Source :- BBC PUNJABI

ਤਸਵੀਰ ਸਰੋਤ, ANI
6 ਘੰਟ ੇ ਪਹਿਲਾ ਂ
ਪਹਿਲਗਾਮ ਹਮਲ ੇ ਤੋ ਂ ਬਾਅਦ, ਭਾਰਤ ਨ ੇ ਪਾਕਿਸਤਾਨ ਨਾਲ ਸਿੰਧ ੂ ਜਲ ਸੰਧ ੀ ਨੂ ੰ ਮੁਅੱਤਲ ਕਰ ਦਿੱਤ ਾ ਹੈ, ਜਿਸ ਤੋ ਂ ਬਾਅਦ ਪਾਕਿਸਤਾਨ ਖਦਸ਼ ਾ ਪ੍ਰਗਟ ਕਰ ਰਿਹ ਾ ਹ ੈ ਕ ਿ ਭਾਰਤ ਉਸ ਵੱਲ ਆ ਰਹ ੇ ਪਾਣ ੀ ਦ ਾ ਰੁਖ ਼ ਮੋੜ ਸਕਦ ਾ ਹੈ।
ਹੁਣ ਅਜਿਹੀਆ ਂ ਰਿਪੋਰਟਾ ਂ ਅਤ ੇ ਵੀਡੀਓ ਸਾਹਮਣ ੇ ਆਈਆ ਂ ਹਨ ਜਿਸ ਵਿੱਚ ਜੰਮ ੂ ਦ ੇ ਰਾਮਬਨ ਵਿੱਚ ਚਨਾਬ ਨਦ ੀ ‘ ਤ ੇ ਬਣ ੇ ਬਗਲੀਹਾਰ ਡੈਮ ਦ ੇ ਸਾਰ ੇ ਗੇਟ ਬੰਦ ਦਿਖਾਈ ਦ ੇ ਰਹ ੇ ਹਨ।
ਨਿਊਜ ਼ ਏਜੰਸ ੀ ਰਾਇਟਰਜ ਼ ਦ ੇ ਮੁਤਾਬਕ, ਸਿੰਧ ੂ ਜਲ ਸੰਧ ੀ ਦ ੇ ਮੁਅੱਤਲ ਹੋਣ ਤੋ ਂ ਬਾਅਦ ਪਹਿਲ ੀ ਵਾਰ, ਭਾਰਤ ਨ ੇ ਇਸ ਸੰਧ ੀ ਦ ੇ ਤਹਿਤ ਕਿਸ ੇ ਡੈਮ ‘ ਤ ੇ ਕੁਝ ਕੰਮ ਸ਼ੁਰ ੂ ਕੀਤ ਾ ਹੈ।
ਨਿਊਜ ਼ ਏਜੰਸ ੀ ਪੀਟੀਆਈ ਨ ੇ ਸੂਤਰਾ ਂ ਦ ੇ ਹਵਾਲ ੇ ਨਾਲ ਦਾਅਵ ਾ ਕੀਤ ਾ ਹ ੈ ਕ ਿ ਭਾਰਤ ਉੱਤਰ ੀ ਕਸ਼ਮੀਰ ਵਿੱਚ ਜੇਹਲਮ ਦਰਿਆ ‘ ਤ ੇ ਬਣ ੇ ਕਿਸ਼ਨਗੰਗ ਾ ਡੈਮ ਦ ੇ ਗੇਟਾ ਂ ਨੂ ੰ ਇਸ ੇ ਤਰ੍ਹਾ ਂ ਬੰਦ ਕਰਨ ਦ ੀ ਯੋਜਨ ਾ ਬਣ ਾ ਰਿਹ ਾ ਹੈ।
ਖ਼ਬਰ ਏਜੰਸ ੀ ਪੀਟੀਆਈ ਨ ੇ ਮਾਮਲ ੇ ਨਾਲ ਜੁੜ ੇ ਇੱਕ ਸੂਤਰ ਦ ੇ ਹਵਾਲ ੇ ਨਾਲ ਰਿਪੋਰਟ ਕੀਤ ਾ ਹ ੈ ਕ ਿ ਬਗਲੀਹਾਰ ਅਤ ੇ ਕਿਸ਼ਨਗੰਗ ਾ ਪਣ-ਬਿਜਲ ੀ ਡੈਮ ਹਨ ਜ ੋ ਭਾਰਤ ਨੂ ੰ ਪਾਣ ੀ ਛੱਡਣ ਦ ਾ ਸਮਾ ਂ ਤੈਅ ਕਰਨ ਦ ੀ ਤਾਕਤ ਦਿੰਦ ੇ ਹਨ।
ਪਾਕਿਸਤਾਨ ਦ ੇ ਰੱਖਿਆ ਮੰਤਰ ੀ ਖ਼ਵਾਜ ਾ ਆਸਿਫ ਼ ਨ ੇ ਹਾਲ ਹ ੀ ਵਿੱਚ ਕਿਹ ਾ ਹ ੈ ਕ ਿ ਜੇਕਰ ਭਾਰਤ ਪਾਕਿਸਤਾਨ ਵਿੱਚ ਦਾਖਲ ਹੋਣ ਵਾਲ ੇ ਪਾਣ ੀ ਨੂ ੰ ਰੋਕਣ ਜਾ ਂ ਉਸ ਦ ਾ ਰੁਖ ਼ ਬਦਲਣ ਦ ੀ ਕੋਸ਼ਿਸ ਼ ਕਰਦ ਾ ਹੈ, ਤਾ ਂ ਇਸਨੂ ੰ ਜੰਗ ਮੰਨਿਆ ਜਾਵੇਗਾ।
ਉਨ੍ਹਾ ਂ ਕਿਹਾ,” ਜੰਗ ਸਿਰਫ ਼ ਤੋਪਾ ਂ ਦ ੇ ਗੋਲ ੇ ਜਾ ਂ ਬੰਦੂਕਾ ਂ ਚਲਾਉਣ ਤੱਕ ਸੀਮਤ ਨਹੀ ਂ ਹੈ, ਇਸ ਦ ੇ ਕਈ ਰੂਪ ਹਨ, ਇਹ ਉਨ੍ਹਾ ਂ ਵਿੱਚੋ ਂ ਇੱਕ ਹੈ । ਇਸ ਕਾਰਨ ਦੇਸ ਼ ਦ ੇ ਲੋਕ ਭੁੱਖ ਜਾ ਂ ਪਿਆਸ ਨਾਲ ਮਰ ਸਕਦ ੇ ਹਨ ।”

ਬਗਲੀਹਾਰ ਡੈਮ ਕ ੀ ਹੈ?
1960 ਵਿੱਚ, ਵਿਸ਼ਵ ਬੈਂਕ ਦ ੀ ਵਿਚੋਲਗ ੀ ਅਧੀਨ ਭਾਰਤ ਅਤ ੇ ਪਾਕਿਸਤਾਨ ਵਿਚਕਾਰ ਸਿੰਧ ੂ ਜਲ ਸੰਧ ੀ ‘ ਤ ੇ ਦਸਤਖ਼ਤ ਕੀਤ ੇ ਗਏ ਸਨ।
ਇਸ ਸਮਝੌਤ ੇ ਤਹਿਤ, ਦੋਵਾ ਂ ਦੇਸ਼ਾ ਂ ਵਿਚਕਾਰ ਸਿੰਧ ੂ ਅਤ ੇ ਇਸ ਦੀਆ ਂ ਸਹਾਇਕ ਨਦੀਆ ਂ ਦ ੀ ਵਰਤੋ ਂ ਬਾਰ ੇ ਇੱਕ ਸਮਝੌਤ ਾ ਹੋਇਆ ਸੀ।
ਬਗਲੀਹਾਰ ਡੈਮ ਦੋਵਾ ਂ ਗੁਆਂਢ ੀ ਦੇਸ਼ਾ ਂ ਵਿਚਕਾਰ ਲੰਬ ੇ ਸਮੇ ਂ ਤੋ ਂ ਵਿਵਾਦ ਦ ਾ ਵਿਸ਼ ਾ ਰਿਹ ਾ ਹੈ । ਪਾਕਿਸਤਾਨ ਪਹਿਲਾ ਂ ਵ ੀ ਇਸ ਮਾਮਲ ੇ ਵਿੱਚ ਵਿਸ਼ਵ ਬੈਂਕ ਦ ੇ ਦਖਲ ਦ ੀ ਮੰਗ ਕਰ ਚੁੱਕ ਾ ਹ ੈ ਅਤ ੇ ਕੁਝ ਸਮੇ ਂ ਲਈ ਵਿਸ਼ਵ ਬੈਂਕ ਨ ੇ ਵ ੀ ਇਸ ਮਾਮਲ ੇ ਵਿੱਚ ਦਖ਼ਲਅੰਦਾਜ ੀ ਕੀਤ ੀ ਸੀ।
ਇਸ ਤੋ ਂ ਇਲਾਵਾ, ਪਾਕਿਸਤਾਨ ਨ ੇ ਕਿਸ਼ਨਗੰਗ ਾ ਡੈਮ ਬਾਰ ੇ ਵ ੀ ਇਤਰਾਜ ਼ ਉਠਾਏ ਹਨ । ਪਾਕਿਸਤਾਨ ਇਸਦ ੀ ਜਾਂਚ ਦ ੀ ਮੰਗ ਕਰਦ ਾ ਰਿਹ ਾ ਹੈ । ਇਹ ਦੋਵੇ ਂ ਡੈਮ ਪਣ-ਬਿਜਲ ੀ ਨਾਲ ਚੱਲਣ ਵਾਲ ੇ ਹਨ । ਯਾਨ ੀ ਇਨ੍ਹਾ ਂ ਤੋ ਂ ਬਿਜਲ ੀ ਪੈਦ ਾ ਹੁੰਦ ੀ ਹੈ।
ਬਗਲੀਹਾਰ ਡੈਮ ਦ ੇ ਭੰਡਾਰ ਵਿੱਚ 475 ਮਿਲੀਅਨ ਘਣ ਮੀਟਰ ਪਾਣ ੀ ਰੱਖਣ ਦ ੀ ਸਮਰੱਥ ਾ ਹੈ । ਨਾਲ ਹ ੀ ਇਸਦ ੀ ਬਿਜਲ ੀ ਉਤਪਾਦਨ ਸਮਰੱਥ ਾ 900 ਮੈਗਾਵਾਟ ਹੈ । ਡੈਮ ਤੋ ਂ ਬਿਜਲ ੀ ਪੈਦ ਾ ਕਰਨ ਦ ੀ ਯੋਜਨ ਾ ਨੂ ੰ ‘ ਬਗਲੀਹਾਰ ਹਾਈਡ੍ਰ ੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ‘ ਦ ਾ ਨਾਮ ਦਿੱਤ ਾ ਗਿਆ ਹੈ।
ਇਹ ਪ੍ਰੋਜੈਕਟ 1992 ਤੋ ਂ ਵਿਚਾਰ ਅਧੀਨ ਸੀ, ਅੰਤ ਵਿੱਚ ਇਸ ‘ ਤ ੇ 1999 ਵਿੱਚ ਕੰਮ ਸ਼ੁਰ ੂ ਹ ੋ ਸਕਿਆ । ਇਸ ਤੋ ਂ ਬਾਅਦ, ਇਸ ‘ ਤ ੇ ਕੰਮ ਕਈ ਪੜਾਵਾ ਂ ਵਿੱਚ ਜਾਰ ੀ ਰਿਹ ਾ ਅਤ ੇ ਆਖ਼ਿਰ ਇਹ ਡੈਮ ਸਾਲ 2008 ਵਿੱਚ ਪੂਰ ੀ ਤਰ੍ਹਾ ਂ ਤਿਆਰ ਹ ੋ ਗਿਆ।

ਫਾਟਕ ਕਿਉ ਂ ਬੰਦ ਕੀਤ ੇ ਗਏ ਸਨ?
ਅੰਗਰੇਜ਼ ੀ ਅਖ਼ਬਾਰ ਹਿੰਦੁਸਤਾਨ ਟਾਈਮਜ ਼ ਨ ੇ ਬਗਲੀਹਾਰ ਡੈਮ ਦ ੇ ਗੇਟ ਬੰਦ ਕਰਨ ਬਾਰ ੇ ਇੱਕ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤ ੀ ਹੈ।
ਰਿਪੋਰਟ ਵਿੱਚ ਨੈਸ਼ਨਲ ਹਾਈਡ੍ਰ ੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਦ ੇ ਇੱਕ ਅਧਿਕਾਰ ੀ ਦ ੇ ਹਵਾਲ ੇ ਨਾਲ ਕਿਹ ਾ ਗਿਆ ਹ ੈ ਕ ਿ ਭੰਡਾਰ ਵਿੱਚੋ ਂ ਗਾਰ ਕੱਢਣ ਲਈ ਗੇਟ ਬੰਦ ਕਰ ਦਿੱਤ ੇ ਗਏ ਸਨ, ਜਿਸ ਕਾਰਨ ਪਾਕਿਸਤਾਨ ਵੱਲ ਪਾਣ ੀ ਦ ਾ ਵਹਾਅ 90 ਫ਼ੀਸਦ ਘੱਟ ਗਿਆ ਹੈ।
ਅਧਿਕਾਰ ੀ ਨ ੇ ਅਖ਼ਬਾਰ ਨੂ ੰ ਇਹ ਵ ੀ ਦੱਸਿਆ ਕ ਿ ਕਿਸ਼ਨਗੰਗ ਾ ਡੈਮ ਲਈ ਵ ੀ ਇਸ ੇ ਤਰ੍ਹਾ ਂ ਦ ੀ ਯੋਜਨ ਾ ਬਣਾਈ ਜ ਾ ਰਹ ੀ ਹੈ।
ਇੱਕ ਹੋਰ ਅਧਿਕਾਰ ੀ ਨ ੇ ਆਪਣ ਾ ਨਾਮ ਗੁਪਤ ਰੱਖਣ ਦ ੀ ਸ਼ਰਤ ‘ ਤ ੇ ਅਖਬਾਰ ਨੂ ੰ ਦੱਸਿਆ,” ਬਗਲੀਹਾਰ ਹਾਈਡਲ ਪਾਵਰ ਪ੍ਰੋਜੈਕਟ ਦ ੇ ਗੇਟ ਬੰਦ ਕਰ ਦਿੱਤ ੇ ਗਏ ਹਨ । ਅਸੀ ਂ ਭੰਡਾਰ ਵਿੱਚੋ ਂ ਗਾਰ ਕੱਢਣ ਦ ਾ ਕੰਮ ਕਰ ਲਿਆ ਹ ੈ ਅਤ ੇ ਹੁਣ ਇਸਨੂ ੰ ਪਾਣ ੀ ਨਾਲ ਭਰਨ ਾ ਹੈ । ਇਹ ਪ੍ਰਕਿਰਿਆ ਸ਼ਨੀਵਾਰ ਨੂ ੰ ਸ਼ੁਰ ੂ ਹੋਈ ਸੀ ।”
ਦ ਿ ਟ੍ਰਿਬਿਊਨ ਦ ੀ ਇੱਕ ਰਿਪੋਰਟ ਦ ੇ ਮੁਤਾਬਕ, ਗਾਰ ਕੱਢਣ ਦ ੀ ਪ੍ਰੀਕਿਰਿਆ ਅਤ ੇ ਪਾਣ ੀ ਭਰਨ ਦ ੀ ਇਹ ਪ੍ਰਕਿਰਿਆ ਪਹਿਲ ੀ ਵਾਰ ਨਹੀ ਂ ਕੀਤ ੀ ਜ ਾ ਰਹ ੀ ਹ ੈ ਪਰ ਇਹ ਆਮ ਤੌਰ ‘ ਤ ੇ ਉੱਤਰ ੀ ਭਾਰਤ ਦ ੇ ਡੈਮਾ ਂ ‘ ਚ ਅਗਸਤ ਦ ੇ ਮਹੀਨ ੇ ਵਿੱਚ ਕੀਤ ੀ ਜਾਂਦ ੀ ਹੈ।
ਮਈ ਤੋ ਂ ਸਤੰਬਰ ਦ ੇ ਮਹੀਨਿਆ ਂ ਦੌਰਾਨ ਉੱਤਰ ੀ ਭਾਰਤ ਦ ੇ ਡੈਮਾ ਂ ਦ ੇ ਭੰਡਾਰਾ ਂ ਵਿੱਚ ਸਭ ਤੋ ਂ ਵੱਧ ਪਾਣ ੀ ਭਰਿਆ ਜਾਂਦ ਾ ਹੈ, ਕਿਉਂਕ ਿ ਇਸ ਸਮੇ ਂ ਦੌਰਾਨ ਮਾਨਸੂਨ ਦ ਾ ਮੌਸਮ ਵ ੀ ਹੁੰਦ ਾ ਹੈ । ਹੁਣ ਬਗਲੀਹਾਰ ਦ ੇ ਭੰਡਾਰ ਵਿੱਚ ਪਾਣ ੀ ਭਰਨ ਦ ੀ ਪ੍ਰਕਿਰਿਆ ਵਿੱਚ ਅਗਸਤ ਮਹੀਨ ੇ ਦ ੇ ਮੁਕਾਬਲ ੇ ਜ਼ਿਆਦ ਾ ਸਮਾ ਂ ਲੱਗੇਗਾ।

ਤਸਵੀਰ ਸਰੋਤ, ANI
ਪਾਕਿਸਤਾਨ ਨੂ ੰ ਕਿਸ ਗੱਲ ਤੋ ਂ ਡਰ ਲੱਗਦ ਾ ਹੈ?
ਚਨਾਬ ਸਿੰਧ ੂ ਜਲ ਸੰਧ ੀ ਦ ੇ ਪੱਛਮ ੀ ਦਰਿਆਵਾ ਂ ਵਿੱਚੋ ਂ ਇੱਕ ਹੈ।
ਇਹ ਸਮਝੌਤ ਾ ਖੇਤੀਬਾੜੀ, ਘਰੇਲ ੂ ਅਤ ੇ ਬਿਜਲ ੀ ਉਤਪਾਦਨ ਲਈ ਪਾਣ ੀ ਦ ੀ ਵਰਤੋ ਂ ਸੰਭਵ ਬਣਾਉਂਦ ਾ ਹੈ । ਹਾਲਾਂਕਿ, ਪਾਕਿਸਤਾਨ 1992 ਤੋ ਂ ਬਗਲੀਹਾਰ ਡੈਮ ‘ ਤ ੇ ਇਤਰਾਜ ਼ ਕਰ ਰਿਹ ਾ ਹੈ।
ਇਸ ਡੈਮ ‘ ਤ ੇ ਸਮਝੌਤ ੇ ‘ ਤ ੇ ਪਹੁੰਚਣ ਲਈ ਵਿਸ਼ਵ ਬੈਂਕ ਦ ੀ ਵਿਚੋਲਗ ੀ ਹੇਠ ਦੋਵਾ ਂ ਦੇਸ਼ਾ ਂ ਦਰਮਿਆਨ ਕਈ ਦੌਰ ਦ ੀ ਗੱਲਬਾਤ ਹੋਈ।
ਪਾਕਿਸਤਾਨ ਕਹਿੰਦ ਾ ਰਿਹ ਾ ਹ ੈ ਕ ਿ ਜੇਕਰ ਭਾਰਤ ਤੋ ਂ ਪਾਣ ੀ ਆਉਂਦ ਾ ਹੈ, ਤਾ ਂ ਉਹ ਪਾਣ ੀ ਦ ੀ ਕਮ ੀ ਦ ੇ ਸਮੇ ਂ ਇਸਨੂ ੰ ਰੋਕ ਸਕਦ ਾ ਹ ੈ ਅਤ ੇ ਜ਼ਿਆਦ ਾ ਪਾਣ ੀ ਹੋਣ ਦ ੀ ਸੂਰਤ ਵਿੱਚ ਇਸਨੂ ੰ ਕਿਸ ੇ ਵ ੀ ਸਮੇ ਂ ਛੱਡ ਸਕਦ ਾ ਹੈ।
ਭਾਰਤ ਦ ੀ ਦਲੀਲ ਇਹ ਰਹ ੀ ਹ ੈ ਕ ਿ ਉਹ ਪਾਕਿਸਤਾਨ ਦ ੇ ਅਜਿਹ ੇ ਡਰ ਨੂ ੰ ਦੂਰ ਕਰਨ ਲਈ ਕੋਈ ਹੱਲ ਨਹੀ ਂ ਦ ੇ ਸਕਦਾ।
ਦੋਵਾ ਂ ਦੇਸ਼ਾ ਂ ਵਿਚਕਾਰ ਕਾਫ਼ ੀ ਬਹਿਸ ਅਤ ੇ ਵਿਚਾਰ-ਵਟਾਂਦਰ ੇ ਤੋ ਂ ਬਾਅਦ, 1999 ਵਿੱਚ ਡੈਮ ਬਣਾਉਣ ਲਈ ਇੱਕ ਸਮਝੌਤ ਾ ਹੋਇਆ ਅਤ ੇ ਅੰਤ ਵਿੱਚ ਇਸਦ ਾ ਨਿਰਮਾਣ ਸ਼ੁਰ ੂ ਹ ੋ ਗਿਆ, ਪਰ ਇਸ ਤੋ ਂ ਬਾਅਦ ਵੀ, ਪਾਕਿਸਤਾਨ ਨੂ ੰ ਇਸ ‘ ਤ ੇ ਕਈ ਇਤਰਾਜ ਼ ਸਨ।
ਪਾਕਿਸਤਾਨ ਨੂ ੰ ਹਮੇਸ਼ ਾ ਚਿੰਤ ਾ ਰਹ ੀ ਹ ੈ ਕ ਿ ਇਨ੍ਹਾ ਂ ਪ੍ਰੋਜੈਕਟਾ ਂ ਨਾਲ ਪਾਕਿਸਤਾਨ ਵੱਲ ਪਾਣ ੀ ਦ ਾ ਵਹਾਅ ਘੱਟ ਜਾਵੇਗਾ।

ਤਸਵੀਰ ਸਰੋਤ, Getty Images
ਸਿੰਧ ੂ ਜਲ ਸੰਧ ੀ ਦ ੇ ਤਹਿਤ, ਸਿੰਧ ੂ ਬੇਸਿਨ ਦ ੇ ਤਿੰਨ ਪੂਰਬ ੀ ਦਰਿਆਵਾਂ, ਰਾਵੀ, ਬਿਆਸ ਅਤ ੇ ਸਤਲੁਜ ਦ ਾ ਪਾਣ ੀ ਭਾਰਤ ਨੂ ੰ ਅਲਾਟ ਕੀਤ ਾ ਗਿਆ ਸੀ । ਇਸ ਦ ੇ ਨਾਲ ਹੀ, ਤਿੰਨ ਪੱਛਮ ੀ ਨਦੀਆ ਂ ਸਿੰਧੂ, ਜੇਹਲਮ ਅਤ ੇ ਚਨਾਬ ਦ ੇ 80 ਫ਼ੀਸਦ ਪਾਣ ੀ ਨੂ ੰ ਪਾਕਿਸਤਾਨ ਨੂ ੰ ਅਲਾਟ ਕਰ ਦਿੱਤ ਾ ਗਿਆ।
ਸਿੰਧ ੂ ਜਲ ਸੰਧ ੀ ਦ ੇ ਮੁਤਾਬਕ, ਭਾਰਤ ਕੁਝ ਅਪਵਾਦਾ ਂ ਨੂ ੰ ਛੱਡ ਕੇ, ਪੂਰਬ ੀ ਦਰਿਆਵਾ ਂ ਦ ੇ ਪਾਣ ੀ ਦ ੀ ਵਰਤੋ ਂ ਬਿਨਾ ਂ ਕਿਸ ੇ ਰੁਕਾਵਟ ਦ ੇ ਕਰ ਸਕਦ ਾ ਹੈ । ਇਸ ਦ ੇ ਨਾਲ ਹੀ, ਭਾਰਤ ਨੂ ੰ ਪੱਛਮ ੀ ਦਰਿਆਵਾ ਂ ਦ ੇ ਪਾਣ ੀ ਦ ੀ ਵਰਤੋ ਂ ਕਰਨ ਦ ੇ ਕੁਝ ਸੀਮਤ ਅਧਿਕਾਰ ਵ ੀ ਦਿੱਤ ੇ ਗਏ ਸਨ । ਜਿਵੇ ਂ ਬਿਜਲ ੀ ਪੈਦ ਾ ਕਰਨਾ, ਖੇਤੀਬਾੜ ੀ ਲਈ ਸੀਮਤ ਪਾਣੀ।
ਸੂਬਾਈ ਮੰਤਰ ੀ ਦ ਾ ਦਾਅਵ ਾ ਹ ੈ ਕ ਿ ਭਾਰਤ ਜ ੋ ਕਰ ਰਿਹ ਾ ਹ ੈ ਉਹ ਸਿੰਧ ੂ ਜਲ ਸੰਧ ੀ ਦ ੀ ਉਲੰਘਣ ਾ ਹੈ।
ਉਨ੍ਹਾ ਂ ਕਿਹਾ,” ਭਾਰਤ ਕੋਲ ਇਸ ਵੇਲ ੇ ਵਗਦ ੇ ਦਰਿਆ ਨੂ ੰ ਰੋਕਣ ਦ ੀ ਸਮਰੱਥ ਾ ਨਹੀ ਂ ਹੈ, ਪਰ ਉਹ ਸਾਡ ੇ ਨਾਲ ਚਲਾਕ ੀ ਕਰ ਰਹ ੇ ਹਨ ।”

ਤਸਵੀਰ ਸਰੋਤ, Getty Images
ਹੁਣ ਭਾਰਤ ਦ ੀ ਕ ੀ ਯੋਜਨ ਾ ਹੈ?
ਬਗਲੀਹਾਰ ਤੋ ਂ ਇਲਾਵਾ, ਚਨਾਬ ਨਦ ੀ ‘ ਤ ੇ ਕਈ ਹੋਰ ਪਣ-ਬਿਜਲ ੀ ਪ੍ਰੋਜੈਕਟਾ ਂ ‘ ਤ ੇ ਕੰਮ ਚੱਲ ਰਿਹ ਾ ਹੈ । ਚਨਾਬ ਅਤ ੇ ਇਸ ਦੀਆ ਂ ਸਹਾਇਕ ਨਦੀਆ ਂ ‘ ਤ ੇ ਚਾਰ ਅਜਿਹ ੇ ਪ੍ਰੋਜੈਕਟ ਚੱਲ ਰਹ ੇ ਹਨ, ਜ ੋ 2027-28 ਤੱਕ ਕੰਮ ਕਰਨ ਾ ਸ਼ੁਰ ੂ ਕਰ ਦੇਣਗੇ।
ਇਹ ਪ੍ਰੋਜੈਕਟ ਪਾਕਲ ਡੂਲ ( 1000 ਮੈਗਾਵਾਟ ), ਕੀਰ ੂ ( 624 ਮੈਗਾਵਾਟ ), ਕਵਾਰ ( 540 ਮੈਗਾਵਾਟ ) ਅਤ ੇ ਰੈਟਲ ੇ ( 850 ਮੈਗਾਵਾਟ ) ਹਨ ਜ ੋ ਨੈਸ਼ਨਲ ਹਾਈਡ੍ਰ ੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਅਤ ੇ ਜੰਮ ੂ ਅਤ ੇ ਕਸ਼ਮੀਰ ਰਾਜ ਬਿਜਲ ੀ ਵਿਕਾਸ ਨਿਗਮ ਦੁਆਰ ਾ ਸਾਂਝ ੇ ਤੌਰ ‘ ਤ ੇ ਵਿਕਸਤ ਕੀਤ ੇ ਜ ਾ ਰਹ ੇ ਹਨ।
ਪ੍ਰਧਾਨ ਮੰਤਰ ੀ ਨਰਿੰਦਰ ਮੋਦ ੀ ਨ ੇ 2018 ਵਿੱਚ ਪਾਕਲ ਡੂਲ ਪ੍ਰੋਜੈਕਟ, 2019 ਵਿੱਚ ਕੀਰ ੂ ਅਤ ੇ 2022 ਵਿੱਚ ਕਵਾਰ ਹਾਈਡਲ ਪਾਵਰ ਪ੍ਰੋਜੈਕਟ ਦ ੀ ਨੀਂਹ ਰੱਖੀ।
ਹਿੰਦੁਸਤਾਨ ਟਾਈਮਜ ਼ ਦ ੀ ਇੱਕ ਰਿਪੋਰਟ ਦ ੇ ਮੁਤਾਬਕ, ਪਾਕਲ ਦੁਲ ਵਿਖ ੇ 66 ਫ਼ੀਸਦ, ਕੀਰ ੂ ਵਿਖ ੇ 55 ਫ਼ੀਸਦ, ਕਵਾਰ ਵਿਖ ੇ 19 ਫ਼ੀਸਦ ਅਤ ੇ ਰਾਤਲ ੇ ਵਿਖ ੇ 21 ਫ਼ੀਸਦ ਕੰਮ ਪੂਰ ਾ ਹ ੋ ਚੁੱਕ ਾ ਹੈ।
ਪਾਕਿਸਤਾਨ ਨ ੇ ਵ ੀ ਇਨ੍ਹਾ ਂ ਪ੍ਰੋਜੈਕਟਾ ਂ ਦ ਾ ਵਿਰੋਧ ਕੀਤ ਾ ਹੈ । ਉਨ੍ਹਾ ਂ ਦ ਾ ਵਿਰੋਧ ਖ਼ਾਸ ਤੌਰ ‘ ਤ ੇ ਰੈਟਲ ੇ ਅਤ ੇ ਕਿਸ਼ਨਗੰਗ ਾ ਪ੍ਰੋਜੈਕਟਾ ਂ ਦ ੇ ਸਬੰਧ ਵਿੱਚ ਰਿਹ ਾ ਹੈ । ਇਸ ਵਿੱਚ ਇਲਜ਼ਾਮ ਲਗਾਇਆ ਗਿਆ ਹ ੈ ਕ ਿ ਇਨ੍ਹਾ ਂ ਡੈਮਾ ਂ ਦ ੇ ਡਿਜ਼ਾਈਨ ਸਿੰਧ ੂ ਜਲ ਸੰਧ ੀ ਦ ੀ ਉਲੰਘਣ ਾ ਕਰਦ ੇ ਹਨ।
ਬਗਲੀਹਾਰ ਤੋ ਂ ਇਲਾਵਾ, ਪਾਕਲ ਡੁਲ, ਕੀਰੂ, ਕਵਾਰ ਅਤ ੇ ਰਾਤਲ ੇ ਦ ੀ ਬਿਜਲ ੀ ਉਤਪਾਦਨ ਸਮਰੱਥ ਾ 3, 014 ਮੈਗਾਵਾਟ ਹੈ । ਇਹ ਅਨੁਮਾਨ ਹ ੈ ਕ ਿ ਇਨ੍ਹਾ ਂ ਪ੍ਰੋਜੈਕਟਾ ਂ ਤੋ ਂ ਹਰ ਸਾਲ 10, 541 ਮਿਲੀਅਨ ਯੂਨਿਟ ਬਿਜਲ ੀ ਪੈਦ ਾ ਹੋਵੇਗੀ।
ਇਹ ਵ ੀ ਅੰਦਾਜ਼ ਾ ਲਗਾਇਆ ਗਿਆ ਹ ੈ ਕ ਿ ਇਕੱਲ ੇ ਜੰਮ ੂ ਅਤ ੇ ਕਸ਼ਮੀਰ ਵਿੱਚ 18, 000 ਮੈਗਾਵਾਟ ਬਿਜਲ ੀ ਪੈਦ ਾ ਕਰਨ ਦ ੀ ਸਮਰੱਥ ਾ ਹੈ, ਜਿਸ ਵਿੱਚੋ ਂ 11, 823 ਮੈਗਾਵਾਟ ਇਕੱਲ ੇ ਚਨਾਬ ਬੇਸਿਨ ਵਿੱਚ ਹੈ।
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI