Home ਰਾਸ਼ਟਰੀ ਖ਼ਬਰਾਂ ਪਾਕਿਸਤਾਨੀ ਫੌਜ ਨੇ ਕਿਹਾ, ‘ਅਸੀਂ ਭਾਰਤ ਖਿਲਾਫ ਜਵਾਬੀ ਕਾਰਵਾਈ ਸ਼ੁਰੂ ਕੀਤੀ’, ਅੰਮ੍ਰਿਤਸਰ,...

ਪਾਕਿਸਤਾਨੀ ਫੌਜ ਨੇ ਕਿਹਾ, ‘ਅਸੀਂ ਭਾਰਤ ਖਿਲਾਫ ਜਵਾਬੀ ਕਾਰਵਾਈ ਸ਼ੁਰੂ ਕੀਤੀ’, ਅੰਮ੍ਰਿਤਸਰ, ਪਠਾਨਕੋਟ ਤੇ ਗੁਰਦਾਸਪੁਰ ’ਚ ਸੁਣੇ ਗਏ ਧਮਾਕੇ

3
0

Source :- BBC PUNJABI

ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ, ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਡੀਜੀਸੀਏ) ਨੇ ਦੇਸ਼ ਦੇ ਉੱਤਰੀ ਅਤੇ
ਪੱਛਮੀ ਹਿੱਸਿਆਂ ਵਿੱਚ ਸਥਿਤ 32 ਹਵਾਈ ਅੱਡਿਆਂ ਤੋਂ ਨਾਗਰਿਕ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਅਤੇ
ਸਬੰਧਤ ਹਵਾਬਾਜ਼ੀ ਅਧਿਕਾਰੀਆਂ ਨੂੰ ਕਈ ‘ਨੋਟਿਸ ਟੂ ਏਅਰਮੈਨ (ਨੋਟਮ)’ ਜਾਰੀ ਕੀਤੇ ਗਏ ਹਨ। ਜਿਸ ਦੇ ਤਹਿਤ 15 ਮਈ
ਤੱਕ ਉਡਾਣਾਂ ਬੰਦ ਰਹਿਣਗੀਆਂ।

ਜਿਨ੍ਹਾਂ ਹਵਾਈ ਅੱਡਿਆ ‘ਤੇ ਨਾਗਰਿਕਾਂ ਉਡਾਣਾਂ ਲਈ ਪਾਬੰਦੀ ਲਗਾਈ ਗਈ ਹੈ, ਉਹ
ਹਨ – ਊਧਮਪੁਰ, ਅੰਬਾਲਾ, ਅੰਮ੍ਰਿਤਸਰ,
ਅਵੰਤੀਪੁਰਾ, ਬਠਿੰਡਾ, ਭੁਜ,
ਬੀਕਾਨੇਰ, ਚੰਡੀਗੜ੍ਹ, ਹਲਵਾਰਾ,
ਹਿੰਡਨ, ਜੈਸਲਮੇਰ, ਜੰਮੂ,
ਜਾਮਨਗਰ, ਜੋਧਪੁਰ, ਕਾਂਡਲਾ,
ਕਾਂਗੜਾ (ਗੱਗਲ), ਕੇਸ਼ੋਦ, ਕਿਸ਼ਨਗੜ੍ਹ,
ਕੁੱਲੂ ਮਨਾਲੀ (ਭੁੰਤਰ), ਲੇਹ, ਲੁਧਿਆਣਾ,
ਮੁੰਦਰਾ, ਨਲਿਆ, ਪਠਾਨਕੋਟ,
ਪਟਿਆਲਾ, ਪੋਰਬੰਦਰ, ਰਾਜਕੋਟ
(ਹੀਰਾਸਰ), ਸਰਸਾਵਾ, ਸ਼ਿਮਲਾ,
ਸ਼੍ਰੀਨਗਰ, ਥੋਇਸ ਅਤੇ ਉੱਤਰਲਾਈ।

ਏਅਰ ਇੰਡੀਆ ਨੇ ਸੋਸ਼ਲ ਮੀਡੀਆ ਐਕਸ ‘ਤੇ ਜਾਣਕਾਰੀ ਦਿੱਤੀ ਹੈ ਕਿ ਹਵਾਬਾਜ਼ੀ ਅਧਿਕਾਰੀਆਂ ਦੀ ਸੂਚਨਾ ਤੋਂ ਬਾਅਦ,
ਜੰਮੂ, ਸ਼੍ਰੀਨਗਰ, ਲੇਹ,
ਜੋਧਪੁਰ, ਅੰਮ੍ਰਿਤਸਰ, ਚੰਡੀਗੜ੍ਹ,
ਭੁਜ, ਜਾਮਨਗਰ ਅਤੇ ਰਾਜਕੋਟ ਲਈ ਉਡਾਣਾਂ 15 ਮਈ ਸਵੇਰੇ 5.29 ਵਜੇ ਤੱਕ ਰੱਦ ਕੀਤੀਆਂ ਜਾ ਰਹੀਆਂ ਹਨ।

source : BBC PUNJABI