Home ਰਾਸ਼ਟਰੀ ਖ਼ਬਰਾਂ ਪੰਜਾਬ ੀ ਦ ਾ ਸ਼ਬਦਕੋਸ਼ ਛਪਵਾਉਣ ਲਈ ਕਰਜ਼ ਾ ਚੁੱਕਣ ਵਾਲ ੇ...

ਪੰਜਾਬ ੀ ਦ ਾ ਸ਼ਬਦਕੋਸ਼ ਛਪਵਾਉਣ ਲਈ ਕਰਜ਼ ਾ ਚੁੱਕਣ ਵਾਲ ੇ ਪਦਮਸ਼੍ਰ ੀ ਰਤਨ ਸਿੰਘ ਜੱਗ ੀ ਨਹੀ ਂ ਰਹ ੇ

4
0

Source :- BBC PUNJABI

ਰਤਨ ਸਿੰਘ

ਤਸਵੀਰ ਸਰੋਤ, Ratan Singh Jaggi

  • ਲੇਖਕ, ਰਾਜਵੀਰ ਕੌਰ ਗਿੱਲ
  • ਰੋਲ, ਬੀਬੀਸੀ ਪੱਤਰਕਾਰ
  • 26 ਜਨਵਰੀ 2023

    ਅਪਡੇਟ 5 ਘੰਟੇ ਪਹਿਲਾਂ

ਪਦਮਸ਼੍ਰੀ ਪੰਜਾਬੀ ਸਾਹਿਤਕਾਰ ਰਤਨ ਸਿੰਘ ਜੱਗੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਸਿੱਖ ਵਿਦਵਾਨ ਤੇ ਲੇਖਕ ਵਜੋਂ ਸਾਹਿਤ ਤੇ ਸਿਖਿਆ ਦੇ ਖੇਤਰ ਵਿੱਚ ਸਾਲ 2023 ਵਿੱਚ ਪਦਮਸ਼੍ਰੀ ਸਨਮਾਨ ਨਾਲ ਨਵਾਜਿਆ ਗਿਆ ਸੀ।

ਗੁਰਮਤ ਸਾਹਿਤ ਦੀ ਖੋਜ, ਅਲੋਚਣਾ ਤੇ ਰਚਨਾ ਲਈ ਜਾਣੇ ਜਾਂਦੇ ਰਤਨ ਸਿੰਘ ਜੱਗੀ ਨੇ 70 ਤੋਂ ਵੱਧ ਸਾਲ ਸਿਖਿਆ ਤੇ ਸਾਹਿਤ ਦੇ ਖੇਤਰ ਲੇਖੇ ਲਗਾਏ।

ਉਨ੍ਹਾਂ ਨੇ ਸਾਲ 2023 ਵਿੱਚ ਬੀਬੀਸੀ ਪੰਜਾਬੀ ਨਾਲ ਜੀਵਨ ਅਤੇ ਸਾਹਿਤ ਸਫ਼ਰ ਬਾਰੇ ਗੱਲ ਕੀਤੀ ਸੀ। ਉਸੇ ਹੀ ਰਿਪੋਰਟ ਨੂੰ ਅਸੀਂ ਤੁਹਾਡੇ ਨਾਲ ਮੁੜ ਸਾਂਝਾ ਕਰ ਰਹੇ ਹਾਂ।

ਰਤਨ ਸਿੰਘ ਜੱਗੀ ਕੋਲ ਜਦੋਂ ਮਾਣ ਸਨਮਾਨ ਦਾ ਜ਼ਿਕਰ ਕੀਤਾ ਜਾਂਦਾ ਸੀ ਤਾਂ ਉਹ ਖ਼ੁਸ਼ ਹੋ ਕੇ ਕਹਿੰਦੇ ਸਨ ਮੈਂ ਤਾਂ ਸਾਰੀ ਉਮਰ ਕੰਮ ਨੂੰ ਹੀ ਸਨਮਾਨ ਸਮਝਿਆ ਹੈ।

ਭਾਰਤ-ਪਾਕ ਵੰਡ ਨੂੰ ਹੱਢੀ ਹੰਢਾਇਆ

ਰਤਨ ਸਿੰਘ ਜੱਗੀ ਦਾ ਜਨਮ ਪਾਕਿਸਤਾਨ ਵਿੱਚ 27 ਜੁਲਾਈ 1927 ਨੂੰ ਪਿੰਡੀਘੇਰ, ਜ਼ਿਲ੍ਹਾ ਕੈਂਬਲਪੁਰ ਜੋ ਅੱਜ ਕੱਲ੍ਹ ਪਾਕਿਸਤਾਨੀ ਪੰਜਾਬ ਵਿੱਚ ਹੈ, ਵਿਖੇ ਹੋਇਆ ਸੀ।

ਜੱਗੀ ਨੇ ਦੱਸਵੀਂ ਕਲਾਸ 1943 ਵਿੱਚ ਪਾਸ ਕੀਤੀ ਤੇ ਆਜ਼ਾਦੀ ਤੋਂ ਬਾਅਦ ਦਿੱਲੀ ਪੁਲਿਸ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ ਸੀ।

ਇਹ ਜੱਗੀ ਦੀ ਪੜ੍ਹਾਈ ਪ੍ਰਤੀ ਚੇਤਨਾ ਤੇ ਮੁਹੱਬਤ ਦਾ ਹੀ ਨਤੀਜਾ ਸੀ ਕਿ ਉਨ੍ਹਾਂ ਨੇ ਨੌਕਰੀ ਦੌਰਾਨ ਵੀ ਪੜ੍ਹਾਈ ਜਾਰੀ ਰੱਖੀ।

ਉਨ੍ਹਾਂ ਨੇ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਚੁਣਿਆ ਸੀ। ਜ਼ਿੰਦਗੀ ਵਿੱਚ ਇੱਕ ਮੌਕਾ ਅਜਿਹਾ ਆਇਆ ਕਿ ਇੱਕ ਸਿੱਖ ਆਗੂ ਦਾ ਪ੍ਰਭਾਵ ਕਬੂਲਦਿਆਂ ਉਹ ਸਿੱਖ ਧਰਮ ਮੰਨਣ ਲੱਗੇ।

ਰਤਨ ਸਿੰਘ ਜੱਗੀ

ਤਸਵੀਰ ਸਰੋਤ, Ratan Singh Jaggi

ਸਾਹਿਤਕ ਸਫ਼ਰ

ਰਤਨ ਸਿੰਘ ਜੱਗੀ ਨੇ ਆਪਣਾ ਸਾਹਿਤਕ ਸਫ਼ਰ 1965 ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਪਹਿਲੀ ਕਿਤਾਬ ‘ਦਸਮ ਗ੍ਰੰਥ ਦਾ ਪੂਰਾਨਿਕ ਅਧਿਐਨ’ ਸੀ।

ਇਸ ਦੇ ਨਾਲ ਹੀ ਉਨ੍ਹਾਂ ਦਾ ਸਿੱਖ ਸਾਹਿਤ ਤੇ ਇਤਿਹਾਸ ਬਾਰੇ ਕਿਤਾਬਾਂ ਲਿਖਣ ਦਾ ਸਿਲਸਲਾ ਸ਼ੁਰੂ ਹੋ ਗਿਆ ਸੀ।

ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਦੀ ਵਿਆਖਿਆ ਕਰਦਿਆਂ 1967 ਵਿੱਚ ‘ਗੁਰੂ ਗੋਬਿੰਦ ਸਿੰਘ ਦੀ ਬਾਣੀ ਵਿੱਚ ਸਵਤੰਰਤਾ ਦੀ ਭਾਵਨਾ’ ਸਿਰਲੇਖ ਹੇਠ ਕਿਤਾਬ ਲਿਖੀ ਸੀ।

ਰਤਨ ਸਿੰਘ ਜੱਗੀ ਮੰਨਦੇ ਸਨ ਕਿ ਉਨ੍ਹਾਂ ਨੂੰ ਪੜ੍ਹਨ ਲਿਖਣ ਦੀ ਚੇਟਕ ਲੱਗੀ ਤਾਂ ਉਨ੍ਹਾਂ ਕੁਝ ਹੋਰ ਨਹੀਂ ਸੋਚਿਆ।

ਉਹ ਨੇ ਉਸ ਵੇਲੇ ਦੱਸਿਆ ਸੀ, “ਮੈਂ ਬਸ ਆਪਣਾ ਕੰਮ ਕਰਦਾ ਰਿਹਾ, ਕਿਤੇ ਆਪਣੇ ਕੀਤੇ ਦਾ ਪ੍ਰਚਾਰ ਨਹੀਂ ਕੀਤਾ। ਬੱਸ ਕੋਈ ਪ੍ਰਾਪੇਗੰਡਾ ਨਹੀਂ।”

“ਦੁਨੀਆਂ ਨੇ ਮੇਰੇ ਕੰਮ ਨੂੰ ਮਾਨਤਾ ਦਿੱਤੀ। ਸਨਮਾਨ ਵੀ ਕੰਮ ਨੂੰ ਹੀ ਮਿਲੇ।”

ਜੱਗੀ ਨੇ ਸਿੱਖ ਕੌਮ ਦੇ ਪਹਿਲੇ ਗੁਰੂ ਨਾਨਕ ਦੇਵ ਦੀ ਬਾਣੀ ’ਤੇ ਵੀ ਅਧਿਐਨ ਕੀਤਾ ਹੈ।

ਉਨ੍ਹਾਂ ‘ਗੁਰੂ ਨਾਨਕ ਬਾਣੀ’ ਤੇ ‘ਗੁਰੂ ਨਾਨਕ ਦੀ ਵਿਚਾਰਧਾਰਾ’ ਕਿਤਾਬਾਂ ਲਿਖੀਆਂ ਹਨ। ਜੱਗੀ ਨੂੰ ਗੁਰੂ ਨਾਨਕ ਬਾਰੇ ਲਿਖੀਆਂ ਕਿਤਾਬਾਂ ਲਈ ਸਮਨਾਇਆ ਵੀ ਗਿਆ।

ਉਨ੍ਹਾਂ ਦੀਆਂ 139 ਤੋਂ ਵੱਧ ਪੰਜਾਬੀ ਤੇ ਹਿੰਦੀ ਵਿੱਚ ਲਿਖਤਾ ਛਪ ਚੁੱਕੀਆਂ ਹਨ।

ਉਨ੍ਹਾਂ ਦੀਆਂ ਲਿਖਤਾਂ ਵਿੱਚ ਸਿੱਖ ਗੁਰੂਆਂ ਦੀ ਬਾਣੀ ਦਾ ਵਿਸਥਾਰ ਤਾਂ ਹੈ ਹੀ ਉਨ੍ਹਾਂ ਨੇ ਬਾਬਾ ਸ਼ੇਖ ਫ਼ਰੀਦ ਦੀ ਬਾਣੀ ਬਾਰੇ ਵੀ ਲਿਖਿਆ ਤੇ ਰਵੀਦਾਸ ਦੀ ਬਾਣੀ ਬਾਰੇ ਵੀ ਆਪਣੇ ਅਧਿਐਨ ਨੂੰ ਲਿਖਤ ਦੇ ਰੂਪ ਵਿੱਚ ਪਾਠਕਾਂ ਨਾਲ ਸਾਂਝਾ ਕੀਤਾ।

ਰਤਨ ਸਿੰਘ

ਤਸਵੀਰ ਸਰੋਤ, Ratan Singh Jaggi

ਪੰਜਾਬੀ ਸਾਹਿਤ ਦਾ ਇਤਿਹਾਸ

ਰਤਨ ਸਿੰਘ ਜੱਗੀ ਨੇ ਸਿੱਖ ਇਤਿਹਾਸ ਬਾਰੇ ਅਧਿਐਨ ਦੇ ਨਾਲ-ਨਾਲ ਪੰਜਾਬੀ ਸਾਹਿਤ ਬਾਰੇ ਵੀ ਖੋਜਿਆ।

ਉਨ੍ਹਾਂ ਦੀ ਕਿਤਾਬ ‘ਪੰਜਾਬੀ ਸਾਹਿਤ ਦਾ ਇਤਿਹਾਸ’ ਇੱਕ ਸਦੀ ਤੋਂ ਵੱਧ ਸਮੇਂ 1701 ਤੋਂ 1850 ਤੱਕ ਦੇ ਪੰਜਾਬ ਸਾਹਿਤ ਦੇ ਇਤਿਹਾਸ ਬਾਰੇ ਦੱਸਦੀ ਹੈ।

ਜੱਗੀ ਨੇ ਪੰਜਾਬ ਪੁਰਾਤਨ ਪੰਜਾਬੀ ਵਾਰਤਕ: ਸਰੂਪ ਤੇ ਵਿਕਾਸ ਕਿਤਾਬ ਜ਼ਰੀਏ ਪੰਜਾਬੀ ਵਾਰਤਕ ਦੇ ਇਤਿਹਾਸ ਬਾਰੇ ਲਿਖਿਆ ਤੇ ਸਮੇਂ ਨਾਲ ਬਦਲਦੇ ਇਸਦੇ ਰੂਪਾਂ ਤੋਂ ਵੀ ਪਾਠਕਾਂ ਨੂੰ ਜਾਣੂ ਕਰਵਾਇਆ।

ਜੱਗੀ ਨੇ ਪੰਜਾਬ ਦੇ ਪ੍ਰਮੁੱਖ ਸਾਹਿਤਕਾਰਾਂ ਬਾਰੇ ਵੀ ਕਿਤਾਬ ਲਿਖੀ।

ਇਸ ਤਰ੍ਹਾਂ ਉਨ੍ਹਾਂ ਮਾਲਵੇ ਦੇ ਸੰਗੀਤਕ ਰੰਗ ਦੀ ਨਬਜ਼ ਵੀ ਫੜੀ। ਉਨ੍ਹਾਂ ਦੀ ਕਿਤਾਬ ‘ਮਾਲਵੇ ਦੀ ਕਵੀਸ਼ਰੀ ਪ੍ਰੰਪਰਾ’ ਪੰਜਾਬ ਦੇ ਮਾਲਵਾ ਖੇਤਰ ਵਿੱਚ ਪ੍ਰਫ਼ੁੱਲਤ ਹੋਈ ਸੰਗੀਤਕ ਵਿਧਾ ਬਾਰੇ ਦੱਸਦੀ ਹੈ।

ਜੱਗੀ ਦੀ ਕਿਤਾਬ, ‘ਸਾਹਿਤ ਅਧਿਐਨ ਵਿਧੀਆਂ’ ਸਾਹਿਤ ਦੇ ਖੋਜਕਾਰਾਂ ਲਈ ਬਹੁਤ ਮਦਦਗਾਰ ਸਾਬਤ ਹੋਈ। ਉਨ੍ਹਾਂ ਨੇ ਅਧਿਐਨ ਤੇ ਰਚਨਾ ਜ਼ਰੀਏ ਸਾਹਿਤ ਦੇ ਖੇਤਰ ਵਿੱਚ ਦੂਹਰਾ ਯੋਗਦਾਨ ਪਾਇਆ।

ਪੜ੍ਹਨ ਦਾ ਪਰਿਵਾਰਕ ਮਾਹੌਲ

ਐਵਾਰਡ ਮਿਲਣ ਵੇਲੇ ਰਤਨ ਸਿੰਘ ਜੱਗੀ ਦਾ ਪਰਿਵਾਰ ਉਨ੍ਹਾਂ ਦੀ ਕਾਮਯਾਬੀ ’ਤੇ ਮਾਣ ਮਹਿਸੂਸ ਕੀਤਾ। ਉਨ੍ਹਾਂ ਦੀ ਪਤਨੀ ਤੇ ਲੇਖਿਕਾ ਗੁਰਸ਼ਰਨ ਕੌਰ ਜੱਗੀ ਉਸ ਵੇਲੇ ਪਦਮਸ਼੍ਰੀ ਐਵਾਰਡ ਮਿਲਣ ’ਤੇ ਕੁਝ ਭਾਵੁਕ ਹੋਏ ਤਾਂ ਜੱਗੀ ਦੇ ਲੰਬੇ ਸਾਹਿਤਕ ਸਫ਼ਰ ’ਤੇ ਮਾਣ ਮਹਿਸੂਸ ਕੀਤਾ।।

ਗੁਰਸ਼ਰਨ ਕੌਰ ਜੱਗੀ ਨੇ ਦੱਸਿਆ ਸੀ ,“ਜੱਗੀ ਨੇ ਬਹੁਤ ਕੰਮ ਕੀਤਾ ਤੇ ਸਾਡੇ ਲਈ ਕੰਮ ਦਾ ਸਿਰ੍ਹੇ ਚੜ੍ਹਨਾ ਹੀ ਸਨਮਾਨ ਰਿਹਾ ਹੈ।”

ਉਹ ਮਾਣ ਨਾਲ ਕਹਿੰਦੇ ਸਨ ਸਾਹਿਤ ਦੇ ਖੇਤਰ ਦਾ ਅਜਿਹਾ ਕਿਹੜਾ ਐਵਾਰਡ ਹੈ ਜੋ ਜੱਗੀ ਨੂੰ ਨਹੀਂ ਮਿਲਿਆ।

ਗੁਰਸ਼ਰਨ ਕੌਰ ਜੱਗੀ ਤੇ ਰਤਨ ਸਿੰਘ ਜੱਗੀ ਦੀ ਜ਼ਿੰਦਗੀ ਇੱਕ ਸੁਰ ਰਹੀ। ਗੁਰਸ਼ਰਨ ਕੌਰ ਜੱਗੀ ਨੇ ਵੀ ਸਿੱਖ ਇਤਿਹਾਸ ਬਾਰੇ ਲਿਖਿਆ। ਉਨ੍ਹਾਂ ਜੱਗੀ ਦੀਆਂ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਹੈ।

ਰਤਨ ਸਿੰਘ ਜੱਗੀ

ਤਸਵੀਰ ਸਰੋਤ, Malwinder Singh Jaggi/FB

1999 ਵਿਚ ਖ਼ਾਲਸਾ ਸਾਜਨਾ ਦੀ ਤੀਜੀ ਸ਼ਤਾਬਦੀ ਮੌਕੇ ਰਤਨ ਸਿੰਘ ਨੇ ਦਸਮ ਗ੍ਰੰਥ ਦੀ ਸੰਪਾਦਨਾ ਤੇ ਵਿਆਖਿਆ ਨੂੰ ਪੰਜ ਜਿਲਦਾਂ ਵਿੱਚ ਛਾਪਿਆ ਗਿਆ। ਇਹ ਸਭ ਵਿੱਚ ਗੁਰਸ਼ਰਨ ਉਨ੍ਹਾਂ ਦੇ ਨਾਲ ਰਹੇ ਸਨ।

ਦੋਵਾਂ ਮੁਤਾਬਕ ਜ਼ਿੰਦਗੀ ਖ਼ੁਸ਼ਗਵਾਰ ਗੁਜ਼ਰੀ ਤੇ ਕਿਤਾਬਾਂ ਪਰਿਵਾਰ ਦੇ ਨਾਲ ਹਮੇਸ਼ਾਂ ਰਹੀਆਂ।

ਆਈਏਐੱਸ ਮਾਲਵਿੰਦਰ ਸਿੰਘ ਜੱਗੀ ਆਪਣੇ ਪਿਤਾ ਦੇ ਕੰਮ ’ਤੇ ਮਾਣ ਤਾਂ ਮਹਿਸੂਸ ਕਰਦੇ ਹੀ ਨਾਲ ਹੀ ਉਨ੍ਹਾਂ ਨੂੰ ਆਪਣਾ ਪ੍ਰਰੇਣਾ ਸਰੋਤ ਵੀ ਦੱਸਦੇ ਹਨ।

ਰਤਨ ਸਿੰਘ

ਤਸਵੀਰ ਸਰੋਤ, Ratan Singh Jaggi

ਗੁਰੂ ਗ੍ਰੰਥ ਵਿਸ਼ਵਕੋਸ਼

ਸਿੱਖ ਸਾਹਿਤ ਬਾਰੇ ਅਧਿਐਨ ਕਰਦਿਆਂ ਰਤਨ ਸਿੰਘ ਜੱਗੀ ਨੂੰ ਗੁਰੂ ਗ੍ਰੰਥ ਸਾਹਿਬ ਲਈ ਵਿਸ਼ਵਕੋਸ਼ ਦੀ ਲੋੜ ਮਹਿਸੂਸ ਹੋਈ।

ਜਿਸ ਵਕਤ ਉਹ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰ ਰਹੇ ਸਨ ਉਸ ਸਮੇਂ ਅਜਿਹਾ ਕੋਈ ਸਰੋਤ ਉਪਲੱਬਧ ਨਹੀਂ ਸੀ।

ਇਹ ਹੀ ਕਾਰਨ ਸੀ ਕਿ ਉਨ੍ਹਾਂ ਗੁਰੂ ਗ੍ਰੰਥ ਵਿਸ਼ਵਕੋਸ਼ ਲਿਖਿਆ। ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਾਲ 2002 ਵਿੱਚ ਪ੍ਰਕਾਸ਼ਿਕ ਕੀਤਾ ਗਿਆ।

ਉਨ੍ਹਾਂ ਦੇ ਕੰਮ ਦੇ ਸਨਮਾਨ ਵਿੱਚ ਜੱਗੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 2014 ਵਿੱਚ ਆਨਰੇਰੀ ਡੀ.ਲਿਟ ਦੀ ਡਿਗਰੀ ਦਿੱਤੀ ਗਈ ਸੀ।

ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੀ 2015 ਵਿੱਚ ਡੀ.ਲਿਟ ਡਿਗਰੀ ਨਾਲ ਨਵਾਜ਼ਿਆ ਗਿਆ ਸੀ।

ਵਿਸ਼ਵਕੋਸ਼ ਛਪਵਾਉਣ ਵੇਲੇ ਉਨ੍ਹਾਂ ਕੋਲ ਲੋੜੀਂਦੇ ਪੈਸੇ ਨਹੀਂ ਸਨ। ਆਪਣੇ ਬੱਚਿਆਂ ਤੋਂ ਝਿਜਕਦਿਆਂ ਉਨ੍ਹਾਂ ਦੋ ਲੱਖ ਕਰਜ਼ਾ ਲੈਣ ਨੂੰ ਤਰਜੀਹ ਦਿੱਤੀ ਸੀ।

ਉਸ ਸਮੇਂ ਪ੍ਰਕਾਸ਼ਕਾਂ ਦਾ ਮੰਨਣਾ ਸੀ ਕਿ ਪੰਜਾਬੀ ਦੀਆਂ ਕਿਤਾਬਾਂ ਵਿਕਦੀਆਂ ਨਹੀਂ ਸਨ ਪਰ ਇਹ ਸ਼ਬਦ ਕੋਸ਼ ਬਹੁਤ ਵਿਕਿਆ ਤੇ ਅੱਜ ਵੀ ਲੋਕ ਇਸ ਨੂੰ ਪਸੰਦ ਕਰਦੇ ਹਨ।

ਮਾਣ ਸਨਮਾਣ

ਪਦਮਸ਼੍ਰੀ ਐਵਾਰਡ ਮਿਲਣ ਤੋਂ ਪਹਿਲਾਂ ਵੀ ਰਤਨ ਸਿੰਘ ਜੱਗੀ ਨੂੰ ਸਾਹਿਤ ਦੇ ਖੇਤਰ ਵਿੱਚ ਕਈ ਇਨਾਮ ਮਿਲ ਚੁੱਕੇ ਹਨ।

ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ ਅਨੁਵਾਦ ਲਈ ਸਨਮਾਨਤ ਕੀਤਾ ਗਿਆ ਤੇ ਪੰਜਾਬ ਵਿੱਚ ਸਾਹਿਤ ਰਤਨ ਦਿੱਤਾ ਗਿਆ।

ਉਨ੍ਹਾਂ ਦੀ ਜ਼ਿੰਦਗੀ ਕਿਤਾਬਾਂ ਦੇ ਆਲੇ ਦੁਆਲੇ ਬੀਤੀ ਤੇ ਇਹ ਲਿਖਤਾ ਪ੍ਰਵਾਨਿਤ ਹੁੰਦੀਆਂ ਗਈਆਂ। ਉਨ੍ਹਾਂ ਦੇ ਪਾਠਕਾਂ ਤੇ ਸਨਮਾਨਾਂ ਦੀ ਗਿਣਤੀ ਲਗਾਤਾਰ ਵਧਦੀ ਗਈ।

source : BBC PUNJABI