਾਇਰਲ ਹ ੋ ਰਹ ੇ ਹਨ, ਜਿਨ੍ਹਾ ਂ ਵਿੱਚ ਲਾਹੌਰ ਹਵਾਈ ਅੱਡ ੇ ‘ ਤ ੇ ਕੌਮ ੀ ਟੀਮ ਦ ੇ ਸਵਾਗਤ ਲਈ ਕੋਈ ਮੌਜੂਦ ਨਹੀ ਂ ਸ ੀ ਅਤ ੇ ਨ ਾ ਹ ੀ ਟਰਾਂਸਪੋਰਟ ਲਈ ਕੋਈ ਵਿਵਸਥ ਾ ਉਪਲੱਬਧ ਸੀ।

ਮੁੱਖ ਕੋਚ ਨ ੇ ਕ ੀ ਕਿਹਾ?

ਪਾਕਿਸਤਾਨ ੀ ਹਾਕ ੀ ਟੀਮ ਦ ੇ ਮੁੱਖ ਕੋਚ ਤਾਹਿਰ ਜ਼ਮਾ ਂ ਦ ਾ ਕਹਿਣ ਾ ਹ ੈ ਕ ਿ ਕੱਲ੍ਹ ਤੱਕ ਟੀਮ ਪ੍ਰਬੰਧਨ ਦ ੇ ਪ੍ਰਦਰਸ਼ਨ ਦ ੀ ਸ਼ਲਾਘ ਾ ਹ ੋ ਰਹ ੀ ਸ ੀ ਅਤ ੇ ਟੀਮ ਲਗਾਤਾਰ ਸੁਧਾਰ ਕਰ ਰਹ ੀ ਸ ੀ ਪਰ ਹਾਲ ਦ ੇ ਦਿਨਾ ਂ ‘ ਚ ਸਾਹਮਣ ੇ ਆਈਆ ਂ ਗੱਲਾ ਂ ਦ ੀ ਜਾਣਕਾਰ ੀ ਉਨ੍ਹਾ ਂ ਨੂ ੰ ਮੀਡੀਆ ਜ਼ਰੀਏ ਹ ੀ ਮਿਲੀਆ ਂ ਹਨ।

ਉਨ੍ਹਾ ਂ ਨ ੇ ਪੁੱਛਿਆ ਕ ਿ ਅਚਾਨਕ ਅਜਿਹ ਾ ਕ ੀ ਹੋਇਆ ਕ ਿ ਉਹ ਪ੍ਰਬੰਧਨ ਦ ੇ ਨਾਲ ਕੰਮ ਨਹੀ ਂ ਕਰਨ ਾ ਚਾਹੁੰਦੇ।

ਹਾਕ ੀ ਸਟੇਡੀਅਮ ਵਿੱਚ ਹੋਰ ਕੋਚਾ ਂ ਮੁਹੰਮਦ ਉਸਮਾਨ ਅਤ ੇ ਜੀਸ਼ਾਨ ਅਸ਼ਰਫ ਼ ਦ ੇ ਨਾਲ ਇੱਕ ਪ੍ਰੈਸ ਕਾਨਫਰੰਸ ਨੂ ੰ ਸੰਬੋਧਨ ਕਰਦਿਆ ਂ ਤਾਹਿਰ ਜ਼ਮਾ ਂ ਨ ੇ ਕਿਹ ਾ ਕ ਿ ਕੁਝ ਛਿਪ ੇ ਹੋਏ ਮਕਸਦ ਹਨ, ਜਿਨ੍ਹਾ ਂ ਨੂ ੰ ਮੁੱਦਿਆ ਂ ਨੂ ੰ ਸੁਲਝਾਉਣ ਅਤ ੇ ਮਾਮਲਿਆ ਂ ਨੂ ੰ ਸਹ ੀ ਦਿਸ਼ ਾ ‘ ਚ ਲ ੈ ਕ ੇ ਜਾਣ ਲਈ ਸਾਹਮਣ ੇ ਲਿਆਉਣ ਦ ੀ ਲੋੜ ਹੈ।

