Home ਰਾਸ਼ਟਰੀ ਖ਼ਬਰਾਂ ਮਾਰਕ ਕਾਰਨੀ ਕੈਨੇਡਾ ਦੇ ਅਗਲੇ ਪੀਐੱਮ ਬਣਨ ਦੀ ਰਾਹ ‘ਤੇ, ਭਾਰਤ-ਕੈਨੇਡਾ ਸਬੰਧਾਂ...

ਮਾਰਕ ਕਾਰਨੀ ਕੈਨੇਡਾ ਦੇ ਅਗਲੇ ਪੀਐੱਮ ਬਣਨ ਦੀ ਰਾਹ ‘ਤੇ, ਭਾਰਤ-ਕੈਨੇਡਾ ਸਬੰਧਾਂ ਨੂੰ ਕੀ ਰੁਖ਼ ਦੇ ਸਕਦੇ ਹਨ?

4
0

Source :- BBC PUNJABI

ਮਾਰਕ ਕਾਰਨੀ

ਤਸਵੀਰ ਸਰੋਤ, Getty Images

2 ਘੰਟੇ ਪਹਿਲਾਂ

ਕੈਨੇਡਾ ਦੀਆਂ ਆਮ ਚੋਣਾਂ ਵਿੱਚ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਨੂੰ ਹੁਣ ਤੱਕ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ।

ਕੈਨੇਡਾ ਇਲੈਕਸ਼ਨ ਦੀ ਵੈੱਬਸਾਈਟ ਮੁਤਾਬਕ, ਲਿਬਰਲ ਪਾਰਟੀ 169 ਸੀਟਾਂ, ਕੰਜ਼ਰਵੇਟਿਵ ਪਾਰਟੀ 144 ਸੀਟਾਂ, ਬਲਾਕ ਕਿਊਬੇਕੋਇਸ 22 ਸੀਟਾਂ ਅਤੇ ਐੱਨਡੀਪੀ (ਨਿਊ ਡੈਮੋਕ੍ਰੇਟ ਪਾਰਟੀ) 7 ਸੀਟਾਂ ਉੱਤੇ ਅੱਗੇ ਹੈ।

ਹਾਲਾਂਕਿ ਅਜੇ ਸਪੱਸ਼ਟ ਨਹੀਂ ਹੈ ਕਿ ਪਾਰਟੀ ਨੂੰ ਬਹੁਮਤ ਦੇ ਲਈ ਜ਼ਰੂਰੀ 172 ਸਿੱਟਾਂ ਮਿਲਣਗੀਆਂ ਜਾਂ ਕਿਸੇ ਦੂਜੀ ਪਾਰਟੀ ਤੋਂ ਸਮਰਥਨ ਲੈਣਾ ਪਵੇਗਾ।

ਜਿੱਤ ਤੋਂ ਬਾਅਦ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਮਾਰਕ ਕਾਰਨੀ ਨੇ ਆਪਣੇ ਸਮਰਥਕਾਂ ਨੂੰ ਕਿਹਾ, “ਰਾਸ਼ਟਰਪਤੀ ਟਰੰਪ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂਕਿ ਅਮਰੀਕਾ ਸਾਡੇ ‘ਤੇ ਆਪਣਾ ਅਧਿਕਾਰ ਜਮਾ ਸਕੇ- ਅਜਿਹਾ ਕਦੇ ਨਹੀਂ ਹੋਵੇਗਾ।”

ਉਨ੍ਹਾਂ ਕਿਹਾ, “ਅਮਰੀਕਾ ਦੇ ਨਾਲ ਸਾਡਾ ਪੁਰਾਣਾ ਰਿਸ਼ਤਾ ਹੁਣ ਖਤਮ ਹੋ ਗਿਆ ਹੈ। ਅਸੀਂ ਅਮਰੀਕੀ ਵਿਸ਼ਵਾਸਘਾਤ ਦੇ ਸਦਮੇ ਤੋਂ ਉਭਰ ਚੁੱਕੇ ਹਾਂ, ਸਾਨੂੰ ਇੱਕ-ਦੂਜੇ ਦਾ ਖਿਆਲ ਰੱਖਣਾ ਹੋਵੇਗਾ।”

ਲਿਬਰਲ ਪਾਰਟੀ ਮਹਿਜ ਤਿੰਨ ਮਹੀਨੇ ਪਹਿਲਾਂ ਚੋਣਾਂ ਵਿੱਚ ਕਾਫੀ ਪਿੱਛੇ ਚੱਲ ਰਹੀ ਸੀ ਪਰ ਅਮਰੀਕਾ ਨਾਲ ਵੱਧਦੇ ਤਣਾਅ ਵਿਚਾਲੇ ਕਾਰਨੀ ਨੇ ਪਾਰਟੀ ਦੀ ਵਾਗਡੋਰ ਸੰਭਾਲੀ।

ਇਸ ਤੋਂ ਬਾਅਦ ਪਾਰਟੀ ਦੀ ਪ੍ਰਚਾਰ ਮੁਹਿੰਮ ਵਿੱਚ ਨਵਾਂ ਮੋੜ ਆਇਆ।

ਇਸ ਸਾਲ ਦੀ ਸ਼ੁਰੂਆਤ ਵਿੱਚ ਨੌ ਸਾਲ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਜਸਟਿਨ ਟਰੂਡੋ ਦੇ ਅਹੁਦੇ ਛੱਡਣ ਤੋਂ ਬਾਅਦ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਨੇਤਾ ਚੁਣੇ ਗਏ ਸਨ ਅਤੇ ਪ੍ਰਧਾਨ ਮੰਤਰੀ ਬਣੇ ਸਨ।

ਜਸਟਿਨ ਟਰੂਡੋ ਦੇ ਕਾਰਜਕਾਲ ਵਿੱਚ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕਾਫੀ ਤਣਾਅ ਦੇਖਣ ਨੂੰ ਮਿਲਿਆ ਸੀ ਅਤੇ ਦੋਵੇਂ ਦੇਸ਼ਾਂ ਨੇ ਆਪਣੇ ਕੂਟਨੀਤਿਕ ਰਿਸ਼ਤੇ ਕਾਫੀ ਘੱਟ ਕਰ ਲਏ ਸਨ।

ਟਰੰਪ ਦਾ ਮੁੱਦਾ ਭਾਰੀ ਰਿਹਾ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਬੀਬੀਸੀ ਪੱਤਰਕਾਰ ਐਂਥਨੀ ਜ਼ਰਕਰ ਦੇ ਅਨੁਸਾਰ ਲਿਬਰਲ ਪਾਰਟੀ ਦੀ ਜਿੱਤ ਵਿੱਚ ਡੌਨਲਡ ਟਰੰਪ ਦੀਆਂ ਨੀਤੀਆਂ ਦਾ ਵੀ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਅਨੁਸਾਰ ਟਰੰਪ ਨੇ ਵਾਰ-ਵਾਰ ਕੈਨੇਡਾ ਨੂੰ ਭੜਕਾਇਆ ਅਤੇ ਉਸ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਲਈ ਕਿਹਾ, ਜਿਸ ਨਾਲ ਕੈਨੇਡੀਅਨ ਵੋਟਰ ਇੱਕਜੁੱਟ ਹੋ ਗਏ।

ਕੈਨੇਡਾ ਦੀ ਰਾਜਨੀਤੀ ਵਿੱਚ ਲਿਬਰਲ ਪਾਰਟੀ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਦਬਾਅ ਹੇਠ ਸੀ। ਜਿਸ ਪਾਰਟੀ ਨੂੰ ਕੁਝ ਮਹੀਨੇ ਪਹਿਲਾਂ ਤੱਕ ਲਗਭਗ ਖਤਮ ਮੰਨਿਆ ਜਾਂਦਾ ਸੀ, ਉਹ ਹੁਣ ਚੌਥੀ ਵਾਰ ਸੱਤਾ ਵਿੱਚ ਆ ਸਕਦੀ ਹੈ।

ਇਸ ਸਾਲ ਜਨਵਰੀ ਦੇ ਸ਼ੁਰੂ ਵਿੱਚ ਜਸਟਿਨ ਟਰੂਡੋ ਨੇ ਆਪਣੀ ਹੀ ਪਾਰਟੀ ਦੇ ਵਧਦੇ ਦਬਾਅ ਕਾਰਨ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਜਦੋਂ ਤੋਂ ਕਾਰਨੀ ਨੇ ਕੈਨੇਡਾ ਦੀ ਕਮਾਨ ਸੰਭਾਲੀ ਹੈ, ਉਨ੍ਹਾਂ ਨੇ ਆਪਣੇ ਪਹਿਲੇ ਪ੍ਰਧਾਨ ਮੰਤਰੀ ਦੇ ਮੁਕਾਬਲੇ ਭਾਰਤ ਨਾਲ ਸਬੰਧਾਂ ਵਿੱਚ ਬਦਲਾਅ ਦਾ ਸੰਕੇਤ ਦਿੱਤਾ ਹੈ।

ਸਾਬਕਾ ਬੈਂਕਰ ਰਹੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ‘ਬਹੁਤ ਮਹੱਤਵਪੂਰਨ’ ਦੱਸਿਆ ਅਤੇ ਸੰਕੇਤ ਦਿੱਤਾ ਕਿ ਜੇਕਰ ਉਹ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ।

ਭਾਰਤ ਬਾਰੇ ਕਾਰਨੀ ਦੇ ਕੀ ਵਿਚਾਰ ਹਨ?

 ਮਾਰਕ ਕਾਰਨੀ

ਤਸਵੀਰ ਸਰੋਤ, @AnitaAnandOE

ਚੋਣ ਪ੍ਰਚਾਰ ਮੁਹਿੰਮ ਸਮਾਪਤ ਹੋਣ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਇੱਕ ਚੋਣ ਰੈਲੀ ਦੌਰਾਨ ਕੈਨੇਡਾ ਦੇ ਇੱਕ ਚੈਨਲ ਵਾਈ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਕਾਰਨੀ ਦਾ ਕਹਿਣਾ ਸੀ, “ਇਹ ਤਾਂ ਸਾਫ਼ ਹੈ ਕਿ ਰਿਸ਼ਤਿਆਂ ਵਿੱਚ ਤਣਾਅ ਹੈ ਪਰ ਇਹ ਸਾਡੀ ਵਜ੍ਹਾ ਨਾਲ ਨਹੀਂ ਹੈ। ਇਕ ਦੂਜੇ ਪ੍ਰਤੀ ਸਨਮਾਨ ਦੇ ਨਾਲ ਅਤੇ ਇਸ ਨੂੰ ਫਿਰ ਤੋਂ ਬਣਾਉਣ ਦਾ ਅੱਗੇ ਦਾ ਰਾਹ ਹੈ।”

ਅਸਲ ਵਿੱਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਕੈਨੇਡਾ ਦੇ ਰਿਸ਼ਤਿਆਂ ਵਿੱਚ ਸੁਧਾਰ ਲਈ ਉਹ ਕੀ ਕਰਨਗੇ।

ਉਨ੍ਹਾਂ ਕਿਹਾ, “ਭਾਰਤ ਅਤੇ ਕੈਨੇਡਾ ਦਾ ਰਿਸ਼ਤਾ ਕਈ ਪੱਧਰਾਂ ‘ਤੇ ਬਹੁਤ ਅਹਿਮ ਹੈ। ਨਿੱਜੀ ਸਬੰਧਾਂ, ਆਰਥਿਕ ਅਤੇ ਰਣਨੀਤਿਕ ਮੋਰਚੇ ‘ਤੇ ਵੀ। ਬਹੁਤ ਅਜਿਹੇ ਕੈਨੇਡੀਅਨ ਹਨ, ਜਿਨ੍ਹਾਂ ਦੇ ਭਾਰਤ ਨਾਲ ਬਹੁਤ ਨਿੱਜੀ ਸਬੰਧ ਹਨ। ਮੈਂ ਆਪਣੇ ਅਨੁਭਵ ਨਾਲ ਕਹਿੰਦਾ ਹਾਂ ਕਿ ਇਸ ਸਮੇਂ ਵਿਸ਼ਵ ਅਰਥਵਿਵਸਥਾ ਜਿਸ ਤਰ੍ਹਾਂ ਨਾਲ ਡਗਮਗਾ ਰਹੀ ਹੈ ਅਤੇ ਨਵਾਂ ਆਕਾਰ ਲੈ ਰਹੀ ਹੈ, ਅਜਿਹੇ ਵਿੱਚ ਭਾਰਤ ਅਤੇ ਕੈਨੇਡਾ ਵਰਗੇ ਦੇਸ਼ ਬਹੁਤ ਵੱਡੀ ਭੂਮਿਕਾ ਨਿਭਾਅ ਸਕਦੇ ਹਨ।”

ਮਾਰਕ ਕਾਰਨੀ ਨੇ ਕਿਹਾ ਕਿ ਵਪਾਰ ਜੰਗ ਤੋਂ ਮੌਕੇ ਵੀ ਪੈਦੇ ਹੋਏ ਹਨ।

“ਮੈਨੂੰ ਲੱਗਦਾ ਹੈ ਕਿ ਮੌਕੇ ਬਣਾਏ ਜਾਣਗੇ ਕਿਉਂਕਿ ਜੋ ਨਕਾਰਾਤਮਕ ਘਟਨਾਵਾਂ ਹੋਈਆਂ ਹਨ, ਖਾਸਕਰ ਵਪਾਰ ਜੰਗ, ਇਹ ਉਨ੍ਹਾਂ ਮੌਕਿਆਂ ਵਿਚੋਂ ਇੱਕ ਹਨ, ਜਿਨ੍ਹਾਂ ‘ਤੇ ਜੇ ਮੈਂ ਪ੍ਰਧਾਨ ਮੰਤਰੀ ਬਣਦਾ ਹਾਂ ਤਾਂ ਕੰਮ ਕਰਾਂਗਾ।”

ਇਹ ਬਿਆਨ ਵੋਟਾਂ ਤੋਂ ਠੀਕ ਪਹਿਲਾ ਆਇਆ ਸੀ ਅਤੇ ਇਹ ਇਸ ਮਾਇਨੇ ਵਿੱਚ ਵੀ ਮਹੱਤਵਪੂਰਨ ਸੰਕੇਤ ਹੈ ਕਿ ਕਾਰਨੀ ਦੀ ਸਰਕਾਰ ਦਾ ਭਾਰਤ ਦੇ ਨਾਲ ਰਿਸ਼ਤੇ ਵਿੱਚ ਕੀ ਰੁਖ ਰਹਿਣ ਵਾਲਾ ਹੈ।

ਭਾਰਤ ਨੂੰ ਲੈ ਕੇ ਕਾਰਨੀ ਦਾ ਰੁਖ਼

ਕੈਨੇਡਾ ਚੋਣਾਂ

ਪਰ ਕਾਰਨੀ ਦਾ ਅਜਿਹਾ ਬਿਆਨ ਪਹਿਲੀ ਵਾਰ ਨਹੀਂ ਆਇਆ ਹੈ। ਬੀਤੇ ਮਾਰਚ ਵਿੱਚ ਜਦੋਂ ਉਹ ਲਿਬਰਲ ਪਾਰਟੀ ਦੇ ਨੇਤਾ ਬਣਨ ਦੀ ਦੌੜ ਵਿੱਚ ਸ਼ਾਮਲ ਸੀ ਤਾਂ ਉਨ੍ਹਾਂ ਨੇ ‘ਭਾਰਤ ਦੇ ਨਾਲ ਵਪਾਰਕ ਸਬੰਧਾਂ ਨੂੰ ਸੁਧਾਰਨ’ ਦੀ ਗੱਲ ਕਹੀ ਸੀ।

ਮਾਰਕ ਕਾਰਨੀ ਨੇ ਕਿਹਾ, “ਕੈਨੇਡਾ ਦੇ ਕੋਲ ਭਾਰਤ ਦੇ ਨਾਲ ਸਬੰਧਾਂ ਨੂੰ ਫਿਰ ਤੋਂ ਬਣਾਉਣ ਦਾ ਮੌਕਾ ਹੈ। ਉਸ ਵਪਾਰਕ ਸਬੰਧ ਦੇ ਆਲੇ-ਦੁਆਲੇ ਕਦਰਾਂ-ਕੀਮਤਾਂ ਦੀ ਸਾਂਝੀ ਭਾਵਨਾ ਹੋਣੀ ਚਾਹੀਦੀ ਹੈ ਅਤੇ ਜੇਕਰ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਉਸ ਮੌਕੇ ਦਾ ਬੇਸਬਰੀ ਨਾਲ ਉਡੀਕ ਕਰਾਂਗਾ।”

ਉਨ੍ਹਾਂ ਨੇ ਮਾਰਚ ਵਿੱਚ ਹੀ ਇੱਕ ਜਨਸਭਾ ਦੇ ਦੌਰਾਨ ਕਿਹਾ ਸੀ ਕਿ ‘ਕੈਨੇਡਾ ਨੂੰ ਨਵੇਂ ਦੋਸਤਾਂ ਅਤੇ ਸਹਿਯੋਗੀਆਂ ਦੀ ਜ਼ਰੂਰਤ ਹੈ।’ ਇਸ ਸਬੰਧੀ ਉਨ੍ਹਾਂ ਨੇ ਭਾਰਤ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਸੀ।

ਮਾਰਕ ਕਾਰਨੀ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਨਾਲ ਸੰਵਾਦ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।

ਇਸੇ ਮਹੀਨੇ ਛੇ ਅਪ੍ਰੈਲ ਨੂੰ ਉਨ੍ਹਾਂ ਨੇ ਟੋਰੰਟੋ ਦੇ ਇੱਕ ਹਿੰਦੂ ਮੰਦਰ ਵਿੱਚ ਪਹੁੰਚ ਕੇ ਲੋਕਾਂ ਨੂੰ ਰਾਮ ਨੌਵੀਂ ਦੀ ਵਧਾਈ ਦਿੱਤੀ ਸੀ।

ਓਕਵਿਲ ਈਸਟ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਅਨੀਤਾ ਆਨੰਦ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਕਾਰਨੀ ਨੇ ਟੋਰਾਂਟੋ ਵਿੱਚ ਬਾਪਸ ਸਵਾਮੀਨਾਰਾਇਣ ਮੰਦਰ ਦਾ ਦੌਰਾ ਕੀਤਾ ਸੀ।

ਇਸ ਮਹੀਨੇ 14 ਅਪ੍ਰੈਲ ਨੂੰ ਕਾਰਨੀ ਨੇ ਓਟਾਵਾ ਸਿੱਖ ਸੁਸਾਇਟੀ ਦੇ ਗੁਰਦੁਆਰੇ ਜਾ ਕੇ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ ਅਤੇ ਇਸ ਦੀਆਂ ਤਸਵੀਰਾਂ ਆਪਣੇ ਐਕਸ ਅਕਾਊਂਟ ‘ਤੇ ਸਾਂਝਾ ਕੀਤੀਆਂ ਸਨ।

ਟਰੂਡੋ ਦੇ ਕਾਰਜਕਾਲ ਵਿੱਚ ਭਾਰਤ-ਕੈਨੇਡਾ ਦੇ ਸਬੰਧ

ਪੀਐੱਮ ਮੋਦੀ ਅਤੇ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਜਸਟਿਨ ਟਰੂਡੋ ਦੇ ਕਾਰਜਕਾਲ ਦੇ ਆਖਰੀ ਦੌਰ ‘ਚ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਬਹੁਤ ਤਣਾਅ ਆ ਗਿਆ ਸੀ।

ਰਿਸ਼ਤਿਆਂ ਵਿੱਚ ਇਸ ਕੁੜੱਤਣ ਦਾ ਕਾਰਨ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਨੇਤਾ ਹਰਦੀਪ ਸਿੰਘ ਨਿੱਝਰ ਦਾ ਕਤਲ ਸੀ। ਇਸ ਮਾਮਲੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਲਜ਼ਾਮ ਲਗਾਇਆ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ‘ਭਰੋਸੇਯੋਗ ਸਬੂਤ’ ਹਨ।

ਭਾਰਤ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ। ਇਸ ਤੋਂ ਬਾਅਦ ਹੀ ਦੋਵਾਂ ਦੇਸ਼ਾਂ ਦੇ ਸਬੰਧ ਬੱਦ ਤੋਂ ਬਦਤਰ ਹੁੰਦੇ ਗਏ।

ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਕੂਟਨੀਤਿਕਾਂ ਨੂੰ ਦੇਸ਼ ਛੱਡਣ ਲਈ ਵੀ ਕਿਹਾ ਸੀ। ਮੌਜੂਦਾ ਸਮੇਂ ਦੋਵਾਂ ਦੇਸ਼ਾਂ ਦੇ ਸਬੰਧ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ।

ਜਦੋਂ ਟਰੂਡੋ ਨੇ ਭਾਰਤ ‘ਤੇ ਇਲਜ਼ਾਮ ਲਗਾਏ ਸਨ ਤਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਟਰੂਡੋ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਲਈ ਭਾਰਤ ਪ੍ਰਤੀ ਇੰਨਾ ਹਮਲਾਵਰ ਰੁਖ਼ ਦਿਖਾ ਰਹੇ ਹਨ।

ਭਾਰਤ ਸਰਕਾਰ ਲੰਬੇ ਸਮੇਂ ਤੋਂ ਕੈਨੇਡਾ ਨੂੰ ਖਾਲਿਸਤਾਨੀ ਵੱਖਵਾਦੀਆਂ ਵਿਰੁੱਧ ਕਾਰਵਾਈ ਕਰਨ ਲਈ ਕਹਿ ਰਹੀ ਹੈ। ਭਾਰਤ ਦਾ ਮੰਨਣਾ ਹੈ ਕਿ ਟਰੂਡੋ ਸਰਕਾਰ ਆਪਣੀ ਵੋਟ ਬੈਂਕ ਰਾਜਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਲਿਸਤਾਨ ਪ੍ਰਤੀ ਨਰਮ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੀ ਇਹ ਗੱਲ ਕਹਿ ਚੁੱਕੇ ਹਨ।

ਟਰੂਡੋ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲਿਆਂ ਦਾ ਇਹ ਵੀ ਕਹਿਣਾ ਸੀ ਕਿ ਟਰੂਡੋ ਨੇ ਪੁਲਿਸ ਦੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਭਾਰਤ ‘ਤੇ ਇਲਜ਼ਾਮ ਲਗਾਏ।

ਹੁਣ ਤੱਕ ਟਰੂਡੋ ਦੇ ਮੁਕਾਬਲੇ ਕਾਰਨੀ ਦੇ ਭਾਰਤ ਬਾਰੇ ਵਿਚਾਰ ਕਾਫ਼ੀ ਸਕਾਰਾਤਮਕ ਰਹੇ ਹਨ। ਪਰ ਇਹ ਵੀ ਸੱਚ ਹੈ ਕਿ ਨਿੱਝਰ ਵਰਗੇ ਮਾਮਲਿਆਂ ‘ਤੇ ਮਾਰਕ ਕਾਰਨੀ ਦੇ ਰਵੱਈਏ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ।

ਪਰ ਇੰਨਾ ਸਾਫ਼ ਹੈ ਕਿ ਮਾਰਕ ਕਾਰਨੀ ਭਾਰਤ ਦੇ ਨਾਲ ਸਬੰਧਾਂ ਨੂੰ ਦੁਬਾਰਾ ਪੱਟਰੀ ‘ਤੇ ਲਿਆਉਣ ਦੇ ਹਮਾਇਤੀ ਹਨ।

ਮਾਰਕ ਕਾਰਨੀ ਕੌਣ ਹਨ?

 ਜੇਰੋਮ ਪਾਵੇਲ ਤੇ ਮਾਰਕ ਕਾਰਨੀ

ਤਸਵੀਰ ਸਰੋਤ, Getty Images

ਮਾਰਕ ਕਾਰਨੀ ਦਾ ਜਨਮ ਉੱਤਰ-ਪੱਛਮੀ ਟੈਰੀਟਰੀਜ਼ ਦੇ ਦੂਰ-ਦੁਰਾਡੇ ਉੱਤਰੀ ਸ਼ਹਿਰ ਫੋਰਟ ਸਮਿੱਟ ਵਿੱਚ ਹੋਇਆ ਸੀ।

ਹਾਲਾਂਕਿ, ਉਨ੍ਹਾਂ ਨੇ ਨਿਊਯਾਰਕ, ਲੰਡਨ ਅਤੇ ਟੋਕੀਓ ਵਰਗੀਆਂ ਥਾਵਾਂ ‘ਤੇ ਗੋਲਡਮੈਨ ਸੈਕਸ ਲਈ ਕੰਮ ਕਰਦੇ ਹੋਏ ਦੁਨੀਆਂ ਭਰ ਦੀ ਯਾਤਰਾ ਕੀਤੀ ਹੈ।

ਉਨ੍ਹਾਂ ਦੇ ਪਿਤਾ ਇੱਕ ਹਾਈ ਸਕੂਲ ਦੇ ਪ੍ਰਿੰਸੀਪਲ ਸਨ ਅਤੇ ਕਾਰਨੀ ਆਪ ਸਕਾਲਰਸ਼ਿਪ ‘ਤੇ ਹਾਰਵਰਡ ਯੂਨੀਵਰਸਿਟੀ ਪੜ੍ਹਨ ਗਏ ਸਨ ਜਿੱਥੇ ਉਨ੍ਹਾਂ ਨੇ ਆਈਸ ਹਾਕੀ ਵੀ ਖੇਡੀ।

ਸਾਲ 1995 ਵਿੱਚ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ।

2003 ਵਿੱਚ, ਉਨ੍ਹਾਂ ਨੇ ਬੈਂਕ ਆਫ਼ ਕੈਨੇਡਾ ਵਿੱਚ ਡਿਪਟੀ ਗਵਰਨਰ ਵਜੋਂ ਸ਼ਾਮਲ ਹੋਣ ਲਈ ਨਿੱਜੀ ਖੇਤਰ ਛੱਡ ਦਿੱਤਾ ਅਤੇ ਫਿਰ ਵਿੱਤ ਵਿਭਾਗ ਵਿੱਚ ਇੱਕ ਸੀਨੀਅਰ ਐਸੋਸੀਏਟ ਡਿਪਟੀ ਮੰਤਰੀ ਵਜੋਂ ਕੰਮ ਕੀਤਾ।

ਮਾਰਕ ਕਾਰਨੀ ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਮੁਖੀ ਹਨ।

ਮਾਰਕ ਕਾਰਨੀ 2013 ਵਿੱਚ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਬਣੇ ਸਨ ਅਤੇ ਇਸ ਦੇ 300 ਸਾਲ ਤੋਂ ਵੱਧ ਦੇ ਇਤਿਹਾਸ ਵਿੱਚ ਉਹ ਪਹਿਲੇ ਗੈਰ-ਬ੍ਰਿਟਿਸ਼ ਵਿਅਕਤੀ ਸਨ ਜਿਸ ਨੇ ਇਹ ਅਹੁਦਾ ਸੰਭਾਲਿਆ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI