Source :- BBC PUNJABI

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਕਾਨੂੰਨ ਪਹਿਲਾਂ ਤੋਂ ਹੀ ਮੌਜੂਦ ਸੀ ਪਰ ਹੁਣ ਇੱਕ ਨਵਾਂ ਅਤੇ ਡਾਡਾ ਕਾਨੂੰਨ ਆਇਆ ਹੈ। ਪੰਜਾਬ ਅਸੈਂਬਲੀ ਨੇ ਸਰਬਸੰਮਤੀ ਨਾਲ ਪਾਸ ਕੀਤਾ ਹੈ।
ਵੱਡੇ-ਵੱਡੇ ਜੁਰਮਾਨੇ, ਉਮਰ ਕੈਦ ਦੀਆਂ ਸਜ਼ਾਵਾਂ, ਜਿਹੜਾ ਬੇਅਦਬੀ ਕਰੇਗਾ, ਜਿਹੜਾ ਬੇਅਦਬੀ ਕਰਨ ਵਾਲੇ ਦਾ ਸਾਥ ਦੇਵੇਗਾ, ਜਿਹੜਾ ਉਸ ਦਾ ਮਾਸਟਰਮਾਇੰਡ ਹੋਵੇਗਾ, ਉਨ੍ਹਾਂ ‘ਚੋਂ ਕੋਈ ਵੀ ਨਹੀਂ ਬਚ ਸਕੇਗਾ।
ਮਾਮਲਾ ਅਦਬ ਦਾ ਹੈ, ਮਾਮਲਾ ਸੰਵਦੇਨਸ਼ੀਲ ਹੈ, ਇਸ ਲਈ ਡਰ ਲੱਗਦਾ ਹੈ ਕਿ ਜੇਕਰ ਬੰਦਾ ਅਦਬ ਨਾਲ ਵੀ ਗੱਲ ਕਰੇ ਤਾਂ ਕੋਈ ਉਸ ‘ਚੋਂ ਬੇਅਦਬੀ ਨਾ ਲੱਭ ਲਵੇ।
ਇਸ ਲਈ ਆਪਣੇ ਗੁਆਂਢ ਪਾਕਿਸਤਾਨੀ ਪੰਜਾਬ ਨੂੰ ਵੇਖ ਲਓ, ਉੱਥੇ ਬੇਅਦਬੀ ਦੇ ਖਿਲਾਫ਼ ਨਵਾਂ ਕਾਨੂੰਨ ਪਹਿਲਾਂ ਤੋਂ ਹੀ ਮੌਜੂਦ ਹੈ। ਉੱਥੇ ਉਸ ਨੂੰ ਗੁਸਤਾਖੀ ਜਾਂ ਬਲਾਸਫੇਮੀ ਕਹਿੰਦੇ ਹਨ।
ਉੱਥੇ ਤੁਹਾਨੂੰ ਕਈ ਕੰਧਾਂ ‘ਤੇ ਇਹ ਨਾਅਰਾ ਲਿਖਿਆ ਮਿਲੇਗਾ – ‘ਗੁਸਤਾਖ਼ ਕੀ ਬਸ ਏਕ ਸਜ਼ਾ, ਸਰ ਤਨ ਸੇ ਜੁਦਾ, ਸਰ ਤਨ ਸੇ ਜੁਦਾ’।
ਜਦੋਂ ਪਾਕਿਸਤਾਨ ਵਿੱਚ ਇਹ ਬਲਾਸਫੇਮੀ ਵਾਲਾ ਕਾਨੂੰਨ ਨਹੀਂ ਸੀ ਆਇਆ, ਉਦੋਂ ਕੋਈ ਵਿਰਲਾ ਹੀ ਕੇਸ ਸੁਣੀਦਾ ਸੀ । ਖਲਕਤ ਵੀ ਇਹੀ ਸਮਝਦੀ ਸੀ ਕਿ ਕੋਈ ਪਾਗਲ ਹੀ ਹੋਵੇਗਾ ਜਿਹੜਾ ਕਿਸੇ ਮੁਕਦਸ ਹਸਤੀ ਜਾਂ ਮੁਕਦਸ ਕਿਤਾਬ ਦੇ ਖਿਲਾਫ਼ ਗੱਲ ਕਰੇਗਾ ਅਤੇ ਇਸ ਤਰ੍ਹਾਂ ਦੇ ਖੜ ਦਿਮਾਗ ਦਾ ਇਲਾਜ ਕਰਵਾਓ ਜਾਂ ਫਿਰ ਇਸ ਨੂੰ ਪਾਗਲਖਾਨੇ ਬੰਦ ਕਰਾ ਦਿਓ।
ਪਰ ਜਦੋਂ ਦਾ ਬਲਾਸਫੇਮੀ ਦੇ ਖਿਲਾਫ਼ ਨਵਾਂ ਕਾਨੂੰਨ ਆਇਆ ਹੈ, ਉਦੋਂ ਦੇ ਹਜ਼ਾਰਾਂ ਕੇਸ ਹਨ ਅਤੇ ਕਿਉਂਕਿ ਮਾਮਲਾ ਸੰਵੇਦਨਸ਼ੀਲ ਹੈ, ਜਜ਼ਬਾਤੀ ਹੈ ਤੇ ਲੋਕ ਕਾਨੂੰਨ – ਕਚਿਹਰੀ ਦਾ ਵੀ ਇੰਤਜ਼ਾਰ ਨਹੀਂ ਕਰਦੇ ।
ਆਪਣੇ ਹੱਥੀਂ ਹੁਣ ਤੱਕ ਕੋਈ 100 ਤੋਂ ਜ਼ਿਆਦਾ ਬੰਦੇ ਤੇ ਜ਼ਨਾਨੀਆਂ ਮਾਰੇ ਜਾ ਚੁੱਕੇ ਹਨ। ਕੁਝ ਨੂੰ ਜਥਿਆਂ ਨੇ ਇੱਕਠੇ ਹੋ ਕੇ ਕੁੱਟ ਕੇ ਮਾਰਿਆ ਹੈ, ਕੁਝ ਨੂੰ ਗੋਲੀ ਮਾਰੀ ਗਈ ਹੈ ਅਤੇ ਕੁਝ ਮਾਮਲਿਆਂ ‘ਚ ਤਾਂ ਪੂਰੀ ਦੀ ਪੂਰੀ ਬਸਤੀ ਹੀ ਸਾੜ ਦਿੱਤੀ ਗਈ ਹੈ।
ਜੇਕਰ ਕੋਈ ਬਲਾਸਫੇਮੀ ਦਾ ਕੇਸ ਕਚਿਹਰੀ ਤੱਕ ਪਹੁੰਚ ਵੀ ਜਾਵੇ ਤਾਂ ਵਕੀਲ ਕੇਸ ਲੈਣ ਤੋਂ ਡਰਦੇ ਹਨ ਕਿ ਕਿਤੇ ਉਨ੍ਹਾਂ ਕੋਲੋਂ ਕੋਈ ਬੇਅਦਬੀ ਨਾ ਹੋ ਜਾਵੇ।
ਜੱਜ ਕਈ-ਕਈ ਸਾਲ ਤੱਕ ਕੇਸ ਹੀ ਨਹੀਂ ਸੁਣਦੇ , ਕਿਤੇ ਕੇਸ ਦੀ ਸੁਣਵਾਈ ਦੌਰਾਨ ਉਨ੍ਹਾਂ ਕੋਲੋਂ ਕੋਈ ਗੁਸਤਾਖੀ ਨਾ ਹੋ ਜਾਵੇ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

‘ਇਹ ਵੀ ਖਿਆਲ ਰੱਖੋ ਕਿ ਰੱਬ ਦੇ ਨਾਮ ਨੂੰ ਦੁਨੀਆਦਾਰੀ ਦੇ ਫੱਡੇ ਨਿਭਾਉਣ ਲਈ ਵਰਤਣਾ ਵੀ ਵੱਡੀ ਬੇਅਦਬੀ ਹੈ’
ਤੁਸੀਂ ਆਸੀਆ ਬੀਬੀ ਵਾਲਾ ਕੇਸ ਸੁਣਿਆ ਹੋਣਾ ਹੈ। ਇੱਕ ਗਰੀਬ ਮਾਈ ਪੈਲੀਆਂ ‘ਚ ਕੰਮ ਕਰਨ ਲਈ ਗਈ ਸੀ। ਉੱਥੇ ਕੁਝ ਜਨਾਨੀਆਂ ਨਾਲ ਤੂੰ-ਤੂੰ- ਮੈਂ-ਮੈਂ ਹੋ ਗਈ। ਗੱਲ ਮਸੀਤ ਦੇ ਇਮਾਮ ਤੱਕ ਪਹੁੰਚੀ। ਉਸ ਨੇ ਬਲਾਸਫੇਮੀ ਦਾ ਪਰਚਾ ਕਰਵਾ ਦਿੱਤਾ।
ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਫਿਰ ਅਪੀਲ ਹੋਈ। ਉਦੋਂ ਪੰਜਾਬ ਦੇ ਗਵਰਨਰ ਸਨ ਸੁਲਮਾਨ ਤਾਸੀਰ ਸਾਹਿਬ। ਉਨ੍ਹਾਂ ਕਿਹਾ ਕਿ ਆਸੀਆ ਬੀਬੀ ਨਾਲ ਜ਼ੁਲਮ ਹੋ ਰਿਹਾ ਹੈ, ਮੈਂ ਉਸ ਨੂੰ ਇਨਸਾਫ਼ ਦਵਾਵਾਂਗਾ।
ਹੁਣ ਕਿਸੇ ਨੂੰ ਲੱਗਾ ਕਿ ਇਹ ਇਨਸਾਫ਼ ਵਾਲੀ ਗੱਲ ਵੀ ਬਲਾਸਫੇਮੀ ਹੈ ਅਤੇ ਉਸ ਦੇ ਆਪਣੇ ਪੁਲਿਸ ਦੇ ਗਾਰਡ ਨੇ ਉਸ ਨੂੰ ਗੋਲੀਆਂ ਮਾਰ ਕੇ ਮੁਕਾ ਦਿੱਤਾ।
ਗਵਰਨਰ ਨੂੰ ਮਾਰਨ ਵਾਲਾ ਹੀਰੋ ਬਣ ਗਿਆ ਅਤੇ ਬਾਅਦ ‘ਚ ਫਾਹੇ ਲੱਗਿਆ। ਆਸੀਆ ਬੀਬੀ 10 ਸਾਲ ਕਾਲ ਕੋਠੜੀ ‘ਚ ਰਹੀ ਅਤੇ ਫਿਰ ਬਰੀ ਹੋਈ ਤੇ ਮੁਲਕੋਂ ਬਾਹਰ ਤੁਰ ਗਈ ਤੇ ਹੁਣ ਕਦੇ ਪਰਤ ਕੇ ਵਾਪਸ ਨਹੀਂ ਆ ਸਕਦੀ।
ਤਸਵੀਰ ਸਰੋਤ, Getty Images
ਇਹ ਬਲਾਸਫੇਮੀ ਵਾਲਾ ਕਾਨੂੰਨ ਪਹਿਲਾਂ ਅੰਗਰੇਜ਼ਾਂ ਨੇ ਬਣਾਇਆ ਸੀ। ਇਸ ਲਈ ਇੰਡੀਆ ਅਤੇ ਪਾਕਿਸਤਾਨ ‘ਚ ਪੀਨਲ ਕੋਰਡ ਦਾ ਇਹ ਸੈਕਸ਼ਨ 295 ਹੈ।
ਨਵਾਂ ਕਾਨੂੰਨ ਬਣਾਇਆ ਗਿਆ ਸੀ ਮੁਕਦਸ ਹਸਤੀਆਂ ਨੂੰ, ਮੁਕਦਸ ਕਿਤਾਬਾਂ ਦੀ ਬੇਅਦਬੀ ਨੂੰ ਰੋਕਣ ਲਈ, ਪਰ ਕਈ ਲੋਕਾਂ ਨੇ ਇਸ ਨੂੰ ਆਪਣਾ ਧੰਦਾ ਬਣਾ ਲਿਆ ਹੈ। ਕਿਤੇ ਪੈਸੇ ਦਾ ਝਗੜਾ, ਕਿਤੇ ਪਲਾਟ ਦਾ ਕਬਜ਼ਾ, ਕਿਸੇ ਦੀ ਜ਼ਿੰਦਗੀ ਤਬਾਹ ਕਰਨੀ ਹੋਵੇ, ਕਿਸੇ ਤੋਂ ਬਦਲਾ ਲੈਣਾ ਹੋਵੇ ਤਾਂ ਉਸ ‘ਤੇ ਬਲਾਸਫੇਮੀ ਦਾ ਇਲਜ਼ਾਮ ਲਗਾ ਦਿਓ।
ਕਾਨੂੰਨ ਇੱਕ ਹੋਰ ਵੀ ਹੈ, ਜਿਹੜਾ ਕਹਿੰਦਾ ਹੈ ਕਿ ਗੁਸਤਾਖੀ ਦਾ, ਬਲਾਸਫੇਮੀ ਦਾ ਜਿਹੜਾ ਝੂਠਾ ਇਲਜ਼ਾਮ ਲਗਾਵੇ ਉਸ ਲਈ ਵੀ ਕਾਨੂੰਨ ‘ਚ ਸਜ਼ਾ ਲਿਖੀ ਹੈ। ਪਰ ਇਹ ਸਜ਼ਾ ਤੁਸੀਂ ਘੱਟ ਹੀ ਕਿਸੇ ਨੂੰ ਮਿਲਦੀ ਵੇਖੀ ਹੋਵੇਗੀ।
ਮੁਕਦਸ ਹਸਤੀਆਂ ਦੇ ਅਦਬ ਨੂੰ ਕਾਇਮ ਰੱਖਣ ਲਈ ਕਾਨੂੰਨ ਬਣਾਓ, ਸਜ਼ਾਵਾਂ ਵੀ ਦਿਓ ਪਰ ਇਹ ਵੀ ਖਿਆਲ ਰੱਖੋ ਕਿ ਰੱਬ ਦੇ ਨਾਮ ਨੂੰ ਦੁਨੀਆਦਾਰੀ ਦੇ ਫੱਡੇ ਨਿਭਾਉਣ ਲਈ ਵਰਤਣਾ ਵੀ ਵੱਡੀ ਬੇਅਦਬੀ ਹੈ।
ਰੱਬ ਰਾਖਾ
(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਸ਼ਾਰਟ ਵੀਡੀਓਜ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ
-

01:25
ਵੀਡੀਓ, ਰੇਲਵੇ ਟ੍ਰੈਕਾਂ ਦੀ ਨਿਗਰਾਨੀ ਲਈ ਡਰੋਨ ਰਾਹੀਂ ਰੱਖੀ ਜਾਵੇਗੀ ਨਜ਼ਰ: ਬਿੱਟੂ, Duration 1,25
-

00:35
ਵੀਡੀਓ, ਸ਼ਿਕਾਰ ਖਾਂਦੇ ਸ਼ੇਰ ਨੂੰ ਦੇਖਣ ਆਈ ਕੁੜੀ ‘ਤੇ ਜਦੋਂ ਹਮਲਾ ਕਰਨ ਭੱਜਿਆ ਸ਼ੇਰ, Duration 0,35
-

01:06
ਵੀਡੀਓ, ਭਾਜਪਾ ਵਿੱਚ ਜਾਣ ਬਾਰੇ ਹੁਣ ਕੀ ਬੋਲੇ ਰਾਘਵ ਚੱਢਾ, Duration 1,06
-

01:19
ਵੀਡੀਓ, ਮਸ਼ਹੂਰ ਫੋਟੋਗ੍ਰਾਫਰ ਰਘੂ ਰਾਏ ਨਹੀਂ ਰਹੇ, Duration 1,19
-

01:10
ਵੀਡੀਓ, ਰਾਘਵ ਚੱਢਾ 10 ਸਾਲ ਪਹਿਲਾਂ ਅਤੇ ਹੁਣ, Duration 1,10
-

00:39
ਵੀਡੀਓ, ਚੀਨ ਵਿੱਚ ਰੋਬੋਟਸ ਨੇ ਕਿਵੇਂ ਪਿੱਛੇ ਛੱਡੇ ਮਨੁੱਖ, Duration 0,39
-

01:20
ਵੀਡੀਓ, ਸੈਂਸਸ ਬਾਰੇ ਜਾਣੋ ਇਹ ਜ਼ਰੂਰੀ ਜਾਣਕਾਰੀ, Duration 1,20
-

00:28
ਵੀਡੀਓ, ਇਨਫਲੂਐਂਸਰ ਰੋਬੋਟ ਨੂੰ ਮਿਲੋ, ਜੋ ਜੰਗਲੀ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦਾ ਹੈ, Duration 0,28
-

01:38
ਵੀਡੀਓ, ਸਟ੍ਰੇਟ, ਬੇਅ, ਗਲਫ਼ ਅਤੇ ਕਨਾਲ ਵਿੱਚ ਕੀ ਫਰਕ ਹੈ?, Duration 1,38
-

00:39
ਵੀਡੀਓ, ਪੁਲਾੜ ਯਾਤਰੀ ਪੁਲਾੜ ਵਿੱਚ ਟਾਇਲਟ ਕਿਵੇਂ ਜਾਂਦੇ ਹਨ?, Duration 0,39
-

01:36
ਵੀਡੀਓ, ਈਰਾਨ ਜੰਗ ਵਿਚਾਲੇ ਟਰੰਪ ਲਈ ਚੇਤਾਵਨੀ ਭਰੇ ਸੰਕੇਤ ਕੀ ਹਨ?, Duration 1,36
-

00:57
ਵੀਡੀਓ, ਦਰਿਆਈ ਘੋੜਿਆਂ ਦੀ ਇਸ ਦੁਰਲਭ ਪ੍ਰਜਾਤੀ ਦੇ ਘਰ ਆਇਆ ਨੰਨਾ ਮਹਿਮਾਨ, Duration 0,57
-

00:35
ਵੀਡੀਓ, ਰੋਜ਼ ਸਵੇਰੇ ਧੁੱਪ ਕਿਉਂ ਸੇਕਦਾ ਹੈ ਇਹ ਜਾਨਵਰ, Duration 0,35
-

00:38
ਵੀਡੀਓ, ਤੇਜ਼ ਗਰਮੀ ਕਰਕੇ ਸੜਕ ‘ਤੇ ਪਾਈ ਲੁੱਕ ਪਿਘਲੀ, ਲੋਕਾਂ ਦੇ ਪੈਰ ਫਸੇ, Duration 0,38
-

01:09
ਵੀਡੀਓ, ਫੁੱਟਬਾਲ ਦੀ ‘ਕਿੱਕ’ ਨਾਲ ਕਿਵੇਂ ਬਾਲ ਵਿਆਹ ਵਿਰੁੱਧ ਲੜ ਰਹੀਆਂ ਇਹ ਕੁੜੀਆਂ, Duration 1,09
-

01:30
ਵੀਡੀਓ, ਚਾਕ ਨਾਲ ਕਲਾਕ੍ਰਿਤੀਆਂ ਬਣਾਉਣ ਵਾਲੇ ਬਲਰਾਜ ਸਿੰਘ ਨੂੰ ਮਿਲੋ, Duration 1,30
source : BBC PUNJABI



















