Home ਰਾਸ਼ਟਰੀ ਖ਼ਬਰਾਂ ਪਹਿਲਗਾਮ ਵਿੱਚ ਹਮਲੇ ਤੋਂ ਬਾਅਦ ਕਸ਼ਮੀਰ ʼਚ ਸੈਲਾਨੀਆਂ ਦੀ ਆਮਦ ਘਟਣ ਦਾ...

ਪਹਿਲਗਾਮ ਵਿੱਚ ਹਮਲੇ ਤੋਂ ਬਾਅਦ ਕਸ਼ਮੀਰ ʼਚ ਸੈਲਾਨੀਆਂ ਦੀ ਆਮਦ ਘਟਣ ਦਾ ਖਦਸ਼ਾ

5
0

Source :- BBC PUNJABI

ਕਸ਼ਮੀਰ

ਤਸਵੀਰ ਸਰੋਤ, Getty Images

22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਇੱਕ ਪ੍ਰਸਿੱਧ ਪਹਾੜੀ ਸਟੇਸ਼ਨ ਪਹਿਲਗਾਮ ਵਿਖੇ ਹੋਏ ਘਾਤਕ ਹਮਲੇ ਕਰਕੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।

ਟੈਕਸੀਆਂ ਦਾ ਇੱਕ ਨਿਰੰਤਰ ਪ੍ਰਵਾਹ ਪ੍ਰਮੁੱਖ ਸ਼ਹਿਰ ਸ਼੍ਰੀਨਗਰ ਦੇ ਹਵਾਈ ਅੱਡੇ ਵੱਲ ਜਾ ਰਿਹਾ ਹੈ।

ਗੌਤਮ ਨਾਮ ਦੇ ਇੱਕ ਸੈਲਾਨੀ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਡਰੇ ਹੋਏ ਹਾਂ ਕਿਉਂਕਿ ਸਾਨੂੰ ਨਹੀਂ ਪਤਾ ਕਿ ਅੱਤਵਾਦੀ ਕਿੱਥੇ-ਕਿੱਥੇ ਹਨ ਅਤੇ ਅੱਗੇ ਕੀ ਹੋ ਸਕਦਾ ਹੈ।”

ਉਨ੍ਹਾਂ ਨੇ ਆਉਣ ਵਾਲੇ ਦਿਨਾਂ ਲਈ ਕੁਝ ਯੋਜਨਾਵਾਂ ਬਣਾਈਆਂ ਸਨ ਪਰ ਹੁਣ ਉਹ ਘਰ ਵਾਪਸ ਜਾ ਰਹੇ ਹਨ।

ਕਸ਼ਮੀਰ

ਕਸ਼ਮੀਰ ਦਹਾਕਿਆਂ ਤੋਂ ਹਿੰਸਾ ਦਾ ਕੇਂਦਰ ਰਿਹਾ ਹੈ ਪਰ ਸੈਲਾਨੀਆਂ ‘ਤੇ ਹਮਲੇ ਬਹੁਤ ਘੱਟ ਹਨ।

ਸੂਬੇ ਦੇ ਮੁੱਖ ਮੰਤਰੀ ਓਮਰ ਅਬਦੁੱਲ੍ਹਾ ਦਾ ਕਹਿਣਾ ਹੈ, ਇਹ ਹਮਲਾ “ਹਾਲ ਹੀ ਦੇ ਸਾਲਾਂ ਵਿੱਚ ਨਾਗਰਿਕਾਂ ‘ਤੇ ਕੀਤੇ ਗਏ ਕਿਸੇ ਵੀ ਹਮਲੇ ਨਾਲੋਂ ਕਿਤੇ ਵੱਡਾ ਸੀ।”

1947 ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ, ਗੁਆਂਢੀਆਂ ਨੇ ਮੁਸਲਿਮ ਬਹੁਗਿਣਤੀ ਵਾਲੇ ਖੇਤਰ ਨੂੰ ਲੈ ਕੇ ਦੋ ਜੰਗਾਂ ਲੜੀਆਂ ਹਨ, ਜਿਸ ʼਤੇ ਦੋਵੇਂ ਹੀ ਦੇਸ਼ ਆਪਣਾ ਦਾਅਵਾ ਕਰਦੇ ਹਨ ਪਰ ਸਿਰਫ਼ ਕੁਝ ਹੱਦ ਤੱਕ ਹੀ ਉਨ੍ਹਾਂ ਦਾ ਕੰਟਰੋਲ ਹੈ।

ਸ਼ਕੀਲ ਅਹਿਮਦ

ਸਥਾਨਕ ਕਾਰੋਬਾਰ ਨੂੰ ਝਟਕਾ

1980ਵਿਆਂ ਦੇ ਅਖ਼ੀਰ ਅਤੇ 1990ਵਿਆਂ ਵਿੱਚ ਭਾਰਤੀ ਸ਼ਾਸਨ ਪ੍ਰਤੀ ਅਸੰਤੁਸ਼ਟੀ ਕਾਰਨ ਇਸ ਖੇਤਰ ਵਿੱਚ ਬਗ਼ਾਵਤ ਵਧੀ, ਜਿਸ ਲਈ ਦਿੱਲੀ ਨੇ ਪਾਕਿਸਤਾਨ ‘ਤੇ ਫੰਡ ਦੇਣ ਵਿੱਚ ਮਦਦ ਕਰਨ ਦਾ ਇਲਜ਼ਾਮ ਲਗਾਇਆ। ਇਸ ਅਸ਼ਾਂਤੀ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ।

ਪਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਹਿੰਸਾ ਘਟੀ ਹੈ। ਮਾਰਚ ਵਿੱਚ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਸੰਸਦ ਨੂੰ ਦੱਸਿਆ ਕਿ “2004 ਅਤੇ 2014 ਦੇ ਵਿਚਕਾਰ, 7,217 ਅੱਤਵਾਦੀ ਘਟਨਾਵਾਂ ਹੋਈਆਂ, ਪਰ 2014 ਤੋਂ 2024 ਤੱਕ, ਇਹ ਗਿਣਤੀ ਘੱਟ ਕੇ 2,242 ਹੋ ਗਈ।”

ਸੈਰ-ਸਪਾਟਾ, ਜੋ ਕਿ ਰਵਾਇਤੀ ਤੌਰ ‘ਤੇ ਖੇਤਰ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦਾ, ਬਹੁਤ ਉਤਸ਼ਾਹਿਤ ਹੋਇਆ ਹੈ।

ਭਾਰਤ ਦੇ ਸੈਰ-ਸਪਾਟਾ ਮੰਤਰਾਲੇ ਨੇ ਕਿਹਾ ਹੈ ਕਿ 2023 ਵਿੱਚ 20 ਮਿਲੀਅਨ ਤੋਂ ਵੱਧ ਸੈਲਾਨੀ ਇਸ ਖੇਤਰ ਵਿੱਚ ਆਏ ਜੋ ਕਿ ਕੋਵਿਡ ਤੋਂ ਪਹਿਲਾਂ ਦੇ ਪੱਧਰਾਂ ਨਾਲੋਂ 20 ਫੀਸਦ ਵੱਧ ਹੈ।

ਹਾਲਾਂਕਿ, ਪਹਿਲਗਾਮ ਹਮਲੇ ਕਾਰਨ ਸੈਰ ਸਪਾਟਾ ਪ੍ਰਭਾਵਿਤ ਹੋ ਸਕਦਾ ਹੈ।

ਪਹਿਲਗਾਮ ਦੇ ਇੱਕ ਸ਼ਾਲ ਵਪਾਰੀ ਸ਼ਕੀਲ ਅਹਿਮਦ ਨੇ ਬੀਬੀਸੀ ਨੂੰ ਦੱਸਿਆ, “ਸਭ ਕੁਝ ਖ਼ਤਮ ਹੋ ਗਿਆ ਹੈ। ਮੈਨੂੰ ਰੋਣਾ ਆ ਰਿਹਾ ਹੈ। ਸਾਡੀ ਪੂਰੀ ਜ਼ਿੰਦਗੀ ਸੈਲਾਨੀਆਂ ‘ਤੇ ਨਿਰਭਰ ਹੈ। ਮੈਂ ਬੈਂਕ ਤੋਂ ਕਰਜ਼ਾ ਲਿਆ ਸੀ ਪਰ ਹੁਣ ਆਪਣਾ ਸਮਾਨ ਕਿਸ ਨੂੰ ਵੇਚਾ।”

ਹਮਲੇ ਮਗਰੋਂ ਭਾਰਤ ਵੱਲੋਂ ਕੀਤੀ ਗਈ ਕਾਰਵਾਈ

ਭਾਰਤ ਦੀ ਕਾਰਵਾਈ
ਇਹ ਵੀ ਪੜ੍ਹੋ-

ਇਸ ਖੇਤਰ ਦੇ ਇੱਕ ਹੋਟਲ ਮਾਲਕ ਜਾਵੇਦ ਅਹਿਮਦ, ਇਸ “ਭਿਆਨਕ, ਅਣਮਨੁੱਖੀ” ਹਮਲੇ ਤੋਂ ਹੈਰਾਨ ਹਨ ਅਤੇ ਕਹਿੰਦੇ ਹਨ ਕਿ ਇਹ ਕਸ਼ਮੀਰੀਆਂ ਅਤੇ ਖੇਤਰ ਦੇ ਸੈਰ-ਸਪਾਟਾ ਉਦਯੋਗ ਲਈ ਬੁਰੀ ਖ਼ਬਰ ਹੈ।

ਅਹਿਮਦ ਦਾ ਹੋਟਲ ਜੂਨ ਤੱਕ ਬੁੱਕ ਸੀ ਪਰ ਉਨ੍ਹਾਂ ਨੂੰ ਡਰ ਹੈ ਕਿ ਸੈਲਾਨੀ ਆਪਣੀਆਂ ਬੁਕਿੰਗ ਰੱਦ ਕਰਵਾਉਣਗੇ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਨੁਕਸਾਨ ਹੋਵੇਗਾ।

ਇਹ ਕਸ਼ਮੀਰ ਵਾਦੀ ਵਿੱਚ ਸੈਲਾਨੀਆਂ ਦੀ ਆਮਦ ਦੀ ਸ਼ੁਰੂਆਤ ਸੀ, ਜਿਸ ਨੂੰ ਭਾਰਤੀ ਗਰਮੀਆਂ ਤੋਂ ਦੂਰ ਇੱਕ ਸਵਰਗ ਮੰਨਿਆ ਜਾਂਦਾ ਹੈ, ਛੁੱਟੀਆਂ ਦੌਰਾਨ ਪਰਿਵਾਰ ਇੱਥੇ ਘੁੰਮਣ ਆਉਂਦੇ ਹਨ।

ਹਾਲਾਂਕਿ, ਇਹ ਛੁੱਟੀਆਂ ਦਾ ਸੀਜ਼ਨ ਕੁਝ ਵੱਖਰਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਭਾਰੀ ਸੁਰੱਖਿਆ ਘੇਰਾਬੰਦੀ ਨੇ ਘਾਟੀ ਨੂੰ ਘੇਰ ਲਿਆ ਹੈ।

ਸਮੂਹ ਟੂਰ ਦਾ ਪ੍ਰਬੰਧ ਕਰਨ ਵਾਲੀ ਮੁੰਬਈ ਦੀ ਇੱਕ ਏਜੰਸੀ ਅਭਿਸ਼ੇਕ ਹਾਲੀਡੇਜ਼ ਦੇ ਅਭਿਸ਼ੇਕ ਸੰਸਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਸ਼੍ਰੀਨਗਰ ਵਿੱਚ ਮੌਜੂਦ ਕੁਝ ਸੈਲਾਨੀਆਂ ਵਿੱਚ “ਘਬਰਾਹਟ” ਹੈ ਅਤੇ ਲੋਕਾਂ ਵਿੱਚ “ਡਰ ਅਤੇ ਗੁੱਸਾ” ਹੈ।

ਉਨ੍ਹਾਂ ਨੇ ਕਿਹਾ, “ਸਾਨੂੰ ਬੁਕਿੰਗ ਰੱਦ ਕਰਨ ਦੀਆਂ ਬਹੁਤ ਸਾਰੀਆਂ ਬੇਨਤੀਆਂ ਮਿਲ ਰਹੀਆਂ ਹਨ।”

ਦੁਨੀਆਂ ਭਰ ਦੇ ਨੇਤਾਵਾਂ ਦੁਆਰਾ ਹਮਲੇ ਦੀ ਨਿੰਦਾ ਕੀਤੀ ਗਈ ਹੈ, ਜਦਕਿ ਭਾਰਤੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ। ਆਮ ਕਸ਼ਮੀਰੀਆਂ ਨੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਰੋਸ ਮਾਰਚ ਵੀ ਕੀਤੇ ਹਨ।

ਪਰ ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਗੌਤਮ

ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਕੀਤੇ ਸਨ ਯਤਨ

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਪਹਿਲਗਾਮ ਗੋਲੀਬਾਰੀ ਵਿੱਚ ਉਨ੍ਹਾਂ ਦੇ ਦੇਸ਼ ਦੀ ਕੋਈ ਭੂਮਿਕਾ ਹੋਣ ਤੋਂ ਇਨਕਾਰ ਕੀਤਾ ਹੈ।

ਇਸ ਨੂੰ ਭਾਰਤ ਸਰਕਾਰ ਵਿਰੁੱਧ ਘਰੇਲੂ ਬਗ਼ਾਵਤ ਦੱਸਦਿਆਂ, ਉਨ੍ਹਾਂ ਕਿਹਾ ਕਿ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ “ਆਸਾਨ” ਸੀ।

ਪਹਿਲਗਾਮ ਲਾਈਨ ਆਫ ਕੰਟ੍ਰੋਲ (ਅਸਲ ਸਰਹੱਦ ਹੈ) ਤੋਂ ਲਗਭਗ 200 ਕਿਲੋਮੀਟਰ ਦੂਰ ਹੈ, ਜੋ ਕਿ ਜੋ ਕਸ਼ਮੀਰ ਦੇ ਵਿਵਾਦਤ ਖੇਤਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡਦੀ ਹੈ।

ਦੋ ਪਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਸਬੰਧ ਉਦੋਂ ਤੋਂ ਵਿਗੜ ਗਏ ਹਨ ਜਦੋਂ ਭਾਰਤ ਦੀ ਸੱਤਾਧਾਰੀ ਪਾਰਟੀ ਨੇ 2019 ਵਿੱਚ ਇਸ ਖੇਤਰ ਨੂੰ ਸੰਵਿਧਾਨਕ ਤੌਰ ‘ਤੇ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਰੱਦ ਕਰ ਦਿੱਤਾ ਸੀ, ਜਿਸ ਨੇ ਇਸ ਨੂੰ ਕਾਫ਼ੀ ਖ਼ੁਦਮੁਖਤਿਆਰੀ ਦਿੱਤੀ ਹੋਈ ਸੀ ਅਤੇ ਰਾਜ ਨੂੰ ਦੋ ਸੰਘੀ ਪ੍ਰਸ਼ਾਸਿਤ ਪ੍ਰਦੇਸ਼ਾਂ, ਜੰਮੂ ਅਤੇ ਕਸ਼ਮੀਰ ਤੇ ਲੱਦਾਖ ਵਿੱਚ ਵੰਡ ਦਿੱਤਾ ਸੀ।

ਇਸ ਫ਼ੈਸਲੇ ਤੋਂ ਬਾਅਦ ਸੰਚਾਰ ਪਾਬੰਦੀਆਂ ਲਗਾਈਆਂ ਗਈਆਂ, ਸਕੂਲ ਅਤੇ ਦਫ਼ਤਰ ਮਹੀਨਿਆਂ ਤੱਕ ਨਹੀਂ ਖੁੱਲ੍ਹ ਸਕੇ ਅਤੇ ਪੱਤਰਕਾਰਾਂ ਨੇ ਬੋਲਣ ਦੀ ਆਜ਼ਾਦੀ ‘ਤੇ ਪਾਬੰਦੀਆਂ ਦਾ ਇਲਜ਼ਾਮ ਲਗਾਇਆ।

ਸੁਪਰੀਮ ਕੋਰਟ ਨੇ ਰਾਜ ਦਾ ਦਰਜਾ ਖੋਹਣ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ਦੀ ਸੁਣਵਾਈ ਕੀਤੀ ਪਰ ਇਸ ਨੂੰ ਬਰਕਰਾਰ ਰੱਖਿਆ ਗਿਆ, ਸੰਘੀ ਸਰਕਾਰ ਨੂੰ ਪੰਜ ਸਾਲਾਂ ਦੇ ਅੰਦਰ ਖੇਤਰ ਵਿੱਚ ਚੋਣਾਂ ਕਰਵਾਉਣ ਦਾ ਨਿਰਦੇਸ਼ ਦਿੱਤਾ।

ਅਗਲੇ ਸਾਲਾਂ ਵਿੱਚ ਸੰਘੀ ਸਰਕਾਰ ਵੱਲੋਂ ਇਸ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਯਤਨ ਕੀਤੇ ਗਏ, ਜਿਸ ਵਿੱਚ 2023 ਵਿੱਚ ਸ਼੍ਰੀਨਗਰ ਵਿੱਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦੀ ਮੇਜ਼ਬਾਨੀ ਵੀ ਸ਼ਾਮਲ ਸੀ ਜਿਸ ਵਿੱਚ ਕਈ ਵਿਦੇਸ਼ੀ ਡੈਲੀਗੇਟਾਂ ਨੇ ਸ਼ਿਰਕਤ ਕੀਤੀ।

ਕਮਸ਼ੀਰ

ਤਸਵੀਰ ਸਰੋਤ, Getty Images

‘ਹਮਲਾ ਝਟਕਾ ਬਣ ਕੇ ਆਇਆ’

2024 ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਖੇਤਰ ਦੇ ਵਿਸ਼ੇਸ਼ ਦਰਜੇ ਨੂੰ ਹਟਾਉਣ ਤੋਂ ਬਾਅਦ ਆਪਣੀ ਪਹਿਲੀ ਫੇਰੀ ‘ਤੇ ਸਥਾਨਕ ਖੇਤੀਬਾੜੀ ਅਤੇ ਸੈਰ-ਸਪਾਟੇ ਨੂੰ ਸਮਰਥਨ ਦੇਣ ਲਈ 64 ਬਿਲੀਅਨ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ।

ਉਨ੍ਹਾਂ ਨੇ ਸ਼੍ਰੀਨਗਰ ਦੇ ਇੱਕ ਭਰੇ ਹਾਲ ਵਿੱਚ ਸੰਬੋਧਨ ਕਰਦਿਆਂ ਕਿਹਾ, “ਜੰਮੂ ਅਤੇ ਕਸ਼ਮੀਰ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਕਿਉਂਕਿ ਇਹ ਹੁਣ ਖੁੱਲ੍ਹ ਕੇ ਸਾਹ ਲੈ ਰਿਹਾ ਹੈ। ਇਹ ਆਜ਼ਾਦੀ, ਧਾਰਾ 370 ਨੂੰ ਹਟਾਉਣ ਤੋਂ ਬਾਅਦ ਆਈ ਹੈ, ਜੋ ਕਿ ਇੱਕ ਰੁਕਾਵਟ ਸੀ।”

ਖੇਤਰੀ ਨੇਤਾ ਉਮਰ ਅਬਦੁੱਲਾ ਨੇ 2022 ਵਿੱਚ ਕਿਹਾ ਸੀ, “ਸੈਰ-ਸਪਾਟਾ ਆਮ ਸਥਿਤੀ ਨਹੀਂ ਹੈ, ਇਹ ਆਰਥਿਕ ਗਤੀਵਿਧੀਆਂ ਦਾ ਇੱਕ ਬੈਰੋਮੀਟਰ ਹੈ। ਆਮ ਸਥਿਤੀ ਦਾ ਮਤਲਬ ਹੈ ਡਰ ਦੀ ਅਣਹੋਂਦ, ਦਹਿਸ਼ਤ ਦੀ ਅਣਹੋਂਦ, ਅੱਤਵਾਦੀਆਂ ਦੀ ਆਪਣੀ ਮਰਜ਼ੀ ਨਾਲ ਹਮਲਾ ਕਰਨ ਦੀ ਅਯੋਗਤਾ, ਲੋਕਤੰਤਰੀ ਸ਼ਾਸਨ ਦੀ ਮੌਜੂਦਗੀ ਅਤੇ ਤੁਸੀਂ ਜਿਸ ਵੀ ਪੈਮਾਨੇ ਦੀ ਵਰਤੋਂ ਕਰਾ ਚਾਹੋ ਕਸ਼ਮੀਰ ਅੱਜ ਆਮ ਹਾਲਾਤ ਤੋਂ ਬਹੁਤ ਦੂਰ ਹੈ।”

2024 ਵਿੱਚ ਹੋਈਆਂ ਚੋਣਾਂ ਵਿੱਚ ਅਬਦੁੱਲਾ ਮੁੱਖ ਮੰਤਰੀ ਚੁਣੇ ਗਏ ਸਨ।

ਮਹਿਬੂਬ ਹੁਸੈਨ ਮੀਰ

ਤਸਵੀਰ ਸਰੋਤ, Mehboob Hussain Mir

ਅਬਦੁੱਲ੍ਹਾ 2024 ਵਿੱਚ ਹੋਈਆਂ ਚੋਣਾਂ ਵਿੱਚ ਮੁੱਖ ਮੰਤਰੀ ਚੁਣੇ ਗਏ। ਪਹਿਲਗਾਮ ਵਿੱਚ ਹਮਲੇ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, “ਦੁਖੀ ਕਰ ਦੇਣ ਵਾਲੇ ਅੱਤਵਾਦੀ ਹਮਲੇ ਤੋਂ ਬਾਅਦ ਸਾਡੇ ਮਹਿਮਾਨਾਂ ਦਾ ਪਲਾਇਨ ਦੇਖਣਾ ਦਿਲ ਦਹਿਲਾ ਦੇਣ ਵਾਲਾ ਹੈ।”

ਪਹਿਲਗਾਮ ਦਾ ਪਹਾੜੀ ਸਟੇਸ਼ਨ ਸੈਲਾਨੀ ਨੂੰ ਵੱਡੀ ਗਿਣਤੀ ਵਿੱਚ ਖਿੱਚਦਾ ਹੈ। ਇਹ ਹਰੇ ਭਰੇ ਮੈਦਾਨਾਂ ਅਤੇ ਸ਼ਾਨਦਾਰ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ, ਇਹ ਫਿਲਮ ਨਿਰਮਾਤਾਵਾਂ ਦੀ ਵੀ ਪਸੰਦੀਦਾ ਥਾਂ ਹੈ।

ਮੰਗਲਵਾਰ ਦਾ ਹਮਲਾ ਬਹੁਤ ਸਾਰੇ ਲੋਕਾਂ ਲਈ ਝਟਕਾ ਬਣ ਕੇ ਆਇਆ ਹੈ।

ਸ਼੍ਰੀਨਗਰ ਵਿੱਚ ਕਸ਼ਮੀਰ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੁਆਰਾ ਰੋਸ ਮੁਜ਼ਾਹਰੇ ਦੀ ਅਗਵਾਈ ਕਰਨ ਤੋਂ ਬਾਅਦ ਮਹਿਬੂਬ ਹੁਸੈਨ ਮੀਰ ਨੇ ਕਿਹਾ, “ਜ਼ਮੀਨੀ ਹਕੀਕਤ ਪੂਰੇ ਦੇਸ਼ ਦੇ ਸਾਹਮਣੇ ਉਜਾਗਰ ਹੋ ਗਈ ਹੈ।”

ਉਨ੍ਹਾਂ ਨੇ ਕਿਹਾ, “ਵਿਸ਼ੇਸ਼ ਦਰਜਾ ਹਟਾਉਣ ਤੋਂ ਪਹਿਲਾਂ ਵੀ ਹਮਲੇ ਹੋਏ ਹਨ ਅਤੇ ਹੁਣ ਵੀ। ਹਰ ਵਾਰ ਜਦੋਂ ਅਸ਼ਾਂਤੀ ਹੁੰਦੀ ਹੈ ਤਾਂ ਸਥਾਨਕ ਲੋਕ ਹੀ ਪੀੜਤ ਹੁੰਦੇ ਹਨ। ਸਰਕਾਰ ਨੂੰ ਕੋਈ ਹੱਲ ਲੱਭਣਾ ਚਾਹੀਦਾ ਹੈ ਨਹੀਂ ਤਾਂ ਸਾਡੀਆਂ ਜ਼ਿੰਦਗੀਆਂ ਖ਼ਤਰੇ ਵਿੱਚ ਪਈਆਂ ਰਹਿਣਗੀਆਂ।”

ਮਾਜਿਦ ਜਹਾਂਗੀਰ ਵੱਲੋਂ ਵਾਧੂ ਜਾਣਕਾਰੀ ਦੇ ਨਾਲ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI