Source :- BBC PUNJABI
ਤਸਵੀਰ ਸਰੋਤ, Harmandeep Singh/BBC
-
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
-
7 ਫ਼ਰਵਰੀ 2026
ਅਪਡੇਟ 8 ਫ਼ਰਵਰੀ 2026
ਮੋਗਾ ਜ਼ਿਲ੍ਹੇ ਦੇ ਮਹਿਣਾ ਪਿੰਡ ਦੇ ਸਿੱਖ ਪਰਿਵਾਰ ਨੇ ਪਿੰਡ ‘ਚ ਕਬਰਿਸਤਾਨ ਵਾਸਤੇ ਜ਼ਮੀਨ ਦਾਨ ਕਰਕੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਪਿਛਲੇ ਲਗਭਗ ਸੱਤ ਦਹਾਕਿਆਂ ਤੋਂ ਪਿੰਡ ਦੇ ਕਬਰਿਸਤਾਨ ਨੂੰ ਜਾਣ ਦਾ ਕੋਈ ਰਾਹ ਨਹੀਂ ਸੀ।
ਰਾਹ ਨਾ ਹੋਣ ਕਰਕੇ ਪਿੰਡ ਦੇ ਮੁਸਲਮਾਨ ਪਰਿਵਾਰਾਂ ਨੂੰ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਦਫ਼ਨਾਉਣ ਵਾਸਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਮ੍ਰਿਤਕਾਂ ਨੂੰ ਕਬਰਿਸਤਾਨ ਵਿੱਚ ਲੈਕੇ ਜਾਣ ਲਈ ਮੁਸਲਮਾਨ ਭਾਈਚਾਰੇ ਨੂੰ ਖੜ੍ਹੀਆਂ ਫਸਲਾਂ ਅਤੇ ਖੇਤਾਂ ਵਿੱਚ ਖੜ੍ਹੇ ਪਾਣੀ ਵਿੱਚੋਂ ਲੰਘਣਾ ਪੈਂਦਾ ਸੀ। ਖੇਤਾਂ ਵਿੱਚੋਂ ਲੰਘਣ ਤੋਂ ਪਹਿਲਾਂ ਜ਼ਮੀਨ ਮਾਲਕਾਂ ਦੀ ਆਗਿਆ ਵੀ ਲੈਣੀ ਪੈਂਦੀ ਸੀ।
ਬੀਬੀਸੀ ਨਿਊਜ਼ ਪੰਜਾਬੀ ਵੱਲੋਂ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਨ ਤੋਂ ਬਾਅਦ, ਇੱਕ ਸਿੱਖ ਪਰਿਵਾਰ ਨੇ ਕਬਰਿਸਤਾਨ ਦੇ ਰਾਹ ਵਾਸਤੇ ਲੋੜੀਂਦੀ ਜ਼ਮੀਨ ਦਾਨ ਕੀਤੀ ਹੈ।
ਇਸ ਸ਼ਲਾਘਾਯੋਗ ਕਦਮ ਲਈ ਮੁਸਲਿਮ ਭਾਈਚਾਰੇ ਵੱਲੋਂ ਸਿੱਖ ਪਰਿਵਾਰ, ਪਿੰਡ ਦੇ ਸਰਪੰਚ ਅਤੇ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ ਹੈ।
ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਮੁਤਾਬਕ, ਉਹ ਕਬਰਿਸਤਾਨ ਨੂੰ ਜ਼ਮੀਨ ਦਾਨ ਕਰਨ ਸਬੰਧੀ ਜਲਦ ਹੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਰਸਤੇ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦੇਣਗੇ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਕਿਸ ਨੇ ਦਾਨ ਦਿੱਤੀ ਜ਼ਮੀਨ
ਤਸਵੀਰ ਸਰੋਤ, Harmandeep Singh/BBC
ਕਬਰਿਸਤਾਨ ਦੇ ਨਾਲ ਲੱਗਦੀ ਜ਼ਮੀਨ ਦੀ ਮਾਲਕੀਅਤ ਜਗਦੀਸ਼ ਸਿੰਘ ਅਤੇ ਉਨ੍ਹਾਂ ਦੇ ਭਤੀਜੇ ਸ਼ਮਸ਼ੇਰ ਸਿੰਘ ਅਤੇ ਰਾਜਵਿੰਦਰ ਸਿੰਘ ਕੋਲ ਸੀ। ਇਹ ਸਿੱਖ ਪਰਿਵਾਰ ਇਸ ਜ਼ਮੀਨ ਵਿੱਚ ਖੇਤੀ ਕਰਦਾ ਹੈ।
ਜਗਦੀਸ਼ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਗਿੱਲ ਕਹਿੰਦੇ ਹਨ, “ਕਬਰਿਸਤਾਨ ਦੇ ਰਸਤੇ ਵਾਸਤੇ ਜਿੰਨੀ ਵੀ ਜ਼ਮੀਨ ਦੀ ਲੋੜ ਹੈ, ਉਹ ਅਸੀਂ ਦਾਨ ਕਰ ਦਿੱਤੀ ਹੈ।”
“ਜ਼ਮੀਨ ਦੇ ਮਾਲਕ ਮੇਰੇ ਪਿਤਾ ਅਤੇ ਮਸੇਰੇ ਭਰਾ ਨੇ ਪਿੰਡ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਵਾਸਤੇ ਜ਼ਮੀਨ ਦਾਨ ਦਿੱਤੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਵਿੱਚ ਵੱਸਦੇ ਸਾਰੇ ਭਾਈਚਾਰੇ ਅਮਨ-ਸ਼ਾਂਤੀ ਨਾਲ ਬਗੈਰ ਕਿਸੇ ਸਮੱਸਿਆ ਤੋਂ ਰਹਿਣ।”
ਜ਼ਮੀਨ ਦੀ ਕੀਮਤ ਦੀ ਪੇਸ਼ਕਸ਼ ਠੁਕਰਾਈ

ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਕਹਿੰਦੇ ਹਨ ਕਿ ਉਨ੍ਹਾਂ ਦੇ ਧਿਆਨ ‘ਚ ਇਹ ਮਸਲਾ ਬੀਬੀਸੀ ਪੰਜਾਬੀ ਦੀ ਖ਼ਬਰ ਜ਼ਰੀਏ ਆਇਆ ਸੀ।
“ਜਦੋਂ ਮੈਨੂੰ ਪਤਾ ਲੱਗਾ ਕਿ ਪਿੰਡ ਦੇ ਕਬਰਿਸਤਾਨ ਵਾਸਤੇ ਕੋਈ ਰਸਤਾ ਨਹੀਂ ਹੈ ਤਾਂ ਮੈਂ ਤੁਰੰਤ ਪਿੰਡ ਦਾ ਮਾਲੀਆ ਰਿਕਾਰਡ ਚੈੱਕ ਕੀਤਾ। ਰਿਕਾਰਡ ਮੁਤਾਬਕ ਕਬਰਿਸਤਾਨ ਵਾਸਤੇ ਕੋਈ ਰਸਤਾ ਨਹੀਂ ਸੀ।”
“ਮੈਂ ਕਬਰਿਸਤਾਨ ਨੂੰ ਰਸਤਾ ਦਿਵਾਉਣਾ ਚਾਹੁੰਦਾ ਸੀ। ਚਾਹੇ ਉਹ ਕਿਸਾਨਾਂ ਤੋਂ ਜ਼ਮੀਨ ਖ਼ਰੀਦਕੇ ਜਾ ਜ਼ਮੀਨ ਦਾ ਤਬਾਦਲਾ ਕਰਵਾਕੇ। ਇਸ ਲਈ ਪਹਿਲਾਂ ਮੈਂ ਮੁਸਲਿਮ ਭਾਈਚਾਰੇ ਨੂੰ ਆਪਣੇ ਨਾਲ ਲਿਆ।”

“ਅਸੀਂ ਰਲ਼ ਕੇ ਜ਼ਮੀਨ ਦੇ ਮਾਲਕ ਪਰਿਵਾਰ ਕੋਲ ਗਏ। ਪਿੰਡ ਦੀ ਪੰਚਾਇਤ ਅਤੇ ਮੁਸਲਿਮ ਭਾਈਚਾਰੇ ਨੇ ਜ਼ਮੀਨ ਦੇ ਮਾਲਕ ਸਿੱਖ ਪਰਿਵਾਰ ਨੂੰ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ। ਜ਼ਮੀਨ ਬਦਲੇ ਜ਼ਮੀਨ ਦੇਣ ਦੀ ਪੇਸ਼ਕਸ਼ ਵੀ ਕੀਤੀ। ਪਰਿਵਾਰ ਪਹਿਲੇ ਬੋਲ ਉੱਤੇ ਹੀ ਜ਼ਮੀਨ ਦਾਨ ਕਰਨ ਲਈ ਤਿਆਰ ਹੋ ਗਿਆ। ਉਨ੍ਹਾਂ ਨੇ ਨਾ ਜ਼ਮੀਨ ਬਦਲੇ ਜ਼ਮੀਨ ਲਈ ਅਤੇ ਨਾ ਹੀ ਜ਼ਮੀਨ ਵੱਟੇ ਪੈਸੇ ਲਏ।”
ਮੌਲਵੀ ਆਸ ਮੁਹੰਮਦ ਕਹਿੰਦੇ ਹਨ, “ਜਗਦੀਸ਼ ਦੇ ਪਰਿਵਾਰ ਨੇ ਕਿਹਾ ਕਿ ਨਾ ਉਨ੍ਹਾਂ ਨੂੰ ਪੈਸੇ ਚਾਹੀਦੇ ਹਨ ਅਤੇ ਨਾ ਹੀ ਜ਼ਮੀਨ ਬਦਲੇ ਜ਼ਮੀਨ। ਉਹ ਬੱਸ ਸਾਡੀ ਮਦਦ ਲਈ ਕਬਰਿਸਤਾਨ ਦੇ ਰਸਤੇ ਲਈ ਜ਼ਮੀਨ ਦਾਨ ਕਰਨਾ ਚਾਹੁੰਦੇ ਹਨ।”
ਮਾਮਲਾ ਕਿਵੇਂ ਸਾਹਮਣੇ ਆਇਆ ਸੀ
ਤਸਵੀਰ ਸਰੋਤ, Harmandeep Singh/BBC
ਲੰਘੀ 25 ਜਨਵਰੀ ਨੂੰ ਇੱਕ ਬਜ਼ੁਰਗ ਮੁਸਲਮਾਨ ਮਹਿਲਾ ਰੱਜੋ ਦੀ ਮੌਤ ਹੋ ਗਈ ਸੀ। ਉਨ੍ਹਾਂ ਨੂੰ ਦਫਨਾਉਣ ਵਾਸਤੇ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਪਹਿਲਾਂ ਖੇਤਾਂ ਦੇ ਮਾਲਕਾਂ ਤੋਂ ਆਗਿਆ ਲੈਣੀ ਪਈ। ਆਗਿਆ ਮਿਲਣ ਮਗਰੋਂ ਉਹ ਖੜ੍ਹੀ ਕਣਕ ਵਿੱਚੋਂ ਲੰਘ ਕੇ ਕਬਰਸਤਾਨ ਤੱਕ ਪਹੁੰਚੇ।
ਰੱਜੋ ਇਸ ਪਿੰਡ ਦੇ ਹੀ ਵਸਨੀਕ ਬੂਟਾ ਖਾਨ ਦੇ ਭਰਜਾਈ ਸਨ। ਆਪਣੀ ਭਾਬੀ ਨੂੰ ਦਫਨਾਉਣ ਮਗਰੋਂ ਬੂਟਾ ਖਾਨ ਨੇ ਪਿੰਡ ਦੀ ਪੰਚਾਇਤ ਕੋਲ ਇੱਕ ਵਾਰ ਫਿਰ ਤੋਂ ਰਸਤਾ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਸੀ।
ਸਮੱਸਿਆ ਕਿੰਨੀ ਪੁਰਾਣੀ ਸੀ
ਤਸਵੀਰ ਸਰੋਤ, Harmandeep Singh/BBC
ਪਿੰਡ ਦੇ ਵਸਨੀਕ ਅਤੇ ਮ੍ਰਿਤਕ ਰੱਜੋ ਦੇ ਰਿਸ਼ਤੇਦਾਰ ਰੂਪ ਦੀਨ ਮੁਤਾਬਕ, ਇੱਥੇ ਇਹ ਸਮੱਸਿਆ ਪਹਿਲੀ ਵਾਰੀ ਨਹੀਂ ਆਈ। ਉਹ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਨਾਲ ਦਫ਼ਨਾਉਣ ਵਾਸਤੇ ਸੰਘਰਸ਼ ਕਰ ਰਹੇ ਹਨ।
ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਕਹਿੰਦੇ ਹਨ, “ਇਹ ਸਮੱਸਿਆ ਲਗਭਗ ਸੱਤ ਦਹਾਕੇ ਪੁਰਾਣੀ ਸੀ। ਇਸ ਸਮੇਂ ਦੌਰਾਨ ਸਮੱਸਿਆ ਦਾ ਹੱਲ ਨਹੀਂ ਨਿਕਲਿਆ।”
“ਹੁਣ ਮ੍ਰਿਤਕ ਰੱਜੋ ਨੂੰ ਦਫਨਾਉਣ ਵਾਸਤੇ ਜਦੋਂ ਪਰਿਵਾਰ ਨੇ ਰਸਤੇ ਦੀ ਮੰਗ ਕੀਤੀ ਤਾਂ ਮਾਮਲਾ ਮੇਰੇ ਧਿਆਨ ਵਿੱਚ ਆਇਆ।”
ਮੁਸਲਿਮ ਭਾਈਚਾਰੇ ਨੇ ਕੀ ਕਿਹਾ

ਬੂਟਾ ਖਾਨ ਕਹਿੰਦੇ ਹਨ, “ਪਿੰਡ ਦੇ ਸਰਪੰਚ, ਪੰਚਾਇਤ ਅਤੇ ਅਸੀਂ ਇੱਕਠੇ ਹੋ ਕੇ ਜ਼ਮੀਨ ਦੇ ਮਾਲਕ ਤੋਂ ਰਸਤੇ ਲਈ ਅਰਜ਼ ਕੀਤੀ ਸੀ ਅਤੇ ਜਗਦੀਸ਼ ਅਤੇ ਉਨ੍ਹਾਂ ਦੇ ਪਰਿਵਾਰ ਨੇ ਬਿਨਾਂ ਕਿਸੇ ਝਿਜਕ ਦੇ ਰਸਤੇ ਵਾਸਤੇ ਜ਼ਮੀਨ ਦੇ ਦਿੱਤੀ। ਅਸੀਂ ਇਨ੍ਹਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ।”
ਮੌਲਵੀ ਆਸ ਮੁਹੰਮਦ ਕਹਿੰਦੇ ਹਨ, “ਮੁਸਲਿਮ ਭਾਈਚਾਰੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜਗਦੀਸ਼ ਦੇ ਪਰਿਵਾਰ ਦੀ ਮਦਦ ਨੂੰ ਯਾਦ ਰੱਖਣਗੀਆਂ। ਸਾਡੇ ਕੋਲ ਉਨ੍ਹਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ।”
ਪਿੰਡ ਵਿੱਚ ਕਿੰਨੇ ਮੁਸਲਮਾਨ ਵਸਨੀਕ
ਤਸਵੀਰ ਸਰੋਤ, Harmandeep Singh/BBC
ਪਿੰਡ ਦੇ ਸਰਪੰਚ ਅਤੇ ਮੁਸਲਿਮ ਭਾਈਚਾਰੇ ਮੁਤਾਬਕ, ਪਿੰਡ ਵਿੱਚ ਉਨ੍ਹਾਂ ਦੀਆਂ 37 ਵੋਟਾਂ ਹਨ।
ਬੂਟਾ ਖਾਨ ਮੁਤਾਬਕ, ਉਨ੍ਹਾਂ ਦੇ ਬਜ਼ੁਰਗ ਇਸੇ ਪਿੰਡ ਦੇ ਵਸਨੀਕ ਹਨ। 1947 ਵਿੱਚ ਸਾਰਾ ਮੁਸਲਿਮ ਭਾਈਚਾਰਾ ਇੱਥੋਂ ਪਾਕਿਸਤਾਨ ਚਲਾ ਗਿਆ ਸੀ। ਇੱਕਲੇ ਬੂਟਾ ਖ਼ਾਨ ਦੇ ਪਿਤਾ ਇੱਥੇ ਰਹਿ ਗਏ ਸਨ।
ਹੌਲੀ-ਹੌਲੀ ਉਨ੍ਹਾਂ ਦਾ ਪਰਿਵਾਰ ਵਧਦਾ ਗਿਆ ਅਤੇ ਹੁਣ ਮੁਸਲਿਮ ਭਾਈਚਾਰੇ ਦੀਆਂ ਪਿੰਡ ਵਿੱਚ 37 ਵੋਟਾਂ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਕਈ ਪਰਵਾਸੀ ਮੁਸਲਮਾਨ ਵੀ ਹਨ।
ਪਿੰਡ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਨੇ ਦੱਸਿਆ ਕਿ ਪਿੰਡ ਵਿੱਚ ਵੋਟਾਂ ਦੀ ਕੁੱਲ ਗਿਣਤੀ 3500 ਦੇ ਕਰੀਬ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਸ਼ਾਰਟ ਵੀਡੀਓਜ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ
-

01:29
ਵੀਡੀਓ, ISWOTY 2025 ਲਈ ਨਾਮਜ਼ਦ ਅਥਲੀਟ ਜਯੋਤੀ ਯਾਰਾਜੀ ਬਾਰੇ ਜਾਣੋ, Duration 1,29
-

01:25
ਵੀਡੀਓ, ISWOTY 2025 ਲਈ ਨਾਮਜ਼ਦ ਸ਼ੂਟਰ ਸੁਰੂਚੀ ਸਿੰਘ ਬਾਰੇ ਜਾਣੋ, Duration 1,25
-

01:28
ਵੀਡੀਓ, ਸਮ੍ਰਿਤੀ ਮੰਧਾਨਾ ਜਿਨ੍ਹਾਂ ਦੀ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ‘ਚ ਸੀ ਅਹਿਮ ਭੂਮਿਕਾ, Duration 1,28
-

01:29
ਵੀਡੀਓ, ਭਾਰਤ ਨੂੰ ਆਪਣੀ ਅਗਵਾਈ ਵਿੱਚ ਵਿਸ਼ਵ ਕੱਪ ਜਿਤਾਉਣ ਵਾਲੀ ਖਿਡਾਰਨ, Duration 1,29
-

01:28
ਵੀਡੀਓ, ਰਾਹੁਲ ਗਾਂਧੀ ਅਤੇ ਰਵਨੀਤ ਸਿੰਘ ਬਿੱਟੂ ਦਰਮਿਆਨ ਹੋਈ ਗੱਲਬਾਤ ਚਰਚਾ ਦਾ ਵਿਸ਼ਾ ਬਣ ਗਈ ਹੈ, Duration 1,28
-

01:30
ਵੀਡੀਓ, ਸ਼ਤਰੰਜ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਕਿਵੇਂ ਇਤਿਹਾਸ ਰਚਿਆ, Duration 1,30
-

01:07
ਵੀਡੀਓ, ਭਾਰਤ ਬਨਾਮ ਪਾਕਿਸਤਾਨ: ਟੀ-20 ਮੈਚ ਦੇ ਬਾਇਕਾਟ ਮਗਰੋਂ ਕੀ ਬੋਲੇ ਪਾਕਿਸਤਾਨੀ ਫੈਨਜ਼, Duration 1,07
-

01:09
ਵੀਡੀਓ, ਫੁੱਟਬਾਲ ਦੀ ‘ਕਿੱਕ’ ਨਾਲ ਕਿਵੇਂ ਬਾਲ ਵਿਆਹ ਵਿਰੁੱਧ ਲੜ ਰਹੀਆਂ ਇਹ ਕੁੜੀਆਂ, Duration 1,09
-

01:11
ਵੀਡੀਓ, ਭਾਰਤ ਵਿੱਚ ਬੀਬੀਸੀ ਦੇ ਪੱਤਰਕਾਰ ਰਹੇ ਸਰ ਮਾਰਕ ਟਲੀ ਦਾ ਦੇਹਾਂਤ, Duration 1,11
-

01:26
ਵੀਡੀਓ, ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਨੇ ਕਿਹੜੇ ਕੇਸ ‘ਚੋਂ ਕੀਤਾ ਬਰੀ, Duration 1,26
-

01:17
ਵੀਡੀਓ, ਜੰਗਾਂ ਵਿੱਚ ਪਤੰਗਾਂ ਦੀ ਵਰਤੋਂ ਕਿਵੇਂ ਹੁੰਦੀ ਸੀ, ਜਾਣੋ ਇਤਿਹਾਸ, Duration 1,17
-

01:09
ਵੀਡੀਓ, ਕੋਲਡ ਵਾਰ ਦੇ ਜਮਾਨੇ ਦਾ ਇਹ ਨਿਊਕਲੀਅਰ ਬੰਕਰ, ਜੋ ਹੁਣ ਡਿੱਗਣ ਦੀ ਕਗਾਰ ‘ਤੇ ਹੈ, Duration 1,09
-

01:29
ਵੀਡੀਓ, ਚਿੱਟੇ ਪੱਥਰਾਂ ਨੂੰ ਤਰਾਸ਼ ਕੇ ‘ਮਿੰਨੀ ਤਾਜ ਮਹਿਲ’ ਕਿਵੇਂ ਬਣਦੇ ਹਨ?, Duration 1,29
-

00:35
ਵੀਡੀਓ, ਜਦੋਂ ਪਤੰਗ ਉਡਾਉਂਦੇ ਸਮੇਂ ਆਸਮਾਨ ਵੱਲ ਖਿੱਚਿਆ ਗਿਆ ਇੱਕ ਨੌਜਵਾਨ, Duration 0,35
-

00:27
ਵੀਡੀਓ, ਜਦੋਂ ਹਿਰਨ ਦਾ ਬੱਚਾ ਗੈਂਡੇ ਨਾਲ ਟਕਰਾ ਗਿਆ, Duration 0,27
-

01:28
ਵੀਡੀਓ, ਅਕਾਲ ਤਖ਼ਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਗਿਆ ਤਲਬ, Duration 1,28
-

01:12
ਵੀਡੀਓ, ਅਮਰੀਕਾ ਨਾਲ ਤਣਾਅ ਵਿਚਾਲੇ ਵੈਨੇਜ਼ੁਏਲਾ ’ਚ ਕਈ ਥਾਵਾਂ ’ਤੇ ਹਮਲੇ, Duration 1,12
-

01:30
ਵੀਡੀਓ, ਚਾਕ ਨਾਲ ਕਲਾਕ੍ਰਿਤੀਆਂ ਬਣਾਉਣ ਵਾਲੇ ਬਲਰਾਜ ਸਿੰਘ ਨੂੰ ਮਿਲੋ, Duration 1,30
-

00:52
ਵੀਡੀਓ, ਫਿਰੋਜ਼ਪੁਰ ਦੇ ਸ਼ਰਵਣ ਸਿੰਘ ਨੇ ਪੀਐੱਮ ਮੋਦੀ ਨਾਲ ਕੀ ਗੱਲ ਕੀਤੀ, Duration 0,52
-

00:49
ਵੀਡੀਓ, ਕਿਹੜੀ ਜਪਾਨੀ ਰਿਵਾਇਤ ਮੁਤਾਬਕ 20 ਮਿੰਟ ਤੱਕ ਹਜ਼ਾਰਾਂ ਲੋਕ ਇਕੱਠੇ ਹੱਸਦੇ ਰਹਿੰਦੇ ਹਨ, Duration 0,49
source : BBC PUNJABI























