Home ਰਾਸ਼ਟਰੀ ਖ਼ਬਰਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਬਾਰੇ ਕੀ ਚਰਚਾਵਾਂ ਚੱਲ ਰਹੀਆਂ ਹਨ, ਈਰਾਨ...

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਬਾਰੇ ਕੀ ਚਰਚਾਵਾਂ ਚੱਲ ਰਹੀਆਂ ਹਨ, ਈਰਾਨ ਰਿਵੋਲਿਊਸ਼ਨਰੀ ਗਾਰਡ ਕੋਰ ਨੇ ਕੀ ਕਿਹਾ

17
0

Source :- BBC PUNJABI

ਜੈਂਬਾਮਿਨ ਨੇਤਨਯਾਹੂ

ਤਸਵੀਰ ਸਰੋਤ, @netanyahu

ਇੱਕ ਘੰਟਾ ਪਹਿਲਾਂ

ਪੜ੍ਹਨ ਦਾ ਸਮਾਂ: 6 ਮਿੰਟ

ਈਰਾਨ ਰਿਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਕਿਹਾ ਹੈ ਕਿ “ਜੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜ਼ਿੰਦਾ ਹਨ ਤਾਂ ਉਹ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਮਾਰ ਦੇਣਗੇ।”

ਆਈਆਰਜੀਸੀ ਨੇ ਨੇਤਨਯਾਹੂ ਨੂੰ ‘ਬੱਚਿਆਂ ਦਾ ਕਾਤਲ’ ਵੀ ਕਿਹਾ ਹੈ।

ਉੱਧਰ ਦੱਖਣੀ ਅਫ਼ਰੀਕਾ ਵਿੱਚ ਈਰਾਨੀ ਦੂਤਾਵਾਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਇਸ ਨਾਲ ਬਿਲਕੁਲ ਵੀ ਫ਼ਰਕ ਨਹੀਂ ਪੈਂਦਾ ਕਿ ਨੇਤਨਯਾਹੂ ਜ਼ਿੰਦਾ ਹਨ ਜਾਂ ਮਰ ਚੁੱਕੇ ਹਨ। ਇੱਕ ਮੀਨਾਬੀ ਕੁੜੀ ਦੇ ਵਾਲ ਦਾ ਇੱਕ ਵੀ ਰੇਸ਼ਾ, ਉਨ੍ਹਾਂ ਦੇ ਪੂਰੇ ਵਜੂਦ ਤੋਂ ਕਈ ਗੁਣਾ ਵਧ ਕੇ ਕੀਮਤੀ ਹੈ।”

ਇਸ ਮਾਮਲੇ ਵਿੱਚ ਇਹ ਸਵਾਲ ਵੀ ਉੱਠਦਾ ਹੈ ਕਿ “ਜੇ ਬੈਂਜਾਮਿਨ ਨੇਤਨਯਾਹੂ ਜ਼ਿੰਦਾ ਹਨ”, ਆਈਆਰਜੀਸੀ ਨੇ ਇਹ ਗੱਲ ਕਿਉਂ ਕਹੀ। ਇਹ ਦਾਅਵਾ ਜਾਂ ਅਫ਼ਵਾਹ ਕਿੱਥੋਂ ਸ਼ੁਰੂ ਹੋਈ ਕਿ ਬੈਂਜਾਮਿਨ ਨੇਤਨਯਾਹੂ ਜ਼ਿੰਦਾ ਹਨ ਜਾਂ ਨਹੀਂ।

ਹਾਲਾਂਕਿ ਕਈ ਖ਼ਬਰਾਂ ਮੁਤਾਬਕ, ਇਜ਼ਰਾਇਲੀ ਪ੍ਰਧਾਨ ਮੰਤਰੀ ਦਫ਼ਤਰ ਨੇ ‘ਨੇਤਨਯਾਹੂ ਦੀ ਮੌਤ ਦੀ ਗੱਲ’ ਨੂੰ ਫੇਕ ਨਿਊਜ਼ ਦੱਸਿਆ ਹੈ।

ਆਈਆਰਜੀਸੀ ਨੇ ਕੀ ਕਿਹਾ

ਅਮਰੀਕਾ, ਇਜ਼ਰਾਇਲ ਅਤੇ ਈਰਾਨ ਦੇ ਵਿਚਕਾਰ ਜੰਗ ਦੀ ਸ਼ੁਰੂਆਤ ਵਿੱਚ ਹੀ ਈਰਾਨੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਦੱਖਣੀ ਈਰਾਨ ਦੇ ਸ਼ਹਿਰ ਮੀਨਾਬ ਵਿੱਚ ਕੁੜੀਆਂ ਦੇ ਇੱਕ ਸਕੂਲ ‘ਤੇ ਹਮਲਾ ਹੋਇਆ ਸੀ, ਜਿਸ ਵਿੱਚ 160 ਤੋਂ ਵੱਧ ਲੋਕ ਮਾਰੇ ਗਏ। ਇਨ੍ਹਾਂ ਵਿੱਚ ਵਿਦਿਆਰਥਣਾਂ ਦੇ ਨਾਲ-ਨਾਲ ਸਕੂਲ ਦੇ ਸਟਾਫ਼ ਦੇ ਲੋਕ ਵੀ ਸ਼ਾਮਲ ਸਨ।

ਇਸ ਹਮਲੇ ਤੋਂ ਬਾਅਦ ਈਰਾਨ ਦੇ ਲੋਕਾਂ ਵਿੱਚ ਕਾਫ਼ੀ ਗੁੱਸਾ ਦੇਖਿਆ ਗਿਆ ਅਤੇ ਇਨ੍ਹਾਂ ਕੁੜੀਆਂ ਦੇ ਜਨਾਜ਼ੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਸਨ।

ਈਰਾਨੀ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਆਈਆਰਜੀਸੀ ਨੇ ਇੱਕ ਬਿਆਨ ਵਿੱਚ ਕਿਹਾ, “ਜ਼ਿਓਨਿਸਟ ਅਪਰਾਧੀ ਪ੍ਰਧਾਨ ਮੰਤਰੀ ਦਾ ਅਣਜਾਣ ਅੰਜਾਮ ਅਤੇ ਉਨ੍ਹਾਂ ਦੀ ਮੌਤ ਜਾਂ ਕਬਜ਼ੇ ਵਾਲੇ ਇਲਾਕਿਆਂ ਤੋਂ ਆਪਣੇ ਪਰਿਵਾਰ ਨਾਲ ਭੱਜ ਜਾਣ ਦੀ ਸੰਭਾਵਨਾ ਹੈ। ਇਹ ਇੱਕ ਸੰਕਟ ਅਤੇ ਜ਼ਿਓਨਿਸਟਾਂ ਦੀ ਡਗਮਗਾਉਂਦੀ ਸਥਿਤੀ ਨੂੰ ਬੇਨਕਾਬ ਕਰਦੀ ਹੈ।”

ਆਈਆਰਜੀਸੀ ਨੇ ਅੱਗੇ ਕਿਹਾ, “ਜੇ ਬੱਚਿਆਂ ਦੇ ਕਤਲ ਕਰਨ ਵਾਲਾ ਅਪਰਾਧੀ ਜ਼ਿੰਦਾ ਹੈ ਤਾਂ ਅਸੀਂ ਪੂਰੀ ਤਾਕਤ ਨਾਲ ਉਸ ਦਾ ਪਿੱਛਾ ਕਰਕੇ ਉਸ ਨੂੰ ਮਾਰ ਦੇਵਾਂਗੇ।”

ਮੌਤ ਦਾ ਦਾਅਵਾ ਕਿਵੇਂ ਕੀਤਾ ਗਿਆ?

ਆਈਆਰਜੀਸੀ

ਤਸਵੀਰ ਸਰੋਤ, Getty Images

ਇਹ ਧਮਕੀ ਉਸ ਸਮੇਂ ਆਈ ਜਦੋਂ ਇਜ਼ਰਾਇਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਨੇਤਨਯਾਹੂ ਦੇ ਮਾਰੇ ਜਾਣ ਦੀਆਂ ਖ਼ਬਰਾਂ ਨੂੰ ਗ਼ਲਤ ਦੱਸਦਿਆਂ ਖੰਡਨ ਕੀਤਾ ਸੀ।

ਇਸ ਦੇ ਨਾਲ ਹੀ ਆਈਆਰਜੀਸੀ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਇਜ਼ਰਾਇਲ ਵਿੱਚ ਆਪਣੇ ਨਿਸ਼ਾਨਿਆਂ ਅਤੇ ਖੇਤਰ ਵਿੱਚ ਤਿੰਨ ਅਮਰੀਕੀ ਬੇਸਾਂ ‘ਤੇ 52ਵੀਂ ਵਾਰ ਕੀਤੇ ਹਮਲੇ ਵਿੱਚ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ।

13 ਮਾਰਚ ਨੂੰ ਬੈਂਜਾਮਿਨ ਨੇਤਨਯਾਹੂ ਦੇ ਐਕਸ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤਾ ਗਿਆ ਸੀ, ਜਿਸ ਵਿੱਚ ਉਹ ਈਰਾਨ ਦੇ ਹਮਲਿਆਂ ਬਾਰੇ ਜਾਣਕਾਰੀ ਦੇ ਰਹੇ ਸਨ। ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਇਸ ਵੀਡੀਓ ਨੂੰ ਏਆਈ ਨਾਲ ਬਣਾਇਆ ਹੋਇਆ ਦੱਸਿਆ ਅਤੇ ਦਾਅਵਾ ਕੀਤਾ ਕਿ ਨੇਤਨਯਾਹੂ ਦੀ ਮੌਤ ਹੋ ਚੁੱਕੀ ਹੈ।

ਹਾਲਾਂਕਿ ਤੁਰਕੀ ਦੀ ਸਰਕਾਰੀ ਖ਼ਬਰ ਏਜੰਸੀ ਅਨਾਦੋਲੂ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਦਾਅਵੇ ਫੇਕ ਨਿਊਜ਼ ਹਨ ਅਤੇ ਵੀਡੀਓ ਏਆਈ ਨਾਲ ਬਣਾਇਆ ਨਹੀਂ ਗਿਆ। ਦਫ਼ਤਰ ਨੇ ਇਹ ਵੀ ਕਿਹਾ ਕਿ ਨੇਤਨਯਾਹੂ ਬਿਲਕੁਲ ਸੁਰੱਖਿਅਤ ਹਨ।

ਕਬਰਗਾਹ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਇਲਜ਼ਾਮ ਲਾਇਆ ਕਿ “ਅਧਿਕਾਰੀਆਂ ‘ਤੇ ਚੁੱਪ ਰਹਿਣ ਦਾ ਦਬਾਅ ਹੈ।”

ਓਵੇਨਸ ਨੇ ਐਕਸ ‘ਤੇ ਲਿਖਿਆ, “ਅਮਰੀਕੀ ਸਰਕਾਰ ਨੂੰ ਇਸ ਮਾਮਲੇ ਨੂੰ ਸਿੱਧੇ ਤੌਰ ‘ਤੇ ਸਪੱਸ਼ਟ ਕਰਨਾ ਚਾਹੀਦਾ ਹੈ, ਪਰ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ ਗਿਆ ਹੈ। ਆਖ਼ਿਰ ਚੱਲ ਕੀ ਰਿਹਾ ਹੈ? ਕੀ ਉਨ੍ਹਾਂ ਨੇ ਪਹਿਲਾਂ ਹੀ ਬਹੁਤ ਝੂਠ ਨਹੀਂ ਬੋਲ ਦਿੱਤੇ?”

ਨੇਤਨਯਾਹੂ ਦੇ ਪੁੱਤਰ

ਤਸਵੀਰ ਸਰੋਤ, @YairNetanyahu

ਪਿਤਾ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਮੌਤ ਦੀਆਂ ਅਫ਼ਵਾਹਾਂ ਦੇ ਵਿਚਕਾਰ, ਯਾਇਰ ਨੇਤਨਯਾਹੂ ਦਾ ਐਕਸ ਅਕਾਊਂਟ ਵੀ ਚਰਚਾ ਵਿੱਚ ਆ ਗਿਆ।

ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਨੇਤਨਯਾਹੂ ਦੇ ਪੁੱਤਰ ਯਾਇਰ ਨੇਤਨਯਾਹੂ ਅਤੇ ਉਨ੍ਹਾਂ ਦੇ ਐਕਸ ਹੈਂਡਲ ਬਾਰੇ ਵੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਦਾਅਵਾ ਕੀਤਾ ਕਿ 9 ਮਾਰਚ ਤੋਂ ਬਾਅਦ ਉਨ੍ਹਾਂ ਨੇ ਕੋਈ ਪੋਸਟ ਨਹੀਂ ਕੀਤੀ, ਜਿਸ ਦੀ ਵਜ੍ਹਾ “ਪਰਿਵਾਰ ਵਿੱਚ ਹੋਈ ਕੋਈ ਦੁਖਦਾਈ ਘਟਨਾ” ਦੱਸੀ ਜਾ ਰਹੀ ਸੀ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, “ਐਕਸ ਦੇ ਏਆਈ ਚੈਟਬੋਟ ਗਰੋਕ ਨੇ ਇਨ੍ਹਾਂ ਸਾਰੇ ਦਾਅਵਿਆਂ ਅਤੇ ਅਫ਼ਵਾਹਾਂ ਨੂੰ ਗ਼ਲਤ ਦੱਸਿਆ ਹੈ। ਉਸ ਨੇ ਸਪੱਸ਼ਟ ਕੀਤਾ ਕਿ ਨੇਤਨਯਾਹੂ ਦੇ ਐਕਸ ਅਕਾਊਂਟ ‘ਤੇ ਪੋਸਟ ਕੀਤਾ ਗਿਆ ਵੀਡੀਓ ਕਿਸੇ ਵੀ ਤਰੀਕੇ ਨਾਲ ਐਡਿਟ ਜਾਂ ਬਦਲਿਆ ਹੋਇਆ ਨਹੀਂ ਸੀ।”

“ਇਸ ਮੁਤਾਬਕ ਇਹ ਸਿਰਫ਼ ਨਜ਼ਰਾਂ ਦਾ ਧੋਖਾ ਸੀ, ਜਿਸ ਕਰਕੇ ਲੱਗ ਰਿਹਾ ਸੀ ਕਿ ਉਨ੍ਹਾਂ ਦੀਆਂ ਛੇ ਉਂਗਲਾਂ ਹਨ।”

ਇਜ਼ਰਾਇਲ ਅਤੇ ਈਰਾਨ ਹਮਲਾ

ਤਸਵੀਰ ਸਰੋਤ, Getty Images

ਅੰਗਰੇਜ਼ੀ ਅਖ਼ਬਾਰ ‘ਦਿ ਸੰਡੇ ਗਾਰਡੀਅਨ‘ ਦੇ ਮੁਤਾਬਕ ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਨੇਤਨਯਾਹੂ ਨਾਲ ਜੁੜਿਆ ਇੱਕ ਮੈਸੇਜ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ ਸੀ, ਜਿਸ ਨਾਲ ਇਹ ਅਟਕਲਾਂ ਲੱਗਣ ਲੱਗੀਆਂ ਕਿ ਇਜ਼ਰਾਇਲੀ ਨੇਤਾ ਨਾਲ ਕੁਝ ਗੰਭੀਰ ਹੋ ਗਿਆ ਹੈ।

ਜਿਵੇਂ ਜਿਵੇਂ ਇਹ ਕਥਿਤ ਸਕ੍ਰੀਨਸ਼ਾਟ ਤੇਜ਼ੀ ਨਾਲ ਫੈਲਣ ਲੱਗੇ, ਕਈ ਯੂਜ਼ਰ ਇਹ ਸਵਾਲ ਪੁੱਛਣ ਲੱਗੇ ਕਿ ਕੀ ਈਰਾਨ ਨਾਲ ਸੰਘਰਸ਼ ਵਿੱਚ ਨੇਤਨਯਾਹੂ ਨੂੰ ਕੋਈ ਨੁਕਸਾਨ ਪਹੁੰਚਿਆ ਹੈ।

ਦਿ ਸੰਡੇ ਗਾਰਡੀਅਨ ਮੁਤਾਬਕ. “ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਵੀਡੀਓ ਦੇ ਇੱਕ ਫ੍ਰੇਮ ਨੂੰ ਬਹੁਤ ਬਰੀਕੀ ਨਾਲ ਦੇਖਿਆ ਜਾਂਦਾ ਹੈ ਤਾਂ ਹੱਥ ਦੀ ਸਥਿਤੀ, ਮੋਸ਼ਨ ਬਲਰ (ਹਿੱਲਣ ਕਰਕੇ ਆਉਣ ਵਾਲੀ ਧੁੰਦਲਾਹਟ) ਅਤੇ ਕੈਮਰੇ ਦੇ ਕੋਣਾਂ ਕਾਰਨ ਅਜੀਬ ਦ੍ਰਿਸ਼ ਪ੍ਰਭਾਵ ਬਣ ਸਕਦੇ ਹਨ। ਇਸ ਕਰਕੇ ਨੇਤਨਯਾਹੂ ਦੀਆਂ ਛੇ ਉਂਗਲਾਂ ਵਰਗਾ ਦਿਖਾਈ ਦੇ ਸਕਦਾ ਹੈ।”

ਨੇਤਨਯਾਹੂ ਕਿੱਥੇ ਹਨ?

ਨੇਤਨਯਾਹੂ ਅਤੇ ਟਰੰਪ

ਤਸਵੀਰ ਸਰੋਤ, Getty Images

‘ਦਿ ਸੰਡੇ ਗਾਰਡੀਅਨ’ ਮੁਤਾਬਕ ਮਾਹਰਾਂ ਦਾ ਮੰਨਣਾ ਹੈ ਕਿ ਭੂ-ਰਾਜਨੀਤਿਕ ਟਕਰਾਅ ਦੇ ਸਮੇਂ ਗ਼ਲਤ ਜਾਣਕਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ, ਖ਼ਾਸ ਕਰਕੇ ਜਦੋਂ ਲੋਕ ਰਾਜਨੀਤਕ ਨੇਤਾਵਾਂ ਅਤੇ ਫੌਜੀ ਘਟਨਾਵਾਂ ਬਾਰੇ ਤੁਰੰਤ ਅਪਡੇਟ ਲੱਭ ਰਹੇ ਹੁੰਦੇ ਹਨ।

ਸੋਸ਼ਲ ਮੀਡੀਆ ਪਲੇਟਫਾਰਮ ਇਸ ਤਰ੍ਹਾਂ ਦੀ ਸਮੱਗਰੀ ਦੇ ਫੈਲਾਅ ਨੂੰ ਹੋਰ ਤੇਜ਼ ਕਰ ਸਕਦੇ ਹਨ, ਕਿਉਂਕਿ ਯੂਜ਼ਰ ਅਕਸਰ ਕਿਸੇ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕੀਤੇ ਬਿਨਾਂ ਹੀ ਉਸ ਨੂੰ ਸ਼ੇਅਰ ਕਰ ਦਿੰਦੇ ਹਨ।

ਦੂਜੇ ਪਾਸੇ, ਬੈਂਜਾਮਿਨ ਨੇਤਨਯਾਹੂ ਦੀ ਮੌਤ ਨਾਲ ਜੁੜੇ ਦਾਅਵਿਆਂ ਦੇ ਤੇਜ਼ੀ ਨਾਲ ਫੈਲਣ ਦੇ ਬਾਵਜੂਦ, ਅਜਿਹਾ ਕੋਈ ਸੰਕੇਤ ਨਹੀਂ ਮਿਲਦਾ ਕਿ ਉਹ ਗਾਇਬ ਹੋ ਗਏ ਹਨ ਜਾਂ ਉਨ੍ਹਾਂ ਨੇ ਇਜ਼ਰਾਇਲ ਛੱਡ ਦਿੱਤਾ ਹੈ।

ਸੋਸ਼ਲ ਮੀਡੀਆ ‘ਤੇ ਹਾਲੀਆ ਵੀਡੀਓ ਅਤੇ ਜਨਤਕ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਲਗਾਤਾਰ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਉਹ ਇਜ਼ਰਾਇਲ ਅਤੇ ਅਮਰੀਕਾ ਦੇ ਫੌਜੀ ਅਭਿਆਨਾਂ ਨਾਲ ਜੁੜੀਆਂ ਚਰਚਾਵਾਂ ਵਿੱਚ ਵੀ ਹਿੱਸਾ ਲੈ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI