Home ਰਾਸ਼ਟਰੀ ਖ਼ਬਰਾਂ ‘ਇਹ ਹੈ ਨੋਬਲ ਪੀਸ ਪਰਾਈਜ਼ ਦੇ ਦਾਅਵੇਦਾਰ ਦਾ ਅਮਨ, ਜਿੱਥੇ ਅਮਰੀਕੀਆਂ ਨੂੰ...

‘ਇਹ ਹੈ ਨੋਬਲ ਪੀਸ ਪਰਾਈਜ਼ ਦੇ ਦਾਅਵੇਦਾਰ ਦਾ ਅਮਨ, ਜਿੱਥੇ ਅਮਰੀਕੀਆਂ ਨੂੰ ਨਹੀਂ ਪਤਾ, ਕੱਲ੍ਹ ਨੂੰ ਉਨ੍ਹਾਂ ਦੇ ਸਦਰ ਨੇ ਕਿੱਥੇ ਜੰਗ ਛੇੜਨੀ’ – ਹਨੀਫ਼ ਦਾ ਵਲੌਗ

14
0

Source :- BBC PUNJABI

ਈਰਾਨ ਵਿੱਚ ਪ੍ਰੇਸ਼ਾਨ ਔਰਤ

ਤਸਵੀਰ ਸਰੋਤ, Reuters

ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਦੀਆ ਝੜਪਾਂ ਹੋਈਆਂ ਅਤੇ ਉਹ ਤਿੰਨ-ਚਾਰ ਦਿਨ ਚੱਲੀਆਂ। ਮਿਜ਼ਾਈਲ ਉੱਡੇ, ਡਰੋਨ ਆਏ ਗਏ, ਜਹਾਜ਼ ਡਿੱਗੇ ਅਤੇ ਫਿਰ ਸੀਜ਼ਫਾਈਰ (ਜੰਗਬੰਦੀ) ਹੋ ਗਈ।

ਉਸ ਤੋਂ ਬਾਅਦ ਅਮਰੀਕਾ ਦਾ ਸਦਰ ਟਰੰਪ ਜਦੋਂ ਵੀ ਕੈਮਰੇ ਦੇ ਸਾਹਮਣੇ ਆਉਂਦਾ ਹੈ ਤਾਂ ਕਹਿੰਦਾ ਹੈ ਕਿ ਇੰਡੀਆ ਅਤੇ ਪਾਕਿਸਤਾਨ ਇੱਕ ਦੂਜੇ ਨੂੰ ਤਬਾਹ ਕਰਨ ਲੱਗੇ ਸਨ। ਮੈਂ ਇਨ੍ਹਾਂ ਦੀ ਜੰਗ ਰੁਕਵਾਈ ਹੈ। ਨਹੀਂ ਤਾਂ ਪਤਾ ਨਹੀਂ ਇਨ੍ਹਾਂ ਨੇ ਆਪਣੇ ਐਟਮ ਬੰਬ ਚਲਾ ਕੇ ਸਾਰੀ ਦੁਨੀਆ ਸਾੜ ਕੇ ਸੁਆਹ ਕਰ ਦੇਣੀ ਸੀ।

ਪਾਕਿਸਤਾਨ ਦੇ ਲੀਡਰ ਵੀ ਪੋਲਾ ਜਿਹਾ ਮੂੰਹ ਬਣਾ ਕੇ ਕਹਿੰਦੇ ਰਹੇ ਹਨ ਕਿ ਟਰੰਪ ਵਰਗਾ ਅਮਨ ਪਸੰਦ ਤਾਂ ਇਸ ਧਰਤੀ ‘ਤੇ ਜੰਮਿਆ ਹੀ ਕੋਈ ਨਹੀਂ । ਇਸ ਨੂੰ ਸਾਰੇ ਮਸੀਹਾ ਮੰਨੋ ਅਤੇ ਅਮਨ ਦਾ ਨੋਬਲ ਇਨਾਮ ਦੇ ਦਿਓ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

‘ਇਹ ਹੈ ਜੀ ਨੋਬਲ ਪੀਸ ਪਰਾਈਜ਼ ਦੇ ਦਾਅਵੇਦਾਰ ਦਾ ਅਮਨ’

ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਾਲੇ ਸੰਘਰਸ਼ ਕਰਕੇ ਬਣੇ ਹਾਲਾਤਾਂ 'ਤੇ ਹਨੀਫ਼ ਦੀ ਟਿੱਪਣੀ

ਤਸਵੀਰ ਸਰੋਤ, Getty Images

ਟਰੰਪ ਆਪ ਵੀ ਦੂਜੀ ਵਾਰ ਸਦਰ ਬਣਨ ਤੋਂ ਪਹਿਲਾਂ ਕਹਿੰਦਾ ਸੀ ਕਿ ਅਮਰੀਕਾ ਨੇ ਬਹੁਤ ਜੰਗਾਂ ਲੜ ਲਈਆਂ ਹਨ, ਹੁਣ ਅਸੀਂ ਘਰ ਬੈਠਾਂਗੇ, ਆਪਣੇ ਲੋਕਾਂ ਲਈ ਕੰਮ ਕਰਾਂਗੇ, ਅਸੀਂ ਪੂਰੀ ਦੁਨੀਆਂ ਦੀ ਚੌਕੀਦਾਰੀ ਦਾ ਠੇਕਾ ਨਹੀਂ ਲਿਆ।

ਤੇ ਹੁਣ ਵੇਖੋ ਕੋਈ ਇੱਕ ਨਹੀਂ , ਦੋ ਨਹੀਂ ਕੁਝ ਛੋਟੀ-ਮੋਟੀ ਆਲਮੀ ਜੰਗ ਛੇੜ ਬੈਠਾ ਹੈ। ਵੈਨਜ਼ੁਏਲਾ ਦੇ ਸਦਰ ਨੂੰ ਇੰਝ ਚੁੱਕਿਆ ਹੈ ਜਿਵੇਂ ਅਗਵਾ ਕਰਨ ਵਾਲੇ ਚੁੱਕਦੇ ਹਨ, ਕਿਊਬਾ ਦੇ ਸਿਰ ‘ਤੇ ਬੈਠਾ ਹੈ ਅਤੇ ਹੁਣ ਇਜ਼ਰਾਈਲ ਨਾਲ ਮਿਲ ਕੇ ਈਰਾਨ ਜਾ ਢੁੱਕਿਆ ਹੈ। ਖਾਮੇਨੇਈ ਨੂੰ ਕਤਲ ਕਰਕੇ ਦਾਅਵਾ ਕਰਦਾ ਹੈ ਕਿ ਉਹ ਈਰਾਨ ਨੂੰ ਆਜ਼ਾਦ ਕਰਵਾਏਗਾ।

ਈਰਾਨ ਨੇ ਜਿੱਥੇ-ਜਿੱਥੇ ਅਮਰੀਕੀ ਅੱਡੇ ਹਨ ਉੱਥੇ ਮਿਜ਼ਾਈਲ ਦਾਗੇ ਹਨ। ਕਤਰ, ਯੂਏਈ, ਬਹਿਰੀਨ ਹਰ ਪਾਸੇ ਮਿਜ਼ਾਈਲਾਂ ਉੱਡ ਰਹੀਆਂ ਹਨ ਅਤੇ ਇਹ ਸਭ ਕੁਝ ਉਸ ਸਮੇਂ ਹੋ ਰਿਹਾ ਹੈ ਜਦੋਂ ਗਾਜ਼ਾ ‘ਤੇ ਹਮਲਿਆਂ ਦੀ ਦਹਿਸ਼ਤ ਨਹੀਂ ਮੁੱਕੀ ਹੈ।

ਇਹ ਹੈ ਜੀ ਨੋਬਲ ਪੀਸ ਪਰਾਈਜ਼ ਦੇ ਦਾਅਵੇਦਾਰ ਦਾ ਅਮਨ । ਜਿੱਥੇ ਅਮਰੀਕੀਆਂ ਨੂੰ ਆਪ ਹੀ ਨਹੀਂ ਪਤਾ ਕਿ ਕੱਲ੍ਹ ਨੂੰ ਉਨ੍ਹਾਂ ਦੇ ਸਦਰ ਨੇ ਕਿੱਥੇ ਜੰਗ ਸ਼ੁਰੂ ਕਰਨੀ ਹੈ ਅਤੇ ਕਿਉਂ।

‘ਖਲਕਤ ਇਹ ਹੀ ਸੋਚਦੀ ਹੋਵੇਗੀ ਕਿ ਮੈਂ ਕਿਹੜੇ ਪਾਸੇ ਜਾਵਾਂ’

ਅਮਰੀਕਾ ਆਪਣੇ ਆਪ ਨੂੰ ਸਭ ਤੋਂ ਸ਼ਕਤੀਸ਼ਾਲੀ ਜਮਹੂਰੀਅਤ ਕਹਿੰਦਾ ਹੈ, ਪਰ ਮਜਾਲ ਹੈ ਕਿ ਨਵੀਂ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਕਾਂਗਰਸ ਤੋਂ ਪੁੱਛਿਆ ਹੋਵੇ ਜਾਂ ਕਿਸੇ ਹੋਰ ਨਾਲ ਸਲਾਹ-ਮਸ਼ਵਰਾ ਕੀਤਾ ਹੋਵੇ।

ਜਿਹੜੇ ਪਹਿਲਾਂ ਤੋਂ ਅਮਰੀਕੀ ਜਮਹੂਰੀਅਤ ਦੇ ਦਾਅਵੇ ਨੂੰ ਢਕੋਸਲਾ ਸਮਝਦੇ ਸਨ ਅਤੇ ਕਹਿੰਦੇ ਸਨ ਕਿ ਸਾਡੇ ਗੁਆਂਢ ‘ਚ ਜਿਹੜੇ ਖਾੜੀ ਮੁਲਕ ਹਨ, ਉਹ ਚੰਗੇ ਹਨ। ਇਹ ਦੁਬਈ, ਇਹ ਰਿਆਦ, ਇਹ ਦੋਹਾ ਇੱਥੇ ਵੋਟ-ਛੋਟ ਦਾ ਕੋਈ ਚੱਕਰ ਨਹੀਂ, ਕੋਈ ਪਾਰਲੀਮੈਂਟ ਵਾਲਾ ਝੂਠ ਨਹੀਂ, ਸਿੱਧੀ-ਸਿੱਧੀ ਬਾਦਸ਼ਾਹਤ ਹੈ।

ਅੱਗੇ ਲਾਈਨਾਂ ‘ਚ ਸ਼ਹਿਜ਼ਾਦੇ ਵੀ ਲੱਗੇ ਹਨ, ਪਰ ਇਹ ਵੇਖੋ ਤਰੱਕੀ ਕਿੰਨ੍ਹੀ ਹੈ, ਅਮਨ ਕਿੰਨ੍ਹਾ ਹੈ, ਸਕੂਨ ਵਾਲੀ ਜ਼ਿੰਦਗੀ ਹੈ। ਇੰਡੀਆ-ਪਾਕਿਸਤਾਨ ਦੇ ਮਜ਼ਦੂਰਾਂ ਨੂੰ ਵੀ ਮਜ਼ਦੂਰੀ ਮਿਲਦੀ ਹੈ ਅਤੇ ਜਿਨ੍ਹਾਂ ਕੋਲ ਪੈਸਾ ਵਾਧੂ ਆ ਗਿਆ ਹੈ, ਜਿਹੜੇ ਕਰਾਚੀ, ਮੁੰਬਈ ਦੀ ਭੀੜ ਤੋਂ ਤੰਗ ਹਨ ਉਹ ਗੋਲਡਨ ਵੀਜ਼ੇ ਲਈ ਜਾਂਦੇ ਹਨ ਅਤੇ ਜਾਇਦਾਦਾਂ ਖਰੀਦ ਕੇ ਸਕੂਨ ਵਾਲੀ ਜ਼ਿੰਦਗੀ ਗੁਜ਼ਾਰਦੇ ਹਨ।

ਹੁਣ ਉਨ੍ਹਾਂ ਦੇ ਪਲਾਜ਼ਿਆਂ ਨਾਲੋਂ ਵੀ ਮਿਜ਼ਾਈਲ ਪਏ ਗੁਜ਼ਰਦੇ ਹਨ। ਉੱਥੋਂ ਭੱਜਣ ਲਈ ਪ੍ਰਾਈਵਟ ਜਹਾਜ਼ ਲੱਭ ਰਹੇ ਹਨ। ਖਲਕਤ ਦੀ ਜਾਨ ਨਾ ਤਾਂ ਅਮਰੀਕਾ ਦੀ ਜਮਹੂਰੀਅਤ ਤੋਂ ਛੁੱਟੀ ਹੈ ਅਤੇ ਨਾ ਹੀ ਬਾਦਸ਼ਾਹਾਂ ਦੀ ਸਲਤਨਤ ‘ਚ ਸਕੂਨ ਮਿਲਿਆ ਹੈ। ਹੁਣ ਖਲਕਤ ਇਹ ਹੀ ਸੋਚਦੀ ਹੋਵੇਗੀ ਕਿ ਮੈਂ ਕਿਹੜੇ ਪਾਸੇ ਜਾਵਾਂ। ਮੈਂ ਮੰਜੀ ਕਿੱਥੇ ਡਾਵਾਂ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

ਸ਼ਾਰਟ ਵੀਡੀਓਜ਼

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

  • ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ, ਦੇਸ਼ 'ਚ 40 ਦਿਨਾਂ ਦਾ ਸੋਗ

  • ਰਾਹੁਲ ਗਾਂਧੀ

  • Iran

  • pakistan

  • tanis

  • jyothi yaraji

  • suruchi singh

  • smriti

  • ਹਰਮਨਪ੍ਰੀਤ ਕੌਰ

  • Divya

  • Football

  • mark tully

  • sajjan kumar

  • kites

  • cold war

  • taj mahal

  • Kite

  • deer

  • jathedar

  • ਵੈਨੇਜ਼ੁਏਲਾ

source : BBC PUNJABI