Home ਰਾਸ਼ਟਰੀ ਖ਼ਬਰਾਂ ਭਾਰਤ ਵਿੱਚ ਪਹਿਲ ੀ ਵਾਰ ਸੁਪਰੀਮ ਕੋਰਟ ਨ ੇ ਦਿੱਤੀ &#039, ਇੱਛ...

ਭਾਰਤ ਵਿੱਚ ਪਹਿਲ ੀ ਵਾਰ ਸੁਪਰੀਮ ਕੋਰਟ ਨ ੇ ਦਿੱਤੀ &#039, ਇੱਛ ਾ ਮੌਤ&#039, ਦ ੀ ਇਜਾਜ਼ਤ, 13 ਸਾਲਾ ਂ ਤੋ ਂ ਪੁੱਤ ਦ ਾ ਇਲਾਜ ਕਰਵ ਾ ਰਹ ੇ ਪਰਿਵਾਰ ਦ ੀ ਕਿਉ ਂ ਸ ੀ ਇਹ ਮੰਗ

13
0

Source :- BBC PUNJABI

ਸੁਪਰੀਮ ਕੋਰਟ

ਤਸਵੀਰ ਸਰੋਤ, Getty Images

12 ਮਾਰਚ 2026, 10: 21 IST

ਪੜ੍ਹਨ ਦ ਾ ਸਮਾਂ: 6 ਮਿੰਟ

ਭਾਰਤ ਦ ੇ ਇਤਿਹਾਸ ਵਿੱਚ ਪਹਿਲ ੀ ਵਾਰ ਸੁਪਰੀਮ ਕੋਰਟ ਨ ੇ ਬੁੱਧਵਾਰ ਨੂ ੰ ਇੱਛ ਾ ਮੌਤ ਦ ੀ ਇਜਾਜ਼ਤ ਦਿੱਤ ੀ ਹੈ।

ਅਦਾਲਤ ਨ ੇ 13 ਸਾਲ ਤੋ ਂ ਵੱਧ ਸਮੇ ਂ ਤੋ ਂ ਕੋਮ ਾ ਵਿੱਚ ਰਹਿ ਰਹ ੇ 32 ਸਾਲ ਾ ਹਰੀਸ਼ ਰਾਣ ਾ ਦ ਾ ਲਾਈਫ ਸਪੋਰਟ ( ਜੀਵਨ ਰੱਖਿਅਕ ਮਸ਼ੀਨਾਂ ) ਹਟਾਉਣ ਦ ੀ ਆਗਿਆ ਦ ੇ ਦਿੱਤ ੀ ਹੈ।

ਜਸਟਿਸ ਜੇਬ ੀ ਪਾਰਦੀਵਾਲ ਾ ਅਤ ੇ ਜਸਟਿਸ ਕੇਵ ੀ ਵਿਸ਼ਵਨਾਥਨ ਦ ੀ ਬੈਂਚ ਨ ੇ ਇਸ ਮਾਮਲ ੇ ‘ ਤ ੇ ਫ਼ੈਸਲ ਾ ਸੁਣਾਇਆ।

ਸੁਪਰੀਮ ਕੋਰਟ ਨ ੇ ਕੇਂਦਰ ਸਰਕਾਰ ਨੂ ੰ ਪੈਸਿਵ ਯੂਥੇਨੇਸ਼ੀਆ ਸਬੰਧ ੀ ਵਿਆਪਕ ਕਾਨੂੰਨ ਬਣਾਉਣ ‘ ਤ ੇ ਵਿਚਾਰ ਕਰਨ ਲਈ ਵ ੀ ਕਿਹ ਾ ਹੈ।

ਅਦਾਲਤ ਨ ੇ ਏਮਜ਼-ਦਿੱਲ ੀ ਨੂ ੰ ਇਹ ਨਿਰਦੇਸ਼ ਵ ੀ ਦਿੱਤ ਾ ਹ ੈ ਕ ਿ ਲਾਈਫ ਸਪੋਰਟ ਹਟਾਉਣ ਲਈ ਇੱਕ ਖ਼ਾਸ ਯੋਜਨ ਾ ਤਿਆਰ ਕੀਤ ੀ ਜਾਵੇ, ਤਾ ਂ ਜ ੋ ਇਹ ਯਕੀਨ ੀ ਬਣਾਇਆ ਜ ਾ ਸਕ ੇ ਕ ਿ ਪੂਰ ੀ ਪ੍ਰਕਿਰਿਆ ਦੌਰਾਨ ਮਰੀਜ ਼ ਦ ੀ ਗਰਿਮ ਾ ਅਤ ੇ ਸਨਮਾਨ ਬਣਿਆ ਰਹੇ।

ਹਰੀਸ਼ ਰਾਣ ਾ ਦ ੇ ਪਿਤ ਾ ਅਸ਼ੋਕ ਰਾਣ ਾ ਨ ੇ ਸੁਪਰੀਮ ਕੋਰਟ ਦ ੇ ਇਸ ਫ਼ੈਸਲ ੇ ਦ ਾ ਸਵਾਗਤ ਕੀਤ ਾ ਹੈ।

ਉਨ੍ਹਾ ਂ ਕਿਹ ਾ ਕ ਿ ਉਹ ਮਨੁੱਖਤ ਾ ਵਾਲ ੇ ਹੁਕਮਾ ਂ ਲਈ ਸੁਪਰੀਮ ਕੋਰਟ ਦ ੇ ਧੰਨਵਾਦ ੀ ਹਨ।

ਸੁਪਰੀਮ ਕੋਰਟ ਨ ੇ ਕੀ-ਕੀ ਕਿਹਾ

ਹਸਪਤਾਲ 'ਚ ਮਰੀਜ਼

ਤਸਵੀਰ ਸਰੋਤ, Getty Images

ਅਗਸਤ 2013 ਵਿੱਚ ਹਰੀਸ਼ ਰਾਣ ਾ ਚੰਡੀਗੜ੍ਹ ਵਿੱਚ ਇੱਕ ਇਮਾਰਤ ਦ ੀ ਚੌਥ ੀ ਮੰਜ਼ਿਲ ਤੋ ਂ ਡਿੱਗ ਗਏ ਸਨ, ਜਿਸ ਤੋ ਂ ਬਾਅਦ ਤੋ ਂ ਉਹ ਲਾਈਫ ਸਪੋਰਟ ‘ ਤ ੇ ਸਨ।

ਹਰੀਸ਼ ਰਾਣ ਾ ਦ ੇ ਪਰਿਵਾਰ ਨ ੇ ਅਰਜ਼ ੀ ਦਾਇਰ ਕਰਕ ੇ ਸੁਪਰੀਮ ਕੋਰਟ ਤੋ ਂ ਸਾਲ 2018 ਦ ੇ ਪੰਜ ਜਜਾ ਂ ਦ ੀ ਬੈਂਚ ਦ ੇ ਫ਼ੈਸਲ ੇ ਦ ੇ ਆਧਾਰ ‘ ਤ ੇ ਸਿਹਤ ਸਹੂਲਤਾ ਂ ਹਟਾਉਣ ਦ ੀ ਮੰਗ ਕੀਤ ੀ ਸੀ।

2018 ਦ ੇ ਫ਼ੈਸਲ ੇ ਵਿੱਚ ਲਾਇਲਾਜ ਬਿਮਾਰ ੀ ( ਅਸਾਧਿਆ ਰੋਗ ਜਾ ਂ ਜਿਸ ਵਿੱਚ ਮਰੀਜ਼ ਦ ੀ ਹਾਲਤ ਲਗਾਤਾਰ ਵਿਗੜਦ ੀ ਜਾਵੇ ) ਨਾਲ ਪੀੜਤ ਮਰੀਜ਼ਾ ਂ ਲਈ” ਪੈਸਿਵ ਯੂਥੇਨੇਸ਼ੀਆ” ( ਇੱਛ ਾ ਮੌਤ ) ਨੂ ੰ ਕਾਨੂੰਨ ੀ ਮਾਨਤ ਾ ਦਿੱਤ ੀ ਗਈ ਸੀ ।

ਅੰਗਰੇਜ਼ ੀ ਅਖ਼ਬਾਰ ਦ ਿ ਇੰਡੀਅਨ ਐਕਸਪ੍ਰੈੱਸ ਦ ੇ ਮੁਤਾਬਕ, ਸੁਪਰੀਮ ਕੋਰਟ ਦ ੇ ਇਸ ਫ਼ੈਸਲ ੇ ਵਿੱਚ” ਪੈਸਿਵ ਯੂਥੇਨੇਸ਼ੀਆ” ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ ਼ ਵ ੀ ਤੈਅ ਕੀਤ ੇ ਗਏ ਸਨ।

ਇਹ ਦਿਸ਼ਾ-ਨਿਰਦੇਸ ਼ ਉਨ੍ਹਾ ਂ ਦੋਵਾ ਂ ਹਾਲਤਾ ਂ ‘ ਤ ੇ ਲਾਗ ੂ ਹੁੰਦ ੇ ਹਨ, ਜਦੋ ਂ ਮਰੀਜ ਼ ਨ ੇ ਪਹਿਲਾ ਂ ਤੋ ਂ ਕੋਈ” ਅਗਰਿਮ ਨਿਰਦੇਸ ਼” ਜਾ ਂ” ਲਿਵਿੰਗ ਵਿੱਲ” ਛੱਡ ਰੱਖ ੀ ਹੋਵੇ, ਜਿਸ ਵਿੱਚ ਲਿਖਿਆ ਹੋਵ ੇ ਕ ਿ ਜੇਕਰ ਉਹ ਲਾਇਲਾਜ ਰੋਗ ਦ ੀ ਹਾਲਤ ਵਿੱਚ ਪਹੁੰਚ ਜਾਵ ੇ ਤਾ ਂ ਉਸਦ ਾ ਲਾਈਫ ਸਪੋਰਟ ਹਟ ਾ ਦਿੱਤ ਾ ਜਾਵੇ । ਨਾਲ ਹ ੀ ਉਨ੍ਹਾ ਂ ਮਾਮਲਿਆ ਂ ਵਿੱਚ ਵ ੀ ਜਿੱਥ ੇ ਅਜਿਹ ੀ ਕੋਈ ਲਿਖਤ ੀ ਇੱਛ ਾ ਮੌਜੂਦ ਨ ਾ ਹੋਵੇ।

ਜਨਵਰ ੀ 2023 ਵਿੱਚ ਸੁਪਰੀਮ ਕੋਰਟ ਦ ੀ ਇੱਕ ਹੋਰ ਪੰਜ ਜਜਾ ਂ ਦ ੀ ਬੈਂਚ ਨ ੇ 2018 ਦ ੇ ਫ਼ੈਸਲ ੇ ਵਿੱਚ ਕੁਝ ਬਦਲਾਅ ਕੀਤ ੇ ਤਾ ਂ ਜ ੋ ਲਾਇਲਾਜ ਬਿਮਾਰ ੀ ਨਾਲ ਪੀੜਤ ਮਰੀਜ਼ਾ ਂ ਦ ੇ ਇਲਾਜ ਵਾਪਸ ਲੈਣ ਦ ੀ ਪ੍ਰਕਿਰਿਆ ਘੱਟ ਗੁੰਝਲਦਾਰ ਅਤ ੇ ਵਧੇਰ ੇ ਵਿਵਹਾਰਕ ਬਣ ਸਕੇ।

ਇਨ੍ਹਾ ਂ ਬਦਲਾਵਾ ਂ ਵਿੱਚ ਹਰੇਕ ਮੈਡੀਕਲ ਬੋਰਡ ਦ ੇ ਫ਼ੈਸਲ ੇ ਲਈ ਸਮਾ ਂ ਸੀਮ ਾ ਤੈਅ ਕਰਨ ਾ ਅਤ ੇ ਪ੍ਰਕਿਰਿਆ ਵਿੱਚ ਨਿਆਂਇਕ ਮੈਜਿਸਟ੍ਰੇਟ ਦ ੀ ਭੂਮਿਕ ਾ ਨੂ ੰ ਸੀਮਿਤ ਕਰਨ ਾ ਸ਼ਾਮਲ ਸੀ।

ਹਾਲਾਂਕ ਿ ਦਿੱਲ ੀ ਹਾਈ ਕੋਰਟ ਨ ੇ ਹਰੀਸ਼ ਰਾਣ ਾ ਨਾਲ ਸਬੰਧਤ ਅਰਜ਼ ੀ ਖ਼ਾਰਜ ਕਰ ਦਿੱਤ ੀ ਸੀ । ਅਦਾਲਤ ਨ ੇ ਕਿਹ ਾ ਸ ੀ ਕ ਿ ਰਾਣ ਾ ਮਕੈਨਿਕਲ ਲਾਈਫ ਸਪੋਰਟ ‘ ਤ ੇ ਨਹੀ ਂ ਹਨ ਅਤ ੇ ਬਾਹਰ ੀ ਮਦਦ ਤੋ ਂ ਬਿਨਾ ਂ ਵ ੀ ਜ਼ਿੰਦ ਾ ਰਹ ਿ ਸਕਦ ੇ ਹਨ।

ਸੁਪਰੀਮ ਕੋਰਟ

ਤਸਵੀਰ ਸਰੋਤ, Getty Images

ਇਸ ਤੋ ਂ ਬਾਅਦ ਪਰਿਵਾਰ ਸਾਲ 2024 ਵਿੱਚ ਸੁਪਰੀਮ ਕੋਰਟ ਪਹੁੰਚਿਆ, ਪਰ ਉਸ ਸਮੇ ਂ ਉਨ੍ਹਾ ਂ ਨੂ ੰ ਕੋਈ ਰਾਹਤ ਨਹੀ ਂ ਮਿਲ ਸਕੀ । ਹਾਲਾਂਕ ਿ ਅਦਾਲਤ ਨ ੇ ਇਹ ਇਜਾਜ਼ਤ ਦਿੱਤ ੀ ਸ ੀ ਕ ਿ ਲੋੜ ਪੈਣ ‘ ਤ ੇ ਉਹ ਦੁਬਾਰ ਾ ਅਦਾਲਤ ਆ ਸਕਦ ੇ ਹਨ । ਇਸ ਤੋ ਂ ਬਾਅਦ ਪਰਿਵਾਰ ਨ ੇ ਪਿਛਲ ੇ ਸਾਲ ਇੱਕ ਵਾਰ ਫਿਰ ਸਿਖਰਲ ੀ ਅਦਾਲਤ ਵਿੱਚ ਅਰਜ਼ ੀ ਦਾਇਰ ਕੀਤੀ।

ਸੁਪਰੀਮ ਕੋਰਟ ਨ ੇ ਏਮਜ਼-ਦਿੱਲ ੀ ਨੂ ੰ ਨਿਰਦੇਸ਼ ਦਿੱਤ ੇ ਹਨ ਕ ਿ ਉਹ ਮਰੀਜ ਼ ਨੂ ੰ ਘਰ ਤੋ ਂ ਹਸਪਤਾਲ ਵਿੱਚ ਸ਼ਿਫਟ ਕਰਨ ਲਈ ਸਾਰੀਆ ਂ ਸਹੂਲਤਾ ਂ ਉਪਲੱਬਧ ਕਰਵਾਏ।

ਨਾਲ ਹ ੀ ਏਮਜ਼ ਨੂ ੰ ਇਹ ਵ ੀ ਹੁਕਮ ਦਿੱਤ ਾ ਗਿਆ ਹ ੈ ਕ ਿ ਉਹ” ਇਹ ਯਕੀਨ ੀ ਬਣਾਏ ਕ ਿ ਇਲਾਜ ਰੋਕਣ ਦ ੀ ਪ੍ਰਕਿਰਿਆ ਮਜ਼ਬੂਤ ਯੋਜਨ ਾ ਦ ੇ ਤਹਿਤ ਕੀਤ ੀ ਜਾਵੇ, ਜਿਸ ਨੂ ੰ ਇਸ ਤਰ੍ਹਾ ਂ ਤਿਆਰ ਕੀਤ ਾ ਜਾਵ ੇ ਕ ਿ ਮਰੀਜ ਼ ਨੂ ੰ ਕਿਸ ੇ ਤਰ੍ਹਾ ਂ ਦ ੀ ਤਕਲੀਫ ਼ ਨ ਾ ਹੋਵ ੇ ਅਤ ੇ ਉਨ੍ਹਾ ਂ ਦ ੀ ਗਰਿਮ ਾ ਨੂ ੰ ਸਭ ਤੋ ਂ ਸਭ ਤੋ ਂ ਉੱਪਰਲ ੇ ਪੱਧਰ ਤੱਕ ਬਣ ਾ ਕ ੇ ਰੱਖਿਆ ਜਾਵੇ ।”

ਇਸ ਦ ੇ ਨਾਲ ਹ ੀ ਸੁਪਰੀਮ ਕੋਰਟ ਦ ੀ ਬੈਂਚ ਨ ੇ ਇਹ ਵ ੀ ਟਿੱਪਣ ੀ ਕੀਤ ੀ ਕ ਿ ਦੇਸ ਼ ਵਿੱਚ ਐਂਡ-ਆਫ-ਲਾਈਫ ਕੇਅਰ ਬਾਰ ੇ ਕੋਈ ਵਿਆਪਕ ਕਾਨੂੰਨ ਮੌਜੂਦ ਨਹੀ ਂ ਹੈ । ਇਸ ਮਾਮਲ ੇ ਵਿੱਚ ਕੇਂਦਰ ਸਰਕਾਰ ਨੂ ੰ ਕਾਨੂੰਨ ਬਣਾਉਣ ਦ ੀ ਅਪੀਲ ਕੀਤ ੀ ਗਈ ਹੈ।

ਪਰਿਵਾਰ ਨ ੇ ਕ ੀ ਕਿਹਾ

ਹਰੀਸ਼ ਰਾਣਾ ਦੇ ਪਿਤਾ ਅਸ਼ੋਕ ਰਾਣਾ

ਹਰੀਸ਼ ਰਾਣ ਾ ਦ ੇ ਪਿਤ ਾ ਅਸ਼ੋਕ ਰਾਣ ਾ ਨ ੇ ਸੁਪਰੀਮ ਕੋਰਟ ਦ ੇ ਫ਼ੈਸਲ ੇ ਦ ਾ ਸਵਾਗਤ ਕਰਦਿਆ ਂ ਮੀਡੀਆ ਨੂ ੰ ਕਿਹਾ,” ਅਸੀ ਂ ਅਦਾਲਤ ਦ ਾ ਰੁਖ ਼ ਉਸ ਵੇਲ ੇ ਕੀਤ ਾ ਜਦੋ ਂ ਸਾਨੂ ੰ ਅਹਿਸਾਸ ਹੋਇਆ ਕ ਿ ਸਾਡ ੇ ਬੇਟ ੇ ਦ ੀ ਹਾਲਤ ਲਾਇਲਾਜ ਹੈ । ਇਸ ਤੋ ਂ ਪਹਿਲਾਂ, ਕਾਮਨ ਕੌਜ ਼ ਬਨਾਮ ਯੂਨੀਅਨ ਆਫ ਇੰਡੀਆ ਮਾਮਲ ੇ ਵਿੱਚ ਅਦਾਲਤ ਨ ੇ ਚਿਕਿਤਸ ਾ ਇਲਾਜ, ਖ਼ਾਸ ਕਰਕ ੇ ਜੀਵਨ ਰੱਖਿਅਕ ਇਲਾਜ ਬੰਦ ਕਰਨ ਲਈ ਦਿਸ਼ਾ-ਨਿਰਦੇਸ ਼ ਅਤ ੇ ਸ਼ਰਤਾ ਂ ਤੈਅ ਕੀਤੀਆ ਂ ਸਨ ।”

” ਅਸੀ ਂ ਸਿਰਫ ਼ ਇਹ ੀ ਚਾਹੁੰਦ ੇ ਸ ੀ ਕ ਿ ਇਹ ਦਿਸ਼ਾ-ਨਿਰਦੇਸ ਼ ਸਾਡ ੇ ਬੇਟ ੇ ਦ ੇ ਮਾਮਲ ੇ ਵਿੱਚ ਵ ੀ ਲਾਗ ੂ ਕੀਤ ੇ ਜਾਣ । ਅੱਜ ਸੁਪਰੀਮ ਕੋਰਟ ਨ ੇ ਠੀਕ ਇਹ ੀ ਕੀਤ ਾ ਹੈ ।”

” ਅਦਾਲਤ ਨ ੇ ਇਸ ਗੱਲ ‘ ਤ ੇ ਜ਼ੋਰ ਦਿੱਤ ਾ ਹ ੈ ਕ ਿ ਇਸਨੂ ੰ ਕਿਸ ੇ ਵ ੀ ਤਰ੍ਹਾ ਂ ਨਾਲ ‘ ਐਕਟਿਵ ਇੱਛ ਾ ਮੌਤ ‘ ਨਹੀ ਂ ਕਿਹ ਾ ਜਾਣ ਾ ਚਾਹੀਦਾ । ਐਕਟਿਵ ਇੱਛ ਾ ਮੌਤ, ਕਿਸ ੇ ਵਿਅਕਤ ੀ ਦ ੀ ਜ਼ਿੰਦਗ ੀ ਖਤਮ ਕਰਨ ਲਈ ਘਾਤਕ ਇੰਜੈਕਸ਼ਨ ਦੇਣ ਾ ਹੈ ।”

” ਹਰੀਸ਼ ਦ ੇ ਮਾਮਲ ੇ ਵਿੱਚ, ਉਸਨੂ ੰ ਇਸ ਵੇਲ ੇ ਪੀਈਜ ੀ ਟਿਊਬ ਦ ੇ ਰੂਪ ਵਿੱਚ ਜ ੋ ਜੀਵਨ ਰੱਖਿਅਕ ਇਲਾਜ ਮਿਲ ਰਿਹ ਾ ਹੈ, ਉਸਨੂ ੰ ਬੰਦ ਕਰ ਦਿੱਤ ਾ ਜਾਵੇਗ ਾ ਅਤ ੇ ਉਨ੍ਹਾ ਂ ਨੂ ੰ ਲੋੜੀਂਦੀਆ ਂ ਦਰਦਨਿਵਾਰਕ ਦਵਾਈਆ ਂ ( ਪੇਨਕਿਲਰਜ਼ ) ਅਤ ੇ ਆਰਾਮਦਾਇਕ ਦੇਖਭਾਲ ਦਿੱਤ ੀ ਜਾਵੇਗ ੀ ਤਾ ਂ ਜ ੋ ਕੁਦਰਤ ਆਪਣ ਾ ਕੰਮ ਕਰ ਸਕੇ ।”

ਹਰੀਸ਼ ਦ ੇ ਪਿਤ ਾ ਨ ੇ ਕਿਹਾ,” ਜਿਵੇ ਂ ਤੁਸੀ ਂ ਕਲਪਨ ਾ ਕਰ ਸਕਦ ੇ ਹੋ, ਇਹ ਸਾਡ ੇ ਪਰਿਵਾਰ ਲਈ ਇੱਕ ਬਹੁਤ ਹ ੀ ਮੁਸ਼ਕਲ ਫ਼ੈਸਲ ਾ ਹੈ, ਪਰ ਅਸੀ ਂ ਹਰੀਸ਼ ਦ ੇ ਭਲ ੇ ਲਈ ਕੰਮ ਕਰਨ ਾ ਚਾਹੁੰਦ ੇ ਹਾਂ ।”

” ਸਾਨੂ ੰ ਇਹ ਵ ੀ ਉਮੀਦ ਹ ੈ ਕ ਿ ਅਦਾਲਤ ਦ ਾ ਫ਼ੈਸਲ ਾ ਅਤ ੇ ਉਸਦ ੇ ਦ ੇ ਨਿਰਦੇਸ਼ ਹਰੀਸ਼ ਅਤ ੇ ਉਨ੍ਹਾ ਂ ਦ ੇ ਪਰਿਵਾਰਾ ਂ ਵਰਗ ੇ ਹੋਰ ਲੋਕਾ ਂ ਲਈ ਵ ੀ ਇਸ ੇ ਤਰ੍ਹਾ ਂ ਦ ੇ ਮਨੁੱਖ ੀ ਵਿਵਹਾਰ ਦ ਾ ਰਾਹ ਖੋਲ੍ਹਣਗੇ ।”

ਪੈਸਿਵ ਯੂਥੇਨੇਸ਼ੀਆ ਕ ੀ ਹੈ?

ਅਰੁਣਾ ਸ਼ਾਨਬਾਗ

ਤਸਵੀਰ ਸਰੋਤ, AFP via Getty Images

ਪੈਸਿਵ ਯੂਥੇਨੇਸ਼ੀਆ ਭਾਵ ਜ ੇ ਕੋਈ ਮਰੀਜ ਼ ਕਈ ਸਾਲਾ ਂ ਤੋ ਂ ਬਿਸਤਰ ‘ ਤ ੇ ਹੈ, ਕੋਮ ਾ ਵਿੱਚ ਹ ੈ ਅਤ ੇ ਉਸ ਦ ੇ ਠੀਕ ਹੋਣ ਦ ੀ ਸੰਭਾਵਨ ਾ ਪੂਰ ੀ ਤਰ੍ਹਾ ਂ ਖ਼ਤਮ ਹ ੋ ਚੁੱਕ ੀ ਹ ੈ ਅਤ ੇ ਉਹ ਸਿਰਫ ਼ ਲਾਈਫ ਸਪੋਰਟ ਸਿਸਟਮ ‘ ਤ ੇ ਜ਼ਿੰਦ ਾ ਹੈ, ਤਾ ਂ ਉਸ ਦ ਾ ਲਾਈਫ ਸਪੋਰਟ ਸਿਸਟਮ ਹਟਾਇਆ ਜ ਾ ਸਕਦ ਾ ਹੈ।

ਸਾਲ 2011 ਵਿੱਚ ਸੁਪਰੀਮ ਕੋਰਟ ਨ ੇ ‘ ਪੈਸਿਵ ਯੂਥੇਨੇਸ਼ੀਆ ‘ ਦ ੇ ਹੱਕ ਵਿੱਚ ਫ਼ੈਸਲ ਾ ਸੁਣਾਇਆ ਸੀ।

ਮੁੰਬਈ ਦ ੇ ਕੇਈਐਮ ਹਸਪਤਾਲ ਦ ੇ ਸਾਬਕ ਾ ਨਰਸ ਅਰੁਣ ਾ ਸ਼ਾਨਬਾਗ ਦ ੇ ਮਾਮਲ ੇ ਵਿੱਚ ਸੁਪਰੀਮ ਕੋਰਟ ਨ ੇ ਇਹ ਫ਼ੈਸਲ ਾ ਸੁਣਾਇਆ ਸੀ । ਸਾਲ 1973 ਵਿੱਚ ਸੋਹਨਲਾਲ ਨਾਮ ਦ ੇ ਵਾਰਡ ਬੁਆਏ ਨ ੇ ਅਰੁਣ ਾ ਨਾਲ ਬਲਾਤਕਾਰ ਕਰਨ ਦ ੀ ਕੋਸ਼ਿਸ ਼ ਕੀਤ ੀ ਸੀ । ਇਸ ਦੌਰਾਨ ਉਸ ਨ ੇ ਅਰੁਣ ਾ ਦ ਾ ਗਲ ਾ ਦਬਾਇਆ ਸੀ।

ਇਸ ਤੋ ਂ ਬਾਅਦ ਅਰੁਣ ਾ ਪੂਰ ੇ 42 ਸਾਲ ਤੱਕ ਕੋਮ ਾ ਵਿੱਚ ਰਹੇ । ਸਾਲ 2009 ਵਿੱਚ ਸੁਪਰੀਮ ਕੋਰਟ ਵਿੱਚ ਅਪੀਲ ਕੀਤ ੀ ਗਈ ਸ ੀ ਕ ਿ ਅਰੁਣ ਾ ਦ ੀ ਹਾਲਤ ਨੂ ੰ ਦੇਖਦ ੇ ਹੋਏ ਉਨ੍ਹਾ ਂ ਨੂ ੰ ਇੱਛ ਾ ਮੌਤ ਦ ੀ ਇਜਾਜ਼ਤ ਦਿੱਤ ੀ ਜਾਵੇ।

ਅਦਾਲਤ ਨ ੇ ਇਹ ਇਜਾਜ਼ਤ ਤਾ ਂ ਨਹੀ ਂ ਦਿੱਤੀ, ਪਰ ‘ ਪੈਸਿਵ ਯੂਥੇਨੇਸ਼ੀਆ ‘ ਦ ੇ ਹੱਕ ਵਿੱਚ ਫ਼ੈਸਲ ਾ ਲਿਆ।

ਸਾਲ 2011 ਵਿੱਚ ਦਿੱਤ ੇ ਗਏ ਇਸ ਫ਼ੈਸਲ ੇ ਮੁਤਾਬਕ, ਜੇਕਰ ਕੋਈ ਵਿਅਕਤ ੀ ਅਰੁਣ ਾ ਵਾਂਗ ‘ ਵੇਜਿਟੇਟਿਵ ਸਟੇਟ ‘ ਵਿੱਚ ਹ ੈ ਜਾ ਂ ਵੈਂਟੀਲੇਟਰ ‘ ਤ ੇ ਹ ੈ ਅਤ ੇ ਉਸ ਦ ੀ ਦੇਖਭਾਲ ਕਰਨ ਵਾਲਿਆਂ, ਪਰਿਵਾਰਕ ਮੈਂਬਰਾ ਂ ਅਤ ੇ ਡਾਕਟਰਾ ਂ ਨੂ ੰ ਲੱਗਦ ਾ ਹ ੈ ਕ ਿ ਉਸ ਦ ੀ ਹਾਲਤ ਸੁਧਰਨ ਦ ੀ ਕੋਈ ਉਮੀਦ ਨਹੀ ਂ ਹੈ, ਤਾ ਂ ਉਹ ‘ ਪੈਸਿਵ ਯੂਥੇਨੇਸ਼ੀਆ ‘ ਦ ੀ ਮਦਦ ਲ ੈ ਸਕਦ ੇ ਹਨ।

‘ ਪੈਸਿਵ ਯੂਥੇਨੇਸ਼ੀਆ ‘ ਦ ੇ ਤਹਿਤ ਮਰੀਜ ਼ ਨੂ ੰ ਹੌਲੀ-ਹੌਲ ੀ ਲਾਈਫ ਸਪੋਰਟ ਸਿਸਟਮ ਤੋ ਂ ਹਟ ਾ ਦਿੱਤ ਾ ਜਾਂਦ ਾ ਹੈ।

ਹਾਲਾਂਕ ਿ 18 ਮਈ 2015 ਨੂ ੰ ਨਿਮੋਨੀਆ ਕਾਰਨ ਅਰੁਣ ਾ ਸ਼ਾਨਬਾਗ ਦ ੀ 68 ਸਾਲ ਦ ੀ ਉਮਰ ਵਿੱਚ ਮੌਤ ਹ ੋ ਗਈ।

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI