Source :- BBC PUNJABI

ਤਸਵੀਰ ਸਰੋਤ, Getty Images
ਪਿਛਲ ੇ ਹਫ਼ਤੇ, ਅੰਤਰਰਾਸ਼ਟਰ ੀ ਮੁਦਰ ਾ ਕੋਸ਼ ( ਆਈਐਮਐਫ ) ਨ ੇ ਪਾਕਿਸਤਾਨ ਨੂ ੰ ਬੇਲਆਊਟ ਪੈਕੇਜ ਦ ੀ 1 ਬਿਲੀਅਨ ਡਾਲਰ ਦ ੀ ਕਿਸ਼ਤ ਨੂ ੰ ਮਨਜ਼ੂਰ ੀ ਦਿੱਤੀ।
ਭਾਰਤ ਅਤ ੇ ਪਾਕਿਸਤਾਨ ਵਿਚਕਾਰ 10 ਮਈ ਨੂ ੰ ਜੰਗਬੰਦ ੀ ਤੋ ਂ ਪਹਿਲਾਂ, ਫੌਜ ੀ ਝੜਪਾ ਂ ਤੇਜ ਼ ਹ ੋ ਗਈਆ ਂ ਸਨ । ਭਾਰਤ ਨ ੇ ਆਈਐਮਐੱਫ ਦ ੇ ਇਸ ਕਦਮ ਦ ਾ ਸਖ਼ਤ ਵਿਰੋਧ ਕੀਤ ਾ ਸੀ।
ਭਾਰਤ ਦ ੇ ਵਿਰੋਧ ਦ ੇ ਬਾਵਜੂਦ, ਆਈਐਮਐਫ ਬੋਰਡ ਨ ੇ ਸੱਤ ਅਰਬ ਡਾਲਰ ਦ ੇ ਕਰਜ਼ ੇ ਦ ੀ ਦੂਜ ੀ ਕਿਸ਼ਤ ਨੂ ੰ ਇਹ ਕਹਿੰਦ ੇ ਹੋਏ ਮਨਜ਼ੂਰ ੀ ਦ ੇ ਦਿੱਤ ੀ ਕ ਿ ਪਾਕਿਸਤਾਨ ਆਰਥਿਕ ਰਿਕਵਰ ੀ ਲਈ ਆਈਐਮਐਫ ਪ੍ਰੋਗਰਾਮ ਨੂ ੰ ਲਾਗ ੂ ਕਰਨ ਲਈ ਕਾਹਲ ੀ ਦਿਖ ਾ ਰਿਹ ਾ ਹੈ।
ਆਈਐਮਐਫ ਨ ੇ ਇਹ ਵ ੀ ਕਿਹ ਾ ਕ ਿ ਉਹ ‘ ਵਾਤਾਵਰਣ ਜੋਖਮਾ ਂ ਅਤ ੇ ਕੁਦਰਤ ੀ ਆਫ਼ਤਾ ਂ ‘ ਨਾਲ ਨਜਿੱਠਣ ਦੀਆ ਂ ਪਾਕਿਸਤਾਨ ਦੀਆ ਂ ਕੋਸ਼ਿਸ਼ਾ ਂ ਦ ਾ ਸਮਰਥਨ ਕਰਨ ਾ ਜਾਰ ੀ ਰੱਖੇਗਾ । ਆਈਐਮਐਫ ਨ ੇ ਸੰਕੇਤ ਦਿੱਤ ਾ ਕ ਿ ਪਾਕਿਸਤਾਨ ਨੂ ੰ ਭਵਿੱਖ ਵਿੱਚ 1.4 ਬਿਲੀਅਨ ਡਾਲਰ ਦ ੀ ਅਗਲ ੀ ਕਿਸ਼ਤ ਵ ੀ ਮਿਲੇਗੀ।
ਭਾਰਤ ਨ ੇ ਕ ੀ ਕਿਹਾ
ਭਾਰਤ ਨ ੇ ਇਸ ਫੈਸਲ ੇ ਦ ੇ ਖ਼ਿਲਾਫ਼ ਸਖ਼ਤ ਸ਼ਬਦਾ ਂ ਵਿੱਚ ਬਿਆਨ ਜਾਰ ੀ ਕਰਦਿਆ ਂ ਸਵਾਲ ਖੜ੍ਹ ੇ ਕੀਤ ੇ ਅਤ ੇ ਦ ੋ ਕਾਰਨਾ ਂ ਦ ਾ ਹਵਾਲ ਾ ਵ ੀ ਦਿੱਤਾ।
ਭਾਰਤ ਨ ੇ ਸੁਧਾਰਾਤਮਕ ਉਪਾਵਾ ਂ ਨੂ ੰ ਲਾਗ ੂ ਕਰਨ ਵਿੱਚ ਪਾਕਿਸਤਾਨ ਦ ੇ” ਮਾੜ ੇ ਰਿਕਾਰਡ” ਨੂ ੰ ਦੇਖਦ ੇ ਹੋਏ ਅਜਿਹ ੇ ਬੇਲਆਉਟ ਦ ੇ” ਪ੍ਰਭਾਵਸ਼ੈਲ ੀ ਹੋਣ” ‘ ਤ ੇ ਸਵਾਲ ਉਠਾਏ।
ਪਰ ਇਸ ਤੋ ਂ ਵ ੀ ਮਹੱਤਵਪੂਰਨ ਸਵਾਲ ਇਹ ਉਠਾਇਆ ਕ ਿ ਇਸ ਫੰਡ ਦ ੀ ਵਰਤੋ ਂ ‘ ਸਰਕਾਰ-ਪ੍ਰਯੋਜਿਤ ਸਰਹੱਦ ਪਾਰ ਅੱਤਵਾਦ ‘ ਲਈ ਕੀਤ ੀ ਜ ਾ ਸਕਦ ੀ ਹੈ । ਇਸ ਇਲਜ਼ਾਮ ਨੂ ੰ ਪਾਕਿਸਤਾਨ ਲਗਾਤਾਰ ਖਾਰਿਜ ਕਰਦ ਾ ਆਇਆ ਹੈ।
ਭਾਰਤ ਦ ਾ ਕਹਿਣ ਾ ਹ ੈ ਕ ਿ ਆਈਐਮਐਫ ਆਪਣ ੇ ਅਤ ੇ ਆਪਣ ੇ ਦਾਨੀਆ ਂ ਦ ੇ ‘ ‘ ਸਨਮਾਨ ਨੂ ੰ ਜੋਖਮ ਵਿੱਚ ਪ ਾ ਰਿਹ ਾ ਹ ੈ” ਅਤ ੇ” ਵਿਸ਼ਵਵਿਆਪ ੀ ਕਦਰਾਂ-ਕੀਮਤਾ ਂ ਦ ਾ ਮਜ਼ਾਕ ‘ ਬਣ ਾ ਰਿਹ ਾ ਹੈ।
ਭਾਰਤ ਦ ੇ ਇਸ ਪੱਖ ‘ ਤ ੇ ਬੀਬੀਸ ੀ ਨ ੇ ਆਈਐਮਐਫ ਦ ੀ ਪ੍ਰਤੀਕਿਰਿਆ ਜਾਣਨ ਦ ੀ ਕੋਸ਼ਿਸ ਼ ਕੀਤ ੀ ਪਰ ਇਸਦ ਾ ਕੋਈ ਜਵਾਬ ਨਹੀ ਂ ਮਿਲਿਆ।
ਇੱਥੋ ਂ ਤੱਕ ਕ ਿ ਪਾਕਿਸਤਾਨ ੀ ਮਾਹਰ ਵ ੀ ਕਹਿੰਦ ੇ ਹਨ ਕ ਿ ਦਿੱਲ ੀ ਦ ੇ ਪਹਿਲ ੇ ਸਵਾਲ ਵਿੱਚ ਕੁਝ ਦਮ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨ ਲਗਾਤਾਰ ਆਈਐਮਐਫ ਤੋ ਂ ਮਦਦ ਮੰਗਦ ਾ ਰਿਹ ਾ ਹੈ । ਸਾਲ 1958 ਤੋ ਂ ਲ ੈ ਕ ੇ ਪਾਕਿਸਤਾਨ ਨੂ ੰ 24 ਵਾਰ ਆਈਐਮਐਫ ਬੇਲਆਊਟ ਪੈਕੇਜ ਮਿਲ ਚੁੱਕ ੇ ਹਨ, ਜਦਕ ਿ ਇਸ ਦੌਰਾਨ ਨ ਾ ਤਾ ਂ ਕੋਈ ਅਰਥਪੂਰਣ ਸੁਧਾਰ ਦੇਖਣ ਨੂ ੰ ਮਿਲਿਆ ਅਤ ੇ ਨ ਾ ਹ ੀ ਲੋਕ ਪ੍ਰਸ਼ਾਸਨ ਵਿੱਚ ਕੋਈ ਬਦਲਾਅ ਦੇਖਿਆ ਗਿਆ।
ਅਮਰੀਕ ਾ ਵਿੱਚ ਪਾਕਿਸਤਾਨ ਦ ੇ ਰਾਜਦੂਤ ਰਹ ਿ ਚੁੱਕ ੇ ਹੁਸੈਨ ਹੱਕਾਨ ੀ ਨ ੇ ਬੀਬੀਸ ੀ ਨੂ ੰ ਦੱਸਿਆ,” ਆਈਐਮਐਫ ‘ ਚ ਜਾਣ ਾ ਆਈਸੀਯ ੂ ਵਿੱਚ ਜਾਣ ਵਾਂਗ ਹੈ । ਜੇਕਰ ਕੋਈ ਮਰੀਜ ਼ 24 ਜਾ ਂ 25 ਵਾਰ ਆਈਸੀਯ ੂ ਵਿੱਚ ਜਾਂਦ ਾ ਹੈ, ਤਾ ਂ ਇਸਦ ਾ ਮਤਲਬ ਹ ੈ ਕ ਿ ਢਾਂਚਾਗਤ ਚੁਣੌਤੀਆ ਂ ਅਤ ੇ ਚਿੰਤਾਵਾ ਂ ਨੂ ੰ ਨਜਿੱਠਣ ਦ ੀ ਲੋੜ ਹੈ ।”
ਸਰਹੱਦ ਪਾਰ ਅੱਤਵਾਦ ਸਬੰਧ ੀ ਭਾਰਤ ਦ ਾ ਸਵਾਲ ਬਹੁਤ ਗੁੰਝਲਦਾਰ ਹੈ।
ਮਾਹਿਰਾ ਂ ਦ ਾ ਕਹਿਣ ਾ ਹ ੈ ਕ ਿ ਇਸਲਾਮਾਬਾਦ ਨੂ ੰ ਨਵੀ ਂ ਬੇਲਆਉਟ ਕਿਸ਼ਤ ਮਿਲਣ ਤੋ ਂ ਰੋਕਣ ਦ ੀ ਕੋਸ਼ਿਸ਼ ਕਰਨ ਦ ਾ ਭਾਰਤ ਦ ਾ ਫੈਸਲਾ, ਕਿਸ ੇ ਠੋਸ ਨਤੀਜ ੇ ‘ ਤ ੇ ਪਹੁੰਚਣ ਦ ੀ ਉਸਦ ੀ ਇੱਛ ਾ ਨਾਲੋਂ, ਪ੍ਰਚਾਰ ਕਰਨ ਵਾਲ ਾ ਵਧੇਰ ੇ ਸੀ।
ਭਾਰਤ ਦੀਆ ਂ ਆਪਣੀਆ ਂ ਟਿੱਪਣੀਆ ਂ ਦ ੇ ਅਨੁਸਾਰ, ਆਈਐਮਐਫ ਕੋਲ ਕਰਜ਼ ੇ ਦ ੇ ਸਬੰਧ ਵਿੱਚ ਕੁੱਝ ਕਰ ਸਕਣ ਦ ੀ ਸਮਰੱਥ ਾ ਸੀਮਤ ਸ ੀ ਅਤ ੇ ਇਹ ‘ ਪ੍ਰਕਿਰਿਆ ਸਬੰਧ ੀ ਅਤ ੇ ਤਕਨੀਕ ੀ ਰਸਮਾ ਂ ‘ ਨਾਲ ਜੁੜਿਆ ਮਾਮਲ ਾ ਸੀ।
ਆਈਐਮਐਫ ਦ ੇ ਫੈਸਲਿਆ ਂ ਵਿੱਚ ਭਾਰਤ ਦ ੀ ਕਿੰਨ ੀ ਭੂਮਿਕ ਾ ਹੈ?

ਤਸਵੀਰ ਸਰੋਤ, Getty Images
ਭਾਰਤ ਆਈਐਮਐਫ ਬੋਰਡ ਦ ੇ 25 ਮੈਂਬਰਾ ਂ ਵਿੱਚੋ ਂ ਇੱਕ ਹ ੈ ਅਤ ੇ ਇਸ ਫੰਡ ‘ ਤ ੇ ਇਸਦ ਾ ਪ੍ਰਭਾਵ ਬਹੁਤ ਸੀਮਤ ਹੈ । ਇਹ ਸ਼੍ਰੀਲੰਕਾ, ਬੰਗਲਾਦੇਸ ਼ ਅਤ ੇ ਭੂਟਾਨ ਸਮੇਤ ਚਾਰ ਦੇਸ਼ਾ ਂ ਦ ੇ ਸਮੂਹ ਦ ੀ ਨੁਮਾਇੰਦਗ ੀ ਕਰਦ ਾ ਹੈ । ਜਦਕ ਿ ਪਾਕਿਸਤਾਨ ਮੱਧ ਏਸ਼ੀਆ ਸਮੂਹ ਦ ਾ ਹਿੱਸ ਾ ਹੈ, ਜਿਸਦ ੀ ਨੁਮਾਇੰਦਗ ੀ ਈਰਾਨ ਕਰਦ ਾ ਹੈ।
ਸੰਯੁਕਤ ਰਾਸ਼ਟਰ ਦ ੇ ਉਲਟ, ਜਿੱਥ ੇ ਇੱਕ ਦੇਸ ਼ ਕੋਲ ਇੱਕ ਵੋਟ ਹੁੰਦ ੀ ਹੈ, ਆਈਐਮਐਫ ਬੋਰਡ ਵਿੱਚ ਮੈਂਬਰਾ ਂ ਦ ੇ ਵੋਟਿੰਗ ਅਧਿਕਾਰ ਦੇਸ ਼ ਦ ੇ ਆਰਥਿਕ ਆਕਾਰ ਅਤ ੇ ਯੋਗਦਾਨ ‘ ਤ ੇ ਅਧਾਰਤ ਹੁੰਦ ੇ ਹਨ । ਹਾਲਾਂਕਿ, ਇਸ ੇ ਪ੍ਰਣਾਲ ੀ ਦ ੀ ਆਲੋਚਨ ਾ ਵਧ ਰਹ ੀ ਹ ੈ ਕ ਿ ਇਹ ਵਿਕਾਸਸ਼ੀਲ ਦੇਸ਼ਾ ਂ ਦ ੀ ਬਜਾਏ ਅਮੀਰ ਪੱਛਮ ੀ ਦੇਸ਼ਾ ਂ ਨੂ ੰ ਤਰਜੀਹ ਦਿੰਦ ਾ ਹੈ।
ਮਿਸਾਲ ਵਜੋਂ, ਅਮਰੀਕ ਾ ਕੋਲ 16.49 ਫੀਸਦ ੀ ਵੋਟਿੰਗ ਦ ੀ ਸਭ ਤੋ ਂ ਵੱਧ ਹਿੱਸੇਦਾਰ ੀ ਹ ੈ ਜਦਕ ਿ ਭਾਰਤ ਕੋਲ ਸਿਰਫ ਼ 2.6 ਫੀਸਦ ੀ ਵੋਟਿੰਗ ਦ ੀ ਹਿੱਸੇਦਾਰ ੀ ਹੈ।
ਆਈਐਮਐਫ ਦ ੇ ਨਿਯਮ ਕਿਸ ੇ ਪ੍ਰਸਤਾਵ ਦ ੇ ਵਿਰੁੱਧ ਵੋਟ ਪਾਉਣ ਦ ਾ ਅਧਿਕਾਰ ਨਹੀ ਂ ਦਿੰਦੇ, ਇਸ ਲਈ ਬੋਰਡ ਮੈਂਬਰ ਜਾ ਂ ਤਾ ਂ ਹੱਕ ਵਿੱਚ ਵੋਟ ਪ ਾ ਸਕਦ ੇ ਹਨ ਜਾ ਂ ਗੈਰਹਾਜ਼ਰ ਰਹ ਿ ਸਕਦ ੇ ਹਨ, ਅਤ ੇ ਜ ੋ ਵ ੀ ਫੈਸਲ ੇ ਹੁੰਦ ੇ ਹਨ ਉਹ ਬੋਰਡ ਦ ੇ ਅੰਦਰ ਆਮ ਸਹਿਮਤ ੀ ਨਾਲ ਲਏ ਜਾਂਦ ੇ ਹਨ।
ਇੱਕ ਅਰਥਸ਼ਾਸਤਰ ੀ ਨ ੇ ਆਪਣ ਾ ਨਾਮ ਗੁਪਤ ਰੱਖਦਿਆ ਂ ਬੀਬੀਸ ੀ ਨੂ ੰ ਦੱਸਿਆ,” ਇਸ ਤੋ ਂ ਪਤ ਾ ਚੱਲਦ ਾ ਹ ੈ ਕ ਿ ਸ਼ਕਤੀਸ਼ਾਲ ੀ ਦੇਸ਼ਾ ਂ ਦ ੇ ਸਵਾਰਥ ੀ ਹਿੱਤ ਕਿਸ ਤਰ੍ਹਾ ਂ ਨਾਲ ਫੈਸਲਿਆ ਂ ਨੂ ੰ ਪ੍ਰਭਾਵਿਤ ਕਰ ਸਕਦ ੇ ਹਨ ।”
ਸਾਲ 2023 ਵਿੱਚ ਜੀ-20 ਦੇਸ਼ਾ ਂ ਦ ੀ ਪ੍ਰਧਾਨਗ ੀ ਭਾਰਤ ਕੋਲ ਆਈ ਤਾ ਂ ਉਸ ਵੱਲੋ ਂ ਆਈਐਮਐਫ ਅਤ ੇ ਹੋਰ ਬਹੁਪੱਖ ੀ ਦਾਨੀਆ ਂ ਨੂ ੰ ਸੁਧਾਰਾ ਂ ਲਈ ਦਿੱਤ ੇ ਗਏ ਸੁਝਾਵਾ ਂ ਵਿੱਚ ਮੁੱਖ ਗੱਲ ਇਸ ਅਸੰਤੁਲਨ ਨੂ ੰ ਦੂਰ ਕਰਨ ਾ ਸੀ।
ਸਾਬਕ ਾ ਭਾਰਤ ੀ ਨੌਕਰਸ਼ਾਹ ਐਨਕ ੇ ਸਿੰਘ ਅਤ ੇ ਅਮਰੀਕ ੀ ਵਿੱਤ ਮੰਤਰ ੀ ਲਾਰੈਂਸ ਸਮਰਸ ਨ ੇ ਆਪਣ ੀ ਰਿਪੋਰਟ ਵਿੱਚ ਸੁਝਾਅ ਦਿੱਤ ਾ ਸ ੀ ਕ ਿ ‘ ਗਲੋਬਲ ਨੌਰਥ ‘ ਅਤ ੇ ‘ ਗਲੋਬਲ ਸਾਊਥ ‘ ਦੋਵਾ ਂ ਦ ੀ ਨਿਰਪੱਖ ਪ੍ਰਤੀਨਿਧਤ ਾ ਨੂ ੰ ਯਕੀਨ ੀ ਬਣਾਉਣ ਲਈ ਆਈਐਮਐਫ ਵਿੱਚ ਵੋਟਿੰਗ ਅਧਿਕਾਰਾ ਂ ਅਤ ੇ ਵਿੱਤ ੀ ਯੋਗਦਾਨਾ ਂ ਨੂ ੰ ਵੱਖਰ ਾ ਕੀਤ ਾ ਜਾਣ ਾ ਚਾਹੀਦ ਾ ਹੈ।
ਕ ੀ ਆਈਐਮਐਫ ਨ ੇ ਖੁਦ ਨਿਯਮ ਬਦਲੇ?

ਇਸ ਤੋ ਂ ਇਲਾਵਾ, ਟਕਰਾਅ ਵਾਲ ੇ ਦੇਸ਼ਾ ਂ ਨੂ ੰ ਫੰਡ ਦੇਣ ਸੰਬੰਧ ੀ ਆਈਐਮਐਫ ਦ ੇ ਆਪਣ ੇ ਨਿਯਮਾ ਂ ਵਿੱਚ ਬਦਲਾਅ ਵ ੀ ਇਸ ਮੁੱਦ ੇ ਨੂ ੰ ਹੋਰ ਗੁੰਝਲਦਾਰ ਬਣਾਉਂਦ ਾ ਹੈ।
2023 ਵਿੱਚ ਯੂਕਰੇਨ ਨੂ ੰ ਆਈਐਮਐਫ ਦੁਆਰ ਾ ਦਿੱਤ ਾ ਗਿਆ 15.6 ਬਿਲੀਅਨ ਡਾਲਰ ਦ ਾ ਕਰਜ਼ਾ, ਜੰਗ ਲੜ ਰਹ ੇ ਕਿਸ ੇ ਦੇਸ ਼ ਨੂ ੰ ਦਿੱਤ ਾ ਗਿਆ ਪਹਿਲ ਾ ਆਈਐਮਐਫ ਕਰਜ਼ ਾ ਸੀ।
ਦਿੱਲ ੀ ਸਥਿਤ ਥਿੰਕ-ਟੈਂਕ, ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦ ੇ ਮਿਹਿਰ ਸ਼ਰਮ ਾ ਨ ੇ ਬੀਬੀਸ ੀ ਨੂ ੰ ਦੱਸਿਆ,” ਯੂਕਰੇਨ ਨੂ ੰ ਇੱਕ ਵੱਡ ਾ ਕਰਜ ਼ ਪੈਕੇਜ ਦੇਣ ਲਈ ਇਸਨ ੇ ਆਪਣ ੇ ਹ ੀ ਨਿਯਮਾ ਂ ਨੂ ੰ ਤਾਕ ‘ ਤ ੇ ਰੱਖ ਦਿੱਤਾ, ਜਿਸਦ ਾ ਮਤਲਬ ਹ ੈ ਕ ਿ ਉਹ ਇਸ ੇ ਬਹਾਨ ੇ ਪਾਕਿਸਤਾਨ ਨੂ ੰ ਪਹਿਲਾ ਂ ਤੋ ਂ ਹ ੀ ਦਿੱਤ ੇ ਜ ਾ ਰਹ ੇ ਕਰਜ਼ਿਆ ਂ ਨੂ ੰ ਬੰਦ ਨਹੀ ਂ ਕਰ ਸਕਦਾ ।”
ਹੱਕਾਨ ੀ ਕਹਿੰਦ ੇ ਹਨ,” ਜੇਕਰ ਭਾਰਤ ਵਾਕਈ ਆਪਣੀਆ ਂ ਸ਼ਿਕਾਇਤਾ ਂ ਦ ਾ ਹੱਲ ਚਾਹੁੰਦ ਾ ਹੈ, ਤਾ ਂ ਇਸਦ ੇ ਲਈ ਸਹ ੀ ਮੰਚ ਸੰਯੁਕਤ ਰਾਸ਼ਟਰ ਐਫਏਟੀਐਫ ( ਵਿੱਤ ੀ ਐਕਸ਼ਨ ਟਾਸਕ ਫੋਰਸ ) ਹੈ ।”
ਐਫਏਟੀਐਫ ‘ ਅੱਤਵਾਦ ਦ ੇ ਵਿੱਤ ਪੋਸ਼ਣ ‘ ਨਾਲ ਨਜਿੱਠਣ ਦ ੀ ਨਿਗਰਾਨ ੀ ਕਰਦ ਾ ਹੈ।
ਇਹ ਟਾਸਕ ਫੋਰਸ ਇਹ ਫੈਸਲ ਾ ਕਰਦ ੀ ਹ ੈ ਕ ਿ ਕਿਹੜ ੇ ਦੇਸ਼ਾ ਂ ਨੂ ੰ ਗ੍ਰੇਅ ਜਾ ਂ ਬਲੈਕ ਸੂਚ ੀ ਵਿੱਚ ਸ਼ਾਮਲ ਕੀਤ ਾ ਜਾਣ ਾ ਚਾਹੀਦ ਾ ਹ ੈ ਤਾ ਂ ਜ ੋ ਉਨ੍ਹਾ ਂ ਨੂ ੰ ਆਈਐਮਐਫ ਅਤ ੇ ਵਿਸ਼ਵ ਬੈਂਕ ਵਰਗ ੇ ਅਦਾਰਿਆ ਂ ਤੋ ਂ ਫੰਡ ਪ੍ਰਾਪਤ ਕਰਨ ਤੋ ਂ ਰੋਕਿਆ ਜ ਾ ਸਕੇ।
ਹੱਕਾਨ ੀ ਨ ੇ ਕਿਹਾ,” ਆਈਐਮਐਫ ਵਿੱਚ ਭਾਰਤ ਦ ਾ ਸਟੈਂਡ ਕੰਮ ਨਹੀ ਂ ਆਇਆ ਅਤ ੇ ਨ ਾ ਹ ੀ ਪ੍ਰਭਾਵਸ਼ਾਲ ੀ ਰਿਹਾ । ਜੇਕਰ ਕੋਈ ਦੇਸ ਼ ਐਫਏਟੀਐਫ ਸੂਚ ੀ ਵਿੱਚ ਹੈ, ਤਾ ਂ ਉਸਨੂ ੰ ਆਈਐਮਐਫ ਤੋ ਂ ਕਰਜ਼ ਾ ਪ੍ਰਾਪਤ ਕਰਨ ਵਿੱਚ ਚੁਣੌਤੀਆ ਂ ਦ ਾ ਸਾਹਮਣ ਾ ਕਰਨ ਾ ਪਵੇਗਾ, ਜਿਵੇ ਂ ਕ ਿ ਪਹਿਲਾ ਂ ਪਾਕਿਸਤਾਨ ਨਾਲ ਹੋਇਆ ਹੈ ।”
ਆਈਐਮਐਫ ਵਿੱਚ ਸੁਧਾਰ ਦ ੀ ਮੰਗ ਅਤ ੇ ਭਾਰਤ ਦ ਾ ਡਰ

ਤਸਵੀਰ ਸਰੋਤ, Getty Images
ਅੱਜ ਦ ੀ ਤਾਰੀਖ ਵਿੱਚ ਪਾਕਿਸਤਾਨ ਨੂ ੰ 2022 ਦ ੀ ਐਫਏਟੀਐਫ ਦ ੀ ਗ੍ਰੇਅ ਸੂਚ ੀ ਵਿੱਚੋ ਂ ਅਧਿਕਾਰਤ ਤੌਰ ‘ ਤ ੇ ਕੱਢਿਆ ਜ ਾ ਚੁੱਕਿਆ ਹੈ।
ਇਸ ਤੋ ਂ ਇਲਾਵਾ, ਮਾਹਰ ਇਹ ਵ ੀ ਚੇਤਾਵਨ ੀ ਦਿੰਦ ੇ ਹਨ ਕ ਿ ਆਈਐਮਐਫ ਦ ੀ ਫੰਡਿੰਗ ਪ੍ਰਕਿਰਿਆ ਅਤ ੇ ਵੀਟ ੋ ਪਾਵਰ ਵਿੱਚ ਬੁਨਿਆਦ ੀ ਬਦਲਾਅ ਲਿਆਉਣ ਦ ੀ ਭਾਰਤ ਦ ੀ ਮੰਗ ਦੋਧਾਰ ੀ ਤਲਵਾਰ ਸਾਬਤ ਹ ੋ ਸਕਦ ੀ ਹੈ।
ਮਿਹਿਰ ਸ਼ਰਮ ਾ ਕਹਿੰਦ ੇ ਹਨ ਕ ਿ ‘ ਅਜਿਹ ੇ ਸੁਧਾਰਾ ਂ ਨਾਲ ਦਿੱਲ ੀ ਦ ੀ ਬਜਾਏ ਬੀਜਿੰਗ ਨੂ ੰ ਵਧੇਰ ੇ ਸ਼ਕਤ ੀ ਮਿਲਣ ਦ ੀ ਸੰਭਾਵਨ ਾ ਜ਼ਿਆਦ ਾ ਹੈ । ‘
ਹੱਕਾਨ ੀ ਵ ੀ ਇਸ ਗੱਲ ਨਾਲ ਸਹਿਮਤ ਹਨ । ਉਹ ਕਹਿੰਦ ੇ ਹਨ ਕ ਿ ‘ ਭਾਰਤ ਨੂ ੰ ਦੁਵੱਲ ੇ ਵਿਵਾਦਾ ਂ ਲਈ ‘ ਬਹੁਪੱਖ ੀ ਮੰਚਾ ਂ ‘ ਦ ੀ ਵਰਤੋ ਂ ਕਰਨ ਬਾਰ ੇ ਸਾਵਧਾਨ ਰਹਿਣ ਾ ਚਾਹੀਦ ਾ ਹੈ । ‘
ਹੱਕਾਨ ੀ ਕਹਿੰਦ ੇ ਹਨ ਕ ਿ ਅਤੀਤ ‘ ਚ ਪਹਿਲਾ ਂ ਚੀਨ ਨ ੇ ਕਈ ਵਾਰ ਅਜਿਹ ੇ ਮੰਚਾ ਂ ‘ ਤ ੇ ਭਾਰਤ ਵਿਰੁੱਧ ਕਈ ਵੀਟ ੋ ਦ ਾ ਇਸਤੇਮਾਲ ਕੀਤ ਾ ਹੈ।
ਉਹ ਉਦਾਹਰਣ ਦਿੰਦ ੇ ਹਨ ਕ ਿ ਭਾਰਤ ਨ ੇ ਅਰੁਣਾਚਲ ਪ੍ਰਦੇਸ ਼ ਲਈ ਏਡੀਬ ੀ ( ਏਸ਼ੀਅਨ ਡਿਵੈਲਪਮੈਂਟ ਬੈਂਕ ) ਤੋ ਂ ਕਰਜ਼ ਾ ਮੰਗਿਆ ਸ ੀ ਪਰ ਚੀਨ ਨ ੇ ਇਸ ਖੇਤਰ ਵਿੱਚ ਦੋਵਾ ਂ ਦੇਸ਼ਾ ਂ ਵਿਚਕਾਰ ਸਰਹੱਦ ੀ ਵਿਵਾਦ ਦ ਾ ਹਵਾਲ ਾ ਦਿੰਦ ੇ ਹੋਏ ਇਸ ‘ ਤ ੇ ਵੀਟ ੋ ਕਰ ਦਿੱਤ ਾ ਸੀ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI