Home ਰਾਸ਼ਟਰੀ ਖ਼ਬਰਾਂ ਮਹਾਕੁੰਭ: ਨਾਗਾ ਸਾਧੂ ਬਣਨ ਦੀ ਪ੍ਰਕਿਰਿਆ ਕੀ ਹੈ, ਕੌਣ ਬਣ ਸਕਦੇ ਹਨ...

ਮਹਾਕੁੰਭ: ਨਾਗਾ ਸਾਧੂ ਬਣਨ ਦੀ ਪ੍ਰਕਿਰਿਆ ਕੀ ਹੈ, ਕੌਣ ਬਣ ਸਕਦੇ ਹਨ ਅਤੇ ਕੁੰਭ ਤੋਂ ਬਾਅਦ ਕਿੱਥੇ ਜਾਂਦੇ ਹਨ

1
0

Source :- BBC PUNJABI

ਮਹਾਕੁੰਭ

ਤਸਵੀਰ ਸਰੋਤ, Getty Images

ਆਲੀਸ਼ਾਨ ਰੱਥ, ਹਾਥੀ, ਊਠ, ਘੋੜੇ, ਐੱਸਯੂਵੀ ਗੱਡੀਆਂ ਦਾ ਕਾਫ਼ਲਾ ਅਤੇ ਕਈ ਥਾਈਂ ਬੰਦੂਕਾਂ ਨਾਲ ਕਲਾਬਾਜ਼ੀਆਂ ਲਾਉਂਦੇ ਲੋਕ ਵੀ ਨਜ਼ਰ ਆਉਂਦੇ ਹਨ।

ਇਹ ਨਜ਼ਾਰਾ, ਕੁੰਭ ਮੇਲੇ ਵਿੱਚ ਸ਼ਿਰਕਤ ਕਰਨ ਆਏ ਵੱਖ-ਵੱਖ ਅਖਾੜਿਆਂ ਦੀਆਂ ਸ਼ੋਭਾ-ਯਾਤਰਾਵਾਂ ਦੌਰਾਨ ਦੇਖਿਆ ਜਾ ਸਕਦਾ ਹੈ।

ਆਮ ਤੌਰ ‘ਤੇ ਜਦੋਂ ਕੋਈ ‘ਅਖਾੜਾ’ ਸ਼ਬਦ ਸੁਣਦਾ ਹੈ ਤਾਂ ਉਸ ਦੇ ਮਨ ਵਿੱਚ ਕੁਸ਼ਤੀ ਜਾਂ ਕੁਸ਼ਤੀ ਦੇ ਮੈਦਾਨ ਅਤੇ ਪਹਿਲਵਾਨਾਂ ਨੂੰ ਸਿਖਲਾਈ ਦਾ ਖਿਆਲ ਆਉਂਦਾ ਹੈ।

ਪਰ ਕੁੰਭ ਮੇਲੇ ਵਿੱਚ ਪਹੁੰਚੇ ਅਖਾੜੇ ਸੰਤਾਂ-ਮਹਾਂਪੁਰਖਾਂ ਦੀ ਪਰੰਪਰਾ ਨਾਲ ਜੁੜੇ ਹੋਏ ਹਨ।

ਕੁੰਭ ਮੇਲਾ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਤ੍ਰਿਵੇਣੀ ਨਦੀ ਦੇ ਸੰਗਮ ‘ਤੇ, ਉੱਤਰਾਖੰਡ ਦੇ ਹਰਿਦੁਆਰ, ਮਹਾਰਾਸ਼ਟਰ ਦੇ ਨਾਸਿਕ ਵਿੱਚ ਗੋਦਾਵਰੀ ਨਦੀ ਦੇ ਕੰਢੇ ਅਤੇ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਕਸ਼ਪਰਾ ਨਦੀ ਦੇ ਕੰਢੇ ‘ਤੇ ਕਰਵਾਇਆ ਜਾਂਦਾ ਹੈ।

ਇਸ ਦੌਰਾਨ ਅਖਾੜੇ ਵਿੱਚ ਨਵੇਂ ਸਾਧੂਆਂ ਨੂੰ ਸ਼ਾਮਲ ਕਰਨ ਦੀ ਰਸਮ ਵੀ ਨਿਭਾਈ ਜਾ ਰਹੀ ਹੈ।

ਜੋ ਲੋਕ ਸੰਸਾਰਿਕ ਜ਼ਿੰਦਗੀ ਦਾ ਤਿਆਗ ਕਰ ਕੇ ਅਖਾੜਿਆਂ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਹ ਮੌਜੂਦ 15 ਵਿੱਚੋਂ ਕਿਸੇ ਵੀ ਅਖਾੜੇ ਦਾ ਹਿੱਸਾ ਬਣ ਜਾਂਦੇ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਔਖੇ ਇਮਤਿਹਾਨਾਂ ‘ਚੋਂ ਲੰਘਣਾ ਪੈਂਦਾ ਹੈ ਅਤੇ ਕੁਝ ਧਾਰਮਿਕ ਵਿਧੀਆਂ ਦਾ ਪਾਲਣ ਵੀ ਕਰਨਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਗ੍ਰਹਿਸਤ ਜੀਵਨ ਨੂੰ ਤਿਆਗ ਕਿ ਧਾਰਮਿਕ ਦੁਨੀਆਂ ਦਾ ਹਿੱਸਾ ਬਣ ਜਾਂਦੇ ਹਨ।

ਬੀਬੀਸੀ ਪੰਜਾਬੀ

ਅਖਾੜੇ ਨਾਗਾ ਸਾਧੂ ਨੂੰ ਦੀਕਸ਼ਾ ਕਿਵੇਂ ਦਿੰਦੇ ਹਨ?

ਅਖਾੜੇ ਇੱਕ ਤਰ੍ਹਾਂ ਨਾਲ ਹਿੰਦੂ ਧਰਮ ਦੇ ਮਠ ਹਨ। ਇਹ ਮੰਨਿਆ ਜਾਂਦਾ ਹੈ ਕਿ ਆਦਿ ਸ਼ੰਕਰਾਚਾਰੀਆ ਨੇ ਬੁੱਧ ਧਰਮ ਦੇ ਪ੍ਰਸਾਰ ਨੂੰ ਰੋਕਣ ਲਈ ਅਖਾੜਿਆਂ ਦੀ ਸਥਾਪਨਾ ਕੀਤੀ ਸੀ।

ਮਹਾਂਨਿਰਵਾਨੀ ਅਖਾੜੇ ਦੇ ਸਕੱਤਰ ਮਹੰਤ ਰਵਿੰਦਰਪੁਰੀ ਨੇ ਬੀਬੀਸੀ ਨੂੰ ਦੱਸਿਆ, “ਧਰਮ-ਕਰਮ ਸਮਝਾਉਣ ਲਈ ਸ਼ਾਸ਼ਤਰ ਤੇ ਸ਼ਸ਼ਤਰ ਦੋਵਾਂ ਦੀ ਵਰਤੋਂ ਕੀਤੀ ਗਈ ।

ਜਿਹੜੇ ਲੋਕ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਧਰਮ ਨੂੰ ਨਹੀਂ ਮੰਨਦੇ ਸਨ, ਉਨ੍ਹਾਂ ਨੂੰ ਹਥਿਆਰਾਂ ਦੇ ਜ਼ੋਰ ਨਾਲ ਮਨਾਇਆ ਗਿਆ ਅਤੇ ਅਖਾੜਿਆਂ ਨੇ ਹਿੰਦੂ ਧਰਮ ਨੂੰ ਮੁੜ ਸੁਰਜੀਤ ਕੀਤਾ।”

ਪਹਿਲਾਂ ਸਿਰਫ਼ ਚਾਰ ਅਖਾੜੇ ਸਨ ਪਰ ਵਿਚਾਰਧਾਰਕ ਮਤਭੇਦਾਂ ਕਾਰਨ ਇਹ ਵੰਡੇ ਗਏ।

ਮੌਜੂਦਾ ਸਮੇਂ ਵਿੱਚ ਤਕਰੀਬਨ 15 ਮੁੱਖ ਅਖਾੜੇ ਹਨ, ਜਿਨ੍ਹਾਂ ਵਿੱਚ ਹਾਲ ਹੀ ਵਿੱਚ ਸ਼ਾਮਲ ਕੀਤੇ ਗਏ ਔਰਤਾਂ ਦੇ ਪਰੀ ਅਖਾੜੇ ਅਤੇ ਕਿੰਨਰ ਅਖਾੜੇ ਸ਼ਾਮਲ ਹਨ।

ਮਹਾਕੁੰਭ

ਤਸਵੀਰ ਸਰੋਤ, Getty Images

ਸਾਧੂ-ਸੰਤ ਅਤੇ ਨਾਗਾ ਸਾਧੂ ਕੁੰਭ ਦੇ ਕੇਂਦਰ ਵਿੱਚ ਰਹਿੰਦੇ ਹਨ। ਇਸ ਸਮੇਂ ਦੌਰਾਨ ਅਧਿਆਤਮਿਕ ਅਤੇ ਧਾਰਮਿਕ ਵਿਚਾਰਾਂ ਅਤੇ ਗ੍ਰੰਥਾਂ ਦਾ ਆਪਸੀ ਅਦਾਨ-ਪ੍ਰਦਾਨ ਹੁੰਦਾ ਹੈ।

ਹਰੇਕ ਅਖਾੜਾ ਆਪਣੀ ਰਿਵਾਇਤ ਮੁਤਾਬਕ ਮੌਜੂਦਾ ਸਾਧੂਆਂ ਨੂੰ ਅਹੁਦੇ ਦਿੰਦਾ ਹੈ ਅਤੇ ਨਵੇਂ ਸਾਧੂਆਂ ਨੂੰ ਭਰਤੀ ਕਰਦਾ ਹੈ।

ਮੁੱਢਲੇ ਅਖਾੜੇ ਮੁੱਖ ਤੌਰ ‘ਤੇ ਸ਼ੈਵ (ਸ਼ਿਵ ਵਿੱਚ ਵਿਸ਼ਵਾਸ ਰੱਖਣ ਵਾਲੇ) ਅਤੇ ਵੈਸ਼ਨਵ (ਵਿਸ਼ਨੂੰ ਵਿੱਚ ਵਿਸ਼ਵਾਸ਼ ਰੱਖਣ ਵਾਲੇ) ਸਨ।

ਹੁਣ ਉਦਾਸੀਨ ਅਤੇ ਸਿੱਖ ਅਖਾੜੇ ਵੀ ਇਸ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਅਖਾੜਿਆਂ ਦੇ ਸਾਧੂਆਂ ਦੀ ਕੁੱਲ ਗਿਣਤੀ ਤਕਰੀਬਨ 5 ਲੱਖ ਹੋਣ ਦਾ ਅੰਦਾਜ਼ਾ ਹੈ।

ਕੋਈ ਸਾਧੂ ਜਿਹੜਾ ਅਖਾੜਾ ਅਪਣਾਉਂਦਾ ਹੈ, ਉਸ ਦੇ ਨਾਮ ਨਾਲ ਉਸ ਅਖਾੜੇ ਦਾ ਨਾਮ ਜੁੜ ਜਾਂਦਾ ਹੈ।

ਸੰਨਿਆਸੀ ਬਣਨ ਤੋਂ ਬਾਅਦ ਉਹ ਪਰਿਵਾਰਕ ਸਬੰਧਾਂ ਅਤੇ ਆਪਣੇ ਪਿਛੋਕੜ ਨੂੰ ਤਿਆਗ ਦਿੰਦੇ ਹਨ।

ਉਨ੍ਹਾਂ ਦੇ ਨਾਮ ਨਾਲ ਪਿਤਾ ਦੇ ਨਾਮ ਦੀ ਥਾਂ ਗੁਰੂ ਦਾ ਨਾਮ ਲੱਗ ਜਾਂਦਾ ਹੈ।

ਕੋਈ ਨਾਗਾ ਸਾਧੂ ਕਿਵੇਂ ਬਣਦਾ ਹੈ?

ਮਹਾਕੁੰਭ

ਤਸਵੀਰ ਸਰੋਤ, Reuters

ਇਤਿਹਾਸ ਦੇ ਪ੍ਰੋਫੈਸਰ ਡਾ: ਅਸ਼ੋਕ ਤ੍ਰਿਪਾਠੀ ਨੇ ਪ੍ਰਯਾਗਰਾਜ ‘ਤੇ ਕੇਂਦਰਿਤ ‘ਹਿਸਟਰੀ ਆਫ਼ ਨਾਗਾ ਸੰਨਿਆਸੀਆਂ’ ਨਾਮਕ ਕਿਤਾਬ ਲਿਖੀ ਹੈ।

ਜਿਸ ਦੇ ਤੀਜੇ ਅਧਿਆਏ ਵਿੱਚ ਉਨ੍ਹਾਂ ਨੇ ਵੱਖ-ਵੱਖ ਸੰਪਰਦਾਵਾਂ ਦੇ ਜ਼ਿਆਦਾਤਰ ਨਿਯਮਾਂ ਨੂੰ ਇਕੱਠਾ ਕਰਕੇ ਲਿਖਿਆ।

ਜਿਸ ਮੁਤਾਬਕ:

ਅਖਾੜੇ ਵਿੱਚ ਸ਼ਾਮਲ ਹੋਣ ਜਾਂ ਨਾਗਾ ਸਾਧੂ ਬਣਨ ਲਈ ਨਾਗਾ ਸਾਧੂਆਂ ਦਾ ਚੇਲਾ ਬਣਨਾ ਪੈਂਦਾ ਹੈ।

ਸਾਧੂ ਬਣਨ ਵਾਲੇ ਵਿਅਕਤੀ ਵਿੱਚ ਕੋਈ ਸਰੀਰਕ ਨੁਕਸ ਨਹੀਂ ਹੋਣਾ ਚਾਹੀਦਾ।

ਆਮ ਤੌਰ ਤੇ 16 ਤੋਂ 20 ਸਾਲ ਦੀ ਉਮਰ ਦੇ ਕਿਸ਼ੋਰਾਂ ਅਤੇ ਨੌਜਵਾਨਾਂ ਨੂੰ ਦੀਕਸ਼ਾ ਦਿੱਤੀ ਜਾਂਦੀ ਹੈ।

ਸ਼ੁਰੂ ਵਿੱਚ, ਉਨ੍ਹਾਂ ਦੇ ਵਾਲ ਮੁੰਡਵਾ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ‘ਮਹਾਪੁਰਸ਼’ ਜਾਂ ‘ਵਸਰਾਧਾਰੀ’ ਦੀ ਉਪਾਧੀ ਦਿੱਤੀ ਜਾਂਦੀ ਹੈ।

ਉਨ੍ਹਾਂ ਨੂੰ ਸੀਨੀਅਰ ਨਾਗਾ ਸਾਧੂ ਦੀ ਨਿਗਰਾਨੀ ਹੇਠ ਸਿਖਲਾਈ ਦਿੱਤੀ ਜਾਂਦੀ ਹੈ।

ਇਸ ਪੜਾਅ ‘ਤੇ ਉਨ੍ਹਾਂ ਦਾ ਕੋਈ ਨਿੱਜੀ ਗੁਰੂ ਨਹੀਂ ਹੁੰਦਾ, ਪਰ ਅਖਾੜੇ ਦਾ ਪ੍ਰਧਾਨ ਹੀ ਉਨ੍ਹਾਂ ਦੇ ਅਸਲ ਗੁਰੂ ਹੁੰਦਾ ਹੈ।

ਸਮੇਂ ਦੇ ਨਾਲ ਉਹ ਇੱਕ ਸੀਨੀਅਰ ਸੰਨਿਆਸੀ ਸਾਧੂ ਨਾਲ ਜੁੜ ਜਾਂਦਾ ਹੈ, ਜੋ ਉਨ੍ਹਾਂ ਦਾ ਸਾਧਕਗੁਰੂ ਵੀ ਬਣ ਜਾਂਦਾ ਹੈ।

ਯਾਤਰਾ ਕਰਨ ਵਾਲੇ ਨਾਗਾ ਸਾਧੂਆਂ ਦੇ ਨਾਲ ਵਸਤਰਧਾਰੀ ਲੋਕ ਵੀ ਭੇਜੇ ਜਾਂਦੇ ਹਨ।

ਮਹਾਕੁੰਭ

ਤਸਵੀਰ ਸਰੋਤ, Getty Images

ਨਵੇਂ ਬਣੇ ਸਾਧੂਆਂ ਨੂੰ ਉਨ੍ਹਾਂ ਨੂੰ ਸੌਂਪੇ ਗਏ ਸਾਰੇ ਕੰਮ ਕਰਨੇ ਪੈਂਦੇ ਹਨ ਜਿਵੇਂ ਕਿ ਸਫਾਈ, ਖਾਣਾ ਬਣਾਉਣਾ, ਰਬਾਬ ਵਜਾਉਣਾ, ਹਥਿਆਰਾਂ ਦੀ ਸਿਖਲਾਈ ਪ੍ਰਾਪਤ ਕਰਨਾ ਆਦਿ।

ਇਸ ਤੋਂ ਬਾਅਦ ਜੇ ਸੀਨੀਅਰ ਨਾਗਾ ਸਾਧੂ ਨਵੇਂ ਬਣੇ ਸਾਧੂ ਦੇ ਕੰਮ ਤੋਂ ਖ਼ੁਸ਼ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਨਾਗਾ ਦਿਗੰਬਰ ਦੇ ਰੂਪ ਵਿੱਚ ਦੀਕਸ਼ਾ ਦਿੱਤੀ ਜਾਂਦੀ ਹੈ।

ਇਸ ਦਰਮਿਆਨ ਉਨ੍ਹਾਂ ਦਾ ‘ਟੰਗਤੋੜ ਸੰਸਕਾਰ’ ਕਰ ਦਿੱਤਾ ਜਾਂਦਾ ਹੈ,ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤ ਸਕਦੇ।

ਅਖਾੜੇ ਦੇ ‘ਮਹੰਤ’ ਜਾਂ ‘ਕਾਰਜਕਾਰੀ’ ਉਨ੍ਹਾਂ ਨੂੰ ਸਹੁੰ ਚੁਕਵਾਉਂਦੇ ਹਨ। ਇਸ ਤੋਂ ਇਲਾਵਾ ਨਾਗਾ ਸਾਧੂ ਬਣਨ ਦੇ ਹੋਰ ਵੀ ਨਿਯਮ ਹਨ।

ਕੁੰਭ ਦੌਰਾਨ ਸਾਧੂ ਤਿੰਨ ਦਿਨ ਵਰਤ ਰੱਖਦੇ ਹਨ ਅਤੇ ‘ਪ੍ਰੇਸ਼ ਮੰਤਰ’ ਦਾ ਜਾਪ ਕਰਦੇ ਹਨ।

ਉਹ ਆਪਣਾ ਸ਼ਰਾਧ ਆਪਣੇ ਹੱਥਾਂ ਨਾਲ ਕਰਦੇ ਹਨ ਅਤੇ 21 ਪੀੜ੍ਹੀਆਂ ਲਈ ਪਿੰਡ ਦਾਨ ਕਰਦੇ ਹਨ ਅਤੇ ਦੁਨਿਆਵੀ ਬੰਧਨਾਂ ਨੂੰ ਤੋੜਦੇ ਹਨ।

ਆਪਣੀ ਸੰਸਾਰਿਕ ਪਛਾਣ ਵਾਲਾਂ ਦਾ ਵੀ ਮੁੰਡਨ ਕਰਵਾਉਂਦੇ ਹਨ।

ਉਹ ਨਦੀ ਦੇ ਕੰਢੇ ‘ਤੇ ਇੱਕ ਲੰਗੋਟ ਵਿੱਚ ਸਵੇਰੇ ਡੁਬਕੀ ਲਾਉਂਦੇ ਹਨ, ਜਿੱਥੇ ਕੁੰਭ ਹੁੰਦਾ ਹੈ ਅਤੇ ਇਸ ਤਰ੍ਹਾਂ ਇੱਕ ਸਾਧੂ ਦੇ ਰੂਪ ਵਿੱਚ ਉਨ੍ਹਾਂ ਦਾ ‘ਪੁਨਰਜਨਮ’ ਹੁੰਦਾ ਹੈ।

ਇਹ ਵੀ ਪੜ੍ਹੋ-
ਮਹਾਕੁੰਭ

ਤਸਵੀਰ ਸਰੋਤ, Getty Images

ਨਾਗਾ ਸਾਧੂ ਸਰੀਰ ‘ਤੇ ਧੂਫ਼ ਅਤੇ ਭਸਮ ਲਗਾਉਂਦੇ ਹਨ।

ਸਿਖਲਾਈ ਦੌਰਾਨ ਨਵੀਂ ਸ਼ੁਰੂਆਤ ਕਰਨ ਵਾਲਿਆਂ ਨੂੰ ਦੁਨੀਆ ਵਿੱਚ ਵਾਪਸ ਆਉਣ ਦੇ ਕਈ ਮੌਕੇ ਦਿੱਤੇ ਜਾਂਦੇ ਹਨ।

ਇੱਕ ਵਸਤਰਧਾਰੀ ਨੂੰ ਨਾਗਾ ਸਾਧੂ ਬਣਨ ਵਿੱਚ ਦੋ ਸਾਲ ਤੋਂ ਲੈ ਕੇ 12 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ, ਪਰ ਅਸਲ ਵਿੱਚ ਇਸਦੀ ਕੋਈ ਹੱਦ ਨਹੀਂ ਹੈ।

ਹਾਲਾਂਕਿ, ਨਾਗਾ ਮਹਿਲਾ ਸਾਧੂਆਂ ਨੂੰ ਪੂਰੀ ਤਰ੍ਹਾਂ ਨੰਗੇ ਹੋਣ ਦੀ ਇਜਾਜ਼ਤ ਨਹੀਂ ਹੈ ਅਤੇ ਉਨ੍ਹਾਂ ਨੂੰ ਭਗਵੇਂ ਵਸਤਰ ਪਹਿਨਣ ਦੀ ਇਜਾਜ਼ਤ ਹੈ, ਜੋ ਹਿੰਦੂ ਧਰਮ ਵਿੱਚ ਤਿਆਗ ਦਾ ਪ੍ਰਤੀਕ ਹੈ।

ਪਿਛਲੇ ਸਾਲ ਮਹਿਲਾ ਅਖਾੜੇ ਨੂੰ ਪਹਿਲੀ ਵਾਰ ਪ੍ਰਯਾਗਰਾਜ ਦੌਰਾਨ ਪਛਾਣ ਮਿਲੀ ਸੀ।

‘ਮਾਈ ਅਖਾੜੇ’ ਦਾ ਨਾਂ ਬਦਲ ਕੇ ‘ਸੰਨਿਆਸੀ ਅਖਾੜਾ’ ਕਰ ਦਿੱਤਾ ਗਿਆ ਅਤੇ ਔਰਤਾਂ ਨੂੰ ਵੀ ਆਪਣਾ ਧਰਮ-ਧਨ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਗਈ।

ਨਾਗਾ ਸਾਧੂ ਕਿੱਥੇ ਰਹਿੰਦੇ ਹਨ?

ਮਹਾਕੁੰਭ

ਤਸਵੀਰ ਸਰੋਤ, Reuters

ਹਰੇਕ ਅਖਾੜੇ ਦਾ ਪ੍ਰਬੰਧ ਇੱਕ ਮਹਾਮੰਡਲੇਸ਼ਵਰ ਵੱਲੋਂ ਕੀਤਾ ਜਾਂਦਾ ਹੈ, ਜੋ ਅਖਾੜੇ ਦਾ ਸਰਵਉੱਚ ਮੁਖੀ ਹੁੰਦਾ ਹੈ।

ਜਾਦੂਨਾਥ ਸਰਕਾਰ ਆਪਣੀ ਪੁਸਤਕ ਦਸ਼ਨਾਮੀ ਕੇ ਇਤਿਹਾਸ (ਪੰਨਾ ਨੰ: 92) ਵਿੱਚ ਲਿਖਦੇ ਹਨ ਕਿ ਇਸ ਤੋਂ ਪਹਿਲਾਂ ਮਹਾਮੰਡਲੇਸ਼ਵਰ ਦੀ ਉਪਾਧੀ ‘ਪਰਮਹੰਸ’ ਵਜੋਂ ਜਾਣੀ ਜਾਂਦੀ ਸੀ।

ਇੱਕ ਅਖਾੜੇ ਵਿੱਚ 8 ਖੰਡ ਅਤੇ 52 ਮਠ ਹੁੰਦੇ ਹਨ। ਇਨ੍ਹਾਂ ਦਾ ਸੰਚਾਲਨ ਮਹਾਂਮੰਡਲੇਸ਼ਵਰ ਕਰਦੇ ਹਨ।

ਅਖਾੜੇ ਦੇ ਆਕਾਰ ਦੇ ਆਧਾਰ ‘ਤੇ ਮੈਂਬਰਸ਼ਿਪ ਘਟਾਈ-ਵਧਾਈ ਜਾ ਸਕਦੀ ਹੈ।

ਮਹੰਤ ਦੀ ਅਗਵਾਈ ਵਿੱਚ ਹਰੇਕ ਕੇਂਦਰ ਵਿੱਚ ਧਾਰਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

ਮੁੱਢਲੀਆਂ ਸਦੀਆਂ ਦੌਰਾਨ ਇਨ੍ਹਾਂ ਮਹੰਤਾਂ ਦੇ ਇਲਾਕੇ ਹਿੰਦੂ ਰਾਜਿਆਂ ਦੇ ਅਧੀਨ ਸਨ ਅਤੇ ਕੋਈ ਵੀ ਰਾਜਾ ਇਨ੍ਹਾਂ ਸੰਨਿਆਸੀਆਂ ਦਾ ਸਤਿਕਾਰ ਕਰਦਾ ਸੀ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਸੀ।

ਬਦਲੇ ਵਿੱਚ ਨਾਗਾ ਸਾਧੂ ਰਾਜਿਆਂ ਨੂੰ ਫੌਜੀ ਸਹਾਇਤਾ ਵੀ ਮੁਹੱਈਆ ਕਰਦੇ ਸਨ।

ਇਲਾਹਾਬਾਦ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫੈਸਰ ਹਰੰਬ ਚਤੁਰਵੇਦੀ ਦੱਸਦੇ ਹਨ, “ਇਹ ਮੰਨਿਆ ਜਾਂਦਾ ਹੈ ਕਿ ਅਖਾੜੇ ਦੀ ਪਰੰਪਰਾ ਸਿਕੰਦਰ ਦੇ ਹਮਲੇ ਦੇ ਦੌਰ ਤੋਂ ਹੈ।”

“ਸਰ ਜਾਦੂਨਾਥ ਸਰਕਾਰ ਨੇ ਆਪਣੀ ਕਿਤਾਬ ‘ਏ ਹਿਸਟਰੀ ਆਫ਼ ਦਸ਼ਨਾਮੀ ਨਾਗਾ ਸੰਨਿਆਸਿਸ’ ਵਿੱਚ ਇਸ ਸਬੰਧੀ ਕਈ ਤੱਥਾਂ ਦਾ ਜ਼ਿਕਰ ਕੀਤਾ ਹੈ।”

ਅਕਬਰ ਦੇ ਰਾਜ ਦੌਰਾਨ ਹਿੰਦੂ ਭਿਕਸ਼ੂਆਂ ਨੂੰ ਵੀ ਹਥਿਆਰ ਦੇਣ ਦਾ ਫ਼ੈਸਲਾ ਲਿਆ ਗਿਆ ਸੀ।

ਉਸ ਤੋਂ ਬਾਅਦ ਔਰੰਗਜ਼ੇਬ ਦੇ ਸਮੇਂ ਦੌਰਾਨ ਇਨ੍ਹਾਂ ਵਿਚਕਾਰ ਹਥਿਆਰਬੰਦ ਯੁੱਧ ਦੀਆਂ ਕਹਾਣੀਆਂ ਸਾਹਮਣੇ ਆਈਆਂ ਹਨ।

ਨਾਗੇ ਸਾਧੂ

ਤਸਵੀਰ ਸਰੋਤ, Reuters

ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਦੀ ਸਥਾਪਨਾ ਤੋਂ ਬਾਅਦ, ਸਾਧੂਆਂ ਦੇ ਹਥਿਆਰ ਰੱਖਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਇਸ ਤੋਂ ਇਲਾਵਾ ਭਾਰਤੀ ਦੰਡਾਵਲੀ ਤਹਿਤ ਨਿਰਵਸਤਰ ਘੁੰਮਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।

ਹਾਲ ਹੀ ਦੇ ਸਾਲਾਂ ਵਿੱਚ ਨਾਗਾ ਸਾਧੂਆਂ ਨੂੰ ਸਿਰਫ਼ ਕੁੰਭ, ਮਹਾਂ ਕੁੰਭ ਜਾਂ ਸ਼ਿਵਰਾਤਰੀ ਦੇ ਮੇਲਿਆਂ ਵਿੱਚ ਹੀ ਇਕੱਠੇ ਦੇਖਿਆ ਜਾਂਦਾ ਹੈ।

ਇਸ ਤੋਂ ਇਲਾਵਾ ਇਨ੍ਹਾਂ ਦੀਆਂ ਸਰਗਰਮੀਆਂ ਜ਼ਿਆਦਾਤਰ ਆਪਣੇ ਅਖਾੜਿਆਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੱਕ ਹੀ ਸੀਮਤ ਹਨ।

ਸਾਧੂਆਂ ਨੂੰ ਅਖਾੜੇ ਵਿੱਚ ਆਸਾਨੀ ਨਾਲ ਦਾਖ਼ਲਾ ਨਹੀਂ ਮਿਲਦਾ। ਇਸ ਦੇ ਲਈ ਉਸ ਨੂੰ ਸਖ਼ਤ ਇਮਤਿਹਾਨ ਵਿੱਚੋਂ ਲੰਘਣਾ ਪੈਂਦਾ।

ਇੱਕ ਵਾਰ ਜਦੋਂ ਉਹ ਅਖਾੜੇ ਵਿੱਚ ਦਾਖ਼ਲ ਹੋ ਜਾਂਦੇ ਹਨ ਤਾਂ ਉਹ ਜਾਤ ਅਤੇ ਵਰਗ ਦੇ ਵਿਤਕਰੇ ਤੋਂ ਪਰਾਂ ਹੋ ਜਾਂਦੇ ਹਨ ਅਤੇ ਆਪਣੀ ਨਿੱਜੀ ਦੌਲਤ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗ ਦਿੰਦੇ ਹਨ।

ਸਾਧੂਆਂ ਨੂੰ ਅਖਾੜੇ ਵਿੱਚ ਦਾਖ਼ਲ ਹੋਣ ਦੇਣ ਲਈ ਵੱਖ-ਵੱਖ ਇੰਤਜ਼ਾਮ ਕੀਤੇ ਗਏ ਹਨ।

ਦਸ਼ਨਾਮੀ ਦੇ ਮੁੱਖ ਚਾਰ ਕੇਂਦਰ ਗੋਵਰਧਨ ਪੀਠ, ਸ਼ਾਰਦਾ ਪੀਠ, ਸ਼੍ਰਿੰਗੇਰੀ ਮਠ ਅਤੇ ਜਯੋਤ੍ਰਿਮ ਮਠ ਹਨ।

ਜੋ ਕ੍ਰਮਵਾਰ ਪੁਰੀ (ਪੂਰਬ ਵਿੱਚ ਉੜੀਸਾ), ਦਵਾਰਕਾ (ਪੱਛਮ ਵਿੱਚ ਗੁਜਰਾਤ), ਸ਼੍ਰਿੰਗੇਰੀ (ਦੱਖਣ ਵਿੱਚ ਕਰਨਾਟਕ) ਅਤੇ ਜੋਸ਼ੀਮਠ (ਉੱਤਰ ਵਿੱਚ ਉੱਤਰਾਖੰਡ) ਵਿੱਚ ਸਥਿਤ ਹਨ।

ਗੋਵਰਧਨ ਪੀਠ, ਸ਼ਾਰਦਾ ਪੀਠ, ਸ਼੍ਰਿੰਗੇਰੀ ਮਠ ਅਤੇ ਜੋਸ਼ੀਮਠ ਕ੍ਰਮਵਾਰ ਪ੍ਰਕਾਸ਼, ਸਵਰੂਪ, ਚੇਤਨ ਅਤੇ ਆਨੰਦ (ਕੇ ਨੰਦਾ) ਦੇ ਉੱਪ-ਨਾਮ ਦੀ ਵਰਤੋਂ ਕਰਦੇ ਹਨ।

ਉਨ੍ਹਾਂ ਦੇ ਕੁਲ ਗੁਰੂ ਜਗਨਨਾਥ, ਸਿੱਧੇਸ਼ਵਰ, ਆਦਿ ਵਰਾਹ ਅਤੇ ਨਾਰਾਇਣ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI