Home ਰਾਸ਼ਟਰੀ ਖ਼ਬਰਾਂ ਪੰਜਾਬ &#039, ਚ ਜੰਮੇ-ਪਲ ੇ ਤ ੇ ਹੁਣ ਓਮਾਨ ਦ ੀ ਅੰਤਰਰਾਸ਼ਟਰ...

ਪੰਜਾਬ &#039, ਚ ਜੰਮੇ-ਪਲ ੇ ਤ ੇ ਹੁਣ ਓਮਾਨ ਦ ੀ ਅੰਤਰਰਾਸ਼ਟਰ ੀ ਕ੍ਰਿਕਟ ਟੀਮ ਦ ੀ ਕਪਤਾਨ ੀ ਕਰ ਰਹ ੇ ਕ੍ਰਿਕਟਰ ਜਤਿੰਦਰ ਸਿੰਘ ਨਾਲ ਖ਼ਾਸ ਗੱਲਬਾਤ

13
0

Source :- BBC PUNJABI

ਜਤਿੰਦਰ ਸਿੰਘ

ਤਸਵੀਰ ਸਰੋਤ, Getty Images

    • ਲੇਖਕ, ਹਰਪਿੰਦਰ ਸਿੰਘ ਟੌਹੜਾ

    • ਰੋਲ, ਬੀਬੀਸੀ ਪੱਤਰਕਾਰ
  • 9 ਫ਼ਰਵਰ ੀ 2026, 18: 00 IST

    ਅਪਡੇਟ 2 ਘੰਟ ੇ ਪਹਿਲਾ ਂ

ਟੀ-20 ਪੁਰਸ਼ ਵਿਸ਼ਵ ਕੱਪ ਦ ਾ ਆਗਾਜ਼ ਹ ੋ ਚੁੱਕਿਆ ਹੈ । ਇਸ ਵਾਰ ਵਿਸ਼ਵ ਕੱਪ ਦ ੀ ਮੇਜ਼ਬਾਨ ੀ ਭਾਰਤ ਅਤ ੇ ਸ਼੍ਰੀਲੰਕ ਾ ਕਰ ਰਹ ੇ ਹਨ ਅਤ ੇ 20 ਟੀਮਾ ਂ ਵਿਚਕਾਰ ਵਿਸ਼ਵ ਜੇਤ ੂ ਬਣਨ ਦ ਾ ਮੁਕਾਬਲ ਾ ਹੋਵੇਗਾ।

ਇਸ ਦੌਰਾਨ ਇੱਕ ਟੀਮ ਦ ੇ ਕਪਤਾਨ ਦ ੀ ਚਰਚ ਾ ਭਾਰਤ ਵਿੱਚ ਖ਼ਾਸ ੀ ਹ ੋ ਰਹ ੀ ਹ ੈ ਅਤ ੇ ਉਹ ਹਨ ਟੀਮ ਓਮਾਨ ਦ ੇ ਕਪਤਾਨ ਜਤਿੰਦਰ ਸਿੰਘ।

ਜਤਿੰਦਰ ਸਿੰਘ ਸੱਜ ੇ ਹੱਥ ਦ ੇ ਬੱਲੇਬਾਜ ਼ ਹਨ । ਜਤਿੰਦਰ ਸਿੰਘ 2024 ਵਿੱਚ ਓਮਾਨ ਟੀਮ ਦ ੇ ਕਪਤਾਨ ਬਣ ੇ ਸਨ।

ਜਤਿੰਦਰ ਸਿੰਘ ਨ ੇ ਦੱਸਿਆ ਕ ਿ ਉਨ੍ਹਾ ਂ ਦ ੀ ਟੀਮ ਇਸ ਵਿਸ਼ਵ ਕੱਪ ਲਈ ਪੂਰ ੀ ਤਰ੍ਹਾ ਂ ਤਿਆਰ ਹ ੈ ਅਤ ੇ 22 ਜਨਵਰ ੀ ਨੂ ੰ ਹ ੀ ਸ਼੍ਰੀਲੰਕ ਾ ਪਹੁੰਚ ਗਈ ਸੀ । ਉਨ੍ਹਾ ਂ ਦੱਸਿਆ ਕ ਿ ਇੱਥੋ ਂ ਦੀਆ ਂ ਪਿੱਚਾ ਂ ਅਤ ੇ ਮੌਸਮ ਓਮਾਨ ਦ ੇ ਮੁਕਾਬਲ ੇ ਬਹੁਤ ਵੱਖਰ ਾ ਹ ੈ ਅਤ ੇ ਹੁੰਮਸ ਭਰਿਆ ਹੈ।

ਬੀਬੀਸ ੀ ਪੰਜਾਬ ੀ ਨ ੇ ਉਨ੍ਹਾ ਂ ਨਾਲ ਖਾਸ ਗੱਲਬਾਤ ਕੀਤੀ, ਪੇਸ਼ ਹਨ ਉਸ ੇ ਗੱਲਬਾਤ ਦ ੇ ਖਾਸ ਅੰਸ਼…

ਪੰਜਾਬ ਤੋ ਂ ਓਮਾਨ ਤੱਕ ਦ ਾ ਸਫ਼ਰ

ਜਤਿੰਦਰ ਸਿੰਘ ਨ ੇ ਦੱਸਿਆ ਕ ਿ ਉਨ੍ਹਾ ਂ ਦ ੇ ਪਿਤ ਾ 1975 ਤੋ ਂ ਓਮਾਨ ਵਿੱਚ ਸਨ ਅਤ ੇ ਉੱਥ ੇ ਰਾਇਲ ਓਮਾਨ ਪੁਲਿਸ ਦ ੇ ਕਰਮਚਾਰ ੀ ਸਨ । ਉਹ ਅਜ ੇ ਵ ੀ ਓਮਾਨ ‘ ਚ ਹ ੀ ਹਨ।

ਉਨ੍ਹਾ ਂ ਕਿਹਾ,” ਮੇਰ ਾ ਜਨਮ 1989 ਦ ਾ ਹ ੈ ਅਤ ੇ ਜਦੋ ਂ ਮੈ ਂ 14 ਸਾਲ ਦ ਾ ਸ ੀ ਤਾ ਂ ਉਸ ੇ ਵੇਲ ੇ ਅਸੀ ਂ ਇੱਥ ੇ ਸਾਰ ਾ ਪਰਿਵਾਰ ਹ ੀ ਆ ਗਏ ਸ ੀ ਅਤ ੇ ਉਦੋ ਂ ਤੋ ਂ ਹ ੀ ਇੱਥ ੇ ਹਾਂ ।”

ਉਨ੍ਹਾ ਂ ਦੱਸਿਆ ਕ ਿ ਉਹ 3 ਭਰ ਾ ਅਤ ੇ ਇੱਕ ਭੈਣ ਹਨ । ਪਿਤ ਾ ਦ ੇ ਓਮਾਨ ‘ ਚ ਹੋਣ ਕਾਰਨ ਉਨ੍ਹਾ ਂ ਦ ੇ ਮਾਤ ਾ ਲਈ ਇੱਕਲ ੇ ਚਾਰ ਬੱਚਿਆ ਂ ਦ ੀ ਦੇਖ-ਭਾਲ ਕਰਨ ਵਿੱਚ ਮੁਸ਼ਕਿਲ ਹ ੋ ਰਹ ੀ ਸੀ।

ਜਤਿੰਦਰ ਮੁਤਾਬਕ,” ਅਸੀ ਂ ਤਿੰਨ ੇ ਭਰ ਾ ਬਹੁਤ ਸ਼ਰਾਰਤ ੀ ਸੀ ।”

ਉਨ੍ਹਾ ਂ ਦੱਸਿਆ ਕ ਿ ਫਿਰ ਪੂਰ ੇ ਪਰਿਵਾਰ ਦ ਾ ਓਮਾਨ ਜਾਣ ਦ ਾ ਫ਼ੈਸਲ ਾ ਲਿਆ ਗਿਆ ਅਤ ੇ 2003 ਵਿੱਚ ਉਹ ਸਾਰ ੇ ਓਮਾਨ ਚਲ ੇ ਗਏ।

ਜਤਿੰਦਰ ਸਿੰਘ

ਤਸਵੀਰ ਸਰੋਤ, Getty Images

ਕ੍ਰਿਕਟ ਨਾਲ ਕਿਵੇ ਂ ਜੁੜ ੇ

ਜਤਿੰਦਰ ਸਿੰਘ ਕਹਿੰਦ ੇ ਹਨ,” ਮੇਰ ੇ ਖ਼ਾਨਦਾਨ ਵਿੱਚ ਕਿਸ ੇ ਦ ਾ ਵ ੀ ਖੇਡ ਨਾਲ ਕੋਈ ਸਬੰਧ ਨਹੀ ਂ ਹ ੈ ਤ ੇ ਮੈ ਂ ਪਹਿਲ ਾ ਹਾ ਂ ਜਿਸ ਨੂ ੰ ਅੰਤਰਰਾਸ਼ਟਰ ੀ ਕ੍ਰਿਕਟ ਖੇਡਣ ਦ ਾ ਮੌਕ ਾ ਮਿਲਿਆ ਹੈ । ਹੁਣ ਕਪਤਾਨ ੀ ਦ ਾ ਮੌਕ ਾ ਮਿਲਿਆ ਹ ੈ ਤ ੇ ਮੈ ਂ ਇਸ ਦ ੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ ।”

” ਮੈ ਂ ਕ੍ਰਿਕਟ ਦ ੀ ਸ਼ੁਰੂਆਤ ਲੁਧਿਆਣਾ, ਪੰਜਾਬ ‘ ਚ ਹ ੀ ਕਰ ਦਿੱਤ ੀ ਸ ੀ ਪਰ ਇਸ ਗੱਲ ਦ ਾ ਕੋਈ ਅੰਦਾਜ਼ ਾ ਨਹੀ ਂ ਸ ੀ ਕ ਿ ਇਸ ਵਿੱਚ ਕੋਈ ਏਜ ਗਰੁੱਪ ਵ ੀ ਹੁੰਦ ੇ ਹਨ ਜਿਵੇ ਂ ਅੰਡਰ-15, ਅੰਡਰ-19 ਆਦਿ । ਮੈਨੂ ੰ ਤਾ ਂ ਮੇਰ ੇ ਕਜ਼ਿਨ ਆਪਣ ੇ ਨਾਲ ਫੀਲਡਰ ਵਜੋ ਂ ਲ ੈ ਕ ੇ ਜਾਂਦ ੇ ਸਨ ਜਾ ਂ ਕਹਿੰਦ ੇ ਸਨ ਕ ਿ ਚਲ ੋ ਠੀਕ ਹੈ, ਲਾਸਟ ਮੈਨ ਹੈ, ਇਹ ਆ ਕ ੇ ਰਨਿੰਗ ਕਰ ਦੇਵੇਗਾ ।”

” ਮੇਰ ਾ ਕੋਈ ਸਪੋਰਟਸ ਦ ਾ ਬੈਕਗਰਾਊਂਡ ਨਹੀ ਂ ਹ ੈ ਅਤ ੇ ਨ ਾ ਹ ੀ ਮੈ ਂ ਪੰਜਾਬ ‘ ਚ ਕਿਸ ੇ ਲੈਵਲ ‘ ਤ ੇ ਕ੍ਰਿਕਟ ਖੇਡ ੀ ਹੈ । ਕ੍ਰਿਕਟ ਮੈ ਂ ਓਮਾਨ ‘ ਚ ਆ ਕ ੇ ਹ ੀ ਸ਼ੁਰ ੂ ਕੀਤੀ। 2003 ਦ ੇ ਅਖੀਰ ‘ ਚ ਮੈ ਂ ਉੱਥ ੇ ਇੰਡੀਅਨ ਸਕੂਲ, ਮਸਕਟ ਵਿੱਚ ਦਾਖ਼ਲ ਾ ਲਿਆ ਸ ੀ ਅਤ ੇ ਉੱਥੋ ਂ ਹਾਊਸ ਮੈਚਾ ਂ ‘ ਚ ਹਿੱਸ ਾ ਲੈਣ ਾ ਸ਼ੁਰ ੂ ਕੀਤਾ ।”

ਜਤਿੰਦਰ ਸਿੰਘ

ਉਹ ਕਹਿੰਦ ੇ ਹਨ,” ਉਸ ਦ ੇ ਲਈ ਵ ੀ ਮੈ ਂ ਬਹੁਤ ਲੜਾਈ ਲੜੀ । ਇੱਕ ਤਾ ਂ ਮੈ ਂ ਪੜ੍ਹਾਈ ‘ ਚ ਬਹੁਤ ਨਾਲਾਇਕ ਸੀ । ਘਰ ਦ ੇ ਕਹਿੰਦ ੇ ਸਨ ਕ ਿ ਤੁਹਾਨੂ ੰ ਇੱਥ ੇ ਲ ੈ ਕ ੇ ਆਏ ਹਾ ਂ ਤਾ ਂ ਜ ੋ ਤੁਸੀ ਂ ਚੰਗੀ ਪੜ੍ਹਾਈ-ਲਿਖਾਈ ਕਰ ਸਕੋ । ਪਰ ਤੁਸੀ ਂ ਇੱਥ ੇ ਆ ਕ ੇ ਵ ੀ ਇਹ ੀ ਸਭ ਸ਼ੁਰ ੂ ਕਰ ਦਿੱਤਾ । ਤੁਹਾਨੂ ੰ ਖੇਡਾ ਂ ਨ ੇ ਕੁਝ ਨਹੀ ਂ ਦੇਣਾ ।”

” ਬਹੁਤ ਸੁਣਨ ਾ ਪੈਂਦ ਾ ਸੀ । ਪਰ ਮੈਨੂ ੰ ਖੇਡਣ ਾ ਚੰਗ ਾ ਲੱਗਦ ਾ ਸੀ । ਇਸ ਲਈ ਮੈ ਂ ਚੋਰੀ-ਛਿਪ ੇ ਜ ਾ ਕ ੇ ਟ੍ਰਾਇਲ ਦਿੱਤ ਾ ਤ ੇ ਮੈ ਂ ਸਿਲੈਕਟ ਹ ੋ ਗਿਆ । ਹਾਊਸ ਮੈਚ ਖੇਡ ੇ ਤ ੇ ਉਸ ਤੋ ਂ ਤੁਰੰਤ ਬਾਅਦ ਮੈਨੂ ੰ ਅੰਡਰ-15 ਸਕੂਲ ਵੱਲੋ ਂ ਖੇਡਣ ਦ ਾ ਮੌਕ ਾ ਮਿਲਿਆ ।”

ਉਨ੍ਹਾ ਂ ਨ ੇ ਅੱਗ ੇ ਕਿਹਾ,” ਫਿਰ ਮੈ ਂ ਓਮਾਨ ਦ ੀ ਡੋਮੈਸਟਿਕ ਲੀਗ ‘ ਚ ਵ ੀ ਹਿੱਸ ਾ ਲੈਣ ਾ ਸ਼ੁਰ ੂ ਕਰ ਦਿੱਤਾ । ਫਿਰ 2007’ ਚ ਮੈਨੂ ੰ ਓਮਾਨ ਵੱਲੋ ਂ ਅੰਡਰ-19 ਖੇਡਣ ਦ ਾ ਮੌਕ ਾ ਮਿਲਿਆ । ਉਦੋ ਂ ਸਾਡ ੇ ਕੋਲ ਸਿਰਫ਼ ਸੀਮੈਂਟ ਦੀਆ ਂ ਵਿਕਟਾ ਂ ਤ ੇ ਮਿੱਟ ੀ ਵਾਲ ੇ ਗਰਾਊਂਡ ਹੁੰਦ ੇ ਸਨ ।”

“2007 ‘ ਚ ਮੈ ਂ ਇਲੀਟ ਗਰੁੱਪ ਦ ਾ ਅੰਡਰ-19 ਟੂਰਨਾਮੈਂਟ ਖੇਡਿਆ ਸੀ, ਉਸ ਤੋ ਂ ਚਾਰ ਸਾਲ ਬਾਅਦ ਮੈਨੂ ੰ ਓਮਾਨ ਦ ੀ ਮੇਨ ਟੀਮ ‘ ਚ ਖੇਡਣ ਦ ਾ ਮੌਕ ਾ ਮਿਲਿਆ । 2011’ ਚ ਫਿਰ ਮੈ ਂ ਓਮਾਨ ਦ ੀ ਮੇਨ ਟੀਮ ‘ ਚ ਡੈਬਿਊ ਕੀਤਾ ।”

ਉਹ ਅੱਗ ੇ ਦੱਸਦ ੇ ਹਨ,” ਇੱਕ-ਦੋ ਟੂਰਨਾਮੈਂਟਾ ਂ ਨੂ ੰ ਛੱਡ ਦੇਈਏ ਤਾ ਂ ਉਦੋ ਂ ਤੋ ਂ ਹੁਣ ਤੱਕ ਮੈ ਂ ਓਮਾਨ ਦ ੀ ਟੀਮ ਦ ਾ ਪਰਮਾਨੈਂਟ ਮੈਂਬਰ ਹਾਂ । 2011′ ਚ ਹ ੀ ਸਾਨੂ ੰ ਟਰਫ਼ ਮਿਲ ੀ ਸ ੀ ਅਤ ੇ ਫਿਰ ਅਸੀ ਂ ਟਰਫ਼ ਤੋ ਂ ਖੇਡਣ ਾ ਸ਼ੁਰ ੂ ਕਰ ਦਿੱਤਾ ।”

ਜਤਿੰਦਰ ਨ ੇ ਓਮਾਨ ਲਈ 61 ਵਨਡੇਅ ਮੈਚ ਖੇਡ ੇ ਹਨ ਤ ੇ ਉਨ੍ਹਾ ਂ ਵਿੱਚ 1704 ਦੌੜਾ ਂ ਬਣਾਈਆ ਂ ਹਨ । ਇਸ ਦ ੇ ਨਾਲ ਹ ੀ ਟੀ-20 ਕ੍ਰਿਕਟ ਵਿੱਚ 72 ਮੁਕਾਬਲ ੇ ਖੇਡ ੇ ਹਨ । ਟੀ-20 ਵਿੱਚ ਜਤਿੰਦਰ ਸਿੰਘ ਹੁਣ ਤੱਕ 1605 ਦੌੜਾ ਂ ਬਣ ਾ ਚੁੱਕ ੇ ਹਨ । ਜਿਸ ਦ ੇ ਵਿੱਚ 9 ਅਰਧ ਸੈਂਕੜ ੇ ਸ਼ਾਮਿਲ ਹਨ।

ਜਤਿੰਦਰ ਸਿੰਘ ਅਤੇ ਸੂਰਿਆ ਕੁਮਾਰ ਯਾਦਵ

ਤਸਵੀਰ ਸਰੋਤ, Getty Images

ਮਾਪਿਆ ਂ ਨੂ ੰ ਕਿਵੇ ਂ ਮਨਾਇਆ

ਉਨ੍ਹਾ ਂ ਦੱਸਿਆ,” ਜਿਵੇ ਂ ਹ ੀ ਮੇਰ ੀ 12ਵੀ ਂ ਪੂਰ ੀ ਹੋਈ, ਮੈਨੂ ੰ ਕ੍ਰਿਕਟ ਦ ੇ ਅਧਾਰ ‘ ਤ ੇ ਨੌਕਰ ੀ ਕਰਨ ਦ ਾ ਮੌਕ ਾ ਮਿਲਿਆ । ਉਦੋ ਂ ਮੈ ਂ ਪੜ੍ਹਾਈ ਛੱਡ ਦਿੱਤ ੀ ਕ ਿ ਮੇਰ ਾ ਪੜ੍ਹਾਈ ‘ ਚ ਕੋਈ ਕਰੀਅਰ ਨਹੀ ਂ ਹ ੈ ਇਸ ਲਈ ਚੰਗ ਾ ਰਹੇਗ ਾ ਜ ੇ ਮੈ ਂ ਖੇਡਾ ਂ ਵਿੱਚ ਹ ੀ ਅੱਗ ੇ ਵਧਾਂ । ਮੈਨੂ ੰ ਆਪਣ ੇ ਆਪ ‘ ਤ ੇ ਪੂਰ ਾ ਭਰੋਸ ਾ ਹ ੈ ਕ ਿ ਮੈ ਂ ਕੁਝ ਨ ਾ ਕੁਝ ਕਰ ਦਿਖਾਵਾਂਗਾ ।”

” ਹੌਲੀ-ਹੌਲ ੀ ਮਾਪ ੇ ਵ ੀ ਮੰਨ ਗਏ, ਥੋੜ੍ਹ ਾ ਸਮਾ ਂ ਲੱਗ ਾ ਪਰ ਮੰਨ ਗਏ ।”

ਘਰ ਦ ੇ ਹਾਲਾਤਾ ਂ ਬਾਰ ੇ ਉਹ ਕਹਿੰਦ ੇ ਹਨ ਕ ਿ ਵਿਦੇਸ਼ਾ ਂ ‘ ਚ ਪੜ੍ਹਾਈ ਬਹੁਤ ਮਹਿੰਗ ੀ ਹੈ ।” ਮੇਰ ੇ ਕੋਲ ਤਾ ਂ ਕੋਈ ਸਮਾਨ ਵ ੀ ਨਹੀ ਂ ਹੁੰਦ ਾ ਸੀ, ਮੈ ਂ ਤਾ ਂ ਮੰਗ ਕ ੇ ਹ ੀ ਕ੍ਰਿਕਟ ਖੇਡ ੀ ਹੈ, ਜਿੰਨ ੀ ਵ ੀ ਖੇਡ ੀ ਹੈ । ਪਰ 2007 ਤੋ ਂ ਬਾਅਦ ਚੀਜ਼ਾ ਂ ਥੋੜ੍ਹ ਾ ਬਦਲਣ ਲੱਗ ਪਈਆਂ ।”

ਉਹ ਕਹਿੰਦ ੇ ਹਨ,” ਅਸੀ ਂ ਕੰਪਨੀਆ ਂ ਵੱਲੋ ਂ ਖੇਡਦ ੇ ਸੀ । ਉਹ ਸਾਲ ਬਾਅਦ ਸਾਨੂ ੰ ਬੈਟ, ਗਲਵਜ਼, ਪੈਡ ਆਦ ਿ ਸਮਾਨ ਦ ੇ ਦਿੰਦ ੇ ਸੀ । ਉਸ ਨਾਲ ਬੜ ੀ ਇੱਕ ਰਾਹਤ ਜਿਹ ੀ ਮਿਲਦ ੀ ਸ ੀ ਕ ਿ ਜ਼ਰੂਰ ੀ ਚੀਜ਼ਾ ਂ ਮਿਲ ਰਹੀਆ ਂ ਹਨ । ਪਰ ਜਦੋ ਂ ਤੋ ਂ ਨੈਸ਼ਨਲ ਟੀਮ ‘ ਚ ਆਏ ਹਾਂ, ਰੱਬ ਦ ੀ ਬੜ ੀ ਮਿਹਰ ਹੈ ।”

ਓਮਾਨ ‘ ਚ ਖੇਡਾ ਂ ਨੂ ੰ ਕਿੰਨ ਾ ਕ ੁ ਉਤਸ਼ਾਹ ਮਿਲਦ ਾ ਹ ੈ

ਜਤਿੰਦਰ ਕਹਿੰਦ ੇ ਹਨ ਕ ਿ ਉੱਥ ੇ ਉਤਸ਼ਾਹ ਮਿਲਦ ਾ ਹ ੈ ਪਰ ਅਜ ੇ ਥੋੜ੍ਹ ਾ ਸਮਾ ਂ ਹੋਰ ਲੱਗੇਗ ਾ ਸਪੋਰਟਸ ਕਲਚਰ ਆਉਣ ਵਿੱਚ।

ਉਹ ਕਹਿੰਦ ੇ ਹਨ,” ਹੌਲੀ-ਹੌਲ ੀ ਚੀਜ਼ਾ ਂ ਅੱਗ ੇ ਵਧ ਰਹੀਆ ਂ ਹਨ । ਇਸ ਵਿੱਚ ਕਾਰਪੋਰੇਟ ਕੰਪਨੀਆ ਂ ਦ ਾ ਵੱਡ ਾ ਹੱਥ ਹੈ । ਕਾਰਪੋਰੇਟ ਟੀਮਾ ਂ ਦ ੇ ਮਾਲਕ ਇਨਵੈਸਟ ਕਰਕ ੇ ਖਿਡਾਰੀਆ ਂ ਨੂ ੰ ਲ ੈ ਕ ੇ ਆਉਂਦ ੇ ਹਨ । ਆਈਸੀਸ ੀ ਦ ਾ ਨਿਯਮ ਹ ੈ ਕ ਿ ਤੁਹਾਨੂ ੰ ਦੇਸ਼ ਵਿੱਚ 3 ਸਾਲ ਰਹਿਣ ਾ ਪਵੇਗਾ, ਫਿਰ ਹ ੀ ਤੁਸੀ ਂ ਨੈਸ਼ਨਲ ਟੀਮ ਲਈ ਕੁਆਲੀਫਾਈ ਕਰ ਸਕਦ ੇ ਹੋ ।”

ਉਨ੍ਹਾ ਂ ਦੱਸਿਆ,” ਕ੍ਰਿਕਟ ਵਿੱਚ ਹ ੀ ਓਮਾਨ ਇੰਨ ੇ ਵੱਡ ੇ ਲੈਵਲ ‘ ਤ ੇ ਖੇਡ ਰਿਹ ਾ ਹੈ, ਬਾਕ ੀ ਸਪੋਰਟਸ ‘ ਚ ਓਮਾਨ ਵਿਸ਼ਵ ਕੱਪ ਨਹੀ ਂ ਖੇਡਿਆ ਅਜੇ ।”

ਵਿੱਤ ੀ ਮਦਦ ਬਾਰ ੇ ਗੱਲ ਕਰਦਿਆ ਂ ਉਨ੍ਹਾ ਂ ਦੱਸਿਆ ਕ ਿ ਬੀਸੀਸੀਆਈ ਵਾਂਗ ਤਾ ਂ ਨਹੀ ਂ ਹ ੈ ਪਰ ਚੰਗ ਾ ਹੈ।

ਜਤਿੰਦਰ ਸਿੰਘ

ਤਸਵੀਰ ਸਰੋਤ, Getty Images

ਵਿਸ਼ਵ ਕੱਪ ‘ ਚ ਕਿਹੜ ੀ ਟੀਮ ਚੁਣੌਤ ੀ ਲੱਗ ਰਹੀ

ਵਿਸ਼ਵ ਕੱਪ ਬਾਰ ੇ ਗੱਲ ਕਰਦਿਆ ਂ ਉਨ੍ਹਾ ਂ ਕਿਹ ਾ ਕ ਿ ਪਹਿਲ ੇ ਗਰੁੱਪ ਸਟੇਜ ਵਾਲ ੇ ਮੈਚਾ ਂ ਬਾਰ ੇ ਅਸੀ ਂ ਉਮੀਦ ਕੀਤ ੀ ਸ ੀ ਕ ਿ ਭਾਰਤ ‘ ਚ ਖੇਡਣ ਨੂ ੰ ਮਿਲਣਗੇ,” ਪਰ ਨਹੀ ਂ ਮਿਲ ੇ ਤਾ ਂ ਕੋਈ ਗੱਲ ਨਹੀਂ, ਅਸੀ ਂ ਇਸ ੇ ‘ ਚ ਰਾਜ਼ ੀ ਹਾਂ ।”

” ਅਸੀ ਂ ਤਾ ਂ ਇਸ ਗੱਲ ‘ ਚ ਖੁਸ਼ ਹਾ ਂ ਕ ਿ ਸਾਡ ੇ ਗਰੁੱਪ ‘ ਚ ਚਾਰ ਟੈਸਟ ਖੇਡਣ ਵਾਲ ੇ ਦੇਸ਼ ਹਨ ਅਤ ੇ ਅਸੀ ਂ ਉਨ੍ਹਾ ਂ ਨਾਲ ਟੱਕਰ ਦ ਾ ਮੁਕਾਬਲ ਾ ਕਰਾਂਗ ੇ ਤ ੇ ਚਾਹੁੰਦ ੇ ਹਾ ਂ ਕ ਿ ਘੱਟੋ-ਘੱਟ 2 ਮੈਚ ਅਸੀ ਂ ਜਿੱਤੀਏ ।”

ਇਸ ਸਵਾਲ ‘ ਤ ੇ ਕ ਿ ਓਮਾਨ ਲਈ ਉਨ੍ਹਾ ਂ ਦ ੇ ਗਰੁੱਪ ‘ ਚੋ ਂ ਕਿਹੜ ੀ ਟੀਮ ਚੁਣੌਤ ੀ ਵਾਂਗ ਹੈ, ਜਤਿੰਦਰ ਨ ੇ ਕਿਹਾ,” ਟੀ-20 ਅਜਿਹ ੀ ਗੇਮ ਹੈ, ਕੋਈ ਟੀਮ ਕਿਸ ੇ ਵ ੀ ਟੀਮ ਨੂ ੰ ਹਰ ਾ ਸਕਦ ੀ ਹੈ । ਤੁਸੀ ਂ ਇਹ ਨਹੀ ਂ ਕਹ ਿ ਸਕਦ ੇ ਕ ਿ ਕਿਹੜ ੀ ਟੀਮ ਚੰਗ ੀ ਜਾ ਂ ਮਾੜ ੀ ਹੈ । ਮਾਇਨ ੇ ਇਹ ਰੱਖਦ ਾ ਹ ੈ ਕ ਿ ਤੁਸੀ ਂ ਉਸ ਮੂਮੈਂਟ ‘ ਚ ਆਪਣ ੇ ਆਪ ਨੂ ੰ ਕਿਵੇ ਂ ਰੱਖਿਆ ਹੈ । ਇੱਕ ਓਵਰ ਉਪਰ-ਨੀਚ ੇ ਹੋਏ, ਗੇਮ ਹੱਥੋ ਂ ਨਿਕਲ ਜਾਂਦ ੀ ਹੈ ।”

ਉਨ੍ਹਾ ਂ ਕਿਹ ਾ ਕ ਿ ਇਸ ਤੋ ਂ ਪਹਿਲਾ ਂ ਏਸ਼ੀਅਨ ਕੱਪ ‘ ਚ” ਸਾਨੂ ੰ ਇਹ ਸਮਝਣ ਦ ਾ ਮੌਕ ਾ ਮਿਲਿਆ ਕ ਿ ਵਿਸ਼ਵ ਪੱਧਰ ਦੀਆ ਂ ਟੀਮਾ ਂ ਮੁਕਾਬਲ ੇ ਅਸੀ ਂ ਕਿੱਥ ੇ ਖੜ੍ਹ ੇ ਹਾਂ । ਇੰਡੀਆ ਨਾਲ ਮੈਚ ‘ ਚ ਤਾ ਂ ਇੱਕ ਵੇਲ ੇ ਅਜਿਹ ਾ ਹੋਇਆ ਸ ੀ ਕ ਿ ਮੈਚ ਓਮਾਨ ਜਿੱਤਣ ਵਾਲ ਾ ਲੱਗ ਰਿਹ ਾ ਸੀ ।”

ਜਤਿੰਦਰ ਸਿੰਘ

ਤਸਵੀਰ ਸਰੋਤ, Getty Images

ਭਾਰਤ ੀ ਖਿਡਾਰੀਆ ਂ ਨਾਲ ਕਿਹੋ-ਜਿਹ ਾ ਤਜਰਬ ਾ ਰਿਹਾ

ਜਤਿੰਦਰ ਸਿੰਘ ਨ ੇ ਦੱਸਿਆ ਕ ਿ ਅਭਿਸ਼ੇਕ ਸ਼ਰਮ ਾ ਗੇਮ ਨੂ ੰ ਬਹੁਤ ਵੱਖਰ ੇ ਲੈਵਲ ‘ ਤ ੇ ਖੇਡਦ ੇ ਹਨ । ਉਨ੍ਹਾ ਂ ਕਿਹ ਾ ਕ ਿ ਸ਼ੁਭਮਨ ਗਿੱਲ ਨਾਲ ਵ ੀ ਉਨ੍ਹਾ ਂ ਦ ੀ ਕਾਫ ੀ ਗੱਲਬਾਤ ਹੋਈ ਖੇਡ ਬਾਰੇ।

ਜਤਿੰਦਰ ਸਿੰਘ ਨ ੇ ਦੱਸਿਆ ਕ ਿ ਅਰਸ਼ਦੀਪ ਸਿੰਘ ਬਹੁਤ ਖੁਸ਼ਮਿਜਾਜ਼ ਹਨ ।” ਜਦੋ ਂ ਮੈ ਂ 2023-24 ‘ ਚ ਚੰਡੀਗੜ੍ਹ ਵਿੱਚ ਆਪਣ ੀ ਸੱਟ ਦ ਾ ਇਲਾਜ ਕਰਵ ਾ ਰਿਹ ਾ ਸ ੀ ਤਾ ਂ ਅਕਸਰ ਉਨ੍ਹਾ ਂ ਨੂ ੰ ਮਿਲਦ ਾ ਸ ੀ ਗੌਰਵ ਸ਼ਰਮ ਾ ਜ ੀ ਕੋਲ ।”

ਉਨ੍ਹਾ ਂ ਕਿਹਾ,” ਸੂਰਿਆਕੁਮਾਰ ਯਾਦਵ ਗੇਮ ਨੂ ੰ ਲ ੈ ਕ ੇ ਬਹੁਤ ਪਾਜ਼ਿਟਿਵ ਹਨ । ਗੇਮ ਖ਼ਤਮ ਹੋਣ ‘ ਤ ੇ ਉਨ੍ਹਾ ਂ ਨ ੇ ਆ ਕ ੇ ਸਾਡ ੀ ਟੀਮ ਦ ੀ ਬਹੁਤ ਤਾਰੀਫ ਕੀਤ ੀ ਕ ਿ ਤੁਸੀ ਂ ਬਹੁਤ ਵਧੀਆ ਖੇਡ ੇ ਹੋ ।”

ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ

source : BBC PUNJABI