ਉਨ੍ਹਾ ਂ ਕਿਹਾ,” ਪਾਕਿਸਤਾਨ ੀ ਹਾਕ ੀ ਅੱਗ ੇ ਵਧ ਰਹ ੀ ਹੈ । ਹਾਰ ਖੇਡ ਦ ਾ ਹਿੱਸ ਾ ਹ ੈ ਪਰ ਖਿਡਾਰੀਆ ਂ ਨੂ ੰ ਮਿਲ ਰਹ ੇ ਕੌਮਾਂਤਰ ੀ ਤਜਰਬੇ, ਵਿਸ਼ੇਸ਼ ਤੌਰ ‘ ਤ ੇ ਸੈਲਫ ਟ੍ਰੇਨਿੰਗ ਦ ੀ ਪ੍ਰਕਿਰਿਆ ਦ ਾ ਕੋਈ ਬਦਲ ਨਹੀ ਂ ਹੈ ।”

ਖਿਡਾਰੀਆ ਂ ਵਿਚਾਲ ੇ ਕਥਿਤ ਗੁੱਟਬਾਜ਼ ੀ ਬਾਰ ੇ ਪੁੱਛਣ ‘ ਤ ੇ ਉਨ੍ਹਾ ਂ ਕਿਹ ਾ ਕ ਿ ਕਦੇ-ਕਦ ੇ ਮੁਸ਼ਕਿਲ ਹਾਲਾਤਾ ਂ ਵਿੱਚ ਕੁਝ ਗੱਲਾ ਂ ਆਪਣ ੇ ਆਪ ਸਪੱਸ਼ਟ ਹ ੋ ਜਾਂਦੀਆ ਂ ਹਨ।

ਤਾਹਿਰ ਜ਼ਮਾ ਂ ਨ ੇ ਕਿਹਾ,” ਇਹ ਕਹਿਣ ਾ ਕ ਿ ਪੈਸ ੇ ਨਹੀ ਂ ਸਨ, ਟੀਮ ਭਟਕ ਗਈ ਸੀ, ਬਾਹਰ ਕੱਢ ਦਿੱਤ ਾ ਸੀ… ਇਸ ਤਰ੍ਹਾ ਂ ਦੀਆ ਂ ਗੱਲਾ ਂ ਗਲਤਬਿਆਨੀਆ ਂ ਹਨ । ਬੱਚ ੇ ਇਮਮਿਚਿਓਰਿਟ ੀ ( ਬਚਕਾਨੀਆ ਂ ਗੱਲਾਂ ) ਦਿਖ ਾ ਰਹ ੇ ਹਨ ।”

ਪ੍ਰਬੰਧਨ ਦ ੇ ਖਿਲਾਫ ਬਿਆਨ ਦੇਣ ਵਾਲ ੇ ਖਿਡਾਰੀਆ ਂ ‘ ਤ ੇ ਕਾਰਵਾਈ ਬਾਰ ੇ ਪੁੱਛ ੇ ਜਾਣ ‘ ਤ ੇ ਤਾਹਿਰ ਜ਼ਮਾ ਂ ਨ ੇ ਕਿਹ ਾ ਕ ਿ ਸਥਿਤ ੀ ‘ ਤ ੇ ਇੱਕ ਵਿਸਥਾਰਤ ਰਿਪੋਰਟ ਪਾਕਿਸਤਾਨ ਹਾਕ ੀ ਫੈਡਰੇਸ਼ਨ ਨੂ ੰ ਸੌਂਪ ਦਿੱਤ ੀ ਗਈ ਹ ੈ ਅਤ ੇ ਹੁਣ ਫੈਡਰੇਸ਼ਨ ਨੂ ੰ ਇਸ ਸਬੰਧ ਵਿੱਚ ਫੈਸਲ ਾ ਲੈਣ ਾ ਹੈ।

ਉਨ੍ਹਾ ਂ ਕਿਹ ਾ ਕ ਿ ਇਸ ਮਾਮਲ ੇ ਦ ੀ ਪਾਰਦਰਸ਼ ੀ ਜਾਂਚ ਹੋਣ ੀ ਚਾਹੀਦ ੀ ਹ ੈ ਅਤ ੇ ਭਵਿੱਖ ਵਿੱਚ ਮੀਡੀਆ ਨਾਲ ਗੱਲਬਾਤ ਦ ੇ ਸਬੰਧ ਵਿੱਚ ਸਾਰ ੇ ਸਬੰਧਤ ਵਿਅਕਤੀਆ ਂ ਲਈ ਜ਼ਰੂਰ ੀ ਦਿਸ਼ ਾ ਨਿਰਦੇਸ਼ ਜਾਰ ੀ ਕੀਤ ੇ ਜਾਣ ੇ ਚਾਹੀਦ ੇ ਹਨ।

ਤਾਹਿਰ ਜ਼ਮਾ ਂ ਨ ੇ ਕਿਹਾ,” ਨਿੱਜ ੀ ਤੌਰ ‘ ਤ ੇ ਮੇਰ ਾ ਮੰਨਣ ਾ ਹ ੈ ਕ ਿ ਅਨੁਸ਼ਾਸਨ ਜ਼ਰੂਰ ੀ ਹੈ । ਅਧਿਕਾਰੀਆ ਂ ਅਤ ੇ ਖਿਡਾਰੀਆ ਂ ਸਾਰਿਆ ਂ ਲਈ ਇਹ ਜ਼ਰੂਰ ੀ ਹੋਣ ਾ ਚਾਹੀਦ ਾ ਹੈ ।”

ਪਾਕਿਸਤਾਨ ਹਾਕੀ ਟੀਮ ਦੇ ਕੋਚ ਤਾਹਿਰ ਜ਼ਮਾਂ

ਤਸਵੀਰ ਸਰੋਤ, Hockey Pakistan

” ਇਹ ਦਹਾਕਿਆ ਂ ਤੋ ਂ ਚੱਲਦ ਾ ਆ ਰਿਹ ਾ ਹ ੈ”

ਲਾਹੌਰ ਹਵਾਈ ਅੱਡ ੇ ‘ ਤ ੇ ਆਪਣ ੇ ਨਿੱਜ ੀ ਵਾਹਨਾ ਂ ਅਤ ੇ ਟੈਕਸੀਆ ਂ ਨਾਲ ਘਰ ਪਰਤ ਰਹ ੇ ਕੌਮ ੀ ਹਾਕ ੀ ਟੀਮ ਦ ੇ ਖਿਡਾਰੀਆ ਂ ਦ ੇ ਵੀਡੀਓ ਐਕਸ ‘ ਤ ੇ ਵਾਇਰਲ ਹਨ।

ਅਦਨਾਨ ਜਾਕਿਰ ਨਾਂਅ ਦ ੇ ਇੱਕ ਉਪਭੋਗਤ ਾ ਨ ੇ ਕੌਮ ੀ ਹਾਕ ੀ ਟੀਮ ਦ ੇ ਖਿਡਾਰੀਆ ਂ ਦ ੇ ਕੁਝ ਵੀਡੀਓ ਸ਼ੇਅਰ ਕਰਦ ੇ ਹੋਏ ਲਿਖਿਆ,” ਮੈਨੂ ੰ ਉਮੀਦ ਹ ੈ ਕ ਿ ਪਾਕਿਸਤਾਨ ਦ ੇ ਪ੍ਰਧਾਨ ਮੰਤਰ ੀ ਸ਼ਹਿਬਾਜ ਼ ਸ਼ਰੀਫ ਼ ਨੂ ੰ ਇਸ ‘ ਤ ੇ ਸ਼ਰਮ ਆਵੇਗ ੀ ਅਤ ੇ ਉਹ ਪਾਕਿਸਤਾਨ ਹਾਕ ੀ ਫੈਡਰੇਸ਼ਨ ( ਪੀਐੱਚਐੱਫ ) ਖਿਲਾਫ ਼ ਸਖ਼ਤ ਕਾਰਵਾਈ ਕਰਨਗੇ । ਇਸ ਵਾਰ ਕੋਈ ਰਿਆਇਤ ਨਹੀ ਂ ਦਿੱਤ ੀ ਜਾਣ ੀ ਚਾਹੀਦੀ । ਇਹ ਦਹਾਕਿਆ ਂ ਤੋ ਂ ਹੁੰਦ ਾ ਆ ਰਿਹਾ ।”

ਪਾਕਿਸਤਾਨ ਹਾਕ ੀ ਟੀਮ ਦ ੇ ਕਪਤਾਨ ਦ ੇ ਹਾਲੀਆ ਬਿਆਨ ਅਤ ੇ ਹਾਕ ੀ ਫੈਡਰੇਸ਼ਨ ‘ ਤ ੇ ਲੱਗ ੇ ਇਲਜ਼ਾਮਾ ਂ ਤੋ ਂ ਬਾਅਦ ਸਾਬਕ ਾ ਖਿਡਾਰ ੀ ਫੈਸਲ ਇਕਬਾਲ ਨ ੇ ਵ ੀ ਐਕਸ ‘ ਤ ੇ ਲਿਖਿਆ,” ਪਾਕਿਸਤਾਨ ਸਰਕਾਰ ਨੂ ੰ ਇਸ ਮਾਮਲ ੇ ਦ ੀ ਉੱਚ ਪੱਧਰ ੀ ਜਾਂਚ ਕਰਵਾਉਣ ੀ ਚਾਹੀਦ ੀ ਹ ੈ ਕ ਿ ਕਰਦਾਤਿਆ ਂ ਦ ਾ ਪੈਸ ਾ ਕਿੱਥ ੇ ਖ਼ਰਚ ਹ ੋ ਰਿਹ ਾ ਹੈ, ਕ ੀ ਇਹ ਹਾਕ ੀ ਦ ੇ ਵਿਕਾਸ ਲਈ ਹੈ ।”

ਉਨ੍ਹਾ ਂ ਇਲਜ਼ਾਮ ਲਗਾਇਆ,” ਪਾਕਿਸਤਾਨ ਵਿੱਚ ਹਾਕ ੀ ਦ ੇ ਪਤਨ ਦ ਾ ਅਸਲ ਕਾਰਨ ਭ੍ਰਿਸ਼ਟਾਚਾਰ ਹੈ । ਹਾਕ ੀ ਟੀਮ ਦ ੇ ਖਿਡਾਰੀਆ ਂ ਦ ੇ ਨਾਲ ਬੇਇਨਸਾਫ ੀ ਹ ੋ ਰਹ ੀ ਹੈ ।”

ਇੱਕ ਯੂਜ਼ਰ ਨ ੇ ਲਿਖਿਆ,” ਜਦੋ ਂ ਪਾਕਸਿਤਾਨ ਖੇਡ ਬੋਰਡ ਨ ੇ ਟੀਮ ਦ ੇ ਵਿਦੇਸ਼ ੀ ਦੌਰ ੇ ਦ ੇ ਪ੍ਰਬੰਧ ਲਈ ਭਾਰ ੀ ਰਕਮ ਦਿੱਤ ੀ ਸ ੀ ਤਾ ਂ ਖਿਡਾਰ ੀ ਉੱਥ ੇ ਖਰਾਬ ਹਾਲਾਤਾ ਂ ‘ ਚ ਕਿਉ ਂ ਰਹ ਿ ਰਹ ੇ ਸਨ? ਉਹ ਪੈਸ ਾ ਕਿੱਥ ੇ ਗਿਆ”?

ਉਮਰ ਫਾਰੁਖ ਼ ਨਾਂਅ ਦ ੇ ਇੱਕ ਹੋਰ ਐਕਸ ਯੂਜ਼ਰ ਨ ੇ ਪਾਕਿਸਤਾਨ ਹਾਕ ੀ ਟੀਮ ਬਾਰ ੇ ਗੱਲ ਕਰਦ ੇ ਹੋਏ ਕਿਹਾ,” ਆਸਟ੍ਰੇਲੀਆ ਵਿੱਚ ਪਾਕਿਸਤਾਨ ੀ ਹਾਕ ੀ ਖਿਡਾਰੀਆ ਂ ਦ ੀ ਸਥਿਤ ੀ ਸਾਹਮਣ ੇ ਆਉਣ ਤੋ ਂ ਬਾਅਦ ਇਹ ਇਸ ਗੱਲ ਦ ੀ ਯਾਦ ਦਿਵਾਉਂਦ ਾ ਹ ੈ ਕ ਿ ਸਿਸਟਮ ਨੂ ੰ ਕਿੰਨ ੀ ਲਾਪਰਵਾਹ ੀ ਨਾਲ ਚਲਾਇਆ ਜ ਾ ਰਿਹ ਾ ਹੈ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI