Home ਰਾਸ਼ਟਰੀ ਖ਼ਬਰਾਂ ਕਿਮ ਜੌਂਗ ਉਨ ਦੀ ਧੀ ਦੀ ‘ਡ੍ਰੈਸਿੰਗ ਸੈਂਸ’ ਦੀ ਚਰਚਾ ਕਿਉਂ ਹੋ...

ਕਿਮ ਜੌਂਗ ਉਨ ਦੀ ਧੀ ਦੀ ‘ਡ੍ਰੈਸਿੰਗ ਸੈਂਸ’ ਦੀ ਚਰਚਾ ਕਿਉਂ ਹੋ ਰਹੀ ਹੈ, ਕੀ ਉਨ੍ਹਾਂ ਨੂੰ ਉਤਰਾਧਿਕਾਰੀ ਬਣਾਉਣ ਦੀ ਤਿਆਰੀ ਹੋ ਰਹੀ ਹੈ

17
0

Source :- BBC PUNJABI

ਕਿਮ ਜੋਂਗ ਉਨ ਅਤੇ ਉਨ੍ਹਾਂ ਦੀਆਂ ਧੀਆਂ

ਤਸਵੀਰ ਸਰੋਤ, Reuters / EPA / BBC

ਕਿਮ ਜੌਂਗ ਉਨ ਦੀ ਧੀ ਨੂੰ ਅਕਸਰ ਉਨ੍ਹਾਂ ਲਗਜ਼ਰੀ ਪੱਛਮੀ ਬਰਾਂਡਾਂ ਦੇ ਪਹਿਰਾਵਿਆਂ ਵਿੱਚ ਦੇਖਿਆ ਜਾ ਰਿਹਾ ਹੈ ਜੋ ਉੱਤਰੀ ਕੋਰੀਆ ਵਿੱਚ ‘ਤਰੱਕੀ ਖ਼ਿਲਾਫ਼’ ਅਤੇ ‘ਸਮਾਜਵਾਦ ਵਿਰੋਧੀ’ ਮੰਨਦਿਆਂ ਬੈਨ ਕੀਤਾ ਗਿਆ ਹੈ।

ਪਰ ਕਿਮ ਜੂ ਏ ਦੀ ਫੈਸ਼ਨ ਚੋਣ ਜਿਵੇਂ ਕਿ ਚਮੜੇ, ਇੱਕ ‘ਰੂਸਟਰ ‘ ਹੇਅਰਸਟਾਈਲ ਅਤੇ ਪਾਰਦਰਸ਼ੀ ਬਲਾਊਜ਼ ਉਸ ਦੀ ਅੱਲ੍ਹੜਪੁਣੇ ਦੀ ਬਗ਼ਾਵਤ ਦੀ ਬਜਾਏ ਇਹ ਸੰਕੇਤ ਕਰਦੇ ਹਨ ਕਿ ਉਸ ਨੂੰ ਸਰਬਉੱਚ ਨੇਤਾ ਦੇ ਉੱਤਰਾਧਿਕਾਰੀ ਵਜੋਂ ਤਿਆਰ ਕੀਤਾ ਜਾ ਰਿਹਾ ਹੈ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, Reuters

ਦੱਸਿਆ ਜਾ ਰਿਹਾ ਹੈ ਕਿ 2013 ਵਿੱਚ ਜਨਮੀ ਜੂ ਏ ਨੇ ਨਵੰਬਰ 2022 ਵਿੱਚ ਨੌਂ ਸਾਲ ਦੀ ਉਮਰ ਵਿੱਚ ਆਪਣਾ ਡੈਬਿਊ ਕੀਤਾ ਸੀ ਜਦੋਂ ਉਹ ਇੱਕ ਵਿਸ਼ਾਲ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਦੇ ਸਾਹਮਣੇ ਆਪਣੇ ਪਿਤਾ ਨਾਲ ਘੁੰਮ ਰਹੀ ਸੀ।

ਪਰ ਪਿੱਛੇ ਨੂੰ ਬੰਨ੍ਹੇ ਹੋਏ ਵਾਲਾਂ, ਕਾਲੀ ਪੈਂਟ ਅਤੇ ਚਿੱਟੀ ਪੈਡਿਡ ਜੈਕਿਟ ਨਾਲ ਉਸ ਦਾ ਪਹਿਰਾਵਾ ਪ੍ਰਭਾਵਸ਼ਾਲੀ ਲੱਗ ਰਿਹਾ ਸੀ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, Reuters

ਉਦੋਂ ਤੋਂ ਲੈ ਕੇ ਉਸ ਦਾ ਹੇਅਰ ਸਟਾਈਲ ਹੋਰ ਸ਼ਾਨਦਾਰ ਹੋ ਗਿਆ ਹੈ ਅਤੇ ਉਸ ਦਾ ਪਹਿਰਾਵਾ ਵਧੇਰੇ ਸਲੀਕੇਦਾਰ ਅਤੇ ਨਫ਼ਾਸਤ ਵਾਲਾ ਹੋ ਗਿਆ ਹੈ।

ਸਾਲ 2020 ਵਿੱਚ ਉੱਤਰ ਕੋਰੀਆ ਨੇ ਪੱਛੜੀ ਵਿਚਾਰਧਾਰਾ ਅਤੇ ਸੱਭਿਆਚਾਰ ਰੱਦ ਕਰਨ ਦਾ ਐਕਟ ਲਾਗੂ ਕੀਤਾ ਹੈ ਜਿਸ ਨਾਲ ਬਾਹਰੀ ਸੱਭਿਆਚਾਰ ‘ਤੇ ਰੋਕ ਲਗਾ ਦਿੱਤੀ ਗਈ ਸੀ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, News1

ਪਰ 2023 ਵਿੱਚ, ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਜੂ ਏ ਇਕ ਵਾਰ ਫਿਰ ਇੱਕ ਅੰਤਰ- ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦੇ ਸਾਹਮਣੇ ਆਪਣੇ ਪਿਤਾ ਨਾਲ ਟਹਿਲ ਰਹੀ ਸੀ ਅਤੇ ਉਸ ਨੇ ਕਾਲੇ ਰੰਗ ਦੀ ਪੈਡਿਡ ਜੈਕਿਟ ਪਹਿਨੀ ਹੋਈ ਸੀ।

ਬਾਅਦ ਵਿੱਚ ਪਛਾਣ ਹੋਈ ਕਿ ਉਹ ਜੈਕਟ 1900 ਡਾਲਰ ਵਿੱਚ ਫ੍ਰੈਂਚ ਫੈਸ਼ਨ ਹਾਊਸ ‘ਕ੍ਰਿਸਚਿਅਨ ਡਿਓਰ’ ਤੋਂ ਖਰੀਦੀ ਗਈ ਸੀ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, Reuters

ਅਗਲੇ ਸਾਲ ਇੱਕ ਹੋਰ ਵੀਡੀਓ ਆਈ ਜਦੋਂ ਕਿਮ ਜੂ ਏ ਨੇ ਰਾਜਧਾਨੀ ਪਿਓਗਯਾਂਗ ਵਿੱਚ ਉੱਚੀਆਂ ਇਮਾਰਤਾਂ ਵਾਲੇ ਵੈਨਗਾਰਡ ਸਟ੍ਰੀਟ ਰਿਹਾਇਸ਼ੀ ਇਲਾਕੇ ਦੇ ਮੁਕੰਮਲ ਹੋਣ ਦੇ ਸਮਾਗਮ ਵਿੱਚ ਪਾਰਦਰਸ਼ੀ ਬਲਾਊਜ਼ ਪਹਿਨਿਆ।

ਉੱਤਰ ਕੋਰੀਆ ਦੀ ਲੀਡਰਸ਼ਿਪ ਦੇ ਇੱਕ ਨਜ਼ਦੀਕੀ ਸੂਤਰ ਨੇ ਰੇਡੀਓ ਫ੍ਰੀ ਏਸ਼ੀਆ ਨੂੰ ਦੱਸਿਆ ਕਿ ਇਸ ਵੀਡੀਓ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਉਸ ਦਾ ਹੇਅਰ ਸਟਾਈਲ ਅਤੇ ਪਹਿਰਾਵਾ ਸਮਾਜਵਾਦ ਵਿਰੋਧੀ ਹੈ ਅਤੇ ਗ਼ੈਰ-ਸਮਾਜਵਾਦੀ ਵਰਤਾਰਾ ਹੈ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, Reuters

ਇਹ ਸਮਾਜਵਾਦੀ ਪ੍ਰਣਾਲੀ ਦੇ ਅਕਸ ਨੂੰ ਢਾਹ ਲਾਉਂਦੇ ਹਨ ਅਤੇ ਸ਼ਾਸਨ ਨੂੰ ਖ਼ਤਮ ਕਰ ਦਿੰਦਾ ਹੈ। ਇਨ੍ਹਾਂ ਨੂੰ ਮਿਟਾਇਆ ਜਾਣਾ ਚਾਹੀਦਾ ਹੈ।

ਪਰ ਹੁਣ, ਕਿਹਾ ਜਾ ਰਿਹਾ ਹੈ ਕਿ ਕੁਝ ਲੋਕ ਜੂ ਏ ਦੇ ਸਲੀਕੇਦਾਰ ਸਟਾਈਲ ਦੀ ਨਕਲ ਕਰਨਾ ਚਾਹੁੰਦੇ ਹਨ। ਕੋਰੀਆ ਇੰਸਟੀਚਿਊਟ ਫਾਰ ਨੈਸ਼ਨਲ ਯੂਨੀਫਿਕੇਸ਼ਨ ਦੇ ਉੱਤਰੀ ਕੋਰੀਆ ਖੋਜ ਵਿਭਾਗ ਦੇ ਮੁਖੀ ਜੋਂਗ ਯੂਨਲੀ ਨੇ ਬੀਬੀਸੀ ਨਿਊਜ਼ ਕੋਰੀਅਨ ਨੂੰ ਦੱਸਿਆ, “ਸਮਾਂ ਬਦਲ ਗਿਆ ਹੈ ਅਤੇ ਪੀੜ੍ਹੀ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ।”

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, Reuters

ਉਨ੍ਹਾਂ ਮੁਤਾਬਕ, 2010 ਤੋਂ ਬਾਅਦ ਵਿਦੇਸ਼ੀ ਕਰੰਸੀ ਕਮਾਉਣ ਲਈ ਬਾਹਰ ਜਾਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ, “ਕੋਵਿਡ 19 ਦੌਰਾਨ ਤਕਰੀਬਨ 2000 ਉੱਤਰੀ ਕੋਰੀਅਨ ਕਾਮੇ ਚੀਨ ਵਿੱਚ ਰਹੇ ਸਨ ਅਤੇ ਜਦੋਂ ਉਹ ਵਾਪਸ ਪਿਓਂਗਯਾਂਗ ਆਏ ਤਾਂ ਆਪਣੇ ਨਾਲ ਉੱਥੋਂ ਦਾ ਸੱਭਿਆਚਾਰ ਵੀ ਲੈ ਕੇ ਆਏ।”

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, EPA

ਪੁਰਾਣੇ ਸਮਿਆਂ ਵਿੱਚ ਲਗਜ਼ਰੀ ਸਮਾਨ ਸਿਰਫ਼ ਜਪਾਨ ਦੇ ਮਾਰਕਿਆਂ ਤੱਕ ਹੀ ਸੀਮਤ ਸੀ ਜੋ ਕਿ ਜ਼ੋਨੀਚੀ ਕੋਰੀਅਨਜ਼ ਵੱਲੋਂ ਲਿਆਂਦਾ ਜਾਂਦਾ ਸੀ।

ਇਹ ਉਹ ਲੋਕ ਸਨ ਜਿਨ੍ਹਾਂ ਦੇ ਮਾਪੇ 1910-1945 ਦੇ ਜਪਾਨੀ ਸ਼ਾਸਨ ਦੌਰਾਨ, ਕਈ ਵਾਰ ਧੱਕੇ ਨਾਲ ਮਜ਼ਦੂਰੀ ਕਰਨ ਜਪਾਨ ਚਲੇ ਗਏ ਸਨ ਅਤੇ ਫਿਰ 1960-70 ਦੇ ਦਹਾਕੇ ਵਿੱਚ ਉਨ੍ਹਾਂ ਨੂੰ ਅਕਸਰ ਝੂਠੇ ਵਾਅਦਿਆਂ ਨਾਲ ਅਖੌਤੀ ‘ਦੇਸ਼ ਵਾਪਸੀ ਦੇ ਜਹਾਜ਼ਾਂ’ ਰਾਹੀਂ ਉੱਤਰੀ ਕੋਰੀਆ ਪਰਤਣ ਲਈ ਮਨਾ ਲਿਆ ਗਿਆ ਸੀ।

ਕਿਮ ਜੋਂਗ ਉਨ ਅਤੇ ਕਿਮ ਜੂ ਏ

ਤਸਵੀਰ ਸਰੋਤ, AFP via Getty Images

ਪਰ ਹੁਣ ਇਹ ਜਾਪਦਾ ਹੈ ਕਿ ਉੱਤਰੀ ਕੋਰੀਆ ਦੇ ਬਹੁਤ ਸਾਰੇ ਨਿਵਾਸੀ ਕਈ ਵਿਦੇਸ਼ੀ ਮਾਰਕਿਆਂ ਬਾਰੇ ਜਾਣਦੇ ਹਨ ਕਿਉਂਕਿ (ਉੱਤਰ ਕੋਰੀਆ ਵਿੱਚ ਤਸਕਰੀ ਕੀਤੇ ਜਾਣ ਦੇ ਬਾਵਜੂਦ) ਬੈਗ਼ ਅਤੇ ਕੱਪੜੇ ਬਹੁਤ ਮਹਿੰਗੇ ਹਨ।

ਇਸ ਲਈ ਅਜਿਹਾ ਲੱਗਦਾ ਹੈ ਕਿ ਉਹ ਪਰਫਿਊਮ ਦੇ ਇਸਤੇਮਾਲ ਨਾਲ ਇਨ੍ਹਾਂ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੰਦੇ ਹਨ।

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਪਰ ਜੂ ਏ ਆਪਣੇ ਪਰਿਵਾਰ ਵਿੱਚ ਪਹਿਲੀ ਫੈਸ਼ਨ ਆਈਕਨ ਨਹੀਂ ਹੈ। ਸੇਜੋਂਗ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਚੇਓਂਗ ਸੋਂਗ-ਚਾਂਗ ਨੇ ਬੀਬੀਸੀ ਨਿਊਜ਼ ਕੋਰੀਅਨ ਨੂੰ ਦੱਸਿਆ, “ਲੱਗਦਾ ਹੈ ਕਿ ਜੂ ਏ ਨੂੰ ਉਸ ਦੀ ਮਾਂ ਰੀ ਸੋਲ ਜੂ ਦੇ ਸਟਾਈਲ ਵਾਲੇ ਹੀ ਕੱਪੜੇ ਪਹਿਨਾਏ ਜਾ ਰਹੇ ਹਨ, ਤਾਂ ਜੋ ਉਸ ਦੀ ਉਮਰ ਨੂੰ ਲੁਕੋਇਆ ਜਾ ਸਕੇ।”

“ਇੱਕ ਨੌਜਵਾਨ ਔਰਤ ਦਾ ਸਲੀਕੇਦਾਰ ਪੱਛਮੀ ਸ਼ੈਲੀ ਦੇ ਪਹਿਰਾਵੇ ਨਾਲ ਫੈਸ਼ਨ ਦੀ ਅਗਵਾਈ ਕਰਨਾ? ਉੱਤਰੀ ਕੋਰੀਆ ਵਿੱਚ ਅਜਿਹਾ ਹੋਣਾ ਲਗਭਗ ਅਸੰਭਵ ਹੈ।”

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਉਨ੍ਹਾਂ ਕਿਹਾ, “ਪੱਛਮੀ ਸਟਾਈਲ ਦੇ ਕੱਪੜੇ ਪਹਿਨ ਕੇ ਜੂ ਏ ਅਤੇ ਰੀ ਸੋਲ ਇੱਕ ਵੱਖਰੇਪਣ ਦੀ ਰਣਨੀਤੀ ਜ਼ਾਹਿਰ ਕਰ ਰਹੀਆਂ ਹਨ ਕਿ ਉਨ੍ਹਾਂ ਦਾ ਸਮਾਜਿਕ ਰੁਤਬਾ ਆਮ ਨਿਵਾਸੀਆਂ ਨਾਲੋਂ ਬਿਲਕੁਲ ਵੱਖਰਾ ਹੈ।”

“ਜੂ ਏ ਅਤੇ ਰੀ ਸੋਲ ਬਿਨ੍ਹਾਂ ਕਿਸੇ ਚਿੰਤਾ ਦੇ ਅਜਿਹਾ ਕੁਝ ਇਸ ਲਈ ਕਰ ਸਕਦੀਆਂ ਹਨ ਕਿਉਂਕਿ ਉਹ ਜਾਣਦੀਆਂ ਹਨ ਕਿ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹਨ।”

ਪਰ ਜੂ ਏ ਦਾ ‘ਫੈਸ਼ਨ ਸੈਂਸ’ ਸਿਰਫ਼ ਉਸ ਦੀ ਮਾਂ ਵਾਲੇ ਪਾਸਿਓਂ ਨਹੀਂ ਆਇਆ ਹੈ।

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਯੂਨੀਵਰਸਿਟੀ ਆਫ ਨੌਰਥ ਕੋਰੀਅਨ ਸਟੱਡੀਜ਼ ਦੇ ਪ੍ਰੋਫੈਸਰ ਲੀ ਵੂ-ਯੰਗ ਕਹਿੰਦੇ ਹਨ, “ਹਾਲਾਂਕਿ ਉੱਤਰੀ ਕੋਰੀਆ ਵਿੱਚ ਜੀਨਸ ਨੂੰ ਪੱਛਮੀ ਫੈਸ਼ਨ ਮੰਨਦਿਆਂ ਪਾਬੰਦੀ ਲਗਾਈ ਹੈ ਪਰ ਕਿਮ ਜੌਂਗ ਖੁਦ ਜੀਨਸ ਪਹਿਨੇ ਨਜ਼ਰ ਆ ਚੁੱਕੇ ਹਨ।”

“ਉਹ ਭਾਵੇਂ ਬਾਹਰੀ ਸੱਭਿਆਚਾਰ ‘ਤੇ ਕਿੰਨੀ ਵੀ ਪਾਬੰਦੀ ਲਗਾ ਦੇਣ ਜਾਂ ਕਾਨੂੰਨ ਬਣਾ ਦੇਣ, ਉੱਤਰੀ ਕੋਰੀਆ ਇੱਕ ਅਜਿਹੀ ਥਾਂ ਹੈ ਜਿੱਥੇ ਜਿਹਾ ਕੁਝ ਵੀ ਨਹੀਂ ਜੋ ਸਰਬਉੱਚ ਨੇਤਾ ਨਾ ਕਰ ਸਕਦਾ ਹੋਵੇ।”

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਚੇਓਂਗ ਮੁਤਾਬਕ ਜੂ ਏ ਨੇ ਵੀ ਕਈ ਮੌਕਿਆਂ ‘ਤੇ ਚਮੜੇ ਦੀਆਂ ਜੈਕਟਾਂ ਪਹਿਨੀਆਂ ਹਨ ਜੋ ਕਿ ਇਸ ਗੱਲ ਦਾ ਸੰਕੇਤ ਹਨ ਕਿ ‘ਵਰਕਰਜ਼ ਪਾਰਟੀ ਆਫ ਕੋਰੀਆ’ ਦਾ ਪ੍ਰਚਾਰ ਅਤੇ ਅੰਦੋਲਨ ਵਿਭਾਗ ਆਪਣਾ ਕੰਮ ਕਰ ਰਿਹਾ ਹੈ ਭਾਵ ਕਿ ਉਸ ਨੂੰ ਆਮ ਨਾਗਰਿਕਾਂ ਤੋਂ ਵੱਖ ਦਿਖਾ ਰਿਹਾ ਹੈ।

ਕਿਮ ਜੋਂਗ ਉਨ

ਤਸਵੀਰ ਸਰੋਤ, Getty Images

ਉਨ੍ਹਾਂ ਕਿਹਾ, “ਉੱਚ ਗੁਣਵੱਤਾ ਵਾਲੇ ਚਮੜੇ ਤੋਂ ਬਣੇ ਕੱਪੜੇ ਪਹਿਨਣ ਦਾ ਮਤਲਬ ਆਪਣਾ ਵਿਸ਼ੇਸ਼ ਰੁਤਬਾ ਦਿਖਾਉਣਾ ਹੈ। ਉੱਤਰੀ ਕੋਰੀਆ ਦੇ ਆਮ ਲੋਕਾਂ ਵਿੱਚ ਚਮੜੇ ਦੇ ਕੱਪੜੇ ਪਹਿਨਣਾ ਆਮ ਨਹੀਂ ਹੈ।”

“ਲਗਜ਼ਰੀ ਬਰਾਂਡ, ਚਮੜੇ ਦੀਆਂ ਜੈਕਟਾਂ ਅਤੇ ਫ਼ਰ ਵਾਲੇ ਕੋਟ ਕੀਮਤੀ ਕੱਪੜੇ ਹਨ ਜੋ ਉੱਤਰ ਕੋਰੀਆ ਦੇ ਆਮ ਲੋਕ ਨਹੀਂ ਪਹਿਨ ਸਕਦੇ।”

ਕਿਮ ਜੋਂਗ ਉਨ

ਤਸਵੀਰ ਸਰੋਤ, EPA

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI