Home ਰਾਸ਼ਟਰੀ ਖ਼ਬਰਾਂ ਆਈਪੀਐੱਲ: ਪ੍ਰਭਸਿਮਰਨ ਤੇ ਅਰਸ਼ਦੀਪ ਨੇ ਮੁੜ ਦਿਖਾਇਆ ‘ਕਮਾਲ’, ਪੰਜਾਬ ਕਿੰਗਜ਼ ਅੰਕ...

ਆਈਪੀਐੱਲ: ਪ੍ਰਭਸਿਮਰਨ ਤੇ ਅਰਸ਼ਦੀਪ ਨੇ ਮੁੜ ਦਿਖਾਇਆ ‘ਕਮਾਲ’, ਪੰਜਾਬ ਕਿੰਗਜ਼ ਅੰਕ ਸੂਚੀ ‘ਚ ਨੰਬਰ ਦੋ ਉੱਤੇ ਪਹੁੰਚਿਆ

4
0

Source :- BBC PUNJABI

ਅਰਸ਼ਦੀਪ ਸਿੰਘ ਅਤੇ ਸ਼੍ਰੇਅਸ ਅਈਅਰ

ਤਸਵੀਰ ਸਰੋਤ, Getty Images

41 ਮਿੰਟ ਪਹਿਲਾਂ

ਪੰਜਾਬ ਕਿੰਗਜ਼ ਅਤੇ ਲਖਨਊ ਸੁਪਰਜੈਂਟਸ ਵਿਚਕਾਰ ਐਤਵਾਰ ਨੂੰ ਧਰਮਸ਼ਾਲਾ ਦੇ ਸਟੇਡੀਅਮ ਵਿੱਚ ਮੈਚ ਖੇਡਿਆ ਗਿਆ, ਜਿਸ ਵਿੱਚ ਪੰਜਾਬ ਨੇ ਲਖਨਊ ਨੂੰ 37 ਦੌੜਾਂ ਨਾਲ ਹਰਾ ਦਿੱਤਾ।

ਇਸ ਦੇ ਨਾਲ ਹੀ ਪੰਜਾਬ ਦੀ ਟੀਮ 15 ਅੰਕਾਂ ਨਾਲ ਅੰਕ ਸੂਚੀ ਵਿੱਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਅੰਕ ਸੂਚੀ ਵਿੱਚ ਬੰਗਲੌਰ ਦੀ ਟੀਮ ਪਹਿਲੇ ਨੰਬਰ ‘ਤੇ ਹੈ। ਪੰਜਾਬ ਦਾ ਨੈੱਟ ਰਨ ਰੇਟ +0.376 ਹੋ ਗਿਆ ਹੈ।

ਇਸ ਦੇ ਨਾਲ ਹੀ ਟੀਮ ਦੀਆਂ ਪਲੇਆਫ਼ ‘ਚ ਪਹੁੰਚਣ ਦੀਆਂ ਉਮੀਦਾਂ ਵੀ ਵਧ ਗਈਆਂ ਹਨ।

ਦੂਜੇ ਪਾਸੇ, ਲਖਨਊ ਦੀ ਸੀਜ਼ਨ ਵਿੱਚ ਇਹ ਛੇਵੀਂ ਹਾਰ ਹੈ ਅਤੇ ਉਹ ਅੰਕ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਹੈ। ਉਨ੍ਹਾਂ ਕੋਲ 10 ਅੰਕ ਹਨ ਅਤੇ ਉਨ੍ਹਾਂ ਦਾ ਨੈੱਟ ਰਨ ਰੇਟ -0.469 ਹੋ ਗਿਆ ਹੈ।

ਆਈਪੀਐੱਲ ਦੇ 54ਵੇਂ ਮੈਚ ਵਿੱਚ ਟਾਸ ਹਾਰਨ ਤੋਂ ਬਾਅਦ ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਪਹਿਲੇ ਹੀ ਓਵਰ ਵਿੱਚ ਇੱਕ ਵਿਕਟ ਵੀ ਗੁਆ ਦਿੱਤੀ।

ਪਰ ਪ੍ਰਭਸਿਮਰਨ ਸਿੰਘ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਅਰਸ਼ਦੀਪ ਸਿੰਘ ਦੇ ਜਾਨਦਾਰ ਗੇਂਦਬਾਜ਼ੀ ਨਾਲ ਟੀਮ ਦੀ ਜਿੱਤ ਦੀ ਰਾਹ ਸੌਖੀ ਹੋ ਗਈ।

ਪ੍ਰਭਸਿਮਰਨ ਨੇ ਸੰਭਾਲਿਆ ਮੋਰਚਾ

ਪ੍ਰਭਸਿਮਰਨ ਸਿੰਘ

ਤਸਵੀਰ ਸਰੋਤ, Getty Images

ਇਸ ਮੈਚ ਵਿੱਚ ਪੰਜਾਬ ਨੇ ਲਖਨਊ ਦੇ ਸਾਹਮਣੇ 237 ਦੌੜਾ ਦਾ ਟੀਚਾ ਰੱਖਿਆ ਸੀ, ਜਿਸ ਨੂੰ ਲਖਨਊ ਪੂਰਾ ਨਹੀਂ ਕਰ ਸਕੀ।

ਇਸ ਮੈਚ ਵਿੱਚ ਪੰਜਾਬ ਦੀ ਸ਼ੁਰੂਆਤ ਹੈਰਾਨ ਕਰਨ ਵਾਲੀ ਰਹੀ। ਲਖਨਊ ਦੇ ਆਕਾਸ਼ ਸਿੰਘ ਨੇ ਪਹਿਲੇ ਹੀ ਓਵਰ ਵਿੱਚ ਪ੍ਰਿਯਾਂਸ਼ ਆਰੀਆ ਨੂੰ ਆਪਣਾ ਸ਼ਿਕਾਰ ਬਣਾਇਆ। ਉਹ ਸਿਰਫ਼ ਇੱਕ ਦੌੜ ਹੀ ਬਣਾ ਸਕੇ ਅਤੇ ਉਨ੍ਹਾਂ ਨੂੰ ਪਵੇਲੀਅਨ ਪਰਤਣਾ ਪਿਆ।

ਇਸ ਤੋਂ ਬਾਅਦ ਪ੍ਰਭਸਿਮਰਨ ਸਿੰਘ ਅਤੇ ਜੋਸ਼ ਇੰਗਲਿਸ ਨੇ ਦੂਜੀ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਫਿਰ ਇੰਗਲਿਸ਼ ਵੀ ਆਊਟ ਹੋ ਗਏ।

50 ਦੌੜਾਂ ਤੱਕ ਪੰਜਾਬ ਟੀਮ ਦੇ ਦੋ ਬੱਲੇਬਾਜ਼ ਆਊਟ ਹੋ ਚੁੱਕੇ ਸਨ।

ਸ਼੍ਰੇਅਸ ਅਈਅਰ

ਫਿਰ ਕਪਤਾਨ ਸ਼੍ਰੇਅਸ ਅਈਅਰ ਅਤੇ ਪ੍ਰਭਸਿਮਰਨ ਸਿੰਘ ਨੇ ਮੋਰਚਾ ਸੰਭਾਲਿਆ। ਦੋਵਾਂ ਨੇ ਚੰਗੀ ਬੱਲੇਬਾਜ਼ੀ ਕੀਤੀ ਅਤੇ ਤੀਜੀ ਵਿਕਟ ਲਈ 78 ਦੌੜਾਂ ਦੀ ਸਾਂਝੇਦਾਰੀ ਕੀਤੀ।

ਪ੍ਰਭਸਿਮਰਨ ਸਿੰਘ ਨੇ ਇਸ ਮੈਚ ਵਿੱਚ 48 ਗੇਂਦਾਂ ਵਿੱਚ 91 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਅਤੇ ਸਕੋਰ ਨੂੰ ਮਜ਼ਬੂਤ ਬਣਾਇਆ। ਹਾਲਾਂਕਿ ਉਹ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ।

ਉਨ੍ਹਾਂ ਦੀ ਇਸ ਸ਼ਾਨਦਾਰ ਪਾਰੀ ਲਈ ਉਨ੍ਹਾਂ ਨੂੰ ਮੈਨ ਆਫ਼ ਦਿ ਮੈਚ ਵੀ ਚੁਣਿਆ ਗਿਆ।

ਟੀਮ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 236 ਦੌੜਾਂ ਬਣਾਈਆਂ। ਇਹ ਆਈਪੀਐਲ ਵਿੱਚ ਪੰਜਾਬ ਕਿੰਗਜ਼ ਚੌਥਾ ਸਭ ਤੋਂ ਵੱਡਾ ਸਕੋਰ ਹੈ।

ਇਹ ਵੀ ਪੜ੍ਹੋ-

ਅਰਸ਼ਦੀਪ ਸਿੰਘ ਦੀ ਧਮਾਕੇਦਾਰ ਗੇਂਦਬਾਜ਼ੀ

ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

ਚੰਗੀ ਬੱਲੇਬਾਜ਼ੀ ਦੇ ਨਾਲ-ਨਾਲ ਪੰਜਾਬ ਦੇ ਖਿਡਾਰੀਆਂ ਨੇ ਗੇਂਦਬਾਜ਼ੀ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ।

ਅਰਸ਼ਦੀਪ ਸਿੰਘ ਨੇ ਇਸ ਮੈਚ ਵਿੱਚ ਸਭ ਤੋਂ ਵੱਧ ਵਿਕਟਾਂ ਲਈਆਂ। ਉਨ੍ਹਾਂ ਨੇ 4 ਓਵਰਾਂ ਵਿੱਚ ਮਹਿਜ਼ 16 ਰਨ ਦਿੰਦੇ ਹੋਏ 3 ਵਿਕਟਾਂ ਝਟਕੀਆਂ।

ਇੰਨਾ ਹੀ ਨਹੀਂ, ਪਹਿਲੀਆਂ ਤਿੰਨੇ ਵਿਕਟਾਂ ਉਨ੍ਹਾਂ ਨੇ ਹੀ ਲਈਆਂ।

ਅਰਸ਼ਦੀਪ ਸਿੰਘ ਨੇ ਲਖਨਊ ਨੂੰ ਪਹਿਲਾ ਝਟਕਾ ਮਿਸ਼ੇਲ ਮਾਰਸ਼ ਨੂੰ ਆਊਟ ਕਰਕੇ ਦਿੱਤਾ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਪਵੇਲੀਅਨ ਪਰਤ ਗਏ।

ਫਿਰ ਅਰਸ਼ਦੀਪ ਸਿੰਘ ਨੇ ਏਡਨ ਮਾਰਕਰਮ ਨੂੰ ਬੋਲਡ ਆਊਟ ਕੀਤਾ। ਉਹ ਸਿਰਫ਼ 13 ਦੌੜਾਂ ਹੀ ਬਣਾ ਸਕੇ।

ਤੀਜੇ ਨੰਬਰ ‘ਤੇ ਅਰਸ਼ਦੀਪ ਨੇ ਨਿਕੋਲਸ ਪੂਰਨ ਦਾ ਵਿਕਟ ਝਟਕਿਆ ਅਤੇ ਸਿਰਫ਼ ਛੇ ਦੌੜਾਂ ਬਣਾਉਣ ਮਗਰੋਂ ਹੀ ਉਹ ਪਰਤ ਗਏ।

ਅਰਸ਼ਦੀਪ ਸਿੰਘ ਤੋਂ ਇਲਾਵਾ ਪੰਜਾਬ ਲਈ ਉਮਰਜ਼ਈ ਨੇ ਦੋ ਅਤੇ ਮਾਰਕੋ ਜਾਨਸਨ ਅਤੇ ਯੁਜਵੇਂਦਰ ਚਾਹਲ ਨੂੰ ਇੱਕ-ਇੱਕ ਵਿਕਟ ਮਿਲੀ।

ਲਖਨਊ ਦੀ ਮਾੜੀ ਸ਼ੁਰੂਆਤ

ਜਸ਼ਨ ਮਨਾਉਂਦੇ ਪੰਜਾਬ ਦੇ ਖਿਡਾਰੀ

ਤਸਵੀਰ ਸਰੋਤ, Getty Images

ਪੰਜਾਬ ਨੇ ਜੋ ਟੀਚਾ ਦਿੱਤਾ, ਉਸ ਦਾ ਪਿੱਛਾ ਕਰਦੇ ਹੋਏ ਲਖਨਊ ਦੀ ਸ਼ੁਰੂਆਤ ਮਾੜੀ ਰਹੀ। ਅਰਸ਼ਦੀਪ ਦੀ ਘਾਤਕ ਗੇਂਦਬਾਜ਼ੀ ਕਾਰਨ ਟੀਮ ‘ਤੇ ਦਬਾਅ ਬਣਿਆ ਰਿਹਾ ਅਤੇ 58 ਦੇ ਸਕੋਰ ‘ਤੇ ਉਹ ਆਪਣੀਆਂ ਚਾਰ ਵਿਕਟਾਂ ਗੁਆ ਚੁੱਕੇ ਸਨ।

ਇਸ ਮੌਕੇ ਆਯੁਸ਼ ਬਡੋਨੀ ਅਤੇ ਅਬਦੁਲ ਸਮਦ ਨੇ ਛੇਵੀਂ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਸਮਦ ਵੀ 24 ਗੇਂਦਾਂ ਵਿੱਚ 45 ਦੌੜਾਂ ਬਣਾ ਕੇ ਆਊਟ ਹੋ ਗਏ।

ਮੈਚ ਵਿੱਚ ਆਯੁਸ਼ ਬਡੋਨੀ ਨੇ 74 ਦੌੜਾਂ ਦੀ ਜ਼ਬਰਦਸਤ ਪਾਰੀ ਤਾਂ ਖੇਡੀ ਪਰ ਵੀ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।

ਕਪਤਾਨ ਰਿਸ਼ਭ ਪੰਤ ਵੀ ਮਹਿਜ਼ 18 ਦੌੜਾਂ ਹੀ ਬਣਾ ਸਕੇ ਅਤੇ ਕੈਚ ਆਊਟ ਹੋ ਗਏ।

ਲਖਨਊ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 199 ਦੌੜਾਂ ਹੀ ਬਣਾ ਸਕੀ ਅਤੇ ਪੰਜਾਬ ਤੋਂ ਹਾਰ ਗਈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI