Home ਸੰਸਾਰ ਖ਼ਬਰਾਂ ਪਿੰਡ ਰਾਜੋਮਾਜਰਾ ਖਾੜਕੂ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਹੋਇਆ

ਪਿੰਡ ਰਾਜੋਮਾਜਰਾ ਖਾੜਕੂ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਹੋਇਆ

1
0

SOURCE : SIKH SIYASAT


December 21, 2024 | By

ਸੰਗਰੂਰ: ਧੂਰੀ ਨੇੜਲੇ ਪਿੰਡ ਰਾਜੋਮਾਜਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਪਾਤਸਾਹੀ ਨੌਵੀਂ ਵਿਚ ਸੰਗਤ ਅਤੇ ਪ੍ਰਬੰਧਕਾਂ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਸਮਾਗਮ ਹਰ ਸਾਲ ਪਿੰਡ ਦੀ ਸੰਗਤ ਵਲੋਂ ਸਾਂਝੇ ਰੂਪ ਵਿੱਚ ਕਰਵਾਇਆ ਜਾਂਦਾ ਹੈ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਹਨ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਸੰਗਤ ਵਲੋਂ ਸਾਂਝੇ ਰੂਪ ਵਿੱਚ ਲੰਗਰ ਸਜਾਏ ਜਾਂਦੇ ਹਨ।

ਸਮਾਗਮ ਦੌਰਾਨ ਹਾਜ਼ਰ ਸੰਗਤਾਂ

ਖਾੜਕੂ ਸੰਘਰਸ਼ ਵਿੱਚ ਇਸ ਪਿੰਡ ਦੇ ੧੬ ਸਿੰਘ ਸ਼ਹੀਦ ਹੋਏ ਸਨ, ਜਿਨ੍ਹਾਂ ਦਾ ਸੰਘਰਸ਼ ਵਿਚ ਕਾਫੀ ਯੋਗਦਾਨ ਰਿਹਾ ਹੈ। ਇਨ੍ਹਾਂ ਸਿੰਘਾਂ ਨੂੰ ਪ੍ਰੇਰਨਾ ਕਰਨ ਵਾਲੇ ਬਾਬਾ ਚੰਦ ਸਿੰਘ ਜੀ ਵੀ ਇਸੇ ਪਿੰਡ ਗੁਰੂਘਰ ਵਿਚ ਸੇਵਾ ਨਿਭਾਉਂਦੇ ਹੋਏ ਪੰਥਕ ਸੰਘਰਸ਼ ਵਿੱਚ ਸ਼ਹੀਦ ਹੋਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਵਿਚ ਭਾਈ ਹਰਦੀਪ ਸਿੰਘ ਬਾਦਸ਼ਾਹਪੁਰ ਵਲੋਂ ਸਿੱਖ ਸੰਘਰਸ਼ ਉਪਰ ਚਾਨਣਾ ਪਾਇਆ ਗਿਆ। ਉਪਰੰਤ ਭਾਈ ਮਲਕੀਤ ਸਿੰਘ ਭਵਾਨੀਗੜ ਨੇ ਇਨ੍ਹਾਂ ਸਿੰਘਾਂ ਦੇ ਡੁੱਲੇ ਖੂਨ ਦਾ ਹੀ ਅਸਰ ਹੈ ਕਿ ਅੱਜ ਇਹਨਾਂ ਦੇ ਦਿਨ ਮਨਾਏ ਜਾ ਰਹੇ ਹਨ ਅਤੇ ਇਹਨਾਂ ਨੂੰ ਸ਼ਹੀਦ ਕਰਨ ਤੇ ਇਹਨਾਂ ਦੇ ਪਰਿਵਾਰਾਂ ‘ਤੇ ਤਸ਼ੱਦਦ ਕਰਨ ਵਾਲੇ ਪੁਲਸ ਵਾਲਿਆਂ ਦੇ ਬੁਰੇ ਹਾਲ ਹੋ ਰਹੇ ਹਨ। ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਸਿੱਖ ਸ਼ਹੀਦਾਂ ਦਾ ਇਤਿਹਾਸ ਸੰਭਾਲੇ ਜਾਣ ‘ਤੇ ਜ਼ੋਰ ਦਿੱਤਾ।

ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕਰਦੇ ਬੁਲਾਰੇ

ਸਮਾਗਮ ਦੀ ਸਮਾਪਤੀ ‘ਤੇ ਪੰਥਕ ਸ਼ਖਸ਼ੀਅਤਾਂ ਵਲੋਂ ਇਨ੍ਹਾਂ ਸਿੰਘਾਂ ਦੇ ਪਰਿਵਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸ਼ਹੀਦਾਂ ਦੇ ਸੰਘਰਸ਼ੀ ਜੀਵਨ ਸਬੰਧੀ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਵਲੋਂ ਲਿਖੀ ਕਿਤਾਬ ‘ਸ਼ਹੀਦਨਾਮਾ (ਰਾਜੋਮਾਜਰਾ ਦੇ ਸ਼ਹੀਦ)’ ਨੂੰ ਭਾਈ ਦਲਜੀਤ ਸਿੰਘ ਅਤੇ ਸ਼ਹੀਦ ਪਰਿਵਾਰਾਂ ਵਲੋਂ ਜਾਰੀ ਕੀਤਾ ਗਿਆ।

ਭਾਈ ਮਲਕੀਤ ਸਿੰਘ ਭਵਾਨੀਗੜ੍ਹ ਵਲੋਂ ਲਿਖੀ ਕਿਤਾਬ ‘ਸ਼ਹੀਦਨਾਮਾ (ਰਾਜੋਮਾਜਰਾ ਦੇ ਸ਼ਹੀਦ)’ ਜਾਰੀ ਕਰਦਿਆ

ਇਸ ਸਮਾਗਮ ਵਿਚ ਪਿੰਡ ਦੀ ਸੰਗਤ ਤੋਂ ਇਲਾਵਾ ਦੂਰ ਨੇੜੇ ਦੀਆਂ ਸੰਗਤ ਅਤੇ ਸਖਸ਼ੀਅਤਾਂ ਨੇ ਵੀ ਹਾਜ਼ਰੀ ਭਰੀ, ਜਿਸ ਵਿਚ ਬਾਬਾ ਬਖਸ਼ੀਸ ਸਿੰਘ, ਜੱਸਾ ਸਿੰਘ ਮਾਣਕੀ, ਇੰਦਰਪ੍ਰੀਤ ਸਿੰਘ, ਰਾਜੋਮਾਜਰਾ ਤੋਂ ਇੰਦਰਜੀਤ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ ਰਾਜੋਮਾਜਰਾ, ਘੱਲਾ ਸਿੰਘ ਰਾਜੋਮਾਜਰਾ, ਗੁਰਜੀਤ ਸਿੰਘ, ਹਰਸਿਮਰਨਜੀਤ ਸਿੰਘ ਧੂਰੀ ਆਦਿ ਮੌਜੂਦ ਸਨ।

ਖਾੜਕੂ ਸੰਘਰਸ਼ ਚ ਪਿੰਡ ਰਾਜੋਮਾਜਰਾ ਦੇ ਸ਼ਹੀਦ ਹੋਏ 16 ਸਿੰਘਾਂ ਦੇ ਨਾਵਾਂ ਦੀ ਸੂਚੀ –

੧. ਸ਼ਹੀਦ ਭਾਈ ਗੁਰਚਰਨ ਸਿੰਘ
੨. ਸ਼ਹੀਦ ਭਾਈ ਏਕਮ ਸਿੰਘ
੩. ਸ਼ਹੀਦ ਭਾਈ ਚਮਕੌਰ ਸਿੰਘ
੪. ਸ਼ਹੀਦ ਭਾਈ ਜਸਵਿੰਦਰ ਸਿੰਘ ਕਾਲਾ
੫. ਸ਼ਹੀਦ ਭਾਈ ਨਿਰਮਲ ਸਿੰਘ ਕੰਡਾ 
੬. ਸ਼ਹੀਦ ਭਾਈ ਅੰਮ੍ਰਿਤਪਾਲ ਸਿੰਘ ਅੰਬੀ
੭. ਸ਼ਹੀਦ ਭਾਈ ਲਾਭ ਸਿੰਘ
੮. ਸ਼ਹੀਦ ਭਾਈ ਗੁਰਮੀਤ ਸਿੰਘ ਜੀਤਾ
੯. ਸ਼ਹੀਦ ਭਾਈ ਜਸਵਿੰਦਰ ਸਿੰਘ ਸਵੀਟੀ
੧੦. ਸ਼ਹੀਦ ਭਾਈ ਸੁਖਦੀਪ ਸਿੰਘ ਬੱਬਰ
੧੧. ਸ਼ਹੀਦ ਭਾਈ ਹਰਦੀਪ ਸਿੰਘ 
੧੨. ਸ਼ਹੀਦ ਭਾਈ ਜਗਦੀਪ ਸਿੰਘ ਚੰਗਿਆੜਾ
੧੩. ਸ਼ਹੀਦ ਭਾਈ ਕ੍ਰਿਸ਼ਨ ਸਿੰਘ
੪. ਸ਼ਹੀਦ ਭਾਈ ਮਲਕੀਤ ਸਿੰਘ
੧੫. ਸ਼ਹੀਦ ਭਾਈ ਸੁਖਜੀਤ ਸਿੰਘ
੧੬. ਸ਼ਹੀਦ ਬਾਬਾ ਚੰਦ ਸਿੰਘ ਜੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:



ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।


Related Topics: , , , , , ,

SOURCE : SIKH SIYASAT