Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਜੁਗਲ ਪੁਰੋਹਿਤ
- ਰੋਲ, ਬੀਬੀਸੀ ਪੱਤਰਕਾਰ
-
25 ਅਪ੍ਰੈਲ 2025, 18: 14 Sind
ਅਪਡੇਟ 3 ਘੰਟ ੇ ਪਹਿਲਾ ਂ
ਜੰਮੂ-ਕਸ਼ਮੀਰ ਦ ੇ ਪਹਿਲਗਾਮ ਵਿੱਚ 22 ਅਪ੍ਰੈਲ ਨੂ ੰ ਅੱਤਵਾਦੀਆ ਂ ਦ ੇ ਹਮਲ ੇ ਵਿੱਚ 26 ਲੋਕਾ ਂ ਦ ੀ ਜਾਨ ਚਲ ੀ ਗਈ ਹੈ । ਮ੍ਰਿਤਕਾ ਂ ਵਿੱਚ ਜ਼ਿਆਦਾਤਰ ਸੈਲਾਨ ੀ ਸਨ।
ਜੇਕਰ ਅਸੀ ਂ ਮ੍ਰਿਤਕਾ ਂ ਦ ੀ ਸੂਚ ੀ ‘ ਤ ੇ ਨਜ਼ਰ ਮਾਰੀਏ ਤਾ ਂ ਇਸ ਵਿੱਚ ਕਸ਼ਮੀਰ ਤੋ ਂ ਕੇਰਲ ਅਤ ੇ ਗੁਜਰਾਤ ਤੋ ਂ ਅਸਾਮ ਤੱਕ ਦ ੇ ਲੋਕ ਇਸ ਵਿੱਚ ਸ਼ਾਮਲ ਹਨ । ਇਸ ਹਮਲ ੇ ਤੋ ਂ ਬਾਅਦ ਸੁਰੱਖਿਆ ਨੂ ੰ ਲ ੈ ਕ ੇ ਕਈ ਸਵਾਲ ਉੱਠ ਰਹ ੇ ਹਨ।
‘ ਦ ਿ ਇੰਡੀਅਨ ਐਕਸਪ੍ਰੈੱਸ ‘ ਦ ੀ ਇੱਕ ਰਿਪੋਰਟ ਦ ੇ ਅਨੁਸਾਰ, ਉੱਥ ੇ ਮੌਜੂਦ ਇੱਕ ਵਿਅਕਤ ੀ ਨ ੇ ਕਿਹ ਾ ਕ ਿ ਇਹ ਹਮਲ ਾ ਲਗਭਗ 20 ਮਿੰਟ ਤੱਕ ਜਾਰ ੀ ਰਿਹਾ । ਜਦੋ ਂ ਤੱਕ ਸੁਰੱਖਿਆ ਬਲ ਪਹੁੰਚੇ, ਅੱਤਵਾਦ ੀ ਉੱਥੋ ਂ ਭੱਜ ਚੁੱਕ ੇ ਸਨ।
ਖ਼ਬਰ ਏਜੰਸ ੀ ਪੀਟੀਆਈ ਮੁਤਾਬਕ, ਪੁਣ ੇ ਦ ੇ ਰਹਿਣ ਵਾਲ ੇ ਆਸਾਵਰ ੀ ਨ ੇ ਦੱਸਿਆ ਕ ਿ ਜਦੋ ਂ ਹਮਲ ਾ ਹੋਇਆ, ਉਸ ਵੇਲ ੇ ਉਹ ਆਪਣ ੇ ਮਾਤਾ-ਪਿਤ ਾ ਅਤ ੇ ਰਿਸ਼ਤੇਦਾਰਾ ਂ ਨਾਲ ਸਨ । ਇਸ ਹਮਲ ੇ ਵਿੱਚ ਉਨ੍ਹਾ ਂ ਦ ੇ ਪਿਤ ਾ ਅਤ ੇ ਇੱਕ ਰਿਸ਼ਤੇਦਾਰ ਮਾਰ ੇ ਗਏ।
ਕ ੀ ਜਵਾਬਦੇਹ ੀ ਤੈਅ ਹੋਵੇਗੀ?

ਤਸਵੀਰ ਸਰੋਤ, Getty Images
ਆਸਾਵਰ ੀ ਨ ੇ ਪੀਟੀਆਈ ਨੂ ੰ ਦੱਸਿਆ,” ਸਾਡ ੀ ਮਦਦ ਕਰਨ ਲਈ ਉੱਥ ੇ ਕੋਈ ਨਹੀ ਂ ਸੀ । ਹਮਲ ੇ ਤੋ ਂ ਬਾਅਦ, ਸਾਨੂ ੰ ਉੱਥੋ ਂ ਨਿਕਲਣ ਵਿੱਚ ਉਨ੍ਹਾ ਂ ਖੱਚਰ ਵਾਲਿਆ ਂ ਨ ੇ ਹ ੀ ਮਦਦ ਕੀਤ ੀ ਜ ੋ ਸਾਨੂ ੰ ਉੱਥ ੇ ਲ ੈ ਕ ੇ ਆਏ ਸਨ ।”
ਲੈਫਟੀਨੈਂਟ ਜਨਰਲ ਕੇਜੇਐਸ ਢਿੱਲੋ ਂ ( ਸੇਵਾਮੁਕਤ ) ਭਾਰਤ ੀ ਫੌਜ ਦ ੇ ਸ਼੍ਰੀਨਗਰ ਸਥਿਤ 15 ਕੋਰ ਦ ੇ ਕਮਾਂਡਰ ਰਹ ਿ ਚੁੱਕ ੇ ਹਨ।
ਇਸ ਸਬੰਧ ਵਿੱਚ, ਉਨ੍ਹਾ ਂ ਕਿਹਾ,” ਫਿਲਹਾਲ ਮੈ ਂ ਇਹ ੀ ਕਹਾਂਗ ਾ ਕ ਿ ਹਾਂ, ਕਸ਼ਮੀਰ ਵਿੱਚ ਸੁਰੱਖਿਆ ਗਰਿੱਡ ਗਤੀਸ਼ੀਲ ਜਾ ਂ ਡਾਇਨਾਮਿਕ ਤਰੀਕ ੇ ਨਾਲ ਕੰਮ ਕਰਦ ਾ ਹੈ । ਉਸਦ ੀ ਨਿਯਮਿਤ ਤੌਰ ‘ ਤ ੇ ਸਮੀਖਿਆ ਵ ੀ ਕੀਤ ੀ ਜਾਂਦ ੀ ਹੈ ।’ ‘
‘ ‘ ਮੈ ਂ ਮੀਡੀਆ ਰਿਪੋਰਟਾ ਂ ਵਿੱਚ ਦੇਖਿਆ ਹ ੈ ਕ ਿ ਬੈਸਰਨ ਘਾਟ ੀ ਵਿੱਚ ਸੁਰੱਖਿਆ ਬਲਾ ਂ ਦ ੀ ਕੋਈ ਮੌਜੂਦਗ ੀ ਨਹੀ ਂ ਸੀ । ਇੱਕ ਅਜਿਹ ੇ ਖੇਤਰ ਵਿੱਚ ਜਿੱਥ ੇ ਸੈਲਾਨੀਆ ਂ ਦ ੀ ਇੰਨ ੀ ਜ਼ਿਆਦ ਾ ਆਵਾਜਾਈ ਹੁੰਦ ੀ ਹੈ, ਉੱਥ ੇ ਸੁਰੱਖਿਆ ਬਲਾ ਂ ਦ ੀ ਮੌਜੂਦਗ ੀ ਹੋਣ ੀ ਚਾਹੀਦ ੀ ਸੀ ।”

ਤਸਵੀਰ ਸਰੋਤ, Getty Images
ਯਸ਼ੋਵਰਧਨ ਆਜ਼ਾਦ, ਸੇਵਾਮੁਕਤ ਆਈਪੀਐੱਸ ਅਧਿਕਾਰ ੀ ਹਨ । ਉਹ ਇੰਟੈਲੀਜੈਂਸ ਬਿਊਰ ੋ ਵਿੱਚ ਇੱਕ ਵਿਸ਼ੇਸ ਼ ਨਿਰਦੇਸ਼ਕ ਵਜੋ ਂ ਕੰਮ ਕਰ ਚੁੱਕ ੇ ਹਨ ਅਤ ੇ ਜੰਮੂ-ਕਸ਼ਮੀਰ ਤੋ ਂ ਜਾਣ ੂ ਹਨ।
ਬੀਬੀਸ ੀ ਹਿੰਦ ੀ ਨਾਲ ਗੱਲ ਕਰਦਿਆ ਂ ਉਨ੍ਹਾ ਂ ਕਿਹਾ,” ਇਸ ਤਰ੍ਹਾ ਂ ਦ ੇ ਅਤ ੇ ਇਸ ਪੈਮਾਨ ੇ ਦ ੇ ਹਮਲ ੇ ਖਾਸ ਕਰਕ ੇ ਸੈਲਾਨੀਆ ਂ ‘ ਤੇ, ਇਸ ਦ ਾ ਸਾਨੂ ੰ ਅੰਦਾਜ਼ ਾ ਨਹੀ ਂ ਸੀ । ਹਮਲ ੇ ਲਈ ਪਹਿਲਗਾਮ ਦ ੀ ਚੋਣ ਵ ੀ ਇੱਕ ਰਣਨੀਤਕ ਫੈਸਲ ਾ ਸੀ । ਇਹ ਇਲਾਕ ਾ ਸ਼ਾਂਤਮਈ ਰਿਹ ਾ ਹੈ । ਉੱਥੋ ਂ ਦ ੇ ਲੋਕ ਸੈਰ-ਸਪਾਟ ੇ ਨਾਲ ਇਸ ਤਰ੍ਹਾ ਂ ਜੁੜ ੇ ਹੋਏ ਹਨ ਕ ਿ ਉਹ ਕਦ ੇ ਵ ੀ ਅਜਿਹੀਆ ਂ ਗਤੀਵਿਧੀਆ ਂ ਦ ਾ ਸਮਰਥਨ ਨਹੀ ਂ ਕਰਨਗੇ ।”
ਉਨ੍ਹਾ ਂ ਕਿਹਾ,” ਸਾਨੂ ੰ ਜ ੋ ਜਾਣਕਾਰ ੀ ਮਿਲ ਰਹ ੀ ਹੈ, ਉਸ ਅਨੁਸਾਰ ਇਨ੍ਹਾ ਂ ਅੱਤਵਾਦੀਆ ਂ ਬਾਰ ੇ ਖੁਫੀਆ ਇਨਪੁਟਸ ਸਨ । ਫਿਰ ਵ ੀ ਇਹ ਅੱਤਵਾਦ ੀ ਆਪਣ ੇ ਕੰਮ ਨੂ ੰ ਅੰਜਾਮ ਦ ੇ ਪਾਉਣ- ਇਹ ਇੱਕ ਅਜਿਹ ਾ ਪਹਿਲ ੂ ਹ ੈ ਜਿਸਦ ਾ ਸਹ ੀ ਢੰਗ ਨਾਲ ਵਿਸ਼ਲੇਸ਼ਣ ਕਰਨ ਅਤ ੇ ਸਬਕ ਸਿੱਖਣ ਦ ੀ ਲੋੜ ਹੈ ।”

ਉਹ ਕਹਿੰਦ ੇ ਹਨ,” ਸਾਨੂ ੰ ਇਹ ਵ ੀ ਸੋਚਣ ਦ ੀ ਲੋੜ ਹ ੈ ਕ ਿ ਕ ੀ ਉਨ੍ਹਾ ਂ ਅੱਤਵਾਦੀਆ ਂ ਨੂ ੰ ਕਿਸ ੇ ਕਿਸਮ ਦ ਾ ਸਥਾਨਕ ਸਮਰਥਨ ਪ੍ਰਾਪਤ ਸੀ? ਤਾ ਂ ਕ ੀ ਇਹ ਇੰਟੈਲੀਜੈਂਸ ਜਾ ਂ ਖੁਫੀਆ ਪ੍ਰਣਾਲ ੀ ਦ ੀ ਅਸਫਲਤ ਾ ਸੀ?’ ‘
‘ ‘ ਤੁਸੀ ਂ ਸ਼ਾਇਦ ਅਜਿਹ ਾ ਕਹ ਿ ਸਕਦ ੇ ਹੋ, ਪਰ ਇਹ ਵ ੀ ਯਾਦ ਰੱਖ ੋ ਕ ਿ ਕਿਸ ੇ ਜਗ੍ਹ ਾ ‘ ਤ ੇ ਲੱਖਾ ਂ ਸੁਰੱਖਿਆ ਕਰਮਚਾਰ ੀ ਤਾਇਨਾਤ ਕੀਤ ੇ ਜ ਾ ਸਕਦ ੇ ਹਨ ਪਰ ਕੁਝ ਖਾਮੀਆ ਂ ਫਿਰ ਵ ੀ ਸਾਹਮਣ ੇ ਆਉਣਗੀਆਂ ।”
ਲੋਕ ਸਵਾਲ ਚੁੱਕ ਰਹ ੇ ਹਨ ਕ ਿ ਕ ੀ ਇਸ ਸਥਿਤ ੀ ਵਿੱਚ ਭਾਰਤ ਸਰਕਾਰ ਅਤ ੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋ ਂ ਕੋਈ ਜਵਾਬਦੇਹ ੀ ਤੈਅ ਕੀਤ ੀ ਜਾਵੇਗੀ।
ਸੁਰੱਖਿਆ ਰਣਨੀਤ ੀ ਕ ੀ ਹੋਣ ੀ ਚਾਹੀਦ ੀ ਹੈ?

ਤਸਵੀਰ ਸਰੋਤ, Getty Images
ਸਰਕਾਰ ੀ ਅੰਕੜਿਆ ਂ ਅਨੁਸਾਰ, ਸਾਲ 2020 ਵਿੱਚ 34 ਲੱਖ ਤੋ ਂ ਵੱਧ ਸੈਲਾਨ ੀ ਜੰਮੂ-ਕਸ਼ਮੀਰ ਆਏ ਸਨ । ਸਾਲ 2023 ਦ ੇ ਅੰਤ ਤੱਕ, ਇਹ ਅੰਕੜ ਾ ਦ ੋ ਕਰੋੜ ਗਿਆਰਾ ਂ ਲੱਖ ਨੂ ੰ ਪਾਰ ਕਰ ਗਿਆ ਸੀ।
ਜੂਨ 2024 ਤੱਕ, ਸੈਲਾਨੀਆ ਂ ਦ ਾ ਇਹ ਅੰਕੜ ਾ ਇੱਕ ਕਰੋੜ ਅੱਠ ਲੱਖ ਨੂ ੰ ਪਾਰ ਕਰ ਗਿਆ ਸੀ।
2019-20 ਵਿੱਚ ਜੰਮੂ-ਕਸ਼ਮੀਰ ਦ ੇ ਜੀਡੀਪ ੀ ਵਿੱਚ ਸੈਰ-ਸਪਾਟ ੇ ਦ ਾ ਯੋਗਦਾਨ 7.84 ਫੀਸਦ ੀ ਸੀ, ਜ ੋ ਕ ਿ 2022-23 ਵਿੱਚ ਵਧ ਕ ੇ 8.47 ਫੀਸਦ ੀ ਹ ੋ ਗਿਆ । ਸਾਲ 2021 ਤੋਂ, ਜੰਮੂ-ਕਸ਼ਮੀਰ ਵਿੱਚ ਸੈਰ-ਸਪਾਟ ਾ ਖੇਤਰ ( ਟੂਰਿਜ਼ਮ ਸੈਕਟਰ ) ਦ ੀ ਔਸਤ ਸਾਲਾਨ ਾ ਵਿਕਾਸ ਦਰ 15.13 ਫੀਸਦ ੀ ਰਹ ੀ ਹੈ।
ਫਿਰ ਪਿਛਲ ੇ ਸਾਲ ਹੋਈਆ ਂ ਲੋਕ ਸਭ ਾ ਅਤ ੇ ਵਿਧਾਨ ਸਭ ਾ ਚੋਣਾ ਂ ਵਿੱਚ ਲੋਕਾ ਂ ਨ ੇ ਵੱਡ ੀ ਗਿਣਤ ੀ ਵਿੱਚ ਹਿੱਸ ਾ ਵ ੀ ਲਿਆ।
ਸਰਕਾਰ ਦ ੇ ਬਿਆਨਾ ਂ ਵਿੱਚ, ਜੰਮੂ-ਕਸ਼ਮੀਰ ਦ ੇ ਸੰਦਰਭ ਵਿੱਚ ‘ ਜ਼ੀਰ ੋ ਟੈਰਰ ‘ ਵਰਗੀਆ ਂ ਗੱਲਾ ਂ ਵ ੀ ਆਉਣ ਲੱਗੀਆਂ । ਇਹ ਵ ੀ ਕਿਹ ਾ ਗਿਆ ਕ ਿ ‘ ਜੰਮੂ-ਕਸ਼ਮੀਰ ਤੋ ਂ ਅੱਤਵਾਦ ਦ ੇ ਈਕੋ-ਸਿਸਟਮ ਨੂ ੰ ਲਗਭਗ ਖਤਮ ਕਰ ਦਿੱਤ ਾ ਗਈ ਹ ੈ’।

ਸਾਊਥ ਏਸ਼ੀਆ ਟੈਰਰਿਜ਼ਮ ਪੋਰਟਲ ਦ ੇ ਅਨੁਸਾਰ, ਸਾਲ 2012 ਵਿੱਚ ਜੰਮੂ-ਕਸ਼ਮੀਰ ਵਿੱਚ ਅੱਤਵਾਦ ੀ ਹਿੰਸ ਾ ਵਿੱਚ 19 ਆਮ ਨਾਗਰਿਕ ਮਾਰ ੇ ਗਏ ਸਨ । ਉਸ ੇ ਸਾਲ, 18 ਸੁਰੱਖਿਆ ਕਰਮਚਾਰ ੀ ਅਤ ੇ 84 ਅੱਤਵਾਦ ੀ ਮਾਰ ੇ ਗਏ ਸਨ।
ਬਾਅਦ ਵਿੱਚ ਹਿੰਸ ਾ ਭੜਕ ਉੱਠ ੀ- ਜਿਵੇ ਂ ਕ ਿ ਸਾਲ 2018 ਵਿੱਚ ਜਿਸ ਵਿੱਚ 86 ਨਾਗਰਿਕ, 95 ਸੁਰੱਖਿਆ ਕਰਮਚਾਰ ੀ ਅਤ ੇ 271 ਅੱਤਵਾਦ ੀ ਮਾਰ ੇ ਗਏ।
ਇਸ ਦ ੇ ਮੁਕਾਬਲੇ, ਸਾਲ 2023 ਵਿੱਚ, 12 ਨਾਗਰਿਕਾ ਂ ਦ ੀ ਮੌਤ ਹੋਈ । ਇੰਨ ਾ ਹ ੀ ਨਹੀਂ, 33 ਸੁਰੱਖਿਆ ਕਰਮਚਾਰ ੀ ਅਤ ੇ 87 ਅੱਤਵਾਦ ੀ ਵ ੀ ਮਾਰ ੇ ਗਏ ਸਨ।
ਪਿਛਲ ੇ ਸਾਲ 2024 ਵਿੱਚ, 31 ਆਮ ਨਾਗਰਿਕ, 26 ਸੁਰੱਖਿਆ ਕਰਮਚਾਰ ੀ ਅਤ ੇ 69 ਅੱਤਵਾਦ ੀ ਮਾਰ ੇ ਗਏ।
ਇਸ ਦ ਾ ਮਤਲਬ ਹ ੈ ਕ ਿ ਹਿੰਸ ਾ ਦ ੀ ਦਰ ਪੂਰ ੀ ਤਰ੍ਹਾ ਂ ਘੱਟ ਨਹੀ ਂ ਹੋਈ ਸੀ । ਤਾ ਂ ਕ ੀ ਪ੍ਰਸ਼ਾਸਨ ਨੂ ੰ ਵੱਡ ੇ ਐਲਾਨ ਕਰਨ ਤੋ ਂ ਪਹਿਲਾ ਂ ਸਥਿਤ ੀ ਨੂ ੰ ਹੋਰ ਕੰਟਰੋਲ ਕਰਨ ਦ ੀ ਲੋੜ ਸੀ?
ਆਪਣ ਾ ਨਾਮ ਗੁਪਤ ਰੱਖਣ ਦ ੀ ਸ਼ਰਤ ‘ ਤ ੇ ਇੱਕ ਮਾਹਰ ਨ ੇ ਕਿਹ ਾ ਕ ਿ ਸਰਕਾਰ ਨੂ ੰ ਜੰਮੂ-ਕਸ਼ਮੀਰ ਵਿੱਚ ਆਪਣ ੀ ਰਣਨੀਤ ੀ ਬਾਰ ੇ ਮੁੜ ਵਿਚਾਰ ਕਰਨ ਦ ੀ ਲੋੜ ਹੈ।
‘ ਸੈਲਾਨੀਆ ਂ ਦ ੀ ਸੁਰੱਖਿਆ ਬਾਰ ੇ ਠੋਸ ਕਦਮ ਚੁੱਕਣ ਦ ੀ ਲੋੜ ‘
ਭਾਰਤ ੀ ਫੌਜ ਵਿੱਚ ਡਾਇਰੈਕਟਰ ਜਨਰਲ ਆਫ ਼ ਮਿਲਟਰ ੀ ਆਪ੍ਰੇਸ਼ਨਜ਼ ( ਡੀਜੀਐਮਓ ) ਰਹ ਿ ਚੁੱਕ ੇ ਇੱਕ ਸਾਬਕ ਾ ਜਨਰਲ ਨ ੇ ਸਾਡ ੇ ਨਾਲ ( ਨਾਮ ਗੁਪਤ ਰੱਖਣ ਦ ੀ ਸ਼ਰਤ ‘ ਤੇ ) ਗੱਲਬਾਤ ਕੀਤੀ ।
ਉਨ੍ਹਾ ਂ ਕਿਹ ਾ ਕ ਿ ਪਹਿਲਗਾਮ ਵਿੱਚ ਹੋਏ ਹਮਲ ੇ ਤੋ ਂ ਬਾਅਦ, ਸਰਕਾਰ ਨੂ ੰ ਸੈਰ-ਸਪਾਟ ੇ ਸਬੰਧ ੀ ਕੁਝ ਠੋਸ ਕਦਮ ਚੁੱਕਣ ੇ ਪੈਣਗੇ।
ਉਨ੍ਹਾ ਂ ਕਿਹਾ,” ਸੈਲਾਨ ੀ ਹਮੇਸ਼ ਾ ਇੱਕ ਸਾਫਟ ਟਾਰਗੇਟ ਰਹ ੇ ਹਨ । ਕਿਉਂਕ ਿ ਉਨ੍ਹਾ ਂ ‘ ਤ ੇ ਅਜਿਹ ੇ ਕੋਈ ਹਮਲ ੇ ਨਹੀ ਂ ਹੋਏ ਸਨ, ਇਸ ਲਈ ਇਹ ਸਮਝਿਆ ਜਾਣ ਲੱਗਿਆ ਕ ਿ ਭਵਿੱਖ ਵਿੱਚ ਵ ੀ ਅਜਿਹ ੇ ਹਮਲ ੇ ਨਹੀ ਂ ਹੋਣਗੇ ।’ ‘
‘ ‘ ਅਸੀ ਂ ਹਰ ਸਾਲ ਅਮਰਨਾਥ ਯਾਤਰ ਾ ਕਰਵਾਉਂਦ ੇ ਹਾਂ । ਇਸ ੇ ਖੇਤਰ ਵਿੱਚ ਕਰਵਾਉਂਦ ੇ ਹਾਂ । ਇਸ ਲਈ ਮੇਰ ਾ ਮੰਨਣ ਾ ਹ ੈ ਕ ਿ ਠੀਕ ਉਸ ੇ ਤਰ੍ਹਾ ਂ ਸਰਕਾਰ ਨੂ ੰ ਸੈਰ-ਸਪਾਟ ੇ ਬਾਰ ੇ ਵ ੀ ਸੋਚਣ ਦ ੀ ਜ਼ਰੂਰਤ ਹੈ । ਸੈਰ-ਸਪਾਟ ੇ ਦ ੀ ਇਜਾਜ਼ਤ ਦਿਓ ਪਰ ਇੱਕ ਨਿਯੰਤਰਿਤ ਤਰੀਕ ੇ ਨਾਲ । ਲੋਕ ਸਿਰਫ ਼ ਉਨ੍ਹਾ ਂ ਥਾਵਾ ਂ ‘ ਤ ੇ ਜ ਾ ਸਕਣ, ਜਿਨ੍ਹਾ ਂ ਦ ੀ ਸੁਰੱਖਿਆ ਬਲਾ ਂ ਦੁਆਰ ਾ ਜਾਂਚ ਕੀਤ ੀ ਗਈ ਹੋਵੇ ।’ ‘

ਤਸਵੀਰ ਸਰੋਤ, Getty Images
ਇਸ ੇ ਗੱਲ ਨੂ ੰ ਅੱਗ ੇ ਤੋਰਦਿਆ ਂ ਜਨਰਲ ਢਿੱਲੋ ਂ ਦੱਸਦ ੇ ਹਨ”, ਖਾਸ ਕਰਕ ੇ ਸੈਲਾਨੀਆ ਂ ਦ ੀ ਗਿਣਤ ੀ ਨੂ ੰ ਧਿਆਨ ਵਿੱਚ ਰੱਖਦ ੇ ਹੋਏ, ਸੁਰੱਖਿਆ ਬਲਾ ਂ ਲਈ ਹਰੇਕ ਵਿਅਕਤ ੀ ‘ ਤ ੇ ਬਿਨਾ ਂ ਕਿਸ ੇ ਅਸੁਵਿਧ ਾ ਪਹੁੰਚਾਏ ਨਜ਼ਰ ਰੱਖਣ ਾ ਸੱਚਮੁੱਚ ਮੁਸ਼ਕਲ ਹੁੰਦ ਾ ਹੈ ।’ ‘
ਉਹ ਕਹਿੰਦ ੇ ਹਨ ਕ ਿ ‘ ‘ ਭਾਰਤ ੀ ਅਤ ੇ ਵਿਦੇਸ਼ ੀ ਸੈਲਾਨੀਆ ਂ ਤੋ ਂ ਇਲਾਵਾ, ਸਥਾਨਕ ਲੋਕ ਵ ੀ ਅਜਿਹੀਆ ਂ ਥਾਵਾ ਂ ‘ ਤ ੇ ਮੌਜੂਦ ਹੁੰਦ ੇ ਹਨ । ਜਿਵੇ ਂ ਕਿ, ਟੂਰਿਸਟ ਗਾਈਡ, ਅਸਥਾਈ ਢਾਬ ਾ ਅਤ ੇ ਰੈਸਟੋਰੈਂਟ ਸਟਾਫ, ਟੈਕਸ ੀ ਡਰਾਈਵਰ ਅਤ ੇ ਘੋੜ ੇ ਸੰਭਾਲਣ ਵਾਲੇ । ਅਜਿਹ ੀ ਭੀੜ ‘ ਚ 2-3 ਅੱਤਵਾਦੀਆ ਂ ਲਈ ਸ਼ਾਮਲ ਹੋਣ ਜਾਣ ਾ ਅਤ ੇ ਨ ਾ ਫੜ੍ਹ ੇ ਜਾਣ ਾ ਸੌਖ ਾ ਹੈ ।”
ਇੰਸਟੀਚਿਊਟ ਫਾਰ ਕਾਨਫ਼ਲਿਕਟ ਮੈਨੇਜਮੈਂਟ ਦ ੇ ਕਾਰਜਕਾਰ ੀ ਨਿਰਦੇਸ਼ਕ ਡਾਕਟਰ ਅਜ ੈ ਸਾਹਨ ੀ ਨ ੇ ਕਿਹ ਾ”, ਭਾਵੇ ਂ ਅਸਥਾਈ ਤੌਰ ‘ ਤ ੇ ਹੀ, ਪਰ ਅਜਿਹ ੇ ਕਦਮ ਚੁੱਕਣ ੇ ਪੈਣਗੇ । ਨਹੀ ਂ ਤਾ ਂ ਸੈਲਾਨੀਆ ਂ ਵਿੱਚ ਡਰ, ਜ ੋ ਕ ਿ ਜਾਇਜ ਼ ਵ ੀ ਹੈ, ਜੰਮੂ-ਕਸ਼ਮੀਰ ਵਿੱਚ ਸੈਰ-ਸਪਾਟ ੇ ਨੂ ੰ ਤਬਾਹ ਕਰ ਸਕਦ ਾ ਹੈ ।”
ਸਾਲ 2019 ਵਿੱਚ ਧਾਰ ਾ 370 ਨੂ ੰ ਹਟਾਏ ਜਾਣ ਤੋ ਂ ਬਾਅਦ, ਸਰਕਾਰ ਦੁਆਰਾ ਜੰਮੂ-ਕਸ਼ਮੀਰ ਵਿੱਚ ਵੱਖ-ਵੱਖ ਖੇਤਰਾ ਂ ਵਿੱਚ ਸੈਰ-ਸਪਾਟ ਾ ਅਤ ੇ ਨਿਵੇਸ ਼ ਨੂ ੰ ਉਤਸ਼ਾਹਿਤ ਕੀਤ ਾ ਗਿਆ ਹੈ।
ਕ ੀ ਸਰਕਾਰ ਦ ਾ ਰਵੱਈਆ ਇਨ੍ਹਾ ਂ ਮਾਮਲਿਆ ਂ ਵਿੱਚ ਬਦਲੇਗਾ, ਇਹ ਦੇਖਣ ਵਾਲ ੀ ਗੱਲ ਹੋਵੇਗੀ।
ਹੁਣ ਅੱਗ ੇ ਕ ੀ ਕਰਨ ਦ ੀ ਲੋੜ ਹੈ?

ਤਸਵੀਰ ਸਰੋਤ, Getty Images
ਰੱਖਿਆ ਮੰਤਰ ੀ ਰਾਜਨਾਥ ਸਿੰਘ ਨ ੇ ਬੁੱਧਵਾਰ ਨੂ ੰ ਆਪਣ ੇ ਬਿਆਨ ਵਿੱਚ ਸਪੱਸ਼ਟ ਕੀਤ ਾ ਕ ਿ ਇਸ ਹਮਲ ੇ ਦ ੇ ਪਿੱਛ ੇ ਜ ੋ ਲੋਕ ਹਨ, ਉਨ੍ਹਾ ਂ ‘ ਤ ੇ ਛੇਤ ੀ ਹ ੀ ਜਵਾਬ ੀ ਕਾਰਵਾਈ ਕੀਤ ੀ ਜਾਵੇਗੀ । ਹਾਲਾਂਕਿ, ਇਹ ਕਾਰਵਾਈ ਕਿਸ ਰੂਪ ਵਿੱਚ ਅਤ ੇ ਕਦੋ ਂ ਕੀਤ ੀ ਜਾਵੇਗੀ, ਇਹ ਸਪੱਸ਼ਟ ਨਹੀ ਂ ਹੈ।
ਕ ੀ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾ ਂ ਦ ੀ ਗਿਣਤ ੀ ਵਧਾਉਣ ਾ ਲਾਭਦਾਇਕ ਹੋਵੇਗਾ? ਕ ੀ ਭਾਰਤ ਨੂ ੰ ਬਿਹਤਰ ਇੰਟੈਲੀਜੈਂਸ ਜਾ ਂ ਖੁਫੀਆ ਜਾਣਕਾਰ ੀ ਲਈ ਹੋਰ ਕੋਸ਼ਿਸ਼ ਕਰਨ ਦ ੀ ਲੋੜ ਹੈ?
ਯਸ਼ੋਵਰਧਨ ਆਜ਼ਾਦ ਦੱਸਦ ੇ ਹਨ”, ਮੇਰ ੇ ਵਿਚਾਰ ਵਿੱਚ, ਇਸ ਹਮਲ ੇ ਪਿੱਛ ੇ ਪਾਕਿਸਤਾਨ ਦ ਾ ਹੱਥ ਹੈ । ਹੁਣ ਵੱਡ ੀ ਗਿਣਤ ੀ ਵਿੱਚ ਭਾਰਤ ੀ ਅਤ ੇ ਅੰਤਰਰਾਸ਼ਟਰ ੀ ਸੈਲਾਨ ੀ ਜੰਮੂ-ਕਸ਼ਮੀਰ ਆ ਰਹ ੇ ਹਨ । ਇੱਥ ੇ ‘ G20 ‘ ਵਰਗ ੀ ਮੀਟਿੰਗ ਹੋਈ ।’ ‘
‘ ‘ ਇਸ ਸਭ ਤੋ ਂ ਬਾਅਦ, ਇਸ ਤਰੀਕ ੇ ਨਾਲ ਭਾਰਤ ‘ ਤ ੇ ਹਮਲ ਾ ਕਰਨ ਾ ਅੰਤਰਰਾਸ਼ਟਰ ੀ ਪੱਧਰ ‘ ਤ ੇ ਭਾਰਤ ਨੂ ੰ ਨੁਕਸਾਨ ਪਹੁੰਚਾਉਣ ਦ ੇ ਸਿੱਧ ੇ ਉਦੇਸ ਼ ਨਾਲ ਕੀਤ ਾ ਗਿਆ ਹੈ । ਸਿਰਫ ਼ ਪਾਕਿਸਤਾਨ ਹ ੀ ਇਸ ਬਾਰ ੇ ਸੋਚ ਸਕਦ ਾ ਹੈ ।”

ਉਨ੍ਹਾ ਂ ਦ ੇ ਅਨੁਸਾਰ”, ਭਾਰਤ ਨੂ ੰ ਇਸ ਮੌਕ ੇ ਦ ਾ ਫਾਇਦ ਾ ਚੁੱਕਣ ਾ ਚਾਹੀਦ ਾ ਹੈ । ਮੈਨੂ ੰ ਉਮੀਦ ਹ ੈ ਕ ਿ ਅਸੀ ਂ ਅਪਰਾਧੀਆ ਂ ਨੂ ੰ ਜ਼ਿੰਦ ਾ ਫੜ੍ਹ ਸਕੀਏ । ਉਨ੍ਹਾ ਂ ਦ ੀ ਭੂਮਿਕ ਾ ਅਤ ੇ ਪਾਕਿਸਤਾਨ ਦ ੀ ਭੂਮਿਕ ਾ ਦ ਾ ਦਸਤਾਵੇਜ਼ੀਕਰਨ ਕਰੀਏ । ਉਸ ਤੋ ਂ ਬਾਅਦ, ਭਾਰਤ ਨੂ ੰ ਜ ੋ ਵ ੀ ਕਾਰਵਾਈ ਢੁਕਵੀ ਂ ਲੱਗੇ, ਉਹ ਕਰੇ । ਤਾ ਂ ਜ ੋ ਪਾਕਿਸਤਾਨ ਵਿੱਚ ਅੱਤਵਾਦ ਦ ੇ ਬੁਨਿਆਦ ੀ ਢਾਂਚ ੇ ਨੂ ੰ ਪੂਰ ੀ ਤਰ੍ਹਾ ਂ ਖਤਮ ਕੀਤ ਾ ਜ ਾ ਸਕੇ ।”
ਆਜ਼ਾਦ ਕਹਿੰਦ ੇ ਹਨ”, ਮੈ ਂ ਹਮੇਸ਼ ਾ ਪਾਕਿਸਤਾਨ ਨਾਲ ਗੱਲਬਾਤ ਦ ਾ ਸਮਰਥਨ ਕੀਤ ਾ ਹੈ । ਇਸ ਦ ੇ ਨਾਲ ਹੀ, ਮੈ ਂ ਇਹ ਵ ੀ ਸੋਚਦ ਾ ਹਾ ਂ ਕ ਿ ਭਾਰਤ ਲਈ ਇਹ ਸਮੀਖਿਆ ਕਰਨ ਦ ਾ ਸਮਾ ਂ ਆ ਗਿਆ ਹ ੈ ਕ ਿ ਕ ੀ ਕੰਟਰੋਲ ਰੇਖਾ, ਜਿਸ ਨੂ ੰ ‘ ਲਾਈਨ ਆਫ਼ ਕੰਟਰੋਲ ‘ ਵ ੀ ਕਿਹ ਾ ਜਾਂਦ ਾ ਹੈ,’ ਤ ੇ ਪਾਕਿਸਤਾਨ ਨਾਲ ਜੰਗਬੰਦ ੀ ਜਾਰ ੀ ਰੱਖਣ ਾ ਹੁਣ ਉਚਿਤ ਹ ੈ ਜਾ ਂ ਨਹੀਂ । ਮੈਨੂ ੰ ਲੱਗਦ ਾ ਹ ੈ ਕ ਿ ਇਹ ਜੰਗਬੰਦ ੀ ਭਾਰਤ ਨਾਲੋ ਂ ਜ਼ਿਆਦ ਾ ਫਾਇਦ ਾ ਪਾਕਿਸਤਾਨ ਨੂ ੰ ਪਹੁੰਚ ਾ ਰਹ ੀ ਹੈ ।”

ਤਸਵੀਰ ਸਰੋਤ, Getty Images
ਹਾਲਾਂਕਿ, ਪਾਕਿਸਤਾਨ ਨ ੇ ਵ ੀ ਭਾਰਤ ‘ ਤ ੇ ਬਿਨ੍ਹਾ ਂ ਕਿਸ ੇ ਕਾਰਨ ਜੰਗਬੰਦ ੀ ਦ ੀ ਉਲੰਘਣ ਾ ਦ ੇ ਇਲਜ਼ਾਮ ਲਗਾਏ ਹਨ।
ਪਾਕਿਸਤਾਨ ਨ ੇ ਬੁੱਧਵਾਰ ਨੂ ੰ ਇੱਕ ਬਿਆਨ ਵਿੱਚ ਕਿਹ ਾ”, ਭਾਰਤ ਦ ੇ ਗੈਰ-ਕਾਨੂੰਨ ੀ ਕਬਜ਼ ੇ ਵਾਲ ੇ ਜੰਮੂ-ਕਸ਼ਮੀਰ ਦ ੇ ਅਨੰਤਨਾਗ ਜ਼ਿਲ੍ਹ ੇ ਵਿੱਚ ਹੋਏ ਹਮਲ ੇ ਵਿੱਚ ਸੈਲਾਨੀਆ ਂ ਦ ੀ ਮੌਤ ਨਾਲ ਸਾਨੂ ੰ ਬਹੁਤ ਦੁੱਖ ਹੈ । ਅਸੀ ਂ ਮ੍ਰਿਤਕਾ ਂ ਦ ੇ ਪਰਿਵਾਰਾ ਂ ਪ੍ਰਤ ੀ ਆਪਣ ੀ ਹਮਦਰਦ ੀ ਪ੍ਰਗਟ ਕਰਦ ੇ ਹਾ ਂ ਅਤ ੇ ਜ਼ਖਮੀਆ ਂ ਦ ੇ ਜਲਦ ੀ ਸਿਹਤਮੰਦ ਹੋਣ ਦ ੀ ਕਾਮਨ ਾ ਕਰਦ ੇ ਹਾਂ ।”
ਪਾਕਿਸਤਾਨ ਦ ੇ ਰੱਖਿਆ ਮੰਤਰ ੀ ਖ਼ਵਾਜ ਾ ਆਸਿਫ਼ ਨ ੇ ਕਿਹ ਾ ਕ ਿ ਪਾਕਿਸਤਾਨ ਨੂ ੰ ਜ਼ਿੰਮੇਵਾਰ ਠਹਿਰਾਉਣ ਾ ਗਲਤ ਹੋਵੇਗਾ।
ਡਾਕਟਰ ਅਜ ੇ ਸਾਹਨ ੀ ਦ ਾ ਮੰਨਣ ਾ ਹ ੈ ਕ ਿ ਭਾਰਤ ਨ ੇ ਜੰਮੂ-ਕਸ਼ਮੀਰ ਵਿੱਚ ਕਾਫ਼ ੀ ਹੱਦ ਤੱਕ ਸਫਲਤ ਾ ਪ੍ਰਾਪਤ ਕੀਤ ੀ ਹੈ । ਉਸ ਨੂ ੰ ਇਸ ਕੰਮ ਨੂ ੰ ਅੱਗ ੇ ਵਧਾਉਣ ਦ ੀ ਜ਼ਰੂਰਤ ਹੈ।
ਡਾਕਟਰ ਸਾਹਨ ੀ ਦ ੇ ਅਨੁਸਾਰ”, ਜੰਮੂ-ਕਸ਼ਮੀਰ ਵਿੱਚ ਕੱਟੜਵਾਦ 30 ਸਾਲਾ ਂ ਤੋ ਂ ਵੱਧ ਪੁਰਾਣ ਾ ਹੈ । ਜੇਕਰ ਤੁਸੀ ਂ ਅੰਕੜਿਆ ਂ ਦ ੀ ਤੁਲਨ ਾ ਕਰਦ ੇ ਹੋ, ਤਾ ਂ ਮੈਨੂ ੰ ਲੱਗਦ ਾ ਹ ੈ ਕ ਿ ਇਹ ਕੱਟੜਵਾਦ ਹੁਣ ਆਪਣ ੇ ਆਖਰ ੀ ਪੜਾਅ ਵਿੱਚ ਹੈ । ਜਿੱਥੋ ਂ ਤੱਕ ਹੋਰ ਸੁਰੱਖਿਆ ਕਰਮਚਾਰ ੀ ਭੇਜਣ ਦ ੀ ਗੱਲ ਹੈ, ਇਸ ਖੇਤਰ ਦ ੀ ਭੂਗੋਲਿਕ ਸਥਿਤ ੀ ਨੂ ੰ ਦੇਖਦ ੇ ਹੋਏ, ਜ ੋ ਕ ਿ ਪਹਾੜਾ ਂ ਅਤ ੇ ਜੰਗਲਾ ਂ ਨਾਲ ਭਰਿਆ ਹੋਇਆ ਹੈ, ਤੁਸੀ ਂ ਲਗਾਤਾਰ ਕਿੰਨ ੇ ਫੌਜ ੀ ਤਾਇਨਾਤ ਕਰ ਸਕਦ ੇ ਹੋ?
ਉਹ ਕਹਿੰਦ ੇ ਹਨ,” ਮੇਰ ੀ ਸਮਝ ‘ ਚ ਭਾਰਤ ਨੂ ੰ ਇਹ ਯਕੀਨ ੀ ਬਣਾਉਣ ਾ ਚਾਹੀਦ ਾ ਹ ੈ ਕ ਿ ਸਥਾਨਕ ਆਬਾਦ ੀ ਇਸ ਪੂਰ ੇ ਸਮੇ ਂ ਦੌਰਾਨ ਦੇਸ ਼ ਤੋ ਂ ਅਲੱਗ-ਥਲੱਗ ਮਹਿਸੂਸ ਨ ਾ ਕਰੇ । ਇਸ ਦ ੇ ਲਈ ਅਸਲ ‘ ਚ ਸਾਡ ੇ ਸਿਆਸਤਦਾਨਾ ਂ ਨੂ ੰ ਫੁੱਟ ਪਾਓ ਬਿਆਨਬਾਜ਼ ੀ ਬੰਦ ਕਰਨ ੀ ਪਵੇਗੀ ।’ ‘
ਜੇਕਰ ਅਸੀ ਂ ਇਹ ਯਕੀਨ ੀ ਬਣਾਉਣ ਾ ਚਾਹੁੰਦ ੇ ਹਾ ਂ ਕ ਿ ਸਾਡ ੀ ਖੁਫੀਆ ਪ੍ਰਣਾਲ ੀ ਬਿਹਤਰ ਹੋਵੇ, ਸਾਡ ਾ ਪੁਲਿਸ ਬਲ ਮਜ਼ਬੂਤ ਹੋਵ ੇ ਅਤ ੇ ਅੱਤਵਾਦੀਆ ਂ ਨੂ ੰ ਕੋਈ ਸਮਰਥਨ ਨ ਾ ਮਿਲੇ, ਤਾ ਂ ਭਾਰਤ ਨੂ ੰ ਸਥਾਨਕ ਆਬਾਦ ੀ ਨੂ ੰ ਆਪਣ ੇ ਪੱਖ ਵਿੱਚ ਲਿਆਉਣ ਾ ਪਵੇਗਾ ।”
ਬੀਬੀਸ ੀ ਲਈ ਕਲੈਕਟਿਵ ਨਿਊਜ਼ਰੂਮ ਵੱਲੋ ਂ ਪ੍ਰਕਾਸ਼ਿਤ
source : BBC PUNJABI