Home ਰਾਸ਼ਟਰੀ ਖ਼ਬਰਾਂ ਪੇਰੂ ‘ਚ ਵਿਗਿਆਨੀਆਂ ਨੇ ਗੋਲ ਸਿਰ ਵਾਲੀ ਮੱਛੀ, ਤੈਰਨ ਵਾਲੇ ਚੂਹੇ ਸਮੇਤ...

ਪੇਰੂ ‘ਚ ਵਿਗਿਆਨੀਆਂ ਨੇ ਗੋਲ ਸਿਰ ਵਾਲੀ ਮੱਛੀ, ਤੈਰਨ ਵਾਲੇ ਚੂਹੇ ਸਮੇਤ 26 ਨਵੀਆਂ ਪ੍ਰਜਾਤੀਆਂ ਲੱਭੀਆਂ ਹਨ, ਕੀ ਹੈ ਖ਼ਾਸੀਅਤ ?

1
0

Source :- BBC PUNJABI

ਪ੍ਰਜਾਤੀਆਂ

ਤਸਵੀਰ ਸਰੋਤ, Ronald Diaz/ Conservation International

ਪੇਰੂ ਵਿੱਚ ਮਾਹਿਰਾਂ ਨੇ 27 ਨਵੀਆਂ ਪ੍ਰਜਾਤੀਆਂ ਖੋਜੀਆਂ ਗਈਆਂ ਹਨ। ਇਨ੍ਹਾਂ ‘ਚ ਤੈਰਨ ਦੀ ਸਮਰੱਥਾ ਰੱਖਣ ਵਾਲਾ ਚੂਹਾ ਅਤੇ ਗੋਲ ਸਿਰ ਵਾਲੀ ਮੱਛੀ ਸ਼ਾਮਲ ਹਨ।

ਇਹਨਾਂ ਜਾਤੀਆਂ ਨੂੰ ਆਲਟੋ ਮੇਓ ਵੱਲ ਨੂੰ ਜਾ ਰਹੇ ਗੈਰ-ਲਾਭਕਾਰੀ ਕੰਜ਼ਰਵੇਸ਼ਨ ਇੰਟਰਨੈਸ਼ਨਲ ਦੇ ਵਿਗਿਆਨੀਆਂ ਅਤੇ ਸਥਾਨਕ ਸਮੂਹਾਂ ਦੇ ਮੈਂਬਰਾਂ ਵੱਲੋਂ ਖੋਜਿਆ ਗਿਆ ਹੈ।

ਉਨ੍ਹਾਂ ਨੇ 48 ਹੋਰ ਪ੍ਰਜਾਤੀਆਂ ਵੀ ਲੱਭੀਆਂ ਹਨ, ਪਰ ਉਹਨਾਂ ਵਿੱਚੋਂ ਨਵੀਆਂ ਕਿਹੜੀਆਂ ਹਨ ਇਹ ਪਤਾ ਲਗਾਉਣ ਲਈ ਹੋਰ ਅਧਿਐਨਾਂ ਦੀ ਲੋੜ ਹੋਵੇਗੀ।

ਵਿਗਿਆਨੀਆਂ ਵਲੋਂ 48 ਹੋਰ ਪ੍ਰਜਾਤੀਆਂ ਲੱਭਿਆ ਗਈਆਂ ਹਨ ਪਰ ਉਹਨਾਂ ਦੀ ਪਛਾਣ ਕਰਨ ਲਈ ਹੋਰ ਅਧਿਐਨ ਦੀ ਲੋੜ ਹੈ

ਤਸਵੀਰ ਸਰੋਤ, Ronald Diaz/ Conservation International

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੰਜ਼ਰਵੇਸ਼ਨ ਇੰਟਰਨੈਸ਼ਨਲ ਦੇ ਸੀਨੀਅਰ ਨਿਰਦੇਸ਼ਕ, ਟ੍ਰੌਂਡ ਲਾਰਸਨ ਦਾ ਕਹਿਣਾ ਹੈ, “ਥਣਧਾਰੀ ਜੀਵਾਂ ਅਤੇ ਰੀੜ੍ਹ ਦੀ ਹੱਡੀ ਵਾਲੇ ਜੀਵਾਂ ਦੀਆਂ ਬਹੁਤ ਸਾਰੀਆਂ ਨਵੀਆਂ ਕਿਸਮਾਂ ਦੀ ਖੋਜ ਕਰਨਾ ਸੱਚਮੁੱਚ ਅਦਭੁਤ ਰਿਹਾ ਹੈ, ਖਾਸ ਤੌਰ ‘ਤੇ ਅਜੇਹੀ ਜਗ੍ਹਾ ਉਪਰ ਜਿੱਥੇ ਬਹੁਤ ਜ਼ਿਆਦਾ ਮਨੁੱਖੀ ਪ੍ਰਭਾਵ ਹੋਵੇ।”

ਗੋਲ ਸਿਰ ਵਾਲੀ ਮੱਛੀ ਵਿਗਿਆਨ ਲਈ ਇੱਕ ਨਵੀਂ ਖੋਜ ਹੈ, ਪਰ ਸਥਾਨਕ ਸਮੂਹ ਜਿਨ੍ਹਾਂ ਨੇ ਇਸ ਮੁਹਿੰਮ ਵਿੱਚ ਮਦਦ ਕੀਤੀ ਸੀ, ਉਨ੍ਹਾਂ ਨੂੰ ਇਸਦੀ ਹੋਂਦ ਬਾਰੇ ਪਹਿਲਾਂ ਹੀ ਪਤਾ ਸੀ।

ਗੋਲ ਸਿਰ ਵਾਲੀ ਮੱਛੀ ਇੱਕ ਕਿਸਮ ਦੀ ਬਖਤਰਬੰਦ ਕੈਟਫਿਸ਼ ਹੈ ਜਿਸਦਾ ਮੂੰਹ ਚਮਕਦਾਰ ਹੁੰਦਾ ਹੈ

ਤਸਵੀਰ ਸਰੋਤ, Robinson Olivera/ Conservation International

ਬੌਨੀ ਗਿਲਹਰੀ ਦੀ ਇਹ ਨਵੀਂ ਪ੍ਰਜਾਤੀ ਵੀ ਇੱਕ ਨਵੀਂ ਜੀਨਸ ਨਾਲ ਸਬੰਧਤ ਹੈ

ਤਸਵੀਰ ਸਰੋਤ, Ronald Diaz/ Conservation International

ਮੱਛੀਆਂ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਖਾਸ ਤੌਰ ‘ਤੇ ਇਸ ਦੇ ਵਧੇ ਹੋਏ ਸਿਰ ਤੋਂ ਹੈਰਾਨ ਹੋਏ, ਅਜਿਹਾ ਕੁਝ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ।

ਉਨ੍ਹਾਂ ਨੇ ਸਿਰਫ਼ 14 ਸੈਂਟੀਮੀਟਰ ਮਾਪਣ ਵਾਲੀ ਇੱਕ ਬੌਣੀ ਗਿਲਹਰੀ ਦੀ ਵੀ ਪਛਾਣ ਕੀਤੀ, ਜੋ ਯੂਕੇ ਵਿੱਚ ਪਾਈ ਜਾਣ ਵਾਲੀ ਔਸਤ ਸਲੇਟੀ ਗਿਲਹਰੀ ਤੋਂ ਆਕਾਰ ‘ਚ ਅੱਧੀ ਹੈ।

ਲਾਰਸਨ ਕਹਿੰਦੇ ਹਨ, “ਇਹ ਗਿਲਹਰੀ ਤੁਹਾਡੀ ਹਥੇਲੀ ਵਿੱਚ ਆਸਾਨੀ ਨਾਲ ਫਿੱਟ ਹੋ ਸਕਦੀ ਹੈ। ਇਹ ਮਨਮੋਹਕ, ਸੁੰਦਰ ਚੈਸਟਨਟ ਰੰਗ ਦੀ ਹੈ ਅਤੇ ਬਹੁਤ ਫੁਰਤੀਲੀ ਹੈ।”

ਉਨ੍ਹਾਂ ਅੱਗੇ ਕਿਹਾ, “ਇਹ ਤੇਜ਼ੀ ਨਾਲ ਛਾਲ ਮਾਰਦੀਆਂ ਹਨ ਅਤੇ ਰੁੱਖਾਂ ਵਿੱਚ ਲੁਕ ਜਾਂਦੀਆਂ ਹਨ।”

ਮਾਹਿਰਾਂ ਨੇ ਸਪਾਈਨੀ ਮਾਊਸ ਦੀ ਇੱਕ ਨਵੀਂ ਪ੍ਰਜਾਤੀ ਦੀ ਵੀ ਖੋਜ ਕੀਤੀ ਹੈ। ਇਸ ਦਾ ਨਾਮ ਇਸਨੂੰ ਇਸਦੇ ਜੱਤ ਵਿੱਚ ਪਾਏ ਜਾਣ ਵਾਲੇ ਖਾਸ ਸਖ਼ਤ ਸੁਰੱਖਿਆ ਵਾਲੇ ਵਾਲਾਂ ਕਰਕੇ ਮਿਲਿਆ ਹੈ ਜੋ ਹੇਜਹੌਗ ਦੇ ਵਾਲਾਂ ਵਰਗੇ ਹੁੰਦੇ ਹਨ।

ਸਲੇਮੈਂਡਰ ਦੀ ਇਹ ਨਵੀਂ ਪ੍ਰਜਾਤੀ ਸਿਰਫ ਚਿੱਟੀ ਰੇਤ ਦੇ ਇੱਕ ਬਹੁਤ ਛੋਟੇ ਜਿਹੇ ਖੇਤਰ ਵਿੱਚ ਪਾਈ ਜਾਂਦੀ ਹੈ

ਤਸਵੀਰ ਸਰੋਤ, Trond Larsen

ਛੋਟੇ ਆਰਬੋਰੀਅਲ ਓਪੋਸਮ ਦੀ ਇੱਕ ਪ੍ਰਜਾਤੀ ਜਿਸਦੇ ਕੰਨ ਵੱਡੇ ਅਤੇ ਵਧੀਆ ਸੁਣਨ ਵਾਲੇ ਹਨ। ਇਹ ਮਾਰਸੁਪਿਅਲ ਦੀ ਇੱਕ ਕਿਸਮ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਥੈਲੀ ਵਿੱਚ ਰੱਖਦੇ ਹਨ

ਤਸਵੀਰ ਸਰੋਤ, Marlon Dag/ Conservation International

ਉਨ੍ਹਾਂ ਨੂੰ ਇੱਕ ਨਵਾਂ “ਅਮਫ਼ੀਬਿਅਨ ਮਾਊਸ” ਵੀ ਮਿਲਿਆ ਹੈ। ਉਹ ਜਲ-ਕੀੜੇ ਖਾਂਦੇ ਹਨ।

ਇਹ ਦੁਨੀਆ ਦੇ ਸਭ ਤੋਂ ਦੁਰਲੱਭ ਮੰਨੇ ਜਾਣ ਵਾਲੇ ਅਰਧ-ਜਲ-ਚੂਹੇ ਦੇ ਇੱਕ ਸਮੂਹ ਨਾਲ ਸਬੰਧਤ ਹਨ। ਇਹ ਉਹਨਾਂ ਕੁਝ ਮੌਜੂਦਾ ਕਿਸਮਾਂ ‘ਚ ਸ਼ੁਮਾਰ ਹੈ ਜਿਨ੍ਹਾਂ ਨੂੰ ਵਿਗਿਆਨੀਆਂ ਵੱਲੋਂ ਬਹੁਤ ਥੋੜੀ ਵਾਰ ਦੇਖਿਆ ਗਿਆ ਹੈ।

ਸਪਾਈਨੀ ਮਾਊਸ ਆਪਣੇ ਵਿਲੱਖਣ ਵਾਲਾਂ ਲਈ ਜਾਣੇ ਜਾਂਦੇ ਹਨ

ਤਸਵੀਰ ਸਰੋਤ, Ronald Diaz/ Conservation International

'ਸਕੀਪਰ ਬਟਰਫਲਾਈ' ਮੁਹਿੰਮ ਵਿੱਚ ਲੱਭੀਆਂ ਗਈਆਂ ਤਿਤਲੀਆਂ ਦੀਆਂ 10 ਨਵੀਆਂ ਕਿਸਮਾਂ ਵਿੱਚੋਂ ਇੱਕ ਹੈ

ਤਸਵੀਰ ਸਰੋਤ, Gorky Valencia/ Conservation International

ਇਹ ਵੀ ਪੜ੍ਹੋ:-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI